JaswinderSBhuleria7ਅਸੀਂ ਰਹਿ ਗਏ ਦੋਵੇਂ ਜੀਅ ਹੱਥ ਮਲਦੇ  ਘਰ ਵਾਲੀ ਮੈਂਨੂੰ ਦੋਸ਼ੀ ...
(1 ਮਾਰਚ 2020)

 

ਕਾਫੀ ਸਾਲਾਂ ਬਾਅਦ ਫਿਰੋਜ਼ਪੁਰ ਛਾਉਣੀ ਦੀ ਗੋਲਡਨ ਐਰੋ ਕੰਨਟੀਨ ਉੱਤੇ ਮੇਰਾ ਹੌਲਦਾਰ ਪ੍ਰੀਤਮ ਸਿੰਘ ਨਾਲ ਮਿਲਾਪ ਹੋਇਆਪਹਿਲੀ ਨਜ਼ਰ ਵਿੱਚ ਮੈਂ ਉਸ ਨੂੰ ਪਛਾਣ ਹੀ ਨਾ ਸਕਿਆ, ਪਰ ਉਹ ਬੜੇ ਪਿਆਰ ਨਾਲ ਮੈਂਨੂੰ ਜੱਫੀ ਵਿੱਚ ਲੈ ਕੇ ਕਹਿਣ ਲੱਗਾ ਕਿ ਲਗਦਾ ਹੈ ਕਿ ਤੂੰ ਮੈਂਨੂੰ ਪਛਾਣਿਆ ਨਹੀਂਜਦੋਂ ਉਹ ਬੋਲਿਆ, ਮੈਂ ਝੱਟ ਉਸ ਦੀ ਆਵਾਜ਼ ਪਛਾਣ ਲਈ ਤੇ ਹੱਸਦੇ ਹਸਦੇ ਨੇ ਕਿਹਾ, “ਇਹ ਕਿਵੇਂ ਹੋ ਸਕਦਾ ਹੈ ਕਿ ਮੈਂ ਤੈਨੂੰ ਨਾ ਪਛਾਣਾ?”

ਅਸਲ ਵਿੱਚ ਪ੍ਰੀਤਮ ਸਹੀ ਸੀ, ਮੈਂ ਸੱਚਮੁੱਚ ਹੀ ਉਸ ਨੂੰ ਨਹੀਂ ਸੀ ਪਛਾਣਿਆ ਜਦੋਂ ਪ੍ਰੀਤਮ ਸਿੰਘ ਫੌਜ ਵਿੱਚ ਸਾਡੇ ਨਾਲ ਸਰਵਿਸ ਕਰਦਾ ਸੀ, ਉਸ ਸਮੇਂ ਉਹ ਬਹੁਤ ਹੀ ਚੁਸਤ ਤੇ ਇੰਨਾ ਫੁਰਤੀਲਾ ਹੁੰਦਾ ਸੀ ਕਿ ਕਦੇ ਕਦੇ ਅੱਧੀ ਰਾਤ ਨੂੰ ਉੱਠ ਕੇ 15-20 ਕਿਲੋਮੀਟਰ ਦੌੜ ਲੱਗਾ ਕੇ ਆ ਜਾਂਦਾ ਤੇ ਸਾਡੇ ਉੱਠਣ ਤੋਂ ਪਹਿਲਾਂ ਫਿਰ ਬਿਸਤਰੇ ਉੱਤੇ ਬੈਠਾ ਹੁੰਦਾਜੇ ਕਿਸੇ ਨੇ ਪੁੱਛਣਾ ਕਿ ਪ੍ਰੀਤਮ ਸਿਹਾਂ, ਅੱਜ ਕੀ ਹੋ ਗਿਆ ਏ ਅਜੇ ਤੁਸੀਂ ਉੱਠੇ ਹੀ ਨਹੀਂ? ਪ੍ਰੀਤਮ ਸਿੰਘ ਨੇ ਹੱਸਦੇ ਹਸਦੇ ਨੇ ਕਹਿਣਾ, “ਚਲੋ ਜੇ ਤੁਸੀਂ ਕਹਿੰਦੇ ਹੋ ਤਾਂ ਹੁਣ ਉੱਠ ਜਾਂਦਾ ਹਾਂ ਫਿਰ ਉਸ ਦੀ ਮੁਸਕਰਾਹਟ ਤੋਂ ਪਤਾ ਲੱਗਣਾ ਕਿ ਇਹ ਤਾਂ ਪ੍ਰੈਕਟਿਸ ਕਰਕੇ ਵੀ ਆ ਗਿਆ ਹੈਲਾਲ ਟਮਾਟਰ ਵਰਗਾ ਰੰਗ, ਹੱਸਦਾ ਹੱਸਦਾ ਚਿਹਰਾ, ਲੁਸ ਲੁਸ ਕਰਦਾ ਸਰੀਰ. ਸਾਰੀ ਪਲਟਨ ਵਿੱਚ ਇਸਦੀਆਂ ਸਿਫਤਾਂ ਤੇ ਮਿਸਾਲਾਂ ਦੇ ਲੋਕ ਪੁਲ ਬੰਨ੍ਹਦੇ ਨਹੀਂ ਸਨ ਥੱਕਦੇਹਰੇਕ ਅਫਸਰ ਨੇ ਇਸਦੀ ਇੱਜ਼ਤ ਕਰਨੀ ਪਲਟਨ ਨੂੰ ਕਰਾਸ ਕੰਟਰੀ ਵਿੱਚ ਹਮੇਸ਼ਾ ਐਵਾਰਡ ਦਿਵਾਉਣ ਵਾਲਾ ਬੰਦਾਸਾਰਿਆਂ ਨੇ ਇਹੋ ਹੀ ਕਹਿਣਾ ਕਿ ਇੱਕ ਦਿਨ ਬਹੁਤ ਤਰੱਕੀ ਕਰੇਗਾ, ਦੇਸ ਦਾ ਨਾਂ ਰੋਸ਼ਨ ਕਰੇਗਾ

ਅੱਜ ਜਦ ਮੈਂ ਉਸ ਦੀ ਖਸਤਾ ਹਾਲਤ ਵੇਖੀ ਤਾਂ ਮੈਂ ਪਛਾਣ ਨਾ ਸਕਿਆਥੋੜ੍ਹੇ ਹੀ ਸਾਲਾਂ ਵਿੱਚ ਮੂੰਹ ਉੱਤੇ ਝੁਰੜੀਆਂ ਪੈ ਗਈਆਂ, ਰੰਗ ਕਾਲਾ ਸ਼ਾਹ ਹੋਇਆ ਪਿਆ ਸੀ ਖਿੱਲਰੀ ਦਾੜ੍ਹੀ ਤੇ ਢੱਠੀ ਜਿਹੀ ਪੱਗ ਸਿਰ ’ਤੇ ਬੰਨ੍ਹੀ ਹੋਈਮੇਰੀ ਹਿੰਮਤ ਹੀ ਨਾ ਪਈ ਕਿ ਮੈਂ ਇਹ ਪੁੱਛ ਲਵਾਂ - ਸਰਦਾਰ ਪ੍ਰੀਤਮ ਸਿਹਾਂ, ਇਹ ਕੀ ਹੋ ਗਿਆ ਤੈਨੂੰ? ਮੈਂ ਦਿਲ ਵਿੱਚ ਅਜੇ ਕੁਝ ਸੋਚ ਹੀ ਰਿਹਾ ਸੀ, ਪ੍ਰੀਤਮ ਮੈਂਨੂੰ ਕਹਿੰਦਾ, “ਤੂੰ ਹੋਰ ਸੁਣਾ ਆਪਣੇ ਹਾਲ ਚਾਲ, ਕੀ ਬਣਦਾ ਹੈ ਅੱਜਕਲ? ਕਿਵੇਂ ਜ਼ਿੰਦਗੀ ਦੇ ਦਿਨ ਲੰਘ ਰਹੇ ਹਨ?”

ਮੈਂ ਹੱਸਦੇ ਨੇ ਕਿਹਾ, “ਬੱਸ, ਸੱਚੇ ਪਾਤਸ਼ਾਹ ਦਾ ਸ਼ੁਕਰ ਹੈ, ਵਧੀਆ ਦਿਨ ਲੰਘਦੇ ਪਏ ਨੇਜਿਹੜਾ ਦਿਨ ਚੜ੍ਹਦਾ ਹੈ, ਉਹ ਹੱਸਦੇ ਹਸਾਉਂਦੇ ਲੰਘ ਜਾਂਦਾ ਹੈ

ਫਿਰ ਮੈਂ ਵੀ ਅਕਸਰ ਉਸ ਨੂੰ ਪੁੱਛਣਾ ਹੀ ਸੀ ਕਿ ਤੇਰੇ ਦਿਨ ਕਿਵੇਂ ਇੰਨੇ ਖਰਾਬ ਹੋ ਗਏ, ਤੂੰ ਤਾਂ ਕਦੇ ਨੱਕ ’ਤੇ ਮੱਖੀ ਨਹੀਂ ਸੀ ਬਹਿਣ ਦਿੰਦਾ ਤੇ ਅੱਜ ਤੇਰੇ ਮੂੰਹ ਤੋਂ ਮੱਖੀਆਂ ਉੱਡ ਨਹੀਂ ਰਹੀਆਂ ਇੰਨੀ ਗੱਲ ਸੁਣ ਕੇ ਉਹ ਭਾਵੁਕ ਹੋ ਗਿਆ ਤੇ ਕਹਿੰਦਾ, “ਤੂੰ ਹੁਣ ਮੇਰੇ ਜਖਮ ਨੂੰ ਛੇੜ ਹੀ ਲਿਆ ਤੇ ਹੁਣ ਆ ਜਾ ਆਪਾਂ ਬਹਿੰਦੇ ਹਾਂਮੇਰੀ ਲੰਮੀ ਚੌੜੀ ਗਾਥਾ ਤੇਰੇ ਤੋਂ ਖਲੋਤੇ ਸੁਣੀ ਨਹੀਂ ਜਾਣੀ ਕਿ ਮੇਰੇ ਇਹ ਹਾਲਾਤ ਕਿਉਂ ਇਸ ਤਰ੍ਹਾਂ ਹੋ ਗਏ

“ਚਲੋ” ਮੈਂ ਵੀ ਉਸ ਦੀ ਹਾਮੀ ਭਰ ਦਿੱਤੀ ਸੋਚਿਆ ਕਿ ਹਰ ਰੋਜ਼ ਕੰਮ ਹੀ ਕਰਦੇ ਹਾਂ ਤੇ ਇਸ ਵਿਚਾਰੇ ਦੀ ਵੀ ਗੱਲ ਸੁਣ ਹੀ ਲਵਾਂ ਕਿ ਪਤਾ ਨਹੀਂ ਕਿਉਂ ਇੰਨਾ ਦੁਖੀ ਹੋਇਆ ਪਿਆ ਹੈ ਮੈਂ ਉਸ ਦੇ ਨਾਲ ਪਾਰਕ ਵਲ ਤੁਰ ਪਿਆ ਤੇ ਜਾ ਕੇ ਅਸੀਂ ਦੋਵੇਂ ਬੈਠ ਗਏ ਬੈਠਦਿਆਂ ਹੀ ਪ੍ਰੀਤਮ ਸਿੰਘ ਨੇ ਆਪਣੇ ਦੁੱਖਾਂ ਦੀ ਪੰਡ ਖੋਲ੍ਹਣੀ ਸ਼ੁਰੂ ਕਰ ਦਿੱਤੀ, “ਸ਼ਾਇਦ ਤੈਨੂੰ ਪਤਾ ਹੋਵੇਗਾ ਕਿ ਮੇਰੇ ਦੋ ਪੁੱਤਰ ਸਨ, ਬੜੇ ਸੋਹਣੇ ਸੁਨੱਖੇ ਪੜ੍ਹਨ ਵਿੱਚ ਪੂਰੇ ਹੁਸ਼ਿਆਰ ਮੈਂ ਸੋਚਦਾ ਸੀ, ਉਹਨਾਂ ਨੂੰ ਫੌਜ ਵਿੱਚ ਭਰਤੀ ਕਰਵਾ ਦਿਆਂਗਾ ਪਰ ਉਹਨਾਂ ਨੇ ਜਿੱਦ ਕੀਤੀ ਕਿ ਅਸੀਂ ਭਰਤੀ ਨਹੀਂ ਹੋਣਾ, ਅਸੀਂ ਤਾਂ ਸਿਵਲ ਵਿੱਚ ਨੌਕਰੀ ਕਰਨੀ ਹੈਨਾਲੇ ਤੁਸੀਂ ਸਾਰੀ ਉਮਰ ਬਿਸਤਰੇ ਨੂੰ ਰੱਸੀ ਪਾ ਕੇ ਘੁੰਮਦੇ ਰਹੇ ਹੋ, ਸਾਥੋਂ ਇਹ ਬਿਸਤਰਾ ਵਾਰ-ਵਾਰ ਨਾ ਬੱਝਣਾ ਹੈ ਤੇ ਨਾ ਵਾਰ ਵਾਰ ਖੁੱਲ੍ਹਣਾ ਹੈਖੈਰ ਉਹਨਾਂ ਬੱਚਿਆਂ ਦੀ ਜਿੱਦ ਅੱਗੇ ਮੈਂ ਵੀ ਝੁਕ ਗਿਆ ਤੇ ਸ਼ਹਿਰ ਪੜ੍ਹਨ ਵਾਸਤੇ ਭੇਜ ਦਿੱਤਾ ਦੋਹਾਂ ਨੂੰ। ਬੱਸ, ਉਹ ਦਿਨ ਮੇਰੇ ਵਾਸਤੇ ਸਭ ਤੋਂ ਖਰਾਬ ਸੀ ਜਿਸ ਦਿਨ ਮੈਂ ਇਹ ਫੈਸਲਾ ਲਿਆ

“ਮੈਂ ਤੁਹਾਡੇ ਕੋਲ ਡਿਊਟੀ ਤੇ ਚਲਾ ਗਿਆ ਤੇ ਉਹਨਾਂ ਮਾਂ ਕੋਲੋਂ ਜਿੰਨੇ ਪੈਸੇ ਮੰਗਣੇ, ਲੈ ਜਾਣੇਖੁੱਲ੍ਹਾ ਡੁੱਲ੍ਹਾ ਪੈਸਾ, ਨਾ ਕੋਈ ਪੁੱਛਣ ਵਾਲਾ ਨਾ ਕੋਈ ਦੱਸਣ ਵਾਲਾ ਪੜ੍ਹਾਈ ਖਾ ਗਈ ਖਸਮਾਂ ਨੂੰਪਤਾ ਨਹੀਂ ਕਿੱਥੋਂ ਯਾਰ ਬੇਲੀ ਮਿਲ ਗਏ ਤੇ ਲੱਗ ਗਏ ਨਸ਼ੇ ਖਾਣ ਪੀਣ ਮੈਂ ਜਦੋਂ ਛੁੱਟੀ ਆਉਣਾ, ਉਹਨਾਂ ਨੇ ਮੈਂਨੂੰ ਫੋਨ ’ਤੇ ਇਹ ਕਹਿ ਦੇਣਾ, ਸਾਡਾ ਪੇਪਰਾਂ ਦਾ ਜ਼ੋਰ ਚੱਲ ਰਿਹਾ ਹੈ ਇਸ ਕਰਕੇ ਅਸੀਂ ਅਜੇ ਨਹੀਂ ਆ ਸਕਦੇ ਮੈਂ ਵੀ ਸੋਚਣਾ, ਕਿ ਚਲੋ ਅਗਰ ਪੜ੍ਹ ਹੀ ਰਹੇ ਹਨ ਤਾਂ ਕਿਉਂ ਪ੍ਰੇਸ਼ਾਨ ਕਰਨਾ ਹੈ ਬੱਸ ਮੇਰੀ ਇਸ ਅਣਗਹਿਲੀ ਨੇ ਉਹਨਾਂ ਨੂੰ ਮੇਰੇ ਤੋਂ ਦੂਰ ਕਰ ਦਿੱਤਾ ਤੇ ਸਾਨੂੰ ਅਸਲੀਅਤ ਦਾ ਪਤਾ ਉਸ ਵਕਤ ਲੱਗਾ ਕਿ ਜਦੋਂ ਉਹ ਨਸ਼ੇ ਦੀਆਂ ਸਾਰੀਆਂ ਹੱਦਾਂ ਟੱਪ ਗਏ

“ਮੈਂ ਫੌਜ ਵਿੱਚੋਂ ਪ੍ਰੀਮਿਚਿਓਰ ਪੈਨਸ਼ਨ ਆ ਗਿਆ ਤੇ ਉਹਨਾਂ ਲਾਡਲਿਆਂ ਦਾ ਇਲਾਜ ਕਰਵਾਉਣ ਲੱਗ ਪਿਆਨਸ਼ਾ ਛੁਡਾਊ ਕੇਂਦਰਾਂ ਵਿੱਚ ਉਹਨਾਂ ਨੂੰ ਭਰਤੀ ਕਰਵਾਉਂਦੇ ਫਿਰਨਾ ਜਿੰਨੇ ਦਿਨ ਉਹ ਉੱਥੇ ਰਹਿੰਦੇ ਸਨ, ਸਭ ਕੁਝ ਠੀਕ ਠਾਕ ਰਹਿੰਦਾ ਸੀ ਜਿਵੇਂ ਹੀ ਉਨ੍ਹਾਂ ਨੂੰ ਘਰ ਲੈ ਕੇ ਆਉਣਾ, ਉਹਨਾਂ ਇੱਕ ਦਿਨ ਵੀ ਨਾ ਕੱਢਣਾ ਸਾਰੇ ਟਿਕਾਣਿਆਂ ਦਾ ਉਹਨਾਂ ਨੂੰ ਪਤਾ ਸੀ, ਖਸਮਾਂ ਨੂੰ ਖਾਣਾ ਚਿੱਟਾ ਕਿੱਥੇ ਕਿੱਥੇ ਮਿਲਦਾ ਹੈ ਉਹ ਅੱਖ ਦੇ ਪਰੋਖੇ ਲੈ ਆਉਂਦੇਅਸੀਂ ਫਿਰ ਅਗਲੇ ਦਿਨ ਕਿਸੇ ਹੋਰ ਨਸ਼ਾ ਛੁਡਾਊ ਕੇਂਦਰ ਦੀ ਤਿਆਰੀ ਕਰ ਲੈਂਦੇ ਇੱਕ ਗੱਲ ਜ਼ਰੂਰ ਸੀ ਕਿ ਉਹ ਕੇਂਦਰਾਂ ਵਿੱਚ ਜਾਣ ਤੋਂ ਨਾਂਹ ਨਹੀਂ ਸਨ ਕਰਦੇ ਪਤਾ ਨਹੀਂ ਉੱਥੇ ਉਹਨਾਂ ਨੂੰ ਕਿਹੜੀ ਖੁਰਾਕ ਮਿਲਦੀ ਸੀ ਜਿਸ ਕਰਕੇ ਉਹ ਹੱਸਦੇ ਹੱਸਦੇ ਉੱਧਰ ਨੂੰ ਤੁਰ ਪੈਂਦੇ ਸਨਬੜੇ ਸਾਲ ਇਹ ਸਿਲਸਲਾ ਚਲਦਾ ਰਿਹਾ ਤੇ ਅਖੀਰ ਤੈਨੂੰ ਵੀ ਪਤਾ ਹੀ ਹੈ ਕਿ ਨਸ਼ੇ ਵਾਲਿਆਂ ਦਾ ਜੋ ਅੰਤ ਹੁੰਦਾ ਹੈ... ਸਰਿੰਜਾਂ ਸਰੀਰ ਦੇ ਵਿੱਚ ਹੀ ਰਹਿ ਜਾਂਦੀਆਂ ਹਨ ਤੇ ਬੰਦਾ ਉੱਪਰ ਪਹੁੰਚ ਜਾਂਦਾ ਹੈ

“ਵੱਡਾ ਛੇ ਮਹੀਨੇ ਪਹਿਲਾਂ ਸਾਡਾ ਸਾਥ ਛੱਡ ਗਿਆ ਤੇ ਛੋਟਾ ਛੇ ਮਹੀਨੇ ਬਾਅਦਅਸੀਂ ਰਹਿ ਗਏ ਦੋਵੇਂ ਜੀਅ ਹੱਥ ਮਲਦੇ ਘਰ ਵਾਲੀ ਮੈਂਨੂੰ ਦੋਸ਼ੀ ਦੱਸਦੀ ਹੈ ਤੇ ਮੈਂ ਉਸ ਨੂੰ? ਬੱਸ ਰੁਨ ਝੁਨ ਕਰਕੇ ਰਾਤ ਲੇਟ ਜਾਂਦੇ ਹਾਂ ਤੇ ਰੋਂਦੇ ਧੋਂਦੇ ਸਵੇਰੇ ਫਿਰ ਉੱਠ ਪੈਂਦੇ ਹਾਂਹੁਣ ਤਾਂ ਦਿਨ ਕੱਟ ਰਹੇ ਹਾਂ, ਸਾਡਾ ਹੁਣ ਦੁਨੀਆਂ ਵਿੱਚ ਕੀ ਰਹਿ ਗਿਆ ਹੈ, ਬੱਸ ਇਹ ਹੱਡੀਆਂ ਦੀ ਮੁੱਠ

“ਤੂੰ ਹੁਣ ਆਪ ਹੀ ਸੋਚ ਲੈ ਕੇ ਮੈਂ ਤੇਰੇ ਤੋਂ ਕਿਉਂ ਨਹੀਂ ਪਛਾਣਿਆ ਗਿਆਹੋਰ ਮੈਂਨੂੰ ਕੀ ਹੋਣਾ ਸੀ, ਬੱਸ ਜ਼ਿੰਦਗੀ ਦੀ ਦੁਨੀਆਂ ਵਿੱਚੋਂ ਸਾਂਝ ਮੁੱਕ ਗਈਜਿਹਨਾਂ ਦੇ ਮੋਢਿਆਂ ’ਤੇ ਮੈਂ ਜਾਣਾ ਸੀ ਹੁਣ ਉਹਨਾਂ ਨੂੰ ਮੈਂ ਆਪਣੇ ਮੋਢਿਆਂ ’ਤੇ ਚੁੱਕ ਛੱਡ ਆਇਆ ਹਾਂਸਰੀਰ ਤਾਂ ਤੈਨੂੰ ਜ਼ਰੂਰ ਨਜ਼ਰ ਆ ਰਿਹਾ ਹੈ ... ਹੁਣ ਇਸਦੇ ਵਿੱਚ ਰਿਹਾ ਕੁਝ ਨਹੀਂਇਸ ਤੋਂ ਵੱਧ ਹੋਰ ਮੈਨੂੰ ਕੀ ਹੋਣਾ ਸੀ ... ਮੈਂਨੂੰ ਤਾਂ ਬੱਸ ਚਿੱਟੇ ਨੇ ਹੀ ਕਾਲਾ ਕਰ ਦਿੱਤਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1964)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਜਸਵਿੰਦਰ ਸਿੰਘ ਭੁਲੇਰੀਆ

ਜਸਵਿੰਦਰ ਸਿੰਘ ਭੁਲੇਰੀਆ

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)

More articles from this author