JaswinderSurgeet7ਕੀ ਕਰੀਏ ਮਾਸਟਰ ਜੀ, ਸਾਡਾ ਕਿਹੜਾ ਜੀ ਨੀ ਕਰਦਾ ਕੁੜੀ ਨੂੰ ਪੜ੍ਹਾਉਣ ਨੂੰ ...
(27 ਮਾਰਚ 2021)
(ਸ਼ਬਦ: 960)


“ਸਰ ਸੱਸਰੀ ਕਾਲ” ਇੱਕ ਪਿਆਰ ਭਰੀ ਅਵਾਜ਼ ਮੋਬਾਇਲ ਫੋਨ ਰਾਹੀਂ ਮੇਰੇ ਕੰਨਾਂ ਵਿੱਚ ਮਿਠਾਸ ਬਣ ਘੁਲ਼ੀ
ਇਹ ਲੜਕੀ ਬਬਲੀ ਦੀ ਅਵਾਜ਼ ਸੀ, ਜੋ ਐਂਤਕੀ ਹੀ ਮੇਰੇ ਸਕੂਲ ਵਿੱਚੋਂ ਬਾਰ੍ਹਵੀਂ ਜਮਾਤ ਪਹਿਲੇ ਦਰਜੇ ’ਤੇ ਪਾਸ ਕਰਕੇ ਗਈ ਸੀਮੈਂ ਸਤਿ ਸ੍ਰੀ ਆਕਾਲ ਦਾ ਜਵਾਬ ਦਿੱਤਾਉਸਦਾ ਹਾਲ ਚਾਲ ਪੁੱਛਣ ’ਤੇ ਉਸਨੇ ਦੱਸਿਆ ਕਿ ਉਹ ਅੱਗੇ ਪੜ੍ਹਨਾ ਚਾਹੁੰਦੀ ਹੈ ਪਰ ਮਾਪੇ ਉਸ ਨੂੰ ਪੜ੍ਹਾਉਣਾ ਨਹੀਂ ਚਾਹੁੰਦੇਉਹ ਚਾਹੁੰਦੀ ਸੀ ਕਿ ਮੈਂ ਉਸਦੇ ਮਾਪਿਆਂ ਨੂੰ ਫੋਨ ਕਰਕੇ ਸਮਝਾਵਾਂ ਕਿ ਉਹ ਲੜਕੀ ਨੂੰ ਅੱਗੇ ਪੜ੍ਹਨ ਤੋਂ ਨਾ ਰੋਕਣਉਸਨੇ ਆਪਣੇ ਪਿਤਾ ਦਾ ਮੋਬਾਇਲ ਫੋਨ ਦਾ ਨੰਬਰ ਵੀ ਦਿੱਤਾਮੈਂ ਉਸ ਨੂੰ ਯਕੀਨ ਦੁਆਇਆ ਕਿ ਮੈਂ ਲਾਜ਼ਮੀ ਉਸਦੇ ਪਿਤਾ ਨਾਲ ਗੱਲ ਕਰਾਂਗਾ

ਫੋਨ ’ਤੇ ਗੱਲਬਾਤ ਖ਼ਤਮ ਹੋਣ ਤੋਂ ਬਾਅਦ ਸਕੂਲ ਵਿੱਚ ਬਿਤਾਇਆ ਪਿਛਲਾ ਸਾਲ ਫਿਲਮ ਦੇ ਵਾਂਗ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗਾਮੈਂ ਬਾਰ੍ਹਵੀਂ ਜਮਾਤ ਦਾ ਇੰਚਾਰਜ ਸਾਂ ਤੇ ਇਹ ਲੜਕੀ ਬਬਲੀ ਬਾਰ੍ਹਵੀਂ ਜਮਾਤ ਦੀ ਕੇਂਦਰ ਬਿੰਦੂ ਸੀਨਾਲ ਦੇ ਪਿੰਡ ਤੋਂ ਮੇਰੇ ਸਕੂਲ ਵਿੱਚ ਪੜ੍ਹਨ ਆਉਂਦੀ ਸੀਪਿਤਾ ਮਜ਼ਦੂਰੀ ਕਰਦਾ ਸੀਲੜਕੀ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਗੋਹੇ ਕੂੜੇ ਦਾ ਕੰਮ ਕਰਦੀ ਸੀ ਮੁੱਕਦੀ ਗੱਲ, ਇਹ ਪਰਿਵਾਰ ਗਰੀਬੀ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ

ਬਬਲੀ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਸੀਹੁਸ਼ਿਆਰ ਹੋਣ ਦੇ ਨਾਲ-ਨਾਲ ਉਹ ਸਮਝਦਾਰ ਵੀ ਸੀਜਮਾਤ ਵਿੱਚ ਚੁੱਪ ਚੁੱਪ ਰਹਿੰਦੀਕਦੇ ਕੋਈ ਸ਼ਰਾਰਤ ਨਾ ਕਰਦੀਜਦੋਂ ਕਦੇ ਕਿਸੇ ਅਧਿਆਪਕ ਦੀ ਗੱਲ ਨਾ ਸਮਝ ਪੈਂਦੀ, ਜਾਂ ਉਹਦੇ ਮਨ ਵਿੱਚ ਕੋਈ ਸਵਾਲ ਹੋਣਾ ਤਾਂ ਉਹ ਝੱਟ ਪੁੱਛਦੀਅਧਿਆਪਕਾਂ ਕੋਲੋਂ ਮਿਲੇ ਕੰਮ ਨੂੰ ਹਮੇਸ਼ਾ ਕਰਦੀਜੇ ਕਦੇ ਜਮਾਤ ਵਿੱਚ ਅਧਿਆਪਕ ਲਈ ਲੋੜੀਂਦੀ ਚੀਜ਼, ਜਿਵੇਂ ਕੁਰਸੀ, ਡਸਟਰ, ਚਾਕ ਆਦਿ ਨਾ ਹੁੰਦੇ, ਤਾਂ ਉਹ ਝਟ ਪ੍ਰਬੰਧ ਕਰਦੀ ਤੇ ਇਨ੍ਹਾਂ ਗੁਣਾਂ ਕਰਕੇ ਹੀ ਮੈਂ ਉਸ ਨੂੰ ਜਮਾਤ ਦਾ ਮਨੀਟਰ ਬਣਾਇਆ ਹੋਇਆ ਸੀ

ਮੈਂ ਜਮਾਤ ਵਿੱਚ ਇਹ ਘੋਸ਼ਣਾ ਕੀਤੀ ਹੋਈ ਸੀ ਕਿ ਜਿਹੜਾ ਵਿਦਿਆਰਥੀ ਸਾਰਾ ਮਹੀਨਾ ਹਾਜ਼ਰ ਰਿਹਾ ਕਰੇਗਾ ਉਸ ਨੂੰ ਮਹੀਨੇ ਦੇ ਆਖਰੀ ਦਿਨ ਕੋਈ ਨਾ ਕੋਈ ਇਨਾਮ ਮਿਲਿਆ ਕਰੇਗਾਬਬਲੀ ਕਦੇ ਗੈਰਹਾਜ਼ਰ ਨਾ ਹੁੰਦੀਸੱਚ ਜਾਣਿਓਂ! ਮਹੀਨਾ ਤਾਂ ਕੀ, ਉਹ ਸਾਰਾ ਸਾਲ ਹੀ ਹਾਜ਼ਰ ਰਹੀਇਸ ਪ੍ਰਾਪਤੀ ’ਤੇ ਸਕੂਲ ਦੇ ਸਾਲਾਨਾ ਸਮਾਗਮ ਉੱਤੇ ਉਸਦਾ ਸਨਮਾਨ ਵੀ ਕੀਤਾ ਗਿਆ ਸੀ

ਬਬਲੀ ਅਕਸਰ ਮੈਂਨੂੰ ਕਹਿੰਦੀ ਕਿ ਉਹ ਅਧਿਆਪਕ ਬਣਨਾ ਚਾਹੁੰਦੀ ਹੈਅਧਿਆਪਕ ਬਣਨ ਲਈ ਉਸ ਨੂੰ ਕੀ ਪੜ੍ਹਨਾ ਪਵੇਗਾ, ਕਿਹੜਾ ਕੋਰਸ ਕਰਨਾ ਪਵੇਗਾ? ਇਸ ਪ੍ਰਕਾਰ ਦੇ ਸਵਾਲ ਉਹ ਮੈਂਨੂੰ ਪੁੱਛਦੀ ਰਹਿੰਦੀਮੈਂ ਵੀ ਬਿਨਾਂ ਅੱਕੇ ਥੱਕੇ ਉੱਤਰ ਦਿੰਦਾ ਰਹਿੰਦਾ

ਸਮਾਂ ਆਪਣੀ ਤੋਰੇ ਤੁਰਦਾ ਗਿਆ ਜ਼ਿੰਦਗੀ ਦੀ ਭੱਜ-ਦੌੜ ਵਿੱਚ ਪਤਾ ਹੀ ਨਹੀਂ ਲੱਗਾ ਕਿ ਕਦੋਂ ਇੱਕ ਸਾਲ ਬੀਤ ਗਿਆਉਸਦੇ ਮਾਪਿਆਂ ਨੂੰ ਫੋਨ ਕਰਨਾ ਵੀ ਮੈਂ ਕਿਧਰੇ ਵਿਸਰ ਗਿਆ ਇੱਕ ਦੋ ਬਾਰ ਲੜਕੀ ਦਾ ਫ਼ੋਨ ਆਇਆ ਸੀ ਪਰ ਰੁਝੇਵਿਆਂ ਕਾਰਨ ਗੱਲ ਆਈ ਗਈ ਹੁੰਦੀ ਰਹੀ

ਜੁਲਾਈ ਮਹੀਨੇ ਦਾ ਪਹਿਲਾ ਹਫ਼ਤਾ ਚੱਲ ਰਿਹਾ ਸੀਮੈਂ ਸਕੂਲ ਵਿੱਚ ਖਾਲੀ ਪੀਰੀਅਡ ਵਿੱਚ ਵਿਦਿਆਰਥੀਆਂ ਦੀਆਂ ਕਾਪੀਆਂ ਦੇਖ ਰਿਹਾ ਸੀ ਮੋਬਾਇਲ ਫ਼ੋਨ ਦੀ ਘੰਟੀ ਵੱਜੀ ਇੱਕ ਉਦਾਸ ਭਰੀ ਅਵਾਜ਼ ਮੇਰੇ ਕੰਨਾਂ ਵਿੱਚ ਪਈਅਵਾਜ਼ ਜਾਣੀ ਪਹਿਚਾਣੀ ਸੀਅਗਲੇ ਹੀ ਪਲ ਖ਼ਿਆਲ ਆਇਆ ਕਿ ਇਹ ਤਾਂ ਬਬਲੀ ਹੈਸਤਿ ਸ੍ਰੀ ਆਕਾਲ ਦਾ ਜਵਾਬ ਦੇਣ ਪਿੱਛੋਂ ਮੈਂ ਉਸ ਨੂੰ ਕਾਹਲੀ ਕਾਹਲੀ ਪੁੱਛਿਆ, “ਬੇਟੀ, ਕੀ ਕਰਦੀ ਐਂ? ਉਸਨੇ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਘਰੇ ਹੀ ਸੀ ਮਾਪਿਆਂ ਨੇ ਉਸ ਨੂੰ ਪੜ੍ਹਨ ਨਹੀਂ ਲਾਇਆ ਸੀ ਮੈਂਨੂੰ ਆਪਣੇ ਆਪ ’ਤੇ ਬਹੁਤ ਪਛਤਾਵਾ ਹੋਇਆ ਕਿ ਮੈਂ ਉਸਦੇ ਮਾਪਿਆਂ ਨੂੰ ਫੋਨ ਕਰਨਾ ਭੁੱਲ ਗਿਆ ਸੀ ਸ਼ਾਇਦ ਮੇਰੇ ਕਹਿਣ ’ਤੇ ਉਸਦੇ ਮਾਪੇ ਉਸ ਨੂੰ ਪੜ੍ਹਨ ਲਾ ਦਿੰਦੇ ਤੇ ਲੜਕੀ ਦਾ ਇੱਕ ਸਾਲ ਬਰਬਾਦ ਨਾ ਹੁੰਦਾ

ਬਬਲੀ ਨੇ ਦੁਬਾਰਾ ਪਿਛਲੇ ਸਾਲ ਵਾਲੀ ਬੇਨਤੀ ਦੁਹਰਾਈਉਸਨੇ ਵਾਰ ਵਾਰ ਕਿਹਾ ਕਿ ਇਸ ਵਾਰ ਮੈਂ ਨਾ ਭੁੱਲਾਂ ਕਿਉਂਕਿ ਉਸਦਾ ਪੜ੍ਹਨ ਨੂੰ ਬਹੁਤ ਦਿਲ ਕਰਦਾ ਸੀਮੈਂ ਉਸ ਨੂੰ ਕਿਹਾ ਕਿ ਉਹ ਅਗਲੇ ਸੋਮਵਾਰ ਉਹ ਆਪਣੇ ਮਾਪਿਆਂ ਨੂੰ ਆਪਣੇ ਨਾਲ ਸਕੂਲ ਲੈ ਕੇ ਆਵੇਇਹ ਸੁਣ ਕੇ ਉਸਦੀ ਅਵਾਜ਼ ਵਿੱਚ ਰੰਗਤ ਆ ਗਈ

ਅਗਲੇ ਸੋਮਵਾਰ ਬਬਲੀ ਆਪਣੇ ਮਾਪਿਆਂ ਨਾਲ ਮੇਰੇ ਸਾਹਮਣੇ ਹਾਜ਼ਰ ਸੀਲੜਕੀ ਦੇ ਚਿਹਰੇ ’ਤੇ ਨਿਰਾਸ਼ਤਾ ਸਾਫ਼ ਝਲਕ ਰਹੀ ਸੀਬਾਪ ਦੀ ਉਮਰ ਭਾਵੇਂ ਜ਼ਿਆਦਾ ਨਹੀਂ ਸੀ ਪਰ ਗਰੀਬੀ ਦੀ ਮਾਰ ਨੇ ਉਸ ਨੂੰ ਵਕਤੋਂ ਪਹਿਲਾਂ ਹੀ ਬੁੱਢਾ ਕੀਤਾ ਹੋਇਆ ਸੀਖਾਲੀ ਖਾਲੀ ਅੱਖਾਂ, ਬੁਝਿਆ ਬੁਝਿਆ ਚਿਹਰਾ ਇਹੀ ਹਾਲ ਉਸਦੀ ਮਾਤਾ ਦਾ ਸੀ ਫਟੇ ਪੁਰਾਣੇ ਜਿਹੇ ਕੱਪੜੇ, ਚਿਹਰੇ ’ਤੇ ਨਿਰਾਸ਼ਾ, ਫਿਕਰਾਂ ਵਿੱਚ ਡੁੱਬੀ ਜਿਹੀ

ਮੈਂ ਬੜੇ ਸਤਿਕਾਰ ਨਾਲ ਉਨ੍ਹਾਂ ਨੂੰ ਬੈਠਣ ਲਈ ਕਿਹਾਉਹ ਤਿੰਨੇ ਝਿਜਕਦੇ ਝਿਜਕਦੇ ਬੈਠ ਗਏ ਇੱਧਰ ਉੱਧਰ ਦੀਆਂ ਬਹੁਤੀਆਂ ਗੱਲਾਂ ਕਰਨ ਦੀ ਬਜਾਏ ਮੈਂ ਸਿੱਧਾ ਹੀ ਵਿਸ਼ੇ ’ਤੇ ਆਉਂਦਿਆਂ ਕਿਹਾ, “ਤੁਹਾਡੀ ਬੇਟੀ ਪੜ੍ਹਨਾ ਚਾਹੁੰਦੀ ਹੈ, ਤੁਸੀਂ ਇਸ ਨੂੰ ਪੜ੍ਹਨ ਤੋਂ ਨਾ ਰੋਕੋਲੜਕੀ ਪੜ੍ਹਾਈ ਵਿੱਚ ਹੁਸ਼ਿਆਰ ਵੀ ਬਹੁਤ ਹੈ

ਪਿਤਾ ਖਾਲੀ ਖਾਲੀ ਅੱਖਾਂ ਨਾਲ ਮੇਰੇ ਵੱਲ ਵੇਖਣ ਲੱਗਾਫਿਰ ਗਲਾ ਜਿਹਾ ਸਾਫ਼ ਕਰਕੇ ਬੋਲਿਆ, “ਕੀ ਕਰੀਏ ਮਾਸਟਰ ਜੀ, ਸਾਡਾ ਕਿਹੜਾ ਜੀ ਨੀ ਕਰਦਾ ਕੁੜੀ ਨੂੰ ਪੜ੍ਹਾਉਣ ਨੂੰ, ਪਰ ਫੀਸਾਂ ਕੌਣ ਭਰੂ?”

ਮੈਂ ਉਸ ਨੂੰ ਹੌਸਲਾ ਦਿੱਤਾਬਬਲੀ ਦੀ ਮਾਂ ਨੂੰ ਵੀ ਸਮਝਾਇਆਜਿਵੇਂ ਕਿਵੇਂ ਮੈਂ ਬਬਲੀ ਦੇ ਮਾਪਿਆਂ ਨੂੰ ਮਨਾਉਣ ਵਿੱਚ ਸਫਲ ਹੋ ਗਿਆਬਬਲੀ ਦੇ ਚਿਹਰਾ ’ਤੇ ਰੌਣਕ ਆ ਗਈ ਸੀਮੈਂ ਉਹਨਾਂ ਨੂੰ ਦੋ ਤਿੰਨ ਕਾਲਜਾਂ ਦੇ ਨਾਮ ਦੱਸੇ ਅਤੇ ਦਾਖ਼ਲੇ ਦੀਆਂ ਮਿਤੀਆਂ ਵੀ ਦੱਸੀਆਂ

ਸਮਾਂ ਆਪਣੀ ਚਾਲੇ ਚੱਲਦਾ ਰਿਹਾ ਜ਼ਿੰਦਗੀ ਦੇ ਪੰਜ ਸੱਤ ਸਾਲ ਕਿਵੇਂ ਲੰਘ ਗਏ, ਪਤਾ ਹੀ ਨਹੀਂ ਲੱਗਿਆ ਇੱਕ ਦਿਨ ਮੈਂ ਆਪਣੀ ਬਾਰ੍ਹਵੀਂ ਜਮਾਤ ਵਿੱਚ ਪੀਰੀਅਡ ਲਾ ਰਿਹਾ ਸਾਂਕਿਸੇ ਵਿਸ਼ੇ ਨੂੰ ਹੋਰ ਸਪਸ਼ਟ ਕਰਦਾ ਹੋਇਆ ਮੈਂ ਪੰਜਾਬੀ ਦੇ ਕਵੀ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ਦੀਆਂ ਸਤਰਾਂ “ਧੁਨ ਦੇ ਪੱਕੇ ਧੀਰਜ ਵਾਲੇ਼, ਤੋਰ ਨਾ ਛੱਡਣ ਪੈਣ ਨਾ ਕਾਹਲੇ” ਬੋਲ ਰਿਹਾ ਸਾਂ ਕਿ ਦਰਵਾਜੇ ’ਤੇ ਦਸਤਕ ਹੋਈ ਇੱਕ ਮੁਸਕਰਾਉਂਦਾ ਚਿਹਰਾ ਮੇਰੇ ਵੱਲ ਆਇਆਬੇਪਛਾਣ ਜਿਹੇ ਚਿਹਰੇ ਨੂੰ ਪਹਿਚਾਨਣ ਵਿੱਚ ਮੈਨੂੰ ਬਹੁਤੀ ਦੇਰ ਨਾ ਲੱਗੀਇਹ ਬਬਲੀ ਸੀਹਸੂੰ ਹਸੂੰ ਕਰਦੇ ਚਿਹਰੇ ’ਤੇ ਰੌਣਕ ਛਾਈ ਹੋਈ ਸੀ ਉਸ ਨੂੰ ਦੇਖ ਮੇਰਾ ਮਨ ਵੀ ਖੁਸ਼ ਹੋ ਗਿਆ

ਗੱਲਬਾਤ ਦੌਰਾਨ ਬਬਲੀ ਨੇ ਦੱਸਿਆ ਕਿ ਉਸਦੇ ਮਾਪਿਆਂ ਨੇ ਉਸ ਨੂੰ ਪੜ੍ਹਨ ਲਾ ਦਿੱਤਾ ਸੀ ਅਤੇ ਅੱਜਕੱਲ੍ਹ ਉਹ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕਾ ਲੱਗੀ ਹੋਈ ਹੈ ਲਗਭਗ ਅੱਧਾ ਘੰਟਾ ਬਤੀਤ ਕਰਨ ਤੋਂ ਬਾਅਦ ਜਦੋਂ ਉਹ ਮੇਰੇ ਕੋਲੋਂ ਵਿਦਾ ਹੋਣ ਲੱਗੀ ਤਾਂ ਇੱਕ ਵਾਰ ਫਿਰ ਕੰਨਾਂ ਵਿੱਚ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਬੋਲ ਗੂੰਜਣ ਲੱਗੇ ...

ਧੁਨ ਦੇ ਪੱਕੇ ਧੀਰਜ ਵਾਲੇ਼,
ਤੋਰ ਨਾ ਛੱਡਣ ਪੈਣ ਨਾ ਕਾਹਲੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2671)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਸਵਿੰਦਰ ਸੁਰਗੀਤ

ਜਸਵਿੰਦਰ ਸੁਰਗੀਤ

Punjabi Lecturer, Bathinda Punjab, India.
Phone: (91 - 94174 - 48436)
Email (jaswindersingh0117@gmail.com)