TarlochanSDupalpur8ਮੈਂ ਇਸੇ ਕਰਕੇ ਹੀ ਨਹੀਂ ਪੀਂਦਾ ਕਿ ਕੋਈ ਇੱਕ-ਅੱਧ ਧਾਰਮਿਕ ਪ੍ਰਚਾਰਕ ਅਜਿਹਾ ਵੀ ਹੋਣਾ ...
(27 ਜਨਵਰੀ 2026)


ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਸ਼ਹਿਰ ਲਾਗਲੇ ਪਿੰਡ ਪਾਲ੍ਹੇਵਾਲ ਕੁਟੀਆ ਵਿੱਚ ਰਹਿੰਦੇ ਹੁੰਦੇ ਸਨ ਸੰਤ ਗਿਆਨਾ ਨੰਦ
, ਜੋ ਹਮੇਸ਼ਾ ਭਗਵੇਂ ਰੰਗ ਦੀ ਗਿਲਤੀ ਪਹਿਨਦੇ ਸਨਉਨ੍ਹਾਂ ਨੂੰ ਦੇਸੀ ਜੜ੍ਹੀ-ਬੂਟੀਆਂ ਦੀਆਂ ਦਵਾਈਆਂ ਬਣਾਉਣ ਦਾ ਸ਼ਰਫ ਵੀ ਹਾਸਲ ਸੀਸੂਰਤ ਪੱਖੋਂ ਤਾਂ ਉਹ ਸਨ ਘੋਨ ਮੋਨ ਪਰ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਚੰਗੇ ਜਾਣੂ ਹੋਣ ਕਰਕੇ ਦੂਰ ਦੂਰ ਦੇ ਸਿੱਖ ਸਮਾਗਮਾਂ ਵਿੱਚ ਵੀ ਉਨ੍ਹਾਂ ਨੂੰ ਬੁਲਾਇਆ ਜਾਂਦਾ ਸੀਮੇਰਾ ਉਨ੍ਹਾਂ ਨਾਲ ਅਕਸਰ ਮੇਲ ਮਿਲਾਪ ਹੁੰਦਾ ਰਹਿੰਦਾ ਸੀਪਿਆਰ ਨਾਲ ਉਹ ਮੈਨੂੰ ਤ੍ਰੈ-ਨੇਤਰ ਸਿੰਘ’ (ਲੋਚਨ=ਨੇਤਰ) ਕਹਿ ਕੇ ਬੁਲਾਇਆ ਕਰਦੇ ਸਨ

ਸਾਡੇ ਪਿੰਡ ਆਇਆਂ ਕੋਈ ਗੱਲ ਚੱਲੀ ਤਾਂ ਉਨ੍ਹਾਂ ਮੈਨੂੰ ਆਪਣੀ ਇੱਕ ਅਜੀਬ ਜਿਹੀ ਹੱਡ-ਬੀਤੀ ਸੁਣਾਈਇੰਗਲੈਂਡ ਰਹਿੰਦੇ ਉਨ੍ਹਾਂ ਦੇ ਸ਼ਰਧਾਲੂਆਂ ਨੇ ਪਿਆਰ ਸਤਿਕਾਰ ਨਾਲ ਉਨ੍ਹਾਂ ਨੂੰ ਆਪਣੇ ਕੋਲ ਯੂ.ਕੇ ਬੁਲਾਇਆਉੱਥੇ ਜਾ ਕੇ ਸੰਤ ਜੀ ਨੂੰ ਪਤਾ ਲੱਗਾ ਕਿ ਉਹ ਸ਼ਰਧਾਲੂ ਉੱਥੇ ਸ਼ਰਾਬ ਦਾ ਕਾਰੋਬਾਰ ਕਰਦੇ ਹਨਜਿਵੇਂ ਸਾਧ ਬਾਬਿਆਂ ਦੇ ਸ਼ਰਧਾਲੂ ਜਨ ਨਿੱਜੀ ਕਾਰੋਬਾਰ ਵਿੱਚ ਬਣਦੇ ਉਤਪਾਦ ਆਪਣੇ ਸੰਤਾਂ ਨੂੰ ਵਰਤਣ ਲਈ ਭੇਟ ਕਰਕੇ ਜ਼ਿਆਦਾ ਪ੍ਰਸੰਨ ਹੁੰਦੇ ਹਨ, ਤਿਵੇਂ ਇਹ ਇੰਗਲੈਂਡੀਏ ਸ਼ਰਧਾਲੂ ਬਾਬੇ ਗਿਆਨਾ ਨੰਦ ਨੂੰ ਸ਼ਰਾਬ ਦੀ ਪੇਸ਼ਕਸ਼ ਕਰਨ ਲੱਗੇ! ਸੰਤ ਦੱਸਣ ਲੱਗੇ, “ਮੈਂ ਉਨ੍ਹਾਂ ਨੂੰ ਅਕਲ ਨੂੰ ਹੱਥ ਮਾਰੋ!ਕਹਿ ਕੇ ਵਰਜਿਆ ਵੀ ਪਰ ਉਹ ਸ਼ਰਾਬ ਪੀਣ ਬਾਰੇ ਕਈ ਤਰ੍ਹਾਂ ਦੀਆਂ ਦਲੀਲਾਂ ਦੇਣ ਲੱਗ ਪਏਕਦੇ ਕੋਈ ਬੋਤਲ ਮੇਰੇ ਮੋਹਰੇ ਰੱਖ ਕੇ ਕਿਹਾ ਕਰਨ ਕਿ ਇਹ ਸ਼ਰਾਬ ਨਹੀਂ ਜੌਆਂ ਦਾ ਅਰਕ ਹੀ ਹੈਗਰਮੀਆਂ ਵਿੱਚ ਜੌਆਂ ਦੇ ਸੱਤੂ ਵੀ ਸਾਰੇ ਪੀ ਲੈਂਦੇ ਹਨ, ਇਸ ਪਾਣੀਨੂੰ ਵੀ ਸੱਤੂ ਹੀ ਸਮਝੋਕਦੇ ਕਿਸੇ ਹੋਰ ਰੰਗ ਦੀ ਬੋਤਲ ਮੇਰੇ ਅੱਗੇ ਰੱਖਕੇ ਕਹਿਣ ਕਿ ਇਹਨੂੰ ਤਾਂ ਇੱਥੇ ਆਪਣੀਆਂ ਬੀਬੀਆਂ ਵੀ ਪੀ ਲੈਂਦੀਆਂ ਹਨ! ਤੁਸੀਂ ਇਹ ਤਾਂ ਛਕ ਕੇ ਦੇਖੋਮੇਰੇ ਵੱਲੋਂ ਪੱਕਾ ਇਨਕਾਰ ਕਰੀ ਜਾਣ ’ਤੇ ਉਹ ਇੱਕ ਦਿਨ ਥੋੜ੍ਹਾ ਕੁ ਝੁੰਜਲਾ ਕੇ ਕਹਿਣ ਲੱਗੇ ਕਿ ਸੰਤ ਜੀ, ਤੁਸੀਂ ਸਾਡੀ ਸ਼ੌਪ ’ਤੇ ਚੱਲ ਕੇ ਦੇਖਿਉ, ਸਾਡੇ ਕੋਲੋਂ ਰਾਗੀ, ਢਾਡੀ ਅਤੇ ਕਈ ਜਥੇਦਾਰਵੀ ਫਲਾਣੇ ਬਰਾਂਡ ਦੀ ਸ਼ਰਾਬ ਲੈਣ ਆਉਂਦੇ ਹਨਜੇ ਉਹ ਧਾਰਮਿਕ ਪ੍ਰਚਾਰਕ ਲੋਕ ਕਿਤੇ ਥੋੜ੍ਹੀ ਬਹੁਤ ਸ਼ਰਾਬ ਪੀ ਲੈਂਦੇ ਹਨ ਤਾਂ ਸਾਡੀ ਸ਼ਰਧਾ’ ਪੂਰੀ ਕਰਦਿਆਂ ਤੁਹਾਡੇ ਦੋ ਘੁੱਟ ਪੀਣ ਨਾਲ ਕੀ ਗੁਨਾਹ ਹੋ ਚੱਲਿਆ ਐ ਭਲਾ? ਉਨ੍ਹਾਂ ਦੇ ਮੂੰਹੋਂ ਇਹ ਗੱਲ ਸੁਣਕੇ ਮੈਂ ਹੱਸਦਿਆਂ ਕਿਹਾ - ਬੱਸ ਬੱਸ ਬੱਸ ... ਭਾਈ ਸਿੱਖੋ, ਮੈਂ ਇਸੇ ਕਰਕੇ ਹੀ ਨਹੀਂ ਪੀਂਦਾ ਕਿ ਕੋਈ ਇੱਕ-ਅੱਧ ਧਾਰਮਿਕ ਪ੍ਰਚਾਰਕ ਅਜਿਹਾ ਵੀ ਹੋਣਾ ਹੀ ਚਾਹੀਦਾ ਹੈ ਕਿ ਜਿਸਦੀ ਨਾ ਪੀਂਦਾ ਹੋਣ ਦੀਮਿਸਾਲ ਦਿੱਤੀ ਜਾ ਸਕੇ? ਬਈ ਅਜਿਹਾ ਵੀ ਕੋਈ ਚਾਹੀਦਾ ਈ ਐ ਕਿ ਨਹੀਂ?

ਦੂਸਰੀ ਨਿਗੂਣੀ ਜਿਹੀ ਕਮਾਲਮੇਰੇ ਨਿੱਜ ਨਾਲ ਸਬੰਧਤ ਹੈਸਾਡੇ ਪਿੰਡ ਲਾਗੇ ਵਗਦੇ ਸਤਲੁਜ ਦਰਿਆ ਵੱਲ ਦੇ ਪਾਸੇ ਫਲਾਹੀਆਂਨਾਮ ਦੀ ਝਿੜੀ, ਜੋ ਕਿਸੇ ਸਮੇਂ ਪਸ਼ੂਆਂ ਦੀ ਖੁੱਲ੍ਹੀ ਚਰਾਂਦ ਹੁੰਦੀ ਸੀ, ਵਿੱਚ ਪੰਜਾਂ ਪੀਰਾਂ ਦੀ ਇੱਕ ਕਬਰ ਹੈਬਜ਼ੁਰਗ ਦੱਸਦੇ ਹੁੰਦੇ ਸਨ ਕਿ ਸੰਨ ਸੰਤਾਲੀ ਤੋਂ ਪਹਿਲਾਂ ਦੁਪਾਲਪੁਰ ਰਹਿੰਦੇ ਕਈ ਮੁਸਲਿਮ ਪਰਿਵਾਰਾਂ ਵਿੱਚੋਂ ਅਰਾਈਂ ਪਰਿਵਾਰ ਇੱਥੇ ਜੁੰਮੇ (ਸ਼ੁੱਕਰਵਾਰ) ਨੂੰ ਕਵਾਲੀਆਂ ਗਾਉਂਦੇ ਹੁੰਦੇ ਸਨਸਾਡੇ ਬਚਪਨ ਵੇਲੇ ਤਾਂ ਉਹ ਬੇਅਬਾਦ ਜਿਹੀ ਹੁੰਦੀ ਸੀ ਪਰ ਹੌਲੀ ਹੌਲੀ ਲੋਕ ਉੱਥੇ ਮੱਥਾ ਟੇਕਣ ਲੱਗ ਪਏਸਾਡੇ ਦੇਖਦਿਆਂ ਦੇਖਦਿਆਂ ਉੱਥੇ ਇੱਕ ਮਜੌਰਵੀ ਬਹਿ ਗਿਆ, ਜੋ ਹਰੇਕ ਸਾਲਾ ਕਬਰ ਉੱਤੇ ਸੱਭਿਆਚਾਰਕ ਮੇਲਾ ਵੀ ਕਰਾਉਣ ਲੱਗ ਪਿਆ

ਦੇਖਾ ਦੇਖੀ ਸਾਡੇ ਪਿੰਡ ਦੇ ਬਹੁਤੇ ਲੋਕਾਂ ਵਾਂਗ ਵੀਰਵਾਰ ਜਾਂ ਸ਼ੁੱਕਰਵਾਰ ਵਾਲੇ ਦਿਨ ਇੱਕ ਉਹ ਪਰਿਵਾਰ ਵੀ ਪੰਜਾਂ ਪੀਰਾਂ ਦੇ ਮੱਥਾ ਟੇਕਣ ਜਾਣ ਲੱਗ ਪਿਆ, ਜਿਸ ਟੱਬਰ ਦਾ ਇੱਕ ਨੌਜਵਾਨ ਮੁੰਡਾ ਮੇਰੇ ਛੋਟੇ ਭਰਾ ਦਾ ਹਮਜਮਾਤੀ ਸੀਇਸੇ ਕਾਰਨ ਉਹਦੀ ਸਾਡੇ ਨਾਲ ਚੰਗੀ ਬਹਿਣੀ-ਉੱਠਣੀ ਸੀਉਹ ਮੁੰਡਾ ਅਕਸਰ ਸਾਡੇ ਨਾਲ ਗੁਰਮਤਿ ਜਾਂ ਗੁਰਬਾਣੀ ਬਾਰੇ ਵੀ ਸਵਾਲ-ਜਵਾਬ ਕਰਦਾ ਰਹਿੰਦਾ ਸੀਉਹਦੇ ਘਰ ਦੇ ਦੂਸਰੇ ਜੀਅ ਤਾਂ ਗਾਹੇ ਬਗਾਹੇ ਪੰਜੀਂ ਪੀਰੀਂ ਚਿਰਾਗ਼ਵਗੈਰਾ ਕਰਨ ਚਲੇ ਜਾਂਦੇ ਪਰ ਉਹ ਨਹੀਂ ਸੀ ਕਦੇ ਉੱਥੇ ਜਾਂਦਾ!

ਇਸੇ ਦੌਰਾਨ ਕੁਝ ਅਰਸੇ ਬਾਅਦ ਸਾਡੇ ਪਿੰਡ ਦੇ ਇੱਕ ਹੋਰ ਕਹਿੰਦੇ ਕਹਾਉਂਦੇ ਸਿੱਖ ਪਰਿਵਾਰਨੇ ਵੀ ਪੰਜ ਪੀਰਾਂ ਦੀ ਕਬਰ ’ਤੇ ਜਾਣਾ ਸ਼ੁਰੂ ਕਰ ਦਿੱਤਾਫਲਾਹੀਆਂ ਵਾਲੀ ਕਬਰ ਦੇ ਨਵੇਂ ਨਵੇਂ ਸ਼ਰਧਾਲੂ ਬਣੇ ਇਸ ਸਿੱਖ ਪਰਿਵਾਰਦੀ ਮਿਸਾਲ ਦਿੰਦਿਆਂ ਉਸ ਮੁੰਡੇ ਦੇ ਘਰ ਵਾਲਿਆਂ ਨੇ ਕਿਹਾ, “ਕਾਕਾ, ਦੇਖ ਲੈ ਫਲਾਣਿਆਂ ਦਾ ਟੱਬਰ ਵੀ ਚਿਰਾਗ਼ ਕਰਨ ਲੱਗ ਪਿਆ ਐ! ਹੁਣ ਤਾਂ ਤੂੰ ਸਾਡੇ ਨਾਲ ਪੰਜੀ ਪੀਰੀਂ ਚੱਲਿਆ ਕਰ ਮੱਥਾ ਟੇਕਣ?”

ਉਸ ਮੁੰਡੇ ਨੇ ਸਾਡੇ ਘਰੇ ਆ ਕੇ ਮੈਨੂੰ ਦੱਸਿਆ, “ਭਾਅ ਜੀ, ਮੈਂ ਤੁਹਾਡਾ ਨਾਂ ਲੈ ਕੇ ਆਪਣੇ ਘਰਦਿਆਂ ਨੂੰ ਕਿਹਾ ਕਿ ਜਿਸ ਦਿਨ ਬੀਰੇ ਹੁਣਾ ਦੇ ਘਰਦੇ ਉੱਥੇ ਜਾਣ ਲੱਗ ਪਏ, ਫੇਰ ਮੈਨੂੰ ਦੱਸਿਉ, ਮੈਂ ਵੀ ਜ਼ਰੂਰ ਚਲਾ ਜਾਇਆ ਕਰਾਂਗਾ ਤੁਹਾਡੇ ਨਾਲ।”

ਤਦ ਮੈਂ ਦੇਖ ਅਚੰਭਤ ਹੋਇਆ
ਸਿੱਖਾਂ ਦੀ ਕਿਸਮਤ ਪਰ ਰੋਇਆ
ਦੇਖੋ ਯਾਰੋ ਇਹ ਗੁਰ ਪੰਥ
ਗੁਣਦਾ ਮੂਲ ਨਾ ਗੁਰੂ ਗ੍ਰੰਥ
ਜਗ੍ਹਾ ਜਗ੍ਹਾ ਪਰ ਭਟਕਤ ਅਜਿਹੇ
ਭੁੱਖਾ ਕਾਗ ਕੁਰੰਗ ਪਰ ਜੈਸੇ… … … (ਗਿਆਨੀ ਦਿੱਤ ਸਿੰਘ ਲਿਖਤ ਕਿਤਾਬ ‘ਗੁੱਗਾ ਗਪੌੜਾ ਤੇ ਸੁਲਤਾਨ ਪੁਆੜਾ’ ਸਫਾ- 45)

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)

More articles from this author