AtmaSPamar7ਸਮੇਂ ਨੇ ਕਰਵਟ ਲਈ ਤਾਂ ਉਸ ਸਮੇਂ ਦੇ ਨੇਤਾਵਾਂ ਵੱਲੋਂ ਆਪਸੀ ਸਹਿਮਤੀ ਨਾਲ ਇੱਕ ..."
(1 ਫਰਵਰੀ 2026)


ਭਾਰਤ ਲਗਭਗ ਦੋ ਕੁ ਸੌ ਸਾਲ ਅੰਗਰੇਜ਼ ਹਕੂਮਤ ਦੇ ਜੂਲੇ ਹੇਠ ਗੁਲਾਮੀ ਦੀਆਂ ਅਤਿ ਸਖ਼ਤੀਆਂ ਸਹਿਣ ਕਰਦਾ ਰਿਹਾ
ਅਜਿਹੀ ਜ਼ਲਾਲਤ ਭਰੀ ਜ਼ਿੰਦਗੀ ਤੋਂ ਤੰਗ ਆ ਕੇ ਕੁਝ ਦੇਸ਼ ਪ੍ਰੇਮੀਆਂ ਅਤੇ ਅਣਖੀਲੇ ਭਾਰਤੀਆਂ ਵੱਲੋਂ ਅੰਗਰੇਜ਼ ਹਕੂਮਤ ਨੂੰ ਚਲਦਾ ਕਰਨ ਲਈ ਵੱਖ ਵੱਖ ਸੰਗਠਨਾਂ ਦੀ ਅਗਵਾਈ ਵਿੱਚ ਸਮੇਂ ਸਮੇਂ ’ਤੇ ਸੰਘਰਸ਼ਾਂ ਦਾ ਰਸਤਾ ਇਖਤਿਆਰ ਕੀਤਾ ਗਿਆਗੁਲਾਮੀ ਦੇ ਇਸ ਦੌਰ ਅਤੇ ਅੰਦੋਲਨਾਂ ਦੌਰਾਨ ਅੰਗਰੇਜ਼ ਹਕੂਮਤ ਨੇ ਇਨ੍ਹਾਂ ਸੰਘਰਸ਼ੀ ਯੋਧਿਆਂ ਨੂੰ ਹਰ ਤਰ੍ਹਾਂ ਨਾਲ ਜ਼ਲੀਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛਁਡੀਅੰਗਰੇਜ਼ ਹਕੂਮਤ ਵੱਲੋਂ ਤਰ੍ਹਾਂ ਤਰ੍ਹਾਂ ਦੇ ਲੋਕ ਵਿਰੋਧੀ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਤਸੀਹੇ ਦੇਣ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਤੋਂ ਇਲਾਵਾ ਵੱਡੀ ਗਿਣਤੀ ਮਰਦ ਅਤੇ ਔਰਤਾਂ ਨੂੰ ਇਸ ਸੰਗਰਾਮ ਦੌਰਾਨ ਸ਼ਹੀਦੀ ਦੇ ਜਾਮ ਤਕ ਵੀ ਪੀਣੇ ਪਏਲੰਬੇ ਸੰਘਰਸ਼ ਤੋਂ ਬਾਅਦ ਅਖੀਰ ਅੰਗਰੇਜ਼ਾਂ ਨੂੰ 15 ਅਗਸਤ 1947 ਦੇ ਦਿਨ ਲੋਕਾਂ ਦੇ ਸਖਤ ਵਿਰੋਧ ਦੇ ਚਲਦਿਆਂ ਭਾਰਤ ਨੂੰ ਆਜ਼ਾਦ ਕਰਕੇ ਆਪਣੇ ਦੇਸ਼ ਵਾਪਸ ਪਰਤਣਾ ਪਿਆਉਸੇ ਦਿਨ ਤੋਂ ਹੀ ਭਾਰਤ ਦੇ ਲੋਕ ਉੱਕਤ ਦਿਨ ਨੂੰ ਸੁਤੰਤਰਤਾ ਦਿਵਸ ਵਜੋਂ ਮਨਾਉਂਦੇ ਆ ਰਹੇ ਹਨਉਸ ਦਿਨ ਅਸੀਂ ਸਾਰੇ ਅਜ਼ਾਦੀ ਦੇ ਪ੍ਰਵਾਨਿਆਂ ਦੀਆਂ ਅਕਹਿ ਅਤੇ ਅਸਹਿ ਘਾਲਣਾਵਾਂ ਅਤੇ ਕੁਰਬਾਨੀਆਂ ਨੂੰ ਸਿਜਦਾ ਵੀ ਕਰਦੇ ਹਾਂ

ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ - ਉਡਦੀ ਨਜ਼ਰੇ ਭਾਵੇਂ ਇਹ ਦੋਵੇਂ ਦਿਨ ਲਗਭਗ ਇੱਕੋ ਜਿਹੇ ਹੀ ਜਾਪਦੇ ਹਨ ਅਤੇ ਇਨ੍ਹਾਂ ਨੂੰ ਵੱਖਰਿਆਕੇ ਦੇਖਿਆ ਵੀ ਨਹੀਂ ਜਾ ਸਕਦਾ, ਪ੍ਰੰਤੂ ਫਿਰ ਵੀ ਇਨ੍ਹਾਂ ਦੋਵਾਂ ਦਿਨਾਂ ਦੀ ਆਪੋ-ਆਪਣੀ ਵੱਖਰੀ ਪਛਾਣ ਅਤੇ ਮਹੱਤਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਜ਼ਾਦੀ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਣ ਕਾਰਨ ਇਨ੍ਹਾਂ ਨੂੰ ਦੋ ਵੱਖਰੇ ਵੱਖਰੇ ਦੇਸ਼ ਘੋਸ਼ਿਤ ਕਰ ਦਿੱਤਾ ਗਿਆ ਤਾਂ ਇਹ ਵੀ ਲਾਜ਼ਮੀ ਸੀ ਕਿ ਰਾਜ ਭਾਗ ਅਤੇ ਇਨ੍ਹਾਂ ਦੀਆਂ ਸਰਕਾਰਾਂ ਵੀ ਅਲੱਗ-ਅਲੱਗ ਹੀ ਹੋਣਗੀਆਂਉਸ ਸਮੇਂ ਬਿਨਾਂ ਸ਼ੱਕ ਧਰਮ ਅਧਾਰਿਤ ਖ਼ੂਨ-ਖ਼ਰਾਬੇ, ਦੰਗੇ, ਅਰਾਜਕਤਾ ਅਤੇ ਅਫਰਾ ਤਫਰੀ ਵਾਲਾ ਮਾਹੌਲ ਸੀ, ਜਿਸ ਨੂੰ ਇਤਿਹਾਸ ਵਿੱਚ ਮਨੁੱਖਤਾ ਦੇ ਕਤਲ-ਏ-ਆਮ ਵਜੋਂ ਅੰਕਿਤ ਵੀ ਕੀਤਾ ਗਿਆ ਹੈਸਮੇਂ ਨੇ ਕਰਵਟ ਲਈ ਤਾਂ ਉਸ ਸਮੇਂ ਦੇ ਨੇਤਾਵਾਂ ਵੱਲੋਂ ਆਪਸੀ ਸਹਿਮਤੀ ਨਾਲ ਇੱਕ ਅੰਤਰਿਮ ਸਰਕਾਰ ਦਾ ਗਠਨ ਕੀਤਾ ਗਿਆ ਅਤੇ ਸ੍ਰੀ ਜਵਾਹਰ ਲਾਲ ਨਹਿਰੂ ਇਸ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਥਾਪੇ ਗਏਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਇੱਕ ਮੰਤਰੀ ਮੰਡਲ ਦੀ ਸਥਾਪਨਾ ਵੀ ਕੀਤੀ ਗਈਇਸ ਮੰਤਰੀ ਮੰਡਲ ਵਿੱਚ ਦਲਿਤਾਂ ਦੇ ਮਸੀਹਾ, ਉੱਘੇ ਕਾਨੂੰਨਦਾਨ, ਅਤੇ ਯੁਗ ਪੁਰਸ਼, ਜਿਸ ਨੂੰ ਸਕੂਲ ਵਿੱਚ ਵੱਖਰਾ ਬਿਠਾਉਣ, ਸਰਾਵਾਂ ਵਿੱਚ ਰੈਣ ਵਸੇਰਾ ਨਾ ਕਰਨ ਦੇਣ, ਜਿਸਦੀ ਛੋਹ ਨਾਲ ਟਾਂਗਾ, ਬੜੌਦਾ ਰਿਆਸਤ ਦੀਆਂ ਫਾਇਲਾਂ, ਤਲਾਬ ਦਾ ਪਾਣੀ ਅਪਵਿੱਤਰ ਹੋਣ, ਹੋਸਟਲਾਂ, ਹੋਟਲਾਂ, ਮੰਦਰਾਂ, ਨਾਈਆਂ ਦੀਆਂ ਦੁਕਾਨਾਂ ਭਿੱਟੀਆ ਜਾਣ ਤੋਂ ਇਲਾਵਾ ਪੈਰ ਪੈਰ ’ਤੇ ਬੇਇੱਜ਼ਤ ਵੀ ਹੋਣਾ ਪਿਆ, ਨੂੰ ਵੀ ਇਸੇ ਮੰਤਰੀ ਮੰਡਲ ਵਿੱਚ ਸਿਰਫ ਸ਼ਾਮਲ ਹੀ ਨਹੀਂ ਕੀਤਾ ਗਿਆ, ਸਗੋਂ ਉਹਨਾਂ ਨੇ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣ ਕੇ ਆਪਣੀ ਲਿਆਕਤ ਦਾ ਲੋਹਾ ਵੀ ਮੰਨਵਾਇਆਭਾਰਤ ਅਜ਼ਾਦ ਤਾਂ ਹੋ ਗਿਆ ਅਤੇ ਅੰਤਰਿਮ ਸਰਕਾਰ ਦੀ ਸਥਾਪਨਾ ਵੀ ਹੋ ਗਈ ਪ੍ਰੰਤੂ ਭਾਰਤ ਨੂੰ ਇੱਕ ਪ੍ਰਭੂਸੱਤਾ ਸੰਪੰਨ ਰਾਜ ਹੋਣ ਦੀ ਮਾਨਤਾ ਅਤੇ ਪਛਾਣ ਦੀ ਪ੍ਰਾਪਤੀ ਅਜੇ ਵੀ ਅਧੂਰੀ ਸੀ, ਕਿਉਂਕਿ ਪ੍ਰਭੂਸੱਤਾ ਸੰਪੰਨ ਹੋਣ ਲਈ ਕਿਸੇ ਰਾਜ ਕੋਲ ਚਾਰ ਚੀਜ਼ਾਂ ਦਾ ਹੋਣਾ ਅਤਿ ਜ਼ਰੂਰੀ ਮੰਨਿਆ ਜਾਂਦਾ ਹੈ, ਜਿਵੇਂ ਕਿ ਨਿਸ਼ਚਿਤ ਇਲਾਕਾ, ਜਨਤਾ, (ਲੋਕ) ਸਰਕਾਰ ਅਤੇ ਉਸਦਾ ਆਪਣਾ ਸੰਵਿਧਾਨਦੂਸਰੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਭਾਰਤ ਕੋਲ ਤਿੰਨ ਚੀਜ਼ਾਂ ਤਾਂ ਸਨ, ਪ੍ਰੰਤੂ ਸੰਵਿਧਾਨ ਦੀ ਵੱਡੀ ਘਾਟ ਰੜਕ ਰਹੀ ਸੀਇਸ ਨੂੰ ਪੂਰਾ ਕਰਨ ਲਈ ਸਮੇਂ ਦੇ ਨੇਤਾਵਾਂ ਵੱਲੋਂ ਵੱਖ-ਵੱਖ ਮੀਟਿੰਗਾਂ ਤੋਂ ਬਾਅਦ ਇੱਕ ਸੰਵਿਧਾਨ ਖਰੜਾ ਕਮੇਟੀ ਦਾ ਗਠਨ ਕੀਤਾ ਗਿਆ, ਜਿਸਦੇ ਚੇਅਰਮੈਨ ਦੀ ਜ਼ਿੰਮੇਵਾਰੀ ਦਾ ਮਾਣ ਵੀ ਬਾਬਾ ਸਾਹਿਬ ਡਾ. ਅੰਬੇਡਕਰ ਦੇ ਹਿੱਸੇ ਹੀ ਆਇਆ

ਖਰੜਾ ਕਮੇਟੀ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਬਾਬਾ ਸਾਹਿਬ ਨੇ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦੀ ਬਰੀਕੀ ਨਾਲ ਘੋਖ ਪੜਤਾਲ ਕਰਕੇ, ਸਮਾਜ ਦੇ ਹਰ ਵਰਗ ਨੂੰ ਧਿਆਨ ਹਿਤ ਰੱਖਦਿਆਂ ਸਦੀਆਂ ਤੋਂ ਹਾਸ਼ੀਏ ’ਤੇ ਧੱਕੇ ਹੋਏ ਦਲਿਤ ਵਰਗ, ਆਰਥਿਕ ਪੱਖੋਂ ਕਮਜ਼ੋਰ ਧਿਰਾਂ, ਔਰਤਾਂ, ਰਾਜਨੀਤਕ, ਧਾਰਮਿਕ, ਆਰਥਿਕ ਸਮਾਨਤਾ ਤੋਂ ਵੀ ਅੱਗੇ ਲੰਘ ਕੇ ਜੀਵ ਜੰਤੂਆਂ, ਪਸ਼ੂ-ਪੰਛੀਆਂ ਅਤੇ ਬਨਸਪਤੀ ਆਦਿ ਦੀ ਸੁਰੱਖਿਆ ਲਈ ਵੀ ਸੰਵਧਾਨ ਦੇ ਇਸ ਖਰੜੇ ਵਿਁਚ ਢੁਕਵੀਂ ਵਿਵਸਥਾ ਦਾ ਪ੍ਰਾਵਧਾਨ ਕਰਕੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸਪਸ਼ਟ ਅਤੇ ਪਾਰਦਰਸ਼ੀ ਤਸਵੀਰ ਭਾਰਤੀ ਲੋਕਾਂ ਅਤੇ ਸੰਸਾਰ ਦੇ ਸਨਮੁਖ ਰੱਖੀਇਸ ਵੱਡ-ਆਕਾਰੀ ਕਾਨੂੰਨੀ ਦਸਤਾਵੇਜ਼ ਨੂੰ ਲਿਖਣ ਲਈ ਲਗਭਗ 2 ਸਾਲ 11 ਮਹੀਨੇ ਅਤੇ 18 ਦਿਨਾਂ ਦਾ ਲੰਬਾ ਸਮਾਂ ਲੱਗਿਆਸੰਵਿਧਾਨ ਘਾੜਿਆਂ ਨੂੰ ਇਸ ਮਹਾਨ ਕਾਰਜ ਲਈ ਜਿੱਥੇ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਖ਼ਤ ਮਿਹਨਤ ਕਰਨੀ ਪਈ, ਉੱਥੇ ਹੀ ਵਿਰੋਧੀ ਵਿਚਾਰਾਂ ਨਾਲ ਵੀ ਦੋ-ਚਾਰ ਹੋਣਾ ਪਿਆ

ਭਾਵੇਂ ਇਹ ਸੰਵਿਧਾਨਕ ਖਰੜਾ 26 ਨਵੰਬਰ 1949 ਨੂੰ ਹੀ ਬਾਕਾਇਦਾ ਰੂਪ ਵਿੱਚ ਬਣ ਕੇ ਤਿਆਰ ਹੋ ਗਿਆ ਸੀ ਪ੍ਰੰਤੂ ਅਮਲੀ ਰੂਪ ਵਿੱਚ ਇਸ ਨੂੰ 26 ਜਨਵਰੀ 1950 ਨੂੰ ਹੀ ਲਾਗੂ ਕੀਤਾ ਗਿਆ ਅਤੇ ਭਾਰਤ ਨੂੰ ਸਾਰੀਆਂ ਰਸਮੀ/ਲੋੜੀਂਦੀਆਂ ਕਾਰਵਾਈਆਂ ਦੀ ਸੰਪੂਰਨਤਾ ਉਪਰੰਤ ਸੰਸਾਰ ਪੱਧਰ ’ਤੇ ਪ੍ਰਭੂਸੱਤਾ-ਸੰਪੰਨ ਅਤੇ ਗਣਤੰਤਰ ਰਾਜ ਹੋਣ ਦਾ ਮਾਣ ਪ੍ਰਾਪਤ ਹੋ ਸਕਿਆਪ੍ਰੰਤੂ ਅਫਸੋਸ ਅਤੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ 76 ਵਰ੍ਹੇ ਬੀਤਣ ਦੇ ਬਾਵਜੂਦ ਵੀ ਜਨਤਕ ਤੌਰ ’ਤੇ ਇਨ੍ਹਾਂ ਦੋਵਾਂ ਦਿਨਾਂ ਦੀ ਮਹੱਤਤਾ ਅਤੇ ਪਛਾਣ ਅਲੱਗ ਅਲੱਗ ਤੌਰ ’ਤੇ ਸਪਸ਼ਟ ਰੂਪ ਵਿੱਚ ਲੋਕਾਂ ਦੇ ਰੂ-ਬ-ਰੂ ਰੱਖਣ ਵਿੱਚ ਅਸੀਂ ਲਗਭਗ ਅਸਫਲ ਹੀ ਦਿਖਾਈ ਦੇ ਰਹੇ ਹਾਂਗਣਤੰਤਰ ਦਿਵਸ ਸਮੇਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਆਏ ਸਾਡੇ ਕੁਝ ਰਾਜਨੀਤਕ ਨੇਤਾਵਾਂ, ਉੱਚ ਅਧਿਕਾਰੀਆਂ ਤੋਂ ਇਲਾਵਾ, ਲੇਖਕ ਅਤੇ ਬੁੱਧੀਜੀਵੀ ਕਹਾਉਂਦੇ ਲੋਕ ਵੀ ਇਸ ਦਿਨ ਦੀ ਰਸਮੀ ਸ਼ੁਰੂਆਤ ਸਮੇਂ ਜ਼ਿਆਦਾ ਸਮਾਂ ਸਿਰਫ ਅਜ਼ਾਦੀ ਦਿਵਸ ਬਾਰੇ ਹੀ ਆਪਣੇ ਆਪਣੇ ਭਾਸ਼ਣਾਂ ਅਤੇ ਰਚਨਾਵਾਂ ਵਿੱਚ ਵਿਖਿਆਨ ਕਰਦੇ ਸੁਣਾਈ ਦਿੰਦੇ ਹਨ ਜਦੋਂ ਕਿ ਇਹ ਦਿਨ ਭਾਰਤੀ ਸੰਵਿਧਾਨ ਦੀ ਰਚੇਤਾ ਕਮੇਟੀ ਅਤੇ ਇਸਦੇ ਮੁਖੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਤੋਂ ਇਲਾਵਾ ਸੰਵਿਧਾਨ ਵਿੱਚ ਉਨ੍ਹਾਂ ਵੱਲੋਂ ਦਰਜ਼ ਕਾਨੂੰਨਾਂ ਦੀ ਵਿਸਥਾਰਿਤ ਵਿਆਖਿਆ ਕਰਨ ਨੂੰ ਹੀ ਸਮਰਪਤਿ ਹੋਣਾ ਚਾਹੀਦਾ ਹੈ ਤਾਂ ਕਿ ਦਰਸ਼ਕਾਂ/ਸਰੋਤਿਆਂ ਨੂੰ ਗਣਤੰਤਰ ਦਿਵਸ ਦੇ ਪਿਛੋਕੜ ਅਤੇ ਅਸਲ ਮਕਸਦ ਦੀ ਜਾਣਕਾਰੀ ਮਿਲ ਸਕੇ ਕਿਉਂਕਿ ਇਹ ਵਿਲੱਖਣ ਦਿਨ ਹੈ, ਜਿਸਨੇ ਸਦੀਆਂ ਤੋਂ ਹਾਸ਼ੀਏ ’ਤੇ ਧੱਕੇ ਹੋਏ ਦਲਿਤ ਵਰਗ ਨੂੰ ਸਮਾਨਤਾ, ਪੜ੍ਹਾਈ ਤੋਂ ਵੰਚਿਤ ਰਹੇ ਲੋਕਾਂ ਨੂੰ ਸਰਪੰਚ, ਮੈਂਬਰ ਲੋਕ ਸਭਾ, ਵਿਧਾਇਕ, ਮੰਤਰੀ, ਡਿਪਟੀ ਕਮਿਸ਼ਨਰ, ਜੱਜ, ਪ੍ਰੋਫੈਸਰ ਅਤੇ ਅਧਿਆਪਕ ਆਦਿ ਬਣਨ ਦੇ ਮੌਕੇ ਪ੍ਰਦਾਨ ਕੀਤੇ। ਪੈਰ ਦੀ ਜੁੱਤੀ ਸਮਝੀ ਜਾਣ ਵਾਲੀ ਹਰ ਵਰਗ ਦੀ ਔਰਤ ਨੂੰ ਬਰਾਬਰਤਾ ਦਾ ਅਹਿਸਾਸ ਹੀ ਨਹੀਂ ਹੋਇਆ ਸਗੋਂ ਕਾਨੂੰਨੀ ਅਧਿਕਾਰ ਅਤੇ ਸਤਿਕਾਰ ਦੇ ਕੇ ਉਨ੍ਹਾਂ ਨੂੰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਅਹਿਮ ਅਹੁਦਿਆਂ ਤਕ ਪਹੁੰਚਾਉਣ ਲਈ ਰਾਹ ਪੱਧਰਾ ਵੀ ਕੀਤਾਹਰ ਇੱਕ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਅਪਣਾਉਣ, ਤਿਆਗਣ, ਕਾਨੂੰਨੀ, ਰਾਜਨੀਤਕ ਅਤੇ ਸਮਾਜਿਕ ਬਰਾਬਰਤਾ ਦਾ ਅਧਿਕਾਰ ਪ੍ਰਾਪਤ ਹੋ ਸਕਿਆ

ਇਸ ਤੋਂ ਇਲਾਵਾ ਕਿਸਾਨ, ਭਾਵੇਂ ਉਹ ਕਿਸੇ ਵੀ ਵਰਗ ਦੇ ਹੋਣ ਜ਼ਮੀਨ ਜਾਇਦਾਦ ਰੱਖਣ ਦਾ ਅਧਿਕਾਰ, ਮਜ਼ਦੂਰਾਂ ਲਈ ਕੰਮ ਦੇ ਘੰਟੇ ਨਿਸ਼ਚਿਤ ਕਰਨ ਆਦਿ ਵਰਗੇ ਅਹਿਮ ਕਾਨੂੰਨ ਵੀ ਸੰਵਿਧਾਨ ਵਿੱਚ ਅੰਕਿਤ ਕੀਤੇ ਗਏਜੇਕਰ ਇਸ ਦਿਨ ਵੀ ਅਜਿਹੇ ਪਵਿੱਤਰ, ਮਹੱਤਵਪੂਰਨ ਅਤੇ ਕਿਸੇ ਵਿਸ਼ੇਸ਼ ਵਰਗ ਦਾ ਪੱਖ ਨਾ ਪੂਰਨ ਵਾਲੇ ਸਗੋਂ ਲੋਕਾਈ ਦੇ ਹਿਤਾਂ ਨੂੰ ਸੁਰੱਖਿਅਤ ਰੱਖਣ ਵਾਲੇ ਇਸ ਅਹਿਮ ਕਾਨੂੰਨੀ ਦਸਤਾਵੇਜ਼ ਦੇ ਰਚਣਹਾਰਿਆਂ ਨੂੰ ਹੀ ਅਣਗੌਲਿਆਂ ਕੀਤਾ ਜਾਵੇ ਤਾਂ ਇਹ ਉਹਨਾਂ ਨਾਲ ਬੇਇਨਸਾਫ਼ੀ ਨਹੀਂ ਤਾਂ ਹੋਰ ਕੀ ਹੈ? ਇੱਥੇ ਤਾਂ ਫਿਰ ਪੰਜਾਬੀ ਦੀ ਉਹ ਕਹਾਵਤ ਕਿ ਜਿਸਦਾ ਵਿਆਹ ਉਹਦੀ ਪੱਤਲ ਵੀ ਨਹੀਂ, ਪੂਰੀ ਤਰ੍ਹਾਂ ਢੁਕਦੀ ਨਜ਼ਰੀਂ ਆ ਰਹੀ ਹੈਜਿਵੇਂ ਪਹਿਲਾਂ ਹੀ ਉੱਪਰ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਅਜ਼ਾਦੀ ਅਤੇ ਗਣਤੰਤਰ ਦਿਵਸ ਦੇ ਅੰਤਰ-ਸਬੰਧਾਂ ਤੋਂ ਕਿਵੇਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਦੋਵਾਂ ਦੀ ਮਹੱਤਤਾ ਨੂੰ ਇੱਕ ਦੂਜੇ ਤੋਂ ਘਟਾ ਹੀ ਦੇਖਿਆ ਜਾ ਸਕਦਾ ਹੈ, ਪ੍ਰੰਤੂ ਫਿਰ ਵੀ ਜਨਤਕ ਮੰਚ ’ਤੇ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਵੀ ਨਹੀਂ ਕੀਤਾ ਜਾ ਸਕਦਾ

ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਵੀ ਮਨੁੱਖ ਦੇ ਵੱਖ ਵੱਖ ਸੁਭਾਵਾਂ, ਆਦਤਾਂ ਅਤੇ ਵਿਚਾਰਾਂ ਦੀ ਪੁਸ਼ਟੀ ਸਹਿਜੇ ਹੀ ਹੋ ਜਾਂਦੀ ਹੈਇਸ ਲਈ ਵੱਖ-ਵੱਖ ਭਾਸ਼ਾਵਾਂ, ਜਾਤਾਂ, ਧਰਮਾਂ, ਸੱਭਿਆਚਾਰਾਂ, ਰੰਗਾਂ, ਨਸਲਾਂ ਅਤੇ ਪਹਿਰਾਵੇ ਤੋਂ ਇਲਾਵਾ ਗੁਰੂਆਂ-ਪੀਰਾਂ-ਪੈਗੰਬਰਾਂ ਦੀ ਇਸ ਪਵਿੱਤਰ ਧਰਤੀ ਅਤੇ ਭਾਰਤੀ ਸੰਸਕ੍ਰਿਤੀ ਵਾਲੇ ਇਸ ਦੇਸ਼ ਦੇ ਬਾਸ਼ਿੰਦਿਆਂ ਦਾ ਇਹ ਇਖ਼ਲਾਕੀ ਫਰਜ਼ ਵੀ ਬਣ ਜਾਂਦਾ ਹੈ ਕਿ ਉਹ ਵੱਖ ਵੱਖ ਸਮੁਦਾਵਾਂ/ਵਰਗਾਂ ਨਾਲ ਸਬੰਧਤ, ਮਹਾਨ ਪੁਰਖਿਆਂ ਦਾ ਬਰਾਬਰ ਸਤਿਕਾਰ ਕਰਦੇ ਹੋਏ, ਉਨ੍ਹਾਂ ਵੱਲੋਂ ਕਿਸੇ ਵੀ ਖੇਤਰ ਵਿੱਚ ਕੀਤੀਆਂ ਗਈਆਂ ਵਿਸ਼ੇਸ਼ ਉਪਲਬਧੀਆਂ ਨੂੰ ਸਿਜਦਾ ਕਰਦੇ ਹੋਏ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਕਿਉਂਕਿ ਫਿਰਾਖਦਿਲੀ, ਸੰਵਾਦ ਅਤੇ ਤਰਕ ਹਮੇਸ਼ਾ ਹੀ ਸ਼ੰਕਾਵਾਂ ਅਤੇ ਸੰਦੇਹ ਭਰਪੂਰ ਵਰਤਾਰਿਆਂ ਨੂੰ ਸੇਧ ਦੇਣ ਤੋਂ ਇਲਾਵਾ ਸ਼ਾਂਤੀ, ਏਕਤਾ, ਸੱਭਿਅਕਤਾ ਅਤੇ ਭਾਈਚਾਰਕ ਸਾਂਝ ਵਾਲੀ ਵਿਵਸਥਾ ਦੇ ਸਿਰਜਕ ਅਤੇ ਪ੍ਰਤੀਕ ਵਜੋਂ ਜਾਣੇ ਜਾਂਦੇ ਰਹੇ ਹਨ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਆਤਮਾ ਸਿੰਘ ਪਮਾਰ

ਆਤਮਾ ਸਿੰਘ ਪਮਾਰ

Nehru Memorial Government College, Mansa.
WhatsApp: (91- 89680 - 56200)
(atmapamarbsp@gmail.com)

More articles from this author