TarlochanSDupalpur8ਸਿੰਘਾਂ ਦੀਆਂ ਪਿੱਠਾਂ ਵਿੱਚੋਂ ਖੂਨ ਚੋਂਦਾ ਦੇਖ ਕੇ ਸਾਨੂੰ ਚੜ੍ਹ ਗਈਆਂ ਲਾਲੀਆਂ… ਅਸੀਂ ਵੀ ...30 March 2026
(30 ਮਾਰਚ 2026)



30 March 2026
ਲੰਘੀ 22 ਮਾਰਚ ਵਾਲੇ ਦਿਨ ਜਲੰਧਰੋਂ ਛਪਦੀ ਇੱਕ ਅਖਬਾਰ ਵਿੱਚ ਬਬਰ ਅਕਾਲੀਆਂ ਦੇ ਪਿੰਡਾਂ, ਠਾਹਰਾਂ ਬਾਰੇ ਛਪਿਆ ਲੇਖ ਪੜ੍ਹ ਰਿਹਾ ਸਾਂ
ਛੇ ਦਹਾਕਿਆਂ ਤੋਂ ਕੁਝ ਸਾਲ ਹੋਰ ਵੱਧ ਜ਼ਿੰਦਗੀ ਮੈਂ ਬਿਸਤ ਦੁਆਬ ਇਲਾਕੇ ਵਿੱਚ ਬਿਤਾਈ ਹੈਇਲਾਕੇ ਵਿੱਚ ਘੁੰਮਦਿਆਂ ਫਿਰਦਿਆਂ ਬਬਰ ਅਕਾਲੀਆਂ ਦੇ ਪਿੰਡਾਂ ਦੀਆਂ ਸੱਥਾਂ ਵਿੱਚ ਵੀ ਬਹੁਤ ਸੁਣੇ ਅਤੇ ਮਗਰੋਂ ਕਿਤਾਬਾਂ ਪੜ੍ਹਨ ਸਦਕਾ ਬਬਰ ਅਕਾਲੀ ਸਾਹਿਤ ਪ੍ਰਤੀ ਮੇਰਾ ਬਹੁਤ ਝੁਕਾਅ ਰਿਹਾ ਹੈਉਕਤ ਲੇਖ ਵਿੱਚ ਆਪਣੇ ਲਾਗਲੇ ਪਿੰਡ ਦੌਲਤ ਪੁਰ ਤੋਂ ਬਬਰ ਕਰਮ ਸਿੰਘ ਐਡੀਟਰ ਦੇ ਗੁਆਂਢੀ ਪਿੰਡ ਭਕੜੁੱਦੀ (ਹੁਣ ਕਿਸ਼ਨ ਪੁਰ) ਨੂੰ ਤਿੰਨ ਜਗਾਹ ਗਲਤ ‘ਫਕਰੂੰਦੀ’ ਤੇ ‘ਭਕਰੂੰਦੀ’ ਅਤੇ ਮਾਹਲ ਗਹਿਲਾਂ ਨੂੰ ‘ਮਾਹਲਾਂ ਗਹਿਲਾਂ’ ਲਿਖਿਆ ਦੇਖਿਆਇਹ ਸ਼ਾਇਦ ਲੇਖ ਦੇ ਲੇਖਕ ਵੱਲੋਂ ਕਿਸੇ ਅੰਗਰੇਜ਼ੀ ਕਿਤਾਬ ਵਿੱਚੋਂ ਪੜ੍ਹਕੇ ਲਿਖਣ ਕਾਰਨ ਅਜਿਹਾ ਹੋਇਆ ਹੋਵੇਗਾਇੰਜ ਹੀ ਬਬਰਾਂ ਦੇ ਸੰਗੀ ਸਾਥੀ ਰਹੇ ਜਥੇਦਾਰ ਸੰਸਾਰ ਸਿੰਘ (ਜਿਨ੍ਹਾਂ ਦੇ ਮੈਂ ਕਾਫੀ ਬਿਰਧ ਅਵਸਥਾ ਵਿੱਚ ਦਰਸ਼ਨ ਕੀਤੇ ਹੋਏ ਹਨ) ਦੇ ਪਿੰਡ ਮਜਾਰਾ ਕਲਾਂ ਨੂੰ ਵੀ ‘ਮੁਜਾਰਾ ਕਲਾਂ’ ਲਿਖਿਆ ਗਿਆ ਹੈ ਉਸ ਅਖਬਾਰ ਨੂੰ ਦਰੁਸਤੀ ਵਾਸਤੇ ਖਤ ਲਿਖਣ ਤੋਂ ਬਾਅਦ ਮੇਰੇ ਜ਼ਿਹਨ ਵਿੱਚ ਬਬਰ ਸੂਰਮਿਆਂ ਬਾਰੇ ਇਹ ਵਿਚਾਰ-ਲੜੀ ਚੱਲ ਪਈ:

ਬਬਰ ਕਰਮ ਸਿੰਘ ਦੇ ਪਿੰਡ ਦੌਲਤ ਪੁਰ ਵਿੱਚੋਂ ਲੰਘ ਕੇ ਜਦੋਂ ਅਸੀਂ ਗੜ੍ਹਸ਼ੰਕਰ ਵੱਲ ਵਾਕਿਆ ਆਪਣੇ ਨਾਨਕੇ ਪਿੰਡ ਧਮਾਈ ਨੂੰ ਜਾਂਦੇ ਹੁੰਦੇ ਸਾਂ ਤਦ ਰਾਹ ਵਿੱਚ ਹਿਆਤ ਪੁਰ ਰੁੜਕੀ ਪਿੰਡ ਨੂੰ ਜਾਂਦੀ ਲਿੰਕ ਰੋਡ ਉੱਤੇ ਸਾਈਨ ਬੋਰਡ ਲੱਗਾ ਹੁੰਦਾ ਸੀ; ਬਬਰ ਧਰਮ ਸਿੰਘ ਮਾਰਗ!ਕਈ ਸਾਲ ਉਹ ਸਾਈਨ ਬੋਰਡ ਗੜ੍ਹਸ਼ੰਕਰ-ਬਲਾਚੌਰ ਰੋਡ ਉੱਤੇ ਲੱਗਾ ਹੋਇਆ ਅਸੀਂ ਦੇਖਦੇ ਰਹੇ ਹਾਂ ਪਰ ਲੰਮੇ ਅਰਸੇ ਤੋਂ ਹਿਆਤ ਪੁਰ ਰੁੜਕੀ ਦੇ ਬਬਰ ਧਰਮ ਸਿੰਘ ਦੇਸ਼ ਭਗਤ ਦਾ ਨਾਮ ਕਿਤੇ ਨਹੀਂ ਦਿਸਿਆ

ਇਸ ਲੇਖ ਵਿੱਚ ਬਬਰ ਅਕਾਲੀਆਂ ਦੇ ‘ਉਡਾਰੂ ਪ੍ਰੈੱਸ’ ਸਾਈਕਲੋਸਟਾਈਲ ਮਸ਼ੀਨ ਬਾਰੇ ਵੀ ਦੱਸਿਆ ਗਿਆ ਹੈ ਕਿ ਬਬਰਾਂ ਦੇ ਅੰਡਰਗਰਾਊਂਡ ਰਹਿਣ ਕਰਕੇ ਉਸ ਮਸ਼ੀਨ ਨੂੰ ਇੱਧਰ-ਉੱਧਰ ਲਿਜਾਣ ਲਈ ਕੋਈ ਤਕੜੇ ਜੁੱਸੇ ਵਾਲਾ ਸੱਜਣ ਹੀ ਚੁੱਕ ਸਕਦਾ ਸੀ! ਬਬਰ ਅਕਾਲੀਆਂ ਦੀਆਂ ਜੁਝਾਰੂ ਸਰਗਰਮੀਆਂ ਦੇ ਕਈ ਕਿੱਸੇ ਮੈਂ ਸਵਰਗੀ ਬੁੱਧ ਸਿੰਘ ਢਾਹਾਂ ਮੂੰਹੋਂ ਵੀ ਸੁਣੇ ਹੋਏ ਹਨਉਨ੍ਹਾਂ ਨੇ ਇਸ ਮਸ਼ੀਨ ਬਾਰੇ ਇੱਕ ਵਾਕਿਆ ਸੁਣਾਉਂਦਿਆਂ ਦੱਸਿਆ ਕਿ ਜਦੋਂ ਇੱਕ ਵਾਰ ਬੰਗੇ ਲਾਗੇ ਸੂੰਢ ਪਿੰਡ ਦੇ ਅੰਗਰੇਜ਼ ਪ੍ਰਸਤ ਲੋਕ ਇੱਕ ਸ਼ਾਮ ਬਬਰਾਂ ਦੇ ਜਥੇ ਮਗਰ ਪੈ ਗਏ ਤਾਂ ਸਾਈਕਲੋਸਟਾਈਲ ਮਸ਼ੀਨ ਮੋਢਿਆਂ ਉੱਤੇ ਚੁੱਕਣੀ ਪੈ ਗਈ ਸਿਹਤ ਪੱਖੋਂ ਜ਼ਰਾ ਲਿੱਸੇ ਦਲੀਪ ਸਿੰਘ ਗੋਸਲ ਨੂੰ! ਮੱਕੀਆਂ, ਕਮਾਦਾਂ ਵਿੱਚੀਂ ਵੱਟ-ਬੰਨਿਆਂ ਉੱਤੋਂ ਭੱਜਦਿਆਂ ਗੋਸਲ ਸਾਹਿਬ ਦੀ ਪਿੱਠ ਅਤੇ ਮੋਢੇ ਛਿੱਲੇ ਗਏਰਾਤੋ ਰਾਤ ਕਿਸੇ ਟਿਕਾਣੇ ’ਤੇ ਪਹੁੰਚ ਕੇ ਗੋਸਲ ਸਾਹਬ ਆਪਣੇ ਬਬਰ ਸਾਥੀਆਂ ਨੂੰ ਹੱਸਦਿਆਂ ਕਹਿੰਦੇ, “ਆਹ ਛਾਪੇ-ਖਾਨੇ ਨੇ ਤਾਂ ਅੱਜ ਮੇਰੇ ਮੋਢਿਆਂ ’ਤੇ ਹੀ ਖਬਰਾਂ, ਇਸ਼ਤਿਹਾਰ ਛਾਪ ਦਿੱਤੇ ਆ ਭਰਾਵੋ!”

ਸੰਨ 1967-68 ਵਿੱਚ ਜਦੋਂ ਮੈਂ ਹੋਸ਼ ਸੰਭਾਲਿਆ ਤਾਂ ਮੇਰਾ ਸਿੰਘ ਸਭੀਆ ਬਾਪ ਮੈਨੂੰ ਸਾਈਕਲ ’ਤੇ ਬਿਠਾ ਕੇ ਨੇੜੇ-ਤੇੜੇ ਦੇ ਇਤਿਹਾਸਕ ਪਿੰਡਾਂ-ਥਾਂਵਾਂ ਤੋਂ ਇਲਾਵਾ ਕਈ ਬਜ਼ੁਰਗਾਂ ਦੀ ਸੰਗਤ ਵਿੱਚ ਵੀ ਲਿਜਾਂਦਾ ਰਹਿੰਦਾ ਸੀਸਾਡੇ ਪਿੰਡ ਦੁਪਾਲ ਪੁਰ ਤੋਂ ਲਹਿੰਦੇ ਪਾਸੇ ਕਾਜ਼ਮ ਪੁਰ ਪਿੰਡ ਦੀ ਗੁੱਠ ਵਿੱਚ ਵਾਕਿਆ ਇੱਕ ਘਰ ਹੁੰਦਾ ਸੀਖਜੂਰਾਂ, ਫਲਾਹੀਆਂ, ਜੰਗਲੀ ਕਿੱਕਰਾਂ ਅਤੇ ਸਰਵਾੜ੍ਹ ਆਦਿ ਦੇ ਸੰਘਣੇ ਝਾੜ-ਝੂੰਡੇ (ਝਾੜ ਝੂੰਡੇ ਕਿ ਝਾੜ-ਝੀਂਡੇ? - ਪਾਠਕ ਦੱਸਣ) ਵਿੱਚ ਘਿਰਿਆ ਹੋਣ ਕਰਕੇ ਇਲਾਕੇ ਵਿੱਚ ਉਹ ਘਰ ਬਬਰਾਂ ਦੇ ਝਿੜੇਵਜੋਂ ਮਸ਼ਹੂਰ ਹੁੰਦਾ ਸੀਆਪਣੇ ਬਾਪ ਨਾਲ ਉਦੋਂ ਕਾਜ਼ਮ ਪੁਰ ਗਏ ਹੋਏ ਨੇ ਮੈਂ ਉਸ ਝਿੜੇ ਵਿੱਚ ਰਹਿ ਰਹੇ ਇੱਕ ਬਜ਼ੁਰਗ ਦੇ ਦਰਸ਼ਨ ਕੀਤੇ ਹੋਏ ਨੇਆਪਣਾ ਆਖਰੀ ਸਮਾਂ ਮੰਜੇ ਉੱਤੇ ਬਿਤਾ ਰਹੇ ਬਬਰਾਂ ਦੇ ਸਾਥੀ ਰਹੇ ਉਸ ਬਜ਼ੁਰਗ ਦਾ ਪ੍ਰਭਾਵਸ਼ਾਲੀ ਚਿਹਨ-ਚੱਕਰ ਮੇਰੇ ਮਨ-ਮਸਤਕ ਵਿੱਚ ਗੂੜ੍ਹਾ ਉੱਕਰਿਆ ਹੋਇਆ ਹੈਉਨ੍ਹਾਂ ਵੱਲੋਂ ਭਾਈਆ ਜੀ ਨਾਲ ਕੀਤੀਆਂ ਗੱਲਾਂ ਦੇ ਕੁਝ ਬੋਲ ਹਾਲੇ ਵੀ ਮੈਨੂੰ ਧੁੰਦਲੇ-ਧੁੰਦਲੇ ਯਾਦ ਹਨ,

“... ਉੱਧਰੋਂ ਪੁਲੀਸ ਦੀਆਂ ਡਾਂਗਾਂ ਨਾਲ ਜਖਮੀਂ ਤੇ ਨਿਢਾਲ ਹੋਏ ਸਿੰਘ ਆਉਂਦੇ ਦੇਖ ਕੇ ਸਾਡਾ ਜਥੇਦਾਰ ਕਹਿੰਦਾ- ਉਏ ਮੁੰਡਿਉ ਦੇਖ ਲਉ ਅੱਗੇ ਆਹ ਹਾਲ ਕਰਨਾ ਐਂ ਸਾਡਾ ਗੋਰੀ ਪੁਲੀਸ ਨੇ ... ਜੇ ਪਿੱਛੇ ਮੁੜਨਾ ਤਾਂ ਹੁਣੇ ਮੁੜ ਜਾਓ…! ... ਲਉ ਗਿਆਨੀ ਜੀ… ਸਿੰਘਾਂ ਦੀਆਂ ਪਿੱਠਾਂ ਵਿੱਚੋਂ ਖੂਨ ਚੋਂਦਾ ਦੇਖ ਕੇ ਸਾਨੂੰ ਚੜ੍ਹ ਗਈਆਂ ਲਾਲੀਆਂ… ਅਸੀਂ ਵੀ ਅੱਗੇ ਜਾ ਕੇ ਗੋਰਿਆਂ ਦਾ ਘੋਰ ਜ਼ੁਲਮ ਸਹਾਰਿਆ…!”

ਬਬਰ ਸੂਰਮਿਆਂ ਦੇ ਇਤਿਹਾਸ ਦੀਆਂ ਲਿਖਤਾਂ ਵਿੱਚ ‘ਬਬਰਾਂ ਦੇ ਝਿੜੇ’ ਵਾਲੇ ਇਸ ਪਿੰਡ ਕਾਜ਼ਮ ਪੁਰ ਦਾ ਜ਼ਿਕਰ ਹੋਣੋ ਪਤਾ ਨਹੀਂ ਕਿਵੇਂ ਰਹਿ ਗਿਆ ਹੋਵੇਗਾ?

ਬਬਰ ਅਕਾਲੀਆਂ ਬਾਰੇ ਹੀ ਇੱਕ ਗੱਲ ਹੋਰ:

ਜਦੋਂ ਆਮ ਘਰਾਂ ਵਿੱਚ ਰੇਡੀਓ (ਟ੍ਰਾਂਜ਼ਿਸਟਰ) ਆ ਗਏ ਉਦੋਂ ਅਕਾਸ਼ਵਾਣੀ ਜਲੰਧਰ ਦੇ ਦਿਹਾਤੀ ਪ੍ਰੋਗਰਾਮ ਵਿੱਚ ਇੱਕ ਵਾਰ ਅਸੀਂ ਕਿਸੇ ਬਜ਼ੁਰਗ ਅਜ਼ਾਦੀ ਘੁਲਾਟੀਏ ਦੀ ਇੰਟਰਵਿਊ ਸੁਣ ਰਹੇ ਸਾਂਸਵਾਲ ਕਰਤਾ ਨੇ ਉਨ੍ਹਾਂ ਨੂੰ ਪੁੱਛਿਆ ਕਿ ਦੁਆਬੇ ਦੇ ਬਬਰ ਰਤਨ ਸਿੰਘ ਰੱਕੜ ਦੀ ਸੂਰਮਗਤੀ ਦੇ ਕਿੱਸੇ ਵੀ ਬੜੇ ਮਸ਼ਹੂਰ ਹਨਕੀ ਤੁਸੀਂ ਜੰਗੇ ਅਜ਼ਾਦੀ ਦੌਰਾਨ ਕਦੇ ਰੱਕੜ ਸਾਹਬ ਦੇ ਵੀ ਦਰਸ਼ਨ ਕੀਤੇ?

ਸੁਤੰਤਰਤਾ ਸੈਨਾਨੀ ਬਜ਼ੁਰਗ ਕਹਿੰਦੇ ਕਿ ਮੈਨੂੰ ਰੱਕੜ ਹੁਣਾ ਦੇ ਦਰਸ਼ਣ ਤਾਂ ਨਹੀਂ ਹੋਏ ਪਰ ਉਨ੍ਹਾਂ ਦੀ ਬਬਰ ਸ਼ੇਰ ਵਰਗੀ ਗਰਜਵੀਂ ਅਵਾਜ਼ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੀ ਹੈ! ਵਿਸਥਾਰ ਨਾਲ ਗੱਲ ਦੱਸਦਿਆਂ ਉਹ ਅਜ਼ਾਦੀ ਘੁਲਾਟੀਏ ਬਜ਼ੁਰਗ ਕਹਿੰਦੇ;

“ਇਕ ਗੱਦਾਰ ਦੀ ਗੱਦਾਰੀ ਕਾਰਨ ਮੈਂ ਜੇਲ੍ਹ ਵਿੱਚ ਬੰਦ ਸਾਂਮੇਰੀ ਬੈਰਕ ਵਿੱਚ ਰੋਟੀ ਦੇਣ ਆਉਂਦੇ ਇੱਕ ਪੁਲਸੀਏ ਨੇ ਰੋਟੀ ਫੜਾ ਕੇ ਮੈਨੂੰ ਭੱਦੀ ਜਿਹੀ ਟਿੱਚਰ ਕੀਤੀ ਅਖੇ ਲੈ ‘ਚੂਰੀ’ ਖਾ ਲੈ ਸੂਰਮਿਆ!’

ਮੈਂ ਤਾਂ ਹਾਲੇ ਕੁਝ ਨਾ ਬੋਲਿਆ ਪਰ ਮੇਰੇ ਨਾਲ ਦੀ ਬੈਰਕ ਵਿੱਚੋਂ ਸ਼ੇਰ ਦੇ ਦਹਾੜਨ ਵਰਗੀ ਅਵਾਜ਼ ਗੂੰਜੀ, “ਆਹ ਕਿਹੜਾ ਹਰਾਮੀ ਆਪਣੀ ਮੌਤ ਨੂੰ ’ਵਾਜਾਂ ਮਾਰਦਾ ਐ ਉਏ? ਸਾਡੇ ਦੇਸ ਭਗਤ ਨੂੰ ਟਿੱਚਰ ਕਰਕੇ ਮਰਨਾ ਐਂ ਤੂੰ?”

ਬਜ਼ੁਰਗ ਕਹਿੰਦਾ ਕਿ ਨਾਲ ਦੀ ਬੈਰਕ ਵਿੱਚੋਂ ਗਰਜ਼ ਸੁਣਕੇ ਪੁਲਸੀਏ ਦੀਆਂ ਲੱਤਾਂ ਕੰਬਣ ਲੱਗ ਪਈਆਂ। ਨਾਲ ਹੀ ਉਹ ਮੁਆਫੀ ਮੰਗਣ ਵਾਂਗ ਬੋਲਿਆ, “ਜੀ ਰੱਕੜ ਸਾਬ੍ਹ … ਰੱਕੜ ਸਾਬ੍ਹ, ਮ… ਮ… ਮੈਂ ਤਾਂ ਕੁਛ ਨੀ ਕਿਹਾ ਜੀ ਸਰਦਾਰ ਜੀ ਨੂੰ!”

ਬਬਰ ਰਤਨ ਸਿੰਘ ਰੱਕੜ ਵੀ ਸਾਡੇ ਇਲਾਕੇ ਵਿੱਚੋਂ ਗੁਜ਼ਰਦੀ ਬਿਸਤ ਦੁਆਬ ਨਹਿਰ ਕੰਢੇ ਸਥਿਤ ਪਿੰਡ ਰੱਕੜ ਬੇਟ ਤੋਂ ਸਨ, ਜਿਨ੍ਹਾਂ ਦੀ ਸੂਰਮਗਤੀ ਦੇ ਦਿਲਚਸਪ ਕਿੱਸੇ ਇਲਾਕੇ ਦੀਆਂ ਪੇਂਡੂ ਸੱਥਾਂ ਵਿੱਚ ਅਕਬਰ-ਬੀਰਬਲ ਦੀਆਂ ਕਥਾਵਾਂ ਵਾਂਗ ਸੁਣੇ-ਸੁਣਾਏ ਜਾਂਦੇ ਸਨ!

ਦਾਤਾ ਤੇ ਭਗਤ ਸੂਰਮੇਂ
ਤਿੰਨੇ ਜੱਗ ਜਿਊਂਦੇ ਨੇ!’

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)

More articles from this author