JatinderSingh7ਮੌਜੂਦਾ ਸਮੇਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ ਕਿ ...
(28 ਮਈ 2020)

 

ਜਦੋਂ ਕੋਈ ਬੰਦਾ ਸਮਾਜ ਵਲੋਂ ਬਣੇ ਬਣਾਏ ਰਿਵਾਜਾਂ, ਰਸਮਾਂ, ਰੀਤਾਂ ਤੇ ਮਾਪਦੰਡਾਂ ਤੋਂ ਹਟ ਕੇ ਚੱਲਦਾ ਹੈ ਤਾਂ ਉਸ ਨੂੰ ਮੂਰਖ ਜਾਂ ਪਾਗ਼ਲ ਸ਼ਬਦ ਨਾਲ ਸੰਬੋਧਤ ਕੀਤਾ ਜਾਂਦਾ ਹੈਇਹਨਾਂ ਦੋਨਾਂ ਸ਼ਬਦਾਂ ਵਿੱਚ ਬਹੁਤ ਵੱਡਾ ਫ਼ਰਕ ਹੈ। ਭਾਵੇਂ ਜਿੰਨੇ ਇਹ ਸ਼ਬਦ ਸਧਾਰਨ ਅਤੇ ਸਿੱਧੇ ਜਾਪਦੇ ਹਨ, ਉੰਨੇ ਇਹ ਹੈ ਨਹੀਂਪਾਗ਼ਲਪਨ ਤੋਂ ਭਾਵ ਜਦੋਂ ਸੰਵੇਦਨਸ਼ੀਲ ਸਧਾਰਨ ਬੰਦਾ ਅਸਮਾਜਕ ਵਰਤਾਰੇ ਨੂੰ ਸਹਿਣ ਨਹੀਂ ਕਰ ਪਾਉਂਦਾ ਤੇ ਉਸ ਦੇ ਦਿਮਾਗ਼ ਵਿੱਚ ਅਸਮਾਜਕ ਵਰਤਾਰੇ ਕਾਰਨ ਉਲਝਣਾਂ ਗੁੰਝਲਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਤਾਂ ਉਸ ਦੇ ਮਨ ਅੰਦਰ ਖ਼ਲਬਲੀ/ਤੂਫ਼ਾਨ ਵਰਗੇ ਖ਼ਿਆਲ ਪਨਪਦੇ ਹਨਇਹ ਖ਼ਿਆਲ ਉਸ ਦੇ ਅੰਦਰ ਖੌਰੂ ਪਾਉਂਦੇ ਹਨ ਅਤੇ ਇਹ ਖੌਰੂ ਉਸ ਨੂੰ ਉਲਝਾ ਕੇ ਰੱਖ ਦਿੰਦੇ ਹੈ ਇਸ ਨਾਲ ਉਹ ਦਿਮਾਗੀ ਤੌਰ ਉੱਤੇ ‘ਪਾਗ਼ਲਪਨ’ ਦਾ ਸ਼ਿਕਾਰ ਹੋ ਜਾਂਦਾ ਹੈ

ਦੂਜੇ ਪਾਸੇ ‘ਮੂਰਖਤਾਤੋਂ ਮਤਲਬ ਜਦੋਂ ਅਸੰਵੇਦਨਸ਼ੀਲ ਬੰਦਾ ਸਮਾਜ ਵਿੱਚ ਪ੍ਰਤੀਕਿਰਿਆ ਦਿੰਦਾ ਹੈ, ਉਸ ਵਿੱਚ ਉਸਦੀ ਹਉਮੈਂ ਤੇ ਹੋਸ਼ਾਪਨ ਹੋਣ ਕਰਕੇ ਆਪਣੀ ਜ਼ਿੱਦ/ਹਿੰਢ ਪੁਗਾਉਂਦਾ ਹੈ, ਜੋ ਕੇ ਆਤਾਰਕਿਕ ਵਿਵਹਾਰ ਹੁੰਦਾ ਹੈ

ਇਹਨਾਂ ਵਿਕਲਪਾਂ ਦੇ ਪਿੱਛੇ ਕਾਰਜਸ਼ੀਲ ਨੇਮਾਂ ਅਤੇ ਕੀਮਤਾਂ ਨੂੰ ‘ਜੋਕਰ, ਮੇਰਾ ਨਾਮ ਜੋਕਰ, ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘਅਤੇ ਵਿਲੀਅਮ ਸ਼ੈਕਸਪੀਅਰ ਦੇ ਨਾਟਕ ‘ਹੈਮਲੇਟਰਾਹੀਂ ਸਮਝਣ ਦਾ ਪ੍ਰਯਤਨ ਕੀਤਾ ਜਾ ਸਕਦਾ ਹੈ‘ਹੈਮਲੇਟਨਾਟਕ ਤੇ ਹਿੰਦੀ ਫਿਲਮ ‘ਹੈਦਰਵੀ ਬਣੀ ਹੈ

ਜੋਕਰ (2019) ਫਿਲਮ ਦਾ ਨਿਰਦੇਸ਼ਨ ਟੋਡ ਫਿਲੀਪਸ ਨੇ ਕੀਤਾ। ਉਸ ਨੇ ਪਹਿਲਾਂ ਵੀ ‘ਹੈਂਗਓਵਰਵਰਗੀ ਚਰਚਤਿ ਫਿਲਮ ਬਣਾਈ ਸੀਇਸ ਫਿਲਮ ਵਿੱਚ ਜੋਕਰ ਦਾ ਕਿਰਦਾਰ ਵਾਕਿਨ ਫੀਨਿਕਸ ਨੇ ਨਿਭਾਇਆ ਹੈ ਫਿਲਮ ਵਿੱਚ ਵਾਕਿਨ ਫੀਨਿਕਸ ਦਾ ਨਾਮ ਆਰਥਰ ਹੈਆਰਥਰ ਨੂੰ ਜ਼ਿੰਦਗੀ ਵਿੱਚ ਸਿਵਾਏ ਨਿਰਾਸ਼ਾ ਤੇ ਬਦਤਮੀਜ਼ੀਆਂ ਦੇ ਕੁਝ ਨਹੀਂ ਮਿਲਿਆ

ਇਸ ਫਿਲਮ ਦਾ ਬਿਰਤਾਂਤ 1981 ਈਸਵੀ ਵਿੱਚ ਗੌਥਮ ਸ਼ਹਿਰ ਦਾ ਹੈਉਸ ਵੇਲੇ ਇਸ ਸ਼ਹਿਰ ਵਿੱਚ ਹਰੇਕ ਪਾਸੇ, ਸਰਕਾਰੀ ਤੰਤਰ ਪੂਰੀ ਤਰ੍ਹਾਂ ਅਸਥ ਵਿਅਸਥ ਤੇ ਫੇਲ ਹੋ ਚੁੱਕਾ ਹੁੰਦਾ ਹੈਸ਼ਹਿਰ ਵਿੱਚ ਬੇਰੁਜ਼ਗਾਰੀ, ਹਿੰਸਕ ਘਟਨਾਵਾਂ ਅਤੇ ਅਮੀਰ ਗ਼ਰੀਬ ਵਿਚਲਾ ਪਾੜਾ ਵਧ ਚੁੱਕਾ ਹੁੰਦਾ ਹੈਸਰਕਾਰ ਮੂਰਖ਼ਤਾ ਭਰਪੂਰ ਬਿਆਨ ਦਿੰਦੀ ਹੈ ਕਿ ਮਹਿੰਗਾਈ ਦੇ ਵਧਣ ਦਾ ਕਾਰਨ ਚੂਹਿਆਂ ਦੀ ਵਧ ਰਹੀ ਗਿਣਤੀ ਹੈਚੂਹੇ ਰਾਸ਼ਨ ਖਾ ਜਾਂਦੇ ਹਨਆਰਥਰ ਨੂੰ ਉਸਦੀ ਮਾਂ ਪੈਨੀ ਇਸ ਮੁਸ਼ਕਲ ਦੌਰ ਵਿੱਚ ਲੋਕਾਂ ਨੂੰ ‘ਹਸਾਉਣ ‘ਲਈ ਪ੍ਰੇਰਿਤ ਕਰਦੀ ਹੈ

ਆਰਥਰ ਮੂੰਹ ਉੱਤੇ ਮਖੌਟਾ ਪਾ ਕੇ ਲੋਕਾਂ ਨੂੰ ਹਸਾਉਂਦਾ ਹੈ ਫਿਲਮ ਵਿੱਚ ਕਈ ਘਟਨਾਵਾਂ ਹਨ ਜਿਸ ਕਰਕੇ ਉਸ ਦੀ ਸੰਵੇਦਨਸ਼ੀਲਤਾ ਨੂੰ ਸੱਟ ਵੱਜਦੀ ਹੈ ਜਦੋਂ ਕੁਝ ਬਦਮਾਸ਼ ਉਸ ਦਾ ਬੈਨਰ ਚੁੱਕ ਕੇ ਭੱਜ ਜਾਂਦੇ ਹਨ ਅਤੇ ਉਹ ਬਦਮਾਸ਼ਾਂ ਦਾ ਪਿੱਛਾ ਕਰਦਾ ਹੈ ਪਰ ਬਦਮਾਸ਼ ਉਸ ਨੂੰ ਬੁਰੀ ਤਰ੍ਹਾਂ ਕੁੱਟਦੇ ਹਨ

ਦੂਜੀ ਘਟਨਾ ਰੇਲ ਦੇ ਡੱਬੇ ਅੰਦਰ ਵਾਪਰਦੀ ਹੈ ਜਦੋਂ ਫੇਰ ਕੁਝ ਬਦਮਾਸ਼ਾਂ ਨੂੰ ਦੇਖ ਕੇ ਡਰ ਜਾਂਦਾ ਹੈ ਅਤੇ ਡਰ ਕਾਰਨ ਉਹ ਉੱਚੀ-ਉੱਚੀ ਹੱਸਣ ਲੱਗ ਪੈਂਦਾ ਹੈ ਜੋ ਕਿ ਉਸ ਦੀ ਆਦਤ ਹੈ। ਜਾਂ ਕਹਿ ਲਿਆ ਜਾਵੇ ਉਸ ਨੂੰ ਇਹ ਬਿਮਾਰੀ ਹੈਜਦੋਂ ਆਰਥਰ ਉੱਚੀ-ਉੱਚੀ ਹੱਸਦਾ ਹੈ ਤਾਂ ਬਦਮਾਸ਼ ਉਸ ਵੱਲ ਵਧਦੇ ਹਨ ਅਤੇ ਉਸ ਦੀ ਕੁੱਟ-ਮਾਰ ਕਰਦੇ ਹਨਇਸ ਦੌਰਾਨ ਉਹ ਇੱਕ ਵਿਅਕਤੀ ਦਾ ਪਿਸਤੌਲ ਖੋਹ ਕੇ ਉਹਨਾਂ ਨੂੰ ਮਾਰ ਮੁਕਾਉਂਦਾ ਹੈ

ਆਰਥਰ ਜ਼ਿੰਦਗੀ ਵਿੱਚ ਬਹੁਤ ਲੋਕਾਂ ਤੋਂ ਨਿਰਾਸ਼ ਹੁੰਦਾ ਹੈ। ਆਪਣੀ ਮਾਂ, ਦੋਸਤ ਤੇ ਗੁਰੂ ਤੋਂ ਵੀ, ਜਿਸ ਨੂੰ ਉਹ ਕਾਮੇਡੀ ਦਾ ਆਦਰਸ਼ ਮੰਨਦਾ ਹੈਇਹਨਾਂ ਸਾਰੀਆਂ ਘਟਨਾਵਾਂ ਤੇ ਸਿਸਟਮ ਦੇ ਫੇਲ ਹੋਣ ਕਾਰਨ ਇੱਕ ਸਧਾਰਨ ਸੰਵੇਦਨਸ਼ੀਲ ਬੰਦਾ ਕਿਵੇਂ ਪਾਗ਼ਲ ਤੇ ਅਪਰਾਧੀ ਬਣ ਜਾਂਦਾ ਹੈ

ਇਸ ਫਿਲਮ ਵਿੱਚ ਜਦੋਂ ਆਰਥਰ ਰੇਲ ਗੱਡੀ ਵਿੱਚ ਤਿੰਨ ਬਦਮਾਸ਼ਾਂ ਨੂੰ ਮਾਰ ਦਿੰਦਾ ਹੈ ਤਾਂ ਇਸ ਗੱਲ ਦੀ ਚਰਚਾ ਪੂਰੇ ਸ਼ਹਿਰ ਵਿੱਚ ਹੁੰਦੀ ਹੈ, ਜਿਸ ਕਰਕੇ ਸ਼ਹਿਰ ਦੇ ਲੋਕ ਜੋਕਰ ਬਣੇ ਆਰਥਰ ਨੂੰ ਆਪਣਾ ਆਦਰਸ਼ ਮੰਨ ਲੈਂਦੇ ਹਨਸ਼ਹਿਰ ਦੇ ਲੋਕ ਵੀ ਆਪਣੇ ਮੂੰਹਾਂ ਉੱਤੇ ਮਖੌਟੇ ਪਾ ਕੇ ਸਿਸਟਮ ਦੇ ਖ਼ਿਲਾਫ਼ ਹਿੰਸਾਤਮਕ ਵਰਤਾਰਾ ਕਰਨਾ ਸ਼ੁਰੂ ਕਰ ਦਿੰਦੇ ਹਨ

ਇਸ ਫਿਲਮ ਵਿੱਚ ਦੋ ਧਿਰਾਂ ਨਜ਼ਰ ਆਉਂਦੀਆਂ ਹਨ ਕਿ ਸਿਸਟਮ ਆਮ ਲੋਕਾਂ ਨੂੰ ਕਿਵੇਂ ਮੂਰਖ ਬਣਾਉਂਦਾ ਹੈ ਅਤੇ ਦੂਜਾ ਸਧਾਰਨ ਸੰਵੇਦਨਸ਼ੀਲ ਕਿਵੇਂ ਇਸ ਸਿਸਟਮ ਦੀ ਭੇਟ ਚੜ੍ਹਦਾ ਅਤੇ ਸਧਾਰਨ ਬੰਦੇ ਤੋਂ ਪਾਗ਼ਲ ਅਤੇ ਅਪਰਾਧੀ ਬਣ ਜਾਂਦਾ ਹੈ

‘ਮੇਰਾ ਨਾਮ ਜੋਕਰਰਾਜ ਕਪੂਰ ਦੀ ਸਭ ਤੋਂ ਮਿਹਨਤ ਨਾਲ ਬਣਾਈ ਫਿਲਮ ਹੈਇਸ ਫਿਲਮ ਉੱਪਰ ਰਾਜ ਕਪੂਰ ਨੇ ਜ਼ਿੰਦਗੀ ਭਰ ਦੀ ਕਮਾਈ ਲਗਾ ਦਿੱਤੀ ਪਰ ਫਿਲਮ ਬੁਰੀ ਤਰ੍ਹਾਂ ਫਲਾਪ ਹੋ ਗਈਇਹ ਇਸ ਫਿਲਮ ਦਾ ਦੁਖਾਂਤ ਹੈ ਕਿ ਜਿੰਨੀ ਗੰਭੀਰਤਾ ਨਾਲ ਜ਼ਿੰਦਗੀ ਦੇ ਮਾਅਨਿਆਂ ਨੂੰ ਬਚਪਨ, ਜਵਾਨੀ ਅਤੇ ਬੁਢਾਪੇ ਨੂੰ ਇਸ ਫਿਲਮ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ, ਦਰਸ਼ਕਾਂ ਵਲੋਂ ਇਸ ਨੂੰ ਨਕਾਰਿਆ ਗਿਆ

ਮੇਰਾ ਨਾਮ ਜੋਕਰ ਵਿੱਚ ਮੁੱਖ ਕਿਰਦਾਰ ਰਾਜੂ ਜੋ ਭਾਵਨਾਵਾਂ ਅਤੇ ਸੰਵੇਦਨਸ਼ੀਲਤਾ ਨਾਲ ਲਬਰੇਜ਼ ਹੈ, ਉਸ ਅੰਦਰ ਜ਼ਿੰਦਗੀ ਵਿੱਚ ਇੰਨੀਆਂ ਠੋਕਰਾਂ ਲੱਗਦੀਆਂ ਹਨ ਕਿ ਉਸ ਦਾ ਕਿਰਦਾਰ ਸਧਾਰਨ ਤੋਂ ਵੀ ਸਧਾਰਨਤਾ ਵੱਲ ਚਲਾ ਜਾਂਦਾ ਹੈਉਸ ਨੂੰ ਸਮਾਜ ਬੜਾ ਸਧਾਰਨ ਤੇ ਸਪਸ਼ਟ ਲੱਗਦਾ ਹੈ ਜੋ ਅਸਲ ਵਿੱਚ ਹੁੰਦਾ ਨਹੀਂ ਹੈ ਫਿਲਮ ਵਿੱਚ ਜ਼ਿੰਦਗੀ ਦੀਆਂ ਮੁਸ਼ਕਲਾਂ ਤੇ ਉਲਝਣਾਂ ਭਰਪੂਰ ਕੌੜੀ ਸਚਾਈ ਨੂੰ ਬਿਆਨ ਕੀਤਾ ਗਿਆ ਹੈ ਜੋ ਸਧਾਰਨ ਬੰਦੇ ਤੋਂ ਜੋਕਰ ਬਣੇ ਕਿਰਦਾਰ ਨੂੰ ਅਪ੍ਰਵਾਣਿਤ ਹੈ

‘ਜੋਕਰ’ ਤੇ ‘ਮੇਰਾ ਨਾਮ ਜੋਕਰਵਿਚਲੇ ਮੁੱਖ ਕਿਰਦਾਰ ਆਰਥਰ ਤੇ ਰਾਜੂ ਕਿਰਦਾਰ ਦੀ ਸਥਿਤੀ ਬਹੁਤ ਮੇਲ ਖਾਂਦੀ ਹੈ, ਖਾਸ ਤੌਰ ’ਤੇ ਇਹਨਾਂ ਦੋਨਾਂ ਕਿਰਦਾਰਾਂ ਦੇ ਅੰਦਰ ਪ੍ਰੇਮਿਕਾ ਨੂੰ ਲੈ ਕੇ ਪਨਪਦੇ ਸੁਪਨੇ ਤੇ ਖ਼ਾਹਿਸ਼ਾਂ ਪ੍ਰਤੀਆਰਥਰ ਆਪਣੇ ਖ਼ਿਆਲਾਂ ਵਿੱਚ ਸੋਫ਼ੀ ਨੂੰ ਮਨ ਹੀ ਮਨ ਵਿੱਚ ਚਾਹੁੰਦਾ ਹੈ ਫਿਲਮ ਵਿੱਚ ਬਹੁਤ ਜਗ੍ਹਾ ’ਤੇ ਉਹਨਾਂ ਦੋਹਾਂ ਦਾ ਆਪਸ ਵਿੱਚ ਮੇਲ ਮਿਲਾਪ ਹੁੰਦਾ ਫ਼ਿਲਮਾਇਆ ਹੈ ਪਰ ਇਹ ਮਹਿਜ਼ ਇੱਕ ਸੁਪਨਾ ਹੀ ਹੁੰਦਾ ਹੈ‘ਮੇਰਾ ਨਾਮ ਜੋਕਰ’ ਵਿੱਚ ਵੀ ਰਾਜੂ (ਜੋਕਰ) ਮੇਰੀ ਤੇ ਮਾਸਟਰ ਮੀਨੂੰ ਪ੍ਰਤੀ ਪਿਆਰ ਦੀ ਆਸ ਰੱਖਦਾ ਹੈ ਜੋ ਕਿ ਨੇਪਰੇ ਨਹੀਂ ਚੜ੍ਹਦੀ

ਦੋਨਾਂ ਫਿਲਮਾਂ ਵਿੱਚ ਪੱਛਮੀ ਤੇ ਪੂਰਬੀ ਸਮਾਜ ਸੱਭਿਆਚਾਰ ਮੁਤਾਬਿਕ ਬਿਰਤਾਂਤ ਤੇ ਦ੍ਰਿਸ਼ਾਂ ਨੂੰ ਫਿਲਮਾਉਣ ਦਾ ਉਪਰਾਲਾ ਕੀਤਾ ਹੈ ਜਿੱਥੇ ‘ਜੋਕਰ ‘ਵਿੱਚ ਆਰਥਰ ਹਿੰਸਾਤਮਕ ਰਵਈਆ ਇਖਤਿਆਰ ਕਰਦਾ ਹੈ ਉੱਥੇ ਰਾਜੂ (ਮੇਰਾ ਨਾਮ ਜੋਕਰ) ਵਿਚ ਗਾਂਧੀਵਾਦੀ ਵਿਚਾਰਧਾਰਾ ਵਿੱਚ ਪ੍ਰਾਣਇਆ ਹੈ

ਮੰਟੋ ਦੀ ਕਹਾਣੀ ‘ਟੋਬਾ ਟੇਕ ਸਿੰਘ’ ਵਿਚਲੇ ਮੁੱਖ ਕਿਰਦਾਰ ਬਿਸ਼ਨ ਸਿੰਘ ਅਤੇ ਪਾਗ਼ਲਖ਼ਾਨੇ ਵਿਚਲੇ ਸਾਥੀਆਂ ਦੀ ਹੋਣੀ, ਦੇਸ਼ ਵੰਡ ਦਾ ਅਸਮਾਜਕ ਵਰਤਾਰਾ ਹੈ, ਜਿਸ ਕਰਕੇ ਇੱਕ ਸਧਾਰਨ ਸੰਵੇਦਨਸ਼ੀਲ ਬੰਦਾ ਪਾਗਲਪੁਣੇ ਦਾ ਸ਼ਿਕਾਰ ਹੁੰਦਾ ਹੈਸੈਕਸ਼ਪੀਅਰ ਦੇ ਨਾਟਕ ‘ਹੈਮਲੇਟ’ ਦਾ ਮੁੱਖ ਕਿਰਦਾਰ ਵੀ ਮਾਸੂਮੀਅਤ ਅਤੇ ਭਾਵੁਕਤਾ ਦਾ ਸ਼ਿਕਾਰ ਹੋ ਕੇ ਪਾਗ਼ਲ ਬਣ ਜਾਂਦਾ ਹੈ

ਮੌਜੂਦਾ ਸਮੇਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ ਕਿ ਅਣਮਨੁੱਖੀ ਤੇ ਅਸਮਾਜਕ ਵਰਤਾਰੇ ਕਰਕੇ ਸੰਵੇਦਨਸ਼ੀਲਤਾ ’ਤੇ ਭਾਰੀ ਸੱਟ ਵੱਜ ਰਹੀ ਹੈਸਮਾਜਕ ਵਿੱਚ ਆਤਾਰਕਿਕ ਵਰਤਾਰਿਆਂ ਵਿੱਚ ਵਾਧਾ ਹੋ ਰਿਹਾ ਜੋ ਬੜੇ ਗੰਭੀਰ ਚਿੰਤਨ ਅਤੇ ਵਿਹਾਰ ਦੀ ਮੰਗ ਕਰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2162) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਸਿੰਘ

ਜਤਿੰਦਰ ਸਿੰਘ

Phone: (91 - 94174 - 78446)
Email: (dr.jatinder80@gmail.com)