Anjujeet7ਕਦੇ ਗਰਮੀਆਂ ਦੀ ਰੁੱਤੇ ਘਰ ਮੂਹਰਲੀ ਸੜਕ ਉੱਤੇ ਸਾਈਕਲਾਂ ਦੀਆਂ ਟੱਲੀਆਂ ਵਜਾ ਵਜਾ ...
(18 ਦਸੰਬਰ 2021)

 

“ਮਾਂ ਮੈਂ ਕਦ ਲੜਕਾ ਦੋਸਤ ਬਣਾ ਸਕਦੀ ਆਂ?”

ਮੈਂ ਆਪਣੀ ਧੀ ਵੱਲ ਸਰਸਰੀ ਦੇਖਿਆ ਤੇ ਫਿਰ ਬਿਨਾ ਕੋਈ ਜਵਾਬ ਦਿੱਤਿਆਂ ਰਸੋਈ ਵਿੱਚ ਚਲੇ ਗਈਉਦੋਂ ਹੀ ਮੇਰੀ ਧੀ ਵੀ ਗੁੱਸੇ ਨਾਲ ਸੋਫੇ ਤੋਂ ਉੱਠੀ ਤੇ ਆਪਣੇ ਕਮਰੇ ਵਿੱਚ ਚਲੇ ਗਈ

ਭਾਵੇਂ ਮੈਂਨੂੰ ਆਪਣੀ ਧੀ ਦੇ ਇਸ ਭੋਲੇ ਜਿਹੇ ਸਵਾਲ ’ਤੇ ਨਾ ਹੈਰਾਨੀ ਹੋਈ ਸੀ ਨਾ ਗੁੱਸਾ ਆਇਆ ਸੀ ਪਰ ਮੈਂ ਇਸ ਸਵਾਲ ਦਾ ਜਵਾਬ ਬਹੁਤ ਸੋਚ ਸਮਝ ਕੇ ਦੇਣਾ ਚਾਹੁੰਦੀ ਸੀ

ਇੱਥੇ ਦੇ ਜਮਪਲ ਬੱਚੇ ਭੋਲੇ ਤੇ ਇਮਨਦਾਰ ਹਨ ਇਹਨਾਂ ਕੋਲ ਵਲ-ਵਲੇਵਾਂ, ਝੂਠ ਨਹੀਂ ਹੈ ਇਸ ਤਰ੍ਹਾਂ ਦੇ ਸਵਾਲ ਸਾਡੇ ਪੰਜਾਬੀ ਬੱਚਿਆਂ ਵੱਲੋਂ ਉੱਠਣੇ ਆਮ ਹੀ ਹਨ ਕਿ ਪਿਆਰ ਕਰਨਾ ਕਿਉਂ ਮਨ੍ਹਾਂ ਹੈ? ਕਾਹਤੇ ਸਾਡੇ ਲੜਕੇ ਜਾਂ ਲੜਕੀਆਂ ਦੋਸਤ ਨਹੀਂ ਹੋ ਸਕਦੇ? ਸਾਨੂੰ ਮਾਪਿਆਂ ਨੂੰ ਜ਼ਿਹਨੀ ਤੌਰ ’ਤੇ ਇਨ੍ਹਾਂ ਸਵਾਲਾਂ ਲਈ ਤਿਆਰ ਹੋਣਾ ਚਾਹੀਦਾ ਹੈ ਠਰ੍ਹੰਮੇ ਨਾਲ ਪੇਸ਼ ਆਉਣ ਚਾਹੀਦਾ ਹੈ, ਵਿਰੋਧ ਜਾਂ ਗੁੱਸੇ ਵਿੱਚ ਨਹੀਂ ਇਹ ਉਹ ਨਾਜ਼ੁਕ ਸਮਾਂ ਹੁੰਦਾ ਹੈ ਜਦੋਂ ਬੱਚੇ ਸਾਥੋਂ ਦੋਸਤੀ ਦੀ ਉਮੀਦ ਰੱਖਦੇ ਹਨ ਤੇ ਅਸੀਂ ਉਹਨਾਂ ਤੋਂ ਵਿਸ਼ਵਾਸ ਦੀ ਉਹ ਵਿਸ਼ਵਾਸ ਜਿਹੜਾ ਉਮਰ ਭਰ ਲਈ ਬਣਦਾ ਹੈ ਉਹ ਰਿਸ਼ਤਾ ਜਿਹੜਾ ਮਾਂ ਅਤੇ ਧੀ ਵਿਚਕਾਰ ਪਿਆਰਾ ਤੇ ਮੁਲਾਇਮ ਜਿਹਾ ਬਣਦਾ ਹੈ, ਬਪਾ ਅਤੇ ਧੀ ਵਿਚਕਾਰ ਅਣਖ ਅਤੇ ਆਤਮਵਿਸ਼ਵਾਸ ਦਾ ਬਣਦਾ ਹੈ

ਖੈਰ! ਇਹ ਗੱਲ ਉਸ ਸਮੇਂ ਦੀ ਹਠ ਜਦ ਮੇਰੀ ਧੀ ਅੱਠਵੀਂ ਕਲਾਸ ਵਿੱਚ ਪੜ੍ਹਦੀ ਸੀ ਵੈਸੇ ਕਿੰਨਾ ਔਖਾ ਹੈ ਇਕਲੌਤੀ ਔਲਾਦ ਨੂੰ ਪਾਲਣਾ;ਖਾਸ ਕਰਕੇ ਦੋਹਰੇ ਸੱਭਿਆਚਾਰ ਵਾਲੇ ਮੁਲਕ ਵਿੱਚ ਜਿੱਥੇ ਤੁਸੀਂ ਆਪਣੀ ਪਹਿਚਾਣ, ਆਪਣੇ ਸੰਸਕਾਰ, ਰੀਤੀ ਰਿਵਾਜਾਂ ਬਾਰੇ ਬੱਚੇ ਨੂੰ ਦੱਸਣਾ ਤੇ ਸਮਝਾਉਣਾ ਹੁੰਦਾ ਹੈ, ਖਾਸ ਕਰਕੇ ਬਦੇਸ਼ਾਂ ਵਿੱਚ

ਮੈਂ ਹੁਣ ਤਕ ਆਪਣੀ ਧੀ ਨੂੰ ਕਿਸੇ ਵੀ ਤਰ੍ਹਾਂ ਦੀ ਘਾਟ ਮਹਿਸੂਸ ਹੋਣ ਹੀ ਨਹੀਂ ਦਿੱਤੀ ਕਿਉਂਕਿ ਮੈਂ ਮਾਂ ਘੱਟ ਤੇ ਸਹੇਲੀ ਜ਼ਿਆਦਾ ਹਾਂ

ਪਰ ਮੈਂ ਇੱਕ ਬਹੁਤ ਸਖਤ ਮਾਂ ਵੀ ਹਾਂ ਮੇਰੇ ਇਸ ਰਵੱਈਏ ਤੋਂ ਕਦੇ ਕਦੇ ਮੇਰੀ ਧੀ ਤੰਗ ਪੈ ਕੇ ਆਖ ਵੀ ਦਿੰਦੀ ਹੈ, “ਮਾਂ ਤੂੰ ਕਦੇ ਕਦੇ Typica ਪੰਜਾਬੀ ਮਾਂ ਜਿਹੀ ਬਣ ਜਾਂਦੀ ਆਂ, ਜਿਹੜੀ ਸੋਚਦੀ ਆ ਕੁੜੀਆਂ ਨੂੰ ਆਹ ਨੀ ਕਰਨਾ ਚਾਹੀਦਾ, ਔਹ ਨਹੀਂ ਕਰਨਾ ਚਾਹੀਦਾ।”

ਜਦ ਮੇਰੀ ਧੀ ਤਿੜਕੀ ਜਿਹੀ, ਪੋਲੀ ਜਿਹੀ ਜਰਮਨ ਮਿਸ਼ਰਣ ਪੰਜਾਬੀ ਬੋਲੀ ਵਿੱਚ ਮੇਰੀ ਆਲੋਚਨਾ ਕਰਦੀ ਹੈ ਤਾਂ ਮੈਨੂੰ ਹਾਸਾ ਆ ਜਾਂਦਾ ਹੈ। ਜਦ ਉਹ ਆਪਣੀ ਆਲੋਚਨਾ ਖਤਮ ਕਰ ਲੈਂਦੀ ਤਾਂ ਮੈਂ ਪੁੱਛਦੀ ਹੁੰਦੀ ਹਾਂ, “ਅੱਛਾ ਸੋਹਣੀ! ਤੇਰਾ ਲੈਕਚਰ ਖਤਮ ਹੋ ਗਿਆ?”

ਉਹ ਫੇਰ ਹੱਸ ਪਊਗੀ ਪਰ ਅੱਜ ਮੇਰੀ ਧੀ ਦੇ ਤੇਵਰ ਹੋਰ ਸਨਉਹ ਸ਼ਾਇਦ ਕਿਸੇ ਲੜਕੇ ਨੂੰ ਪਸੰਦ ਕਰਦੀ ਸੀ ਅਤੇ ਮੇਰੇ ਤੋਂ ਪਿਆਰ ਕਰਨ ਦੀ ਇਜਾਜ਼ਤ ਮੰਗਦੀ ਸੀ ਉਹਦੇ ਅੰਦਰ ਕਿਸੇ ਤਰ੍ਹਾਂ ਦਾ ਡਰ ਸੀ ਜਾਂ ਇਹ ਇਸ ਤਰ੍ਹਾਂ ਦਾ ਮੇਰਾ ਆਪਣਾ ਹੀ ਕਿਆਸ ਸੀ ਮੈਂ ਖਾਣਾ ਤਿਆਰ ਕੀਤਾ। ਅਸੀਂ ਦੋਹਾਂ ਨੇ ਖਾਧਾ ਪਰ ਮੇਰੀ ਧੀ ਹਾਲੇ ਵੀ ਚੁੱਪ ਸੀ ਜਿਵੇਂ ਉਹ ਮੈਥੋਂ ਜਵਾਬ ਦੀ ਉਡੀਕ ਕਰ ਰਹੀ ਹੋਵੇ।

ਦੱਸੋ … ਮੈਂ ਕਦੋਂ ਕੋਈ ਲੜਕਾ ਆਪਣਾ ਦੋਸਤ ਬਣਾ ਸਕਦੀ ਹਾਂ?”

ਹੁਣ ਉਹਦੇ ਤਰੀਕੇ ਵਿੱਚ ਨਿਮਰਤਾ ਭਾਵੇਂ ਸੀ ਪਰ ਪਿੱਛੇ ਜ਼ਿੱਦ ਵੀ ਝਲਕ ਰਹੀ ਸੀ ਜਿਵੇਂ ਧੀ ਨੇ ਮੈਂਨੂੰ ਹੁਕਮ ਦਿੱਤਾ ਹੋਵੇ ਮੈਂ ਉਸਦੇ ਲੰਮੇ ਵਾਲਾਂ ਦੀ ਗੁੱਤ ਪਿਛਾਂਹ ਕੀਤੀ ਤੇ ਕਿਹਾ, “ਸੋਹਣੋ, ਤੈਨੂੰ ਮੈਂ ਕਦ ਕਿਹਾ ਹੈ ਕਿ ਕੋਈ ਲੜਕਾ ਤੇਰਾ ਦੋਸਤ ਨਹੀਂ ਬਣ ਸਕਦਾ?”

ਉਸ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਤੇ ਪੁੱਛਿਆ, “ਸੱਚੀਂ ਮਾਂ, ਮੈਂ ਕਿਸੇ ਲੜਕੇ ਨੂੰ ਆਪਣਾ ਦੋਸਤ ਬਣਾ ਸਕਦੀ ਆਂ?”

“ਬਿਲਕੁਲ ਬਣਾ ਸਕਦੀ ਆਂ।” ਮੈਂ ਪੂਰੇ ਵਿਸ਼ਵਾਸ ਨਾਲ ਕਿਹਾ

ਧੀ ਦੀਆਂ ਮਾਸੂਮ ਜਿਹੀਆਂ ਅੱਖਾਂ ਵਿੱਚਲੀ ਚਮਕ ਹੋਰ ਚਮਕਣ ਲੱਗੀ

“ਤੂੰ ਉਸ ਲੜਕੇ ਦੋਸਤ ਨਾਲ ਕਿੱਦਾਂ ਦੀ ਦੋਸਤੀ ਰੱਖਣਾ ਚਾਹੁੰਦੀ ਆਂ?” ਮੈਂ ਮਾਂ ਦੇ ਦਿਲ ਦੇ ਡਰ ਵਾਲੀ ਗੱਲ ਨਾਲ ਹੀ ਪੁੱਛ ਲਈ

ਉਹ ਮਾਸੂਮ ਜਿਹਾ ਹੱਸੀ ਤੇ ਕਿਹਾ, “ਮਾਂ ਮੈਂ ਕਦੇ ਕਦੇ ਉਹਦੇ ਹੱਥਾਂ ਵਿੱਚ ਹੱਥ ਪਾ ਕੇ ਸੈਰ ਕਰਨਾ ਚਾਹੁੰਦੀ ਆਂ। ਉਹ ਦੇ ਨਾਲ ਫਿਲਮ ਦੇਖਣ ਜਾਣਾ ਚਾਹੁੰਦੀ ਆਂ। ਸਕੂਲ ਦੀ ਪੜ੍ਹਾਈ ਉਹਦੇ ਨਾਲ ਕਰਨਾ ਚਾਹੁੰਦੀ ਆਂ। ਉਹਦੇ ਨਾਲ ਦੇਰ ਤਕ ਨਹਿਰ ਵੱਲ ਸਾਇਕਲ ਚਲਾ ਕੇ ਅਨੰਦ ਲੈਣਾ ਚਾਹੁੰਦੀ ਆਂ। ਛੁੱਟੀ ਵਾਲੇ ਦਿਨ ਕਦੇ ਉਸ ਨਾਲ ਪਿਕਨਿਕ ਮਨਾਉਣਾ ਚਾਹੁੰਦੀ ਤੇ ਰੰਗ ਬਰੰਗੀਆਂ ਤਿੱਤਲੀਆਂ ਫੜਨਾ ਚਾਹੁੰਦੀ ਆਂ। ਮਾਂ, ਮੈਂ ਉਹ ਨੂੰ ਇਹ ਵੀ ਦੱਸਣਾ ਚਾਹੁੰਦੀ ਆਂ ਕਿ ਮੇਰੀ ਪਸੰਦ ਦਾ ਕਿਹੜਾ ਰੰਗ ਆ!” ਇਹ ਕਹਿ ਕੇ ਉਹ ਹੱਸ ਪਈਮੈਂ ਉਹਦੀਆਂ ਅੱਖਾਂ ਵਿੱਚ ਇੱਕ ਬਹੁਤ ਖੂਬਸੂਰਤ ਤੇ ਪਿਆਰਾ ਜਿਹਾ ਭੋਲਾ ਜਿਹਾ ਸੰਸਾਰ ਦੇਖਿਆ ਜਿਹੜਾ ਜਿਸਮਾਂ ਦੀ ਭੁੱਖ ਤੋਂ ਦੂਰ ਸੀ, ਹੋਂਠਾਂ ਦੇ ਚੁੰਮਣ ਤੋਂ ਕਿਧਰੇ ਦੂਰ ਸੀ

ਮੈਂ ਫਿਰ ਵੀ ਆਪਣੀ ਤਸੱਲੀ ਲਈ ਤਰੀਕੇ ਨਾਲ ਪੁੱਛਿਆ, “ਹੋਰ ਤੂੰ ਉਸ ਲੜਕੇ ਦੋਸਤ ਨਾਲ ਕੀ ਕਰਨਾ ਚਾਹੁੰਦੀ ਆਂ?”

ਮੈਂ ਚੋਰ ਨਜ਼ਰ ਨਾਲ ਉਸ ਵੱਲ ਦੇਖਿਆ। ਉਹਨੇ ਮੇਰੇ ਵੱਲ ਦੇਖਿਆ ਤੇ ਹੈਰਾਨੀ ਨਾਲ ਪੁੱਛਿਆ, “ਹੈਂ? ਹੋਰ ਕੀ ਦਾ ਕੀ ਮਤਲਬ?”

ਉਹ ਸ਼ਾਇਦ ਹਾਲੇ ਵੀ ਮੇਰੇ ਇਸ਼ਾਰੇ ਨੂੰ ਸਮਝੀ ਨਹੀਂ ਸੀ ਮੈਂ ਗੱਲ ਸਪਸ਼ਟ ਕਰਨ ਲਈ ਕਿਹਾ, “… ਉਹ ਕੁੜੀ ਲੌਰਾ ਆ ਜਿਹੜੀ, ਉਹਦਾ ਦੋਸਤ ਜਰਮਨ ਮੁੰਡਾ ਆ, ਹੈ ਨਾ!” ਇਹ ਕਹਿ ਕੇ ਮੈਂ ਚੁੱਪ ਹੋ ਗਈ।

“ਹਾਂ … ਫੇਰ ਮਾਂ …”
ਧੀ ਦੇ ਬੋਲਾਂ ਵਿੱਚ ਜ਼ਰਾ ਗੁੱਸਾ ਸੀ ਜਿਵੇਂ ਉਹ ਮੇਰਾ ਇਸ਼ਾਰਾ ਸਮਝ ਗਈ ਹੋਵੇ

“ਉਹਦੀ ਉਮਰ 16-17 ਸਾਲਾਂ ਦੀ ਆ। ਉਹ ਪੜ੍ਹਾਈ ਛੱਡ ਕੇ ਉਸ ਮੁੰਡੇ ਨਾਲ ਰਹਿ ਰਹੀ ਆ। ਸ਼ਾਇਦ ਉਹਦੇ ਬੱਚਾ ਵੀ ਹੋਣ ਵਾਲਾ ਆ” ਮੈਂ ਇੱਕੋ ਸਾਹ ਆਪਣੇ ਦਿਲ ਦਾ ਡਰ ਧੀ ਅੱਗੇ ਖੋਲ੍ਹ ਦਿੱਤਾ ਹੁਣ ਉਹ ਐਨ ਮੇਰਾ ਡਰ ਤੇ ਮੇਰਾ ਇਸ਼ਾਰਾ ਸਮਝ ਗਈ ਉਹਨੇ ਮੇਰੇ ਲਾਗੇ ਨੂੰ ਕੁਰਸੀ ਖਿੱਚੀ ਤੇ ਮੇਰੇ ਹੱਥ ’ਤੇ ਹੱਥ ਰੱਖ ਕੇ ਆਖਣ ਲੱਗੀ, “ਮਾਂ, ਤੂੰ ਮੇਰੀ ਅੱਜ ਤਕ ਮਾਂ ਨਹੀਂ, ਸਹੇਲੀ ਬਣ ਕੇ ਮੇਰੇ ਨਾਲ ਨਾਲ ਤੁਰੀ ਆਂ ... ਮੇਰੇ ਅੰਦਰ ਤੇਰੇ ਲਈ ਮਾਂ ਵਾਲਾ ਡਰ ਨਹੀਂ ਸਹੇਲੀ ਵਾਲਾ ਵਿਸ਼ਵਾਸ ਆ ਕਿ ਤੂੰ ਮੇਰੇ ’ਤੇ ਯਕੀਨ ਕਰੇਂਗੀ ਤੇ ਮੈਂਨੂੰ ਸਮਝੇਂਗੀ ਵੀ ... ਮੈਂ ਤੇਰੇ ਨਾਲ ਵਾਅਦਾ ਕਰਦੀ ਆਂ ਕਿ ਮੈਂ ਕਦੇ ਵੀ ਕੋਈ ਐਸਾ ਕੰਮ ਨਹੀਂ ਕਰੂਗੀ ਕਿ ਮੈਂ ਤੇਰੇ ਤੇ ਬਾਪ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਨਾ ਦੇਖ ਸਕਾਂ।” ਇਹ ਕਹਿ ਕੇ ਮੇਰੀ ਧੀ ਨੇ ਮੇਰਾ ਹੱਥ ਚੁੰਮ ਲਿਆ

ਮੈਂ ਉਹਦੀਆਂ ਨਜ਼ਰਾਂ ਵਿੱਚ ਨਜ਼ਰਾਂ ਪਾਉਂਦੀ ਨੇ ਅਰਦਾਸ ਵਿੱਚ ਕਿਹਾ, “ਬਾਬਾ ਜੀ ਇੱਦਾਂ ਹੀ ਕਰਨ

ਉਸ ਦਿਨ ਮਗਰੋਂ ਜਾਹਨਸ, ਜਰਮਨ ਮੂਲ ਦਾ ਖੂਬਸੂਰਤ ਲੜਕਾ ਮੈਂ ਦੋ ਚਾਰ ਵਾਰ ਮੈਂ ਘਰ ਆਇਆ ਦੇਖਿਆ ਮਾਰੀਨ, ਈਜ਼ਾ ਪਾਉਲਾ ਵੀ ਕਮਰੇ ਵਿੱਚ ਕਦੇ ਕਦੇ ਹੁੰਦੀਆਂ ਸਨਘਰ ਵਿੱਚ ਰੌਣਕ ਹੁੰਦੀ

ਕਦੇ ਗਰਮੀਆਂ ਦੀ ਰੁੱਤੇ ਘਰ ਮੂਹਰਲੀ ਸੜਕ ਉੱਤੇ ਸਾਈਕਲਾਂ ਦੀਆਂ ਟੱਲੀਆਂ ਵਜਾ ਵਜਾ ਜਾਹਨਸ, ਯੈਹਗੋ, ਸਟੀਫ ਹੋਰ ਕੁੜੀਆਂ ਉੱਚੀ ਉੱਚੀ ਹੱਸਦੇ ਹੁੰਦੇ ਮੇਰੀ ਧੀ ਦਾ ਹਾਸਾ ਸਭ ਤੋਂ ਉੱਚਾ ਹੁੰਦਾ ਸਾਈਕਲ ਚਲਾਉਂਦੀ ਕਦੇ ਉਹ ਹੱਥ ਛੱਡਦੀ ਕਦੇ ਡਰ ਨਾਲ ਜ਼ੋਰ ਦੀ ਚੀਕ ਮਾਰਦੀ ਜਾਹਨਸ ਉਹਦੇ ਮਗਰ ਮਗਰ ਦੌੜਦਾ। ਕਦੇ ਕਦੇ ਸਾਹਮਣੇ ਪਾਰਕ ਵਿੱਚ ਦਰਖ਼ਤਾਂ ਦੀ ਛਾਵੇਂ ਕਈ ਕਈ ਘੰਟੇ ਬੈਠੇ ਰਹਿੰਦੇ ਕਦੇ ਪਾਰਕ ਵਿੱਚ ਗਾਣੇ ਲਾ ਕੇ ਮੁੰਡੇ ਕੁੜੀਆਂ ਡਾਂਸ ਕਰਦੇ

ਮੇਰੀ ਧੀ ਜਿਵੇਂ ਸਭ ਦੀ ਲਾਡਲੀ ਰਾਜਕੁਮਾਰੀ ਹੁੰਦੀ ਹੋਵੇ

ਅੱਜ ਜਾਹਨਸ ਜਰਮਨ ਪੁਲਿਸ ਵਿੱਚ ਹੈ ਤੇ ਉਹਦੀ ਸ਼ਾਦੀ ਉਸਦੇ ਮਹਿਕਮੇ ਵਿੱਚ ਕਿਸੇ ਅਮਰੀਕਨ ਮੂਲ ਦੀ ਕੁੜੀ ਨਾਲ ਹੋ ਚੁੱਕੀ ਹੈ।

ਮੇਰੀ ਧੀ ਇਸ ਵਕਤ ਮੈਡੀਕਲ ਕਰ ਰਹੀ ਹੈ। ਮਾਰੀਨ, ਉਸਦੀ ਸਹੇਲੀ ਸਾਡੇ ਹੀ ਸ਼ਹਿਰ ਵਿੱਚ ਪੁਲਿਸ ਮਹਿਕਮੇ ਵਿੱਚ ਹੈ। ਈਜ਼ਾ ਵਕਾਲਤ ਕਰ ਰਹੀ ਹੈ ਤੇ ਯੈਹਗੋ ਇੰਜਨੀਅਰਿੰਗ ਕਰ ਰਿਹਾ ਹੈ

ਹੁਣ ਕਦੇ ਕਦੇ ਜਾਹਨਸ ਆਪਣੀ ਘਰਵਾਲੀ ਨਾਲ ਮੇਰੀ ਧੀ ਨੂੰ ਤੇ ਮੈਂਨੂੰ ਮਿਲਣ ਆਊਗਾ ਤੇ ਕਹੂਗਾ, “ਸੱਚੀਂ ਉਹ ਦਿਨ ਬਹੁਤ ਸੋਹਣੇ ਸੀ

ਮੇਰੀ ਧੀ ਹੱਸ ਕੇ ਮੈਂਨੂੰ ਕਹੂਗੀ, “ਮਾਂ ਇਹ ਜਾਹਨਸ ਸੀ ਜਿਸਦੇ ਹੱਥਾਂ ਵਿੱਚ ਮੈਂ ਦੋਸਤੀ ਵਾਲਾ ਹੱਥ ਫੜ ਕੇ ਸੈਰ ਕਰਨਾ ਚਾਹੁੰਦੀ ਸੀ

ਫੇਰ ਅਸੀਂ ਸਾਰੇ ਹੱਸ ਪੈਂਦੇ

ਮੇਰੀ ਧੀ ਬਹੁਤ ਪਿਆਰ ਨਾਲ ਮੇਰੇ ਵਾਲ ਸਿੱਧੇ ਕਰਦੀ ਕਦੇ ਕਹੂਗੀ, “ਮਾਂ, ਤੇਰਾ ਸ਼ੁਕਰੀਆ, ਤੂੰ ਮੇਰੇ ’ਤੇ ਵਿਸ਼ਵਾਸ ਕੀਤਾ ਤੇ ਮੈਂਨੂੰ ਮੇਰੀ ਉਮਰ ਦੇ ਰੰਗ ਤੇ ਚਾਅ ਤੇ ਮੇਰੀ ਪਸੰਦ ਦੇ ਦੋਸਤਾਂ ਦੇ ਸੰਗ ਸਮਾਂ ਹੰਢਾਉਣ ਨੂੰ ਦਿੱਤਾ। ... ਮੈਂਨੂੰ ਤੇਰੇ ਤੋਂ ਲੁਕ ਲੁਕ ਕੇ ਕੁਝ ਗਲਤ ਕਰਨਾ ਨਹੀਂ ਪਿਆ ਮੈਂ ਖੁਸ਼ ਨਸੀਬ ਹਾਂ ਕਿ ਮੇਰੀ ਤੂੰ ਮਾਂ ਘੱਟ, ਤੇ ਸਹੇਲੀ ਜ਼ਿਆਦਾ ਆਂ।”

ਹੁਣ ਜਦ ਵੀ ਛੁੱਟੀ ਵਾਲੇ ਦਿਨ ਮੇਰੀ ਧੀ ਘਰ ਆਉਂਦੀ ਹੈ ਤਾਂ ਮੈਂ ਉਸ ਤੋਂ ਪੁੱਛੂੰਗੀ, “ਅੱਛਾ! ਚੱਲ ਸੁਣਾ ਕਿਸੇ ਡਾਕਟਰ ਦਾ ਕੋਈ ਸ਼ੋਸ਼ਾ

ਉਹ ‘ਸ਼ੋਸ਼ਾ’ ਸ਼ਬਦ ਸੁਣ ਕੇ ਬਹੁਤ ਹੱਸੂਗੀ

ਕਦੇ ਕਦੇ ਅਸੀਂ ਦੋਨੋਂ ਦੇਰ ਰਾਤ ਤਕ ਜਾਗਦੀਆਂ ਗੱਲਾਂ ਕਰ ਕਰ ਹੱਸਦੀਆਂ ਰਹਿੰਦੀਆਂ ਹਾਂ, ਜਿਵੇਂ ਸਹੇਲੀਆਂ ਆਪਸ ਵਿੱਚ ਮਜ਼ਾਕ ਕਰ ਰਹੀਆਂ ਹੋਵਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3215)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅੰਜੂਜੀਤ

ਅੰਜੂਜੀਤ

Germany.
Phone: (49 - 1516 5113297)
Email: (anju.jit@gmx.de)