JaswinderSurgeet7ਜਦੋਂ ਉਹ ਪੜ੍ਹਾਉਂਦੇ ਤਾਂ ਸਾਡਾ ਨਿੱਕਾ ਜਿਹਾ ਕਮਰਾ ਪੂਰਬ ਤੋਂ ਪੱਛਮ ਤਕ ਦੀ ਯਾਤਰਾ ਕਰ ਆਉਂਦਾ ...
(30 ਨਵੰਬਰ 2021)

 

“ਹੈਂ? ਇੱਥੇ ਪੜ੍ਹਾਂਗੇ? ਆਹ ਕੋਠੀ ’ਚ? ਘੁੰਮਣ, ਫਿਰਨ ਨੂੰ ਤਾਂ ਭੋਰਾ ਥਾਂ ਨੀ ਇੱਥੇ ਛੱਡ ਪਰ੍ਹਾਂ, ਕਿਤੇ ਹੋਰ ਦਾਖਲਾ ਲਵਾਂਗੇ ਆਪਾਂ ਤਾਂ।” ਮੈਂ ਇੱਕੋ ਸਾਹੇ ਕਿੰਨਾ ਕੁਝ ਬੋਲ ਗਿਆ ਆਪਣੇ ਦੋਸਤ ਨੂੰ

ਉਦੋਂ ਮੇਰੇ ਫਰਿਸ਼ਤਿਆਂ ਨੂੰ ਵੀ ਖ਼ਬਰ ਨਹੀਂ ਸੀ ਕਿ ਇੱਥੇ ਗੁਜ਼ਾਰਿਆ ਸਮਾਂ ਤਾਂ ਉਮਰ ਭਰ ਸੰਗ ਮਹਿਕੇਗਾ

ਉੱਨੀ ਸੌ ਤਰਾਨਵੇਂ ਵਿੱਚ ਬੀ.ਏ. ਕਰਨ ਉਪਰੰਤ ਪੰਜਾਬੀ ਦੀ ਐੱਮ.ਏ. ਕਰਨ ਦਾ ਵਿਚਾਰ ਆਇਆਪਹਿਲਾਂ ਸੋਚਿਆ ਪਟਿਆਲੇ ਪੰਜਾਬੀ ਯੂਨੀਵਰਸਿਟੀ ਵਿੱਚ ਦਾਖਲਾ ਲਵਾਂਗਾਪਰ ਅੰਨ ਜਲ ਆਪਣੇ ਸ਼ਹਿਰ ਦੇ ਰੀਜਨਲ ਸੈਂਟਰ ਦਾ ਬਣ ਗਿਆ, ਜਿਹੜਾ ਇੱਕ ਕਿਰਾਏ ਦੀ ਕੋਠੀ ਵਿੱਚ ਚੱਲ ਰਿਹਾ ਸੀ

ਜਮਾਤ ਦੇ ਅਸੀਂ ਤੇਰਾਂ ਵਿਦਿਆਰਥੀ ਸਾਂਤਿੰਨ ਮੁੰਡੇ, ਦਸ ਕੁੜੀਆਂਜਮਾਤ ਦਾ ਪਹਿਲਾ ਦਿਨ ਸੀਪ੍ਰੋਫੈਸਰ ਸਾਹਿਬ ਅਜੇ ਜਮਾਤ ਵਿੱਚ ਆਏ ਨਹੀਂ ਸਨਅਸੀਂ ਤਿੰਨੋਂ ਪੇਂਡੂ ਪਿਛੋਕੜ ਵਾਲੇ ਮੁੰਡੇ ਕੁੜੀਆਂ ਤੋਂ ਸੰਗਦੇ ‘ਕੱਠੇ’ ਹੋਈ ਜਾਈਏ ਇੰਨੇ ਨੂੰ ਪ੍ਰੋਫੈਸਰ ਸਾਹਿਬ ਨੇ ਜਮਾਤ ਵਿੱਚ ਦਸਤਕ ਦਿੱਤੀਇੱਕ ਦੋ ਸਰਸਰੀ ਗੱਲਾਂ ਬਾਅਦ ਲੈਕਚਰ ਦੇਣਾ ਸ਼ੁਰੂ ਕਰ ਦਿੱਤਾਮੈਂ ਉਨ੍ਹਾਂ ਦੇ ਲੈਕਚਰ ਨੂੰ ਸੁਭਾਵਿਕ ਹੀ ਲਿਆ, ਜਿਵੇਂ ਅਕਸਰ ਹੀ ਹੁਣ ਤਕ ਲੈਂਦੇ ਆ ਰਹੇ ਸਾਂਪਰ ਚਾਰ ਪੰਜ ਮਿੰਟਾਂ ਬਾਅਦ ਹੀ ਮੇਰਾ ਅੰਦਾਜ਼ਾ ਪਲਟ ਗਿਆ… ‘ਹੈਂ! ਇਹ ਬੋਲਦੇ ਨੇ ਕਿ ਕੋਈ ਝਰਨਾ ਵਹਿੰਦੈ …! ਐਨੀ ਰਵਾਨੀ ਬੋਲਾਂ ਵਿੱਚ?’ ਉਨ੍ਹਾਂ ਦੇ ਬੋਲ ਸ਼ਹਿਦ ਬਣ ਕੰਨਾਂ ਵਿੱਚ ਘੁਲਣ ਲੱਗੇਜਦ ਕੋਈ ਸ਼ਿਅਰ ਸੁਣਾਉਂਦੇ ਤਾਂ ਸਾਡੇ ਸਾਹ ਰੁਕ ਜਾਂਦੇਚਾਲ਼ੀ ਮਿੰਟ ਚਾਰ ਮਿੰਟਾਂ ਵਿੱਚ ਬੀਤ ਗਏ

ਚੰਦ ਕੁ ਦਿਨਾਂ ਵਿੱਚ ਹੀ ਇਹ ਸੈਂਟਰ ਸਾਡੀ ਹਿੱਕ ਦੇ ਖੱਬੇ ਪਾਸੇ ਵਸ ਗਿਆਵਾਰ, ਐਤਵਾਰ ਘਰੇ ਟਪਾਉਣਾ ਔਖਾ ਲਗਦਾਸੀਨੀਅਰ ਜਮਾਤ ਨਾਲ ਮੇਲ ਮਿਲਾਪ ਉੱਸਰਨ ਲੱਗਿਆਉਹ ਜਮਾਤ ਕੀ ਸੀ, ਬੱਸ ਕਲਾਕਾਰਾਂ ਦੀ ਖਾਣ ਹੀ ਸੀਇੱਕ ਚੜ੍ਹਦੇ ਤੋਂ ਚੜ੍ਹਦਾਉਨ੍ਹਾਂ ਵਿੱਚ ਇੱਕ ਪਾਲੀ ਹੁੰਦਾਉਹ ਜਦ ਹੇਕ ਲਾਉਂਦਾ ਤਾਂ ਕੰਨਾਂ ਦੇ ਕੀੜੇ ਕੱਢ ਦਿੰਦਾਉਹਦੀ ਭਾਰੀ ਭਰਕਮ ਆਵਾਜ਼ ਕੰਧਾਂ, ਕੌਲ਼ੇ ਹਿਲਾ ਦਿੰਦੀਰਸ਼ਪਾਲ ਤੇ ਗੁਰਦੀਪ “ਮਾਝੇ ਦੀਏ ਮੋਮਬੱਤੀਏ” ਗਾਉਂਦੇ ਤਾਂ “ਮੋਮਬੱਤੀ” ਬਣੇ ਰਸ਼ਪਾਲ ਦਾ ਨਖਰਾ ਦਿਲਾਂ ਨੂੰ ਧੂੰਹਦਾਕਦੇ ਜਦ “ਸਾਰੀ ਰਾਤ ਰੋਈਂ ਆਂ ਮੈਂ” ਗੂੰਜਦਾ ਤਾਂ ਵਾਤਾਵਰਣ ਵੈਰਾਗਿਆ ਜਾਂਦਾਇੱਕ ਲੜਕੀ ਟੱਪੇ ਸੁਣਾਉਂਦੀ ਤਾਂ ਟਪੂੰ ਟਪੂੰ ਕਰਦਾ ਸਾਡਾ ਮਨ ਸੁੱਸਰੀ ਹੋ ਜਾਂਦਾ

ਇੱਥੇ ਅਸਾਂ ਅਧਿਆਪਕ ਅਤੇ ਵਿਦਿਆਰਥੀਆਂ ਵਿਚਲੀ ਵਿੱਥ ਘਟਦੀ ਵੇਖੀਜਮਾਤਾਂ ਲਾਉਣੀਆਂ ਮਜਬੂਰੀ ਨਾ ਰਹਿ ਕੇ ਸਾਡਾ ਚਾਅ ਬਣ ਗਈਆਂਲੱਕੜ ਦੀਆਂ ਕੁਰਸੀਆਂ ’ਤੇ ਬੈਠੇ ਬੈਠੇ ਅਸੀਂ ਸਾਹਿਤਕ ਤਾਰੀਆਂ ਲਾਉਣ ਲੱਗਦੇਕਦੇ ਕਵਿਤਾ ਦੀ ਨਦੀ ਦਾ ਅਨੰਦ ਮਾਣਦੇ, ਕਦੇ ਗਲਪ ਦੇ ਸਾਗਰ ਵਿੱਚ ਠਿੱਲ੍ਹ ਪੈਂਦੇਇੱਕ ਅਧਿਆਪਕ ਸਾਨੂੰ ਆਲੋਚਨਾ ਦੇ ਮਾਰੂਥਲ ਲੈ ਵੜਦੇ, ਉਂਝ, ਉਨ੍ਹਾਂ ਦੀ ਮੌਜੂਦਗੀ ਵਿੱਚ ਮਾਰੂਥਲ ਵੀ ਮਹਿਕਣ ਲੱਗ ਜਾਂਦਾ

ਇਓਂ ਸਾਹਿਤ ਸਾਡੇ ਸਾਹਾਂ ਸੰਗ ਵਿਚਰਣ ਲੱਗਿਆ ਇੱਥੇ ਪਹਿਲੀ ਵਾਰ “ਮੜ੍ਹੀ ਦੇ ਦੀਵੇ” ਦੇ ਚਾਨਣੇ ਬੈਠੇਛੀਂਟਕਾ ਸਰੀਰ, ਲੰਮਾ ਕੱਦ, ਚੁੱਪ ਚਾਪ ਚਿਹਰਾਜਦੋਂ ਉਹ ਪੜ੍ਹਾਉਂਦੇ ਤਾਂ ਸਾਡਾ ਨਿੱਕਾ ਜਿਹਾ ਕਮਰਾ ਪੂਰਬ ਤੋਂ ਪੱਛਮ ਤਕ ਦੀ ਯਾਤਰਾ ਕਰ ਆਉਂਦਾਦੁਨੀਆਂ ਭਰ ਦੇ ਸਾਹਿਤਕਾਰ ਉਨ੍ਹਾਂ ਦੀ ਜ਼ੁਬਾਨ ’ਤੇ ਆ ਹਾਜ਼ਰ ਹੁੰਦੇਮੁਨਸ਼ੀ ਪ੍ਰੇਮ ਚੰਦ, ਸ਼ਰਤ ਚੰਦਰ ਤੋਂ ਲੈ ਕੇ ਉਹ ਸਾਨੂੰ ਕਦੇ ਮੈਕਸਿਮ ਗੋਰਕੀ, ਕਦੇ ਲਿਓ ਟਾਲਸਟਾਏ ਤੇ ਕਦੇ ਅਮਰੀਕਾ ਵਾਲੇ ਅਰਨੈਸਟ ਹੈਮਿੰਗਵੇ ਕੋਲ਼ ਲੈ ਜਾਂਦੇਹੌਲੀ-ਹੌਲੀ ਬੋਲਦੇਅਸੀਂ ਉਹਨਾਂ ਨੂੰ ਇਉਂ ਸੁਣਦੇ, ਜਿਵੇਂ ਕੋਈ ਪ੍ਰਵਚਨ ਚੱਲ ਰਿਹਾ ਹੋਵੇਉਹ ਦੋ ਦੋ ਘੰਟੇ ਬੋਲੀ ਜਾਂਦੇ ਤੇ ਸਾਡਾ ਵੀ ਕਦੇ ਗੁੱਟ ਤੇ ਧਿਆਨ ਨਾ ਜਾਂਦਾਇੱਕ ਪੰਜਾਬੀ ਦੇ ਮੰਨੇ ਪ੍ਰਮੰਨੇ ਆਲੋਚਕ ਹੁੰਦੇਉਨ੍ਹਾਂ ਦੇ ਵਿਨੋਦਮਈ ਬੋਲ ਨਾਲ ਦੀ ਨਾਲ ਸਾਡੇ ਮਨਾਂ ਵਿੱਚ ਰਚੀ ਜਾਂਦੇ

ਇਸ ਸ਼ਾਂਤੀ ਨਿਕੇਤਨ ਵਿੱਚ ਨੱਚਣਾ ਟੱਪਣਾ, ਪੜ੍ਹਨਾ ਲਿਖਣਾ ਨਾਲੋ ਨਾਲ ਚਲਦਾਅਸੀਂ ਗਾਉਂਦੇ ਗਾਉਂਦੇ ਪੜ੍ਹਦੇ, ਪੜ੍ਹਦੇ ਪੜ੍ਹਦੇ ਗਾਉਂਦੇ ਸਾਹਿਤ ਦੀਆਂ ਗੰਭੀਰ ਗੱਲਾਂ ਕਰਦੇ ਕਰਦੇ ਅਚਾਨਕ ਕਲਾਕਾਰਾਂ ਵਿੱਚ ਵਟ ਜਾਂਦੇ, ‘ਸਾਹਿਤਕ ਸਮਾਗਮ’ ਰੰਗਾਰੰਗ ਪ੍ਰੋਗਰਾਮ ਹੋ ਜਾਂਦਾਕੋਈ ਗਾਇਕ, ਕੋਈ ਚੁਟਕਲੇਬਾਜ਼ ਤੇ ਕੋਈ ਸ਼ਾਇਰ ਬਣ ਕੇ ਪਾਤਰ ਦੇ ਹਵਾ ਵਿੱਚ ਲਿਖੇ ਹਰਫ਼ਾਂ ਨੂੰ ਫੜਨ ਲੱਗ ਜਾਂਦਾ “ਜੱਗਾ ਜੱਟ” ਬੋਹੜ ਦੀ ਛਾਂਵਿਓਂ ਤੇ ਮਿਰਜ਼ਾ ਜੰਡੋਰੇ ਹੇਠੋਂ ਉੱਠ ਖੜ੍ਹਦਾਜੁਗਨੀ ਮੁਲਤਾਨੋਂ ਮੁੜ ਆਉਂਦੀਕਲਾਕਾਰ ਸਟੇਜ ਤੋਂ ਫੜ ਫੜ ਲਾਹੁਣੇ ਪੈਂਦੇਫਿਰ ਅਚਾਨਕ ਹੀ ਸਾਰਾ ਕੁਝ ਸਮਾਪਤ ਹੋ ਜਾਂਦਾਅਸੀਂ ਮੁੜ ਵਿਦਿਆਰਥੀ ਜਾਮੇ ਵਿੱਚ ਆ ਜਾਂਦੇ

ਇੱਥੇ ਪੜ੍ਹਦਿਆਂ ਪਹਿਲੀ ਵਾਰ ਲਾਇਬ੍ਰੇਰੀ ਸਾਡੀ ਮੁਹੱਬਤ ਬਣੀਸਿਲੇਬਸ ਤੋਂ ਬਾਹਰ ਝਾਕੇਪੂਰਬੀ ਸਾਹਿਤਕਾਰਾਂ ਤੋਂ ਹੁੰਦੇ ਹੋਏ ਪੱਛਮੀ ਸਾਹਿਤਕਾਰਾਂ ਦੇ ਵਿਹੜੇ ਜਾ ਵੜੇਜਿਉਂ ਜਿਉਂ ਪੜ੍ਹਦੇ, ਤਿਉਂ ਤਿਉਂ ਦਿਮਾਗ ਦੇ ਬੰਦ ਕਿਵਾੜ ਖੁੱਲ੍ਹਣ ਲੱਗੇਸਾਹਿਤ ਦੇ ਸੂਰਜਾਂ ਨਾਲ ਮਨ ਦੇ ਗੂੜ੍ਹ ਹਨ੍ਹੇਰਿਆਂ ਵਿੱਚ ਸਾਹਿਤਕ ਚਾਨਣ ਫੈਲਣ ਲੱਗਾਮੈਕਸਿਮ ਗੋਰਕੀ ਦੀ “ਮਾਂ” ਦਾ ਆਸ਼ੀਰਵਾਦ ਲਿਆਰਸੂਲ ਹਮਜ਼ਾਤੋਵ ਦਾ ‘ਮੇਰਾ ਦਾਗਿਸਤਾਨ’ ਵੇਖਿਆਲਿਓ ਟਾਲਸਟਾਏ, ਸ਼ੇਕਸਪੀਅਰ ਤੇ ਹੋਰ ਅਨੇਕਾਂ ਸਾਹਿਤਕ ਧੁਨੰਤਰਾਂ ਦੀਆਂ ਰਚਨਾਵਾਂ ਨੇ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਹੀ ਬਦਲ ਕੇ ਰੱਖ ਦਿੱਤਾਇੰਝ ਸਾਹਿਤ ਦੇ ਵੱਡੇ ਵੱਡੇ ਦਰਵਾਜੇ ਖੁੱਲ੍ਹਦੇ ਗਏ ਤੇ ਅਸੀਂ ਆਪਣੀ ਸਾਹਿਤਕ ਤੇਹ ਬੁਝਾਉਂਦੇ ਰਹੇਸਾਹਿਤਕ ਯੋਧਿਆਂ ਦਾ ਇੱਥੇ ਆਉਣ ਜਾਣ ਬਣਿਆ ਰਹਿੰਦਾਕਦੇ ਬਿਗਾਨੇ ਬੋਹੜ ਦੀ ਛਾਂ ਵਾਲਾ ਅਜਮੇਰ ਔਲਖ, ਕਦੇ ਕੋਠੇ ਖੜਕ ਸਿੰਘ ਵਾਲਾ ਅਣਖੀਕੇਰਾਂ ਮਾਝੇ ਵੱਲੋਂ ਵਰਿਆਮ ਸੰਧੂ ਆਇਆਢਾਈ ਤਿੰਨ ਘੰਟੇ “ਭੱਜੀਆਂ ਬਾਹੀਂ” ’ਤੇ ਚਰਚਾ ਹੁੰਦੀ ਰਹੀ

ਸੱਚਮੁੱਚ ਤੀਆਂ ਵਰਗੇ ਦਿਨ ਸਨ ਉਹਅੱਜ ਮੈਂ ਸੋਚਦਾ ਹਾਂ ਕਿ ਉਸ ਦਿਨ ਜੇ ਇਹ ਸੋਚ ਕੇ ਕਿ ‘ਘੁੰਮਣ ਫਿਰਨ ਨੂੰ ਤਾਂ ਭੋਰਾ ਥਾਂ ਨੀ ਇੱਥੇ’ ਇਸ ਸੁਲੱਖਣੀ ਥਾਂ ਨੂੰ ਛੱਡ ਗਿਆ ਹੁੰਦਾ, ਤਾਂ ਮੇਰਾ ਕੀ ਬਣਦਾ ਮੈਂਨੂੰ ਉਦੋਂ ਥੋੜ੍ਹਾ ਪਤਾ ਸੀ ਕਿ ਇਸ ਹਜ਼ਾਰ ਕੁ ਗਜ਼ ਦੀ ਕੋਠੀ ਵਿੱਚ ਤਾਂ ਹਜ਼ਾਰਾਂ ਤਰ੍ਹਾਂ ਦੇ ਫੁੱਲ ਖਿੜਨਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3176)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਸਵਿੰਦਰ ਸੁਰਗੀਤ

ਜਸਵਿੰਦਰ ਸੁਰਗੀਤ

Punjabi Lecturer, Bathinda Punjab, India.
Phone: (91 - 94174 - 48436)
Email (jaswindersingh0117@gmail.com)