JaswinderSBhuleria7ਸਰਕਾਰ ਨੂੰ ਇੱਕ ਪਾਸਿਓਂ ਭ੍ਰਿਸ਼ਟ ਲੋਕਾਂ ’ਤੇ ਛਾਣਨੀ ਲਾਉਣੀ ਚਾਹੀਦੀ ਹੈ ਇਕੱਲੇ ਇਕੱਲੇ ਦੀ ਜਾਇਦਾਦ ...
(11 ਮਈ 2022)
ਮਹਿਮਾਨ: 48.

 

ਜਿਵੇਂ ਕਹਿੰਦੇ ਹਨ ਕਿ ਘਰ ਦੇ ਭੇਤੀ ਤੋਂ ਬਿਨਾਂ ਕੋਈ ਚੋਰ ਚੋਰੀ ਨਹੀਂ ਕਰ ਸਕਦਾ, ਬਿਲਕੁਲ ਇਸੇ ਤਰ੍ਹਾਂ ਭ੍ਰਿਸ਼ਟ ਅਧਿਕਾਰੀ ਤੇ ਕਰਮਚਾਰੀ ਕਿਸੇ ਨਾ ਕਿਸੇ ਰਾਹੀਂ ਰਿਸ਼ਵਤ ਲੈਂਦੇ ਹਨਇਹ ਸਿਲਸਿਲਾ ਕੋਈ ਇੱਕ ਦਿਨ ਵਿੱਚ ਨਹੀਂ ਵਧ ਫੁੱਲ ਗਿਆ, ਸਗੋਂ ਕਈ ਦਹਾਕੇ ਲੱਗ ਗਏ ਹਨਅਫਸਰਾਂ ਨੂੰ ਵੇਖ ਕੇ ਚਪੜਾਸੀ ਵੀ ਰਿਸ਼ਵਤ ਲੈਣ ਲੱਗ ਪਏ ਹਨਹਰ ਮਹਿਕਮੇ ਵਿੱਚ ਇਸਦਾ ਬੋਲਬਾਲਾ ਹੋ ਗਿਆ ਹੈਜਿਹੜਾ ਵੀ ਬੰਦਾ ਸਰਕਾਰੀ ਨੌਕਰੀ ਲੱਗ ਜਾਂਦਾ ਹੈ, ਉਸ ਨੂੰ ਆਪਣੀ ਤਨਖਾਹ ਮਾਮੂਲੀ ਲਗਦੀ ਹੈ ਫਿਰ ਉਹ ਵੱਧ ਤੋਂ ਵੱਧ ਉੱਪਰੋਂ ਕਮਾਈ ਕਰਨ ਦੀ ਸੋਚਦਾ ਰਹਿੰਦਾ ਹੈਗੱਲ ਭਾਵੇਂ ਕਿਸੇ ਵੀ ਮਹਿਕਮੇ ਦੀ ਕਰ ਲਈਏ, ਢਿੱਲ ਕੋਈ ਵੀ ਨਹੀਂ ਗੁਜ਼ਾਰਦਾਪਰ ਅੱਜ ਮੈਂ ਸਿਰਫ ਪੰਜਾਬ ਪੁਲਿਸ ਦੀ ਹੀ ਗੱਲ ਕਰਨ ਜਾ ਰਿਹਾ ਹਾਂਕਿਉਂਕਿ ਭਗਵੰਤ ਮਾਨ ਦੀ ਸਰਕਾਰ ਨੇ ਆਪਣੇ ਏਜੰਡੇ ਮੁਤਾਬਿਕ ਕੰਮ ਕਰਨ ਦਾ ਮਨ ਬਣਾ ਲਿਆ ਹੈ ਜੋ ਕਿ ਆਮ ਲੋਕਾਂ ਨੂੰ ਬਹੁਤ ਚੰਗਾ ਲੱਗ ਰਿਹਾ ਹੈ

ਪੰਜਾਬ ਪੁਲਿਸ ਵਿੱਚ ਸਾਰੇ ਲੋਕ ਇੱਕੋ ਜਿਹੇ ਨਹੀਂ ਹਨ ਬੱਸ ਅਸੀਂ ਤਾਂ ਉਹਨਾਂ ਲੋਕਾਂ ਦੀ ਗੱਲ ਕਰਨੀ ਚਾਹੁੰਦੇ ਹਾਂ ਜਿਹੜੇ ਰਿਸ਼ਵਤ ਨੂੰ ਆਪਣਾ ਹੱਕ ਸਮਝਦੇ ਹਨਮਿਸਾਲ ਦੇ ਤੌਰ ’ਤੇ ਪੰਜਾਬ ਪੁਲਿਸ ਦਾ ਇੱਕ ਸਿਪਾਹੀ ਚਾਹੁੰਦਾ ਹੈ ਕਿ ਮੈਂ ਰਾਤੋ ਰਾਤ ਡੀ ਆਈ ਜੀ ਦੇ ਬਰਾਬਰ ਦੀਆਂ ਸਹੂਲਤਾਂ ਪ੍ਰਾਪਤ ਕਰ ਲਵਾਂਹਰ ਇੱਕ ਮੁਲਾਜ਼ਮ ਦੀ ਤਨਖਾਹ ਵਿੱਚ ਤਾਂ ਪੰਜਾਬ ਵਿੱਚ ਥੋੜ੍ਹਾ ਬਾਹਲਾ ਫਰਕ ਹੀ ਹੁੰਦਾ ਹੈ ਪਰ ਇਕੱਲੀ ਤਨਖਾਹ ਉੱਤੇ ਕੋਈ ਨਿਰਭਰ ਨਹੀਂ ਰਹਿਣਾ ਚਾਹੁੰਦਾਮੁਲਾਜ਼ਮਾਂ ਨੇ ਆਪਣੇ ਖਰਚੇ ਵਧਾ ਲਏ ਹੁੰਦੇ ਹਨ, ਫਿਰ ਉਹ ਲੋਕਾਂ ਦੀਆਂ ਜੇਬਾਂ ’ਤੇ ਧਿਆਨ ਰੱਖਣ ਲੱਗ ਜਾਂਦੇ ਹਨਖਾਸ ਕਰਕੇ ਪੁਲਸੀਏਚੋਰ ਨੂੰ ਫੜ ਵੀ ਲੈਣਗੇ ਤੇ ਫਿਰ ਬਾਹਰ ਦੀ ਬਾਹਰ ਛੱਡ ਵੀ ਦਿੰਦੇ ਹਨ, ਪੈਸੇ ਲੈ ਦੇ ਕੇਚੋਰ ਆਪਣੀ ਥਾਂ ’ਤੇ ਖੁਸ਼ ਹੋ ਜਾਂਦਾ ਹੈ ਤੇ ਪੁਲਿਸ ਆਪਣੀ ਥਾਂ ’ਤੇ

ਇਸੇ ਤਰ੍ਹਾਂ ਜਦੋਂ ਕਿਸੇ ਕੋਲੋਂ ਨਸ਼ਾ ਫੜ ਲੈਂਦੇ ਹਨ, ਉਸ ਉੱਤੇ ਪਰਚੇ ਵਿੱਚ ਘੱਟ ਹੀ ਪਾਉਂਦੇ ਹਨ, ਰਫ਼ਾ ਦਫ਼ਾ ਕਰਕੇ ਪੈਸੇ ਆਪਸ ਵਿਚ ਵੰਡ ਲੈਂਦੇ ਹਨਪੁਲਸੀਆ ਬੇਸ਼ਕ ਟਰੈਫਿਕ ਉੱਤੇ ਤਾਇਨਾਤ ਹੋਵੇ, ਭਾਵੇਂ ਕਿਸੇ ਥਾਣੇ ਵਿੱਚ, ਭਾਵੇਂ ਜੇਲ੍ਹ ਦੇ ਬਾਹਰਵਾਰ ਜਾਂ ਜੇਲ੍ਹ ਦੇ ਅੰਦਰ ਡਿਊਟੀ ਕਰ ਰਿਹਾ ਹੋਵੇ, ਬੱਸ ਇਹਨਾਂ ਦਾ ਧਿਆਨ ਪੈਸੇ ਕਮਾਉਣ ਵਲ ਹੀ ਹੁੰਦਾ ਹੈਹੁਣੇ ਹੁਣੇ ਇੱਕ ਦਲੇਰ ਜੇਲ੍ਹ ਅਧਿਕਾਰੀ ਨੇ ਹਿੰਮਤ ਵਿਖਾ ਕੇ ਇੱਕ ਕਾਂਸਟੇਬਲ ਦੀ ਪੈਂਟ ਲੁਹਾ ਕੇ ਨਸ਼ਾ ਅੰਦਰ ਲੈ ਕੇ ਜਾਂਦਾ ਫੜ ਲਿਆਅਗਰ ਵੀਡੀਓ ਨਾ ਬਣਦੀ ਤਾਂ ਲੋਕਾਂ ਨੇ ਯਕੀਨ ਨਹੀਂ ਸੀ ਕਰਨਾ

ਹੁਣ ਲੁਧਿਆਣੇ ਤੋਂ ਖਬਰ ਆ ਰਹੀ ਹੈ ਕਿ ਕਈ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੁਅੱਤਲ ਕੀਤੇ ਗਏ ਹਨ ਮੈਂ ਸਮਝਦਾ ਹਾਂ ਕਿ ਇਹਨਾਂ ਦੀ ਸਾਰੀ ਦੀ ਸਾਰੀ ਜਾਇਦਾਦ ਕੁਰਕ ਕਰ ਲੈਣੀ ਚਾਹੀਦੀ ਹੈਜਿਹੜੇ ਭ੍ਰਿਸ਼ਟ ਲੋਕਾਂ ਦੇ ਮੂੰਹ ਢਕਦੇ ਹਨ, ਉਹ ਵੀ ਗਲਤ ਗੱਲ ਹੈਇਹਨਾਂ ਲੋਕਾਂ ਦੇ ਚਿਹਰੇ ਤਾਂ ਨੰਗੇ ਕਰਨੇ ਚਾਹੀਦੇ ਹਨਫਿਰ ਇਹਨਾਂ ਦੇ ਚਿਹਰਿਆਂ ’ਤੇ ਪਰਦਾ ਕਿਉਂਸਰਕਾਰ ਨੂੰ ਇੱਕ ਪਾਸਿਓਂ ਭ੍ਰਿਸ਼ਟ ਲੋਕਾਂ ’ਤੇ ਛਾਣਨੀ ਲਾਉਣੀ ਚਾਹੀਦੀ ਹੈ ਇਕੱਲੇ ਇਕੱਲੇ ਦੀ ਜਾਇਦਾਦ ਦੀ ਛਾਣਬੀਣ ਕਰਕੇ ਸਾਰਾ ਗੰਦ ਸਾਫ ਕਰ ਦੇਣਾ ਚਾਹੀਦਾ ਹੈਅਗਰ ਪੁਲਿਸ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋ ਗਿਆ ਤੇ ਸਮਝੋ ਪੰਜਾਬ ਦਾ ਸਾਰਾ ਹੀ ਸਿਸਟਮ ਸੁਧਰ ਜਾਵੇਗਾ

ਅੱਜ ਸਖਤ ਲੋੜ ਹੈ ਸਾਡੇ ਸਿਸਟਮ ਨੂੰ ਸੁਧਾਰਨ ਦੀਫਿਰ ਹੋ ਸਕਦਾ ਹੈ ਸਾਡੀ ਨੌਜਵਾਨ ਪੀੜ੍ਹੀ ਬਾਹਰ ਜਾਣ ਤੋਂ ਬਚ ਜਾਵੇਬਾਹਰਲੇ ਦੇਸ਼ਾਂ ਵਿੱਚ ਸਾਡੇ ਨਾਲੋਂ ਜ਼ਿਆਦਾ ਕੀ ਹੈ ਬੱਸ ਇੱਕ ਸਿਸਟਮ ਚੰਗਾਰਿਸ਼ਵਤ ਲੈਣ ਵਾਲੇ ਦੇ ਬਰਾਬਰ ਉੰਨਾ ਹੀ ਦੋਸ਼ੀ ਰਿਸ਼ਵਤ ਦੇਣ ਵਾਲਾ ਵੀ ਹੁੰਦਾ ਹੈਆਓ ਆਪਾਂ ਰਲਕੇ ਸਾਰੇ ਇੱਕ ਮੁੱਠ ਹੋ ਕੇ ਆਵਾਜ਼ ਉਠਾਈਏਭ੍ਰਿਸ਼ਟਾਚਾਰ ਖਤਮ ਕਰਕੇ ਇੱਕ ਨਿਰੋਗ ਸਮਾਜ ਦੀ ਸਿਰਜਣਾ ਕਰੀਏਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਭ੍ਰਿਸ਼ਟ ਲੋਕਾਂ ਦੇ ਪਰਦੇ ਫਾਸ਼ ਕਰਕੇ ਇਹਨਾਂ ਨੂੰ ਕਾਨੂੰਨ ਦੇ ਹਵਾਲੇ ਕਰੀਏਆਪਣੀ ਹੱਕ ਦੀ ਕਮਾਈ ਖਾਣਾ ਸਿੱਖੀਏਸਾਡੀ ਧਰਤੀ ਗੁਰੂਆਂ ਪੀਰਾਂ ਪੈਗੰਬਰਾਂ ਅਤੇ ਯੋਧਿਆਂ ਦੀ ਹੈਗੁਰੂ ਨਾਨਕ ਦੇਵ ਦੇਵ ਜੀ ਦੇ ਗੁਰਬਾਣੀ ਵਿੱਚ ਫਰਮਾਨ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇਆਪਾਂ ਇਸ ਕਥਨਾ ’ਤੇ ਪਹਿਰਾ ਦੇਈਏ

ਕਿਸੇ ਵੀ ਮਾਲਾਜ਼ਮ ਨੂੰ ਆਪਣੀ ਅਤੇ ਆਪਣੇ ਮਹਿਕਮੇ ਦੀ ਚੰਦ ਕੁ ਪੈਸਿਆਂ ਪਿੱਛੇ ਬੇਇੱਜ਼ਤੀ ਨਹੀਂ ਕਰਵਾਉਣੀ ਚਾਹੀਦੀਨੌਕਰੀ ਸੌਖੀ ਨਹੀਂ ਮਿਲਦੀ, ਬੜੀਆਂ ਘਾਲਣਾਂ ਘਾਲਣੀਆਂ ਪੈਂਦੀਆਂ ਹਨਅਗਰ ਇੱਕ ਵਾਰ ਨੌਕਰੀ ਹੱਥੋਂ ਚਲੀ ਜਾਵੇ ਤੇ ਫਿਰ ਕੋਈ ਦਿਹਾੜੀ ’ਤੇ ਵੀ ਨਹੀਂ ਲੈ ਕੇ ਜਾਂਦਾ ਮੈਂ ਬਹੁਤ ਸਾਰੇ ਪੁਲਸੀਆਂ ਦੀ ਹਾਲਤ ਆਪਣੀ ਅੱਖੀਂ ਵੇਖੀ ਹੈ ਜਿਹੜੇ ਰਿਸ਼ਵਤ ਲੈਂਦਿਆਂ ਫੜੇ ਗਏ ਸਨ, ਅੱਜ ਉਹਨਾਂ ਦੇ ਬੱਚੇ ਉਹਨਾਂ ਦੇ ਮੂੰਹ ਉੱਤੇ ਥੁੱਕਦੇ ਪਏ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3559)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਜਸਵਿੰਦਰ ਸਿੰਘ ਭੁਲੇਰੀਆ

ਜਸਵਿੰਦਰ ਸਿੰਘ ਭੁਲੇਰੀਆ

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)

More articles from this author