LabhSinghShergill 7ਜਿਉਂ ਹੀ ਮਾਸਟਰ ਜੀ ਦਾ ਧਿਆਨ ਮੇਰੇ ਰੋਂਦੇ ’ਤੇ ਪਿਆ ਤਾਂ ਉਨ੍ਹਾਂ ਨੇ ਦੁਬਾਰਾ ਆਪਣੇ ਕੋਲ ...
(9 ਫਰਵਰੀ 2026)


ਆਪਣੇ ਮਾਸਟਰ ਜੀ ਨੂੰ ਦੂਰੋਂ ਆਉਂਦਿਆਂ ਨੂੰ ਦੇਖਦੇ ਦਾਰ ਹੀ ਸਾਡੇ ਸਾਰਿਆਂ ਵਿਦਿਆਰਥੀਆਂ ਦੇ ਸਾਹ ਸੁੱਕ ਜਾਂਦੇ ਤੇ ਅੰਦਰੋਂ ਕੰਬਣੀ ਜਿਹੀ ਛਿੜ ਜਾਂਦੀ
ਦਿਲ ਦੀ ਧੜਕਣ ਤੇਜ਼ ਹੋ ਜਾਂਦੀਮਨ ਵਿੱਚ ਅਸੀਂ ਸੋਚਦੇ ਕਿ ਇਹ ਬਿਮਾਰ ਕਿਉਂ ਨਹੀਂ ਹੁੰਦੇ? ਇਹ ਕਦੇ ਛੁੱਟੀ ਵੀ ਨਹੀਂ ਮਾਰਦੇਇਨ੍ਹਾਂ ਨੂੰ ਕਦੇ ਬੁਖ਼ਾਰ ਵੀ ਨਹੀਂ ਚੜ੍ਹਦਾਪਤਾ ਨਹੀਂ ਅਸੀਂ ਹੋਰ ਕੀ-ਕੀ ਸੋਚੀ ਜਾਣਾ ਪਰ ਉਹ ਹਰ ਵਖ਼ਤ ਬੜੇ ਊਰਜਾਵਾਨ ਦਿਸਦੇਮਾਸਟਰ ਰਾਮ ਲਾਲ ਜੀ ਦੇਖਣ ਵਿੱਚ ਬੜੇ ਰਿਸ਼ਟਪੁਸ਼ਟ, ਕੱਦ ਤਕਰੀਬਨ ਛੇ ਫੁੱਟ ਦੇ ਕਰੀਬ, ਗੱਠਵਾਂ ਸਰੀਰ, ਸਾਂਵਲਾ ਰੰਗ, ਕੱਪੜਾ-ਲੀੜਾ ਸਮੇਂ ਦੀ ਤਰਜ਼ ਦਾ ਅਤੇ ਫਬਵਾਂ, ਚਿਣਵੇਂ ਲੜਾਂ ਵਾਲੀ ਪੱਗ, ਉਨ੍ਹਾਂ ਨੇ ਸਕੂਲ ਵਿੱਚ ਹੁੰਦਿਆਂ ਕਦੇ ਵੀ ਆਪਣੇ ਵਿਸ਼ੇ ਦੇ ਪੀਰੀਅਡਾਂ ਨੂੰ ਨਹੀਂ ਖੁੰਝਾਇਆ ਸੀਪੀਰੀਅਡ ਦੀ ਘੰਟੀ ਵੱਜਣ ’ਤੇ ਤੁਰੰਤ ਜਮਾਤ ਲਾਉਣ ਲਈ ਆ ਬਹੁੜਦੇਉਹ ਅੰਗਰੇਜ਼ੀ ਪੜ੍ਹਾਉਂਦੇ ਸਨਸਕੂਲ ਦੇ ਸਾਰੇ ਅਧਿਆਪਕ ਹੀ ਸੁਹਿਰਦ ਅਤੇ ਆਪਣੇ ਫਰਜ਼ ਪ੍ਰਤੀ ਪੂਰੇ ਸਮਰਪਿਤ ਸਨ ਪਰ ਮਾਸਟਰ ਰਾਮ ਲਾਲ ਜੀ ਦਾ ਅਕਸ ਅੱਜ ਵੀ ਮੇਰੇ ਜ਼ਿਹਨ ਵਿੱਚ ਬਿਲਕੁਲ ਉਸੇ ਤਰ੍ਹਾਂ ਹੀ ਉੱਭਰ ਆਉਂਦਾ ਹੈ, ਜਿਸ ਤਰ੍ਹਾਂ ਦਾ ਸਾਨੂੰ ਪੜ੍ਹਾਉਂਦੇ ਸਮੇਂ ਹੁੰਦਾ ਸੀਉਨ੍ਹਾਂ ਦਾ ਸਾਡੀ ਜਮਾਤ ਵੱਲ ਅੰਗਰੇਜ਼ੀ ਦਾ ਪੀਰੀਅਡ ਸ਼ੁਰੂ ਹੋਣ ’ਤੇ ਇਸ ਤਰ੍ਹਾਂ ਦੀ ਤੋਰ ਅਤੇ ਜਜ਼ਬੇ ਨਾਲ ਆਉਣਾ ਜਿਵੇਂ ਇੱਕ ਕਮਾਂਡਰ ਜਿਹੜਾ ਆਪਣੀ ਪਲਟਨ ਨੂੰ ਹਰ ਪੱਖੋਂ ਸੰਪੰਨ ਬਣਾਉਣ ਦੇ ਜਜ਼ਬੇ ਨੂੰ ਆਪਣੇ ਜ਼ਿਹਨ ਵਿੱਚ ਰੱਖ ਕੇ ਸਿਖਲਾਈ ਦਿੰਦਾ ਹੈਉਨ੍ਹਾਂ ਨੂੰ ਆਉਂਦਿਆਂ ਦੇਖ ਕੇ ਅਸੀਂ ਫਟਾਫਟ ਦਿੱਤੇ ਸਬਕ ਦੀ ਦੁਹਰਾਈ ਕਰਨੀ ਸ਼ੁਰੂ ਕਰ ਦਿੰਦੇ

ਸਾਡੇ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਅਲੱਗ-ਅਲੱਗ ਪਾਰਕ ਬਣੇ ਹੋਏ ਸੀਗਰਮੀਆਂ ਵਿੱਚ ਇਨ੍ਹਾਂ ਪਾਰਕਾਂ ਵਿੱਚ ਸਾਡੀਆਂ ਜਮਾਤਾਂ ਲਗਦੀਆਂ ਸਨਆਲੇ-ਦੁਆਲੇ ਰੁਮਕਦੀ ਹਵਾ, ਦਰੱਖਤਾਂ ਦੀ ਠੰਢੀ ਛਾਂ ਅਤੇ ਆਲ੍ਹਣਿਆਂ ਵਿੱਚ ਪੰਛੀਆਂ ਦੀ ਚਹਿ-ਚਹਾਟ, ਕਿਆਰੀਆਂ ਵਿੱਚ ਰੰਗ-ਬਰੰਗੇ ਫੁੱਲਾਂ ਦੀ ਮਹਿਕ, ਇਹ ਸਭ ਇੱਕ ਅਲੱਗ ਹੀ ਕਿਸਮ ਦਾ ਮਨਮੋਹਕ ਵਾਤਾਵਰਣ ਸਿਰਜਦੇ ਸਨ ਪਰ ਸਾਡਾ ਧਿਆਨ ਤਾਂ ਅਧਿਆਪਕ ਦੀ ਕੁੱਟ ਤੋਂ ਬਚਣ ਵੱਲ ਜ਼ਿਆਦਾ ਹੁੰਦਾ ਸੀਹਵਾ ਦਾ ਬੁੱਲਾ ਆਉਣ ’ਤੇ ਗਰਮੀ ਨਾਲ ਆਏ ਮੁੜ੍ਹਕੇ ਦੀ ਠੰਢਕ ਅੱਜ ਦੇ ਏਅਰ ਕੰਡੀਸ਼ਨ ਨਾਲੋਂ ਕਿਤੇ ਬਿਹਤਰ ਸੀਪਸੀਨੇ ਦਾ ਬਾਹਰ ਨਿਕਲਣਾ ਸਰੀਰ ਨੂੰ ਤੰਦਰੁਸਤ ਰੱਖਣ ਦੀ ਕਿਰਿਆ ਹੁੰਦੀ ਹੈਉਦੋਂ ਬਿਜਲੀ ਘੱਟ ਹੀ ਆਉਂਦੀ ਸੀਰਿਹਾਇਸ਼ੀ ਅਤੇ ਖੇਤੀ ਖੇਤਰ ਦੀ ਲਾਈਨ ਇੱਕੋ ਹੀ ਹੁੰਦੀ ਸੀਇੱਕ ਵਾਰ ਗਰਮੀਆਂ ਦੇ ਦਿਨਾਂ ਵਿੱਚ ਰੋਜ਼ ਦੀ ਤਰ੍ਹਾਂ ਬਾਹਰ ਪਾਰਕ ਵਿੱਚ ਮਾਸਟਰ ਰਾਮ ਲਾਲ ਜੀ ਨੇ ਅੰਗਰੇਜ਼ੀ ਦਾ ਪੀਰੀਅਡ ਲਿਆਉਨ੍ਹਾਂ ਨੇ ਗਰਾਮਰ ਦੇ ਇੱਕ ਸਬਕ, ਜੋ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਨਾਲ ਸੰਬੰਧਿਤ ਸੀ, ਦੇ ਰੂਲ ਸਮਝਾਏ ਅਤੇ ਫਿਰ ਟੈੱਸਟ ਲਿਆ ਕੁਝ ਵਾਕ ਅਨੁਵਾਦ ਕਰਨ ਲਈ ਬੋਲ ਦਿੱਤੇਦਿੱਤੇ ਮਿਥੇ ਸਮੇਂ ਤੋਂ ਬਾਅਦ ਮਾਸਟਰ ਜੀ ਸਾਡੀਆਂ ਕਾਪੀਆਂ ਚੈੱਕ ਕਰਨ ਲੱਗੇਸਾਰੇ ਵਾਰੋ-ਵਾਰੀ ਆਪਣੀਆਂ ਕਾਪੀਆਂ ਚੈੱਕ ਕਰਵਾ ਰਹੇ ਸੀ ਅਤੇ ਜਿਨ੍ਹਾਂ ਦੇ ਵਾਕ ਗ਼ਲਤ ਸੀ, ਉਨ੍ਹਾਂ ਦੀ ਨਾਲੋ ਨਾਲ ਛਿੱਤਰ-ਪਰੇਡ ਵੀ ਹੋ ਰਹੀ ਸੀਮੇਰੀ ਵੀ ਵਾਰੀ ਆ ਗਈਜਿਉਂ ਹੀ ਉਨ੍ਹਾਂ ਨੇ ਮੇਰੀ ਕਾਪੀ ਦੇਖੀ, ਕਾਟੇ ’ਤੇ ਕਾਟਾ ਵੱਜਣ ਲੱਗਾਪੰਜ-ਛੇ ਵਾਕਾਂ ਵਿੱਚੋਂ ਸ਼ਾਇਦ ਇੱਕ ਅੱਧਾ ਹੀ ਠੀਕ ਸੀ ਬੱਸ ਫੇਰ ਕੀ ਸੀ, ਗੱਲ੍ਹਾਂ ’ਤੇ ਇੱਕ ਦੋ ਜਚਾ ਕੇ ਧਰੇਜ਼ੋਰ ਦੀ ਵੱਜੇ ਥੱਪੜਾਂ ਨਾਲ ਮੇਰੇ ਕੰਨ ਸੁੰਨ ਹੋ ਗਏ ਅਤੇ ਮੇਰਾ ਰੋਣਾ ਨਿਕਲ ਗਿਆਮੈਂ ਰੋਂਦਾ ਰੋਂਦਾ ਆਪਣੀ ਕਾਪੀ ਲੈ ਕੇ, ਜਿੱਥੇ ਦੂਜੇ ਹਮਜਮਾਤੀ ਖੜ੍ਹੇ ਸੀ, ਉਨ੍ਹਾਂ ਕੋਲ ਜਾ ਖੜ੍ਹਾ ਹੋਇਆਮੇਰੀਆਂ ਗੱਲ੍ਹਾਂ ਵਿੱਚੋਂ ਅਜੇ ਵੀ ਸੇਕ ਨਿਕਲ ਰਿਹਾ ਸੀ ਤੇ ਮੇਰਾ ਰੋਣਾ ਰੁਕ ਨਹੀਂ ਸੀ ਰਿਹਾਜਿਉਂ ਹੀ ਮਾਸਟਰ ਜੀ ਦਾ ਧਿਆਨ ਮੇਰੇ ਰੋਂਦੇ ’ਤੇ ਪਿਆ ਤਾਂ ਉਨ੍ਹਾਂ ਨੇ ਦੁਬਾਰਾ ਆਪਣੇ ਕੋਲ ਬੁਲਾ ਲਿਆ ਤੇ ਇੱਕ ਥੱਪੜ ਫੇਰ ਟਿਕਾ ਕੇ ਰੱਖਿਆ ਬੱਸ ਹੁਣ ਮੇਰੀ ਹਾਲਤ ਕੀ ਸੀ? ਨਾ ਮੈਂ ਰੋ ਸਕਦਾ ਸੀ ਤੇ ਨਾ ਰੋਏ ਬਗੈਰ ਰਹਿ ਸਕਦਾ ਸੀਬਿਨਾਂ ਆਵਾਜ਼ ਅਤੇ ਬਿਨਾਂ ਹਉਕਿਆਂ ਤੋਂ ਆਪਣਾ ਰੋਣਾ ਰੋਕਣਾ, ਮੈਨੂੰ ਹੀ ਪਤਾ ਹੈ ਉਸ ਸਮੇਂ ਮੈਂ ਕਿਵੇਂ ਸਮਾਂ ਲੰਘਾਇਆਜਾਣ ਲੱਗੇ ਮਾਸਟਰ ਜੀ ਅਗਲੇ ਦਿਨ ਦੁਬਾਰਾ ਟੈੱਸਟ ਲੈਣ ਦਾ ਫਰਮਾਨ ਸੁਣਾ ਗਏਮੁਨੀਟਰ ਪ੍ਰਵੀਨ ਕੁਮਾਰ ਸਾਡੀ ਜਮਾਤ ਵਿੱਚੋਂ ਸਭ ਤੋਂ ਹੁਸ਼ਿਆਰ ਸੀਮੈਂ ਉਸ ਨੂੰ ਕਿਹਾ, ਯਾਰ ਮੈਨੂੰ ਇਹ ਸਮਝਾ ਦੇ ਕਿ ਕਿੱਥੇ ਕੀ ਲਗਦਾ ਹੈ? ਉਸ‌ਨੇ ਜਿੰਨੇ ਕੁ ਮੈਂ ਸਮਝ ਸਕਦਾ ਸੀ, ਰੂਲ ਮੈਨੂੰ ਸਮਝਾ ਦਿੱਤੇਫਿਰ ਮੈਂ ਵੀ ਲਿਖਵਾਏ ਰੂਲਾਂ ਨੂੰ ਚੰਗੀ ਤਰ੍ਹਾਂ ਘੋਖਿਆ ਬੱਸ ਉਸ ਦਿਨ ਤੋਂ ਬਾਅਦ ਅਧਿਆਪਕਾਂ ਨੇ ਜੋ ਵੀ ਪੜ੍ਹਾਇਆ, ਧਿਆਨ ਨਾਲ ਸੁਣਿਆ, ਜੇ ਸਮਝ ਨਾ ਆਉਂਦਾ ਤਾਂ ਬੱਸ ਬੜੇ ਜ਼ਬਰਦਸਤ ਤਰੀਕੇ ਨਾਲ ਰੱਟਾ ਲਾ ਲੈਂਦਾ

ਉਸ ਤੋਂ ਬਾਅਦ ਫਿਰ ਕਦੇ ਵੀ ਛੇਤੀ ਕੀਤਿਆਂ ਕਿਸੇ ਅਧਿਆਪਕ ਤੋਂ ਥੱਪੜ ਨਹੀਂ ਖਾਧੇਹੁਣ ਲਿਖਤੀ ਅਤੇ ਜ਼ੁਬਾਨੀ ਟੈੱਸਟ ਲਈ ਦਿੱਤੇ ਕੰਮ ਨੂੰ ਪ੍ਰਵੀਨ ਅਤੇ ਮੈਂ ਹੀ ਕਰਦੇ, ਬਾਕੀ ਤਕਰੀਬਨ ਸਾਰੀ ਜਮਾਤ ਖੜ੍ਹੀ ਹੀ ਹੁੰਦੀ ਸੀਹੌਲੀ-ਹੌਲੀ ਮੈਂ ਦੂਜੇ ਨੰਬਰ ਦਾ ਮੁਨੀਟਰ ਬਣ ਗਿਆਰੋਜ਼ ਜਮਾਤ ਦੇ ਹਾਜ਼ਰ ਅਤੇ ਗੈਰਹਾਜ਼ਰ ਬੱਚਿਆਂ ਦੀ ਗਿਣਤੀ ਨੋਟ ਕਰਵਾਉਣਾ ਸਾਡਾ ਦੋਵਾਂ ਦਾ ਕੰਮ ਸੀਅੱਜ ਜਦੋਂ ਮੈਂ ਖ਼ੁਦ ਜਮਾਤ ਵਿੱਚ ਵਿਦਿਆਰਥੀਆਂ ਨੂੰ ਉਹੀ ਵਿਸ਼ਾ ਪੜ੍ਹਾ ਰਿਹਾ ਹੁੰਦਾ ਹਾਂ ਤਾਂ ਬੁਹਤ ਵਾਰ ਉਹ ਸਤਿਕਾਰਤ ਸ਼ਖ਼ਸੀਅਤ ਮੇਰੇ ਜ਼ਿਹਨ ਵਿੱਚ ਅੱਜ ਵੀ ਉਸੇ ਰੂਪ ਵਿੱਚ ਉੱਭਰ ਆਉਂਦੀ ਹੈਕਿੰਨੀ ਸਮਰਪਿਤ ਭਾਵਨਾ ਨਾਲ ਉਹ ਆਪਣਾ ਫਰਜ਼ ਨਿਭਾ ਰਹੇ ਹੁੰਦੇ ਸਨਉਹ ਅੱਜ ਜਿੱਥੇ ਵੀ ਹਨ, ਉਨ੍ਹਾਂ ਨੂੰ ਮੇਰਾ ਡੰਡਵੱਤ ਪ੍ਰਣਾਮ

ਸੁਹਿਰਦ ਅਤੇ ਆਪਣੇ ਕਿੱਤੇ ਨੂੰ ਸਮਰਪਿਤ ਅਧਿਆਪਕ ਆਪਣੇ ਫਰਜ਼ ਨੂੰ ਪ੍ਰਮਾਤਮਾ ਦੀ ਪੂਜਾ ਕਰਨ ਦੇ ਤੁੱਲ ਸਮਝਦੇ ਹੋਏ ਆਪਣੀ ਜਮਾਤ ਦੇ ਸਾਰੇ ਬੱਚਿਆਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਸਿੱਖਿਆ ਦਿੰਦੇ ਅਤੇ ਸਭ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਹਨਜਦੋਂ ਬੱਚੇ ਅਧਿਆਪਕ ਦੀ ਗੱਲ ਸੁਣਨ ਲੱਗ ਜਾਣ ਤੇ ਪ੍ਰੀਖਿਆਵਾਂ ਵਿੱਚ ਖਰੇ ਉੱਤਰਨ ਤਾਂ ਅਧਿਆਪਕ ਉਨ੍ਹਾਂ ਨੂੰ ਸੁੰਦਰ ਸ਼ਬਦਾਂ ਵਿੱਚ ਪਿੱਠ ਥਾਪੜ ਕੇ ਸ਼ਾਬਾਸ਼ੀ ਦਿੰਦੇ ਹਨ ਅਤੇ ਹੋਰ ਬਿਹਤਰ ਨਤੀਜੇ ਪ੍ਰਾਪਤ ਕਰਨ ਲਈ ਪ੍ਰੇਰਿਤ ਵੀ ਕਰਦੇ ਹਨਚੰਗੇ ਨਤੀਜਿਆਂ ਦੇ ਰੂਪ ਵਿੱਚ ਅਧਿਆਪਕ ਨੂੰ ਆਪਣੇ ਕਿੱਤੇ ਨੂੰ ਹੋਰ ਚਮਕਾਉਣ ਲਈ ਊਰਜਾ ਮਿਲਦੀ ਹੈ ਤੇ ਲਗਦਾ ਹੈ ਕਿ ਉਹ ਆਪਣੇ ਫਰਜ਼ ਦੀ ਚੰਗੀ ਤਰ੍ਹਾਂ ਪਾਲਣਾ ਕਰ ਰਿਹਾ ਹੈ ਬੱਸ ਇਹ ਹੀ ਇੱਕ ਅਧਿਆਪਕ ਲਈ ਸਕੂਨ ਵਾਲੀ ਗੱਲ ਹੁੰਦੀ ਹੈਸਮੇਂ ਦੀ ਕਰਵਟ ਨੇ ਸਾਰਾ ਕੁਝ ਬਦਲ ਕੇ ਰੱਖ ਦਿੱਤਾਨਾ ਹੀ ਉਹੋ ਜਿਹੇ ਉਸਤਾਦ ਰਹੇ ਹਨ ਅਤੇ ਨਾ ਹੀ ਸ਼ਗਿਰਦਇਸ ਲਈ ਸ਼ਾਇਦ ਅਸੀਂ ਖ਼ੁਦ ਵੀ ਜ਼ਿੰਮੇਵਾਰ ਹਾਂਅਸੀਂ ਆਪਣੇ ਫਰਜ਼ਾਂ ਨੂੰ ਪੂਰੀ ਤਰ੍ਹਾਂ ਨਿਭਾਅ ਨਹੀਂ ਪਾਏਦੂਜੇ ਪਾਸੇ ਰਹਿੰਦਾ-ਖੂੰਹਦਾ ਅਢੁੱਕਵੀਆਂ ਵਿੱਦਿਅਕ ਨੀਤੀਆਂ ਅਤੇ ਮਾੜੇ ਢਾਂਚੇ ਦੀ ਭੇਟ ਚੜ੍ਹਦਾ ਜਾ ਰਿਹਾ ਹੈ

ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਦੀ ਸਿੱਖਿਆ ਪ੍ਰਣਾਲੀ ਬੇਸ਼ਕ ਤਕਨਾਲੋਜੀ ਭਰਪੂਰ ਹੋ ਗਈ ਹੈ, ਅਸੀਂ ਨਵੀਂਆਂ ਤਕਨੀਕਾਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਵਰਤ ਰਹੇ ਹਾਂ ਪਰ ਨੈਤਿਕ ਕਦਰਾਂ-ਕੀਮਤਾਂ ਦੀ ਗੱਲ ਸਾਡੀਆਂ ਸੰਸਥਾਵਾਂ ਵਿੱਚੋਂ ਗਾਇਬ ਹੁੰਦੀ ਜਾ ਰਹੀ ਹੈ, ਜੋ ਭਵਿੱਖ ਲਈ ਚੰਗਾ ਸੰਕੇਤ ਨਹੀਂਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਵੀ ਸੁਖਾਵੇਂ ਨਹੀਂ ਰਹੇਇਸ ਤੋਂ ਇਲਾਵਾ ਅੱਜ ਸਿੱਖਿਆ ਦੇ ਨਾਂ ’ਤੇ ਨਿੱਤ ਨਵੇਂ ਤਜਰਬੇ ਕੀਤੇ ਜਾ ਰਹੇ ਹਨਬਹੁਤੀ ਵਾਰ ਅਧਿਆਪਕ ਨੂੰ ਜਮਾਤ ਨਾਲੋਂ ਤੋੜ ਕੇ ਕੁਝ ਬੇਲੋੜੀਆਂ ਗਤੀਵਿਧੀਆਂ ਵਿੱਚ ਉਲਝਾਇਆ ਜਾ ਰਿਹਾ ਹੈਹੋਣਾ ਇਹ ਚਾਹੀਦਾ ਹੈ ਕਿ ਉਸ ਨੂੰ ਵੱਧ ਤੋਂ ਵੱਧ ਆਪਣੀਆਂ ਜਮਾਤਾਂ ਨਾਲ ਜੋੜਨ ਲਈ ਬਾਹਰਲੇ ਕੰਮਾਂ ਅਤੇ ਦਬਾਅ ਤੋਂ ਮੁਕਤ ਕਰਕੇ ਆਜ਼ਾਦ ਤਬੀਅਤ ਨਾਲ ਪੜ੍ਹਾਉਣ ਦਿੱਤਾ ਜਾਵੇ, ਫਿਰ ਹੀ ਉਹ ਆਪਣੇ ਕਿੱਤੇ ਨਾਲ ਸਹੀ ਇਨਸਾਫ ਕਰ ਸਕੇਗਾ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)

More articles from this author