DarshanSPreetiman7ਸਾਡੇ ਪੰਜਾਬੀ ਭੈਣਾਂ ਅਤੇ ਵੀਰ ਜਿਸ ਵੀ ਮੁਲਕ ਦੇ ਵਸਨੀਕ ਬਣੇ, ਉੱਥੇ ਹੀ ਮਾਂ-ਬੋਲੀ ਪੰਜਾਬੀ ਨੂੰ ...
(21 ਫਰਵਰੀ 2026)


ਅੱਜ ਪੰਜਾਬੀ ਮਾਂ-ਬੋਲੀ ਵਿਸ਼ਵ ਵਿੱਚ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿੱਚੋਂ
12ਵੇਂ ਸਥਾਨ ’ਤੇ ਹੈ। ਇਹ ਵਿਸ਼ਵ ਦੇ 133 ਮੁਲਕਾਂ ਵਿੱਚ ਬੋਲੀ ਜਾਂਦੀ ਹੈ ਅਤੇ ਕੁੱਲ 12 ਕਰੋੜ ਤੋਂ ਵੱਧ ਵਿਸ਼ਵ ਵਿੱਚ ਪੰਜਾਬੀ ਬੋਲਦੇ ਹਨਪੰਜਾਬੀ ਭਾਸ਼ਾ ਦੁਨੀਆਂ ਦੀ ਸਭ ਤੋਂ ਸੰਪੂਰਨ ਅਤੇ ਪੁਰਾਣੀ ਭਾਸ਼ਾ ਹੈਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਵਿਸਥਾਰ ਲਈ ਪੰਜਾਬ ਦਾ ਪਹਿਲਾ ‘ਪੰਜਾਬ ਰਾਜ ਭਾਸ਼ਾ ਐਕਟ’ ਸੰਨ 1960 ਵਿੱਚ ਬਣਿਆਐਕਟ ਦੀ ਧਾਰਾ 3 ਰਾਹੀਂ ਪੰਜਾਬ ਵਿੱਚ ਹੋਣ ਵਾਲੇ ਸਾਰੇ ਦਫਤਰੀ ਕੰਮਕਾਜ 2 ਅਕਤੂਬਰ 1960 ਤੋਂ ਪੰਜਾਬੀ ਵਿੱਚ ਕੀਤੇ ਜਾਣ ਦੀ ਹਦਾਇਤ ਦਿੱਤੀ ਗਈ ਅਤੇ ਇਸ ਵਿੱਚ ਕਈ ਵਾਰ ਸੋਧਾਂ ਵੀ ਹੋਈਆਂਪੰਜਾਬ ਰਾਜ ਭਾਸ਼ਾ (ਸੋਧ) ਐਕਟ 2008 ਰਾਹੀਂ 1967 ਦੇ ਕਾਨੂੰਨ ਵਿੱਚ ਵੱਡੀਆਂ ਸੋਧਾਂ ਕੀਤੀਆਂ ਗਈਆਂ

ਹਰ ਇੱਕ ਵਿਅਕਤੀ ਦਾ ਆਪਣੀ ਮਾਂ-ਬੋਲੀ ਅਤੇ ਜਨਮ ਭੂਮੀ ਨਾਲ ਸਨੇਹ ਹੋਣਾ ਕੁਦਰਤੀ ਹੈਅਸੀਂ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖ ਲਈਏ, ਦੁਨੀਆਂ ਦੇ ਕਿਸੇ ਦੇਸ਼ ਵਿੱਚ ਚਲੇ ਜਾਈਏ, ਹਮੇਸ਼ਾ ਸਾਡੀ ਮਾਤ-ਭਾਸ਼ਾ ਤੇ ਜਨਮ ਭੂਮੀ ਸਾਡੇ ਜ਼ਿਹਨ ਵਿੱਚ ਰਹੇਗੀ, ਜਿਸ ਨੂੰ ਦਿਮਾਗ਼ ਵਿੱਚੋਂ ਕੱਢਣਾ ਬਹੁਤ ਔਖਾ ਕਾਰਜ ਹੈਬਚਪਨ ਦੀਆਂ ਯਾਦਾਂ ਉਮਰ ਭਰ ਵਿਅਕਤੀ ਦੇ ਨਾਲ ਰਹਿੰਦੀਆਂ ਹਨਅੱਜ-ਕੱਲ੍ਹ ਮਾਪਿਆਂ ਦਾ ਰੁਝਾਨ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਉਣ ਦਾ ਹੈਇਹ ਇਸ ਕਰਕੇ ਹੈ ਕਿ ਅੱਜ-ਕੱਲ੍ਹ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਰੁਝਾਨ ਹੈਇਸ ਕਰਕੇ ਆਪਣੇ ਵਿਰਸੇ ਨਾਲੋਂ ਆਪਣੇ ਬੱਚਿਆਂ ਨੂੰ ਅਲੱਗ ਕਰਨ ਵਿੱਚ ਮਾਪੇ ਵੀ ਬਰਾਬਰ ਦੇ ਦੋਸ਼ੀ ਹਨਆਪਣੀਆਂ ਜੜ੍ਹਾਂ ’ਤੇ ਪੰਜਾਬੀਆਂ ਨੇ ਆਪ ਕੁਹਾੜਾ ਰੱਖਿਆ ਹੈ ਜੋ ਅੱਗੇ ਜਾ ਕੇ ਇੱਕ ਨਾ ਇੱਕ ਦਿਨ ਨੁਕਸਾਨਦਾਇਕ ਸਿੱਧ ਹੋਵੇਗਾ, ਜਦੋਂ ਕਿ ਸਿਵਾਏ ਪਛਤਾਏ ਦੇ ਪੱਲੇ ਕੁਝ ਵੀ ਨਹੀਂ ਰਹੇਗਾਤੁਹਾਡਾ ਨਾਂ ਤਾਂ ਵਿਦੇਸ਼ ਵਾਲਾ ਦੇਸ਼ ਹੋਵੇਗਾ ਤੇ ਨਾ ਹੀ ਤੁਹਾਡਾ ਆਪਣਾ ਪੰਜਾਬ ਰਹੇਗਾਇਹ ਪੰਜਾਬ ਤਾਂ ‘ਹਮਾਰਾ ਪੰਜਾਬ’ ਬਣ ਜਾਵੇਗਾਨਾ ਘਰਦੇ ਰਹਾਂਗੇ, ਨਾ ਘਾਟ ਦੇ। ਪੰਜਾਬ ਵੀ ਖੁੱਸੇਗਾ, ਵਿਰਸਾ ਵੀ ਖੁੱਸੇਗਾ ਤੇ ਸੱਭਿਅਤਾ ਵੀ ਨਹੀਂ ਥਿਆਉਣੀ ਜੇ ਅੱਜ ਚੁਕੰਨੇ ਨਾ ਹੋਏ ਤਾਂਭਾਰਤ ਦੇ ਕਈ ਸੂਬਿਆਂ ਦੇ ਲੋਕ ਆਪਣੀ ਮਾਤ-ਭਾਸ਼ਾ ਵਿੱਚ ਗੱਲ ਕਰਕੇ ਫਖ਼ਰ ਮਹਿਸੂ਼ਸ ਕਰਦੇ ਹਨ ਪਰ ਪੰਜਾਬੀ ਪਤਾ ਨਹੀਂ ਕਿਉਂ ਮਾਤ-ਭਾਸ਼ਾ ਵਿੱਚ ਗੱਲ ਕਰਨ ਤੋਂ ਕੰਨੀਂ ਕਤਰਾਉਂਦੇ ਹਨ, ਸ਼ਰਮ ਮਹਿਸੂਸ ਕਰਦੇ ਹਨ

ਪੰਜਾਬੀ ਭਾਸ਼ਾ ਉੱਪਰ ਹਿੰਦੀ ਭਾਸ਼ਾ ਨੇ ਆਪਣਾ ਪ੍ਰਭਾਵ ਬਹੁਤ ਛੱਡਿਆ ਹੈ, ਅੰਗਰੇਜ਼ੀ ਭਾਸ਼ਾ ਨੇ ਹਿੰਦੀ ਭਾਸ਼ਾ ਤੋਂ ਵੀ ਵੱਧਸਿਆਣੇ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਕਿਸੇ ਕੌਮ ਨੂੰ ਖ਼ਤਮ ਕਰਨਾ ਹੋਵੇ ਤਾਂ ਪਹਿਲਾਂ ਉਸਦੀ ਬੋਲੀ ’ਤੇ ਹਮਲਾ ਕਰਨਾ ਬਹੁਤ ਜ਼ਰੂਰੀ ਹੈਮਾਂ-ਬੋਲੀ ਖੁਸਣ ਨਾਲ ਲੋਕ ਗੁਲਾਮ ਬਣਦੇ ਹਨਗ਼ੁਲਾਮ ਦੇ ਹੱਥ-ਵੱਸ ਕੁਝ ਨਹੀਂ ਰਹਿੰਦਾ। ਗੁਲਾਮੀ ਦੀਆਂ ਜ਼ੰਜੀਰਾਂ ਵੱਢਣ ਲਈ ਸਦੀਆਂ ਲਗਦੀਆਂ ਹਨਪੰਜਾਬੀਓ ਜਾਗੋ! ਅਜੇ ਮੌਕਾ ਹੈਉਸ ਨੂੰ ਭੁੱਲਿਆ ਨਹੀਂ ਕਹਿੰਦੇ ਜੋ ਮੁੜ ਘਰ ਆ ਜਾਵੇ

ਮਾਤ-ਭਾਸ਼ਾ ਜਾਂ ਮਾਂ-ਬੋਲੀ ਦਾ ਅਰਥ ਹੈ, ਉਹ ਬੋਲੀ ਜੋ ਵਿਰਸੇ ਵਿੱਚੋਂ ਮਿਲੀ ਹੁੰਦੀ ਹੈਇਹ ਮਾਂ-ਬੋਲੀ ਨਾਲ ਸਾਡਾ ਬਚਪਨ ਤੋਂ ਹੀ ਸਬੰਧ ਬਣ ਜਾਂਦਾ ਹੈਸਾਡੇ ਦੇਸ਼ ਵਿੱਚ, ਸੰਸਾਰ ਵਿੱਚ, ਅਨੇਕਾਂ ਭਾਸ਼ਾਵਾਂ ਮੌਜੂਦ ਹਨਭਾਸ਼ਾ ਕਿਸੇ ਵੀ ਕੌਮ ਦਾ ਵਿਰਸਾ ਹੁੰਦੀ ਹੈਖੇਤਰੀ ਮਾਤ-ਭਾਸ਼ਾ ਨੂੰ ਕੋਈ ਵੀ ਆਪਣੀ ਹੋਂਦ ਤੋਂ ਵੱਖ ਨਹੀਂ ਕਰ ਸਕਦਾ। ਮਾਤ-ਭਾਸ਼ਾ ਉੱਤੇ ਹਰ ਮਨੁੱਖ ਦੀ ਪਕੜ ਤਕੜੀ ਹੁੰਦੀ ਹੈਪੰਜਾਬੀ ਅਤੇ ਗੁਰਮੁਖੀ ਲਿਪੀ ਦਾ ਸਾਹਿਤਕ ਅਤੇ ਇਤਿਹਾਸਿਕ ਵਿਰਸਾ ਬਹੁਤ ਅਮੀਰ ਹੈਮਾਤ-ਭਾਸ਼ਾ ਦੇ ਵਿਕਾਸ ਨਾਲ ਦੇਸ਼ ਅਤੇ ਸੰਸਾਰ ਦਾ ਵਿਕਾਸ ਹੋ ਸਕਦਾ ਹੈਇਸ ਲਈ ਮਾਤ-ਭਾਸ਼ਾ ਨੂੰ ਜੀਵਤ ਰੱਖਣਾ ਬਹੁਤ ਜ਼ਰੂਰੀ ਹੈ

ਪੰਜਾਬੀ ਬੋਲੀ ਦੀਆਂ ਉਪ ਬੋਲੀਆਂ ਇਸ ਪ੍ਰਕਾਰ ਹਨ: ਮਾਝੀ, ਪੁਆਧੀ, ਪੋਠੋਹਾਰੀ, ਮਲਵਈ, ਦੁਆਬੀ, ਮੁਲਤਾਨੀ ਅਤੇ ਡੋਗਰੀ।

ਮਾਝੀ ਬੋਲੀ: ਅੰਮ੍ਰਿਤਸਰ, ਤਰਨ-ਤਾਰਨ, ਗੁਰਦਾਸਪੁਰ, ਪਠਾਨਕੋਟ, ਪਾਕਿਸਤਾਨ ਵਿੱਚ: ਲਾਹੌਰ, ਸਿਆਲਕੋਟ ਆਦਿ ਖੇਤਰਾਂ ਵਿੱਚ ਬੋਲੀ ਜਾਂਦੀ ਹੈ

ਪੁਆਧੀ: ਰੂਪ ਨਗਰ, ਸਾਹਿਬਜ਼ਾਦਾ ਅਜੀਤ ਨਗਰ (ਮੋਹਾਲੀ), ਪਟਿਆਲਾ ਦਾ ਪੂਰਬੀ ਹਿੱਸਾ, ਸੰਗਰੂਰ ਦੇ ਮਲੇਰਕੋਟਲੇ ਵੱਲ ਦਾ ਇਲਾਕਾ ਪੁਆਧੀ ਬੋਲੀ ਬੋਲਦਾ ਹੈ

ਪੋਠੋਹਾਰੀ ਬੋਲੀ: ਪਾਕਿਸਤਾਨ ਵਿੱਚ ਜਿਹਲਮ ਰਾਵਲਪਿੰਡੀ ਅਤੇ ਕੈਮਲਪੁਰ ਵਿੱਚ ਬੋਲੀ ਜਾਂਦੀ ਹੈ

ਮਲਵਈ ਬੋਲੀ: ਲੁਧਿਆਣਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਫਿਰੋਜ਼ਪੁਰ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਸਿਰਸਾ ਹਰਿਆਣੇ ਦੇ ਵਿੱਚ ਬੋਲੀ ਜਾਂਦੀ ਹੈ।

ਦੁਆਬੀ ਬੋਲੀ: ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਖੇਤਰਾਂ ਵਿੱਚ ਬੋਲੀ ਜਾਂਦੀ ਹੈ

ਮੁਲਤਾਨੀ ਬੋਲੀ: ਬਹਾਵਲਪੁਰ, ਮੁਲਤਾਨ, ਝੰਗ ਅਤੇ ਡੇਰਾ ਗਾਜ਼ੀ ਖਾਂ ਮੁਲਤਾਨੀ ਬੋਲੀ ਬੋਲਦਾ ਹੈ

ਡੋਗਰੀ ਬੋਲੀ: ਜੰਮੂ (ਜੰਮੂ ਅਤੇ ਕਸ਼ਮੀਰ) ਕਾਂਗੜਾ (ਹਿਮਾਚਲ ਪ੍ਰਦੇਸ਼) ਆਦਿ ਅਲੱਗ-ਅਲੱਗ ਖੇਤਰਾਂ ਵਿੱਚ ਬੋਲੀਆਂ ਜਾਣ ਵਾਲੀਆਂ ਉਪ-ਬੋਲੀਆਂ ਹਨ

ਆਪਣੀ ਮਾਤ-ਭਾਸ਼ਾ ਰਾਹੀਂ ਹਰ ਇਨਸਾਨ ਨੂੰ ਆਪਣੀ ਪਛਾਣ ਬਣਾਉਣ, ਆਪਣੀ ਕਲਾ ਨੂੰ ਨਿਖੇਰਨ ਦਾ ਇੱਕ ਵਧੀਆ ਵਸੀਲਾ ਹੈਇੱਕ ਵਾਰ ਰਵਿੰਦਰ ਨਾਥ ਟੈਗੋਰ ਨੂੰ ਉਨ੍ਹਾਂ ਦੀ ਝੋਲੀ ਪਏ ਨੋਬਲ ਪੁਰਸਕਾਰ ਬਾਰੇ ਪੁੱਛਿਆ ਗਿਆ ਕਿ ਕੀ ਕਾਰਨ ਹੈ ਨੋਬਲ ਪੁਰਸਕਾਰ ਆਪ ਨੂੰ ਮਿਲਿਆ ਹੈ ਅਤੇ ਆਲਾਮਾ ਇਕਬਾਲ ਨੂੰ ਨਹੀਂ? ਜਦੋਂ ਕਿ ਦੋਵੇਂ ਆਪਣੇ ਸਮੇਂ ਦੇ ਸ਼੍ਰੋਮਣੀ ਸਾਹਿਤਕਾਰ ਸਨ ਤਾਂ ਰਵਿੰਦਰ ਨਾਥ ਟੈਗੋਰ ਦਾ ਜਵਾਬ ਸੀ ਕਿ ਮੈਂ ਆਪਣੀ ਮਾਤ-ਭਾਸ਼ਾ ਵਿੱਚ ਲਿਖਦਾ ਹਾਂ ਅਤੇ ਇਕਬਾਲ ਨਹੀਂ, ਇਵੇਂ ਹੀ ਹਿੰਦੀ ਦੇ ਇੱਕ ਪ੍ਰਸਿੱਧ ਕਵੀ ਭਾਰਤੇਂਦੂ ਹਰੀਸ਼ ਚੰਦਰ ਨੇ ਲਿਖਿਆ ਹੈ ਕਿ ‘ਨਿੱਜ ਭਾਸ਼ਾ ਉਨਤੀ ਕੋ ਮੂਲ’ ਇਸਦਾ ਮਤਲਬ ਆਪਣੀ ਭਾਸ਼ਾ ਵਿੱਚ ਹੀ ਮਨੁੱਖ ਵੱਧ ਤਰੱਕੀ ਕਰ ਸਕਦਾ ਹੈ

ਸਾਡੇ ਪੰਜਾਬੀ ਭੈਣਾਂ ਅਤੇ ਵੀਰ ਜਿਸ ਵੀ ਮੁਲਕ ਦੇ ਵਸਨੀਕ ਬਣੇ, ਉੱਥੇ ਹੀ ਮਾਂ-ਬੋਲੀ ਪੰਜਾਬੀ ਨੂੰ ਘੱਟ ਗਿਣਤੀ ਦਾ ਦਰਜਾ ਦਿਵਾਇਆਇੰਗਲੈਂਡ, ਜਰਮਨੀ, ਆਸਟ੍ਰੇਲੀਆ, ਅਮਰੀਕਾ ਮਹਾਂਦੀਪ, ਇਟਲੀ, ਨਿਊਜ਼ੀਲੈਂਡ ਅਤੇ ਅਰਬ ਦੇਸ਼ਾਂ ਵਿੱਚ ਜਿੱਥੇ ਪੰਜਾਬੀ ਗਏ, ਉੱਥੇ ਹੀ ਮਾਂ-ਬੋਲੀ ਪੰਜਾਬੀ ਦਾ ਝੰਡਾ ਗੱਡਿਆਕਨੇਡਾ ਦੀ 2011 ਦੀ ਮਰਦਮ ਸ਼ੁਮਾਰੀ ਨੇ ਨਤੀਜਾ ਦੇ ਦਿੱਤਾ ਹੈ ਕਿ ਕਨੇਡਾ ਵਿੱਚ ਪੰਜਾਬੀ ਮਾਂ-ਬੋਲੀ ਤੀਜੇ ਨੰਬਰ ’ਤੇ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈਜੇਕਰ ਪੰਜਾਬੀ ਮਾਂ-ਬੋਲੀ ਦੀ ਪਿੱਛੇ ਤੋਂ ਖੋਜ ਕਰਨੀ ਹੋਵੇ ਤਾਂ ਪਿਛਲੇਰੇ ਸਮੇਂ ਤੋਂ ਝਾਤ ਮਾਰਨੀ ਹੋਵੇਗੀ। ਮੁਗ਼ਲ ਕਾਲ ਸਮੇਂ ਸੁਲਤਾਨ ਬਾਹੂ, ਹੁਸੈਨ, ਬੁੱਲੇ ਸ਼ਾਹ ਵਰਗੀਆਂ ਮਹਾਨ ਸ਼ਖਸੀਅਤਾਂ ਦਾ ਜਨਮ ਹੋਇਆ ਹੈ, ਜਿਨ੍ਹਾਂ ਦੀ ਕਲਮ ਨੇ ਆਪਣੇ ਸਾਹਿਤ ਨੂੰ ਪੰਜਾਬੀ ਭਾਸ਼ਾ ਦੀ ਮਾਲਾ ਵਿੱਚ ਪਰੋਇਆਸੰਨ 1469 ਈ: ਵਿੱਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਉਨ੍ਹਾਂ ਲੋਕ ਭਾਸ਼ਾ ਪੰਜਾਬੀ ਨੂੰ ਆਪਣੇ ਸੰਚਾਰ ਦਾ ਸਾਧਨ ਬਣਾਕੇ ਇਸ ਨੂੰ ਰੂਹਾਨੀ ਭਾਸ਼ਾ ਦਾ ਦਰਜਾ ਦਿੱਤਾਉਸ ਤੋਂ ਵੀ ਪਹਿਲਾਂ ਸੰਨ 1178 ਈ: ਵਿੱਚ ਬਾਬਾ ਫਰੀਦ ਜੀ ਦਾ ਜਨਮ ਹੋਇਆ। ਪੰਜਾਬੀ ਉਨ੍ਹਾਂ ਦੀ ਮਾਂ-ਬੋਲੀ ਕਹਿਲਾਈਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਰਿਗਵੇਦ ਦੀ ਰਚਨਾ ਪੰਜਾਬ ਦੀ ਧਰਤੀ ’ਤੇ ਹੋਈ ਹੈ ਤੇ ਇਸਦੀ ਭਾਸ਼ਾ ਸਾਡੀ ਪੁਰਾਣੀ ਪੰਜਾਬੀ ਹੈ।

ਕੁਝ ਵਿਦਵਾਨਾਂ ਦਾ ਮੱਤ ਹੈ ਕਿ ਪੰਜਾਬੀ ਵੈਦਿਕ ਅਤੇ ਆਰੀਅਨ ਲੋਕਾਂ ਦੀਆਂ ਜੁਬਾਨਾਂ ਵਿੱਚੋਂ ਇੱਕ ਭਾਸ਼ਾ ਹੈਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ‘ਬ੍ਰਹਮੀ ਲਿਪੀ’ ਵਿੱਚੋਂ ਇਸਦਾ ਜਨਮ ਹੋਇਆ ਹੈਕੁਝ ਵਿਦਵਾਨਾਂ ਦਾ ਮਤ ਹੈ ਕਿ 9ਵੀਂ ਸਦੀ ਵਿੱਚ ਸਭ ਤੋਂ ਪਹਿਲਾਂ ਨਾਥ-ਯੋਗੀਆਂ ਦੇ ਇਤਿਹਾਸ ਵਿੱਚ ਇਸ ਭਾਸ਼ਾ ਦੇ ਅੰਸ਼ ਮਿਲਦੇ ਹਨਕੁਝ ਖੋਜਕਾਰਾਂ ਦਾ ਕਹਿਣਾ ਹੈ ਕਿ ਪੰਜਾਬੀ ਮਾਂ-ਬੋਲੀ ਦਾ ਜਨਮ 1300 ਤੋਂ 1400 ਸਾਲ ਦੇ ਆਸ-ਪਾਸ ਹੈਡਾ. ਜਸਪਾਲ ਸਿੰਘ ਮਿਆਲ (ਅਮਰੀਕਨ ਮਾਹਰ) ਨੇ ਆਪਣੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ਵਿੱਚ ‘ਪੰਜਾਬੀ ਇਜ਼ 5500 ਯੀਅਰਜ਼ ਓਲਡ ਲੈਂਗੂਏਜ’ ਵਿੱਚ ਸਪਸ਼ਟ ਲਿਖਦੇ ਹਨ ਕਿ ਪੰਜਾਬੀ ਭਾਸ਼ਾ 5500 ਸਾਲ ਪੁਰਾਣੀ ਹੈਇਸ ਤਰ੍ਹਾਂ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਹਨਇਸ ਗੱਲ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬੀ ਬੋਲੀ ਦੇ ਜਨਮ ਬਾਰੇ ਜਾਣਨ ਲਈ ਅਜੇ ਹੋਰ ਖੋਜ ਦੀ ਲੋੜ ਹੈ

ਪੰਜਾਬੀ ਮਾਂ-ਬੋਲੀ ਸਦੀਆਂ ਪੁਰਾਣੀ, ਮਾਖਿਓਂ ਮਿੱਠੀ, ਪੰਜਾਬੀਆਂ ਦੀ ਮਾਂ ਰਾਣੀ ਅਖਵਾਉਣ ਵਾਲੀ ਦਾ ਪੰਜਾਬੀਆਂ ਦੇ ਦਾਦੇ-ਪੜਦਾਦੇ, ਲਕੜਦਾਦੇ ਸਭ ਨੇ ਇਸਦੀ ਬੁੱਕਲ ਦਾ ਨਿੱਘ ਮਾਣਿਆ ਪਰ ਇਹ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਵੀ ਨਹੀਂ ਹੈ, ਕਣਕ ਵਿੱਚ ਵੀ ਕਾਂਗਿਆਰੀ ਉੱਗ ਪੈਂਦੀ ਹੈ। ਇਸ ਤਰ੍ਹਾਂ ਸਾਡੀ ਨਵੀਂ ਪੀੜ੍ਹੀ ਪਤਾ ਨਹੀਂ ਕਿਉਂ ਆਪਣੀ ਮਾਂ-ਬੋਲੀ ਤੋਂ ਦੂਰ ਹੁੰਦੀ ਜਾ ਰਹੀ ਹੈਕਿਸ ਚੰਦਰੀ-ਬਲਾ ਦੀ ਨਜ਼ਰ ਇਸ ਮਾਂ-ਬੋਲੀ ਪੰਜਾਬੀ ਦੇ ਅਤਿ ਸੁੰਦਰ ਬਗ਼ੀਚੇ ਨੂੰ ਲੱਗ ਗਈ ਹੈਸਾਡੀ ਮਾਂ-ਬੋਲੀ ਪੰਜਾਬੀ ਆਪਣੇ ਸਪੁੱਤਰਾਂ ਦੇ ਅਜਿਹੇ ਕਾਰਨਾਮੇ ਦੇਖ ਕੇ ਰੋਂਦੀ ਦਾ ਸਾਹ ਵਾਪਸ ਨਹੀਂ ਮੁੜਦਾਜਨਮ ਦੇਣ ਵਾਲੀ ਮਾਂ ਕਦੇ ਆਪਣੀ ਕੁੱਖੋਂ ਜੰਮੇ ਸਪੁੱਤਰਾਂ ਨੂੰ ਆਪਣੇ ਮੂੰਹੋਂ ਮਾੜਾ ਨਹੀਂ ਆਖ ਸਕਦੀ ਪਰ ਉਨ੍ਹਾਂ ਦੇ ਕਾਰਨਾਮੇ ਦੇਖ ਅੰਦਰ ਵੜ-ਵੜ ਦੁਹੱਥੜੀ ਰੋਂਦੀ ਝੱਲੀ ਵੀ ਨਹੀਂ ਜਾਂਦੀ। ਆਪਣੀ ਘਟਦੀ ਉਮਰ ਦੇਖ ਕੇ ਜਿਹੜੀ ਮਾਂ ਆਪਣਾ ਘਰ-ਵਾਰ ਸਾਂਭ-ਸੰਭਾਲ ਕੇ ਹੀ ਰੱਖਦੀ ਹੋਵੇ, ਜੋ ਹਰ ਪਲ ਆਪਣੀ ਕੁੱਖੋਂ ਜੰਮੇ ਬੱਚਿਆਂ ਦੇ ਭਵਿੱਖ ਬਾਰੇ ਉਨ੍ਹਾਂ ਦੀ ਤਰੱਕੀ ਦੀਆਂ ਸੁੱਖਾਂ-ਸੁੱਖਦੀ ਹੋਵੇ, ਆਪਣੇ ਘਰ-ਵਾਰ ਤੋਂ ਲੈ ਕੇ ਨਗਰ ਖੇੜਾ, ਜ਼ਿਲ੍ਹਾ, ਸੂਬਾ, ਦੇਸ਼ ਵਿਦੇਸ਼ ਪੂਰੀ ਆਪਣੀ ਕੌਮ ਦਾ ਬੋਝ ਆਪਣੇ ਮੋਢਿਆਂ ’ਤੇ ਚੁੱਕਦੀ ਹੋਵੇ, ਜੇ ਉਸਦੀ ਕੁੱਖੋਂ ਜਨਮ ਲੈਣ ਵਾਲੇ ਸਪੁੱਤਰ ਮੁੱਖ ਮੋੜ ਜਾਣ ਤਾਂ ਉਸਦਾ ਕੀ ਹਾਲ ਹੋਵੇਗਾ?

ਭਾਵੇਂ ਚਾਰੇ ਪਾਸਿਓਂ ਮਾਂ-ਬੋਲੀ ’ਤੇ ਅੱਜ ਧਾਵਾ ਬੋਲਿਆ ਜਾ ਰਿਹਾ ਹੈ ਪਰ ਐਡੀ ਵੀ ਚਿੰਤਾ ਵਾਲੀ ਗੱਲ ਨਹੀਂ ਕਿ ਮਾਂ-ਬੋਲੀ ਪੰਜਾਬੀ ਖ਼ਤਮ ਹੋ ਜਾਵੇਗੀਅੱਜ ਇਸ ਮਾਂ-ਬੋਲੀ ਦੇ ਪੰਜਾਬੀ ਦੀ ਵਾਰਸ ਜਾਗ ਪਏ ਹਨ। ਪ੍ਰਚਾਰਕ, ਬੁਲਾਰੇ, ਲੇਖਕ, ਸਾਹਿਤਕਾਰ, ਇਤਿਹਾਸਕਾਰ, ਕਵੀ, ਉਪਦੇਸ਼ਕ, ਕਲਾਕਾਰ ਮਾਂ-ਬੋਲੀ ਪੰਜਾਬੀ ਲਈ ਦਿਨ-ਰਾਤ ਇੱਕ ਕਰ ਰਹੇ ਹਨਮਾਂ-ਬੋਲੀ ਦੀ ਵਿਕਾਸ ਅਤੇ ਵਿਸਥਾਰ ਲਈ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ ਨਵੰਬਰ ਮਹੀਨਾ ਮਾਤ-ਭਾਸ਼ਾ ਦਾ ਮਨਾਇਆ ਜਾਂਦਾ ਹੈ, ਇਸ ਤਰ੍ਹਾਂ 21 ਫਰਵਰੀ ਦਾ ਦਿਨ ਕੰਮਾਂਤਰੀ ਮਾਂ-ਬੋਲੀ ਦਿਵਸ ਵਜੋਂ ਮਨਾਇਆ ਜਾਂਦਾ ਹੈਸਾਡਾ ਸਾਰੇ ਪੰਜਾਬੀਆਂ ਦਾ ਫਰਜ਼ ਵੀ ਹੈ ਕਿ ਆਉ ਸਾਰੇ ਰਲ-ਮਿਲ ਕੇ ਪੰਜਾਬੀ ਮਾਂ-ਬੋਲੀ ਦੀ ਪਛਾਣ ਅਤੇ ਅਵਾਜ਼ ਨੂੰ ਦੁਨੀਆਂ ਦੇ ਕੋਨੇ-ਕੋਨੇ ਤਕ ਪ੍ਰਚਾਰਈਏ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਦਰਸ਼ਨ ਸਿੰਘ ਪ੍ਰੀਤੀਮਾਨ

ਦਰਸ਼ਨ ਸਿੰਘ ਪ੍ਰੀਤੀਮਾਨ

Rampura Pind, Rampura Phul, Bathinda, Punjab, India.
WhatsApp: (91 - 98786 - 06963)
Email: (dspreetimaan@gmail.com)

More articles from this author