JagdevSharmaBugra8ਕੋਈ ਦੋ ਕੁ ਮਹੀਨਿਆਂ ਬਾਅਦ ਦੋਵੇਂ ਪਿਉ ਪੁੱਤ ਮੇਰੇ ਸਾਹਮਣੇ ਖੜ੍ਹੇ ਸਨ ਉਹਨਾਂ ਦੇ ਹੱਥ ...
(11 ਅਪਰੈਲ 2026)


ਗੱਲ ਗਿਆਰਾਂ ਬਾਰਾਂ ਸਾਲ ਪੁਰਾਣੀ ਹੈ
ਮੈਂ ਇੱਕ ਕਸਬੇ ਵਿੱਚ ਸਾਡੀ ਬੈਂਕ ਦੀ ਸ਼ਾਖਾ ਦਾ ਮੁਖੀ ਸਾਂਕਸਬੇ ਦੇ ਨੇੜਲੇ ਪਿੰਡ ਦਾ ਇੱਕ ਵਸਨੀਕ ਸਾਡੀ ਬਰਾਂਚ ਦਾ ਗਾਹਕ ਸੀਉੱਚੇ ਲੰਮੇ ਕੱਦ ਦਾ ਇਹ ਗਾਹਕ, ਪੰਜੇ ਕੱਕਾਰਾਂ ਦਾ ਧਾਰਨੀ ਸੀਮੱਧ ਵਰਗੀ ਕਿਸਾਨੀ, ਉੱਤੋਂ ਚਾਰ ਭਰਾਇਸੇ ਕਰਕੇ ਇਸ ਵੱਡੇ ਭਰਾ ਨੇ ਸ਼ਹਿਰ ਨੁਮਾ ਕਸਬੇ ਵਿੱਚ ਖਾਦ, ਬੀਜ ਅਤੇ ਦਵਾਈਆਂ ਦੀ ਦੁਕਾਨ ਕਰ ਰੱਖੀ ਸੀਵਧੀਆ ਸੁਭਾਅ ਹੋਣ ਕਾਰਨ ਦੁਕਾਨ >ਤੇ ਗਾਹਕੀ ਵਧੀਆ ਸੀਥੋਕ ਵਿਕ੍ਰੇਤਾਵਾਂ, ਜਿਨ੍ਹਾਂ ਤੋਂ ਉਹ ਮਾਲ ਖਰੀਦਦਾ ਸੀ, ਨੂੰ ਪੈਸੇ ਉਹ ਸਾਡੀ ਬਰਾਂਚ ਰਾਹੀਂ ਭੇਜਿਆ ਕਰਦਾ ਸੀ ਸੀਜ਼ਨ ਮੌਕੇ ਹਰ ਦੂਜੇ ਤੀਜੇ ਦਿਨ ਅਤੇ ਗੈਰ ਸੀਜ਼ਨ ਵਿੱਚ ਹਰ ਦਸਵੇਂ ਪੰਦਰਵੇਂ ਦਿਨ ਉਸਦਾ ਬੈਂਕ ਵਿੱਚ ਗੇੜਾ ਲਗਦਾ ਰਹਿੰਦਾ ਸੀਜਦੋਂ ਕਦੇ ਵੀ ਉਸਨੇ ਬੈਂਕ ਆਉਣਾ, ਉਹ ਮੈਨੂੰ ਮੇਰੇ ਕੈਬਿਨ ਵਿੱਚ ਆ ਕੇ ਫਤਹਿ ਜ਼ਰੂਰ ਬੁਲਾਉਂਦਾਉਸਦਾ ਲੈਣ ਦੇਣ ਵਧੀਆ ਸੀਬੈਂਕ ਵੀ ਅਜਿਹੇ ਗਾਹਕਾਂ ਦੀ ਭਾਲ ਵਿੱਚ ਰਹਿੰਦਾ ਹੈਇੱਕ ਦਿਨ ਮੈਂ ਉਸਨੂੰ ਆਪਣੇ ਕੋਲ ਬੁਲਾ ਕੇ ਚਾਹ ਪਾਣੀ ਦੀ ਸੁਲ੍ਹਾ ਮਾਰੀ ਅਤੇ ਬੈਂਕ ਵੱਲੋਂ ਵਪਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਦੇਣ ਲੱਗਿਆਮੇਰੇ ਕਾਫੀ ਜ਼ੋਰ ਪਾਉਣ ’ਤੇ ਉਹ ਅੱਠ ਲੱਖ ਦੀ ਨਕਦ ਉਧਾਰ ਲਿਮਟ ਲੈਣੀ ਮੰਨ ਗਿਆ ਅਤੇ ਲਿਮਟ ਬਣਾ ਦਿੱਤੀ ਗਈ ਸਾਡਾ ਰਿਸ਼ਤਾ ਗਾਹਕ ਅਤੇ ਪ੍ਰਬੰਧਕ ਤੋਂ ਅੱਗੇ ਵਧ ਕੇ ਦੋਸਤੀ ਵਿੱਚ ਬਦਲ ਗਿਆਇੱਕ ਦਿਨ ਉਹ ਮੈਨੂੰ ਕਹਿਣ ਲੱਗਿਆ, “ਮੈਨੇਜਰ ਸਾਹਿਬ! ਇੱਕ ਸਮੱਸਿਆ ਆ ਗਈ ਹੈ। ਮੇਰਾ ਬੇਟਾ ਕਾਲਜ ਪੜ੍ਹਦਾ ਹੈ, ਕਾਲਜ ਵਾਲਿਆਂ ਨੇ ਉਸਨੂੰ ਬੈਂਕ ਵਿੱਚ ਖਾਤਾ ਖੋਲ੍ਹ ਕੇ ਖਾਤਾ ਨੰਬਰ ਲਿਆਉਣ ਨੂੰ ਕਿਹਾ ਹੈਸਮੱਸਿਆ ਇਹ ਹੈ ਕਿ ਕਾਲਜ ਦੇ ਟਾਈਮ ਹੀ ਬੈਂਕ ਦਾ ਖਾਤਾ ਖੋਲ੍ਹਣ ਦਾ ਟਾਈਮ ਹੁੰਦਾ ਹੈ, ਟਾਈਮ ਸੈੱਟ ਨਹੀਂ ਬੈਠਦਾ। ਖਾਤਾ ਕਿਵੇਂ ਖੋਲ੍ਹੀਏ?”

ਇਹ ਕਿਹੜੀ ਵੱਡੀ ਗੱਲ ਐ। ਨਾਲੇ ਅਸੀਂ ਕਿਸ ਮਰਜ਼ ਦੀ ਦਵਾ ਹਾਂ? ਕਾਲਜੋਂ ਆਕੇ ਪੰਜ ਵਜੇ ਤਕ ਉਹ ਜਦੋਂ ਮਰਜ਼ੀ ਮੇਰੇ ਕੋਲੇ ਆ ਕੇ ਦਸਖ਼ਤ ਕਰ ਜਾਵੇ, ਅਗਲੇ ਦਿਨ ਖਾਤਾ ਮੈਂ ਆਪ ਖੁੱਲ੍ਹਵਾ ਦੇਵਾਂਗਾ।” ਮੈਂ ਹੱਲ ਸੁਝਾਇਆਮੈਂ ਮਹਿਸੂਸ ਕੀਤਾ ਕਿ ਗਿਆਨੀ ਜੀ ਦੇ ਸਿਰ ਤੋਂ ਮਣਾਂ ਮੂੰਹੀਂ ਬੋਝ ਉੱਤਰ ਗਿਆ ਸੀ

ਦੋ ਕੁ ਦਿਨ ਬਾਅਦ ਉਸਦਾ ਲੜਕਾ ਮੇਰੇ ਸਾਹਮਣੇ ਖਾਤਾ ਖੁੱਲ੍ਹਵਾਉਣ ਲਈ ਬੈਠਾ “ਹਾਂ ਬਈ! ਕੀ ਨਾਂ ਹੈ ਤੇਰਾ?”

“ਜੀ ਫਲਾਣਾ ਸਿੰਘ।”

ਲਗਦਾ ਤਾਂ ਹੈ ਨੀ।”

ਕਿਉਂ ਜੀ?”

ਗੁੱਸਾ ਨਾ ਕਰੀਂ, ਮੈਂ ਤੇਰਾ ਹੁਲੀਆ ਜਿਹਾ ਦੇਖ ਕੇ ਕਹਿ ਰਿਹਾਂਤੇਰੇ ਪਿਤਾ ਜੀ ਪੱਕੇ ਗੁਰਸਿੱਖ, ਦੋਏ ਵਕਤ ਗੁਰੂ ਘਰ ਜਾਣ ਵਾਲੇ, ਉਹਨਾਂ ਦਾ ਇੱਕ ਰੁਤਬਾ ਹੈ। ਸਮਾਜ ਵਿੱਚ ਉਹਨਾਂ ਦਾ ਸਤਿਕਾਰ ਹੈ। ਲੰਘਦਾ ਵੜਦਾ ਹਰ ਕੋਈ ਉਸਨੂੰ ਸਤਿ ਸ਼੍ਰੀ ਆਕਾਲ ਬੁਲਾ ਕੇ ਲੰਘਦੈ ਮੈਨੂੰ ਬੇਸ਼ਕ ਤੈਨੂੰ ਇਹ ਗੱਲਾਂ ਕਹਿਣ ਦਾ ਹੱਕ ਤਾਂ ਨਹੀਂ ਹੈ, ਪਰ ਕਾਕਾ ਜੀ! ਸਰਦਾਰੀਆਂ ਹੁੰਦੀਆਂ ਨੇ ਸਿਰਾਂ ਨਾਲ ਅਤੇ ਸਿਰ ਹੁੰਦੇ ਨੇ ਦਸਤਾਰਾਂ ਨਾਲਮੇਰੇ ਵੱਲ ਦੇਖ, ਸਿਰ ’ਤੇ ਕੇਸ਼ ਨੇ, ਦਾਹੜੀ ਐ, ਪੱਗ ਬੰਨ੍ਹਦਾ ਹਾਂ। ਲਗਦਾ ਹਾਂ ਨਾ ਪੂਰਾ ਪੰਜਾਬੀ? ਆਪਾਂ ਗੁਰੂਆਂ ਦੇ ਵਾਰਿਸ ਹਾਂ। ਸਾਨੂੰ ਸਾਡੇ ਗੁਰੂਆਂ ਨੇ ਇੱਕ ਸਰੂਪ ਬਖਸ਼ਿਆ ਹੈ। ਤੈਨੂੰ ਵੀ ਮੇਰੀ ਸਲਾਹ ਹੈ ਪੂਰੇ ਗੁਰੂ ਆਲਾ ਬਣਨ ਦੀ। ਸਾਨੂੰ ਮਾਣ ਹੋਣਾ ਚਾਹੀਦਾ ਹੈ, ਸਾਡੇ ਪੰਜਾਬੀ ਹੋਣ ’ਤੇ ਮੇਰੀ ਗੱਲ ’ਤੇ ਗੌਰ ਜ਼ਰੂਰ ਕਰੀਂਹਾਂ, ਖਾਤਾ ਖੋਲ੍ਹਣ ਵਾਲੇ ਫਾਰਮ ਮੈਂ ਤੇਰੇ ਭਰ ਲਏ ਹਨ, ਕੱਲ੍ਹ ਨੂੰ ਖਾਤਾ ਖੁੱਲ੍ਹ ਜਾਏਗਾ। ਕਿਸੇ ਦਿਨ ਆ ਕੇ ਕਾਪੀ ਲੈ ਜਾਣਾ ਅਤੇ ਜੋ ਕੁਝ ਵੀ ਮੈਂ ਤੈਨੂੰ ਕਿਹਾ ਹੈ ਆਪਣੇ ਪਿਤਾ ਜੀ ਨਾਲ ਸਾਂਝਾ ਜ਼ਰੂਰ ਕਰੀਂ।” ਦਸਖ਼ਤ ਕਰਵਾਉਂਦੇ ਕਰਵਾਉਂਦੇ ਮੈਂ ਉਸਨੂੰ ਐਨੀਆਂ ਗੱਲਾਂ ਆਖ ਦਿੱਤੀਆਂ ਸਨ, ਜੋਕਿ ਸ਼ਾਇਦ ਉਸ ਵਕਤ ਉਸਨੂੰ ਕੌੜੀਆਂ ਵੀ ਲੱਗੀਆਂ ਹੋਣ

ਦੋਂਹ ਦਿਨਾਂ ਬਾਅਦ ਰੁਟੀਨ ਵਿੱਚ ਹੀ ਬੈਂਕ ਵਿੱਚ ਆਏ ਉਸ ਲੜਕੇ ਦੇ ਪਿਤਾ ਜੀ ਨੂੰ ਮੈਂ ਬੇਟੇ ਦੀ ਕਾਪੀ ਲੈ ਜਾਣ ਲਈ ਕਿਹਾ ਉਹ ਬੋਲਿਆ, “ਮੈਨੇਜਰ ਸਾਹਿਬ, ਮੈਨੂੰ ਖਾਤਾ ਨੰਬਰ ਨੋਟ ਕਰਵਾ ਦਿਓ, ਕਾਪੀ ਬੇਟਾ ਆਪ ਹੀ ਲੈ ਕੇ ਜਾਵੇਗਾ ਕਿਸੇ ਦਿਨ।”

ਕਿਉਂ?” ਮੇਰਾ ਸਵਾਲ ਸੀ

“ਸਰ, ਉਸ ਦਿਨ ਜਿਹੜੀਆਂ ਗੱਲਾਂ ਤੁਸੀਂ ਉਸਨੂੰ ਸਮਝਾਈਆਂ, ਉਸਨੇ ਉਹ ਸਾਰੀਆਂ ਘਰ ਜਾਕੇ ਸਾਰੇ ਪਰਿਵਾਰ ਨਾਲ ਸਾਂਝੀਆਂ ਕੀਤੀਆਂਤੁਹਾਡੀ ਸਿੱਖਿਆ ਨੇ ਉਸ ਉੱਪਰ ਐਨਾ ਅਸਰ ਕੀਤਾ ਹੈ ਕਿ ਅੱਜ ਕੱਲ੍ਹ ਉਹ ਪੱਗ ਬੰਨ੍ਹਣ ਦਾ ਅਭਿਆਸ ਕਰ ਰਿਹਾ ਹੈਮੈਂ ਤੇ ਉਸਦੀ ਮਾਤਾ ਉਸਨੂੰ ਸਮਝਾ ਕੇ ਹੰਭ ਗਏ ਸਾਂ, “ਅੱਜ ਕੱਲ੍ਹ ਇਹੀ ਸਟਾਈਲ ਚਲਦੈ” ਕਹਿ ਕੇ ਸਾਨੂੰ ਟਾਲ ਦਿੰਦਾ ਸੀਤੁਹਾਡੀਆਂ ਗੱਲਾਂ ਨੂੰ ਉਹ ਮਨ ’ਤੇ ਲਾ ਗਿਆ ਹੈਸਾਡਾ ਪਰਿਵਾਰ ਤੁਹਾਡਾ ਦਿਲੋਂ ਧੰਨਵਾਦੀ ਹੈ

ਕੋਈ ਦੋ ਕੁ ਮਹੀਨਿਆਂ ਬਾਅਦ ਦੋਵੇਂ ਪਿਉ ਪੁੱਤ ਮੇਰੇ ਸਾਹਮਣੇ ਖੜ੍ਹੇ ਸਨ ਉਹਨਾਂ ਦੇ ਹੱਥ ਵਿੱਚ ਮਿਠਾਈ ਦਾ ਡੱਬਾ ਸੀ “ਮੈਨੇਜਰ ਸਾਹਿਬ! ਬੇਟਾ ਕਾਪੀ ਲੈਣ ਆਇਆ ਹੈਨਾਲੇ ਇਸਨੂੰ ਆਸ਼ੀਰਵਾਦ ਦਿਓ, ਅੱਜ ਇਸਦਾ ਜਨਮ ਦਿਨ ਹੈ

ਬੇਟੇ ਦੇ ਥੋੜ੍ਹੀ ਥੋੜ੍ਹੀ ਉੱਤਰਦੀ ਦਾੜ੍ਹੀ ਅਤੇ ਸਿਰ ਉੱਤੇ ਜਚਾ ਕੇ ਬੰਨ੍ਹੀ ਹੋਈ ਪੱਗ ਨਾਲ ਉਹ ਬਹੁਤ ਹੀ ਖੂਬਸੂਰਤ ਪੰਜਾਬੀ ਲੱਗ ਰਿਹਾ ਸੀਉਸਨੇ ਮੇਰੇ ਪੈਰ ਛੂਹੇ ਅਤੇ ਮੈਂ ਆਪਣੀ ਸੀਟ ਤੋਂ ਉੱਠਕੇ ਉਸਨੂੰ ਬੁੱਕਲ ਵਿੱਚ ਲੈ ਕੇ ਨਾਂਹ ਨਾਂਹ ਕਰਦੇ ਨੂੰ ਸੌ ਰੁਪਏ ਸ਼ਗਨ ਵਜੋਂ ਦਿੱਤੇਅੱਜ ਮੈਂ ਬਹੁਤ ਖੁਸ਼ ਸਾਂ ਕਿਉਂਕਿ ਤੀਰ ਨਿਸ਼ਾਨੇ ’ਤੇ ਲੱਗਿਆ ਸੀ ਅਤੇ ਮੇਰੀ ਨਿਮਾਣੀ ਕੋਸ਼ਿਸ਼ ਰੰਗ ਲਿਆਈ ਸੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਜਗਦੇਵ ਸ਼ਰਮਾ ਬੁਗਰਾ

ਜਗਦੇਵ ਸ਼ਰਮਾ ਬੁਗਰਾ

Retd. Senior Manager, Punjab National Bank.
Phone: (91 - 98727 - 87243)

Email: (jagdevsharma325@gmail.com)

More articles from this author