JasvirSamar7“ਅਸਹਿਮਤੀ ਪ੍ਰਗਟਾਉਣ ਜਾਂ ਸਵਾਲ ਉਠਾਉਣ ਵਾਲੇ ਅਹਿਮ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਸ਼ਾਇਰਾਂ ...”
(9 ਸਤੰਬਰ 2021)

 

BabaBujhaSingh2ਸਟੇਨ ਸਵਾਮੀ - ਉਮਰ 84 ਸਾਲਮਾਓਵਾਦੀਆਂ ਨਾਲ ਸੰਪਰਕ ਹੋਣ ਦਾ ਦੋਸ਼ਹਿਰਾਸਤ ਦੌਰਾਨ ਇਲਾਜ ਖੁਣੋ 5 ਜੁਲਾਈ 2021 ਨੂੰ ਮੌਤ

ਬੂਝਾ ਸਿੰਘ - ਉਮਰ 82 ਸਾਲਨਕਸਲੀਆਂ ਦਾ ਰਾਹਨੁਮਾ ਹੋਣ ਦਾ ਦੋਸ਼ਕਥਿਤ ਪੁਲੀਸ ਮੁਕਾਬਲੇ ਵਿੱਚ 28 ਜੁਲਾਈ 1970 ਨੂੰ ਮੌਤ

ਦੋਹਾਂ ਬਾਬਿਆਂ ਦੀ ਮੌਤ ਵਿਚਕਾਰ ਅੱਧੀ ਸਦੀ ਦਾ ਵਕਫ਼ਾ ਹੈਅੱਸੀ ਅੱਸੀ ਵਰ੍ਹਿਆਂ ਦੇ ਬਾਬਿਆਂ ਤੋਂ ਰਿਆਸਤ (ਸਟੇਟ) ਨੂੰ ਭਲਾ ਕਿੰਨਾ ਕੁ, ਤੇ ਕਿਹੜਾ ਖ਼ਤਰਾ ਸੀ?

ਕੌਣ ਸੀ ਬੂਝਾ ਸਿੰਘ?

ਕਹਾਣੀਕਾਰ ਅਜਮੇਰ ਸਿੱਧੂ ਨੇ ਬਾਬਾ ਬੂਝਾ ਸਿੰਘ ਬਾਰੇ ਲਿਖੀ ਆਪਣੀ ਕਿਤਾਬ ਦਾ ਨਾਂਬਾਬਾ ਬੂਝਾ ਸਿੰਘ: ਗ਼ਦਰ ਤੋਂ ਨਕਸਲਬਾੜੀ ਤੱਕਰੱਖਿਆ ਪਰ ਕਿਤਾਬ ਦਾ ਪਾਠ ਦੱਸਦਾ ਹੈ ਕਿ ਬਾਬੇ ਦੀ ਜਨਤਕ ਸ਼ੁਰੂਅਤ ਪਿੰਡ ਦੇ ਧਾਰਮਿਕ ਡੇਰੇ ਵਿੱਚ ਪ੍ਰਵਚਨਾਂ ਤੋਂ ਹੋਈ ਸੀਇਨ੍ਹਾਂ ਪ੍ਰਵਚਨਾਂ ਨੂੰ ਜਦੋਂ ਸਿਆਸੀ ਸਾਣ ਚੜ੍ਹੀ ਤਾਂ ਇਸ ਜਿਊੜੇ ਦਾ ਜੀਵਨ ਇਤਿਹਾਸ ਦਾ ਸੁਨਹਿਰੀ ਸਫ਼ਾ ਬਣ ਗਿਆਉਹ ਰੋਜ਼ੀ-ਰੋਟੀ ਲਈ ਅਰਜਨਟੀਨਾ ਗਿਆ ਪਰ ਗ਼ਦਰ ਦੀ ਜਾਗ ਲੱਗ ਗਈ ਅਤੇ ਫਿਰ ਕਿਰਤੀ ਪਾਰਟੀ, ਸੀਪੀਆਈ, ਲਾਲ ਕਮਿਊਨਿਸਟ ਪਾਰਟੀ, ਸੀਪੀਆਈ (ਐੱਮ), ਸੀਪੀਆਈ (ਐੱਮਐੱਲ) ਦਾ ਸਫ਼ਰ ਸ਼ੁਰੂ ਹੋਇਆਹਰ ਵਾਰ ਰਿਆਸਤ ਨੂੰ ਵੰਗਾਰ; ਨਤੀਜਾ: ਲਾਹੌਰ ਦੇ ਸ਼ਾਹੀ ਕਿਲੇ ਅੰਦਰ ਅੰਗਰੇਜ਼ਾਂ ਦਾ ਤਸ਼ੱਦਦ ਝੱਲਿਆ। ਦਿਓਲੀ ਕੈਂਪ ਅੰਦਰਆਪਣੀਸਰਕਾਰ ਦਾ ਦਿੱਤਾ ਨਰਕ ਭੋਗਿਆ ਅਤੇ ਫਿਰ ਇਨਕਲਾਬ ਦੇ ਸਾਜ਼ ਨੂੰ ਸੁਰ ਕਰਦਿਆਂ ਗੋਲੀ ਖਾਧੀ

ਅਸਲ ਵਿੱਚ, ਕਿਸੇ ਵੀ ਰੰਗ ਦੀ ਰਿਆਸਤ ਨੂੰ ਕਿਸੇ ਵੀ ਕਿਸਮ ਦੀ ਵੰਗਾਰ ਮਨਜ਼ੂਰ ਨਹੀਂ ਸੀਇਸੇ ਕਰਕੇ ਜਦੋਂ 70ਵਿਆਂ ਦੌਰਾਨ ਨੌਜਵਾਨਾਂ ਨੇ ਰਿਆਸਤ ਨੂੰ ਵੰਗਾਰਿਆ ਤਾਂ ਰਿਆਸਤ ਦਾ ਫ਼ੈਸਲਾ ਇਨ੍ਹਾਂ ਨੂੰ ਮਾਰ ਦੇਣ ਦਾ ਸੀਬਹੁਤ ਕਮਜ਼ੋਰ ਸਰੀਰ ਵਾਲਾ ਬਾਬਾ ਬੂਝਾ ਸਿੰਘ, ਜਿਸ ਨੂੰ ਅੱਖਾਂ ਤੋਂ ਪੂਰੀ ਤਰ੍ਹਾਂ ਦਿਸਦਾ ਵੀ ਨਹੀਂ ਸੀ, ਰਿਆਸਤ ਲਈ ਖ਼ਤਰਾ ਬਣ ਗਿਆ। ਅਖੇ, ਬਾਬਾ ਮੈਦਾਨ ਅੰਦਰ ਜੂਝਣ ਵਾਲੇ ਜਿਊੜੇ ਪੈਦਾ ਕਰ ਰਿਹਾ ਹੈਅਸਲ ਵਿੱਚ ਬਾਬਾ ਹਨੇਰੀਆਂ ਰਾਤਾਂ ਅੰਦਰ ਜਿਹੜਾ ਸਕੂਲ ਲਾਉਂਦਾ ਸੀ, ਉਸ ਅੰਦਰ ਗਿਆ ਨੌਜਵਾਨ ਪਹਿਲਾਂ ਵਰਗਾ ਨਹੀਂ ਸੀ ਰਹਿੰਦਾਇਸੇ ਤਰ੍ਹਾਂ ਦਾ ਕ੍ਰਿਸ਼ਮਾ ਉਦੋਂ ਦੂਰ ਦੇਸ ਪੇਰੂ ਵਿੱਚ ਸ਼ਾਈਨਿੰਗ ਪਾਥਵਾਲਾ ਚੇਅਰਮੈਨ ਗੰਜ਼ਾਲੋ ਕਰ ਰਿਹਾ ਸੀ1969 ਵਿੱਚ ਸ਼ਾਈਨਿੰਗ ਪਾਥ ਦੀ ਕਾਇਮੀ ਤੋਂ ਪਹਿਲਾਂ ਚੇਅਰਮੈਨ ਗੰਜ਼ਾਲੋ (ਅਬੀਮਲ ਗੁਜ਼ਮਾਨ) ਫਲਸਫੇ ਦਾ ਪ੍ਰੋਫੈਸਰ ਸੀਉਨ੍ਹੀਂ ਦਿਨੀਂ ਜਿਹੜਾ ਵੀ ਉਹਦੇ ਸੰਪਰਕ ਵਿੱਚ ਆ ਜਾਂਦਾ ਸੀ, ਉਹਦੇ ਵਿਚਾਰਾਂ ਦੀ ਤਾਬ ਹੇਠ ਉਹਦਾ ਹੀ ਹੋ ਜਾਂਦਾ ਸੀਇਸ ਕ੍ਰਿਸ਼ਮੇ ਕਰਕੇ ਹੀ ਪ੍ਰੋਫੈਸਰ ਦਾ ਨਾਂਸ਼ੈਂਪੂਪੈ ਗਿਆ ਸੀ (ਜਿਹੜਾ ਅਗਲੇ ਦੇ ਅੰਦਰਲੀ ਮੈਲ਼ ਧੋ ਸੁੱਟਦਾ ਸੀ)1992 ਵਿੱਚ ਫੜੇ ਜਾਣ ਤੋਂ ਬਾਅਦ ਅੱਜ ਤੱਕ ਉਹ ਕੈਦ ਕੱਟ ਰਿਹਾ ਹੈਰਿਆਸਤ ਦਾ ਫ਼ੈਸਲਾ ਹੈ ਕਿ ਉਹਨੂੰ ਬਾਹਰ ਨਹੀਂ ਆਉਣ ਦੇਣਾਤੇ ਸਰੀਰ ਪੱਖੋਂ 90 ਫ਼ੀਸਦ ਅਪਾਹਜ ਪ੍ਰੋਫੈਸਰ ਜੀਐੱਨ ਸਾਈਬਾਬਾ ਵੀ ਤਾਂ ਹੁਣ ਉਮਰ ਕੈਦ ਭੋਗ ਰਿਹਾ ਹੈਬੱਸ, ਰਿਆਸਤ ਦਾ ਫ਼ੈਸਲਾ ਹੈ!

ਫਾਦਰ ਸਟੇਨ ਸਵਾਮੀ ਬਾਰੇ ਵੀ ਰਿਆਸਤ ਦਾ ਇਹੀ ਫ਼ੈਸਲਾ ਸੀ

ਤੇ ਸਟੇਨ ਸਵਾਮੀ ਕੌਣ ਸੀ ਭਲਾ?

ਫਾਦਰ ਸਟੇਨ ਸਵਾਮੀ ਇੰਡੀਅਨ ਸੋਸ਼ਲ ਇੰਸਟੀਚਿਊਟ, ਬੰਗਲੌਰ ਦਾ 1975 ਤੋਂ 1986 ਤੱਕ ਡਾਇਰੈਕਟਰ ਰਿਹਾ ਜਿਹੜੀ ਭਾਰਤੀ ਸੰਵਿਧਾਨ ਸਭਾ ਦੇ ਮੈਂਬਰ ਅਤੇ ਸਿੱਖਿਆਦਾਨੀ ਜੇਰੋਮ ਡਿਸੂਜ਼ਾ ਨੇ 1951 ਵਿੱਚ ਬਣਾਈ ਸੀ (ਪਹਿਲਾਂ ਇਸਦਾ ਨਾਂ ਇੰਡੀਅਨ ਇੰਸਟੀਚਿਊਟ ਆਫ ਸੋਸ਼ਲ ਆਰਡਰ ਸੀ)ਫਾਦਰ ਨੇ ਸੰਵਿਧਾਨ ਦਾ ਪੰਜਵਾਂ ਸ਼ਡਿਊਲ ਲਾਗੂ ਨਾ ਕਰਨ ਬਾਰੇ ਬੜੇ ਸਖ਼ਤ ਰੁਖ਼ ਵਿੱਚ ਸਵਾਲ ਕੀਤੇ ਸਨਇਸ ਸ਼ਡਿਊਲ ਮੁਤਾਬਿਕ ਕਬਾਇਲੀ ਸਲਾਹਕਾਰ ਕੌਂਸਲ ਬਣਾਈ ਜਾਣੀ ਸੀ ਅਤੇ ਇਸਦੇ ਮੈਂਬਰ ਨਿਰੋਲ ਆਦਿਵਾਸੀ ਭਾਈਚਾਰੇ ਵਿੱਚੋਂ ਹੋਣੇ ਸਨ ਤਾਂਕਿ ਵਿਕਾਸ ਦੇ ਅੱਥਰੇ ਘੋੜੇ ਉੱਤੇ ਸਵਾਰ ਹੋਏ ਸਟੇਟ ਅੰਦਰ ਕਬਾਇਲੀਆਂ ਦੇ ਹਿਤਾਂ ਦੀ ਰਾਖੀ ਹੋ ਸਕੇਰਿਆਸਤ ਨੂੰ ਫਾਦਰ ਦੇ ਸਖ਼ਤ ਲਹਿਜ਼ੇ ਵਿੱਚ ਪੁੱਛੇ ਸਵਾਲ ਵੰਗਾਰ ਜਾਪਣ ਲੱਗੇ ਅਤੇ ਉਹਦੇ ਬਾਰੇ ਵੀ ਦੋ-ਟੁੱਕ ਫ਼ੈਸਲਾ ਹੋ ਗਿਆਪਿਛਲੇ ਸਾਲ 8 ਅਕਤੂਬਰ ਨੂੰ ਆਪਣੀ ਗ੍ਰਿਫਤਾਰੀ ਤੋਂ ਦੋ ਦਿਨ ਪਹਿਲਾਂ ਫਾਦਰ ਕਹਿੰਦਾ ਹੈ, ਐਨ ਸਪਸ਼ਟ: “ਮੈਂ ਇਕੱਲਾ ਨਹੀਂ ਹਾਂ ਜੋ ਮੇਰੇ ਨਾਲ ਅਜਿਹਾ ਸਲੂਕ ਹੋ ਰਿਹਾ ਹੈ, ਇਹ ਅਮਲ ਤਾਂ ਮੁਲਕ ਭਰ ਵਿੱਚ ਚੱਲ ਰਿਹਾ ਹੈਅਸੀਂ ਜਾਣਦੇ ਹੀ ਹਾਂ ਕਿ ਅਸਹਿਮਤੀ ਪ੍ਰਗਟਾਉਣ ਜਾਂ ਸਵਾਲ ਉਠਾਉਣ ਵਾਲੇ ਅਹਿਮ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਸ਼ਾਇਰਾਂ, ਕਾਰਕੁਨਾਂ, ਵਿਦਿਆਰਥੀਆਂ, ਲੀਡਰਾਂ ਨੂੰ ਜੇਲਾਂ ਅੰਦਰ ਫਾਹਿਆ ਗਿਆ ਹੈਮੈਂ ਇਸ ਗੱਲੋਂ ਖ਼ੁਸ਼ ਹਾਂ ਕਿ ਮੈਂ ਮਹਿਜ਼ ਮੂਕ ਦਰਸ਼ਕ ਨਹੀਂ ਬਣਿਆ, ਬਾਕੀ (ਬੋਲਣ ਦੀ) ਜੋ ਵੀ ਕੀਮਤ ਤਾਰਨੀ ਪਈ, ਉਹਦੇ ਲਈ ਤਿਆਰ ਹਾਂ

ਫਾਦਰ ਦੀ ਗ੍ਰਿਫਤਾਰੀ ਵੇਲੇ, ਤੇ ਫਿਰ ਮੌਤ ਵੇਲੇ ਵੀ ਉਹਦੇ ਆਪਣੇ ਲੋਕ ਮੂਕ ਦਰਸ਼ਕ ਨਹੀਂ ਬਣੇਮੁਲਕ ਭਰ ਵਿੱਚ ਮੁਜ਼ਾਹਰੇ ਹੋਏ; ਲੇਖ ਲਿਖੇ ਗਏ, ਤੇ ਕਵਿਤਾਵਾਂ ਜੋੜੀਆਂ ਗਈਆਂਬਾਬਾ ਬੂਝਾ ਸਿੰਘ ਦੀ ਮੌਤਤੇ ਵੀ ਇਸੇ ਤਰ੍ਹਾਂ ਰੋਹ ਦਾ ਭਾਂਬੜ ਬਲ਼ਿਆ ਸੀਪੁਲੀਸ ਬਾਬੇ ਦੇ ਸਸਕਾਰ ਵੇਲੇ ਕਿਸੇ ਨੂੰ ਨੇੜੇ ਵੀ ਨਹੀਂ ਸੀ ਢੁੱਕਣ ਦੇ ਰਹੀ ਪਰ ਲੋਕ-ਰੋਹ ਨੇ ਪੁਲੀਸ ਵਾਲੇ ਤੁਰੰਤ ਹੀ ਖਦੇੜ ਦਿੱਤੇ ਅਤੇ ਲੋਕਾਂ ਨੇ ਲੋਕਾਂ ਦੇ ਜਾਏ ਦਾ ਸਸਕਾਰ ਖ਼ੁਦ ਕੀਤਾਕਾਮਰੇਡ ਸੱਤਪਾਲ ਡਾਂਗ ਅਤੇ ਕਾਮਰੇਡ ਦਲੀਪ ਸਿੰਘ ਟਪਿਆਲਾ ਨੇ ਵਿਧਾਨ ਸਭਾ ਵਿੱਚ ਬਾਦਲ ਸਰਕਾਰ ਘੇਰੀਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇਫਾਂਸੀਨਜ਼ਮ ਲਿਖ ਕੇ ਸੋਗ ਮਨਾਇਆਸ਼ਾਇਰ ਸੰਤ ਰਾਮ ਉਦਾਸੀ ਨੇਤੇਰੀ ਮੌਤ ਸੁਣਾਉਣੀਕਵਿਤਾ ਨਾਲ ਜੁਝਾਰੂਆਂ ਦੇ ਮੋਢੇ ਨਾਲ ਮੋਢਾ ਲਾਇਆਸ਼ਾਇਰ ਲਾਲ ਸਿੰਘ ਦਿਲ ਨੇਖੇਡਕਵਿਤਾ ਰਾਹੀਂ ਦਰਦ ਵੰਡਾਇਆ2010 ਵਿੱਚ ਪੱਤਰਕਾਰ/ਲੇਖਕ ਬਖ਼ਸ਼ਿੰਦਰਨੇ ਫੀਚਰ ਫਿਲਮ ਬਣਾਉਣ ਹਿਤ ਮੁਕੰਮਲ ਪਟਕਥਾਬਾਬਾ ਇਨਕਲਾਬ ਸਿੰਘਲਿਖ ਕੇ ਸ਼ਰਧਾ ਭੇਟ ਕੀਤੀਅਜਮੇਰ ਸਿੱਧੂ ਦੀ ਕਿਤਾਬ ਅੰਗਰੇਜ਼ੀ ਵਿੱਚ ਅਨੁਵਾਦ ਹੋ ਚੁੱਕੀ ਹੈ ਅਤੇ ਹੁਣ ਤੈਲਗੂ ਅਤੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋ ਰਹੀ ਹੈ

ਇਹ ਅਟੁੱਟ ਲਾਮਡੋਰੀ ਹੈ ਜਿਹਦੀ ਪੇਸ਼ੀਨਗੋਈ ਫਾਦਰ ਸਟੇਨ ਸਵਾਮੀ ਨੇ ਇਹ ਕਹਿੰਦਿਆਂ ਕੀਤੀ ਸੀ- ਮੈਂ ਇਕੱਲਾ ਨਹੀਂ ਹਾਂ।” ਸੱਚਮੁੱਚ ਰਿਆਸਤ ਨੂੰ ਵੰਗਾਰਨ ਵਾਲੇਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕਕਦੀ ਇਕੱਲੇ ਨਹੀਂ ਹੁੰਦੇ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3000)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਸਵੀਰ ਸਮਰ

ਜਸਵੀਰ ਸਮਰ

Phone: (91 - 98722 - 69310)
Email: (samar345@gmail.com)