BaljeetSGill7ਕਿਸਾਨ ਦੇ ਖੇਤ ਵਿਚ ਉੱਤਰ-ਪ੍ਰਦੇਸ਼ਬਿਹਾਰ ਦਾ ਮਜ਼ਦੂਰ ਕੰਮ ਕਰਕੇ ...
(29 ਅਕਤੂਬਰ 2018)

 

ਸਾਰਾ ਸੰਸਾਰ ਹੀ ਪੈਸਾ ਕਮਾਉਣ ਦੇ ਆਹਰ ਵਿਚ ਲੱਗਿਆ ਹੋਇਆ ਹੈਆਪਣੀ ਹਰ ਖੁਸ਼ੀ ਨੂੰ ਨਿਛਾਵਰ ਕਰਕੇ ਮਨੁੱਖੀ ਫ਼ਿਤਰਤ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਪੈਸੇ ਤੋਂ ਬਗੈਰ ਜਿੰਦਗੀ ਖੜ੍ਹ ਜਾਵੇਗੀ ਪਰ ਜਦੋਂ ਪੁਰਾਣੇ ਸਮੇਂ ਵਿਚ ਕਰੰਸੀ ਤੋਂ ਬਗੈਰ ਲੋਕਾਂ ਦਾ ਆਪਸੀ ਵਸਤਾਂ ਵਿਚ ਅਦਾਨ-ਪ੍ਰਦਾਨ ਚਲਦਾ ਸੀ ਤਾਂ ਮਨੁੱਖ, ਮਨੁੱਖਤਾ ਦੇ ਬਹੁਤ ਨੇੜੇ ਸੀ ਤੇ ਉਸਦੇ ਦੁੱਖ ਦਰਦ ਨੂੰ ਸਮਝਦਾ ਸੀਨਵੇਂ ਜ਼ਮਾਨੇ ਵਿਚ ਪੈਸੇ ਦਾ ਬੋਲਬਾਲਾ ਵਧਿਆ ਤਾਂ ਮਨੁੱਖ, ਮਨੁੱਖ ਤੋਂ ਦੂਰ ਹੁੰਦਾ ਗਿਆਮਨੁੱਖ ਨੇ ਨਵੇਂ ਜ਼ਮਾਨੇ ਦੇ ਅਨੁਸਾਰ ਪੈਸੇ ਨੂੰ ਆਪਣੀ ਸੋਚ ਨਾਲ ਵਰਤਣਾ ਸੀ ਪਰ ਉਲਟਾ ਪੈਸੇ ਨੇ ਮਨੁੱਖੀ ਸੋਚ ਹੀ ਬਦਲ ਦਿੱਤੀਜਿਵੇਂ-ਜਿਵੇਂ ਕਿਸੇ ਇਨਸਾਨ ਕੋਲ ਪੈਸੇ ਦੀ ਬਹੁਤਾਤ ਹੋਣ ਲੱਗੀ, ਉਹ ਆਪਣੇ ਮਨੁੱਖੀ ਰਿਸ਼ਤਿਆਂ ਨੂੰ ਤਿਲਾਂਜ਼ਲੀ ਦੇਣ ਲੱਗਿਆ ਤੇ ਉਸਦੀ ਮਾਨਸਿਕਤਾ ਉੱਪਰ ਪੈਸੇ ਦੀ ਛਤਰ ਛਾਇਆ ਨੇ ਦਬਦਬਾ ਕਾਇਮ ਕਰ ਲਿਆ।

ਮਨੁੱਖੀ ਜੀਵਨ ਉੱਪਰ ਤਿੰਨਾਂ ਚੀਜ਼ਾਂ ਨੇ ਗਹਿਰਾ ਅਸਰ ਕੀਤਾ ਹੈ; ਪਹਿਲਾ ਸਰੀਰਕ ਹਵਸ, ਦੂਜਾ ਸਰਮਾਇਆ ਤੇ ਤੀਜਾ ਧਰਮਇਹ ਤਿੰਨੋਂ ਚੀਜ਼ਾਂ ਹੀ ਮਨੁੱਖੀ ਸੋਚ ਨੂੰ ਆਪਣੀ ਜਕੜ ਵਿੱਚ ਲੈਂਦੀਆਂ ਹਨਪਰ ਜਿਹੜੇ ਦੇਸ਼ ਜਾਂ ਕੌਮਾਂ ਇਸ ਦੇ ਅਸਰ ਤੋਂ ਦੂਰ ਰਹੀਆਂ ਹਨ ਉਨ੍ਹਾਂ ਨੇ ਕਦੇ ਵੀ ਮਾਰ ਨਹੀਂ ਖਾਧੀਅੱਜ ਸਾਰੇ ਭਾਰਤ ਦੇਸ ਵਿੱਚ ਜਿਹੜੇ ਅਮੀਰ ਪ੍ਰਦੇਸ਼ ਹਨ, ਉੱਥੇ ਹੀ ਜ਼ਿਆਦਾ ਮਨੁੱਖੀ ਭਾਵਨਾਵਾਂ ਦਾ ਕਤਲ ਹੋਇਆ ਹੈਅੱਜ ਪੰਜਾਬ, ਦਿੱਲੀ ਵਰਗੇ ਪ੍ਰਾਂਤਾਂ ਵਿੱਚ ਪੈਸੇ ਦੀ ਹਵਸ ਨੇ ਮਨੁੱਖੀ ਫ਼ਿਤਰਤ ਨੂੰ ਕਲੰਕਤ ਕੀਤਾ ਹੈ ਇੱਥੇ ਨੈਤਿਕ ਕਦਰਾਂ-ਕੀਮਤਾਂ ਵਾਲੀ ਉੱਚੀ ਸੋਚ ਹੋਣੀ ਚਾਹੀਦੀ ਸੀ ਪਰ ਇਸਦੇ ਮੁਕਾਬਲੇ ’ਤੇ ਉੱਤਰਾਖੰਡ, ਗੁਜਰਾਤ, ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਮਨੁੱਖ, ਇਨਸਾਨੀਅਤ ਵਜੋਂ ਵਿਚਰ ਰਿਹਾ ਹੈਪੰਜਾਬ ਵਿੱਚ ਮਨੁੱਖ, ਸ਼ੈਤਾਨ ਤੋਂ ਵੀ ਮਾੜਾ ਹੋ ਗਿਆਕਿਸੇ ਵਕਤ ਪੰਜਾਬ ਗੁਰੂਆਂ ਦੀ ਧਰਤੀ ਦੇ ਨਾਂ ’ਤੇ ਜਿਊਂਦਾ ਸੀ ਪਰ ਪੈਸੇ ਦੀ ਭੁੱਖ ਨੇ ਸਾਡੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਵਿਚ ਰੋਲ ਦਿੱਤਾ

ਪੈਸਾ ਆਦਮੀ ਦੇ ਦਿਮਾਗ ਨੂੰ ਬਉਰਾ (ਕਮਲਾ) ਕਰ ਦਿੰਦਾ ਹੈਵੱਡੇ-ਵੱਡੇ ਉਦਯੋਗਿਕ ਘਰਾਣਿਆਂ ਦੇ ਅਮੀਰ ਵਿਅਕਤੀਆਂ ਦੀਆਂ ਉਦਾਹਰਨਾਂ ਸਿੱਧ ਕਰਦੀਆਂ ਹਨ ਕਿ ਉਹਨਾਂ ਨੇ ਵੀ ਕਦੇ ਆਪਣੀ ਪੂਰੀ ਜ਼ਿੰਦਗੀ ਠਾਠ ਨਾਲ ਨਹੀਂ ਬਿਤਾਈ, ਚਾਹੇ ਉਹ ਸ਼ਰਾਬ ਦੇ ਵਪਾਰੀ ਹੋਣ ਜਾਂ ਹੋਰ ਬਹੁਤ ਕੁਝ ਅੱਜ ਗੁਰਦੁਆਰਿਆ ਵਿੱਚ ਸੇਵਾ ਕਰਨ ਦਾ ਬਹਾਨਾ ਬਣਾ ਕੇ ਪੈਸਿਆਂ ਲਈ ਤਰਲੋ-ਮੱਛੀ ਹੋਇਆ ਜਾ ਰਿਹਾ ਹੈਸੇਵਾ ਗੁਰਦੁਆਰੇ ਤੋਂ ਬਾਹਰ ਰਹਿ ਕੇ ਵੀ ਕੀਤੀ ਜਾ ਸਕਦੀ ਹੈਪੈਸੇ ਕਾਰਨ ਅੱਜ ਦੇ ਮਸੰਦ, ਡੋਗਰੇ ਗੁਰਦੁਆਰਿਆਂ ਵਿੱਚ ਲੜ ਰਹੇ ਹਨਅੱਜ ਪੰਜਾਬ ਵਿੱਚ ਕਿਸਾਨ ਖੁਦਕੁਸ਼ੀ ਦੀ ਉਦਾਹਰਨ ਵੇਖੀ ਜਾ ਸਕਦੀ ਹੈਜਦੋਂ ਪੰਜਾਬ ਦਾ ਕਿਸਾਨ ਅੱਜ ਵਰਗੀਆਂ ਸਹੂਲਤਾਂ ਨਾਲ ਖੁਸ਼ਹਾਲ ਨਹੀਂ ਸੀ ਤਾਂ ਉਸ ਵਕਤ ਕਿਸਾਨ ਨੇ ਕਦੇ ਵੀ ਖੁਦਕੁਸ਼ੀ ਨਹੀਂ ਸੀ ਕੀਤੀਬੇਸ਼ੱਕ ਪੰਜਾਬ ਦੇ ਕਿਸਾਨ ਦੀ ਆਮਦਨ ਵਿੱਚ ਨਾ-ਮਾਤਰ ਵਾਧਾ ਹੋਇਆ ਹੈ ਪਰ ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂਕਿਸਾਨ ਦੇ ਖੇਤ ਵਿਚ ਉੱਤਰ-ਪ੍ਰਦੇਸ਼, ਬਿਹਾਰ ਦਾ ਮਜ਼ਦੂਰ ਕੰਮ ਕਰਕੇ ਆਪਣੇ ਘਰ ਦੇ ਜੀਆਂ ਦਾ ਢਿੱਡ ਭਰ ਦਿੰਦਾ ਹੈ ਤਾਂ ਕਿਸਾਨ ਨੂੰ ਦਿਲ ਨਹੀਂ ਹਾਰਨਾ ਚਾਹੀਦਾ, ਬੇਸ਼ੱਕ ਕੋਈ ਵੀ ਔਕੜ ਆਵੇਕਿਸਾਨ ਨੂੰ ਹੁਣ ਇਹੋ ਮਹਿਸੂਸ ਹੋਣ ਲੱਗ ਪਿਆ ਹੈ ਕਿ ਉਹ ਇਸ ਮੁਸੀਬਤ ਤੋਂ ਛੁਟਕਾਰਾ ਨਹੀਂ ਪਾ ਸਕਦਾਹਰ ਆਦਮੀ ਦੀ ਕਹਾਣੀ ਵਿੱਚ ਨਵਾਂ ਦਰਦ ਹੈ

ਅਮੀਰ ਘਰਾਂ ਦੇ ਕਾਕਿਆਂ ਨੇ ਆਪਣੇ ਜੀਵਨ ਸਤਰ ਨੂੰ ਬਹੁਤ ਥੱਲੇ ਲੈ ਆਂਦਾ ਹੈਭਾਰਤ ਵਿੱਚ ਅੱਜ 97 ਪ੍ਰਤੀਸ਼ਤ ਗਰੀਬ ਘਰਾਂ ਦੇ ਜਾਇਆਂ ਨੇ ਤਰੱਕੀ ਕੀਤੀ ਹੈਅੱਜ ਅਮੀਰਜ਼ਾਦਿਆਂ ਨੇ ਆਪਣੇ ਮਾਂ-ਪਿਉ, ਕਸਬੇ, ਪਿੰਡਾ ਦਾ ਨਾਮ ਹੀ ਬਦਨਾਮ ਕੀਤਾ ਹੈ ਪੈਸੇ ਦੀ ਬਹੁਤਾਤ ਕਾਰਨ ਭੈੜੇ ਖਿਆਲਾਤ, ਕੁਕਰਮ ਅਤੇ ਹਾਨੀਕਾਰਕ ਆਦਤਾਂ ਮਨੁੱਖ ਦੇ ਜੀਵਨ ਦਾ ਹਿੱਸਾ ਬਣ ਜਾਂਦੀਆਂ ਹਨਆਲਸ, ਨਸ਼ਾ, ਮਾੜੀ ਸੋਚ, ਨਜ਼ਾਇਜ਼ ਖਰਚ ਉਸਦੇ ਜੀਵਨ ਨੂੰ ਇਸ ਤਰ੍ਹਾਂ ਜਕੜ ਵਿੱਚ ਲੈ ਲੈਂਦੇ ਹਨ ਕਿ ਉਸਨੂੰ ਆਪਣਾ ਜੀਵਨ ਹੀ ਨੀਰਸ ਲੱਗਣ ਲੱਗ ਪੈਂਦਾ ਹੈਹਰ ਰੋਜ਼ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਜੂਝਣਾ ਹੀ ਮਨੁੱਖੀ ਕਰਮ ਦਾ ਹਿੱਸਾ ਹੈਮਨੁੱਖ ਅੰਦਰ ਤਨ, ਮਨ, ਧਨ ਤੇ ਸੋਚ ਦੀ ਪ੍ਰਕਿਰਿਆ ਚਲਦੀ ਰਹੇ ਤਾ ਚੰਗਾ ਹੈ, ਨਹੀਂ ਤਾਂ ਇਸਦੀ ਖੜੋਤ ਮਨੁੱਖ ਨੂੰ ‘ਨੁਕਸਾਂ ਦਾ ਕੁੱਜਾ’ ਬਣਾ ਦਿੰਦੀ ਹੈਸਾਡੇ ਲੀਡਰਾਂ ਨੇ ਨਾਅਰਾ ਦਿੱਤਾ ਸੀ ‘ਆਰਾਮ ਹਰਾਮ ਹੈ’ ਜ਼ਿਆਦਾ ਪੈਸਾ ਆਉਣ ਨਾਲ ਆਰਾਮ ਦੀ ਪ੍ਰਕਿਰਿਆ ਵਧ ਜਾਂਦੀ ਹੈ ਤੇ ਮਨੁੱਖੀ ਸੋਚ ਨੂੰ ਜ਼ੰਗਾਲ ਲੱਗਣਾ ਸ਼ੁਰੂ ਹੋ ਜਾਂਦਾ ਹੈ

ਪਿਛਲੇ ਸਮੇਂ ਵਿਚ ਗਰੀਬ ਘਰਾਂ ਵਿੱਚੋਂ ਉੱਠ ਕੇ ਕੁੱਝ ਲੋਕ ਦੇਸ਼ ਦੇ ਵੱਡੇ-ਵੱਡੇ ਰੁਤਬਿਆਂ ’ਤੇ ਪਹੁੰਚੇ, ਪਰ ਜਦੋਂ ਉੱਥੇ ਪਹੁੰਚੇ ਤਾਂ ਉਨ੍ਹਾਂ ਦੇ ਕਾਕਿਆਂ ਨੇ ਉਨ੍ਹਾਂ ਦਾ ਨਾਮ ਮਿੱਟੀ ਵਿੱਚ ਮਿਲਾ ਦਿੱਤਾ ਕਿਉਂਕਿ ਅਮੀਰ ਕਾਕਿਆਂ ਨੇ ਜ਼ਮੀਨੀ ਹਕੀਕਤ ਨੂੰ ਨਹੀਂ ਸਮਝਿਆ ਅਤੇ ਨਾ ਹੀ ਉਨ੍ਹਾਂ ਵਿੱਚ ਸਮਝਣ ਦੀ ਸਮਰੱਥਾ ਬਚੀਪੈਸੇ ਦੇ ਫੈਲਾਅ ਨੇ ਉਨ੍ਹਾਂ ਦੀ ਬੁੱਧੀ ਨੂੰ ਤੀਖਣ ਨਹੀਂ ਹੋਣ ਦਿੱਤਾ ਤੇ ਮਾਂ-ਬਾਪ ਦੀ ਮਿਹਨਤ ਨੂੰ ਚਾਰ-ਚੰਨ ਨਾ ਲੱਗਣ ਦਿੱਤੇਇਨ੍ਹਾਂ ਗਰੀਬ ਘਰਾਂ ਵਿੱਚੋਂ ਸਿਆਸਤਦਾਨ, ਡੇਰਾ-ਮੁਖੀ, ਅਫਸਰ-ਸ਼ਾਹੀ, ਉਦਯੋਗਿਕ ਘਰਾਣੇ ਜਾਂ ਹੋਰ ਉੱਚ ਰੁਤਬੇ ਵਾਲੇ ਹੋਣ, ਉਹਨਾਂ ਦੇ ਧੀਆਂ-ਪੁੱਤਾ ਨੇ ਹਮੇਸ਼ਾ ਹੀ ਡਿਗਦੀ ਕਲਾ ਵੱਲ ਹੀ ਅਲਖ ਜਗਾਈ ਹੈ

ਕਿਸੇ ਵੀ ਪਰਿਵਾਰ ਨੂੰ ਆਪਣੇ ਧੀ-ਪੁੱਤ ਨੂੰ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈਅਸਲ ਵਿੱਚ ਤੁਹਾਡੀ ਔਲਾਦ ਹੀ ਤੁਹਾਡੀ ਅਸਲ ਜਾਇਦਾਦ ਹੈਪੈਸੇ ਨਾਲ ਪਰਿਵਾਰ ਨੂੰ ਬਹੁਤੀ ਦੇਰ ਤੱਕ ਰੇੜ੍ਹਿਆ ਨਹੀਂ ਜਾ ਸਕਦਾਜੇ ਪੈਸੇ ਨਾਲ ਹਰ ਚੀਜ਼ ਮਿਲਦੀ ਤਾ ਪੜ੍ਹਾਈ, ਸਿਹਤ, ਤੰਦਰੁਸਤੀ, ਅਕਲ-ਸ਼ਕਲ, ਪਿਆਰ ਅਤੇ ਦਿਮਾਗ ਤਾਂ ਅਮੀਰ ਘਰਾਂ ਦੇ ਬੱਚਿਆਂ ਕੋਲ ਹੋਣੇ ਸਨ, ਜਦੋਂ ਕਿ ਅਮੀਰ ਘਰਾਂ ਦੇ ਬੱਚਿਆਂ ਨੇ ਬਹੁਤ ਘੱਟ ਤਰੱਕੀ ਕੀਤੀ ਹੈ ਜ਼ਿਆਦਾ ਪੈਸਾ ਇਕੱਠਾ ਕਰਨ ਵਾਲੇ ਲੋਕ ਆਪਣੀ ਸੰਤਾਨ ਦਾ ਨਾਸ਼ ਕਰ ਲੈਂਦੇ ਹਨ। ਪੈਸੇ ਨੂੰ ਉਸਦੀ ਥਾਂ ’ਤੇ ਰੱਖੋ, ਜੇ ਸਿਰ ’ਤੇ ਰੱਖੋਗੇ ਤਾਂ ਅਜਿਹੀਆਂ ਮੁਸੀਬਤਾਂ ਤੋਂ ਤੁਸੀਂ ਕਦੇ ਵੀ ਛੁਟਕਾਰਾ ਨਹੀਂ ਪਾ ਸਕਦੇ, ਜਿਨ੍ਹਾਂ ਨਾਲ ਤੁਸੀਂ ਅੱਜ ਜੂਝ ਰਹੇ ਹੋਜੇ ਕਿਸੇ ਵਿਅਕਤੀ ਨੂੰ ਲਗਦਾ ਹੈ ਕਿ ਪੈਸਾ ਉਸਦੀਆਂ ਸਮੱਸਿਆਵਾਂ ਦਾ ਹੱਲ ਕਰ ਦੇਵੇਗਾ ਤਾਂ ਉਸ ਨੂੰ ਕਿਸੇ ਅਮੀਰ ਵਿਅਕਤੀ ਨਾਲ ਗੱਲ ਕਰਕੇ ਵੇਖ ਲੈਣੀ ਚਾਹੀਦੀ ਹੈਜਿਸਦਾ ਜਿੰਨਾ ਵੱਡਾ ਸਿਰ ਹੋਵੇਗਾ, ਉੰਨੀ ਵੱਡੀ ਹੀ ਉਸਦੀ ਪੀੜ ਹੋਵੇਗੀਹੇਠਲੀਆਂ ਲਾਈਨਾਂ ਨਾਲ ਮਨੁੱਖੀ ਜ਼ਿੰਦਗੀ ਨੂੰ ਸਲਾਮ ਕਰਨਾ ਚਾਹੀਦਾ ਹੈ:

ਮੁਸ਼ਕਲ ਵਿੱਚ ਨਾ ਡੋਲੀਂ ਬੰਦਿਆ, ਨਾ ਹੀ ਚਿੱਤ ਉਦਾਸ ਰੱਖੀਂ,
ਹਰ ਹਾਲਤ ਵਿਚ ਸਾਬਤ ਕਦਮੀ, ਪਾਰ ਜਾਣ ਦੀ ਆਸ ਰੱਖੀਂ

ਕੋਸੀ ਜਾਵੀਂ ਨਾ ਲੇਖਾਂ ਨੂੰ, ਕਿਸਮਤ ਆਪਣੀ ਆਪ ਲਿਖੀਂ
ਹੱਥ ਨਾ ਅੱਡੀਂ ਕਿਸੇ ਦੇ ਅੱਗੇ, ਕਰਨਾ ਮਿਹਨਤ ਵਿੱਚ ਵਿਸ਼ਵਾਸ ਸਿੱਖੀਂ।

*****

(1368)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਬਲਜੀਤ ਸਿੰਘ ਗਿੱਲ

ਡਾ. ਬਲਜੀਤ ਸਿੰਘ ਗਿੱਲ

C.G.M College Mohlan, Sri Mukatsar Sahib, Punjab, India.
Phone: (91 - 94630 - 17742)
Email: (drbaljeetgill@gmail.com)