LabhSinghShergill 7ਘਟੀਆ ਕਿਸਮ ਦੇ ਘਿਉ ਅਤੇ ਤੇਲਾਂ ਵਿੱਚ ਬਣੇ ਪਕਵਾਨਾਂ ਵੱਲ ਆਕਰਸ਼ਿਤ ਹੋਣ ...
(2 ਅਗਸਤ 2026)


ਸਮੇਂ ਨੇ ਅਜਿਹੀ ਕਰਵਟ ਬਦਲੀ ਹੈ ਕਿ ਜਿੱਥੇ ਆਦਮੀ ਦਾ ਰਹਿਣ-ਸਹਿਣ ਬਦਲਿਆ ਹੈ, ਉੱਥੇ ਉਸਦੇ ਖਾਣ-ਪੀਣ ਵਿੱਚ ਹੈਰਾਨੀਜਨਕ ਤਬਦੀਲੀ ਆ ਗਈ ਹੈ
ਜੀਵਨ ਵਿਚਲੀ ਸਾਦਗੀ ਅਤੇ ਸਾਦੇ ਖਾਣੇ ਬੀਤੇ ਸਮੇਂ ਦੀਆਂ ਗੱਲਾਂ ਬਣਦੀਆਂ ਜਾ ਰਹੀਆਂ ਹਨਅੱਜ ਤਕਰੀਬਨ ਹਰ ਬੰਦਾ ਕਿਸੇ ਨਾ ਕਿਸੇ ਸਰੀਰਕ ਮਰਜ਼ ਨਾਲ ਜੂਝ ਰਿਹਾ ਹੈਇਹ ਸਭ ਜੀਵਨ ਸ਼ੈਲੀ ਦੇ ਵਿਗਾੜ ਕਾਰਨ ਵਾਪਰ ਰਿਹਾ ਹੈਇੱਕ ਸਮਾਂ ਸੀ ਜਦੋਂ ਹਰ ਤਿੱਥ ਤਿਉਹਾਰ ’ਤੇ ਘਰਾਂ ਵਿੱਚ ਹੀ ਸਾਦੇ, ਸ਼ੁੱਧ ਤੇ ਸਿਹਤ ਵਰਧਕ ਖਾਣੇ ਤਿਆਰ ਕੀਤੇ ਜਾਂਦੇ ਸਨਅੱਜ ਭਾਂਤ-ਭਾਂਤ ਦੇ, ਬਹੁਤ ਕਿਸਮਾਂ ਦੇ ਖਾਣਿਆਂ ਅਤੇ ਇਨ੍ਹਾਂ ਵਿਚਲੀ ਗੁਣਵੱਤਾ ਦੀ ਘਾਟ ਨੂੰ ਦੇਖਦਿਆਂ ਚੇਤਿਆਂ ਵਿੱਚ ਕਈ ਦਹਾਕੇ ਪਹਿਲਾਂ ਘਰਾਂ ਵਿੱਚ ਬਣਾਏ ਜਾਂਦੇ ਸਾਦੇ ਅਤੇ ਸ਼ੁੱਧ ਪਕਵਾਨਾਂ ਦੀ ਤਸਵੀਰ ਸਾਕਾਰ ਹੋ ਉੱਠਦੀ ਹੈਅਸੀਂ ਬਰਸਾਤਾਂ ਦੇ ਦਿਨਾਂ, ਖਾਸ ਕਰਕੇ ਸਾਉਣ ਮਹੀਨੇ ਨੂੰ ਬੜੀ ਬੇਸਬਰੀ ਨਾਲ ਉਡੀਕਦੇ ਸੀ ਕਿਉਂਕਿ ਪਤਾ ਹੁੰਦਾ ਸੀ ਕਿ ਇਸ ਮਹੀਨੇ ਖਾਣ ਨੂੰ ਖੀਰ-ਪੂੜੇ, ਗੁਲਗੁਲੇ, ਮੱਠੀਆਂ, ਬਿਸਕੁਟ ਆਦਿ ਮਿਲਣਗੇਉਦੋਂ ਮੀਂਹ ਬਹੁਤ ਪੈਂਦੇ ਸੀ, ਕਈ-ਕਈ ਦਿਨ ਝੜੀ ਲੱਗੀ ਰਹਿੰਦੀ ਸੀਹੁੰਮਸ ਭਰੀ ਗਰਮੀ ਤੋਂ ਰਾਹਤ ਮਿਲਦੀ। ਮੌਸਮ ਖੁਸ਼ਗਵਾਰ ਅਤੇ ਠੰਢਾ ਹੋ ਜਾਂਦਾ। ਬੱਸ ਫਿਰ ਕੀ ਹੁੰਦਾ ਚਾਰੇ ਪਾਸਿਉਂ ਗੁਲਗੁਲੇ, ਪੂੜਿਆਂ ਦੀਆਂ ਮਹਿਕਾਂ ਆਉਣ ਲਗਦੀਆਂਮੌਸਮ ਅਤੇ ਖੁਰਾਕ ਦੇ ਸੁਮੇਲ ਨੂੰ ਬਿਆਨ ਕਰਦੀਆਂ ਇਹ ਸਤਰਾਂ ਅਕਸਰ ਬੋਲੀਆਂ ਜਾਂਦੀਆਂ:

ਚੜ੍ਹ ਕਾਲੀਆਂ ਘਟਾਵਾਂ ਆਈਆਂ,
ਮੌਸਮ ਹੋਇਆ ਫਕੀਰ
ਛੱਡੋ ਸਾਰੇ ਰੁਝੇਵੇਂ ਆਉ,
ਖਾਈਏ ਗੁਲਗੁਲੇ, ਪੂੜੇ, ਖੀਰ।

ਮੈਨੂੰ ਯਾਦ ਹੈ ਸਾਡੀ ਮਾਂ ਜਦੋਂ ਪੂੜਿਆਂ ਲਈ ਆਟਾ ਘੋਲ ਰਹੀ ਹੁੰਦੀ ਤਾਂ ਸਾਨੂੰ ਅਚਵੀ (ਕਾਹਲੀ) ਲੱਗੀ ਰਹਿੰਦੀ ਕਿ ਕਦੋਂ ਛੇਤੀ ਪੂੜੇ ਬਣਨ ਤੇ ਖਾਈਏਮਾਂ ਨੇ ਕਹਿਣਾ, ਜਾਉ, ਪਿੱਪਲ ਦੇ ਪੱਤੇ ਤੋੜ ਕੇ ਲਿਆਉਸਾਡੇ ਘਰ ਦੇ ਸਾਹਮਣੇ ਬਾਗਲ ਦੇ ਨਾਲ ਖੇੜੇ ’ਤੇ ਵੱਡਾ ਸਾਰਾ ਪਿੱਪਲ ਸੀ ਜੋ ਹੁਣ ਵੀ ਹੈ, ਅਸੀਂ ਫਟਾਫਟ ਸਾਫ-ਸਾਫ ਕਈ ਪੱਤੇ ਤੋੜ ਲਿਆਉਂਦੇਮਾਂ ਦੋਂਹ ਪੱਤਿਆਂ ਨੂੰ ਦੋਹਰੇ ਕਰਕੇ ਇਨ੍ਹਾਂ ਦਾ ਛਪੇਤਲਾ ਖੁਰਚਣੇ ਨੁਮਾ ਇੱਕ ਯੰਤਰ ਬਣਾ ਲੈਂਦੀਤਵੇ ’ਤੇ ਪਾਏ ਆਟੇ ਦੇ ਘੋਲ ਨੂੰ ਇਸ ਨਾਲ ਫੈਲਾ ਕੇ ਤਕਰੀਬਨ ਤਵੇ ਜਿੱਡਾ ਹੀ ਪੂੜਾ ਬਣਾ ਲਿਆ ਜਾਂਦਾਸਾਡੀਆਂ ਨਜ਼ਰਾਂ ਟਿਕੀਆਂ ਰਹਿੰਦੀਆਂ ਕਿ ਛੇਤੀ ਪੱਕੇ ਤੇ ਸਾਡੀ ਪਲੇਟ ਵਿੱਚ ਟਿਕ ਜਾਵੇਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟਾ ਸੀਮਾਂ-ਬਾਪ ਆਪਣੇ ਸਾਰੇ ਬੱਚਿਆਂ ਨੂੰ ਪਿਆਰ ਕਰਦੇ ਹਨ ਪਰ ਛੋਟਾ ਬੱਚਾ ਜ਼ਿਆਦਾ ਲਾਡਲਾ ਹੁੰਦਾ ਹੈ। ਉਸਦੀ ਖਾਹਿਸ਼ ਪਹਿਲਾਂ ਪੂਰੀ ਕੀਤੀ ਜਾਂਦੀ ਹੈ। ਇਸ ਕਰਕੇ ਪਹਿਲਾ ਪੂੜਾ ਮੈਨੂੰ ਹੀ ਮਿਲਦਾਗੁੜ ਦੇ ਇਹ ਪੂੜੇ ਇੰਨੇ ਸਵਾਦ ਲਗਦੇ, ਅਸੀਂ ਖੀਰ ਨਾਲ ਕਈ ਕਈ ਖਾ ਜਾਂਦੇ

ਗੱਲ ਜਦੋਂ ਪਿਛਲੇ ਸਮਿਆਂ ਦੀ ਕਰਦੇ ਹਾਂ ਤਾਂ ਉਦੋਂ ਪਿੰਡ ਸ਼ਹਿਰਾਂ ਨਾਲੋਂ ਇੱਕ ਤਰ੍ਹਾਂ ਨਾਲ ਟੁੱਟੇ ਹੀ ਹੋਏ ਸਨ ਕਿਉਂਕਿ ਸੰਪਰਕ ਲਈ ਲੋੜੀਂਦੀਆਂ ਸੜਕਾਂ ਵੀ ਨਹੀਂ ਸਨ ਅਤੇ ਰੋਜ਼ ਦਾ ਆਉਣਾ ਜਾਣਾ ਨਹੀਂ ਸੀ ਹੁੰਦਾਇਨ੍ਹਾਂ ਬਰਸਾਤ ਦੇ ਦਿਨਾਂ ਵਿੱਚ ਅਜਿਹੀਆਂ ਸ਼ੁੱਧ ਘਰ ਦੀਆਂ ਬਣੀਆਂ ਖੁਰਾਕਾਂ ਹੀ ਖਾਧੀਆਂ ਜਾਂਦੀਆਂ ਸਨਗੁੜ ਅਤੇ ਆਟੇ ਤੋਂ ਬਣੇ ਗੁਲਗੁਲੇ ਅਤੇ ਪੂੜੇ ਸਿਹਤ ਨੂੰ ਆਇਰਨ, ਖਣਿਜ ਅਤੇ ਐਂਟੀਆਕਸੀਡੈਂਟ ਆਦਿ ਲੋੜੀਂਦੇ ਖੁਰਾਕੀ ਤੱਤ ਦਿੰਦੇ ਸਨਪਿੱਪਲ ਦੇ ਪੱਤਿਆਂ ਨਾਲ ਤਵੇ ’ਤੇ ਆਟੇ ਦੇ ਘੋਲ ਨੂੰ ਫੈਲਾਉਂਦੇ ਸਮੇਂ ਇਨ੍ਹਾਂ ਪੱਤਿਆਂ ਦੇ ਔਸ਼ਧੀ ਗੁਣ ਵੀ ਇਨ੍ਹਾਂ ਵਿੱਚ ਸ਼ਾਮਲ ਹੋ ਜਾਂਦੇ ਸਨਬਰਸਾਤਾਂ ਦੇ ਦਿਨਾਂ ਵਿੱਚ ਹੁੰਮਸ ਅਤੇ ਨਮੀ ਕਾਰਨ ਪਾਚਨ ਕਿਰਿਆ ਕਮਜ਼ੋਰ ਹੋਣ ਲਗਦੀ ਹੈ। ਗੁਲਗੁਲੇ ਅਤੇ ਪੂੜਿਆਂ ਵਿੱਚ ਪੈਣ ਵਾਲੀ ਸੌਂਫ ਪਾਚਨ ਕਿਰਿਆ ਨੂੰ ਦਰੁਸਤ ਕਰਨ ਦਾ ਕੰਮ ਕਰਦੀ ਹੈ

ਸਾਉਣ ਮਹੀਨੇ ਇਨ੍ਹਾਂ ਖਾਧ ਪਦਾਰਥਾਂ ਦਾ ਬਣਾਉਣਾ ਪੁਰਾਣੀ ਪੰਜਾਬੀ ਪਰੰਪਰਾ ਹੈ ਪਰ ਅੱਜ ਸਾਡੇ ਘਰਾਂ ਵਿੱਚੋਂ ਇਨ੍ਹਾਂ ਦੇਸੀ ਅਤੇ ਸ਼ੁੱਧ ਘਰੇਲੂ ਪਕਵਾਨਾਂ ਦੀਆਂ ਖੁਸ਼ਬੂਆਂ ਗਾਇਬ ਹੋ ਰਹੀਆਂ ਹਨ, ਇਨ੍ਹਾਂ ਦੀ ਥਾਂ ਨਵੀਂ ਪੀੜ੍ਹੀ ਪੀਜ਼ਾ, ਬਰਗਰ, ਪਾਸਤਾ, ਹੌਟ ਡੌਗ, ਮੋਮੋ, ਮਨਚੂਰੀਅਨ ਆਦਿ ਖਾਣਿਆਂ ਦੀ ਸ਼ੌਕੀਨ ਹੈ ਅਤੇ ਅਜਿਹੇ ਖਾਣਿਆਂ ਨੂੰ ਹੀ ਪਸੰਦ ਕਰਦੀ ਹੈਦੂਸਰੇ ਪਾਸੇ ਹੁਣ ਘਰਾਂ ਵਿੱਚ ਖੁੱਲ੍ਹੀਆਂ ਰਸੋਈਆਂ ਦੀ ਥਾਂ ਆਧੁਨਿਕ ਤਰੀਕਿਆਂ ਨਾਲ ਲੈਸ ਕਿਚਨਾਂ ਬਣ ਗਈਆਂ ਹਨ ਜਿੱਥੇ ਫਾਲਤੂ ਧੂੰਆਂ ਅਤੇ ਅਜਿਹੇ ਪਕਵਾਨਾਂ ਦੀ ਮਹਿਕ ਨਵੀਂ ਪੀੜ੍ਹੀ ਨੂੰ ਪਸੰਦ ਨਹੀਂ, ਨਾ ਹੀ ਉਹ ਇਨ੍ਹਾਂ ਖਾਣਿਆਂ ਨੂੰ ਪਸੰਦ ਕਰਦੀ ਹੈਇਸ ਵਿੱਚ ਸ਼ਾਇਦ ਉਨ੍ਹਾਂ ਦਾ ਕਸੂਰ ਨਹੀਂ, ਇਹ ਛੇਤੀ ਅਤੇ ਬਣੇ ਬਣਾਏ ਪਦਾਰਥਾਂ ਦੀ ਆਦਤ ਅਸੀਂ ਹੀ ਉਨ੍ਹਾਂ ਨੂੰ ਪਾ ਰਹੇ ਹਾਂਹੋਰ ਤਾਂ ਹੋਰ, ਬੱਚਿਆਂ ਦੇ ਨਾਲ ਹੌਲੀ-ਹੌਲੀ ਅਸੀਂ ਇਨ੍ਹਾਂ ਦੇ ਆਦੀ ਹੁੰਦੇ ਜਾਂਦੇ ਹਾਂ ਜੋ ਕਿ ਇਹ ਸਭ ਸਾਡੀ ਸਿਹਤ ਲਈ ਕਿਸੇ ਵੀ ਤਰ੍ਹਾਂ ਅਨੁਕੂਲ ਨਹੀਂਅੱਜ ਕੋਈ ਵਿਰਲਾ ਜਾਂ ਭਾਗਾਂ ਵਾਲਾ ਘਰ ਹੀ ਹੋਵੇਗਾ ਜਿਸ ਵਿੱਚ ਘਰ ਦੇ ਸਾਰੇ ਜੀਅ ਬਿਲਕੁਲ ਤੰਦਰੁਸਤ ਹਨ, ਨਹੀਂ ਤਾਂ ਆਮ ਕਰਕੇ ਹਰ ਘਰ ਵਿੱਚ ਦਵਾਈਆਂ ਨਾਲ ਭਰੇ ਲਿਫਾਫੇ ਜ਼ਰੂਰ ਮਿਲਣਗੇ

ਮੁੱਕਦੀ ਗੱਲ ਇਹ ਹੈ ਕਿ ਜੇਕਰ ਅਸੀਂ, ਆਪਣਾ ਪਰਿਵਾਰ ਅਤੇ ਨਵੀਂ ਪੀੜ੍ਹੀ ਨੂੰ ਤੰਦਰੁਸਤ ਰੱਖਣਾ ਹੈ ਤਾਂ ਬਜ਼ਾਰੀ ਖਾਣਿਆਂ ਨੂੰ ਆਪਣੀ ਜੀਵਨ ਸ਼ੈਲੀ ਵਿੱਚੋਂ ਹਰ ਹੀਲੇ ਘੱਟ ਜਾਂ ਮਨਫੀ ਕਰਨਾ ਹੋਵੇਗਾਲੋਕ ਅੱਜ ਪੈਸੇ ਦੀ ਅੰਨ੍ਹੀ ਦੌੜ ਵਿੱਚ ਮੌਤ ਦੇ ਵਪਾਰੀ ਬਣ ਕੇ ਖੇਡ ਰਹੇ ਹਨਮਾਇਆ ਦੇ ਲਾਲਚ ਵੱਸ ਲੋਕਾਂ ਨੂੰ ਬਿਮਾਰੀਆਂ ਵੰਡਣ ਵਿੱਚ ਕਿਸੇ ਤਰ੍ਹਾਂ ਦਾ ਵੀ ਗੁਰੇਜ਼ ਨਹੀਂ ਕਰਦੇਬਹੁਤੇ ਬਜ਼ਾਰੀ ਖਾਣੇ ਗੁਣਵੱਤਾ ਦੀ ਕਸਵੱਟੀ ’ਤੇ ਖਰੇ ਨਹੀਂ ਉੱਤਰਦੇਇਨ੍ਹਾਂ ਦੇ ਸੇਵਨ ਨਾਲ ਆਦਮੀ ਤਰ੍ਹਾਂ-ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈਚੰਗੇ ਅਤੇ ਸਿਹਤਮੰਦ ਸਮਾਜ ਲਈ ਲੋੜ ਹੈ ਆਪ ਅਤੇ ਹੋਰਨਾਂ ਨੂੰ ਜਾਗਰੂਕ ਕਰਨ ਦੀਘਟੀਆ ਕਿਸਮ ਦੇ ਘਿਉ ਅਤੇ ਤੇਲਾਂ ਵਿੱਚ ਬਣੇ ਪਕਵਾਨਾਂ ਵੱਲ ਆਕਰਸ਼ਿਤ ਹੋਣ ਦੀ ਬਜਾਇ ਆਪਣੇ ਘਰਾਂ ਵਿੱਚ ਸਾਦੇ ਅਤੇ ਸ਼ੁੱਧ ਖਾਣੇ ਬਣਾਉਣ ਅਤੇ ਖਾਣ ਦੀ ਆਪਣੇ ਬੱਚਿਆਂ ਨੂੰ ਆਦਤ ਪਾਈਏ, ਤਾਂ ਹੀ ਸਿਹਤਾਂ ਦਾ ਬਚਾ ਹੋ ਸਕਦਾ ਹੈ ਅਤੇ ਸਿਆਣਿਆਂ ਦੀ ਆਖੀ ਇਹ ਗੱਲ ਯਾਦ ਰੱਖੀਏ ਕਿ ਸਿਹਤ ਹੀ ਸਭ ਤੋਂ ਵੱਡੀ ਨਿਆਮਤ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)

More articles from this author