LabhSinghShergill 7ਸਮੇਂ ਨੇ ਆਪਣੀ ਚਾਲ ਚੱਲਦੇ ਰਹਿਣਾ ਹੈਦੇਖਦੇ ਹਾਂ ਕਦੋਂ ਤਕ ਕਿਹੜੇ ਕਿਹੜੇ ਘਰਾਂ ਵਿੱਚੋਂ ...
(22 ਅਗਸਤ 2025)


ਬਚਪਨ ਵਿੱਚ ਖਾਧੀਆਂ ਚੀਜ਼ਾਂ ਦਾ ਸੁਆਦ ਬੰਦੇ ਦੇ ਦਿਲ-ਦਿਮਾਗ ਵਿੱਚ ਹਮੇਸ਼ਾ ਲਈ ਬਣਿਆ ਰਹਿੰਦਾ ਹੈ
ਜਦੋਂ ਕਦੇ ਉਨ੍ਹਾਂ ਘਰਾਂ ਵਿੱਚ ਬਣਨ ਤੇ ਖਾਣ ਵਾਲੀਆਂ ਦੇਸੀ ਚੀਜ਼ਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਨ੍ਹਾਂ ਦੀ ਤਸਵੀਰ ਅਤੇ ਉਸ ਸਮੇਂ ਦਾ ਪੂਰਾ ਦ੍ਰਿਸ਼ ਕੁਝ ਸਕਿੰਟਾਂ ਵਿੱਚ ਹੀ ਦਿਮਾਗ ਵਿੱਚ ਘੁੰਮ ਜਾਂਦਾ ਹੈ, ਜੋ ਆਦਮੀ ਨੂੰ ਮਾਣੇ ਉਨ੍ਹਾਂ ਪਲਾਂ ਦਾ ਅਹਿਸਾਸ ਕਰਵਾ ਦਿੰਦਾ ਹੈਯਾਦਾਂ ਦੇ ਉਸ ਝਰੋਖੇ ਦੇ ਖੁੱਲ੍ਹਣ ਨਾਲ ਇੱਕ ਸੁਖਦ ਅਤੇ ਅਨੰਦਮਈ ਸਰੂਰ ਛਾ ਜਾਂਦਾ ਹੈ, ਜਿਸ ਨੂੰ ਅੱਜ ਫਿਰ ਮਾਣਨ ਨੂੰ ਜੀਅ ਕਰਦਾ ਹੈਅੱਜ ਮੇਰੇ ਜ਼ਿਹਨ ਵਿੱਚ ਮੇਰਾ ਉਹ ਬਚਪਨ ਅਤੇ ਇਸ ਸਾਉਣ ਦੇ ਮਹੀਨੇ ਖਾਣ ਨੂੰ ਮਿਲਣ ਵਾਲੇ ਪਦਾਰਥਾਂ ਵਿੱਚੋਂ ਉਸ ਸਮੇਂ ਸਾਡੇ ਸਭ ਦੀ ਮਨਭਾਉਂਦੀ ਚੀਜ਼ ਗੁੜ ਦੀਆਂ ਮੱਠੀਆਂ, ਜਿਨ੍ਹਾਂ ਨੂੰ ਅਸੀਂ ਕਈ-ਕਈ ਦਿਨ ਖਾਂਦੇ ਰਹਿਣਾ, ਇਹ ਯਾਦ ਫਿਰ ਤੋਂ ਤਾਜ਼ਾ ਅਤੇ ਸਾਕਾਰ ਰੂਪ ਵਿੱਚ ਅੱਜ ਮੇਰੇ ਸਾਹਮਣੇ ਸੀ

ਉਂਝ ਤਾਂ ਮੇਰੇ ਕਹਿਣ ’ਤੇ ਤਕਰੀਬਨ ਹਰ ਸਾਲ ਇਸ ਮਹੀਨੇ ਮੇਰੀ ਪਤਨੀ ਸੇਰ ਅੱਧ-ਸੇਰ ਆਟੇ ਦੀਆਂ ਮੱਠੀਆਂ ਅਤੇ ਕੁਝ ਨਮਕੀਨ ਮਟਰ ਬਣਾ ਦਿੰਦੀ ਹੈਬਚਪਨ ਦਾ ਗੁੜ ਦੀਆਂ ਇਹ ਮੱਠੀਆਂ ਖਾਣ ਦਾ ਬਣਿਆ ਸੁਆਦ ਇਸ ਮਹੀਨੇ ਮਨ ਵਿੱਚ ਹਲਚਲ ਜਿਹੀ ਛੇੜ ਦਿੰਦਾ ਹੈ ਅਤੇ ਇਹ ਮੇਰੀ ਇੱਛਾ ਪੂਰੀ ਵੀ ਹੋ ਜਾਂਦੀ ਹੈਰੋਜ਼ ਦੀ ਤਰ੍ਹਾਂ ਜਦੋਂ ਮੈਂ ਅੱਜ ਡਿਊਟੀ ਤੋਂ ਘਰ ਪਰਤਿਆ ਤਾਂ ਅੰਦਰ ਵੜਦਿਆਂ ਦੇਖਿਆ ਕਿ ਸਾਡੀ ਵਿਚਕਾਰਲੀ ਭੈਣ, ਜਿਸ ਨੂੰ ਅਸੀਂ ਸਾਰੇ ਪਿਆਰ ਨਾਲ ਭੋਲੀ ਕਹਿੰਦੇ ਹਾਂ, ਉਹ ਆਈ ਹੋਈ ਸੀਭੈਣ, ਮਾਂ ਤੇ ਪਤਨੀ ਲੌਬੀ ਵਿੱਚ ਥੱਲੇ ਚਾਦਰ ਵਿਛਾ ਕੇ ਗੁੰਨ੍ਹੇ ਆਟੇ ਦੇ ਪੇੜੇ ਬਣਾ ਰਹੀਆਂ ਸਨਇਹ ਸਭ ਦੇਖ ਕੇ ਅੱਜ ਉਹੀ ਯਾਦਾਂ ਅਤੇ ਉਹੀ ਮਾਹੌਲ ਕਈ ਦਹਾਕੇ ਪਿੱਛੇ ਲੈ ਗਿਆਸਾਹਮਣੇ ਉਹੀ ਸਾਰਾ ਕੁਝ ਫਿਰ ਤਾਜ਼ਾ ਹੋ ਗਿਆ

ਸਾਉਣ ਦੇ ਮਹੀਨੇ ਮਾਂ ਦਿਨ ਦੇ ਦਸ-ਗਿਆਰਾਂ ਕੁ ਵਜੇ ਇੱਕ ਵੱਡੇ ਤੁੱਸਕ (ਖੁੱਲ੍ਹੇ ਮੂੰਹ ਵਾਲਾ ਭਾਂਡਾ) ਵਿੱਚ ਗੁੜ ਭਿਉਂ ਦਿੰਦੀ ਫਿਰ ਆਟਾ ਛਾਣ ਕੇ ਇੱਕ ਵੱਡੀ ਪਰਾਤ ਵਿੱਚ ਥੋੜ੍ਹਾ ਘਿਉ ਜਾਂ ਸਰ੍ਹੋਂ ਦਾ ਤੇਲ ਪਾ ਕੇ ਆਟੇ ਨੂੰ ਸੁੱਕਾ ਹੀ ਮਸਲਿਆ ਜਾਂਦਾ, ਜਿਸ ਨੂੰ ਆਟੇ ਨੂੰ ਮੋਣ ਦੇਣਾ ਕਿਹਾ ਜਾਂਦਾ ਹੈਉਸ ਤੋਂ ਬਾਅਦ ਭਿਉਂਇਆ ਗੁੜ ਪਾ ਕੇ ਆਟਾ ਗੁੰਨ੍ਹਿਆ ਜਾਂਦਾਵੱਡੀਆਂ ਭੈਣਾਂ ਸਾਰੀਆਂ ਮਿਲ ਕੇ ਮੱਠੀਆਂ ਬਣਾਉਂਦੀਆਂਸਾਨੂੰ ਹੁੰਦਾ ਕਿ ਛੇਤੀ-ਛੇਤੀ ਮੱਠੀਆਂ ਖਾਣ ਨੂੰ ਮਿਲ ਜਾਣ, ਇਸ ਲਈ ਅਸੀਂ ਵੀ ਬਣੇ ਪੇੜਿਆਂ ਨੂੰ ਚਕਲੇ ’ਤੇ ਰੱਖ ਕੇ ਵੇਲਦੇ ਤੇ ਫਿਰ ਚਾਕੂ ਨਾਲ ਬਰਫੀ ਵਾਂਗ ਕੱਟਕੇ ਇੱਕ ਵੱਡੇ ਟੋਕਰੇ ਵਿੱਚ ਵਿਛੀ ਚਾਦਰ ’ਤੇ ਪਾਈ ਜਾਂਦੇਮਾਂ ਚੁੱਲ੍ਹੇ ਉੱਤੇ ਸਰ੍ਹੋਂ ਦੇ ਤੇਲ ਵਾਲੀ ਕੜਾਹੀ ਚੜ੍ਹਾ ਲੈਂਦੀ, ਮੱਠੀਆਂ ਤਲ਼ ਕੇ ਨਾਲ ਰੱਖੇ ਦੂਸਰੇ ਟੋਕਰੇ ਵਿੱਚ ਵਿਛੇ ਪੋਣੇ ’ਤੇ ਉਤਾਰੀ ਜਾਂਦੀ ਪਹਿਲੇ ਪੂਰ ਨਾਲ ਹੀ ਸਾਡੇ ਸਬਰ ਦਾ ਬੰਨ੍ਹ ਟੁੱਟ ਜਾਂਦਾਅਸੀਂ ਫਟਾਫਟ ਗਰਮ-ਗਰਮ ਮੱਠੀਆਂ ਨੂੰ ਚੁੱਕ ਫੂਕਾਂ ਮਾਰ-ਮਾਰ ਠੰਢੀਆਂ ਕਰਦੇ ਤੇ ਖਾਂਦੇ ਅਗਲੇ ਦਿਨ ਮਾਂ ਇਨ੍ਹਾਂ ਮੱਠੀਆਂ ਨੂੰ ਮਿੱਟੀ ਦੀਆਂ ਬਣੀਆਂ ਝੱਕਰੀਆਂ ਵਿੱਚ ਪਾ ਦਿੰਦੀਇਹ ਉਹੋ ਜਿਹੀਆਂ ਹੀ ਰਹਿੰਦੀਆਂ, ਸੁਆਦ ਵਿੱਚ ਭੋਰਾ ਫ਼ਰਕ ਨਾ ਪੈਂਦਾਅਸੀਂ ਜਦੋਂ ਬਾਹਰ ਖੇਡਣ ਜਾਂਦੇ ਤਾਂ ਮੁੱਠੀਆਂ ਭਰ ਕੇ ਆਪਣੀਆਂ ਜੇਬਾਂ ਵਿੱਚ ਪਾ ਲੈਂਦੇਖੇਡਦੇ ਫਿਰਦੇ ਨਾਲੇ ਖਾਂਦੇ ਰਹਿੰਦੇਇਸ ਤਰ੍ਹਾਂ ਖਾਣ ਦਾ ਆਪਣਾ ਵੱਖਰਾ ਹੀ ਅਨੰਦ ਹੁੰਦਾ ਸੀ

ਅਜਿਹੀਆਂ ਸੁਆਦਲੀਆਂ ਖਾਣ ਦੀਆਂ ਚੀਜ਼ਾਂ ਅੱਜ ਤਕਰੀਬਨ ਖ਼ਤਮ ਹੁੰਦੀਆਂ ਜਾ ਰਹੀਆਂ ਹਨ, ਇਨ੍ਹਾਂ ਦੀ ਥਾਂ ਨਵੇਂ ਅਤੇ ਆਧੁਨਿਕ ਪਕਵਾਨਾਂ ਨੇ ਲੈ ਲਈ ਹੈਅੱਜ ਸਾਡੇ ਕੋਲ ਬੇਸ਼ਕ ਭਿੰਨ-ਭਿੰਨ ਅਤੇ ਬਹੁਗਿਣਤੀ ਵਿੱਚ ਇਹ ਆਧੁਨਿਕ ਜ਼ਮਾਨੇ ਦੇ ਪਕਵਾਨ, ਮਿਠਾਈਆਂ ਉਪਲਬਧ ਹਨ ਪਰ ਘਰ ਵਿੱਚ ਬਣੀਆਂ ਇਹ ਗੁੜ, ਸ਼ੱਕਰ ਦੀਆਂ ਮੱਠੀਆਂ ਦੀ ਥਾਂ ਸ਼ਾਇਦ ਬਜ਼ਾਰੀ ਕੋਈ ਵੀ ਮਿਠਾਈ ਨਹੀਂ ਲੈ ਸਕਦੀਬੇਸ਼ਕ ਬਰਗਰ, ਪੀਜ਼ਾ ਆਦਿ ਖਾਣ ਵਾਲੇ ਇਨ੍ਹਾਂ ਨੂੰ ਖਾਣ ਦੀ ਬਜਾਇ ਦੇਖ ਕੇ ਨੱਕ ਬੁੱਲ੍ਹ ਕੱਢਦੇ ਹਨਉਹ ਅਜਿਹੀਆਂ ਘਰਾਂ ਵਿੱਚ ਬਣਨ ਵਾਲੀਆਂ ਸਾਫ਼ ਸੁਥਰੀਆਂ ਚੀਜ਼ਾਂ ਖਾਣ ਦੇ ਆਦੀ ਹੀ ਨਹੀਂਅੱਜਕੱਲ੍ਹ ਬਹੁਤ ਘੱਟ ਘਰ ਹੋਣਗੇ ਜਿਨ੍ਹਾਂ ਵਿੱਚ ਖ਼ਾਲਸ ਸਰ੍ਹੋਂ ਦੇ ਤੇਲ ਵਿੱਚ ਇਹੋ ਜਿਹੇ ਪਕਵਾਨ ਬਣਦੇ ਹੋਣਗੇਅਸੀਂ ਆਪਣੇ ਪੁਰਾਣੇ ਸ਼ੁੱਧ ਪਕਵਾਨਾਂ ਨੂੰ ਛੱਡ ਕੇ ਅੱਜ ਬਰਗਰ, ਪੀਜ਼ਾ, ਨੂਡਲਜ਼, ਹੌਟਡੌਗ ਅਤੇ ਪਤਾ ਨਹੀਂ ਹੋਰ ਕਿਹੜੇ ਉਲਟੇ ਸਿੱਧੇ ਨਾਂਵਾਂ ਵਾਲੇ ਖਾਣੇ ਖਾਣ ਲੱਗ ਪਏ ਹਾਂ, ਜਿਹੜੇ ਸਰੀਰ ਨੂੰ ਤਾਕਤ ਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦੇਣ ਦੀ ਬਜਾਇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣਾ ਰਹੇ ਹਨਅੱਜ ਨਾ ਉਹ ਸ਼ੁੱਧ ਖਾਣੇ ਰਹੇ ਨਾ ਹੀ ਉਹ ਸੱਚਾ ਪਿਆਰ ਰਿਹਾਰਿਸ਼ਤਿਆਂ, ਭੈਣ-ਭਰਾਵਾਂ ਤੇ ਸਕਿਆਂ ਵਿੱਚ ਉਹ ਆਪਣਾਪਨ ਅਤੇ ਪਿਆਰ-ਮਹੱਬਤ ਦੀ ਤੰਦ ਪਤਲੀ ਪੈਂਦੀ ਜਾ ਰਹੀ ਹੈਰਿਸ਼ਤਿਆਂ ਵਿੱਚ ਗਰਜ਼ ਆ ਗਈ ਹੈ ਜੇ ਕੋਈ ਗਰਜ਼ ਪੂਰੀ ਕਰਦਾ ਹੈ ਤਾਂ ਰਿਸ਼ਤੇਦਾਰ ਹੈ, ਨਹੀਂ ਤੂੰ ਕੌਣ ਤੇ ਮੈਂ ਕੌਣ? ਬੱਸ ਸਭ ਉਂਝ ਹੀ ਇੱਕ ਰਸਮੀ ਜਿਹਾ ਵਰਤਾਰਾ ਦੇਖਣ ਨੂੰ ਮਿਲਦਾ ਹੈ

ਚਲੋ ਖੈਰ ਸਮੇਂ ਨੇ ਆਪਣੀ ਚਾਲ ਚੱਲਦੇ ਰਹਿਣਾ ਹੈ, ਦੇਖਦੇ ਹਾਂ ਕਦੋਂ ਤਕ ਕਿਹੜੇ ਕਿਹੜੇ ਘਰਾਂ ਵਿੱਚੋਂ, ਕਿੰਨਾ ਚਿਰ ਇਸ ਸਾਉਣ ਦੇ ਮਹੀਨੇ ਗੁਲਗੁਲੇ, ਪਤੌੜ, (ਮਾਲਵੇ ਦੇ ਸਾਡੇ ਇਲਾਕੇ ਵਿੱਚ ਪਕੌੜਿਆਂ ਨੂੰ ਕਹਿੰਦੇ ਹਨ) ਖੀਰ-ਪੂੜੇ, ਮੱਠੀਆਂ ਦੀਆਂ ਮਹਿਕਾਂ ਆਉਂਦੀਆਂ ਰਹਿਣਗੀਆਂਸਾਡੇ ਘਰ ਵਿੱਚ ਇਹ ਤਕਰੀਬਨ ਹਰ ਸਾਲ ਬਣਾਈਆਂ ਜਾਂਦੀਆਂ ਹਨ ਪਰ ਇਸ ਵਾਰ ਬਣਾਉਣ ਦਾ ਜੋ ਮਾਹੌਲ ਕੁਦਰਤੀ ਸਿਰਜਿਆ ਗਿਆ ਉਸਨੇ ਬਹੁਤ ਕੁਝ ਚੇਤੇ ਕਰਾ ਦਿੱਤਾਹੁਣ ਲੋਕ ਸ਼ਾਇਦ ਥੋੜ੍ਹੇ ਜਾਗਰੂਕ ਹੋਏ ਹਨਬਜ਼ਾਰੂ ਚੀਜ਼ਾਂ ਦਾ ਬਹੁਤ ਸੁਆਦ ਚੱਖ ਲਿਆ ਹੈ ਤੇ ਲਗਦਾ ਹੈ ਕਿ ਸਮਝ ਪੈਂਦੀ ਜਾ ਰਹੀ ਹੈ ਕਿ ਇਹ ਚੀਜ਼ਾਂ ਸਾਡੀ ਸਿਹਤ ਲਈ ਕਿੰਨੀਆਂ ਕੁ ਚੰਗੀਆਂ ਹਨ ਅਤੇ ਇਨ੍ਹਾਂ ਨੂੰ ਕਿਵੇਂ, ਕਿਹੜੇ ਤੇਲਾਂ ਅਤੇ ਕਿੰਨੀਆਂ ਕੁ ਸਾਫ਼ ਸੁਥਰੀਆਂ ਥਾਂਵਾਂ ’ਤੇ ਬਣਾਇਆ ਜਾਂਦਾ ਹੈਇਨ੍ਹਾਂ ਨੂੰ ਦੇਖਦੇ ਹੋਏ ਆਪਣੀ ਅਤੇ ਆਪਣੇ ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਲੋਕ ਮੁੜ ਤੋਂ ਆਪਣੇ ਪਰੰਪਰਕ ਅਤੇ ਘਰਾਂ ਵਿੱਚ ਬਣਨ ਵਾਲੇ ਖਾਣਿਆਂ ਵੱਲ ਮੋੜਾ ਘੱਤ ਰਹੇ ਹਨਹੁਣ ਕੁਝ ਘਰਾਂ ਵਿੱਚੋਂ ਇਨ੍ਹਾਂ ਦੇਸੀ ਖਾਣ ਵਾਲੀਆਂ ਚੀਜ਼ਾਂ ਦੀਆਂ ਮਹਿਕਾਂ ਆਉਣ ਲੱਗੀਆਂ ਹਨ, ਜੋ ਇੱਕ ਚੰਗੀ ਗੱਲ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)

More articles from this author