Anjujeet7“ਅਸੀਂ ਕਸ਼ਮੀਰ ਵਿੱਚ ਸਾਰੇ ਰਲ ਕੇ ਰਹਿੰਦੇ ਹਾਂ ਪਰ ਅਖਬਾਰ ਤੇ ਟੀ ਵੀ ਕੁਝ ਹੋਰ ਦੱਸ ...”
(24 ਜੁਲਾਈ 2021)

 

ਉਹ ਜਦ ਵੀ ਪਿੰਡ ਆਉਂਦਾ ਸੀ ਨਿੱਘ ਭਰੇ ਸੁਨੇਹੇ, ਫੁੱਲਾਂ ਦੀ ਖੁਸ਼ਬੋ, ਹਰੀਆਂ ਵਾਦੀਆਂ, ਸੇਬਾਂ ਦਾ ਰਸ, ਪਹਾੜ ਦੀ ਖੂਬਸੂਰਤੀ, ਚਸ਼ਮੇਂ, ਨਦੀਆਂ ਦੀਆਂ ਕਲ ਕਲ ਭਰੇ ਸੰਗੀਤ ਮਈ ਧੁਨਾਂ ਅਤੇ ਆਪਣੇ ਵਤਨ ਦਾ ਢੇਰ ਸਾਰੇ ਪਿਆਰ ਦੀ ਪੰਡ ਬੰਨ੍ਹ ਕੇ ਨਾਲ ਲੈ ਆਉਂਦਾ ਸੀਰੱਬ ਜਾਣੇ ਉਸ ਕੋਲ ਐਸੀ ਕਿਹੜੀ ਚੁੰਬਕੀ ਸ਼ਕਤੀ ਸੀ, ਜਿਹੜੀ ਮੱਲੋਜੋਰੀ ਆਪਣੇ ਵੱਲ ਧਿਆਨ ਦਿਵਾਉਂਦੀ ਸੀ

ਗੋਰਾ ਰੰਗ, ਲਾਲ ਸੇਬ ਵਰਗੀਆਂ ਗੱਲਾਂ, ਸਿਰ ਉੱਤੇ ਚਿੱਟੇ ਕਰੋਸ਼ੀਏ ਦੀ ਬੁਣੀ ਮੁਸਲਮਾਨੀ ਟੋਪੀ ਅਤੇ ਪਠਾਣੀ ਪਹਿਰਾਵਾਜਦ ਉਹ ਆਪਣੀ ਸ਼ਹਿਦ ਭਿੱਜੀ ਊਰਦੂ ਤੋਂ ਪੰਜਾਬੀ ਬੋਲੀ ਬੋਲਦਾ, ਲਾਜ਼ਮੀ ਹੋ ਜਾਂਦੀਆਂ ਉਹਦੀਆਂ ਗੱਲਬਾਤਾਂ ਸੁਣਨੀਆਂ, ਉਸ ਨਾਲ ਕਿਸੇ ਬਹਾਨੇ ਗੱਲਾਂ ਕਰਨੀਆਂ

ਅਕਬਰ … ਹਾਂ, ਅਕਬਰ ਸੀ ਨਾਂ ਉਸਦਾਸਾਡੇ ਪਿੰਡ ਉਹ ਨਿੱਘੀਆਂ ਧੁੱਪਾਂ ਵਾਲੇ ਦਿਨੀਂ ਦਿਵਾਲੀ ਦੇ ਲਾਗੇ ਆਉਂਦਾ ਹੁੰਦਾ ਸੀਜਿਦਾਂ ਉਹ ਸਾਡੇ ਪਿੰਡ ਨੂੰ ਕਸ਼ਮੀਰ ਤੋਂ ਕਸ਼ਮੀਰ ਵਾਸੀਆਂ ਦਾ ਸਲਾਮ ਪੁਹੰਚਾਉਣ ਆਉਂਦਾ ਹੋਵੇਜਿਵੇਂ ਉਹ ਪੰਜਾਬ ਅਤੇ ਕਸ਼ਮੀਰ ਦਾ ਮੁਹੱਬਤੀ ਦੂਤ ਹੋਵੇਉਹ ਆਪਣੇ ਨਾਲ ਕਸ਼ਮੀਰ ਤੋਂ ਗਰਮ ਕੱਪੜੇ, ਕੋਟੀਆਂ, ਸ਼ਾਲ, ਸਵੈਟਰ, ਦਸਤਾਨੇ, ਅਖਰੋਟ ਅਤੇ ਬਦਾਮ ਲੈ ਕੇ ਪੰਜਾਬ ਵੇਚਣ ਲਈ ਆਉਂਦਾਉਸ ਵਾਸਤੇ ਇਹਨਾਂ ਦਿਨਾਂ ਵਿੱਚ ਸਾਡੀ ਗਲੀ ਵਿੱਚ ਰਹਿਣ ਵਾਸਤੇ ਕਮਰਾ ਪਹਿਲਾਂ ਹੀ ਖਾਲੀ ਪਿਆ ਹੁੰਦਾ ਸੀਅਸੀਂ ਪਿੰਡ ਵਾਲੇ ਉਸ ਨੂੰ ‘ਰਾਸ਼ਾ’ ਕਹਿੰਦੇ ਹੁੰਦੇ ਸਨਜਦ ਕਦੇ ਉਹ ਆਉਣ ਤੋਂ ਲੇਟ ਹੋ ਜਾਂਦਾ ਸੀ, ਸਾਡੀ ਗਲੀ ਉਹਦਾ ਫਿਕਰ ਕਰਨ ਲੱਗ ਜਾਂਦੀਉਹਦੇ ਬਾਰੇ ਚੰਗੇ ਮਾੜੇ ਕਿਆਸ ਲਾ ਲਾ ਕੇ ਉਹਦੀਆਂ ਰਾਹਾਂ ਦੇਖੀਆਂ ਜਾਂਦੀਆਂ

ਉਦੋਂ ਮੈਨੂੰ ਉਹਦੀ ਬਹੁਤ ਉਡੀਕ ਸੀਮੈਂ ਉਸ ਨੂੰ ਉਸ ਤੋਂ ਪਿਛਲੇ ਸਾਲ ਕਿਹਾ ਸੀ, "ਅਕਬਰ ਜਦ ਮੂਹਰਲੇ ਸਾਲ ਪਿੰਡ ਆਉਂਗਾ ਤਾਂ ਮੇਰੇ ਲਈ ਨੀਲੇ ਰੰਗ ਦੀ ਕੋਟੀ ਅਤੇ ਕਸ਼ਮੀਰੀ ਸ਼ਾਲ ਮੇਰੀ ਪਸੰਦ ਦਾ ਲੈ ਕੇ ਆਵੀਂ ਮੈਂ ‘ਮਾਇਆਨਗਰੀ’ ਮੈਗਜ਼ੀਨ ਵਿੱਚੋਂ ਸ਼ਾਲ ਅਤੇ ਗਰਮ ਕੱਪੜਿਆਂ ਦੇ ਡਿਜ਼ਾਇਨ ਦੀ ਮਸ਼ਹੂਰੀ ਵਾਲਾ ਪੇਪਰ ਪਾੜ ਕੇ ਉਹਨੂੰ ਦਿੱਤਾ ਸੀ

ਉਹਨੇ ਹਲਕਾ ਜਿਹਾ ਹੱਸ ਕੇ ਆਪਣੇ ਕੁੜਤੇ ਦੀ ਜੇਬ ਵਿੱਚ ਪਾਉਂਦੇ ਨੇ ਕਿਹਾ ਸੀ, “ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਲਈ ਇਸੇ ਤਰਾਂ ਦਾ ਲੈ ਕੇ ਆਵਾਂਗਾ

ਅੱਤ ਦੀ ਹਲੀਮੀ ਸੀ ਅਕਬਰ ਰਾਸ਼ੇ ਦੀ ਜ਼ੁਬਾਨ ਵਿੱਚਇਸ ਸਾਲ ਉਹਦਾ ਦੇਰ ਨਾਲ ਪਿੰਡ ਆਉਣਾ ਮੈਨੂੰ ਫਿਕਰਾਂ ਵਿੱਚ ਪਾ ਰਿਹਾ ਸੀ

ਮੈਂ ਨੌਵੀ ਵਿੱਚ ਪੜ੍ਹਦੀ ਸੀ। ਸਵੇਰ ਵੇਲੇ ਸਕੂਲ ਜਾਂਦੀ ਨੂੰ ਘਰ ਲਾਗੇ ਬਣੇ ਮੰਦਰ ਕੋਲੋਂ ਦੀ ਲੰਘਣ ਲੱਗੀ ਨੂੰ ਪਿੱਛੋਂ ਦੀ ਕਿਸੇ ਬਜ਼ੁਰਗ ਦੀ ਅਵਾਜ਼ ਨੇ ਅਗਾਂਹ ਵਧਦੇ ਪੈਰ ਰੋਕ ਦਿੱਤੇ, “ਬੇਟੀ ਜੀ ਸਤਿ ਸ਼੍ਰੀ ਅਕਾਲ।”

ਮੈਂ ਇੱਕ ਦਮ ਪਿਛਾਂਹ ਮੁੜ ਕੇ ਦੇਖਿਆ ਤਾਂ ਅਕਬਰ ਰਾਸ਼ਾ ਖੜਾ ਹੱਸ ਰਿਹਾ ਸੀ ਉਸ ਨੇ ਸਾਹਮਣੇ ਮੰਦਰ ਵੱਲ ਮੂੰਹ ਕਰਕੇ ਸਿਰ ਝੁਕਾ ਕੇ ਰੱਬ ਨੂੰ ਸਜਦਾ ਕਰਦੇ ਨੇ ਮੇਰੇ ਸਿਰ ’ਤੇ ਮੋਹ ਭਰਿਆ ਹੱਥ ਰੱਖ ਦਿੱਤਾਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ

“ਅਕਬਰ ਤੂੰ ਕਦੋਂ ਆਇਆਂ?” ਸਾਡਾ ਸਾਰਾ ਪਿੰਡ, ਛੋਟਾ ਕੀ ਵੱਡਾ ਕੀ, ਸਭ ਅਕਬਰ ਦਾ ਨਾਂ ਅਤੇ ਉਸ ਨੂੰ “ਤੂੰ” ਕਹਿ ਕੇ ਬੁਲਾਉਂਦੇ ਸਨਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਸਦਾ ਸਤਿਕਾਰ ਨਹੀਂ ਕਰਦੇ ਸੀਅਸੀਂ ਪਿੰਡਾਂ ਵਾਲੇ ‘ਤੂੰ’ ਸ਼ਬਦ ਵਿੱਚ ਬਹੁਤ ਅਪਣੱਤ ਅਤੇ ਨੇੜਤਾ ਮਹਿਸੂਸ ਕਰਦੇ ਸਨ

ਸਾਡੀ ਬੋਲੀ ਵਿੱਚ ਭਾਵੇਂ ਅਕਬਰ ਦਾ ਨਾਂ ਅਤੇ ‘ਤੂੰ’ ਕਰਕੇ ਉਸਨੂੰ ਸੰਬੋਧਨ ਕਰਦੇ ਸੀ ਪਰ ਅਸੀਂ ਵੀ ਉਸ ਨੂੰ ਖੂਹਾਂ ਦੇ ਮਿੱਠੇ ਪਾਣੀਆਂ ਵਾਲਾ ਅਤੇ ਘਿਓ-ਸ਼ੱਕਰ ਵਰਗੀ ਮਿੱਠੀ ਮਾਂ ਬੋਲੀ ਪੰਜਾਬੀ ਜ਼ੁਬਾਨ ਵਿੱਚ ਉਸ ਨੂੰ ਮੋੜਵਾਂ ਪਿਆਰ ਦਿੰਦੇ ਸੀ

“ਅਕਬਰ ਤੂੰ ਮੇਰੀ ਪਸੰਦ ਦਾ ਸ਼ਾਲ ਤੇ ਕੋਟੀ ਲੈ ਆਇਆ ਹੈਂ ਨਾ?” ਮੈਂ ਆਪਣੀ ਤਸੱਲੀ ਲਈ ਦਬਾਸੱਟ ਪੁੱਛਿਆ

ਉਹਨੇ ਮੇਰੇ ਸਿਰ ਉੱਤੇ ਪੋਲਾ ਜਿਹਾ ਹੱਥ ਮਾਰ ਕੇ ਕਿਹਾ, “ਹਾਂ ਹਾਂ ਲੈ ਕੇ ਆਇਆਂ ਹਾਂ। ਜਦ ਸਕੂਲੋਂ ਆਉਂਗੀ ਮੈਂ ਤੁਹਾਡੇ ਘਰ ਆਵਾਂਗਾ

ਅਕਬਰ ਮੇਰੀ ਪਸੰਦ ਦੇ ਰੰਗ ਕਸ਼ਮੀਰ ਵਿੱਚੋਂ ਲੈ ਕੇ ਆਇਆਇਸ ਤਰ੍ਹਾਂ ਲੱਗੇ ਕਿ ਕਸ਼ਮੀਰ ਦੇ ਸਾਰੇ ਮੌਸਮ ਪੂਰੇ ਦੇ ਪੂਰੇ ਮੈਂ ਪਹਿਨ ਲਏ ਹੋਣ

ਅਕਬਰ ਗਲੀ ਗਲੀ ਜਾਣੇ ਪਹਿਚਾਣੇ ਘਰਾਂ ਵਿੱਚ ਜਾਂਦਾ ਸੁੱਖ ਸਾਂਦ ਪੁੱਛਦਾ

ਗਲੀ ਦੀਆਂ ਬਜ਼ੁਰਗ ਮਾਈਆਂ ਅਤੇ ਮਰਦ ਵੀ ਅਕਬਰ ਤੋਂ ਉਸਦੇ ਪਰਿਵਾਰ ਦੀ ਸੁੱਖ ਸਾਂਦ ਪੁੱਛਦੇਕਸ਼ਮੀਰ ਦੇ ਹਾਲਾਤ ਪੁੱਛਦੇ

ਉਹ ਕਦੇ ਕਿਸੇ ਦੇ ਘਰ ਦੀ ਲੱਸੀ ਪੀਂਦਾ ਕਿਸੇ ਦੇ ਘਰ ਦੀ ਚਾਹ ਪੀਂਦਾ

ਉਹ ਪੱਕਾ ਨਿਮਾਜ਼ੀ ਸੀ। ਜਿੱਥੇ ਹੁੰਦਾ, ਆਪਣੇ ਰੱਬ ਨੂੰ ਯਾਦ ਕਰਦਾਮਿਹਨਤੀ ਹੱਥਾਂ ਨੂੰ ਰੱਬ ਅੱਗੇ ਫੈਲਾ ਕੇ ਦੁਆ ਕਰਦਾ ਫਿਰ ਮੂੰਹ ਉੱਤੇ ਹੱਥ ਫੇਰਦਾਉਸਦਾ ਚਿਹਰਾ ਹੋਰ ਖੂਬਸੂਰਤ ਹੋ ਜਾਂਦਾ

ਅਕਬਰ ਕਸ਼ਮੀਰ ਦਾ ਸ਼ਾਂਤੀ ਦਾ ਦੂਤ ਸੀ। ਦਰਵੇਸ਼ ਸੀ। ਜਿਹੜਾ ਹਿੰਦੋਸਤਾਨ ਦੇ ਕੌੜੇ ਰਵਈਏ ਦੌਰਾਨ ਵੀ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਕਸ਼ਮੀਰ ਦੀ ਸਾਂਝ ਪੰਜਾਬ ਵਿੱਚ ਪਾਉਣ ਆਉਂਦਾਉਹ ਕਦੇ ਕਦੇ ਮੇਰੇ ਬਾਪ ਨੂੰ ਆਪਣੇ ਦਿਲ ਦਾ ਡਰ ਦੱਸਦਿਆਂ ਕਹਿੰਦਾ, “ਫੌਜੀ ਸਾਹਬ, ਮੈਂ ਰੋਜ਼ੀ ਰੋਟੀ ਦੀ ਖਾਤਿਰ ਅਤੇ ਇਸ ਪਿੰਡ ਦੀ ਮੁਹੱਬਤ ਦੀ ਖਾਤਿਰ ਜਾਨ ਖਤਰੇ ਵਿੱਚ ਪਾ ਕੇ ਆਉਂਦਾ ਹਾਂ।”

ਮੇਰੇ ਬਾਪ ਨਾਲ ਉਹਦੀ ਬਹੁਤ ਬਣਦੀ ਸੀਉਹ ਮੇਰੇ ਬਾਪ ਤੋਂ ਫੌਜੀਆਂ ਦੀਆਂ ਗੱਲਾਂ ਸੁਣਦਾ। ਕਦੇ 1971 ਦੀ ਜੰਗ ਦੀਆਂ ਗੱਲਾਂ ਕਰਦਾਫਿਰ ਉਹ ਫਿਕਰ ਵਿੱਚ ਡੁੱਬ ਕੇ ਆਖਦਾ, “ਮੈਂ ਜਦ ਤਕ ਵਤਨ ਵਾਪਸ ਨਹੀਂ ਪਰਤਦਾ ਫੌਜੀ ਸਾਹਬ, ਮੇਰਾ ਪਰਿਵਾਰ ਫਿਕਰ ਵਿੱਚ ਰਹਿੰਦਾ ਹੈ ਤੁਸੀਂ ਪੰਜਾਬੀ ਮੈਨੂੰ ਬਹੁਤ ਪਿਆਰ ਦਿੰਦੇ ਹੋ। ਮੈਂ ਤੁਹਾਡੇ ਅਤੇ ਪਿੰਡ ਦੇ ਨਗਰ ਨਿਵਾਸੀਆਂ ਦੇ ਕੁਰਬਾਨ ਹਾਂ। ... ਮੈਨੂੰ ਨਹੀਂ ਪਤਾ ਸਰਕਾਰਾਂ ਦੀ ਕੀ ਨੀਤੀ ਹੈ ਪਰ ਮੈਨੂੰ ਪੰਜਾਬ ਨਾਲ ਮੁਹੱਬਤ ਹੈ ... ਅਸੀਂ ਕਸ਼ਮੀਰ ਵਿੱਚ ਸਾਰੇ ਰਲ ਕੇ ਰਹਿੰਦੇ ਹਾਂ ਪਰ ਅਖਬਾਰ ਤੇ ਟੀ ਵੀ ਕੁਝ ਹੋਰ ਦੱਸ ਰਹੇ ਹਨ” ਉਹ ਮਨੁੱਖਤਾ ਦੀ ਗਵਾਹੀ ਭਰ ਕੇ ਆਖਦਾ

**

ਭਾਵੇਂ ਪੰਜਾਬ ਤੋਂ ਆਈ ਨੂੰ ਮੈਨੂੰ ਤੀਹ ਵਰ੍ਹੇ ਹੋ ਗਏ ਹਨ, ਮੈਂ ਅੱਜ ਤੀਕ ਆਪਣੀਆਂ ਸੋਚਾਂ ਵਿੱਚੋਂ ਅਕਬਰ ਰਾਸ਼ੇ ਨੂੰ ਵੱਖ ਨਹੀਂ ਕਰ ਸਕੀਉਹਦੀਆਂ ਦਿੱਤੀਆਂ ਕਸ਼ਮੀਰ ਦੀਆਂ ਸੌਗਾਤਾਂ ਨੂੰ ਭੁੱਲ ਨਹੀਂ ਸਕੀਉਹ ਕਸ਼ਮੀਰ, ਕਸ਼ਮੀਰ ਵਾਸੀਆਂ ਦਾ ਸਾਂਝਾ ਭਰਿਆ ਪੈਗਾਮ ਸੀਉਹ ਕਸ਼ਮੀਰ ਦਾ ਡਾਕੀਆ ਸੀ, ਜਿਹੜਾ ਸੁੱਖਾਂ ਦੇ ਸੁਨੇਹੇ ਦੋਹੀਂ ਪਾਸੇ ਦਿੰਦਾ ਸੀ

ਅਕਬਰ ਵਰਗੇ ਮੁਹੱਬਤੀ ਇਨਸਾਨ ਸਾਡੇ ਆਪਣੇ ਹਨ, ਜਿਨ੍ਹਾਂ ਤੋਂ ਅਸੀਂ ਕਦੇ ਵੱਖ ਨਹੀਂ ਹੋ ਸਕਦੇ। ਨਾ ਕਦੇ ਆਪਣੀਆਂ ਯਾਦਾਂ ਵਿੱਚੋਂ ਭੁਲਾ ਸਕਦੇ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2915)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੰਜੂਜੀਤ

ਅੰਜੂਜੀਤ

Germany.
Phone: (49 - 1516 5113297)
Email: (anju.jit@gmx.de)