SantokhSMinhas7ਇਸੇ ਲਈ ਬਹੁਤੇ ਲੋਕ ਮਜ਼ਾਕ ਵਜੋਂ ਵਤਨੀ ਪਰਤੇ ਪ੍ਰਦੇਸੀਆਂ ਨੂੰ ...
(6 ਮਾਰਚ 2021)
(ਸ਼ਬਦ: 1270)


ਘਰ ਮਨੁੱਖ ਦਾ ਸੁਨਹਿਰੀ ਸੁਪਨਾ
ਘਰ ਸਾਡੇ ਚਾਵਾਂ, ਖੁਸ਼ੀਆਂ, ਉਮੀਦਾਂ ਦਾ ਬਸੇਰਾਘਰ ਸਾਡਾ ਚੈਨ, ਸਕੂਨ, ਸਾਡੇ ਕਰਮ ਦਾ ਫਲਜੋ ਅਸੀਂ ਬੀਜਦੇ ਹਾਂ, ਵੱਢਦੇ ਹਾਂ; ਫਿਰ ਪੂਰਤੀ ਦਾ ਆਨੰਦ ਮਾਣਦੇ ਹਾਂਘਰ ਰਿਸ਼ਤਿਆਂ ਦੀ ਨਰਸਰੀ, ਜਿੱਥੇ ਰਿਸ਼ਤੇ ਪਰਵਾਨ ਚੜ੍ਹਦੇ ਹਨਘਰ ਸਾਡੀ ਪਹਿਲੀ ਮੰਜ਼ਿਲ ਦੀ ਪਗਡੰਡੀਘਰ ਸਾਡੀ ਰੂਹ ਦਾ ਮੰਦਰਸਾਡੀਆਂ ਅਰਦਾਸਾਂ, ਅਰਜੋਈਆਂ ਤੇ ਸੁੱਚੀ ਕਿਰਤ ਦੀ ਬਰਕਤਘਰ ਥੱਕੇ ਟੁੱਟੇ ਬੰਦੇ ਦੀ ਆਖਰੀ ਢੋਈ

ਘਰ ਸੁਰੱਖਿਅਤਾ ਦੀ ਕਵਚਘਰ ਬਾਹਰੀ ਅਲਾਮਤਾਂ ਤੋਂ ਆਖਰੀ ਆਸਰਾਘਰ ਚੇਤਿਆਂ ਦੀ ਸਿਰਜਣਾ ਦੀ ਮਮਟੀਘਰ ਸ਼ਾਮ ਨੂੰ ਪਰਤਣ ਦੀ ਹਾਕਸੱਚ-ਮੁੱਚ ਕਿਸੇ ਨੇ ਕਿਹਾ ਹੈ, ‘ਜੋ ਸ਼ਖਸ ਸ਼ਾਮ ਪਈ ਘਰ ਨਹੀਂ ਪਰਤਿਆ, ਸਮਝੋ ਉਸ ਦਾ ਕੋਈ ਸੁਪਨਾ ਮਰ ਗਿਆ ਘਰ ਕੁਦਰਤ ਦੀਆਂ ਝੋਲੀ ਪਾਈਆਂ ਬਰਕਤਾਂ ਦਾ ਸ਼ੁਕਰਾਨਾਘਰ ਭਟਕੇ ਰਾਹੀਆਂ ਦੀ ਵਾਪਸ ਪਰਤਣ ਦੀ ਉਮੀਦਘਰ ਪਿਉ ਦਾਦੇ ਦੀ ਮਿਹਨਤ-ਮੁਸ਼ਕਤ ਦੇ ਪਸੀਨੇ ਦੀ ਮਹਿਕਘਰ ਵੱਡੇਰਿਆਂ ਦੀ ਅਸੀਸ ਦਾ ਖੁਸ਼ਨੁਮਾ ਖਤਘਰ ਉਹ ਥਾਂ ਹੈ, ਜਿਸ ਸਦਕਾ ਬੰਦਾ ਵਸਦਾ ਹੈਵਸਣਾ ਕਿਸੇ ਥਾਂ ਨਾਲ ਜੁੜਿਆ ਹੁੰਦਾ ਹੈ, ਘਰ ਉਸੇ ਥਾਂ ’ਤੇ ਬਣਿਆ ਹੁੰਦਾ ਹੈ

ਮੈਂ ਇੰਡੀਆ ਜਾਣ ਵਾਲੇ ਜਹਾਜ਼ ਵਿੱਚ ਬੈਠਾ ਸੋਚ ਰਿਹਾ ਸਾਂ ਕੁਝ ਹਫਤੇ ਪਹਿਲਾਂ ਜਦੋਂ ਮੈਂ ਛੁੱਟੀ ਲਈ ਅਪਲਾਈ ਕੀਤਾ ਸੀ ਤਾਂ ਮੇਰੇ ਨਾਲ ਕੰਮ ਕਰਦੇ ਅਮਰੀਕੀ ਦੋਸਤਾਂ ਨੇ ਪੁੱਛਿਆ ਸੀ, “ਕਿੱਥੈ ਜਾ ਰਿਹਾਂ?” ਮੈਂ ਕਿਹਾ, “ਆਪਣੇ ਘਰ।” “ਘਰ ਤਾਂ ਤੇਰਾ ਇੱਥੇ ਐ।” ਮੈਂ ਇੱਕ ਦਮ ਝੰਜੋੜਿਆ ਗਿਆ ਸਾਂ ਸੱਚਮੁੱਚ ਘਰ ਤਾਂ ਮੇਰਾ ਇੱਥੇ ਵੀ ਹੈਉਹ ਕਿਹੜੀ ਗੱਲ ਹੈ, ਉਸ ਘਰ ਵਿੱਚ ਜਿਹੜੀ ਹਰ ਸਾਲ ਮੈਨੰ ਖਿੱਚਕੇ ਲੈਕੇ ਜਾਂਦੀ ਹੈ

ਮੈਂਨੂੰ ਯਾਦ ਆ ਰਿਹਾ ਸੀ, ਬਾਬਾ ਉਜਾਗਰ ਸਿੰਹੁ, ਜੋ ਰੋਜ਼ ਮੈਂਨੂੰ ਪਾਰਕ ਵਿੱਚ ਮਿਲਦਾਉਹ ਹਾਣੀਆਂ ਦੀ ਢਾਣੀ ਵਿੱਚ ਬੈਠਾ ਜਦੋਂ ਵੀ ਕੋਈ ਗੱਲ ਕਰਦਾ, ਪਾਕਿਸਤਾਨ ਵਿੱਚ ਛੱਡੇ ਘਰ ਦੀ ਗੱਲ ਕਰਦਾਉਸ ਦੀ ਹਰ ਗੱਲ ਦਾ ਮੁੱਢ ਜਾਂ ਅੰਤ ਲਾਇਲਪੁਰ ਵਿੱਚ ਛੱਡੇ ਘਰ ਤੇ ਆ ਕੇ ਹੁੰਦਾਚੇਤਿਆਂ ਵਿੱਚ ਵਸਿਆ ਉਹ ਘਰ, ਅਜੇ ਵੀ ਉਹ ਆਪਣੇ ਨਾਲ ਲਈ ਫਿਰਦਾ ਹੈ, ਭਾਵੇਂ ਅਮਰੀਕਾ ਵਿੱਚ ਉਸ ਕੋਲ ਸਾਰੀਆਂ ਸੁਖ ਸਹੂਲਤਾਂ ਹਨ

ਪਾਕਿਸਤਾਨ ਦੇ ਉਜਾੜੇ ਤੋਂ ਬਾਅਦ ਇੰਡੀਆ ਵਿੱਚ ਲੰਮੀਆਂ ਟੱਕਰਾਂ ਤੇ ਸਖਤ ਮਿਹਨਤ ਨਾਲ ਸੋਹਣੀ ਜਾਇਦਾਤ ਤੇ ਘਰ ਦਾ ਮਾਲਕ ਬਣ ਗਿਆ ਸੀ, ਪਰ ਬੱਚਿਆਂ ਦੇ ਇਹ ਪੰਜਾਬ ਵਿੱਚਲਾ ਘਰ ਮੇਚ ਨਹੀਂ ਆਇਆਉਨ੍ਹਾਂ ਹੋਰ ਚੰਗੇਰੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਵਲ ਮੂੰਹ ਕਰ ਲਿਆ

ਪਾਕਿਸਤਾਨ ਤੋਂ ਉਜਾੜਾ ਮਜਬੂਰਨ ਸੀ, ਪਰ ਇਹ ਦੇਸ ਤੋਂ ਪ੍ਰਦੇਸ ਹੋਣਾ ਬੱਚਿਆਂ ਦੀ ਚੋਣ ਸੀਪਰ ਉਜਾਗਰ ਸਿੰਹੁ ਲਈ ਘਰ ਛੱਡਣਾ, ਉਜਾੜੇ ਤੋਂ ਘੱਟ ਨਹੀਂ ਸੀਬਾਪੂ ਫਿਰ ਮਜਬੂਰੀ ਵੱਸ ਪ੍ਰਦੇਸੀ ਹੋ ਗਿਆਉਜਾੜਾ ਦਰ ਉਜਾੜਾਇਹ ਹੋਣੀ ਇਕੱਲੇ ਉਜਾਗਰ ਸਿੰਹੁ ਦੀ ਹੀ ਨਹੀਂ, ਸਗੋਂ ਹੋਰ ਹਜ਼ਾਰਾਂ ਲੱਖਾਂ ਲੋਕਾਂ ਦੀ ਵੀ ਹੈਕਿਤੇ ਮਜਬੂਰੀ, ਕਿਤੇ ਹੋਰ ਚੰਗੇਰੇ ਭਵਿੱਖ ਦੀ ਲਾਲਸਾ, ਪਰ ਮਨੁੱਖੀ ਹਿਰਦਿਆਂ ਵਿੱਚ ਵਸੇ ਘਰਾਂ ਦਾ ਮੋਹ ਤੇ ਹੇਰਵਾ ਸਾਰੀ ਉਮਰ ਨਹੀਂ ਗਵਾਚਦਾ

ਜਦੋਂ ਮੈਂ ਆਪਣੇ ਬਾਰੇ ਸੋਚਦਾ, ਮੈਂਨੂੰ ਕਿਸ ਗੱਲ ਦੀ ਥੁੜ ਸੀ ਕਿ ਮੈਂ ਆਪਣਾ ਹੱਸਦਾ-ਵਸਦਾ ਘਰ ਛੱਡ ਪ੍ਰਦੇਸੀਂ ਚਾਲੇ ਪਾ ਦਿੱਤੇਕਈ ਵਾਰੀ ਘਰ ਛੱਡਣਾ ਮਜਬੂਰੀ ਤੇ ਲਾਲਸਾ ਦੋਵੇਂ ਗੱਲਾਂ ਵੀ ਹੋ ਸਕਦੀਆਂ ਹਨਮੈਂ ਤੇ ਮੇਰੀ ਪਤਨੀ ਦੋਵੇਂ ਚੰਗੀ ਸਰਕਾਰੀ ਨੌਕਰੀ ’ਤੇ ਸਾਂਸੋਹਣਾ ਘਰ-ਬਾਰ ਸੀ, ਸਾਰੀਆਂ ਮਾਡਰਨ ਸੁਖ ਸਹੂਲਤਾਂ ਪ੍ਰਾਪਤ ਸਨਮੈਂ ਵੀ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਚੰਗੀਆਂ ਨੌਕਰੀਆਂ ਛੱਡ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹੋ ਗਿਆ, ਜੋ ਕਿਸੇ ਥੁੜ ਕਾਰਨ ਨਹੀਂ, ਸਗੋਂ ਮਿਰਗ ਤ੍ਰਿਸ਼ਨਾ ਦੀ ਭਟਕਣ ਨਿਆਈਂ ਘਰ ਛੱਡ ਤੁਰਦੇ ਹਨਪਤਨੀ ਨੇ ਘਰ ਛੱਡਣ ਵੇਲੇ ਕਿਹਾ ਸੀ, “ਬੱਚਿਆਂ ਦੀ ਜ਼ਿੰਦਗੀ ਬਾਰੇ ਤਾਂ ਪਤਾ ਨਹੀਂ ਚੰਗੇਰੀ ਬਣੂ ਕਿ ਨਾ, ਆਪਣੀ ਬਾਰੇ ਤਾਂ ਪਤਾ ਹੈ ਕਿ ਅਸੀਂ ਆਪਣੀ ਤਾਂ ਗਵਾ ਲਈ।”

ਅਮਰੀਕਾ ਆ ਕੇ ਜ਼ਿੰਦਗੀ ਫਿਰ ਸਿਫਰ ਤੋਂ ਸ਼ੁਰੂ ਕਰਨੀ ਪਈਬੜੀਆਂ ਤੰਗੀਆਂ ਤੁਰਸ਼ੀਆਂ ਸਹਿ ਕੇ ਸਖਤ ਮਿਹਨਤ ਕਰਕੇ ਫਿਰ ਘਰ ਬਣਾ ਲਿਆ ਹੈਬੱਚੇ ਪੜ੍ਹ ਲਿਖ ਗਏ ਹਨਪਹਿਲਾਂ ਨਾਲੋਂ ਕੁਝ ਸੌਖਾ ਵੀ ਹੋ ਗਿਆ ਹਾਂ ਪਰ ਪੰਜਾਬ ਵਾਲਾ ਜੱਦੀ ਘਰ ਹੱਡਾਂ ਵਿੱਚੋਂ ਨਹੀਂ ਗਿਆਜਦੋਂ ਵੀ ਕਦੇ ਕੋਈ ਸੁਪਨਾ ਆਉਂਦਾ ਹੈ, ਪੰਜਾਬ ਛੱਡੇ ਘਰ ਦਾ ਆਉਂਦਾ ਹੈ

ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਲੋਕ ਪ੍ਰਦੇਸਾਂ ਵਿੱਚੋਂ ਆਪਣੇ ਵਤਨੀ ਗੇੜਾ ਮਾਰਨ ਜਾਂਦੇ ਹਨਉਹ ਕਿਹੜੀ ਖਿੱਚ ਹੈ ਜਿਹੜੀ ਉਨ੍ਹਾਂ ਨੂੰ ਆਪਣੇ ਘਰ, ਗਲੀਆਂ, ਖੇਤਾਂ ਨੂੰ ਵੇਖਣ ਲਈ ਬੁਲਾਉਂਦੀ ਹੈਅਸਲ ਵਿੱਚ ਜਦੋਂ ਮਨੁੱਖ ਘਰੋਂ ਤੁਰਦਾ ਹੈ, ਬੜਾ ਕੁਝ ਮਗਰ ਛੱਡ ਆਉਂਦਾ ਹੈ। ਭਾਵੇਂ ਸਰੀਰਕ ਤੌਰ ’ਤੇ ਉਹ ਸਬੂਤਾ ਘਰੋਂ ਤੁਰਦਾ ਹੈ, ਪਰ ਮਾਨਸਿਕ ਤੌਰ ’ਤੇ ਉਸ ਦਾ ਇੱਕ ਹਿੱਸਾ ਪਿੱਛੇ ਰਹਿ ਜਾਂਦਾ ਹੈਸ਼ਇਦ ਇਹ ਪਿੱਛੇ ਰਹਿ ਗਿਆ ਹਿੱਸਾ ਹੀ ਸਾਨੂੰ ਵਾਰ ਵਾਰ ਬੁਲਾਉਂਦਾ ਹੈਇੱਕ ਘਰ ਬਾਹਰ ਉੱਸਰਿਆ ਹੁੰਦਾ ਹੈ, ਇੱਕ ਘਰ ਮਨੁੱਖ ਦੇ ਅੰਦਰ ਵਸਿਆ ਹੁੰਦਾ ਹੈਬਾਹਰਲੀ ਸਿਰਜਣਾ ਦਾ ਦਮ-ਗਮ ਦਿਖਾਵੇ ਦੀ ਨਿਆਈਂ ਦਾ ਭਰਮ ਹੁੰਦਾ ਹੈਇਸ ਲਈ ਅਜੋਕੇ ਯੁਗ ਵਿੱਚ ਘਰ ਦੀ ਮਹੱਤਤਾ ਗਵਾਚਦੀ ਜਾ ਰਹੀ ਹੈਪੈਸੇ ਨੇ ਘਰ ਨੂੰ ਵਸਤੂ ਬਣਾ ਦਿੱਤਾ ਹੈਵਸਤੂ ਦਾ ਮੁੱਲ ਸਥਿਰ ਨਹੀਂ ਹੁੰਦਾ ਤੇ ਨਾ ਹੀ ਮੋਹ ਸਦੀਵੀ ਹੁੰਦਾ ਹੈਹੁਣ ਮੋਹ ਨਾਲੋਂ ਮੁੱਲ ਬਲਵਾਨ ਹੈ

ਮਨ ਵਿੱਚ ਬੜਾ ਚਾਅ ਹੁੰਦਾ ਹੈ, ਜਦੋਂ ਇੰਡੀਆ ਜਾਣ ਦੀ ਟਿਕਟ ਬੁੱਕ ਕਰਾਈਦੀ ਹੈਕਈ ਹਫਤਿਆਂ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨਯਾਰਾਂ ਮਿੱਤਰਾਂ ਨੂੰ ਫੋਨ ਘੁਮਾਈਦੇ ਹਨ ਕਿ ਫਲਾਣੀ ਤਰੀਕ ਨੂੰ ਆ ਰਹੇ ਹਾਂਸੱਚ-ਮੁੱਚ ਵਿਆਹ ਜਿੰਨਾ ਚਾਅ ਹੁੰਦਾ ਹੈਇਹ ਉਮਾਹ, ਖੁਸ਼ੀ, ਖੇੜਾ ਆਪ ਮੁਹਾਰੇ ਮਨੁੱਖ ਦੇ ਅੰਦਰੋਂ ਉਪਜਦਾ ਹੈਇਸ ਵੇਗ ਦੀ ਤਲਾਸ਼ ਹੀ ਬੰਦੇ ਨੂੰ ਪਿੱਛੇ ਵਲ ਝਾਤੀ ਮਾਰਨ ਲਈ ਖੌਰੂ ਪਾਉਂਦੀ ਹੈਇਸੇ ਲਈ ਪ੍ਰਦੇਸੀਂ ਬਣਾਏ ਰੈਣ-ਬਸੇਰੇ ਛੱਡ ਵਤਨੀ ਖਾਲੀ ਪਏ ਘਰਾਂ ਦੇ ਬੂਹਿਆਂ ’ਤੇ ਦਸਤਕ ਦੇਣ ਨੂੰ ਦਿਲ ਅਹੁਲਦਾ ਰਹਿੰਦਾ ਹੈਕਦੇ ਕਦੇ ਐਂ ਲੱਗਦਾ, ਜਿਵੇਂ ਛੋਟੇ ਹੁੰਦੇ ਘਰ ਘਰ ਬਣਾਉਣ ਖੇਡਦੇ ਹੁੰਦੇ ਸਾਂ, ਆਪੇ ਹੀ ਬਣਾ ਕੇ ਆਪੇ ਹੀ ਢਾਹ ਦਿੰਦੇ ਸਾਂਇਹ ਘਰ ਬਣਾਉਣ ਤੇ ਢਾਹੁਣ ਦੀ ਖੇਡ ਮਨੁੱਖ ਸਾਰੀ ਉਮਰ ਖੇਡਦਾ ਰਹਿੰਦਾ ਹੈਇਸੇ ਲਈ ਬੰਦਾ ਜਿੱਥੇ ਵੀ ਜਾਂਦਾ ਹੈ, ਘਰ ਨਾਲ ਸਫਰ ਕਰਦਾ ਹੈ

ਪਰ ਘਰ ਪਹੁੰਚਦਿਆਂ ਸਾਰ ਹੀ ਮਨ ਉਦਾਸ ਹੋ ਜਾਂਦਾ ਹੈਘਰ ਦਾ ਹਾਲ ਚਾਲ ਵੇਖਕੇਘਰ ਦਾ ਹਰ ਰੰਗ ਉਦਾਸਵਿਹੜੇ ਦੇ ਫਰਸ਼ ਤੇ ਕਲਰਬੂਹੇ-ਬਾਰੀਆਂ ਮਿੱਟੀ-ਜਾਲੇ ਨਾਲ ਭਰੀਆਂਘਰ ਦੀ ਹਰ ਚੀਜ਼ ਜਿਵੇਂ ਮਿਹਣਾ ਮਾਰ ਰਹੀ ਹੋਵੇ, ਸਾਨੂੰ ਕਿਸ ਆਸਰੇ ਛੱਡ ਗਿਆ ਸੈਂ? ਘਰ ਦੇ ਰੁੱਖ ਵੀ ਪਿਉ-ਦਾਦੇ ਵਾਂਗ ਬੁੱਢੇ ਹੋ ਗਏ ਲੱਗਦੇਬੂਹਿਆਂ ਨੂੰ ਵੱਜੇ ਜੰਗਾਲੇ ਜਿੰਦਰੇ ਤੁਰ ਗਿਆਂ ਦੀ ਕਹਾਣੀ ਮੂੰਹ ਜ਼ੁਬਾਨੀ ਦੱਸਦੇ ਲੱਗਦੇਇੱਕ ਵਾਰ ਤਾਂ ਬੰਦਾ ਝੰਜੋੜਿਆ ਜਾਂਦਾ ਹੈਇਹ ਹੋ ਕੀ ਗਿਆ ਇਸ ਰੌਣਕਾਂ ਭਰੇ ਘਰ ਨੂੰ, ਜਿੱਥੇ ਪਹਿਲਾਂ ਹਾਸੇ ਗੂੰਜਦੇ ਸਨ, ਅੱਜ ਸੁੰਨਸਾਨ ਦਿਖਾਈ ਦਿੰਦੀ ਹੈਪਰ ਕੁਝ ਦਿਨਾਂ ਬਾਦ ਘਰ ਦੀ ਉਦਾਸੀ ਕੁਝ ਕੁ ਘਟਣ ਲਗਦੀ ਹੈਫਿਰ ਉਹੀ ਸਾਂਝ ਹਰ ਚੀਜ਼ ਨਾਲ ਪਨਪਣ ਲਗਦੀ ਹੈਮੋਹ ਅਪਣੱਤ ਦੀਆਂ ਕਰੂੰਬਲਾਂ ਫਿਰ ਫੁੱਟਣ ਲੱਗਦੀਆਂ ਹਨਗਵਾਂਢੀਆਂ ਦੀ ਦੁਆ ਸਲਾਮ ਮਨ ਨੂੰ ਹੌਸਲਾ ਬਖਸ਼ਦੀ ਹੈਗਲੀਆਂ ਦੀ ਚਹਿਲ-ਪਹਿਲ, ਬੋਲਾਂ ਦੀ ਪਛਾਣ, ਦੋਸਤਾਂ ਮਿੱਤਰਾਂ ਦੀ ਆਮਦ ਆਲੇ ਦੁਆਲੇ ਨੂੰ ਭਰਪੂਰ ਬਣਾ ਦਿੰਦੀ ਹੈ।

ਇਹ ਸੱਚ ਹੈ ਕਿ ਪਰਵਾਸ ਹੰਢਾਉਂਦਿਆਂ ਅਸੀਂ ਭਾਵੇਂ ਜਿੰਨੇ ਮਰਜ਼ੀ ਸੌਖੇ ਹੋ ਜਾਈਏ, ਪਰ ਆਂਢ ਗਵਾਂਢ ਅਸੀਂ ਅਜਨਬੀਆਂ ਵਾਂਗ ਹੀ ਵਿਚਰਦੇ ਹਾਂਸਾਡੀ ਉਨ੍ਹਾਂ ਨਾਲ ਕੋਈ ਸਾਂਝ ਨਹੀਂ ਬਣਦੀਉਨ੍ਹਾਂ ਦੇ ਮੋਹ-ਮਿਲਾਪ ਤੋਂ ਸੱਖਣੇ ਰਹਿੰਦੇ ਹਾਂ, ਪਰ ਆਪਣੇ ਜੱਦੀ ਗਲੀ-ਮੁਹੱਲੇ ਦੇ ਪਿਆਰ ਦਾ ਕੋਈ ਮੁੱਲ ਨਹੀਂ ਬੱਸ ਇਸੇ ਪਿਆਰ ਦੀ ਤਲਾਸ਼ ਸਾਨੂੰ ਖਿੱਚ ਕੇ ਪ੍ਰਦੇਸਾਂ ਵਿੱਚੋਂ ਮੁੜ ਘਰ ਨੂੰ ਮੋੜਦੀ ਹੈਪ੍ਰਦੇਸ ਵੱਸਦਿਆਂ ਜਿਹੜਾ ਮਨ ਅੰਦਰ ਖਲਾਅ ਪੈਦਾ ਹੁੰਦਾ ਹੈ, ਉਸੇ ਦੀ ਪੂਰਤੀ ਲਈ ਅਸੀਂ ਭੱਜੇ ਵਤਨੀ ਗੇੜਾ ਮਾਰਦੇ ਹਾਂ। ਇਹੀ ਪ੍ਰਦੇਸੀਆਂ ਦੀ ਤ੍ਰਾਸਦੀ ਹੈਜੰਮਣ-ਭੋਏਂ ਦਾ ਹੇਰਵਾ ਸਾਰੀ ਉਮਰ ਮਨੁੱਖ ਦੇ ਹੱਡਾਂ ਵਿੱਚੋਂ ਨਹੀਂ ਜਾਂਦਾਇਸੇ ਲਈ ਕਈ ਲੋਕ ਪਰਵਾਸ ਨੂੰ ਮਿੱਠੀ ਜੇਲ ਆਖਦੇ ਹਨਸਾਡਾ ਹਾਲ ਤਾਂ ਕੈਮਲੂਪਸ ਦੀਆਂ ਮੱਛੀਆਂ ਵਰਗਾ ਹੈ, ਜਿਹੜੀਆਂ ਪਹਿਲਾਂ ਤਾਂ ਪਾਣੀ ਦੇ ਵਹਾ ਦੇ ਰੁਖ ਦੂਰ ਨਿਕਲ ਜਾਂਦੀਆਂ ਹਨ, ਫਿਰ ਆਪਣੀ ਘਰ ਵਾਪਸੀ ਲਈ ਪਾਣੀ ਦੇ ਵਹਾ ਦੇ ਉਲਟ ਜੱਦੋਜਹਿਦ ਕਰਦੀਆਂ ਹਨਪੰਛੀ ਵੀ ਹਜ਼ਾਰਾਂ ਮੀਲ ਤੈਅ ਕਰਕੇ ਆਪਣੇ ਆਪਣੇ ਦੇਸ਼ ਤੋਂ ਹੋਰ ਦੇਸ਼ਾਂ ਨੂੰ ਪਰਵਾਸ ਕਰਦੇ ਹਨਪਰ ਮੌਸਮ ਬਦਲਣ ’ਤੇ ਆਪਣੇ ਵਤਨਾਂ ਨੂੰ ਚਾਲੇ ਪਾ ਦਿੰਦੇ ਹਨਇਸੇ ਲਈ ਬਹੁਤੇ ਲੋਕ ਮਜ਼ਾਕ ਵਜੋਂ ਵਤਨੀ ਪਰਤੇ ਪ੍ਰਦੇਸੀਆਂ ਨੂੰ ਪਰਵਾਸੀ ਪੰਛੀ ਵੀ ਆਖ ਦਿੰਦੇ ਹਨ

ਛੱਜੂ ਅਮੀਰ ਵਪਾਰੀ ਸੀਵਪਾਰ ਲਈ ਦੇਸ ਪ੍ਰਦੇਸ ਗਾਹੇਬਲਖ਼ ਬੁਖ਼ਾਰੇ ਵਰਗੇ ਸੁੰਦਰ ਸ਼ਹਿਰਾਂ ਵਿੱਚ ਵੀ ਰਿਹਾਸਾਰੀਆਂ ਸੁਖ-ਸਹੂਲਤਾਂ ਦਾ ਨਜ਼ਾਰਾ ਵੀ ਵੇਖਿਆਮਨ ਫਿਰ ਵੀ ਉਚਾਟ ਰਿਹਾਆਖਰ ਘਰ ਪਰਤਿਆਘਰ ਦਾ ਸਕੂਨ ਮੇਚ ਆਇਆਆਪ-ਮੁਹਾਰੇ ਮੂੰਹੋਂ ਨਿਕਲਿਆ, “ਜੋ ਸੁਖ ਛੱਜੂ ਦੇ ਚੁਬਾਰੇ, ਨਾ ਉਹ ਬਲਖ਼ ਨਾ ਬੁਖ਼ਾਰੇ।” ਪਲਿਨੀ ਦਿ ਯੰਗਰ ਆਖਦਾ ਹੈ, “ਘਰ ਉਹ ਹੁੰਦਾ ਹੈ ਜਿੱਥੇ ਦਿਲ ਹੁੰਦਾ ਹੈ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2624)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੰਤੋਖ ਮਿਨਹਾਸ

ਸੰਤੋਖ ਮਿਨਹਾਸ

Fresno, Califonia, USA.
Phone: (559 - 283- 6376)
Email: (santokhminhas@yahoo.com)