JatinderSingh7“ਇਹਨਾਂ ਫਿਲਮਾਂ ਨੂੰ ਜੇ ਦੇਸ਼ ਦੀ ਵੰਡ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਸਭ ਤੋਂ ਵੱਡਾ ਸੰਤਾਪ ...”
(22ਜਨਵਰੀ 2019)

 

 
SathiLudhianvi1DeedarPardesi1ਇੰਗਲੈਂਡ ਵਸਦੇ ਪੰਜਾਬੀ ਦੇ ਉੱਘੇ ਲੇਖਕ ਅਤੇ ਮੀਡੀਆਕਾਰ ਸਾਥੀ ਲੁਧਿਆਣਵੀ 17 ਜਨਵਰੀ ਨੂੰ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ ਹਨ। ਉਨ੍ਹਾਂ ਦੀ ਲਿਖੀ ਅਤੇ ਦੀਦਾਰ ਸਿੰਘ ਪ੍ਰਦੇਸੀ ਦੀ ਗਾਈ ਗ਼ਜ਼ਲ ਸੁਣਨ ਲਈ ਇੱਥੇ ਕਲਿੱਕ ਕਰੋ:   https://www.youtube.com/watch?v=_4Z50H9E_8o

 

ਹਿੰਦ-ਪਾਕਿ ਸਰਹੱਦ ਦੇ ਦੋਨਾਂ ਪਾਸੇ ਰਹਿਣ ਸਹਿਣ ਕਿਸ ਤਰ੍ਹਾਂ ਦਾ ਹੈ, ਵਕਤ ਨਾਲ ਇਸ ਵਿੱਚ ਤਬਦੀਲੀ ਆਈ ਹੈ, ਆਈ ਵੀ ਹੈ ਜਾਂ ਨਹੀਂ, ਜੇ ਆਈ ਹੈ ਤਾਂ ਔਰਤ ਦੀ ਹਾਲਤ ਸੁਧਰੀ ਹੈ ਜਾਂ ਵਿਗੜੀ, ਮਜ਼ਹਬ ਅਤੇ ਸਮਾਜ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਵੇ ਜਾਂ ਸਰਕਾਰ ਨੂੰ ਬਣਦਾ ਦੋਸ਼ ਦਿੱਤਾ ਜਾਵੇਇਹਨਾਂ ਸਾਰੇ ਸਵਾਲਾਂ ਦੇ ਜਵਾਬ ਪਿਛਲੇ ਕੁਝ ਕੁ ਸਾਲਾਂ ਵਿੱਚ ਬਣੀਆਂ ਦੋ ਫਿਲਮਾਂ ਵਿੱਚ ਝਾਕਿਆਂ ਨਜ਼ਰ ਆਉਂਦਾ ਹੈਇਹ ਦੋ ਫਿਲਮਾਂ ਹਨ ‘ਬੋਲ’ ਅਤੇ ‘ਕਿੱਸਾ’ਜੇ ਪਹਿਲੀ ਫਿਲਮ ਨੂੰ ਬਣਾਉਣ ਵਾਲਾ ਪਾਕਿਸਤਾਨੀ ਨਿਰਦੇਸ਼ਕ ਸ਼ੋਇਬ ਮਨਸੂਰ ਹੈ ਤਾਂ ਦੂਜੀ ਫਿਲਮ ਪੰਜਾਬੀ ਮੂਲ ਦੇ ਅਫਰੀਕਾ ਦੇ ਕਿਸੇ ਦੇਸ਼ ਵਿੱਚ ਜੰਮੇ ਅਤੇ ਹੁਣ ਯੂਰਪ ਵਿੱਚ ਵਸੇ ਬੰਦੇ ਅਨੂਪ ਸਿੰਘ ਦੀ ਕਿਰਤ ਹੈਦੋਨਾਂ ਹੀ ਫਿਲਮਾਂ ਵਿੱਚ ਮਨੁੱਖੀ ਅੱਖ ਨੇ ਕੈਮਰੇ ਦਾ ਵੱਧ ਤੋਂ ਵੱਧ ਫ਼ਾਇਦਾ ਲਿਆ ਹੈ – ਨੇੜਿਓ ਅਤੇ ਦੂਰੋਂ, ਅੰਦਰੋਂ-ਬਾਹਰੋਂ, ਉਲਟਾ-ਪੁਲਟਾ ਕੇ ਕਿਰਦਾਰਾਂ ਦੀਆਂ ਹਰਕਤਾਂ ਅਤੇ ਝਲਕੀਆਂ ਨੂੰ ਪੇਸ਼ ਕੀਤਾ ਗਿਆ ਹੈਉਸ ਨਾਲ ਉਹਨਾਂ ਦੇ ਅੰਦਰ ਬਾਹਰ ਦੀ ਕੋਈ ਗੱਲ ਛੁਪੀ ਨਹੀਂ ਰਹੀਜੇ ਕੁਝ ਛੁਪਿਆ ਰਹਿ ਗਿਆ ਹੈ ਜਾਂ ਜਿਸ ਨੂੰ ਛੁਪਾਉਣ ਦਾ ਉਪਰਾਲਾ ਕੀਤਾ ਲੱਗਦਾ ਹੈ, ਉਸ ਤੋਂ ਦੋਨੋਂ ਫਿਲਮਾਂ ਦੇ ਕਰਤਿਆਂ-ਧਰਤਿਆਂ ਦੀ ਮਜਬੂਰੀ ਦਾ ਅਹਿਸਾਸ ਹੋ ਜਾਂਦਾ ਹੈ

ਸਭ ਤੋਂ ਵੱਡੀ ਸਾਂਝ ਦੋਨਾਂ ਫਿਲਮਾਂ ਵਿੱਚ ਇਹ ਬਣਦੀ ਹੈ ਕਿ ਇਨ੍ਹਾਂ ਦਾ ਆਦਿ 1947 ਦੀ ਤਕਸੀਮ ਨਾਲ ਜੁੜਿਆ ਹੋਇਆ ਹੈ‘ਬੋਲ’ ਫਿਲਮ ਵਿਚਲੇ ਪਰਿਵਾਰ ਦਾ ਵਾਸਾ ਦਿੱਲੀ ਵਿੱਚ ਸੀ ਜੋ ਤਕਸੀਮ ਦੇ ਦੁੱਖ ਦਾ ਮਾਰਿਆ ਲਾਹੌਰ ਜਾਂ ਵਸਦਾ ਹੈਹਿਕਮਤ ਪਰਿਵਾਰ ਦਾ ਮੁੱਢ ਤੋਂ ਪੇਸ਼ਾ ਸੀ ਜੋ ਦਿੱਲੀ ਵਿੱਚ ਵਧੀਆ ਚੱਲਿਆ ਹੋਇਆ ਸੀ‘ਕਿੱਸਾ’ ਫਿਲਮ ਵਿਚਲਾ ਪਰਿਵਾਰ ਪਾਕਿਸਤਾਨ ਤੋਂ ਉੱਜੜ ਕੇ ਪੂਰਬੀ ਪੰਜਾਬ ਵਿੱਚ ਵਸੇਬਾ ਕਰਦਾ ਹੈਆਮ ਲੋਕਾਂ ਨੂੰ ਤਕਸੀਮ ਦਾ ਖਮਿਆਜਾ ਕਤਲਾਂ ਤੇ ਔਰਤਾਂ ਦੀਆਂ ਪੱਤਾਂ ਨਾਲ ਚੁਕਾਉਣਾ ਪਿਆਫਿਲਮ ਵਿਚਲੇ ਪਰਿਵਾਰ ਦਾ ਇਸ ਗੱਲੋਂ ਬਚਾ ਹੋ ਗਿਆ ਸੀ, ਪਰ ਉਸਦਾ ਖਮਿਆਜਾ ਲਾਹੌਰ ਵਿੱਚ ਵਸੇਬਾ ਕਰਕੇ ਭੁਗਤਣਾ ਪਿਆ ਉਹ ਦਰਦਨਾਕ ਹੀ ਨਹੀਂ, ਸਗੋਂ ਖੌਫ਼ਨਾਕ ਵੀ ਸੀਮਜ਼ਹਬ ਦੀ ਇਸ ਰੌਂਅ ਵਿੱਚ ਵਹਿ ਕੇ ਇਸ ਨੇ ਹਿਜ਼ਰਤ ਕੀਤੀ ਸੀ, ਉਹ ਹੁਣ ਬੰਧਨ ਹੀ ਨਹੀਂ ਸਰਾਪ ਬਣ ਗਿਆ ਸੀਉੱਪਰੋਂ-ਉੱਪਰੋਂ ਮਜ਼ਹਬ ਦੀ ਗੱਲ ਹੁੰਦੀ ਸੀ ਪਰ ਰੁਜ਼ਗਾਰ ਤੇ ਕਾਰੋਬਾਰ ਦੀ ਮੁਸ਼ਕਲ ਉਨ੍ਹਾਂ ਨੂੰ ਇੱਕ ਦੂਜੇ ਨਾਲੋਂ ਜੋੜਦੀ-ਤੋੜਦੀ ਸੀ

ਰੁਜ਼ਗਾਰ ਪੱਖੋਂ ਪਰਿਵਾਰ ਦਾ ਜੋ ਬੁਰਾ ਹਾਲ ਸੀ ਉਸ ਨੂੰ ਕੈਮਰੇ ਦੀ ਬਦੌਲਤ ਦਿਖਾ ਤਾਂ ਦਿੱਤਾ ਗਿਆ ਹੈ ਪਰ ਉਸ ਨੂੰ ਅਲਫ਼ਾਜ ਵਿੱਚ ਬਿਆਨ ਕਰਨਾ ਸੌਖਾ ਨਹੀਂਘਰ ਦੇ ਮੁਖੀ ਦਾ ਹਿਕਮਤ ਨਾਲ ਹੀ ਰੋਜ਼ੀ ਰੋਟੀ ਦਾ ਪ੍ਰਬੰਧ ਚੱਲਦਾ ਹੈ ਪਰ ਉਸਦੇ ਪੇਸ਼ੇ ਵਿੱਚ ਜੋ ਨਿਘਾਰ ਆਇਆ ਹੈ, ਉੇਸ ਨੂੰ ਰੋਕਿਆ ਨਹੀਂ ਜਾਂ ਸਕਦਾਉੱਤੋਂ ਉਸਦੀਆਂ ਪੰਜ ਕੁੜੀਆਂ ਹਨ, ਜਿਨ੍ਹਾਂ ਨੂੰ ਕਿਸੇ ਕਿੱਤੇ ਵਿੱਚ ਪੈਣ ਦੀ ਗੱਲ ਤਾਂ ਕੋਹਾਂ ਦੂਰ, ਉਹ ਤਾਂ ਘਰੋਂ ਬਾਹਰ ਨਹੀਂ ਜਾਂਦੀਆਂਬੋਲ ਤਾਂ ਜਿਵੇਂ ਉਨ੍ਹਾਂ ਦੇ ਸੰਘ ਵਿੱਚੋਂ ਕਿਤੇ ਅੰਦਰ ਹੀ ਰਹਿ ਜਾਂਦਾ ਹੈਵੱਡੀ ਕੁੜੀ (ਯੂਨਬ) ਤੋਂ ਬਿਨਾਂ ਉਹ ਹੂੰ ਤਾਂ ਹੀ ਕਰ ਸਕਦੀਆਂ ਹਨ ਪਰ ਉਨ੍ਹਾਂ ਦੀਆਂ ਖ਼ਾਲੀ ਨਿਗਾਹਾਂ ਸਭ ਕੁਝ ਨਸ਼ਰ ਕਰ ਦਿੰਦੀਆਂ ਹਨਸਭ ਤੋਂ ਛੋਟੀ ਵਿੱਚ ਜ਼ਰੂਰ ਚੰਚਲਤਾ ਦੇ ਅੰਸ਼ ਨਜ਼ਰ ਆਉਂਦੇ ਹਨਜੇ ਨਾਲ ਦੇ ਗੁਆਂਢੀ ਸ਼ੀਆ ਪਰਿਵਾਰ ਦੇ ਨੌਜਵਾਨ (ਮੁਸਤਫ਼ਾ) ਦੀ ਉਸ ਨੂੰ ਹੱਲਾਸ਼ੇਰੀ ਨਾ ਹੋਵੇ ਤਾਂ ਉਹ ਵੀ ਬੁਝੀ ਮਸਾਣ ਬਣ ਕੇ ਰਹਿ ਜਾਵੇਸਭ ਤੋਂ ਵੱਡੀ ਹੈ ਤਾਂ ਮਸਾਣ ਪਰ ਜਿਵੇਂ ਉਹ ਧੁਖਦੀ ਹੈ, ਬਾਕੀਆਂ ਦਾ ਖ਼ਾਸ ਕਰਕੇ ਆਪਣੀ ਮਾਂ ਦਾ ਦਰਦ ਮਹਿਸੂਸ ਕਰਦੀ ਹੈ, ਉਸ ਤੋਂ ਪਰਿਵਾਰ ਵਿੱਚ ਧਮਾਕਾ ਪੈ ਜਾਣ ਦੀ ਸਥਿਤੀ ਨੂੰ ਟਾਲਿਆ ਨਹੀਂ ਜਾ ਸਕਦਾ

ਧਮਾਕਾ ਕਿਉਂ ਨਾ ਵਾਪਰੇ? ਕੁੜੀਆਂ ਦੀ ਲੰਮੀ ਕਤਾਰ ਹਕੀਮ ਨੂੰ ਮੁੰਡੇ ਦੀ ਘਾਟ ਦਾ ਤਿੱਖਾ ਅਹਿਸਾਸ ਕਰਵਾਈ ਰੱਖਦੀ ਹੈਆਖ਼ਰ ਮੁੰਡਾ ਜਨਮ ਲੈ ਲੈਂਦਾ ਹੈ ਪਰ ਮੁੰਡੇ ਵਾਲੀ ਤਾਂ ਉਸ ਵਿੱਚ ਕੋਈ ਗੱਲ ਹੀ ਨਹੀਂਉਹ ਤਾਂ ਹੀਜੜਾ ਹੈ ਜਿਸ ਨੂੰ ਖ਼ਤਮ ਕਰਨ ਦੀ ਹਵਸ ਹਕੀਮ ਦੇ ਮਨ ਵਿੱਚ ਜ਼ੋਰ ਪਕੜ ਜਾਂਦੀ ਹੈਮੌਕਾ ਹੀ ਹੈ ਜੋ ਉਸ ਨੂੰ ਨਹੀਂ ਮਿਲਦਾਉਹ ਵੀ ਮਿਲ ਹੀ ਜਾਂਦਾ ਹੈ ਜਦ ਟਰੱਕ ਚਾਲਕਾਂ ਵੱਲੋਂ ਖੁਆਰ ਹੋਇਆ ਉਹ ਅੱਧੀ ਰਾਤ ਨੂੰ ਘਰ ਵਾਪਸ ਆਉਂਦਾ ਹੈਘਰ ਵਾਲਿਆਂ ਨੇ ਤਾਂ ਉਸਦੇ ਆਉਣ ਦੀ ਆਸ ਛੱਡ ਦਿੱਤੀ ਹੁੰਦੀ ਹੈਹਕੀਮ ਇਸ ਨੂੰ ਬਦਨਾਮੀ ਦਾ ਕਾਰਨ ਜਾਣ ਉਸਦਾ ਗੱਲ ਘੁੱਟ ਦਿੰਦਾ ਹੈ

ਕਤਲ ਨੂੰ ਛਪਾਉਣ ਲਈ ਹਕੀਮ ਨੂੰ ਰਿਸ਼ਵਤ ਦੇਣੀ ਪੈਂਦੀ ਹੈ ਪੁਲਿਸ ਨੂੰ ਪਰ ਇਸ ਲਈ ਪੈਸੇ ਦਾ ਜੁਗਾੜ ਕਰਨ ਲਈ ਕੰਜਰਖ਼ਾਨੇ ਦਾ ਸਹਾਰਾ ਲੈਣਾ ਪੈਂਦਾ ਹੈਕੰਜਰਖ਼ਾਨੇ ਲਈ ਕੁੜੀ ਦੀ ਲੋੜ ਹੈ ਅਤੇ ਉਸ ਨੂੰ ਕੁੜੀ ਜਮਾਉਣ ਵਿੱਚ ਵੱਡੀ ਮੁਹਾਰਤ ਹੈਇਸ ਲਈ ਕੰਜਰ ਮਿੰਨਤ ਤਰਲੇ ਨਾਲ ਉਸਦੀ ਸੇਵਾ ਲੈਣਾ ਚਾਹੁੰਦਾ ਸੀ ਪਰ ਹੁਣ ਤਾਂ ਪੈਸੇ ਦਾ ਪ੍ਰਬੰਧ ਕਰਨ ਲਈ ਇਹ ਉਸਦੀ ਲੋੜ ਬਣ ਜਾਂਦੀ ਹੈਜਿੱਥੇ ਕੰਜਰ ਉਸ ਨੂੰ ਪਾਲਤੂ ਕੁੱਤਾ ਸਮਝਣ ਲੱਗ ਪੈਂਦਾ ਹੈ, ਉੱਥੇ ਕੁੜੀ ਜੰਮ ਕੇ ਕੰਜਰੀ ਉਸ ਨੂੰ ਆਪਣੇ ਪੇਸ਼ੇ ਤੋਂ ਦੂਰ ਕਰਨ ਲਈ ਚੁੱਪ ਚੁਪੀਤੇ ਨੰਨੀ ਜਾਨ ਨੂੰ ਹਕੀਮ ਦੀ ਬੀਵੀ ਨੂੰ ਸੌਂਪ ਆਉਂਦੀ ਹੈਇਸ ਉਪਰੰਤ ਘਰ ਵਿੱਚ ਐਸਾ ਭੂਚਾਲ ਆਉਂਦਾ ਹੈ ਕਿ ਹਕੀਮ ਦਾ ਆਪਣੀ ਵੱਡੀ ਕੁੜੀ ਹੱਥੋਂ ਕਤਲ ਹੋ ਜਾਂਦਾ ਹੈ

ਇਸ ਕਤਲ ਦਾ ਜਿਵੇਂ ਜਾਦੂਮਈ ਅਸਰ ਹੋਣਾ ਹੋਵੇ, ਵੱਡੀ ਕੁੜੀ ਨੂੰ ਫ਼ਾਂਸੀ ਦੀ ਸਜ਼ਾ ਹੋ ਜਾਂਦੀ ਹੈਫ਼ਾਂਸੀ ਲੱਗਣ ਤੋਂ ਪਹਿਲਾਂ ਉਹ ਜੋ ਤਕਰੀਰ ਕਰਦੀ ਹੈ ਉਹ ਇੱਕ ਵਾਰ ਤਾਂ ਸਮਾਜ ਤੇ ਸਰਕਾਰ ਦੀਆਂ ਅੱਖਾਂ ਖੋਲ੍ਹ ਦਿੰਦੀ ਹੈਸਰਕਾਰ ਜਿਸਦੇ ਕੰਨ ’ਤੇ ਜੂੰ ਨਹੀਂ ਸੀ ਸਰਕਦੀ, ਚੇਤੰਨ ਹੋ ਜਾਂਦੀ ਹੈਅਜਿਹਾ ਪ੍ਰਭਾਵ ਬਣਦਾ ਹੈ ਜਿਵੇਂ ਸਿਖ਼ਰ ਤੋਂ ਹੇਠਾਂ ਤੱਕ ਸਰਕਾਰ ਨੂੰ ਲੋਕਭਾਵੀ ਹੋਣ ਦਾ ਸਬਕ ਮਿਲ ਗਿਆ ਹੈਸਮਾਜ ਵੀ ਉਦਾਰਿਤ ਹੋ ਜਾਂਦਾ ਹੈਬਾਕੀ ਭੈਣਾਂ ਦਾ ਰੋਜ਼ੀ-ਰੋਟੀ ਕਮਾਉਣ ਲਈ ਢਾਬੇ ਦਾ ਕੰਮ ਰੈਸਟੋਰੈਂਟ ਵਿੱਚ ਤਬਦੀਲ ਹੋ ਜਾਂਦਾ ਹੈਜੋ ਕੁਝ ਘਿਣਾਉਣਾ ਵਾਪਰਿਆ ਉਸਦੀ ਪਰਛਾਈ ਤੱਕ ਲੋਪ ਹੋਣ ਲੱਗਣ ਲੱਗ ਪੈਂਦੀ ਹੈਜੇ ਪਾਕਿਸਤਾਨ ਦੇ ਸਮਾਜ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਆਈ ਹੈ ਤਾਂ ਇਹ ਬੜੀ ਵਧੀਆ ਗੱਲ ਹੈਉੱਥੋਂ ਦੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਤਾਂ ਇਸ ਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਹੈਪਰ ਜੇ ਪਰਨਾਲਾ ਉੱਥੇ ਦਾ ਉੱਥੇ ਹੀ ਹੈ ਤਾਂ ਮੰਨਣਾ ਪੈਂਦਾ ਹੈ ਕਿ ਫਿਲਮਸਾਜ਼ ਨੂੰ ਕਿਸੇ ਵੱਡੀ ਮਜਬੂਰੀ ਵੱਸ, ਕੋਈ ਦੁਸ਼ਵਾਰ ਔਕੜ ਨੂੰ ਪਾਰ ਕਰਨ ਲਈ ਇਹ ਦੁਵੱਲੀ ਰਿਆਇਤ ਦੇਣੀ ਪਈ ਹੈ

‘ਕਿੱਸਾ’ ਨਾਮੀ ਫਿਲਮ ਅਜਿਹੇ ਪਰਿਵਾਰ ਦੀ ਦਾਸਤਾਂ ਹੈ ਜਿਸ ਦਾ ਮੁਖੀ ਟਰੱਕ ਡਰਾਇਵਰ ਹੈਉਸਦੀਆਂ ਵੀ ਧੀਆਂ ਹੀ ਹਨ ਪਰ ਸਭ ਤੋਂ ਛੋਟੀ ਨੂੰ, ਜਿਸ ਦਾ ਨਾਂ ਉਹ ਮਰਦਾਵੀਂ ਸੁਰ ਵਾਲਾ ਕੰਵਰ ਰੱਖ ਦਿੰਦਾ ਹੈ, ਮੁੰਡਾ ਜਾਣ ਉਹ ਉਸਦੀ ਪ੍ਰਵਰਿਸ਼ ਕਰਦਾ ਹੈਮੁੰਡਿਆਂ ਵਾਲੇ ਹੀ ਕੱਪੜੇ ਉਸ ਨੂੰ ਪਹਿਨਣ ਲਗਾ ਦਿੰਦਾ ਹੈਧੁਰ ਤੋਂ ਚੱਲੀ ਆਈ ਗੰਢ ਨੂੰ ਖੁੱਲ੍ਹਣ ਦਾ ਅਵਸਰ ਦੇਣ ਦੀ ਉਸਦੀ ਕੋਈ ਮਰਜ਼ੀ ਨਹੀਂਉਸ ਨੂੰ ਜੇ ਇਹ ਪਤਾ ਹੋਵੇ ਕਿ ਗੁਰੂ ਨਾਨਕ ਦੇਵ ਜੀ ਨੇ ‘ਪੁਤੀ ਗੰਢ ਪਵੈ ਸੰਸਾਰ’ ਦੀ ਗੱਲ ਕੀਤੀ ਹੈ ਤਾਂ ਆਪਣੀ ਗੰਢ ਉਸ ਨੂੰ ਰੌਚਕ ਲੱਗਣ ਲੱਗ ਪੈਣੀ ਸੀਪਰ ਨਾਲ ਹੀ ਉਸ ਨੇ ਜੇ ਇਹ ਚੇਤਨਾ ਹੁੰਦੀ ਕਿ ਗੁਰੂ ਜੀ ਨੇ ਨਾਰੀ ਮਹਿਮਾ ਵਿੱਚ ‘ਸੋ ਕਿਉਂ ਮੰਦਾ ਆਖੀਐ’ ਵਾਲਾ ਵਾਕ ਉਚਾਰਿਆ ਹੈ ਤਾਂ ਉਸਦੇ ਅੰਦਰ ਸਹਿਜਤਾ ਆ ਜਾਣੀ ਸੀਸਭ ਕੁਝ ਤੋਂ ਜਾਣ ਉਸ ਨੇ ਤਾਂ ਮੁੰਡੇ ਦੇ ਬਾਪ ਹੋਣ ਦਾ ਹਠ ਪਾਲ ਰੱਖਿਆ ਹੈਇੰਨਾ ਲੱਠ ਸਮਾਨ ਹੈ ਉਸਦਾ ਇਹ ਸੁਭਾਅ ਕਿ ਇਰਫ਼ਾਨ ਵਰਗੇ ਨਿਪੁੰਨ ਅਦਾਕਾਰ ਨੂੰ ਉਸਦਾ ਰੋਲ ਨਿਭਾਉਣ ਵਿੱਚ ਔਖ ਦਾ ਸਾਹਮਣਾ ਕਰਨਾ ਪਿਆ ਹੋਣਾਇਸੇ ਲਈ ਇੱਕ ਵਾਰ ਤਾਂ ਉਸ ਨੇ ਇਹ ਰੋਲ ਨਿਭਾਉਣ ਦੇ ਆਪਣੇ ਆਪ ਨੂੰ ਅਯੋਗ ਦਰਸਾਇਆ ਸੀ

‘ਕਿੱਸਾ’ ਫਿਲਮ ਵਿੱਚ ਮੁੰਡੇ ਬੱਚੇ ਲਈ ਮੁੱਖ ਕਿਰਦਾਰ ਅੰਬਰ ਸਿੰਘ ਲਈ ਆਪਣੀ ਕੁੜੀ ਦੀ ਹੋਂਦ ਨੂੰ ਹੋਣੀ ਵਿੱਚ ਤਬਦੀਲ ਕਰ ਦਿੰਦਾ ਹੈਉਹ ਆਪਣੀ ਕੁੜੀ ਦੀ ਪ੍ਰਵਰਿਸ਼ ਮੁੰਡਾ ਜਾਣ ਕਰਦਾ ਹੈਮੁੰਡੇ ਪ੍ਰਤੀ ਚਾਹਤ ਇਸ ਇੰਤਹਾ ਤੱਕ ਅੱਪੜ ਜਾਂਦੀ ਹੈ ਕਿ ਆਪਣਾ ਮੁੰਡਾ ਬਣੀ ਕੁੜੀ (ਕੰਵਰ) ਦਾ ਵਿਆਹ ਇੱਕ ਗਰੀਬ ਘਰ ਦੀ ਕੁੜੀ (ਨੀਲੀ) ਨਾਲ ਕਰ ਦਿੰਦਾ ਹੈਉਸਦੀ ਮੁੰਡਾ ਬਣੀ ਕੁੜੀ (ਕੰਵਰ) ਨੂੰ ਬਣਦਾ ਰਿਸ਼ਤਾ ਹੀ ਨਹੀਂ, ਸਗੋਂ ਸਰੀਰਕ ਦਰਜਾ ਵੀ ਨਹੀਂ ਮਿਲਦਾਕੰਵਰ ਦੇ ਅੰਦਰ ਬਚਪਨ ਤੋਂ ਹੀ ਆਪਣੀ ਹੋਂਦ (ਔਰਤ) ਦਾ ਅਹਿਸਾਸ ਰਹਿੰਦਾ ਹੈਉਹ ਕੁੜੀਆਂ ਵਾਲੇ ਕੱਪੜੇ ਪਹਿਨ ਕੇ ਦੇਖਦੀ ਹੈਉਸਦੇ ਅੰਦਰ ਕੁੜੀ ਹੋਣ ਦਾ ਅਹਿਸਾਸ ਉਗਮਦਾ ਹੈਬੰਦਾ ਸਭ ਤੋਂ ਪਹਿਲਾਂ ਆਪਣੀ ਸਰੀਰਕ ਹੋਂਦ ਨੂੰ ਮਹਿਸੂਸ ਕਰਦਾ ਹੈ, ਮਨੁੱਖ ਦਾ ਸਰੀਰ ਸਭ ਤੋਂ ਪਹਿਲਾਂ ਆਪਣੀ ਹੋਂਦ ਨੂੰ ਲੈ ਕੇ ਪ੍ਰਤੀਕਿਰਿਆ ਦੇਂਦਾ ਹੈਬਾਅਦ ਵਿੱਚ ਸਮਾਜਕ ਬਣਤਰ ਦੇ ਮੁਤਾਬਿਕ ਮਨ, ਬੁੱਧੀ, ਵਿਸ਼ਵਾਸ ਤੇ ਰੀਤੀਆਂ ਨੂੰ ਤਰਜੀਹ ਦੇਂਦਾ ਹੈ

‘ਕਿੱਸਾ’ ਫਿਲਮ ਵਿਚਲਾ ਕੰਵਰ ਇੱਕ ਸਧਾਰਨ ਬੰਦੇ ਦੀ ਤਰ੍ਹਾਂ ਆਪਣੀ ਹੋਂਦ ਨੂੰ ਮਹਿਸੂਸਦਾ ਹੈ, ਠੀਕ ਇਸੇ ਤਰ੍ਹਾਂ ‘ਬੋਲ’ ਫਿਲਮ ਦਾ ਕਿਰਦਾਰ ਸੈਫ਼ੀ, ਜੋ ਹਿਜੜਾ ਹੈ ਭਾਵੇਂ ਜਿਸ ਵਿੱਚ ਕੁੜੀ ਤੇ ਮੁੰਡੇ ਵਾਲੇ ਸਰੀਰਕ ਗੁਣ ਹਨ, ਹਾਲਾਂਕਿ ਕੁੜੀ ਵਾਲੇ ਸਰੀਰਕ ਗੁਣ ਵਧੇਰੇ ਹਨਸੈਫ਼ੀ ਅੰਦਰ ਵੀ ਕੁੜੀ ਹੋਣ ਦਾ ਅਹਿਸਾਸ ਜਾਗਦਾ ਹੈ ਅਤੇ ਉਹ ਆਪਣੀਆਂ ਭੈਣਾਂ ਦੇ ਕੱਪੜੇ ਪਹਿਨਦੀ ਹੈਸਮਾਜ ਦੇ ਮਰਦ ਪ੍ਰਧਾਨ ਹੋਣ ਕਰਕੇ ਦੋਨਾਂ ਫਿਲਮਾਂ ਵਿਚਲੇ ਕਿਰਦਾਰ ਉਨ੍ਹਾਂ ਦੋਨਾਂ ਕੁੜੀਆਂ ਦੀਆਂ ਭਾਵਨਾਵਾਂ ਨੂੰ ਦਬਾਉਂਦੇ ਹੀ ਨਹੀਂ ਸਗੋਂ ਉਨ੍ਹਾਂ ਦੀ ਮਾਨਸਿਕਤਾ ਨੂੰ ਵੀ ਝੰਜੋੜ ਕੇ ਰੱਖ ਦਿੰਦੇ ਹਨ

ਇਹਨਾਂ ਫਿਲਮਾਂ ਨੂੰ ਜੇ ਦੇਸ਼ ਦੀ ਵੰਡ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਸਭ ਤੋਂ ਵੱਡਾ ਸੰਤਾਪ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਦਾ ਪੈਦਾ ਹੋਣਾ ਹੈ। ਵੰਡ ਵੇਲੇ ਧਰਮ ਅਤੇ ਘੱਟ ਗਿਣਤੀ ਦੇ ਵਰਗ ਦੇ ਲੋਕਾਂ ਦੇ ਮਨਾਂ ਵਿੱਚ ਅਸੁਰੱਖਿਆ ਦੀ ਭਾਵਨਾ ਘਰ ਕਰ ਚੁੱਕੀ ਸੀ‘ਬੋਲ’ ਫਿਲਮ ਦੇ ਮੁੱਖ ਕਿਰਦਾਰ ਦਿੱਲੀ ਤੋਂ ਹਿਜਰਤ ਕਰਕੇ ਪੱਛਮੀ ਪੰਜਾਬ ਵਿੱਚ ਵਸੇਬਾ ਕਰਦੇ ਹਨਉਜਾੜੇ ਦਾ ਸਭ ਤੋਂ ਵੱਧ ਖਾਮਿਆਜ਼ਾ ਲੋਕਾਂ ਨੂੰ ਆਪਣੀਆਂ ਜਾਨਾਂ, ਘਰਾਂ, ਕਾਰੋਬਾਰ ਤੇ ਧਾਰਮਕ ਨਫ਼ਰਤ ਨਾਲ ਚੁੱਕਾਉਣਾ ਪਿਆਸਦੀਆਂ ਤੋਂ ਚਲੀ ਆ ਰਹੀ ਸਾਂਝੀ ਸਭਿਆਚਾਰਕ ਹੋਂਦ ਨੂੰ ਵੰਡ ਨੇ ਖ਼ਤਮ ਕਰ ਦਿੱਤਾਹਿੰਦੋਸਤਾਨ ਦੀ ਤਕਸੀਮ ਸਿਰਫ਼ ਧਰਮ ’ਤੇ ਆਧਾਰਿਤ ਹੋਈ ਜਦ ਕਿ ਲੋਕਾਂ ਦਾ ਸਭਿੱਆਚਾਰ ਰਹਿਤਲ, ਬੋਲੀ ਤੇ ਸਾਹਿਤ ਸਾਂਝਾ ਸੀ‘ਬੋਲ’ ਫਿਲਮ ਦੀ ਖੂਬਸੂਰਤੀ ਇਸ ਗੱਲ ਵਿੱਚ ਦਿਖਾਈ ਦੇਂਦੀ ਹੈ ਕਿ ਜਿਸ ਧਰਮ ਦੀ ਖ਼ਾਤਰ ਦੇਸ਼ ਦੀ ਵੰਡ ਵੇਲੇ ਆਰਥਿਕਤਾ ਨੂੰ ਅਣਗੌਲਿਆ ਗਿਆ ਮੁੜ ਵਸੇਬੇ ਤੋਂ ਬਾਅਦ ਉਹੀ ਆਰਥਿਕਤਾ ਧਰਮ ਉੱਪਰ ਭਾਰੂ ਹੋਈ ਨਜ਼ਰ ਆਉਂਦੀ ਹੈ ਜੋ ਇਸ ਤਕਸੀਮ ਦੀ ਵਿਡੰਬਨਾ ਹੈਇਹ ਤਾਂ ਸੀ ਫਿਲਮ ਵਿੱਚ ਪਰ ਠੀਕ ਇਸ ਤਰ੍ਹਾਂ ਦੀ ਸਥਿਤੀ ਤੋਂ ਪਾਕਿਸਤਾਨ ਦੇ ਮੌਜੂਦਾ ਹਾਲਾਤ ਦੇਖ ਕੇ ਸਮਝਿਆ ਜਾਂ ਸਕਦਾ ਹੈ

ਕਿੱਸਾ ਤੇ ਬੋਲ ਫਿਲਮਾਂ ਦੇ ਨਿਰਦੇਸ਼ਕਾਂ ਵੱਲੋਂ ਜਾਦੂਈ ਯਥਾਰਥ ਦੀ ਤਕਨੀਕ ਰਾਹੀਂ ਦਰਸ਼ਕਾਂ ਨੂੰ ਭਵਿੱਖ ਮੁਖੀ ਅਲਾਮਤਾਂ ਬਾਰੇ ਸੁਚੇਤ ਕੀਤਾ ਗਿਆ ਹੈਇਸ ਵਿਧਾ ਦੀ ਵਿਧੀ ਨਾਲ ਸਮਾਜ ਵਿੱਚ ਜੋ ਸੰਭਵਨਾਵਾਂ ਬਣ ਸਕਦੀਆਂ ਹਨ, ਲੇਖਕ ਤੇ ਨਿਰਦੇਸ਼ਕ ਆਪਣੀ ਕਲਪਨਾ ਦੇ ਕਲਾ ਨਾਲ ਦਰਸ਼ਕਾਂ ਦੇ ਸਹਾਮਣੇ ਲੈ ਕੇ ਆਉਂਦਾ ਹੈ

ਇਹਨਾਂ ਫਿਲਮਾਂ ਦੇ ਸਿਰਲੇਖ ਵੀ ਬੜੇ ਮੈਟਾਫਾਰਿਕ ਹਨ‘ਕਿੱਸਾ’ ਇੱਕ ਪੰਜਾਬੀ ਸਾਹਿਤਕ ਵਿਧਾ ਹੈਇਸ ਫਿਲਮ ਵਿੱਚ ਤਕਸੀਮ ਅਤੇ ਔਰਤ ਦਾ ਜੋ ਦੁਖਾਂਤ ਪੇਸ਼ ਕੀਤਾ ਗਿਆ ਹੈ, ਉਹ ਹੁਣ ਤੱਕ ਪਹੁੰਚਦਿਆਂ ਪੰਜਾਬੀ ਸਭਿਆਚਾਰ ਤੇ ਮਾਨਸਿਕਤਾ ਦਾ ਬਿਰਤਾਂਤ ਬਣ ਗਿਆ ਹੈਸਿਰਫ਼ ਘਟਨਾਵਾਂ ਨੂੰ ਕਿਵੇਂ ਲਿਆ ਕੇ ਬਿਰਤਾਂਤ ਬਣਦਾ ਹੈ, ਬਿਰਤਾਂਤ ਦੀ ਬਣਤਰ ਦਾ ਸੰਕੇਤਕ ਬਣਦਾ ਹੈ ਕਿਉਂਕਿ ਘਟਨਾਵਾਂ ਮੂਲ ਅਰਥ ਪੇਸ਼ ਨਹੀਂ ਕਰਦੀਆਂਬਿਰਤਾਂਤ ਨੇ ਹੀ ਦਿਸ਼ਾ ਨਿਰਧਾਰਤ ਕਰਨੀ ਹੁੰਦੀ ਹੈਇਸ ਤਰ੍ਹਾਂ ਨਾਲ ਫਿਲਮ ਵਿੱਚ ਬਿਰਤਾਂਤ ਹੀ ਪੰਜਾਬੀ ਸਮਾਜ ਸਭਿਆਚਾਰਕ ਅਤੇ ਮਾਨਸਿਕਤਾ ਨੂੰ ਪੇਸ਼ ਕਰਦਾ ਹੈ ਕਿ ਕਿਸ ਤਰ੍ਹਾਂ ਮੁੰਡੇ ਦੀ ਪ੍ਰਾਪਤੀ ਪੰਜਾਬੀ ਮਨ ਵਿੱਚ ਕਿਸ ਹੱਦ ਤੱਕ ਪਹੁੰਚ ਚੁੱਕੀ ਹੈਡਾ. ਸਵਰਾਜਬੀਰ ਦਾ ਸਾਹਿਤ ਅਕਾਦਮੀ ਵੱਲੋਂ ਸਨਮਾਨਿਤ ਨਾਟਕ ‘ਮੱਸਿਆ ਦੀ ਰਾਤ’ ਇਸ ਤਰ੍ਹਾਂ ਦੀ ਸਮੱਸਿਆ ਤੋਂ ਜਾਣੂ ਕਰਾਉਂਦਾ ਹੈਇਸ ਵਿੱਚ ਮੁੰਡੇ ਬੱਚੇ ਦੀ ਚਾਹਤ ਵਿੱਚ ਸਮਾਜ ਵੱਲੋਂ ਔਰਤ ’ਤੇ ਇੰਨਾ ਦਬਾਅ ਪਾਇਆ ਜਾਂਦਾ ਹੈ ਕਿ ਉਹ ਸਮਾਜਕ ਦਬਾਅ ਹੇਠ ਆ ਕੇ ਤਨਾਉ-ਗ੍ਰਸਤ ਹਾਲਤ ਵਿੱਚ ਮੰਗਤੀ ਦੇ ਮੁੰਡੇ ਦਾ ਅੰਧ ਵਿਸ਼ਵਾਸ ਦੇ ਗੇੜ ਹੇਠ ਆ ਕੇ ਬਲੀ ਦੇ ਰੂਪ ਵਿੱਚ ਕਤਲ ਕਰ ਦੇਂਦੀ ਹੈ ਜੋ ਅਜੋਕੇ ਪੰਜਾਬੀ ਸਮਾਜ ਦੀ ਵਿਡੰਬਨਾ ਹੈ

‘ਬੋਲ’ ਫਿਲਮ ਦਾ ਸਿਰਲੇਖ ਵੀ ਬੜਾ ਸੰਕੇਤਕ ਹੈ ਇਸ ਫਿਲਮ ਵਿੱਚ ਪਾਕਿਸਤਾਨੀ ਸਮਾਜ ਵਿੱਚ ਕੱਟੜ ਪੰਥੀਆਂ ਵੱਲੋਂ ਔਰਤ ਦਾ ਜੋ ਹਸ਼ਰ ਕੀਤਾ ਜਾਂਦਾ ਹੈ, ਉਸਦੇ ਵਿਰੁੱਧ ਆਵਾਜ਼ (ਬੋਲ) ਹੈਭਾਵੇਂ ਔਰਤ ਨੂੰ ਲੈ ਕੇ ਸਮਾਜਕ ਦਰਜੇ ਦੀ ਗੱਲ ਹੋਵੇਮੁਸਲਮ ਧਰਮ ਵਿੱਚ ਸੰਪਕਦਾਇਕ ਵੰਡੀਆਂ ਹੋਣ (ਸ਼ੀਆ ਤੇ ਸੁੰਨੀ) ਜਾਂ ਉੱਥੋਂ ਦੀ ਵਧਦੀ ਆਬਾਦੀ ਨੂੰ ਲੈ ਕੇ ਸਰਕਾਰ ਦੀਆਂ ਨੀਤੀਆਂਫਿਲਮ ‘ਕਿੱਸਾ’ ਜਿੱਥੇ ਔਰਤ ਦੀ ਹੋਂਦ ਤੇ ਨਾ-ਬਰਾਬਰੀ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ ਉੱਥੇ ‘ਬੋਲ’ ਫਿਲਮ ਮੁਸਲਮ ਧਰਮ ਦੀ ਕੱਟੜਤਾ ਨਾਲ ਜੋ ਸਮਾਜਕ ਊਣਤਾਈਆਂ ਕਾਰਨ ਔਰਤ ਦੀ ਦੁਰਗਤੀ ਤੇ ਬੇਇਮਾਨੀ ਹੁੰਦੀ ਹੈ, ਉਸਦੀ ਤਸਵੀਰ ਇਸ ਫਿਲਮ ਵਿੱਚ ਭਲੀਭਾਂਤ ਉੱਭਰ ਕੇ ਸਹਾਮਣੇ ਆਉਂਦੀ ਹੈਪੱਛਮੀ ਪੰਜਾਬ ਵਿਚਲੇ ਸਮਾਜਕ ਤਾਣੇ-ਬਾਣੇ ਦੀ ਡੋਰੀ ਧਰਮ ਦੇ ਆਗੂਆਂ (ਮੌਲਵੀ) ਕੋਲ ਹੈਉੱਥੇ ਸੰਪਦਾਇੱਕ ਤੇ ਪਿਛਾਂਹ ਖਿੱਚੂ ਕਦਰਾਂ-ਕੀਮਤਾਂ ਕਰਕੇ ਸਮਾਜ ਵਿੱਚ ਹੇਠਲੇ ਤਬਕੇ ਦੇ ਮਰਦਾਂ ਤੇ ਔਰਤਾਂ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ‘ਬੋਲ’ ਦੇ ਨਿਰਦੇਸ਼ਕ ਨੇ ਬੜੇ ਕਮਾਲ ਨਾਲ ਔਰਤ ਦੀ ਅਹਿਮੀਅਤ ਨੂੰ ਪੇਸ਼ੇ ਨਾਲ ਜੋੜ ਕੇ ਦਿਖਾਇਆ ਹੈਜਿੱਥੇ ਔਰਤ ਆਪਣਾ ਜਿਸਮ ਵੇਚ ਕੇ ਪੈਸਾ ਕਮਾਉਂਦੀ ਹੈ ਉੱਥੇ ਧਰਮ ਦੇ ਠੇਕੇਦਾਰ ਉਸ ਨੂੰ ਨਕਾਰਦੇ ਹਨ ਜਦੋਂ ਧਰਮ ਦੇ ਠੇਕੇਦਾਰ ਨੂੰ ਪੈਸੇ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਔਰਤ ਦੀ ਜਾਤ, ਉਸਦਾ ਉਹ ਕੰਮ ਧੰਦਾ ਸਭ ਭੁੱਲ ਭੁਲਾ ਦਿੱਤਾ ਜਾਂਦਾ ਹੈਅਸਲ ਵਿੱਚ ਫ੍ਰੈਡਰਿਕ ਏਂਗੱਲਜ਼ ਦੀ ਪੁਸਤਕ ‘ਪਰਿਵਾਰ ਦੀ ਉਤਪਤੀ ਨਿੱਜੀ, ਜਾਇਦਾਦ ਤੇ ਰਾਜ’ ਵਿਚਲਾ ਤਰਕ ਭਾਵਪੂਰਕ ਬਣ ਜਾਂਦਾ ਹੈ ਕਿ ਔਰਤ ਦਾ ਸਮਾਜ ਵਿੱਚ ਦੂਸਰਾ ਦਰਜਾ ਉਸਦੇ ਸਰੀਰ ਤੇ ਲਿੰਗ ਕਰਕੇ ਹੈ, ਜਿਸ ਕਰਕੇ ਉਹ ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੀ ਹੈ

‘ਬੋਲ’ ਫਿਲਮ ਦੀ ਮੁੱਖ ਅਦਾਕਾਰ ਯੂਨਬ ਖਾਨ ਇਹੋ ਗੱਲ ਕਹਿੰਦੀ ਹੈ ਕਿ “ਮੈਂ ਖੁਦਾ ਹੋਤੀ ਤੋ ਹਰੇਕ ਮਰਦ ਕੋ ਏਕ ਬੱਚਾ ਜਨਮ ਦੇਨੇ ਦੇ ਲੀਏ ਕਹਿਤੀ”ਇਸ ਫਿਲਮ ਦੇ ਸਿਰਲੇਖ ਰਾਹੀਂ ਹੀ ਨਿਰਦੇਸ਼ਕ ਨੇ ਔਰਤ ਦੀ ਦੱਬੀ ਕੁਚਲੀ ਚੀਕ ਨੂੰ ਇੱਕ ਬੁਲੰਦ ਨਾਅਰਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਪਾਕਿਸਤਾਨੀ ਔਰਤ ਦਾ ਦੇਰ ਤੋਂ ਚਲਿਆ ਆ ਰਿਹਾ ਰੋਹ ਵਿਦਰੋਹ ਦਾ ਰੂਪ ਧਾਰਨ ਕਰਦਾ ਨਜ਼ਰ ਆਉਂਦਾ ਹੈ

*****

(1460)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜਤਿੰਦਰ ਸਿੰਘ

ਜਤਿੰਦਰ ਸਿੰਘ

Phone: (91 - 94174 - 78446)
Email: (dr.jatinder80@gmail.com)