TarlochanSDupalpur8ਹੋਰ ਬੇਲੋੜੇ ਟੂਰਨਾਮੈਂਟਾਂ, ਕਥਿਤ ਸੱਭਿਆਚਾਰਕ ਮੇਲਿਆਂ ਅਤੇ ‘ਪ੍ਰਲੋਕ ਸੁਧਾਰਨ’ ਦੇ ...8 June 2026
(18 ਜੂਨ 2026)


8 June 2026
ਵੀਰ ਸਵਰਨ ਸਿੰਘ ਭੰਗੂ ਜੀ ਦੀਆਂ ਸਰੋਕਾਰ ਵਿੱਚ ਛਪ ਚੁੱਕੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
https://sarokar.ca/2015-02-17-03-32-00/242

ਬੀਤੇ ਦਿਨੀਂ ਅਚਾਨਕ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਸਾਈਕਲ ਸਮੇਤ ਗੰਦੇ ਨਾਲੇ ਵਿੱਚ ਡਿਗ ਕੇ ਜਾਨ ਗਵਾ ਗਏ ਵੀਰ ਸਵਰਨ ਸਿੰਘ ਭੰਗੂ ਬਾਰੇ ਮੈਨੂੰ ਪਹਿਲਾਂ ਬਹੁਤੀ ਜਾਣਕਾਰੀ ਨਹੀਂ ਸੀ
ਪਰ ਪਿਛਲੇ ਸਾਲ (2025 ਵਿੱਚ) ਅਮਰੀਕਾ ਤੋਂ ਪਿੰਡ ਗਏ ਨੂੰ ਮੈਨੂੰ ਜਦੋਂ ਉਨ੍ਹਾਂ ਮੈਸੰਜਰ ’ਤੇ ਸੁਨੇਹਾ ਭੇਜਿਆ ਕਿ ਜਾਂ ਤੁਸੀਂ ਚਮਕੌਰ ਸਾਹਬ ਆਉ ਜਾਂ ਮੈਨੂੰ ਦੱਸੋ, ਮੈਂ ਆਵਾਂ ਤੁਹਾਨੂੰ ਮਿਲਣ, ਤਦ ਮੈਂ ਉਨ੍ਹਾਂ ਦੀ ਫੇਸ-ਬੁੱਕ ਪ੍ਰੋਫਾਈਲ ਖੰਘਾਲੀ ਤਾਂ ਉਨ੍ਹਾਂ ਵੱਲੋਂ ਨਿਭਾਈ ਜਾ ਰਹੀ ਲੋਕ-ਸੇਵਾ ਅਤੇ ਭੰਗੂ ਸਾਹਬ ਦੀ ਮਾਨਵਵਾਦੀ ਇਨਕਲਾਬੀ ਸੋਚ ਤੋਂ ਜਾਣੂ ਹੋਇਆ!

ਖੈਰ, ਉਨ੍ਹਾਂ ਦੇ ਮੋਹ ਪਿਆਰ ਭਰੇ ਸੁਨੇਹੇ ਅਨੁਸਾਰ ਮੈਂ ਉਨ੍ਹਾਂ ਨੂੰ ਇੱਕ ਦਿਨ ਨਵਾਂਸ਼ਹਿਰ ਆਉਣ ਦਾ ਸੱਦਾ ਦਿੱਤਾਦੋ ਢਾਈ ਘੰਟੇ ਵਿਚਾਰਾਂ ਦਾ ਖੂਬ ਅਦਾਨ-ਪ੍ਰਦਾਨ ਹੋਇਆ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਕਿ ਇੱਡਾ ਗੁਣਵਾਨ ਸੱਜਣ ਮੇਰੀ ਨਿਗੂਣੇ ਜਿਹੇ ਦੀ ਵੀ ਇੰਨੀ ਜ਼ਿਆਦਾ ਕਦਰ ਕਰਦਾ ਹੈ। ਉਸ ਮਿਲਣੀ ਤੋਂ ਬਾਅਦ ਮੈਂ ਸ਼ਰਮਿੰਦਗੀ ਦੇ ਅਹਿਸਾਸ ਨਾਲ ਸੋਚਦਾ ਰਿਹਾ ਕਿ ਸਹਿਜ ਸਾਦਗੀ ਦੀ ਮੂਰਤ ਇਸ ਮਹਾਨ ਸੱਜਣ ਨੂੰ ਮਿਲਣ ਵਾਸਤੇ ਤਾਂ ਮੈਨੂੰ ਖੁਦ ਚੱਲ ਕੇ ਸ੍ਰੀ ਚਮਕੌਰ ਸਾਹਿਬ ਜਾਣਾ ਚਾਹੀਦਾ ਸੀ!

ਹੁਣ ਜਦੋਂ ਭੰਗੂ ਸਾਹਬ ਨਾਲ ਹੋਏ ਅਣਕਿਆਸੇ ਹਾਦਸੇ ਦੀ ਖਬਰ ਪੜ੍ਹੀ ਸੁਣੀ ਤਾਂ ਮੈਂ ਸੁੰਨ ਹੋ ਕੇ ਰਹਿ ਗਿਆ! ਮੈਨੂੰ ਆਪਣੀ ਸਾਈਕਲ-ਸੈਰ ਕਰਨ ਵੇਲੇ ਦਾ ਚੇਤਾ ਆ ਗਿਆ। ਪਿੰਡ ਰਹਿੰਦੇ ਸਮੇਂ ਦੌਰਾਨ ਮੈਂ ਵੀ ਲਾਗੇ ਦੇ ਪਿੰਡ ਚਕਲੀ ਸ਼ਜਾਇਤ ਦੀ ਨੈੜੀ ਦੇ ਬਿਨਾਂ ਰੇਲਿੰਗ ਵਾਲੇ ਪੁਲ ਤੋਂ ਸਾਈਕਲ ’ਤੇ ਲੰਘਣ ਵੇਲੇ ਡਿਗਣ ਤੋਂ ਸਹਿਮਿਆ ਡਰਦਾ ਚੁਕੰਨਾ ਹੋ ਜਾਂਦਾ ਹੁੰਦਾ ਸਾਂ।

ਹੁਣ ਅਚਾਨਕ ਆ ਪਏ ਪਤੀ-ਵਿਛੋੜੇ ਨੂੰ ਬੀਬੀ ਗੁਰਪ੍ਰੀਤ ਕੌਰ ਭੰਗੂ, ਬੇਟਾ ਬਾਗੀ ਭੰਗੂ ਅਤੇ ਸਵਰਗੀ ਭੰਗੂ ਜੀ ਦੀ ਵਿੱਦਿਅਕ ਸੰਸਥਾ ਬਸੀ ਗੁੱਜਰਾਂ ਦੇ ਵਿਦਿਆਰਥੀ ਕਿਵੇਂ ਇਹ ਅਸਹਿ ਸੱਟ ਸਹਾਰਨਗੇ?

ਮਰਜ਼ੀ ਨਾਲ ਨਹੀਂ ਜਾਂਦਾ,
ਮਰਜ਼ੀ ਨਾਲ ਨਹੀਂ ਮਰਦਾ‘
ਦੁਨੀਆਂਦਾਰ ਦੇ ਹੱਥਾਂ ਦੇ ਵਿਚ
ਨਾ ਕੁੰਜੀ ਨਾ ਜੰਦਰਾ ਹੈ!’ ...
(ਸਾਧੂ ਸਿੰਘ ਹਮਦਰਦ)

ਵਿਲੱਖਣ ਵਿਚਾਰਾਂ ਵਾਲੇ ਨੇਕ ਇਨਸਾਨ ਭੰਗੂ ਜੀ ਦੀ ਅਚਨਚੇਤ ਜੀਵਨ-ਲੀਲ੍ਹਾ ਸਮਾਪਤ ਕਰ ਦੇਣ ਵਾਲੇ ਉਸ ਮਨਹੂਸ ਗੰਦੇ ਨਾਲੇ ਦੇ ਬਿਨਾਂ ਰੇਲਿੰਗ ਪੁਲ ਉੱਤੇ ਜਿਵੇਂ ਹੁਣ ਕੁਝ ਮਾਨਵ-ਦਰਦੀ ਸੱਜਣਾਂ ਨੇ ਰੇਲਿੰਗ ਬਣਾ ਕੇ ਫਿੱਟ ਕਰ ਦਿੱਤੀ ਹੈ, ਉਸਨੂੰ ਦੇਖਦਿਆਂ ਮੈਨੂੰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਪਿਆਰੇ ਭੰਗੂ ਸਾਹਬ ਆਪਣਾ ਬਲੀਦਾਨ ਦੇ ਕੇ ਲੋਕਾਈ ਨੂੰ ਇਹ ਸੁਨੇਹਾ ਦੇ ਗਏ ਹਨ ਕਿ ਓ ਲੋਕੋ! ਜਿਨ੍ਹਾਂ ਰਾਹਾਂ, ਰਸਤਿਆਂ ਉੱਤੋਂ ਤੁਸੀਂ ਸਵੇਰ ਸ਼ਾਮ ਆਉਣਾ-ਜਾਣਾ ਹੈ, ਆਪਣੀ ਅਤੇ ਆਮ ਲੋਕਾਈ ਦੀ ਸੁਰੱਖਿਆ ਵਾਸਤੇ ਉਨ੍ਹਾਂ ਰਾਹਾਂ ਦੀ ਸਾਰ ਲਵੋ!

ਭੰਗੂ ਸਾਹਿਬ ਦੇ ਅਤਿ ਦੁਖਦਾਈ ਵਿਛੋੜੇ ਦਾ ਵਾਸਤਾ ਹੈ ਦੋਸਤੋ, ਆਪਣੇ ਲਾਗੇ ਦੇ ਜਿਸ ਵੀ ਪੁਲ ਜਾਂ ਕਿਸੇ ਪੁਲੀ ਉੱਤੇ ਲੁੜੀਂਦੀ ਰੇਲਿੰਗ ਵਗੈਰਾ ਨਹੀਂ ਹੈ, ਉੱਥੇ ਰੇਲਿੰਗ ਬਣਾਉਣ ਲਈ ਅੱਜ ਹੀ ਕਮਰਕੱਸੇ ਕਰੋ! ਕਿਤੇ ਕੂਹਣੀ-ਮੋੜ ਉੱਤੇ ਸ਼ੀਸ਼ਾ ਲਵਾਉਣ ਦੀ ਲੋੜ ਹੋਵੇ ਉੱਥੇ ਸ਼ੀਸ਼ੇ ਦਾ ਬੰਦੋਬਸਤ ਕਰੋਹੋਰ ਬੇਲੋੜੇ ਟੂਰਨਾਮੈਂਟਾਂ, ਕਥਿਤ ਸੱਭਿਆਚਾਰਕ ਮੇਲਿਆਂ ਅਤੇ ‘ਪ੍ਰਲੋਕ ਸੁਧਾਰਨ’ ਦੇ ਅਡੰਬਰੀ ਕਰਮ-ਕਾਂਡਾਂ ਦਾ ਖਹਿੜਾ ਛੱਡ ਕੇ ਆਪਣੇ ਇਸ ਜਹਾਨ ਦੇ ਰਾਹ-ਰਸਤੇ ਸਵਾਰ ਲਈਏ ਤਾਂ ਕਿ ਭੰਗੂ ਸਾਹਿਬ ਵਰਗੇ ਸਮਾਜ ਸੁਧਾਰਕ ਸੱਜਣ ਸੁਹੇਲਿਆਂ ਨੂੰ ਮਾਨਵ-ਸੇਵਾ ਦੇ ਕਾਰਜ ਵਿੱਚ-ਵਿਚਾਲੇ ਛੱਡ ਕੇ ਇੱਦਾਂ ਕੀਮਤੀ ਜਾਨ ਨਾ ਗਵਾਉਣੀ ਪਵੇ!

ਇਨ੍ਹਾਂ ਸਤਰਾਂ ਨੂੰ ਕੋਈ ਮਹਿਜ਼ ਅਖਬਾਰੀ ਲਿਖਤ ਹੀ ਨਾ ਸਮਝਣਾ ਦੋਸਤੋ, ਸਗੋਂ ਸਾਰੇ ਪੰਜਾਬ ਵਾਸੀਆਂ ਅੱਗੇ ਇਨ੍ਹਾਂ ਕਰੁਣਾਮਈ ਸ਼ਬਦਾਂ ਵਿੱਚ ਮੈਂ ਆਪਣੇ ਦਿਲ ਦੀ ਦਰਦ-ਵਿੰਨ੍ਹੀਂ ਹੂਕ ਰੱਖ ਰਿਹਾ ਹਾਂ ਪਿਆਰਿਉ!

“ਬਿਛੜਾ ਕੁਛ ਇਸ ਤਰਹ ਸੇ ਕਿ ਰੁੱਤ ਹੀ ਬਦਲ ਗਈ
ਇੱਕ ਸ਼ਖਸ ਸਾਰੇ ਸ਼ਹਰ ਕੋ ਵੀਰਾਨ ਕਰ ਗਯਾ
... ਖਾਲਿਦ ਸ਼ਰੀਫ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)

More articles from this author