“ਏਹ ਨੀ ਇੱਥੇ ਕੰਜਰਖਾਨਾ ਚੱਲਣ ਦੇਣਾ।” ਸਾਡੇ ਨੇੜੇ ਆਉਂਦਿਆਂ ਹੀ ਉਨ੍ਹਾਂ ਵਿੱਚੋਂ ਇੱਕ ਜਣਾ ਅੱਗ ਉਗਲਦਾ ਬੋਲਿਆ ...JaswinderSurgeet7
(6 ਜੂਨ 2022)

ਮਹਿਮਾਨ: 29.


ਅੱਜ ਮੈਂ ਸੋਚਦਾ ਹਾਂ ਕਿ ਉਹ ਹੰਝੂ ਥੋੜ੍ਹਾ ਸਨ
, ਉਹ ਤਾਂ ਸਾਡੀ ਨਿਮਾਣੀ ਜਿਹੀ ਸੇਵਾ ਨੂੰ ਸਨਮਾਨ ਬਖਸ਼ਿਆ ਗਿਆ ਸੀ

ਪੱਚੀ ਕੁ ਸਾਲ ਪੁਰਾਣੀ ਗੱਲ ਹੈਦਸੰਬਰ ਦੀ ਇੱਕ ਠੰਢੀ ਸਵੇਰ ਨੂੰ ਅਜੇ ਅਸੀਂ ਚਾਹ ਪਾਣੀ ਪੀ ਕੇ ਕੰਮ ਦੀ ਸ਼ੁਰੂਆਤ ਕਰਨੀ ਹੀ ਸੀ ਕਿ ਸਕੂਲ ਦੇ ਮੁੱਖ ਗੇਟ ਤੋਂ ਦਸ ਬਾਰਾਂ ਬੰਦੇ ਖੇਸੀ ਦੀਆਂ ਬੁੱਕਲਾਂ ਮਾਰੀ ਆਉਂਦੇ ਨਜ਼ਰੀਂ ਪਏਉਹ ਸਿੱਧਾ ਸਾਡੇ ਵੱਲ ਹੀ ਆ ਰਹੇ ਸਨ

ਏਹ ਨੀ ਇੱਥੇ ਕੰਜਰਖਾਨਾ ਚੱਲਣ ਦੇਣਾ” ਸਾਡੇ ਨੇੜੇ ਆਉਂਦਿਆਂ ਹੀ ਉਨ੍ਹਾਂ ਵਿੱਚੋਂ ਇੱਕ ਜਣਾ ਅੱਗ ਉਗਲਦਾ ਬੋਲਿਆਅਸੀਂ ਸਾਰੇ ਡੌਰ ਭੌਰ ਹੋ ਗਏਸਾਨੂੰ ਸਮਝ ਨਾ ਆਏ ਕਿ ਇਹ ਕਹਿ ਕੀ ਰਹੇ ਨੇ

“ਬਾਈ ਜੀ, ਗੱਲ ਤਾਂ ਦੱਸੋ, ਕੀ ਹੋ ਗਿਆ?” ਸਾਡੇ ਵਿੱਚੋਂ ਇੱਕ ਜਣਾ ਬੋਲਿਆ

“ਨਾ ਸੋਨੂੰ ਕਾਹਨੂੰ ਪਤੈ

ਅਸੀਂ ਸਾਰੇ ਹੈਰਾਨ, ਪ੍ਰੇਸ਼ਾਨ“ਬਾਈ ਜੀ, ਤੁਹਾਨੂੰ ਕੋਈ ਗ਼ਲਤਫਹਿਮੀ ਹੋ ਗੀਅਸੀਂ ਤਾਂ ਇੱਥੇ ਕੈਂਪ ਲਾਉਣ ਆਏ ਆਂ” ਅਸੀਂ ਸਪਸ਼ਟੀਕਰਨ ਦਿੱਤਾ

“ਨਾ, ਅੱਧੀ ਅੱਧੀ ਰਾਤ ਤਕ ਇੱਥੇ ਕਿਹੜਾ ਕੈਂਪ ਲਗਦੈ? … ਇਉਂ ਨੀ ਅਸੀਂ ਇੱਥੇ ਚੱਲਣ ਦੇਣਾ।”

“ਹੋਰ ਸੁਣ ਲੈ ਨਛੱਤਰ ਸਿਆਂ, ... ਰਾਤ ਨੂੰ ਕਹਿੰਦੇ ਇਹ ਮੁੰਡੇ, ਕੁੜੀਆਂ ’ਕੱਠੇ ਈ ਨੱਚੀ ਨੁੱਚੀ ਗਏ ਐ ...।” ਉਹਦੇ ਨਾਲ ਦੇ ਨੇ ਨਛੱਤਰ ਨੂੰ ਹੁੱਝ ਲਾਈ

ਬੁਝਾਰਤ ਸਾਡੇ ਸਮਝ ਆ ਗਈਰਾਤ ਦੇ ਮੁੰਡੇ-ਕੁੜੀਆਂ ਦੇ ਸਾਂਝੇ ਰੰਗਾਰੰਗ ਪ੍ਰੋਗਰਾਮ ਨੂੰ ਉਨ੍ਹਾਂ ਕੰਜਰਖਾਨਾ ਕਰਾਰ ਦਿੱਤਾ ਸੀ ਇੰਨੇ ਨੂੰ ਸਾਡੇ ਪ੍ਰੋਗਰਾਮ ਅਫਸਰ ਆ ਗਏਅਸੀਂ ਉਨ੍ਹਾਂ ਦੇ ਧਿਆਨ ਵਿੱਚ ਸਾਰੀ ਗੱਲ ਲਿਆਂਦੀਪ੍ਰੋਫੈਸਰ ਸਾਹਿਬ ਨੇ ਉਹਨਾਂ ਨੂੰ ਪਿਆਰ ਨਾਲ ਸਾਰੀ ਗੱਲ ਸਮਝਾਈਉਹ ਵਾਪਸ ਚਲੇ ਤਾਂ ਗਏ, ਪਰ ਉਨ੍ਹਾਂ ਦੇ ਮੱਥੇ ਪਏ ਵੱਟ ਪੂਰੀ ਤਰ੍ਹਾਂ ਮਿਟੇ ਨਹੀਂ ਸਨ

ਇੱਕ ਵਾਰ ਤਾਂ ਸਾਡਾ ਸਭ ਦਾ ਮਨ ਖਰਾਬ ਹੋ ਗਿਆਕੁੜੀਆਂ ਤਾਂ ਡਰ ਹੀ ਗਈਆਂਪਰ ਫਿਰ ਅਸੀਂ ਕੰਮ ਵਿੱਚ ਰੁੱਝ ਗਏਤੇ ਹੌਲੀ ਹੌਲੀ ਸਾਡੇ ਮਨਾਂ ਤੋਂ ਇਸ ਘਟਨਾ ਦਾ ਪ੍ਰਭਾਵ ਉੱਤਰਦਾ ਗਿਆਅਸੀਂ ਸਵੇਰੇ ਸਵਖਤੇ ਉੱਠਦੇਨਾਹਾਉਂਦੇ, ਧੋਂਦੇਰੋਟੀ ਟੁੱਕ ਤਿਆਰ ਕਰਦੇਤੇ ਫਿਰ ਕਹੀਆਂ, ਕਸੀਏ ਚੁੱਕ ਕੇ ਕੰਮ ’ਤੇ ਜੁਟ ਜਾਂਦੇਕੰਮ ਕਰਦੇ ਕਰਦੇ ਹਾਸਾ ਠੱਠਾ ਚਲਦਾ ਰਹਿੰਦਾਸ਼ਰਾਰਤਾਂ ਨਿਰਵਿਘਨ ਚੱਲਦੀਆਂ ਰਹਿੰਦੀਆਂਮੁੰਡੇ, ਕੁੜੀਆਂ ਭੱਜ ਭੱਜ ਕੰਮ ਕਰਦੇਜਦੋਂ ਕੰਮ ਕਰਦੇ ਕਰਦੇ ਥੱਕ ਜਾਂਦੇ ਤਾਂ ਧਰਤੀ ਮਾਤਾ ’ਤੇ ਪਲਾਥੀਆਂ ਮਾਰ ਜਹਾਨ ਭਰ ਦੀਆਂ ਗੱਲਾਂ ਵਿੱਚ ਰੁੱਝ ਜਾਂਦੇ

ਸ਼ਾਮ ਨੂੰ ਕੰਮ ਸਮਾਪਤ ਕਰਕੇ ਨਾਹ ਧੋ ਕੇ ਫਿਰ ਤਰੋਤਾਜ਼ਾ ਹੋ ਜਾਂਦੇਰਾਤ ਦੇ ਰੰਗਾਰੰਗ ਪ੍ਰੋਗਰਾਮ ਦੀ ਤਿਆਰੀ ਵਿੱਚ ਰੁੱਝ ਜਾਂਦੇਗੀਤ ਸੰਗੀਤ ਚਲਦਾਦਿਨ ਭਰ ਦੇ ਕਾਮਿਆਂ ਵਿੱਚੋਂ ਕੋਈ ਸਰਦੂਲ ਸਿਕੰਦਰ, ਕੋਈ ਹੰਸ ਰਾਜ ਹੰਸ ਤੇ ਕੋਈ ਗੁਰਦਾਸ ਮਾਨ ਬਣ ਬਹਿੰਦਾਭਰ ਸਿਆਲ ਵਿੱਚ ਅੱਧੀ ਅੱਧੀ ਰਾਤ ਤਕ ਅਖਾੜਾ ਮਘਦਾ ਰਹਿੰਦਾਪਿੰਡ ਦੇ ਲੋਕ ਵੀ ਕੰਨ ਬਣ ਕੇ ਬੈਠੇ ਰਹਿੰਦੇ

ਸਵੇਰੇ ਉੱਠ ਕੇ ਫਿਰ ਅਸੀਂ ਕੰਮ ’ਤੇ ਸਵਾਰ ਹੋ ਜਾਂਦੇਤੀਜੇ ਚੌਥੇ ਦਿਨ ਹੀ ਸਕੂਲ ਮੂੰਹੋਂ ਬੋਲਣ ਲੱਗ ਪਿਆ

ਹੌਲੀ ਹੌਲੀ ਸਾਡੇ ਕੀਤੇ ਕੰਮ ਦੀ ਖ਼ੁਸ਼ਬੂ ਪਿੰਡ ਵਿੱਚ ਮਹਿਕਣ ਲੱਗੀ

ਊਂ ਮੱਘਰ ਸਿਆਂ, ਇਹਨਾਂ ਪਾੜ੍ਹਿਆਂ ਆਇਆਂ ਨੂੰ ਆਪਣੇ ਪਿੰਡ ਅੱਜ ਚਾਰ, ਪੰਜ ਦਿਨ ਹੋ ਗੇ, ਆਪਾਂ ਤਾਂ ਕੋਈ ਚੰਗੀ ਮਾੜੀ ਗੱਲ ਸੁਣੀ ਨੀ ਅਜੇ ਤਕ ਇੰਨਾ ਦੀ” ਖੁੰਢ ’ਤੇ ਬੈਠਿਆਂ ਵਿੱਚੋਂ ਇੱਕ ਬੋਲਿਆ

ਜਮਾਂ ਸਹੀ ਗੱਲ ਐ। ਤੇ ਹੋਰ ਸੁਣ ਲੈ ... ਕੱਲ੍ਹ ਜਦ ਮੈਂ ਆਪਣੀ ਨਿਆਈਂ ਵੰਨੀ ਗੇੜਾ ਮਾਰਨ ਗਿਆ, ਮੈਂ ਦੇਖਿਆ, ਸਕੂਲ ਤਾਂ ਇਹਨਾਂ ਨੇ ਵਿਆਹ ਆਲੇ ਘਰ ਵਾਂਗ ਸਜਾਇਆ ਪਿਐ। ਤੇ ਜਿਹੜੀ ਉਹ ਕੰਧ ਨੀ ਢਹੀ ਪਈ ਸੀ, ਚੜ੍ਹਦੇ ਵੰਨੀਓਂ? ਉਹ ਵੀ ਪਤੰਦਰਾਂ ਨੇ ਨਵੀਂ ਕੱਢੀ ਪਈ ਐ… ਇਹ ਤਾਂ ਪਤੰਦਰ ਭੂਤਾਂ ਵਾਂਗ ਕੰਮ ਕਰਦੇ ਐ” ਕੋਈ ਹੋਰ ਪਿੰਡ ਦਾ ਬੰਦਾ ਹੈਰਾਨੀ ਨਾਲ ਕਿੰਨਾ ਹੀ ਚਿਰ ਬੋਲੀ ਗਿਆ

“ਤੇ ਆਪਣੇ ਨਛੱਤਰ ਹੁਰੀਂ ਐਵੇਂ ਪਿੰਡ ਵਿੱਚ ਲਾਅਲਾ ਲਾਅਲਾ ਕਰੀ ਜਾਂਦੇ ਐ ...“ ਕੋਲੇ ਬੈਠੇ ਕਿਸੇ ਨੇ ਵੀ ਆਪਣੀ ਹਾਜ਼ਰੀ ਲੁਆਈ

“ਲਾਅਲਾ, ਲਾਅਲਾ ਕੀ, ਉਹ ਤਾਂ ਦੋ ਵਾਰੀ ਸਰਪੰਚ ਦੇ ਘਰੇ ਵੀ ਜਾ ਆਇਆ। ਅਖੇ, ਇਹਨਾਂ ਦਾ ਕੈਂਪ ਬੰਦ ਕਰਾਓਉਹਨੂੰ ਪੁੱਛਣ ਵਾਲਾ ਹੋਵੇ, ਜੇ ਉਹ ਰਾਤ ਨੂੰ ਗੌਣ ਪਾਣੀ ਕਰ ਵੀ ਲੈਂਦੇ ਐ, ਤੇਰਾ ਇਹਦੇ ਵਿੱਚ ਕੀ ਘਸਦੈ?” ਪਿੰਡ ਦਾ ਕੋਈ ਗੱਭਰੂ ਬੋਲਿਆ

ਹੁਣ ਸਾਡੇ ਸਾਹਮਣੇ ਪਿੰਡ ਦੀ ਪੁਰਾਣੀ ਪੱਕੀ ਧਰਮਸ਼ਾਲਾ ਨੂੰ ਢਾਹੁਣ ਦਾ ਟੀਚਾ ਸੀਜਿਹੜੀ ਕਿਸੇ ਵੀ ਸਮੇਂ ਖੁਦ ਬਖੁਦ ਡਿਗ ਕੇ ਨੁਕਸਾਨ ਕਰ ਸਕਦੀ ਸੀਕੰਮ ਤਾਂ ਕਾਫੀ ਔਖਾ ਸੀ ਪਰ ਸਾਡੇ ਜਨੂੰਨ ਸਾਹਮਣੇ ਇਹਦਾ ਕੀ ਜ਼ੋਰ ਚਲਣਾ ਸੀਕੀ ਮੁੰਡੇ, ਕੀ ਕੁੜੀਆਂ, ਅਸੀਂ ਤਾਂ ਟੁੱਟ ਕੇ ਪੈ ਗਏਤੀਜੇ ਚੌਥੇ ਦਿਨ ਧਰਮਸ਼ਾਲਾ ਮਲਬਾ ਬਣੀ ਪਈ ਸੀਟਰਾਲੀਆਂ ਵਿੱਚ ਭਰ ਭਰ ਮਲਬਾ ਵੀ ਨਿਬੇੜ ਦਿੱਤਾ ਤੇ ਥਾਂ ਪੱਧਰਾ ਕਰਕੇ ਧਰਮਸ਼ਾਲਾ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ

ਧਰਮਸ਼ਾਲਾ ਦਾ ਭੋਗ ਪਾ ਕੇ ਫਿਰ ਅਸੀਂ ਸੌ ਦੇ ਸੌ ਜਣੇ ਪਿੰਡ ਦੀਆਂ ਗਲੀਆਂ ਵਿੱਚ ਖਿੱਲਰ ਗਏਤੇ ਬੱਸ ਫੇਰ, ਕਿਧਰੇ ਝਾੜੂ ਵੱਜੀ ਜਾ ਰਿਹਾ ਸੀਕਿੱਧਰੇ ਮਲਬਾ ਚੁੱਕਿਆ ਜਾ ਰਹੀ ਸੀਕਿਧਰੇ ਮਾਟੋ ਲਿਖੇ ਜਾ ਰਹੇ ਸਨਕਿਧਰੇ ਨਾਲੀਆਂ ਦੀ ਸਫਾਈ ਹੋਈ ਜਾਏਕਿਧਰੇ ਭਰਤ ਪਈ ਜਾਵੇਤੇ ਓਧਰ ਘਰਾਂ ਦੀਆਂ ਬੁੜ੍ਹੀਆਂ, ਕੁੜੀਆਂ ਦਰਵਾਜ਼ਿਆਂ ਨਾਲ ਲੱਗ ਲੱਗ ਸਾਨੂੰ ਵੇਖਦੀਆਂ ਰਹਿੰਦੀਆਂਕੁੜੀਆਂ, ਮੁੰਡੇ ਇਕੱਠੇ ਕੰਮ ਕਰਦੇ ਵੇਖ ਵੇਖ ਹੈਰਾਨ ਵੀ ਹੁੰਦੀਆਂ ਰਹਿੰਦੀਆਂ

ਤੇ ਅਖੀਰ ਇੱਕ ਦਿਨ ਸਾਡੇ ਜਾਣ ਦਾ ਵੇਲਾ ਆ ਗਿਆ ਸੀਸਾਡੇ ਸਭ ਦੇ ਮੂੰਹ ਉੱਤਰੇ ਹੋਏ ਸਨਇਹ ਸੁਰਗ ਛੱਡ ਕੇ ਜਾਣ ਨੂੰ ਕਿਸੇ ਦਾ ਜੀਅ ਨਹੀਂ ਕਰ ਰਿਹਾ ਸੀਪਰ ਇਉਂ ਥੋੜ੍ਹਾ ਹੋਣਾ ਸੀਜਾਣਾ ਤਾਂ ਪੈਣਾ ਹੀ ਸੀਅਸੀਂ ਆਪਣੀ ਸਾਰੀ ਤਿਆਰੀ ਕਰਕੇ ਅਜੇ ਚਾਲੇ ਪਾਉਣ ਹੀ ਲੱਗੇ ਸੀ ਕਿ ਦੂਰੋਂ ਧੁੰਦ ਵਿੱਚੋਂ ਸਾਨੂੰ ਕੁਝ ਬੰਦੇ ਸਾਡੇ ਵੱਲ ਆਉਂਦੇ ਦਿਖਾਈ ਦਿੱਤੇ

ਸਾਨੂੰ ਪਤਾ ਲੱਗਿਆ ਕਿ ਤੁਸੀਂ ਜਾਣ ਲੱਗੇ ਓਂ, ਅਸੀਂ ਆਖਿਆ, ਚਲੋ ਮਿਲ ਈ ਆਈਏ

“ਚਲੋ, ਵਧੀਆ ਕੀਤਾ” ਅਸੀਂ ਉਨ੍ਹਾਂ ਦੇ ਆਉਣ ਦਾ ਸਵਾਗਤ ਕੀਤਾ

“ਗਾਂਹ ਵੀ ਕਦੇ ਕੈਂਪ ਲਾਉਣ ਆਉਂਗੇ?”

ਦੇਖਦੇ ਆਂ ਜੀ, ਅੱਗੇ ਕੀ ਬਣਦੈ?”

ਅਸੀਂ ਤਾਂ ਕਹਿਨੇ ਆਂ, ਆ ਹੀ ਜਾਇਓ” ਉਹ ਦਿਲ ਤੋਂ ਬੋਲ ਰਿਹਾ ਸੀ ਫਿਰ ਮੈਂ ਦੇਖਿਆ, ਜਿਵੇਂ ਉਹਦਾ ਗਲਾ ਭਾਰੀ ਹੋ ਗਿਆ ਹੋਵੇਉਹ ਕੁਝ ਪਲ ਚੁੱਪ ਰਿਹਾਫਿਰ ਉਸਨੇ ਖੰਘੂਰਾ ਜਿਹਾ ਮਾਰ ਕੇ ਗਲਾ ਸਾਫ ਕੀਤਾ, “ਬਾਕੀ ਸਾਡਾ ਕਿਹਾ ਸੁਣਿਆ ਮੁਆਫ ਕਰਿਓ ਜੀ, ਅਸੀਂ ਤਾਂ ਸੋਨੂੰ ਐਵੇਂ ਗਲਤ ਹੀ ਸਮਝ ਬੈਠੇ ਸੀ, ਤੁਸੀਂ ਤਾਂ ਸਾਡੇ ਆਪਣੇ ਈ ਨਿੱਕਲੇ” ਇਹ ਨਛੱਤਰ ਸੀ। ਨਛੱਤਰ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂ ਵਹਿ ਤੁਰੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3610)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਸਵਿੰਦਰ ਸੁਰਗੀਤ

ਜਸਵਿੰਦਰ ਸੁਰਗੀਤ

Punjabi Lecturer, Bathinda Punjab, India.
Phone: (91 - 94174 - 48436)
Email (jaswindersingh0117@gmail.com)