TarlochanSAujla7ਉਸੇ ਵੇਲੇ ਪਿੱਛੋਂ ਕਿਸੇ ਨੇ ਆਪਣੀ ਖੱਬੀ ਬਾਂਹ ਨਾਲ ਮੈਨੂੰ ਕਲਾਵੇ ਵਿਚ ਲੈ ਲਿਆ ਅਤੇ ਆਪਣੀ ਸੱਜੀ ਬਾਂਹ ਮੇਰੇ ਅੱਗੇ ਕਰ ਦਿੱਤੀ ...
(ਜਨਵਰੀ 22, 2016)

 

ਜਦੋਂ ਮੈਂ ਲਹਿੰਦੇ ਪੰਜਾਬ (ਪਾਕਿਸਤਾਨ) ਤੋਂ ਉੱਜੜ ਪੁੱਜੜ ਕੇ ਚੜ੍ਹਦੇ ਪੰਜਾਬ (ਭਾਰਤ) ਆਇਆ ਸਾਂ, ਉਦੋਂ ਮੇਰੀ ਉਮਰ ਮਸਾਂ 7 ਕੁ ਸਾਲ ਦੀ ਸੀਦਿਲ ਵਿਚ ਉਸ ਵੇਲੇ ਤੋਂ ਹੀ ਇੱਕ ਤਮੰਨਾ ਸੀ, ਤਾਂਘ ਸੀ ਕਿ ਉਹ ਦਿਨ ਕਦੋਂ ਆਵੇਗਾ ਜਦੋਂ ਮੈਂਨੂੰ ਆਪਣੀ ਜਨਮ ਭੂਮੀ ਦੀ ਖੁਸ਼ਬੂ ਨਸੀਬ ਹੋਵੇਗੀ? ਸਿੱਖ ਪਰਿਵਾਰ ਵਿਚ ਜਨਮ ਲੈਣ ਕਰਕੇ ਦਿਲ ਵਿਚ ਇਹ ਵੀ ਇੱਕ ਹਸਰਤ ਸੀ ਕਿ ਜੇ ਪਰਮਾਤਮਾ ਦੀ ਕਿਰਪਾ ਹੋ ਜਾਏ ਤਾਂ ਬਾਬੇ ਨਾਨਕ ਦੀ ਜਨਮ ਭੂਮੀ ਦੇ ਵੀ ਦਰਸ਼ਨ ਕਰ ਲਈਏਬਚਪਨ ਦੁੱਖਾਂ ਤਕਲੀਫਾਂ ਵਿਚ ਲੰਘ ਗਿਆ, ਜਵਾਨੀ ਬੱਚੇ ਪਾਲਣ ਅਤੇ ਘਰੇਲੂ ਕੰਮਾਂ ਵਿਚ ਬੀਤ ਗਈ ਅਤੇ ਹੁਣ ਜਦੋਂ ਬੁਢਾਪੇ ਨੇ ਪੂਰੇ ਪੈਰ ਪਸਾਰ ਲਏ ਤਾਂ ਭਾਵੇਂ ਉਮੀਦ ਘੱਟ ਸੀ, ਪਰ ਦਿਲ ਦੇ ਕਿਸੇ ਕੋਨੇ ਵਿਚ ਆਸ ਦੀ ਕਿਰਨ ਜਰੂਰ ਨਜ਼ਰ ਅਉਂਦੀ ਸੀ ਕਿ ਅਸੀਂ ਕਿਹੜੇ ਰੱਬ ਦੇ ਮਾਂਹ ਮਾਰੇ ਨੇ, ਰੱਬ ਸਾਡੀ ਆਸ ਵੀ ਕਿਤੇ ਪੂਰੀ ਕਰੇਗਾ

ਜਿੰਨਾ ਚਿਰ ਭਾਰਤ ਵਿਚ ਰਿਹਾ, ਦੋਹਾਂ ਦੇਸਾਂ ਦੇ ਆਪਸੀ ਸਬੰਧਾਂ ਦੀ ਕੁੜੱਤਣ ਨੇ ਇਹ ਆਸ ਪੂਰੀ ਨਾ ਹੋਣ ਦਿੱਤੀਹੁਣ ਜਦੋਂ ਕੈਨੇਡਾ ਆਏ ਅਤੇ ਬੱਚਿਆਂ ਦੀ ਪੜ੍ਹਾਈ ਅਤੇ ਘਰਾਂ ਦੇ ਕਰਜੇ ਤੋਂ ਵਿਹਲੇ ਹੋਏ, ਤਾਂ ਮਨ ਵਿਚ ਵਿਚਾਰ ਆਇਆ ਕਿ ਕਿਉਂ ਨਾ ਆਪਾਂ ਵੀ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਜਥੇ ਵਿਚ ਸ਼ਾਮਲ ਹੋ ਜਾਈਏਅਰਜ਼ੀ ਦਿੱਤੀ ਤੇ ਬਾਕੀਆਂ ਦੇ ਨਾਲ ਮੈਨੂੰ ਤੇ ਮੇਰੀ ਪਤਨੀ ਨੂੰ ਵੀ ਵੀਜ਼ਾ ਮਿਲ ਗਿਆਮੈਂ ਆਪਣੇ ਵੀਜ਼ੇ ਵਾਲੀ ਅਰਜ਼ੀ ਵਿਚ ਵੀ ਲਿਖਿਆ ਸੀ ਅਤੇ ਆਪਣੇ ਟਰੈਵਲ ਏਜੰਟ ਨੂੰ ਵੀ ਦੱਸਿਆ ਸੀ ਕਿ ਜੇ ਆਗਿਆ ਮਿਲ ਜਾਵੇ ਤਾਂ ਇਸ ਯਾਤਰਾ ਦੁਰਾਨ ਮੈਂ ਆਪਣੇ ਜੱਦੀ ਪਿੰਡ (ਉਕਾੜਾ ਦੇ ਕੋਲ, ਚੱਕ ਨੰਬਰ 25) ਵੀ ਜਾਣਾ ਚਾਹੁੰਦਾ ਹਾਂਏਜੰਟ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਕਿ ਗੁਰਦਵਾਰੇ ਦੇ ਅਧਿਕਾਰੀ ਇਸ ਮਸਲੇ ਵਿਚ ਸਾਡੀ ਮਦਦ ਕਰ ਸਕਦੇ ਹਨਆਪਣੇ ਪਿੰਡ ਜਾਣ ਲਈ ਇੰਨਾ ਉਤਾਵਲਾ ਸਾਂ ਕਿ ਮੈਂ ਆਪਣੇ ਤੌਰ ’ਤੇ ਗੁਰਦਵਾਰੇ ਦੇ ਪਰਧਾਨ ਜੀ ਨੂੰ ਇਸ ਬਾਰੇ ਚਿੱਠੀ ਵੀ ਲਿਖ ਦਿੱਤੀ

ਅਖੀਰ ਉਹ ਭਾਗਾਂ ਵਾਲਾ ਦਿਨ ਆ ਗਿਆ, ਜਿਸ ਦੀ ਮੈਨੂੰ ਕਈ ਦਹਾਕਿਆਂ ਤੋਂ ਉਡੀਕ ਸੀਜਹਾਜ਼ ਵਿਚ ਬੈਠੇ ਤੇ ਪਾਕਿਸਤਾਨ ਪਹੁੰਚ ਗਏ। ਫਿਰ ਬੱਸ ਰਾਹੀਂ ਗੁਰਦਵਾਰਾ ਨਨਕਾਣਾ ਸਾਹਿਬ ਪਹੁੰਚ ਗਏਮੱਥਾ ਟੇਕਿਆ, ਕੀਰਤਨ ਸਰਵਣ ਕੀਤਾ, ਪ੍ਰਕਰਮਾ ਕੀਤੀ, ਕੰਧਾਂ ਉੱਤੇ ਲਿਖਿਆ ਇਤਿਹਾਸ ਪੜ੍ਹਿਆ, ਲੰਗਰ ਛਕਿਆ ਤੇ ਸੌਣ ਤੋਂ ਪਹਿਲਾਂ ਗੁਰਦਵਾਰੇ ਦੇ ਕਲਰਕ ਨਾਲ ਲੋੜੀਂਦੀ ਗੱਲ ਕੀਤੀਉਸਨੇ ਦੱਸਿਆ ਕਿ ਮੇਰੀ ਭੇਜੀ ਹੋਈ ਚਿੱਠੀ ਉਹਨਾਂ ਨੂੰ ਮਿਲ ਗਈ ਸੀ ਅਤੇ ਪਰਧਾਨ ਜੀ ਨੇ ਸਾਡੇ ਅਤੇ ਦੋ ਹੋਰ ਪਰਿਵਾਰਾਂ ਬਾਰੇ ਸਬੰਧਤ ਅਧਿਕਾਰੀਆਂ ਨਾਲ ਗੱਲ ਕਰ ਲਈ ਸੀਇਹ ਗੱਲ ਸੁਣ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾਸੌਣ ਲੱਗਿਆਂ ਦਿਲ ਦੀ ਸੋਚ ਬੱਸ ਇੱਕੋ ਹੀ ਗੱਲ ’ਤੇ ਟਿਕੀ ਰਹੀ ਕਿ ਜਦੋਂ ਪਿੰਡ ਜਾਵਾਂਗਾ, ਕੌਣ ਕੌਣ ਮਿਲੇਗਾ, ਮੈਂ ਕਿਸੇ ਨੂੰ ਪਛਾਣਾਂਗਾ ਕਿ ਨਹੀਂ, ਬਚਪਨ ਵਾਲੀਆਂ ਗਲੀਆਂ ਹੁਣ ਪਛਾਣ ਸਕਾਂਗਾ ਕਿ ਨਹੀਂ ਅਤੇ ਜੇ ਕਿਤੇ ਮੇਰਾ ਮਨ ਭਰ ਆਇਆ ਤਾਂ ਕੌਣ ਦਿਲਾਸਾ ਦੇਵੇਗਾ? ਫਿਰ ਇਹ ਪਤਾ ਹੀ ਨਾ ਲੱਗਾ ਕਿ ਕਦੋਂ ਅੱਖ ਲੱਗ ਗਈ

ਅਗਲੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਮੱਥਾ ਟੇਕਿਆ ਤੇ ਫਿਰ ਦਫਤਰ ਜਾ ਬੈਠਾਪਰਧਾਨ ਜੀ ਨੇ ਮੈਨੂੰ ਕਿਹਾ, ਅੱਜ ਤਾਂ ਇੱਥੋਂ ਦੇ ਲਾਗਲੇ ਗੁਰਦਵਾਰਿਆਂ ਦੀ ਯਾਤਰਾ ਦਾ ਪ੍ਰੋਗਰਾਮ ਹੈਕੱਲ੍ਹ ਸਵੇਰੇ ਇੱਕ ਸਰਕਾਰੀ ਨੁਮਾਇੰਦਾ ਅਤੇ ਉਕਾੜਾ ਸ਼ਹਿਰ ਦੇ ਕੋਲ ਚੱਕ ਨੰਬਰ 25 ਦੇ ਦੋ ਆਦਮੀ ਐਥੇ ਆਉਣਗੇ ਤੇ ਤੁਹਾਨੂੰ ਤੁਹਾਡਾ ਪਿੰਡ ਦਿਖਾਲ ਦੇਣਗੇ

ਸੱਚੀ ਗੱਲ ਤਾਂ ਇਹ ਹੈ ਕਿ ਭਾਵੇਂ ਮੈਂ ਵੱਖ ਵੱਖ ਗੁਰਦਵਾਰਿਆਂ ਦੇ ਦਰਸ਼ਨ ਕਰ ਰਿਹਾ ਸਾਂ, ਪਰ ਮੇਰਾ ਮਨ ਕੱਲ੍ਹ ਦੇਖਣ ਵਾਲੇ ਆਪਣੇ ਪਿੰਡ ਵਿਚ ਹੀ ਘੁੰਮਦਾ ਰਿਹਾਅਗਲੇ ਸਵੇਰੇ ਮੱਥਾ ਟੇਕਣ ਪਿੱਛੋਂ ਲੰਗਰ ਹਾਲ ਵਿਚ ਅਜੇ ਚਾਹ ਪੀਣ ਹੀ ਲੱਗੇ ਸਾਂ ਕਿ ਇੱਕ ਸੇਵਾਦਾਰ ਨੇ ਮੇਰਾ ਨਾਮ ਲੈ ਕੇ ਅਵਾਜ਼ ਮਾਰੀਮੈਂ ਉਸਦੇ ਕੋਲ ਗਿਆ ਤਾਂ ਉਹ ਮੈਨੂੰ ਦਫਤਰ ਵਿਚ ਲੈ ਗਿਆ, ਜਿੱਥੇ ਪਰਧਾਨ ਜੀ ਕੁਝ ਆਦਮੀਆਂ ਸਮੇਤ ਸਾਡੀ ਉਡੀਕ ਕਰ ਰਹੇ ਸਨਪਰਧਾਨ ਜੀ ਨੇ ਜਦੋਂ ਉਹਨਾਂ ਆਦਮੀਆਂ ਨਾਲ ਮੇਰੀ ਜਾਣ ਪਹਿਚਾਣ ਕਰਵਾਈ ਤਾਂ ਫੌਜੀ ਵਰਦੀ ਵਾਲੇ ਆਦਮੀ ਨੇ ਜਾਂਚ ਕਰਨ ਲਈ ਸਾਡਾ ਪਾਸਪੋਰਟ ਮੰਗ ਲਿਆਜਾਂਚ ਕਰਨ ਪਿੱਛੋਂ ਉਸਨੇ ਹਾਂ ਦਾ ਇਸ਼ਾਰਾ ਕੀਤਾ ਤੇ ਸਾਨੂੰ ਆਪਣਾ ਲੋੜੀਂਦਾ ਸਮਾਨ ਲਿਆਉਣ ਲਈ ਕਿਹਾਅਜੇ ਮੈਂ ਪਰਧਾਨ ਜੀ ਨੂੰ ਕਰਾਏ ਲਈ ਟੈਕਸੀ ਵਾਸਤੇ ਕਹਿਣ ਹੀ ਲੱਗਾ ਸਾਂ ਕਿ ਉਹਨਾਂ ਮੈਨੂੰ ਕਿਹਾ ਕਿ ਪਿੰਡ ਵਾਲਿਆਂ ਨੇ ਸਾਡੀ ਆਉ ਭਗਤ ਲਈ ਕਾਰ ਭੇਜ ਦਿੱਤੀ ਹੈਜਦੋਂ ਕਾਰ ਵਿਚ ਬੈਠਣ ਲੱਗੇ ਤਾਂ ਮਨ ਵਿਚ ਆਇਆ ਕਿ ਅਸੀਂ ਤਾਂ ਇਹਨਾਂ ਵਿੱਚੋਂ ਕਿਸੇ ਨੂੰ ਜਾਣਦੇ ਨਹੀਂ, ਜੇ ਕੋਈ ਅਭੀ ਨਭੀ ਹੋ ਗਈ ਤਾਂ ਕੌਣ ਜਿੰਮੇਦਾਰ ਹੋਵੇਗਾ? ਮੈਂ ਪਰਧਾਨ ਜੀ ਨੂੰ ਆਪਣਾ ਸ਼ੰਕਾ ਪ੍ਰਗਟਾਉਂਦੇ ਹੋਏ ਬੇਨਤੀ ਕੀਤੀ ਕਿ ਸਾਡੇ ਨਾਲ ਕੋਈ ਸੇਵਾਦਾਰ ਭੇਜ ਦਿੱਤਾ ਜਾਵੇਪਰ ਉਹਨਾਂ ਨੇ ਯਕੀਨ ਦੁਆਇਆ ਕਿ ਫਿਕਰ ਵਾਲੀ ਕੋਈ ਗੱਲ ਨਹੀਂ

ਮੇਰੀ ਜਨਮ ਭੂਮੀ ਵੱਲ ਨੂੰ ਕਾਰ ਚੱਲ ਪਈਦਿਲ ਕਿੰਨਾ ਖੁਸ਼ ਸੀ, ਆਪਣਾ ਘਰ ਵੇਖਣ ਨੂੰ ਮੈਂ ਕਿੰਨਾ ਉਤਾਵਲਾ ਸਾਂ, ਲਫ਼ਜਾਂ ਵਿਚ ਬਿਆਨ ਕਰਨਾ ਮੁਸ਼ਕਲ ਹੈਪੱਕੀ ਸੜਕ ਤਾਂ ਸਿਰਫ ਥੋੜ੍ਹੇ ਹੀ ਮੀਲ ਸੀ, ਬਹੁਤਾ ਹਿੱਸਾ ਤਾਂ ਕੱਚਾ ਸੀਕਾਰ ਦੀ ਰਫਤਾਰ ਵੀ ਘੱਟ ਅਤੇ ਉੱਤੋਂ ਮਿੱਟੀ ਘੱਟਾ ਮਣਾਂ ਮੂੰਹੀਜਿੱਥੇ ਸੜਕ ਉੱਚੀ ਨੀਂਵੀ ਹੁੰਦੀ, ਉੱਥੇ ਹਿਚਕੋਲੇ ਵੀ ਵੱਜਦੇਜਦੋਂ ਕੁਝ ਥਕਾਵਟ ਮਹਿਸੂਸ ਹੋਈ ਤਾਂ ਚਾਹ ਪੀਣ ਲਈ ਇੱਕ ਢਾਬੇ ਤੇ ਕਾਰ ਰੁਕੀਮੈਂ ਬੇਨਤੀ ਕੀਤੀ ਕਿ ਸਾਡੇ ਵਾਸਤੇ ਚਾਹ ਵਿਚ ਖੰਡ ਕੁਝ ਘੱਟ ਹੀ ਰੱਖਣੀ, ਤਾਂ ਕਾਰ ਚਲਾਉਣ ਵਾਲੇ ਨੇ ਕਿਹਾ,ਅਸੀਂ ਤਾਂ ਚਾਹ ਵਿਚ ਖੰਡ ਠੋਕ ਕੇ ਪੀਂਦੇ ਆਂ ਮੈਂ ਮਨ ਵਿਚ ਕੁਝ ਹੱਸਿਆ ਤੇ ਕਿਹਾ,ਪੰਜਾਬ ਵਿਚ ਰਹਿਣ ਵੇਲੇ ਅਸੀਂ ਵੀ ਖੰਡ, ਗੁੜ ਤੇ ਘਿਉ ਠੋਕ ਕੇ ਖਾਂਦੇ ਸਾਂ, ਪਰ ਕੈਨੇਡਾ ਵਿਚ ਰਹਿੰਦਿਆਂ ਇਹ ਮਹਿਸੂਸ ਕੀਤਾ ਕਿ ਜੇ ਕੁਝ ਸਾਲ ਹੋਰ ਜੀਉਣਾ ਹੈ ਤਾਂ ਖਾਣ ਪੀਣ ਲੱਗਿਆਂ ਕੁਝ ਸੰਜਮ ਰੱਖਣਾ ਹੀ ਬੇਹਤਰ ਹੈ

ਚਾਹ ਪੀਣ ਵੇਲੇ ਮੈਂ ਪੁੱਛਿਆ ਕਿ ਅਜੇ ਕਿੰਨਾ ਕੁ ਸਮਾਂ ਹੋਰ ਲੱਗੇਗਾ, ਤਾਂ ਜਵਾਬ ਮਿਲਿਆ ਕਿ ਤਕਰੀਬਨ 2-3 ਘੰਟੇ ਹੋਰਫਿਰ ਕੁਝ ਸਮੇਂ ਪਿੱਛੋਂ ਮੇਰੇ ਨਾਲ ਬੈਠੇ ਲੜਕੇ ਨੇ ਹੱਥ ਵਾਲੇ ਫੋਨ ਰਾਹੀਂ ਸੁਨੇਹਾ ਦਿੱਤਾ ਕਿ ਉਹ ਡਾਕਟਰ ਸਾਹਿਬ ਨੂੰ ਲੈਕੇ ਜਲਦੀ ਹੀ ਘਰ ਪਹੁੰਚ ਰਹੇ ਹਨਮੈਂ ਹੈਰਾਨ ਸਾਂ ਕਿ ਇਸ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਡਾਕਟਰ ਹਾਂ? ਫਿਰ ਇੱਕ ਦਮ ਮੇਰੇ ਮਨ ਵਿਚ ਖਿਆਲ ਆਇਆ ਕਿ ਜਿਹੜਾ ਪੱਤਰ ਮੈਂ ਗੁਰਦਵਾਰੇ ਦੇ ਪਰਧਾਨ ਜੀ ਨੂੰ ਲਿਖਿਆ ਸੀ, ਉਸ ਵਿੱਚ ਮੈਂ ਆਪਣੇ ਨਾਮ ਨਾਲ ਡਾਕਟਰ ਲਿਖਿਆ ਸੀ, ਉਹਨਾਂ ਨੇ ਇਹ ਦੱਸ ਦਿੱਤਾ ਹੋਵੇਗਾ

ਘਰ ਦੇ ਕੋਲ ਪਹੁੰਚੇ ਤਾਂ ਬਾਹਰਲੇ ਦਰਵਾਜੇ ਕੋਲ ਕਾਫੀ ਭੀੜ ਇਕੱਠੀ ਹੋਈ ਵੇਖੀਕਾਰ ਵਿੱਚੋਂ ਉੱਤਰ ਕੇ ਚਾਰੇ ਪਾਸੇ ਨਿਗਾਹ ਘੁਮਾਈ ਤੇ ਜਨਮ ਭੂਮੀ ਨੂੰ ਸਤਿਕਾਰ ਦੇਣ ਲਈ ਨੀਵਾਂ ਹੋਕੇ ਮੱਥਾ ਟੇਕਿਆਐਨਾ ਭਾਵਕ ਹੋਇਆ ਕਿ ਡਾਡਾਂ ਮਾਰ ਕੇ ਰੋਣ ਲੱਗ ਪਿਆਦਿਲ ਕਰਦਾ ਸੀ ਕਿ ਬਚਪਨ ਤੋਂ ਲੈਕੇ ਹੁਣ ਤੱਕ ਜਨਮ ਭੂਮੀ ਤੋਂ ਦੂਰ ਰਹਿ ਕੇ ਜਿਹੜਾ ਸੰਤਾਪ ਕੱਟਿਆ ਏ, ਉਸ ਨੂੰ ਅੱਥਰੂਆਂ ਨਾਲ ਧੋ ਛੱਡਾਂਘਰ ਦੇ ਮਾਲਕ ਨੇ ਮੈਨੂੰ ਉਠਾਇਆ, ਗਲ਼ ਨਾਲ ਲਾਇਆ ਅਤੇ ਧੀਰਜ ਰੱਖਣ ਲਈ ਕਿਹਾਉਸਨੇ ਮੇਰੇ ਅਤੇ ਮੇਰੀ ਪਤਨੀ ਦੇ ਗਲ਼ ਵਿਚ ਫੁੱਲਾਂ ਦੇ ਹਾਰ ਪਾਏ ਅਤੇ ਨਾਲ ਖੜ੍ਹੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀਆਪਣੇ ਬਾਰੇ ਉਸਨੇ ਕਿਹਾ,ਮੇਰਾ ਨਾਮ ਤਨਵੀਰ ਸਿੱਧੂ ਤੇ ਇਹ ਮੇਰਾ ਭਰਾ ਵਰਗਾ ਦੋਸਤ ਬਰਕਤ ਚੀਮਾ ਹੈ ਇਸ ਆਉ ਭਗਤ ਦੇ ਅਹਿਸਾਨ ਹੇਠਾਂ ਮੈਂ ਆਪਣੇ ਆਪ ਨੂੰ ਇੰਨਾ ਦੱਬਿਆ ਹੋਇਆ ਮਹਿਸੂਸ ਕੀਤਾ ਕਿ ਗਲ਼ਾ ਭਰ ਆਇਆ ਤੇ ਮੂੰਹੋਂ ਕੋਈ ਲਫਜ਼ ਹੀ ਨਾ ਨਿੱਕਲਿਆ

ਘਰ ਦੇ ਅੰਦਰ ਗਏ ਤਾਂ ਚਾਹ ਪਾਣੀ ਅਤੇ ਮਠਿਆਈ ਦਾ ਇੰਨਾ ਇੰਤਜ਼ਾਮ ਸੀ, ਜਿਵੇਂ ਘਰ ਵਿਚ ਕੋਈ ਵਿਆਹ ਰਚਿਆ ਹੋਵੇਪਤਾ ਨਾ ਲੱਗੇ ਕਿ ਕਿਹੜੀ ਚੀਜ਼ ਖਾਵਾਂ ਤੇ ਕਿਹੜੀ ਛੱਡਾਂ? ਚਾਹ ਤੋਂ ਵਿਹਲੇ ਹੋਏ ਤਾਂ ਸਿੱਧੂ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਲੜਕੀ ਸਾਨੂੰ ਆਪਣੇ ਕਮਰੇ ਵਿਚ ਲਿਜਾਣਾ ਚਾਹੁੰਦੀ ਹੈਮੈਂ ਇੱਕ ਦਮ ਦੰਗ ਜਿਹਾ ਰਹਿ ਗਿਆ ਕਿ ਮੁਸਲਮਾਨ ਲੋਕ ਤਾਂ ਆਪਣੀ ਲੜਕੀ ਤੇ ਕਿਸੇ ਪਰਾਏ ਮਰਦ ਦਾ ਪਰਛਾਵਾਂ ਤੱਕ ਨਹੀਂ ਪੈਣ ਦਿੰਦੇ, ਤੇ ਇਹ ਸਾਨੂੰ ਉਸਦੇ ਕਮਰੇ ਵਿਚ ਭੇਜ ਰਹੇ ਹਨ

ਜਦੋਂ ਉਸ ਲੜਕੀ ਦੇ ਨਾਲ ਅਸੀਂ ਕਮਰੇ ਅੰਦਰ ਗਏ ਤਾਂ ਇੱਕ ਦਮ ਹੈਰਾਨ ਵੀ ਹੋਏ ਤੇ ਬੇਹੱਦ ਖੁਸ਼ ਵੀਲੱਕੜ ਦੇ ਇੱਕ ਬੋਰਡ ਦੇ ਚਾਰੇ ਪਾਸੇ ਨਿੱਕੇ ਨਿੱਕੇ ਬਲਬ ਟਿੰਮ ਟਿੰਮਾ ਰਹੇ ਸਨ ਅਤੇ ਉਸ ਉੱਤੇ ਪੰਜਾਬੀ ਵਿਚ ਲਿਖਿਆ ਸੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫੁਰਮਾਨਅਤੇ ਹੇਠਾਂ ਪੂਰਾ ਸ਼ਬਦ ਲਿਖਿਆ ਸੀਜਦੋਂ ਉਸ ਲੜਕੀ ਨੇ ਅਲਮਾਰੀ ਦਾ ਦਰਵਾਜਾ ਖੋਲ੍ਹਿਆ ਤਾਂ ਉੱਪਰਲੇ ਖਾਨੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਬਿਰਾਜਮਾਨ ਸਨ, ਹੇਠਾਂ ਜਪੁਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਗੁੱਟਕੇ ਅਤੇ ਕੁਝ ਸ਼ਬਦਾਂ ਦੀਆਂ ਕੈਸਟਾਂ, ਅਤੇ ਸਭ ਤੋਂ ਹੇਠਲੇ ਖਾਨੇ ਵਿਚ ਹਰਮੋਨੀਅਮ ਤੇ ਤਬਲਾਸਭ ਤੋਂ ਬਹੁਤੀ ਹੈਰਾਨੀ ਉਦੋਂ ਹੋਈ ਜਦੋਂ ਸਿੱਧੂ ਸਾਹਿਬ ਨੇ ਮੈਨੂੰ ਦੱਸਿਆ ਕਿ ਉਹਨਾਂ ਦੀ ਲੜਕੀ ਆਪ ਕੀਰਤਨ ਕਰਦੀ ਹੈ

ਉਹਨਾਂ ਹੋਰ ਕਿਹਾ,ਸਾਡੇ ਵਰਗੇ ਐਥੈ ਪੰਜ ਪਰਿਵਾਰ ਹਨਅਸੀਂ ਹਰ ਮਹੀਨੇ ਦੇ ਪਹਿਲੇ ਐਤਵਾਰ ਕਿਸੇ ਇੱਕ ਘਰ ਵਿਚ ਇਕੱਠੇ ਹੁੰਦੇ ਹਾਂਜਪੁਜੀ ਸਾਹਿਬ ਤੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਬੱਚੇ ਕੀਰਤਨ ਕਰਦੇ ਹਨ ਤੇ ਫਿਰ ਲੰਗਰ ਵਰਤਦਾ ਹੈ ਮੈਂ ਪੁੱਛਿਆ,ਇਸ ਦੁਰਾਨ ਮੁਸਲਮਾਨ ਵਰਗ ਨੇ ਤੁਹਾਡੇ ਨਾਲ ਵਿਰੋਧਤਾ ਤਾਂ ਨਹੀਂ ਕੀਤੀ?” ਉਹਨਾਂ ਕਿਹਾ,ਪਹਿਲੇ ਪਹਿਲ ਕੁਝ ਮਹਿਸੂਸ ਹੋਇਆ ਸੀ, ਪਰ ਹੁਣ ਨਹੀਂਕਿਉਂਕਿ ਇੱਥੇ ਬਹੁਤੇ ਲੋਕ ਗੁਰੂ ਨਾਨਕ ਨੂੰ ਆਪਣਾ ਪੀਰ ਮੰਨਦੇ ਅਤੇ ਪੂਰੀ ਇੱਜ਼ਤ ਦਿੰਦੇ ਹਨ ਮੇਰੇ ਮੂੰਹ ਵਿੱਚੋਂ ਬੇਮੁਹਾਰੇ ਨਿੱਕਲ ਗਿਆ,ਹੇ ਬਾਬਾ ਨਾਨਕਧੰਨ ਤੁਸੀਂ ਅਤੇ ਧੰਨ ਤੁਹਾਡੀ ਸਿੱਖੀ

ਇਸ ਤੋਂ ਪਹਿਲੋਂ ਕਿ ਮੈਂ ਸਿੱਧੂ ਸਾਹਿਬ ਨੂੰ ਇਸ ਬਾਰੇ ਕੋਈ ਸਵਾਲ ਪੁੱਛਦਾ, ਉਹਨਾਂ ਆਪ ਹੀ ਦੱਸਣਾ ਸ਼ੁਰੂ ਕਰ ਦਿੱਤਾ, “ਅਸਲ ਵਿਚ ਸਾਡਾ ਸ਼ੇਖੂਪੁਰ ਦੇ ਨੇੜੇ ਇੱਕ ਪਿੰਡ ਦੇ ਸਿੱਧੂ ਸਿੱਖ ਪਰਿਵਾਰ ਨਾਲ ਸਬੰਧ ਸੀਦੇਸ ਦੀ ਵੰਡ ਵੇਲੇ ਅਸੀਂ ਤਿੰਨ ਸਿੱਖ ਪਰਿਵਾਰ ਲੁਟੇਰਿਆਂ ਅਤੇ ਕਾਤਲਾਂ ਦੇ ਘੇਰੇ ਵਿਚ ਫਸ ਗਏਸਾਡੇ ਅੱਧੇ ਕੁ ਆਦਮੀ ਤੇ ਜਨਾਨੀਆਂ ਸਾਡੇ ਸਾਹਮਣੇ ਕਤਲ ਕਰ ਦਿੱਤੇ ਗਏਉਸ ਭੀੜ ਵਿੱਚੋਂ ਕਿਸੇ ਭਲੇ ਬੰਦੇ ਨੇ ਕਿਹਾ ਕਿ ਜੇ ਇਹ ਇਸਲਾਮ ਕਬੂਲ ਕਰ ਲੈਣ, ਤਾਂ ਆਪਾਂ ਇਹਨਾਂ ਨੂੰ ਛੱਡ ਦਿਆਂਗੇਸਾਡੇ ਵਿੱਚੋਂ ਮੌਤ ਨਾਲ ਸਹਿਮੇ ਦੋ ਆਦਮੀਆਂ ਨੇ ਹਾਂ ਕਰ ਦਿੱਤੀ ਤੇ ਇਸ ਤਰ੍ਹਾਂ ਅਸੀਂ ਬਚ ਗਏਭਾਵੇਂ ਕਹਿਣ ਨੂੰ ਅਸੀਂ ਮੁਸਲਮਾਨ ਹਾਂ, ਪਰ ਗੁਰੂ ਨਾਨਕ ਦਾ ਉਪਦੇਸ਼, ਗੁਰੂ ਅਰਜਨ ਦੇਵ ਦੀ ਤੱਤੀ ਤਵੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਸਾਡੇ ਦਿਲ ਦੇ ਕਿਸੇ ਕੋਨੇ ਵਿਚ ਅਜੇ ਵੀ ਕਾਇਮ ਹੈਮੇਰਾ ਅਸਲੀ ਨਾਮ ਤਰਲੋਕ ਸਿੰਘ ਸੀ, ਮਜ੍ਹਬ ਬਦਲ ਲਿਆ, ਨਾਮ ਬਦਲ ਲਿਆ, ਪਰ ਗੁਰੂ ਦਾ ਬਖਸ਼ਿਆ ਪਹਿਲਾ ਅੱਖਰ ਨਹੀਂ ਬਦਲਿਆ

ਮੈਂ ਹੋਰ ਪੁੱਛਿਆ,ਫਿਰ ਤੁਸੀਂ ਐਸ ਪਿੰਡ ਕਿਵੇਂ ਆਏ?”

ਉਸਨੇ ਦੱਸਿਆ,ਉਹਨਾਂ ਦਿਨਾਂ ਵਿਚ ਸਰਕਾਰ ਦੀ ਇੱਕ ਸਕੀਮ ਸੀ ਕਿ ਜਿਹੜੇ ਵਿਦਿਆਰਥੀ ਖੇਤੀਬਾੜੀ ਦੀ ਡਿਗਰੀ ਤੋਂ ਪਿੱਛੋਂ ਖੇਤੀ ਕਰਨ ਦਾ ਕਿੱਤਾ ਅਪਨਾਉਣਗੇ, ਸਰਕਾਰ ਉਹਨਾਂ ਨੂੰ ਜ਼ਮੀਨ ਦਾ ਇੱਕ ਮੁਰੱਬਾ ਦੇਵੇਗੀਮੈਂ ਤੇ ਚੀਮਾ ਸਾਹਿਬ ਦੋਵੇਂ ਜਮਾਤੀ ਸਾਂ, ਅਸਾਂ ਦੋਹਾਂ ਨੇ ਅਰਜੀਆਂ ਦੇ ਦਿੱਤੀਆਂ ਤੇ ਸਾਨੂੰ ਇਸ ਪਿੰਡ ਵਿਚ ਜਮੀਨ ਅਲਾਟ ਹੋ ਗਈਫਿਰ ਜਿਵੇਂ ਜਿਵੇਂ ਸਾਨੂੰ ਇੱਥੇ ਹੋਰ ਜਮੀਨ ਮਿਲਦੀ ਗਈ, ਅਸਾਂ ਆਪਣੇ ਪਿੰਡ ਦੀ ਜਮੀਨ ਵੇਚ ਕੇ ਐਥੈ ਖਰੀਦ ਲਈ

ਜਦੋਂ ਅਸੀਂ ਉਸ ਕਮਰੇ ਵਿੱਚੋਂ ਬਾਹਰ ਆਏ ਤਾਂ ਸਿੱਧੂ ਸਾਹਿਬ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਤੁਸੀਂ ਪਿੰਡ ਦਾ ਚੱਕਰ ਮਾਰਨ ਲਈ ਕਾਹਲੇ ਹੋ, ਪਰ ਸਾਡੇ ਪਿੰਡ ਦੇ ਆਹ ਬੰਦੇ ਕੈਨੇਡਾ ਬਾਰੇ ਗੱਲਾਂ ਸੁਣਨ ਨੂੰ ਬੜੇ ਉਤਾਵਲੇ ਹਨਮੈਂ ਕੈਨੇਡਾ ਦੇ ਅੱਛੇ ਅਤੇ ਮਾੜੇ, ਦੋਵੇਂ ਪੱਖਾਂ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਵੱਲੋਂ ਪੁੱਛੇ ਗਏ ਆਰਥਕ, ਸਮਾਜਿਕ ਅਤੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸਵਾਲਾਂ ਦੇ ਜਵਾਬ ਵੀ ਦਿੱਤੇਫਿਰ ਮੈਂ ਉੱਤਰੀ ਅਮਰੀਕਾ ਤੇ ਯੂਰਪ ਦੇ ਦੇਸਾਂ ਦੀ ਮਨੁੱਖਤਾ ਬਾਰੇ ਦੱਸਿਆ,ਅਸੀਂ ਇਮਾਰਤਾਂ ਤਾਂ ਬਹੁਤ ਉੱਚੀਆਂ ਬਣਾ ਲਈਆਂ ਪਰ ਸਾਡੀ ਮਾਨਸਿਕਤਾ ਬੌਣੀ ਹੋ ਗਈ।ਕਮਾਈ ਜਿਆਦਾ ਕਰਦੇ ਹਾਂ ਪਰ ਸੰਤੁਸ਼ਟੀ ਕਿਤੇ ਵੀ ਨਹੀਂ ਮਿਲਦੀ। ਅਸਾਂ ਘਰ ਵੱਡੇ ਲੈ ਲਏ ਪਰ ਪਰਿਵਾਰ ਛੋਟੇ ਹੋ ਗਏ। ਰਾਜ ਮਾਰਗ ਅਤੇ ਸੜਕਾਂ ਵੱਡੀਆਂ ਤੇ ਚੌੜੀਆਂ ਬਣਾ ਲਈਆਂ ਪਰ ਸਾਡਾ ਦ੍ਰਿਸ਼ਟੀਕੋਣ ਛੋਟਾ ਹੋ ਗਿਆ। ਘਰ ਵਿਚ ਦਵਾਈਆਂ ਨਾਲ ਅਲਮਾਰੀਆਂ ਭਰੀਆਂ ਹਨ ਪਰ ਤੰਦਰੁਸਤੀ ਦੀ ਡੱਬੀ ਖਾਲੀ ਹੈਅਸੀਂ ਜਿੰਦਗੀ ਬਿਤਾਉਣੀ ਤਾਂ ਸਿੱਖ ਲਈ ਪਰ ਜਿਉਣਾ ਨਹੀਂ ਸਿੱਖਿਆਅਸੀਂ ਚੰਦ ਉੱਪਰ ਜਾਣ ਨੂੰ ਤਾਂ ਲੋਚਦੇ ਹਾਂ ਪਰ ਆਪਣੇ ਘਰ ਸਾਹਮਣੇ ਆਏ ਨਵੇਂ ਗੁਆਂਢੀ ਨੂੰ ਮਿਲਣ ਦਾ ਸਮਾਂ ਨਹੀਂ ਕੱਢ ਸਕਦੇ। ਹਵਾ ਨੂੰ ਪ੍ਰਦੂਸ਼ਨ ਰਹਿਤ ਕਰਨਾ ਚਾਹੁੰਦੇ ਹਾਂ ਪਰ ਆਤਮਾ ਨੂੰ ਮੈਲੀ ਕਰ ਰਹੇ ਹਾਂ ਇਹਨਾਂ ਸਾਰੀਆਂ ਗੱਲਾਂ ਵਿਚ ਸਿੱਧੂ ਸਾਹਿਬ ਨੇ ਮੇਰੇ ਨਾਲ ਸਹਿਮਤੀ ਪ੍ਰਗਟਾਈ ਤੇ ਕਿਹਾ,ਡਾਕਟਰ ਸਾਹਿਬ, ਹੁਣ ਤਾਂ ਚਾਰੇ ਪਾਸੇ ਹੀ ਇਹੋ ਹਾਲ ਹੈ ਬਾਹਰ ਜਾਣ ਲੱਗਿਆਂ ਉਹਨਾਂ ਨੇ ਹਮੀਦੇ ਮਰਾਸੀ ਅਤੇ ਅਸਲਮ ਹਲਵਾਈ ਨੂੰ ਸ਼ਾਮ ਵਾਸਤੇ ਕੁੱਕੜ ਅਤੇ ਬਟੇਰੇ ਬਣਾਉਣ ਲਈ ਹਦਾਇਤ ਕਰ ਦਿੱਤੀ

ਘਰ ਤੋਂ ਬਾਹਰ ਨਿਕਲਣ ਲੱਗੇ ਤਾਂ ਸਿੱਧੂ ਸਾਹਿਬ ਨੇ ਕਿਹਾ,ਮੇਰਾ ਚਿੱਤ ਕਰਦੈ ਤੁਹਾਨੂੰ ਦੋਹਾਂ ਨੂੰ ਘੋੜੀ ਉਪਰ ਚੜ੍ਹਾ ਕੇ ਪਿੰਡ ਦਾ ਚੱਕਰ ਲਗਾਵਾਂ ਪਰ ਮੈਂ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਫਿਰ ਮੈਨੂੰ ਮੇਰੇ ਪਿੰਡ ਦੀਆਂ ਗਲੀਆਂ ਦੀ ਮਿੱਟੀ ਦੀ ਖੁਸ਼ਬੂ ਕਿਵੇਂ ਨਸੀਬ ਹੋਵੇਗੀ ਤੇ ਉਹ ਤੁਰਤ ਲਈ ਹੀ ਮੰਨ ਗਏਬਾਹਰ ਨਿੱਕਲ ਕੇ ਵੇਖਿਆ ਕਿ ਸਭ ਕੁੱਝ ਬਦਲਿਆ ਪਿਆ ਸੀਮੈਂ ਸਹਿਜੇ ਸਹਿਜੇ ਦਿਲ ਵਿਚ ਸਮਾਈਆਂ ਯਾਦਾਂ ਦੀਆਂ ਪਰਤਾਂ ਨੂੰ ਫਰੋਲਣ ਦੀ ਕੋਸ਼ਿਸ਼ ਕਰਨ ਲੱਗਾਰਾਹ ਵਿਚ ਮੈਂ ਆਪਣੀਆਂ ਕੁਝ ਯਾਦਾਂ ਸਾਂਝੀਆਂ ਕਰੀ ਗਿਆ ਅਤੇ ਸਿੱਧੂ ਸਾਹਿਬ ਹੁੰਗਾਰਾ ਭਰੀ ਗਏ

ਮੈਂ ਕਿਹਾ, ਸਭ ਤੋਂ ਪਹਿਲਾਂ ਮੈਨੂੰ ਛੱਪੜ ਕੰਢੇ ਆਪਣੇ ਘਰ ਵੱਲ ਲੈਕੇ ਜਾਉ ਉਸ ਘਰ ਵਿਚ ਹੁਣ ਘੁਮਿਆਰਾਂ ਦਾ ਇੱਕ ਟੱਬਰ ਰਹਿੰਦਾ ਸੀਸਾਡੇ ਵੇਲੇ ਦੇ ਪੰਜਾਂ ਕਮਰਿਆਂ ਵਿੱਚੋਂ ਹੁਣ ਸਿਰਫ ਦੋ ਕੁ ਕਮਰੇ ਹੀ ਸਾਬਤ ਸਨਮੈਂ ਦੋਹਾਂ ਕਮਰਿਆਂ ਦੇ ਅੰਦਰ ਗਿਆਬਹੁਤਾ ਸਮਾਂ ਮੈਂ ਉਸ ਕਮਰੇ ਵਿਚ ਖੜ੍ਹਿਆ, ਜਿਸ ਕਮਰੇ ਵਿਚ ਮੇਰੀ ਮਾਤਾ ਦੇ ਦੱਸਣ ਮੁਤਾਬਕ ਮੇਰਾ ਜਨਮ ਹੋਇਆ ਸੀਮੈਨੂੰ ਯਾਦ ਆਇਆ, ਮੇਰੇ ਦਾਦਾ ਜੀ ਪਿੰਡ ਦੇ ਸਿਰ ਕੱਢਵੇਂ ਜਿਮੀਦਾਰ ਸਨ ਤੇ ਸ਼ਾਹੂਕਾਰ ਵੀਉਕਾੜੇ ਸ਼ਹਿਰ ਵਿਚ ਉਹਨਾਂ ਦੀਆਂ 10 ਦੁਕਾਨਾਂ ਕਰਾਏ ’ਤੇ ਸਨਜਦੋਂ ਮਹੀਨੇ ਬਾਅਦ ਉਹਨਾਂ ਕਰਾਇਆ ਲੈ ਕੇ ਘਰ ਆਉਣਾ, ਤਾਂ ਚਾਂਦੀ ਦੇ ਰੁਪਈਆਂ ਦੀ ਛਣ ਛਣ ਸਾਰੇ ਕਮਰਿਆਂ ਵਿਚ ਸੁਣਾਈ ਦਿੰਦੀ ਸੀਜਦੋਂ ਸਾਡੇ ਵਿਹੜੇ ਵਿਚ ਮਕਈ ਦੀਆਂ ਛੱਲੀਆਂ ਅਤੇ ਕਪਾਹ ਦੇ ਢੇਰ ਲੱਗਦੇ, ਤਾਂ ਖੁਸ਼ੀ ਨਾਲ ਦਿਲ ਫੁੱਲਾ ਨਹੀਂ ਸੀ ਸਮਾਉਂਦਾਜਦੋਂ ਬੀਬੀ ਨਾਲ ਕਾਮਿਆਂ ਦੀ ਰੋਟੀ ਲੈਕੇ ਖੇਤਾਂ ਨੂੰ ਜਾਂਦਾ ਅਤੇ ਚਾਰੇ ਪਾਸੇ ਖਿੜੀ ਚਿੱਟੀ ਕਪਾਹ ਵੇਖਦਾ ਜਾਂ ਖਿੜੀ ਹੋਈ ਸਰ੍ਹੋਂ ਦੇ ਖੇਤ ਵੇਖਦਾ ਤਾਂ ਮਨ ਖੁਸ਼ੀ ਨਾਲ ਪਾਗਲ ਜਿਹਾ ਹੋ ਜਾਂਦਾ ਸੀ

ਸਾਡੇ ਘਰ ਦੇ ਪਿਛਲੇ ਪਾਸੇ ਗੁਰਦਵਾਰਾ ਅਤੇ ਮਸੀਤ ਸਨਮੇਰੇ ਬਚਪਨ ਦੀਆਂ ਬਹੁਤੀਆਂ ਯਾਦਾਂ ਇਹਨਾਂ ਨਾਲ ਹੀ ਜੁੜੀਆਂ ਹੋਈਆਂ ਹਨਮੈਂ, ਮੇਰੀ ਨਿੱਕੀ ਭੈਣ ਤੰਨੀ ਤੇ ਹੋਰ ਬੱਚੇ ਇੱਥੇ ਹੀ ਖੇਡਦੇ ਵੱਡੇ ਹੋਏਕਦੀ ਲੁਕਣ ਮਿੱਚੀ, ਕੋਟਲਾ ਛਪਾਕੀ, ਅੱਡੀ ਛੜੱਪਾ, ਬਾਂਟੇ, ਸੱਕਰ ਪਿੱਦੀ ਤੇ ਕਈ ਹੋਰ ਖੇਡਾਂਜਦੋਂ ਕਣਕ ਦੀ ਗਹਾਈ ਪਿੱਛੋਂ ਬੋਹਲ ਲੱਗਦੇ, ਸਾਰੇ ਬੱਚੇ ਕਣਕ ਦਾ ਫੱਕਾ ਲੈਕੇ ਕੁਲਫੀਆਂ ਅਤੇ ਬਰਫ ਦੇ ਮਿੱਠੇ ਗੋਲੇ ਖਾਂਦੇ

ਇਹਨਾਂ ਬੱਚਿਆਂ ਵਿੱਚ ਇੱਕ ਲੜਕੀ ਜੁਬੈਦਾਂ ਹੁੰਦੀ ਸੀ, ਮੇਰੇ ਤੋਂ ਦੋ ਕੁ ਸਾਲ ਵੱਡੀ, ਉੱਚੀ ਲੰਮੀ, ਬਹੁਤ ਸੋਹਣੀਉਸਦੇ ਗਿੱਟਿਆਂ ਤੱਕ ਲਮਕਦੇ ਵਾਲ ਮੈਨੂੰ ਬਹੁਤ ਚੰਗੇ ਲਗਦੇ ਤੇ ਕਈ ਵਾਰ ਮੈਂ ਕਿੰਨਾ ਕਿੰਨਾ ਚਿਰ ਉਸਦੇ ਵਾਲਾਂ ਵੱਲ ਹੀ ਵੇਖਦਾ ਰਹਿੰਦਾਇਕ ਦਿਨ ਉਸਨੇ ਮੈਨੂੰ ਪੁੱਛਿਆ, “ਵੇ ਤੋਚੀ, ਕੀ ਵੇਂਹਨਾਂ ਏਂ?” ਮੈਂ ਕਿਹਾ,ਤੇਰੇ ਵਾਲ ਮੈਨੂੰ ਬਹੁਤ ਚੰਗੇ ਲਗਦੇ ਨੇ ਉਸਨੇ ਆਪਣੀ ਗੁੱਤ ਮੇਰੇ ਹੱਥ ਵਿਚ ਫੜਾ ਦਿੱਤੀਮੈਂ ਘੁੱਟ ਕੇ ਫੜ ਲਈਮੈਨੂੰ ਜਾਪਿਆ ਜਿਵੇਂ ਕਿਸੇ ਨੇ ਕੋਈ ਬੜੀ ਵੱਡੀ ਜਗੀਰ ਮੇਰੇ ਹੱਥ ਵਿਚ ਫੜਾ ਦਿੱਤੀ ਹੋਵੇਉਹ ਗੁੱਤ ਛੁਡਾਵੇ, ਮੈਂ ਛੱਡਾਂ ਨਾਉਸਨੇ ਗੁੱਤ ਛਡਾਉਣ ਲਈ ਮੈਨੂੰ ਧੱਕਾ ਦਿੱਤਾ, ਮੈਂ ਡਿੱਗ ਪਿਆ ਤੇ ਮੇਰੀ ਅਰਕ (ਕੂਹਣੀ) ਵਿੱਚੋਂ ਲਹੂ ਵਗਣ ਲੱਗ ਪਿਆਉਹ ਡਰ ਗਈਉਸਨੇ ਮਿੱਟੀ ਦਾ ਬੁੱਕ ਭਰਕੇ ਮੇਰੀ ਅਰਕ ਉੱਤੇ ਰੱਖਿਆ, ਪਰ ਲਹੂ ਬੰਦ ਨਾ ਹੋਇਆਫਿਰ ਉਸਨੇ ਆਪਣੀ ਚੁੰਨੀ ਪਾੜ ਕੇ ਮੇਰੀ ਅਰਕ ਤੇ ਬੰਨ੍ਹ ਦਿੱਤੀ ਅਤੇ ਮੇਰੀ ਉਂਗਲੀ ਫੜ ਕੇ ਮੈਨੂੰ ਘਰ ਲੈ ਗਈ

ਜਦੋਂ ਮੈਂ ਛੱਪੜ ਵਿਚ ਮਹੀਆਂ ਦੀਆਂ ਪੂਛਾਂ ਫੜ ਕੇ ਤਰਦਾ, ਉਹ ਕੰਢੇ ’ਤੇ ਬੈਠੀ ਮੈਨੂੰ ਵੇਖਦੀ ਰਹਿੰਦੀਜਦੋਂ ਉਹ ਨਾਜਮਾਂ ਮਹਿਰੀ ਦੀ ਭੱਠੀ ਤੇ ਦਾਣੇ ਭੁਨਾਉਣ ਜਾਂਦੀ, ਮੈਨੂੰ ਤੇ ਤੰਨੀ ਨੂੰ ਵੀ ਨਾਲ ਲੈ ਜਾਂਦੀ ਅਤੇ ਕੜਾਹੀ ਵਿੱਚੋਂ ਬਾਹਰ ਡਿੱਗੇ ਦਾਣੇ ਚੁੱਗ ਕੇ ਆਪ ਵੀ ਖਾਂਦੀ ਤੇ ਮੈਨੂੰ ਵੀ ਦਿੰਦੀਜੇਠ ਹਾੜ੍ਹ ਦੇ ਦਿਨਾਂ ਵਿਚ ਰਾਤ ਸੌਣ ਵੇਲੇ ਜਦੋਂ ਕਿਤੇ ਬਹੁਤੀ ਗਰਮੀ ਲਗਦੀ ਤਾਂ ਉਹ ਸਾਡੇ ਘਰ ਆ ਜਾਂਦੀ ਅਤੇ ਮੇਰੀ ਬੀਬੀ ਨੂੰ ਕਹਿੰਦੀ,ਮਾਸੀ, ਆਪਾਂ ਸਾਰੇ ਜਣੇ ਮਿਲ ਕੇ ਪੁਰੇ (ਉਹਨਾਂ ਪਿੰਡਾਂ ਦੇ ਨਾਮ ਜਿਹਨਾਂ ਦੇ ਪਿੱਛੇ ਪੁਰ ਲਗਦਾ ਹੈ ਜਿਵੇਂ ਗਿਆਸਪੁਰ ਜਾਂ ਘਸੀਟਪੁਰ) ਗਿਣੀਏਂ, ਸ਼ਾਇਦ ਹਵਾ ਚੱਲ ਪਵੇਪੁਰੇ ਗਿਣਦਿਆਂ ਹਵਾ ਤਾਂ ਪਤਾ ਨਹੀਂ ਚਲਦੀ ਕਿ ਨਾ, ਪਰ ਜੁਬੈਦਾਂ ਨੂੰ ਨੀਂਦ ਆ ਜਾਂਦੀ ਅਤੇ ਉਹ ਸਾਡੇ ਘਰ ਹੀ ਸੌਂ ਜਾਂਦੀ

ਇਕ ਦਿਨ ਖੇਡਣ ਵੇਲੇ ਇੱਕ ਪਾਸੇ ਕਰਕੇ ਉਸਨੇ ਮੈਨੂੰ ਕਿਹਾ, “ਵੇ ਤੋਚੀ ਅੜਿਆ, ਤੂੰ ਮੈਨੂੰ ਬਹੁਤ ਸੋਹਣਾ ਲਗਦੈਂ, ਆਪਾਂ ਨਿਕਾਹ ਕਰ ਲਈਏ ਉਸ ਵੇਲੇ ਮੈਂ ਅਜੇ ਨਿਆਣਾ ਸਾਂਨਿਕਾਹ ਦਾ ਲਫਜ਼ ਤਾਂ ਮੈਂ ਸੁਣਿਆ ਸੀ ਪਰ ਇਸ ਬਾਰੇ ਅਜੇ ਬਹੁਤੀ ਜਾਣਕਾਰੀ ਨਹੀਂ ਸੀਮੈਂ ਉਸ ਨੂੰ ਕਿਹਾ ਪਈ ਮੈਂ ਬੀਬੀ ਕੋਲੋਂ ਪੁੱਛ ਆਵਾਂਉਸਨੇ ਮੇਰੇ ਮੋਢੇ ਤੇ ਧੱਫਾ ਜਿਹਾ ਮਾਰਿਆ ਤੇ ਕਿਹਾ,ਹੈਂ ਬੁੱਧੂ, ਇਸ ਵਿਚ ਭਲਾ ਬੀਬੀ ਨੂੰ ਪੁੱਛਣ ਦੀ ਕੀ ਲੋੜ ਆ?

ਘਰ ਜਾ ਕੇ ਜਦੋਂ ਮੈਂ ਬੀਬੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਹੱਸ ਪਈ ਤੇ ਗੱਲ ਟਾਲਦੀ ਹੋਈ ਨੇ ਕਿਹਾ, “ਤੂੰ ਅਜੇ ਨਿਆਣਾ ਏਂ, ਤੇ ਨਾਲੇ ਇਹ ਗੱਲ ਨਹੀਂ ਬਣਨੀ ਕਿਉਂਕਿ ਆਪਣਾ ਮਜ੍ਹਬ ਹੋਰ ਏ ਤੇ ਉਹਨਾਂ ਦਾ ਹੋਰ

ਜਦੋਂ ਮੈਂ ਇਹ ਗੱਲ ਜੁਬੈਦਾਂ ਨਾਲ ਕੀਤੀ ਤਾਂ ਉਹ ਉਦਾਸ ਹੋ ਗਈਉਸਨੇ ਇੱਕ ਪਲ ਮੇਰੇ ਵੱਲ ਬਹੁਤ ਗਹੁ ਨਾਲ ਤੱਕਿਆਦੋ ਮੋਟੇ ਮੋਟੇ ਗਲੇਡੂ ਉਸ ਦੀਆਂ ਅੱਖਾਂ ਵਿੱਚੋਂ ਡਿਗੇਕੁਝ ਸੰਭਲ ਕੇ ਉਹ ਮੈਨੂੰ ਨਹੋਰਾ ਜਿਹਾ ਮਾਰਦਿਆਂ ਬੋਲੀ,ਜਾਹ, ਮੈਂ ਤੇਰੇ ਨਾਲ ਨਹੀਂ ਬੋਲਦੀ, ਤੇਰੀ ਮੇਰੀ ਕੱਟੀ ਉਹ ਮੇਰੇ ਨਾਲ ਦੋ ਦਿਨ ਨਾ ਬੋਲੀਮੇਰਾ ਦਿਲ ਵੀ ਉਦਾਸ ਹੋ ਗਿਆਇਹ ਮੈਨੂੰ ਹੀ ਪਤਾ ਹੈ ਕਿ ਮੈਂ ਉਹ ਦੋ ਦਿਨ ਕਿਵੇਂ ਕੱਟੇਤੀਜੇ ਦਿਨ ਮੈਂ ਕੰਨ ਫੜ ਕੇ ਅਤੇ 10 ਬੈਠਕਾਂ ਕੱਢ ਕੇ ਉਸ ਕੋਲੋਂ ਮੁਆਫੀ ਮੰਗੀ

ਮੈਂ ਵਿਆਹਿਆ ਗਿਆ, ਮੇਰੇ ਬੱਚੇ ਹੋ ਗਏ, ਪੋਤੇ ਪੋਤੀਆਂ ਵਾਲਾ ਹੋ ਗਿਆ, ਬੁਢੇਪਾ ਆ ਗਿਆ, ਪਰ ਜੁਬੈਦਾਂ ਦਾ ਉਹ ਅੱਲ੍ਹੜ ਤੇ ਸੱਚਾ ਪਿਆਰ ਅਜੇ ਵੀ ਮੈਂ ਦਿਲ ਦੇ ਕਿਸੇ ਕੋਨੇ ਵਿੱਚ ਉਸੇ ਤਰ੍ਹਾਂ ਲਕੋਈ ਬੈਠਾ ਹਾਂਹੁਣ ਜਦੋਂ ਕਿਤੇ ਉਸਦੀ ਯਾਦ ਆਉਂਦੀ ਏ, ਦਿਲ ਵਿੱਚੋਂ ਇੱਕ ਹੂਕ ਜਿਹੀ ਉੱਠਦੀ ਏ, ਕਦੀ ਕਦੀ ਅੱਖਾਂ ਵੀ ਗਿੱਲੀਆਂ ਹੋ ਜਾਂਦੀਆਂ ਨੇਕੁਝ ਨਹੀਂ ਕਰ ਸਕਦਾਬੱਸ, ਦਿਲ ਨੂੰ ਐਵੇਂ ਝੂਠਾ ਜਿਹਾ ਦਿਲਾਸਾ ਦੇ ਕੇ ਚੁੱਪ ਕਰਾ ਦਿੰਦਾ ਹਾਂਇਹ ਗੱਲ ਮੈਂ ਆਪਣੀ ਘਰ ਵਾਲੀ ਨਾਲ ਵੀ ਕਈ ਵਾਰ ਸਾਂਝੀ ਕੀਤੀ ਏਕਈ ਵਾਰ ਜਦੋਂ ਉਦਾਸੀ ਵਿਚ ਮੈਂ ਮੂੰਹ ਲਟਕਾਈ ਸੋਫੇ ਤੇ ਬੈਠਾ ਹੁੰਦਾ ਹਾਂ, ਤਾਂ ਮੇਰੀ ਘਰ ਵਾਲੀ ਸਮਝ ਜਾਂਦੀ ਏ ਕਿ ਮਾਜਰਾ ਕੀ ਹੈਉਹ ਹੱਸਕੇ ਮੈਨੂੰ ਕਹਿੰਦੀ ਏ, “ਔਜਲਾ ਸਾਹਬ, ਜੇ ਕਹੋ ਤਾਂ ਅਧਰਕ ਅਤੇ ਸ਼ਹਿਤ ਵਾਲੀ ਚਾਹ ਬਣਾ ਕੇ ਦੇਵਾਂ?” ਮੈਂ ਇੱਕ ਦਮ ਆਪਣੀ ਉਦਾਸੀ ਉੱਤੇ ਮੁਸਕਰਾਹਟ ਦਾ ਗਲਾਫ ਚੜ੍ਹਾ ਕੇ ਹਾਂਦਾ ਇਸ਼ਾਰਾ ਕਰ ਦਿੰਦਾ ਹਾਂ

ਤੁਰਦੇ ਤੁਰਦੇ ਮੈਂ ਵੇਖਿਆ ਕਿ ਪਿੰਡ ਦੀਆਂ ਸਾਰੀਆਂ ਗਲੀਆਂ ਕੱਚੀਆਂ ਸਨਕਈ ਥਾਵਾਂ ’ਤੇ ਚਿੱਕੜ ਅਤੇ ਗੰਦਗੀ ਦੇ ਢੇਰ ਸਨਸਾਰੇ ਪਿੰਡ ਵਿਚ ਮਸਾਂ 5-6 ਘਰ ਹੀ ਪੱਕੇ ਸਨਪਿੰਡ ਨੂੰ ਕਿਸੇ ਪਾਸਿਉਂ ਵੀ ਪੱਕੀ ਸੜਕ ਨਹੀਂ ਲਗਦੀ ਸੀਇਹਨਾਂ ਪਿੰਡਾਂ ਦੇ ਮੁਕਾਬਲੇ ਸਾਡੇ ਪੰਜਾਬ ਦੇ ਪਿੰਡਾਂ ਦੀ ਹਾਲਤ ਬਹੁਤ ਅੱਛੀ ਹੈ

ਜਦੋਂ ਅਸੀਂ ਸਕੂਲ ਦੇ ਕੋਲ ਗਏ ਤਾਂ ਮੈਂ ਸਿੱਧੂ ਸਾਹਿਬ ਨੂੰ ਪੁੱਛਿਆ,ਐਥੇ ... ਰੱਖੀ ਚਾਚੀ ਦਾ ਘਰ ਹੁੰਦਾ ਸੀ ਉਹ ਮੈਂਨੂੰ ਲਾਗੇ ਇੱਕ ਘਰ ਵਿਚ ਲੈ ਗਏ ਤੇ ਮੰਜੇ ਉੱਪਰ ਬੈਠੀ ਇੱਕ ਬਿਰਧ ਮਾਤਾ ਵੱਲ ਇਸ਼ਾਰਾ ਕਰਦੇ ਹੋਏ ਬੋਲੇ,ਇਹ ਰੱਖੀ ਚਾਚੀ ਆ ਉਹਨਾਂ ਨੇ ਉੱਚੀ ਅਵਾਜ਼ ਵਿਚ ਕਿਹਾ,ਚਾਚੀ ਜੀ, ਇਹ ਪਰ੍ਹੌਣੇ ਤੈਨੂੰ ਕਨੇਡਾ ਤੋਂ ਮਿਲਣ ਆਏ ਨੇ ਮੈਂ ਤੇ ਮੇਰੀ ਪਤਨੀ ਨੇ ਉਸਦੇ ਪੈਰੀਂ ਹੱਥ ਲਾਇਆਮੈਂ ਉਸਨੂੰ ਦੱਸਿਆ ਕਿ ਮੈਂ ਗੁਰਪਾਲ ਕੌਰ ਸ਼ਾਹਣੀ ਦਾ ਪੁੱਤਰ ਤਰਲੋਚਨ ਹਾਂਪਤਾ ਨਹੀਂ ਬਿਰਧ ਹੋਣ ਕਰਕੇ ਉਹਨੇ ਮੇਰੀ ਗੱਲ ਸੁਣੀ ਜਾਂ ਨਾ, ਮੈਨੂੰ ਅੱਛੀ ਤਰ੍ਹਾਂ ਵੇਖ ਸਕੀ ਹੋਵੇ ਕਿ ਨਾ, ਪਰ ਉਸਨੇ ਮੇਰੇ ਸਿਰ ਤੇ ਪਿਆਰ ਦਿੰਦਿਆਂ ਜੁੱਗ ਜੁੱਗ ਜੀਉਣ ਦੀ ਅਸੀਸ ਦਿੱਤੀ ਅਤੇ ਮੇਰੀ ਮਾਤਾ ਦੀਆਂ ਸਿਫਤਾਂ ਕਰਨ ਲੱਗੀਮੈਂ ਉਸਦੇ ਹੱਥ ਵਿਚ ਇੱਕ ਸੌ ਡਾਲਰ ਦਾ ਨੋਟ ਫੜਾਇਆ ਅਤੇ ਬਾਅਦ ਵਿੱਚ ਕੈਨੇਡਾ ਤੋਂ ਹੋਰ ਪੈਸੇ ਭੇਜਣ ਦਾ ਵਾਅਦਾ ਕਰਕੇ ਘਰੋਂ ਬਾਹਰ ਨਿਕਲਣ ਤੱਕ ਉਸ ਵੱਲ ਵੇਖਦਾ ਰਿਹਾਜਦੋਂ ਸਿੱਧੂ ਸਾਹਿਬ ਨੇ ਮੈਨੂੰ ਭਾਵਕ ਹੁੰਦੇ ਵੇਖਿਆ ਤਾਂ ਮੈਂ ਦੱਸਿਆ,ਜਦੋਂ ਅਜੇ ਮੈਂ ਮਸਾਂ ਦੋ ਕੁ ਸਾਲ ਦਾ ਸਾਂ, ਇੱਕ ਵਾਰੀ ਮੈਂ ਆਪਣੇ ਵੱਡੇ ਭਰਾ ਨਾਲ ਇਸਦੇ ਘਰ ਆਇਆ ਸਾਂਇਹ ਆਪਣੀ ਲੜਕੀ ਨੂੰ ਦੁੱਧ ਪਿਆ ਰਹੀ ਸੀਮੈਂ ਇਸਦੇ ਕੋਲ ਖਲੋ ਗਿਆ ਤਾਂ ਇਹ ਪਿਆਰ ਨਾਲ ਮੈਨੂੰ ਆਪਣੇ ਦੂਜੇ ਪੱਟ ਤੇ ਬਿਠਾ ਕੇ ਆਪਣਾ ਦੁੱਧ ਪਿਆਉਣ ਲੱਗ ਪਈਜਦੋਂ ਮੇਰੇ ਭਰਾ ਨੇ ਘਰ ਜਾਕੇ ਬੀਬੀ ਨੂੰ ਇਸ ਬਾਰੇ ਦੱਸਿਆ ਤਾਂ ਉਹ ਗਦ ਗਦ ਹੋ ਗਈਉਸਨੇ ਉਸੇ ਵੇਲੇ ਮੇਰੇ ਭਰਾ ਹੱਥ ਰੱਖੀ ਵਾਸਤੇ ਦੁੱਧ, ਖੋਏ ਦੀਆਂ ਪਿੰਨੀਆਂ ਅਤੇ ਆਟਾ ਭੇਜ ਦਿੱਤਾ ਤੇ ਹੱਸਕੇ ਮੈਨੂੰ ਕਹਿਣ ਲੱਗੀ,ਵੇ ਤਰਲੋਚਨਾ, ਵੇ ਸੁੱਖ ਨਾਲ ਹੁਣ ਤਾਂ ਤੇਰੀਆਂ ਦੋ ਮਾਵਾਂ ਹੋ ਗਈਆਂ ਖੁਸ਼ ਹੋ ਕੇ ਰੱਖੀ ਚਾਚੀ ਨੇ ਮੈਨੂੰ ਕਈ ਵਾਰ ਆਪਣਾ ਦੁੱਧ ਪਿਆਇਆਮੈਨੂੰ ਯਾਦ ਹੈ ਇਕ ਵਾਰੀ ਮੇਰੀ ਬੀਬੀ ਨਿੱਕੀ ਭੈਣ ਤੰਨੀ ਤੇ ਜੁਬੈਦਾਂ ਦੇ ਨਿੱਕੇ ਭਰਾ ਨੂੰ ਇਕੱਠਿਆਂ ਦੁੱਧ ਪਿਆ ਰਹੀ ਸੀਮੈਂ ਕਦੀ ਕਦੀ ਸੋਚਦਾ ਵਾਂ ਕਿ ਮਾਂ ਦੇ ਦੁੱਧ ਦਾ ਤਾਂ ਕੋਈ ਮਜ੍ਹਬ ਨਹੀਂ ਹੁੰਦਾ

ਅਸਮਾਨ ਵਿਚ ਇੱਕ ਕਾਲੀ ਬੱਦਲ਼ੀ ਉੱਠੀ ਤੇ ਦਿਨਾਂ ਵਿਚ ਹੀ ਉਹ ਚਾਰੇ ਪਾਸੇ ਛਾ ਗਈਲੋਕ ਇੱਕ ਦੂਜੇ ਦੇ ਕੰਨਾਂ ਵਿਚ ਘੁਸਰ ਮੁਸਰ ਕਰਨ ਲੱਗੇਲੋਕਾਂ ਦੇ ਮੂੰਹਾਂ ਵਿੱਚੋਂ ਇੱਕ ਨਵਾਂ ਲਫ਼ਜ ਸੁਣ ਲਿਆ - ਪਾਕਿਸਤਾਨਜਦੋਂ ਪਿੰਡ ਦੇ ਲੋਕ ਉਕਾੜਾ ਸ਼ਹਿਰ ਜਾਂਦੇ, ਜਾਣ ਲੱਗਿਆਂ ਉਹਨਾਂ ਦੇ ਮੂੰਹ ਹੋਰ ਅਤੇ ਆਉਣ ਲੱਗਿਆਂ ਹੋਰ ਹੁੰਦੇਸਿੱਖਾਂ ਦੇ ਮੂੰਹ ਤੇ ਉਦਾਸੀ ਅਤੇ ਮੁਸਲਮਾਨਾਂ ਦੇ ਮੂੰਹ ਤੇ ਚਹਿਲ ਪਹਿਲ ਛਾ ਗਈਘਰਾਂ ਵਿਚ ਮੀਟਿੰਗਾਂ ਹੋਣ ਲੱਗੀਆਂਦੋਹਾਂ ਵਰਗਾਂ ਦੀ ਆਪਸੀ ਗੱਲਬਾਤ ਦਾ ਵਿਸ਼ਾ ਵੱਖ ਵੱਖ ਸੀਸਿੱਖਾਂ ਨੇ ਅੰਦਾਜ਼ਾ ਲਾ ਲਿਆ ਕਿ ਕੁਝ ਅਨਹੋਣੀ ਹੋਣ ਵਾਲੀ ਹੈਅੰਗਰੇਜ਼ ਸਰਕਾਰ ਨੇ ਦੇਸ਼ ਦੇ ਦੋ ਟੋਟੇ ਕਰਨ ਦਾ ਹੁਕਮ ਦੇ ਦਿੱਤਾਭਾਵੇਂ ਬਹੁਤੇ ਮੁਸਲਮਾਨ ਸਿੱਖਾਂ ਨੂੰ ਯਕੀਨ ਦਿਵਾਉਂਦੇ ਸਨ ਕਿ ਉਹ ਸਾਡੇ ਨਾਲ ਕੰਧ ਬਣਕੇ ਖੜ੍ਹਨਗੇ, ਪਰ ਕੁਝ ਐਸੇ ਵੀ ਸਿਰ ਫਿਰੇ ਸਨ ਜੋ ਗਹਿਰੀਆਂ ਅੱਖਾਂ ਨਾਲ ਸਿੱਖਾਂ ਵੱਲ ਤੱਕਦੇ ਸਨ

ਫਿਰ ਇੱਕ ਦਿਨ ਉਹ ਵੀ ਆ ਗਿਆ ਜਦੋਂ ਪਤਾ ਲੱਗਾ ਕਿ ਉਕਾੜੇ ਸ਼ਹਿਰ ਤੋਂ ਸਿੱਖਾਂ ਅਤੇ ਹਿੰਦੂਆਂ ਦਾ ਇੱਕ ਕਾਫਲਾ ਫਿਰੋਜਪੁਰ ਰਾਹੀਂ ਚੜ੍ਹਦੇ ਪੰਜਾਬ ਚਲੇ ਗਿਆ ਹੈਰਾਤ ਦੀ ਮੀਟਿੰਗ ਵਿਚ ਫੈਸਲਾ ਹੋਇਆ ਕਿ ਪਰਸੋਂ ਸਾਡਾ ਕਾਫਲਾ ਵੀ ਜਾਣ ਲਈ ਤਿਆਰ ਹੋਵੇਗਾਘਰਾਂ ਵਿੱਚ ਹਿੱਲ ਜੁੱਲ ਸ਼ੁਰੂ ਹੋ ਗਈਸਾਰੇ ਸਿੱਖ ਪਰਿਵਾਰਾਂ ਨੇ ਲੋੜੀਂਦਾ ਸਮਾਨ ਬੰਨ੍ਹਿਆ ਅਤੇ ਚੱਲਣ ਦੀ ਤਿਆਰੀ ਕਰ ਲਈਗੁਰਦਵਾਰੇ ਕੋਲ ਸਾਰੇ ਇਕੱਠੇ ਹੋ ਗਏ ਤੇ ਕਾਫਲਾ ਚੱਲਣ ਲਈ ਤਿਆਰ ਹੋ ਗਿਆਕਈ ਮੁਸਲਮਾਨ ਸਿਆਣੇ ਆਦਮੀ ਅਤੇ ਜਨਾਨੀਆਂ ਨੇ ਹੱਥ ਜੋੜੇ, ਰੁਕਣ ਲਈ ਹਾੜ੍ਹੇ ਪਾਏ, ਪਰ ਸਿੰਘਾਂ ਨੇ ਚੱਲਣ ਲਈ ਜੈਕਾਰਾ ਬੋਲ ਦਿੱਤਾਸਾਰੇ ਬਜੁਰਗ ਅਤੇ ਜਨਾਨੀਆਂ ਗੱਡਿਆਂ ਉੱਪਰ ਬੈਠ ਗਏ ਤੇ ਬਾਕੀ ਆਦਮੀ ਘੋੜੀਆਂ ਉੱਪਰਇੱਕ ਦਮ ਮੇਰੀ ਬੀਬੀ ਨੇ ਮੇਰੇ ਭਰਾ ਨੂੰ ਪੁੱਛਿਆ,ਤੰਨੀ ਨਹੀਂ ਆਈ, ਉਹ ਕਿੱਥੇ ਆ?

ਮੇਰੇ ਪਿਤਾ ਜੀ ਨੇ ਮੇਰੇ ਭਰਾ ਨੂੰ ਕਿਹਾ,ਅਸੀਂ ਹੌਲੀ ਹੌਲੀ ਚੱਲਦੇ ਆਂ, ਤੂੰ ਆਹ ਸਾਈਕਲ ਲੈ ਤੇ ਤੰਨੀ ਨੂੰ ਲੈਕੇ ਜਲਦੀ ਸਾਡੇ ਕੋਲ ਪਹੁੰਚ

ਕਾਫਲਾ ਅੱਗੇ ਨੂੰ ਜਾ ਰਿਹਾ ਸੀ ਪਰ ਸਾਡਾ ਸਾਰਿਆਂ ਦਾ ਧਿਆਨ ਪਿੱਛੇ ਵੱਲ ਸੀਕੁਝ ਚਿਰ ਪਿੱਛੋਂ ਪਿੰਡ ਦਿਸਣਾ ਬੰਦ ਹੋ ਗਿਆ ਪਰ ਵੀਰਾ ਤੇ ਤੰਨੀ ਨਾ ਆਏਅਸੀਂ ਦਿਲ ਤੇ ਪੱਥਰ ਰੱਖਕੇ ਅੱਗੇ ਚੱਲਦੇ ਗਏ

ਅਜੇ ਪਿੰਡ ਤੋਂ 5-6 ਮੀਲ ਦੂਰ ਹੀ ਗਏ ਹੋਵਾਂਗੇ ਕਿ 25-30 ਮੁਸਲਮਾਨ ਜ਼ਾਲਮਾਂ ਦੇ ਟੋਲੇ ਨੇ ਸਾਡੇ ਉੱਪਰ ਹਮਲਾ ਬੋਲ ਦਿੱਤਾਉਹਨਾਂ ਵਹਿਸ਼ੀ ਬਣਕੇ ਅਤੇ ਆਪਣੀਆਂ ਅੱਖਾਂ ਉੱਤੇ ਕੱਟੜਪੁਣੇ ਦੀ ਪੱਟੀ ਬੰਨ੍ਹਕੇ ਸਾਡੀਆਂ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂਮੈਂਨੂੰ ਅੱਜ ਵੀ ਯਾਦ ਹੈ ਕਿ ਲਹਿੰਦੇ ਪਾਸੇ ਵਾਲੇ ਕਸ਼ਮੀਰਾ ਸਿੰਘ ਤੋਂ ਇਹ ਬੇਇਜ਼ਤੀ ਸਹਾਰੀ ਨਾ ਗਈ ਤੇ ਉਸਨੇ ਆਪਣੀ ਘਰ ਵਾਲੀ ਅਤੇ ਜਵਾਨ ਭੈਣ ਨੂੰ ਸਾਡੇ ਸਾਹਮਣੇ ਕਿਰਪਾਨ ਨਾਲ ਵੱਢ ਦਿੱਤਾਜਿਹਨਾਂ ਗੋਦਾਂ ਵਿਚ ਬਹਿਕੇ ਇਹ ਹਮਲਾਵਰ ਜਵਾਨ ਹੋਏ, ਉਹਨਾਂ ਗੋਦਾਂ ਵਿਚ ਬਰਛੇ ਮਾਰੇਜਿਹਨਾਂ ਭੈਣਾਂ ਕੋਲੋਂ ਰੱਖੜੀਆਂ ਬੰਨ੍ਹਵਾਈਆਂ, ਉਹਨਾਂ ਰੱਖੜੀਆਂ ਦੀਆਂ ਫਾਹੀਆਂ ਬਣਾਕੇ ਗਰਦਨਾਂ ਵਿਚ ਪਾਈਆਂਜਿਹਨਾਂ ਛਾਤੀਆਂ ਵਿੱਚੋਂ ਦੁੱਧ ਪੀਤਾ, ਉਹਨਾਂ ਛਾਤੀਆਂ ਨੂੰ ਹੀ ਕਿਰਪਾਨਾਂ ਨਾਲ ਵੱਢ ਦਿੱਤਾਮਾਵਾਂ ਨੇ ਜਿਸ ਖੂਹ ਵਿੱਚੋਂ ਪਾਣੀ ਕੱਢਕੇ ਬੱਚਿਆਂ ਨੂੰ ਨੁਹਾਇਆ ਸੀ, ਉਹਨਾਂ ਬਾਲਾਂ ਨੇ ਉਹਨਾਂ ਮਾਵਾਂ ਦੇ ਹੀ ਲਹੂ ਨਾਲ ਉਹਨਾਂ ਖੂਹਾਂ ਨੂੰ ਭਰ ਦਿੱਤਾਮੇਰੇ ਸਾਹਮਣੇ ਮੇਰੀ ਮਾਂ ਨੂੰ ਬਰਛਿਆਂ ਨਾਲ ਵਿੰਨ੍ਹ ਦਿੱਤਾ ਅਤੇ ਕਿਰਪਾਨਾਂ ਨਾਲ ਮੇਰੇ ਪਿਤਾ ਜੀ ਦੇ ਟੋਟੇ ਕਰ ਦਿੱਤੇ ਗਏ

ਸਾਡੇ ਇੱਕ ਗਵਾਂਢੀ ਮੁੰਡੇ ਨੇ ਮੇਰੀ ਬਾਂਹ ਫੜੀ ਤੇ ਅੱਖ ਬਚਾ ਕੇ ਲਾਗੇ ਦੇ ਕਪਾਹ ਦੇ ਖੇਤ ਵਿਚ ਲੈ ਗਿਆਫਿਰ ਸਾਹੋ ਸਾਹੀ ਹੋਏ ਕਾਠੇ ਕਮਾਦ ਵਿੱਚੋਂ ਲੰਘ ਕੇ ਲਾਗੇ ਤੂੜੀ ਦੇ ਇੱਕ ਮੂਸਲ ਵਿਚ ਲੁਕ ਗਏਰੋ ਰੋ ਕੇ ਸਾਡਾ ਬੁਰਾ ਹਾਲ ਸੀਕਦੀ ਉਹ ਮੈਨੂੰ ਚੁੱਪ ਕਰਾਏ ਤੇ ਕਦੀ ਮੈਂ ਉਸਨੂੰਰਾਤ ਪੈ ਗਈਮੈਨੂੰ ਭੁੱਖ ਲੱਗ ਗਈਹੋਰ ਤਾਂ ਕੁਝ ਨਾ ਮਿਲਿਆ, ਮੂਸਲ ਉੱਤੇ ਕੱਦੂਆਂ ਦੀ ਵੇਲ ਨਾਲ ਇੱਕ ਕੱਦੂ ਦਿਸ ਪਿਆ। ਅਸਾਂ ਉਹ ਖਾ ਕੇ ਗੁਜਾਰਾ ਕੀਤਾਪਿਆਸ ਲੱਗੀ ਤਾਂ ਨੇੜੇ ਇੱਕ ਆਡ ਵਿੱਚੋਂ ਗੰਦਾ ਪਾਣੀ ਪੀ ਲਿਆਕੱਚੇ ਕਮਾਦ ਦਾ ਗੰਨਾ ਵੀ ਚੂਪਿਆ ਪਰ ਫਿਰ ਭੁੱਖ ਲੱਗ ਗਈ। ਸਾਡੇ ਢਿੱਡਾਂ ਨੇ ਹਾੜ੍ਹੇ ਕੱਢੇ, ਵਾਸਤੇ ਪਾਏ, ਪਰ ਅਸੀਂ ਕੀ ਕਰ ਸਕਦੇ ਸਾਂ।

ਅਗਲਾ ਦਿਨ ਵੀ ਅਸੀਂ ਉੱਥੇ ਹੀ ਕੱਟਿਆਰਾਤ ਪਈ ਤਾਂ ਅਸੀਂ ਅਗਾਂਹ ਨੂੰ ਤੁਰ ਪਏਅਜੇ ਦੋ ਕੁ ਮੀਲ ਹੀ ਗਏ ਹੋਵਾਂਗੇ ਕਿ ਸਾਨੂੰ ਪਿੱਛੋਂ ਆਉਂਦਾ ਇੱਕ ਕਾਫਲਾ ਦਿਸ ਪਿਆਅਸੀਂ ਡਰਦੇ ਡਰਦੇ ਉਸ ਵਿਚ ਸ਼ਾਮਲ ਹੋ ਗਏਰਾਹ ਵਿੱਚ ਅਸਾਂ ਥਾਂ ਥਾਂ ਉੱਤੇ ਲਹੂ ਦੇ ਛੱਪੜ ਅਤੇ ਲਾਸ਼ਾਂ ਦੇ ਢੇਰ ਵੇਖੇਅਗਲੇ ਦਿਨ ਅਸੀਂ ਫਿਰੋਜਪੁਰ ਪਹੁੰਚ ਗਏ ਤੇ ਕੁੱਝ ਸੁੱਖ ਦਾ ਸਾਹ ਲਿਆਉਸ ਵੇਲੇ ਮੈਨੂੰ ਸਿਰਫ ਦੋ ਥਾਵਾਂ ਦੇ ਨਾਵਾਂ ਦਾ ਪਤਾ ਸੀ, ਇੱਕ ਬਾਬਾ ਬਕਾਲਾ ਤੇ ਦੂਜਾ ਘੁਮਾਣ (ਜਿਲ੍ਹਾ ਗੁਰਦਾਸਪੁਰ) ਦੇ ਕੋਲ ਮੇਰਾ ਨਾਨਕਾ ਪਿੰਡ ਚੀਮਾ ਖੁੱਡੀਫੌਜੀਆਂ ਅਤੇ ਪੁਲੀਸ ਵਾਲਿਆਂ ਦੀ ਮਦਦ ਨਾਲ ਮੈਂ ਆਪਣੇ ਨਾਨਕੇ ਪਿੰਡ ਪਹੁੰਚ ਗਿਆਜਦੋਂ ਮਾਤਾ ਜੀ ਅਤੇ ਪਿਤਾ ਜੀ ਦੇ ਕਤਲ ਬਾਰੇ ਦੱਸਿਆ ਤਾਂ ਮਾਮਾ ਜੀ ਡਾਡਾਂ ਮਾਰ ਕੇ ਰੋਏਫਿਰ ਹੌਲੀ ਹੌਲੀ ਇੱਥੋਂ ਦੇ ਹਾਲਾਤ ਬਾਰੇ ਗੱਲਾਂ ਸੁਣ ਕੇ ਸ਼ਰਮ ਨਾਲ ਸਿਰ ਨੀਵਾਂ ਹੋ ਗਿਆ ਜਦੋਂ ਪਤਾ ਲੱਗਿਆ ਕਿ ਕਈ ਸਿੱਖਾਂ ਅਤੇ ਹਿੰਦੂਆਂ ਦੇ ਜ਼ਾਲਮ ਟੋਲਿਆਂ ਨੇ ਵੀ ਮੁਸਲਮਾਨ ਆਦਮੀ ਅਤੇ ਜਨਾਨੀਆਂ ਨਾਲ ਘੱਟ ਵਹਿਸ਼ੀਆਨਾ ਹਰਕਤਾਂ ਨਹੀਂ ਕੀਤੀਆਂ

ਉਹ ਕੱਟ ਵੱਢ ਵਾਲਾ ਭਿਆਨਕ ਨਜ਼ਾਰਾ, ਮਾਵਾਂ ਭੈਣਾਂ ਨਾਲ ਬਦਫੈਲੀ, ਮੇਰੀ ਮਾਂ ਦੇ ਤਰਲੇ ਤੇ ਲੇਲ੍ਹਣੀਆਂ ਕੱਢਣੀਆਂ ਅਤੇ ਲਹੂ ਦਾ ਛੱਪੜ, ਦਿਨੇ ਰਾਤ ਮੇਰੀਆਂ ਅੱਖਾਂ ਸਾਹਮਣੇ ਘੁੰਮਦੇ ਰਹਿੰਦੇਰਾਤ ਸੁੱਤੇ ਪਏ ਨੂੰ ਜਦੋਂ ਕੋਈ ਭਿਆਨਕ ਸੁਪਨਾ ਆਉਂਦਾ, ਤਾਂ ਮੈਂ ਤ੍ਰਭਕ ਕੇ ਉੱਠਦਾ ਅਤੇ ਮੇਰੇ ਮਾਮੀ ਜੀ ਮੈਨੂੰ ਛਾਤੀ ਨਾਲ ਲਾ ਕੇ ਥਾਪੜ ਕੇ ਸੁਆ ਦਿੰਦੇਮੈਂ ਮਾਮਾ ਜੀ ਅਤੇ ਮਾਮੀ ਜੀ ਵਿੱਚੋਂ ਆਪਣੇ ਮਾਤਾ ਪਿਤਾ ਜੀ ਨੂੰ ਲੱਭਣ ਦੀ ਕੋਸ਼ਿਸ਼ ਕਰਦਾਗਲੀ ਦੇ ਬੱਚਿਆਂ ਨਾਲ ਖੇਡਣ ਵੇਲੇ ਮੈਂ ਉਹਨਾਂ ਵਿੱਚੋਂ ਤੰਨੀ ਤੇ ਜੁਬੈਦਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾਉਹ ਤਾਂ ਮੈਨੂੰ ਤਦ ਮਿਲਦੇ, ਜੇ ਉੱਥੇ ਹੁੰਦੇਇਹਨਾਂ ਹਾਲਾਤ ਵਿਚ ਤਕਰੀਬਨ 5-6 ਮਹੀਨੇ ਮੈਂ ਆਪਣੇ ਨਾਨਕੇ ਕੱਟੇ

ਵਾਹਿਗੁਰੂ ਦੀ ਕਿਰਪਾ ਅਤੇ ਮਾਮਾ ਜੀ ਦੀ ਮਦਦ ਨਾਲ ਮੇਰੇ ਨਾਮ ਤੇ ਡੇਹਰੀ ਵਾਲਾ (ਜ਼ਿਲ੍ਹਾ ਅੰਮ੍ਰਿਤਸਰ) ਵਿਚ 30 ਏਕੜ ਦੀ ਬਜਾਏ 12 ਏਕੜ ਪੈਲੀ ਅਲਾਟ ਹੋ ਗਈ ਅਤੇ ਮਹਿਰਿਆਂ ਦਾ ਇੱਕ ਪੁਰਾਣਾ ਜਿਹਾ ਮਕਾਨ ਮਿਲ ਗਿਆਮਾਮਾ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਇੱਥੇ ਵਾਹੀ ਕਰਨ ਲਈ ਭੇਜ ਦਿੱਤਾਮੈਨੂੰ ਪੱਕੀ ਪਕਾਈ ਰੋਟੀ ਨਸੀਬ ਹੋ ਗਈਪਿੰਡ ਵਾਲਿਆਂ ਨੇ ਮੈਨੂੰ ਪਨਾਹਗੀਰਦਾ ਖਤਾਬ ਦੇ ਦਿੱਤਾਅਸੀਂ ਸ਼ਾਹਾਂ ਤੋਂ ਪਨਾਹਗੀਰ ਹੋ ਗਏਜਦੋਂ ਮੈਨੂੰ ਕੋਈ ਪਨਾਹਗੀਰ ਕਹਿੰਦਾ, ਸੱਚ ਜਾਣਿਉਂ, ਮੇਰੇ ਦਿਲ ਉੱਤੇ ਤੀਰ ਵੱਜਦੇ ਹਨਇਸ ਲਫ਼ਜ ਨੇ ਅੱਜ ਤੱਕ ਸਾਡਾ ਪਿੱਛਾ ਨਹੀਂ ਛੱਡਿਆਅੱਜ ਰੱਬ ਦੀ ਕਿਰਪਾ ਨਾਲ ਕੈਨੇਡਾ ਵਿਚ ਬਾਦਸ਼ਾਹੀ ਭੋਗਦੇ ਆਂ, ਪਰ ਜਦੋਂ ਕਿਤੇ 2-3 ਸਾਲ ਪਿੱਛੋਂ ਆਪਣੇ ਪਿੰਡ ਜਾਂਦਾ ਹਾਂ ਤਾਂ ਮੇਰੀ ਉਮਰ ਦੇ ਲੋਕ ਇਹ ਕਹਿਕੇ ਮੇਰਾ ਦਿਲ ਸਾੜ ਦਿੰਦੇ ਨੇ ਕਿ ਪਨਾਹਗੀਰਾਂ ਦਾ ਤਰਲੋਚਨ ਕਨੇਡਾ ਤੋਂ ਆਇਆ ਹੈਪਰ ਕੀ ਕਰਾਂ, ਆਪਣਾ ਪਿੰਡ ਜੂ ਹੋਇਆ, ਛੱਡਿਆ ਥੋੜ੍ਹਾ ਜਾਂਦੈ?

ਮੇਰੇ ਮਾਮੇ ਜੀ ਦੇ ਲੜਕੇ ਨੇ ਮੈਨੂੰ ਸਕੂਲ ਵਿਚ ਦਾਖਲ ਕਰਵਾ ਦਿੱਤਾਰੱਬ ਦੀ ਕਿਰਪਾ ਨਾਲ ਪੜ੍ਹਾਈ ਵਿਚ ਹੁਸ਼ਿਆਰ ਸਾਂਵੱਡਾ ਹੋਇਆ ਤਾਂ ਪੀ ਐੱਚ ਡੀ ਦੀ ਡਿਗਰੀ ਪ੍ਰਾਪਤ ਕਰ ਲਈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਟੀ, ਲੁਧਿਆਣਾ ਵਿਚ ਨੌਕਰੀ ਮਿਲ ਗਈਇੱਕ ਦੋ ਥਾਵਾਂ ’ਤੇ ਮੇਰੇ ਰਿਸ਼ਤੇ ਦੀ ਗੱਲ ਚੱਲੀਉੱਚਾ ਲੰਬਾ ਜਵਾਨ ਸਾਂ, ਪੜ੍ਹਿਆ ਲਿਖਿਆ ਸਾਂ, ਅੱਛੀ ਨੌਕਰੀ ’ਤੇ ਲੱਗਾ ਸਾਂ ਪਰ ਪਨਾਹਗੀਰਲਫ਼ਜ਼ ਨੇ ਫਿਰ ਮੇਰਾ ਪਿੱਛਾ ਨਾ ਛੱਡਿਆ ਤੇ ਨਾਂਹ ਹੋ ਗਈਫਿਰ ਮਾਮਾ ਜੀ ਨੇ ਆਪਣੇ ਕਿਸੇ ਰਿਸ਼ਤੇ ਵਿੱਚੋਂ ਰਿਸ਼ਤਾ ਕਰਵਾ ਦਿੱਤਾਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਘਰ ਦੋ ਲੜਕੀਆਂ ਅਤੇ ਇੱਕ ਲੜਕੇ ਨੇ ਜਨਮ ਲਿਆਜਦੋਂ ਮੇਰੇ ਲੜਕੇ ਨੇ ਬੀ ਐੱਸ ਸੀ ਦੀ ਡਿਗਰੀ ਕਰ ਲਈ ਤਾਂ ਇੱਕ ਦਿਨ ਉਸਨੇ ਕਿਹਾ,ਡੈਡੀ, ਬਹੁਤ ਲੋਕ ਆਪਣੇ ਅਤੇ ਆਪਣੇ ਬੱਚਿਆਂ ਦੇ ਅੱਛੇ ਭਵਿੱਖ ਲਈ ਕੈਨੇਡਾ ਜਾ ਰਹੇ ਨੇ, ਤੁਸੀਂ ਵੀ ਅਰਜ਼ੀ ਦੇ ਦਿਉ ਆਪਣੀ ਕੋਠੀ ਸੀ, ਅੱਛੀ ਜਮੀਨ ਸੀ, ਬਹੁਤ ਅੱਛੀ ਨੌਕਰੀ ਸੀ, ਬਾਹਰ ਜਾਣ ਬਾਰੇ ਕਦੀ ਸੋਚਿਆ ਵੀ ਨਹੀਂ ਸੀਪਰ ਨਾ ਚਾਹੁੰਦੇ ਹੋਏ ਵੀ ਮੈਂ ਉਸਦਾ ਕਹਿਣਾ ਨਾ ਮੋੜ ਸਕਿਆਅਰਜ਼ੀ ਭੇਜ ਦਿੱਤੀ, ਮਨਜ਼ੂਰ ਹੋ ਗਈ ਅਤੇ ਅਸੀਂ ਕੈਨੇਡਾ ਪਹੁੰਚ ਗਏ

ਬੜੀ ਸਖਤ ਮਿਹਨਤ ਕੀਤੀਲੜਕੇ ਨੂੰ ਵੀ ਇੱਥੋਂ ਦੀ ਪੜ੍ਹਾਈ ਕਰਨ ਪਿੱਛੋਂ ਅੱਛੀ ਨੌਕਰੀ ਮਿਲ ਗਈਔਖੇ ਵੇਲੇ ਸਾਡੀ ਮਦਦ ਕਰਨ ਦੇ ਇਵਜ਼ ਵਿਚ ਅਤੇ ਬੇਟੇ ਦੇ ਕਹਿਣ ਤੇ ਮੈਂ ਸਾਰੀ ਜ਼ਮੀਨ ਆਪਣੇ ਮਾਮੇ ਦੇ ਬੇਟੇ ਦੇ ਨਾਂ ਕਰਵਾ ਦਿੱਤੀ ਅਤੇ ਉਸਦੀ ਇੱਕ ਲੜਕੀ ਦਾ ਰਿਸ਼ਤਾ ਕੈਨੇਡਾ ਕਰਵਾ ਦਿੱਤਾ

ਪਿੰਡ ਦਾ ਚੱਕਰ ਮਾਰਨ ਪਿੱਛੋਂ ਜਦੋਂ ਅਸੀਂ ਘਰ ਵਾਪਸ ਆਏ ਤਾਂ ਵੇਖਿਆ ਕਿ ਘਰ ਵਿਚ ਹੋਰ ਕਈ ਲੋਕ ਆਏ ਹੋਏ ਸਨਬੈਠਕ ਨੱਕੋ ਨੱਕ ਭਰੀ ਪਈ ਸੀਚਾਹ ਪੀਣ ਲੱਗਿਆਂ ਸਿੱਧੂ ਸਾਹਿਬ ਨੇ ਮੈਨੂੰ ਪੁੱਛਿਆ,ਬਚਪਨ ਦਾ ਕੋਈ ਐਸਾ ਹੋਰ ਵਾਕਿਆ ਦੱਸੋ, ਜਿਸਦੀ ਯਾਦ ਬਾਰ ਬਾਰ ਆਉਂਦੀ ਹੋਵੇ?

ਮੈਂ ਕਿਹਾ,ਐਸੀਆਂ ਦੋ ਗੱਲਾਂ ਹਨਪੰਜਾਬ ਦੀ ਵੰਡ ਤੋਂ ਸਾਲ ਕੁ ਪਹਿਲਾਂ ਜਦੋਂ ਮੇਰੇ ਮਾਮਾ ਜੀ ਦੇ ਨਿੱਕੇ ਪੁੱਤਰ ਦੇ ਸ਼ਗਨ ਬਾਰੇ ਸਾਨੂੰ ਸੁਨੇਹਾ ਮਿਲਿਆ ਤਾਂ ਪਿਤਾ ਜੀ ਤੇ ਮਾਤਾ ਜੀ ਮੈਨੂੰ ਤੇ ਤੰਨੀ ਨੂੰ ਵੀ ਆਪਣੇ ਨਾਲ ਲੈ ਗਏਸ਼ਗਨ ਦੀ ਰਸਮ ਪਿੱਛੋਂ ਮਾਤਾ ਜੀ ਦਾ ਰੱਖੜ ਪੁੰਨਿਆਂ ਦੇ ਮੌਕੇ ਗੁਰੂ ਤੇਗ ਬਹਾਦਰ ਜੀ ਦੇ ਬਾਬਾ ਬਕਾਲਾ ਵਿਖੇ ਗੁਰਦਵਾਰੇ ਵਿਚ ਮੱਥਾ ਟੇਕਣ ਦਾ ਜੀਅ ਕੀਤਾਉਨ੍ਹਾਂ ਉੱਥੇ ਪਹੁੰਚ ਕੇ ਮੱਥਾ ਟੇਕਿਆ ਅਤੇ ਤੰਨੀ ਵਾਸਤੇ ਚੂੜੀਆਂ ਲੈਣ ਚਲੇ ਗਏਮੇਰੇ ਕਹਿਣ ’ਤੇ ਮਾਤਾ ਜੀ ਨੇ ਜੁਬੈਦਾਂ ਵਾਸਤੇ ਵੀ ਹਰੇ ਰੰਗ ਦੀਆਂ ਚੂੜੀਆਂ ਲੈ ਲਈਆਂਇੱਥੇ ਆਕੇ ਜਦੋਂ ਉਸਨੇ ਚੂੜੀਆਂ ਪਾਈਆਂ ਤਾਂ ਉਹ ਕੁਝ ਖੁੱਲ੍ਹੀਆਂ ਸਨਜੁਬੈਦਾਂ ਨੇ ਮੈਨੂੰ ਕਿਹਾ ਕਿ ਅਗਲੇ ਸਾਲ ਜਦੋਂ ਪੂਰੀਆਂ ਮੇਚ ਹੋਣਗੀਆਂ, ਆਪਣੇ ਹੱਥ ਨਾਲ ਮੈਨੂੰ ਪਾ ਦੇਵੀਂਫਿਰ ਉਹ ਅਗਲਾ ਸਾਲਕਦੇ ਨਾ ਆਇਆ ਇਹ ਕਹਿ ਕੇ ਮੈਂ ਚੁੱਪ ਕਰ ਗਿਆ

ਤੇ ਦੂਜੀ ਗੱਲ?ਸਿੱਧੂ ਸਾਹਿਬ ਨੇ ਉਤਸੁਕਤਾ ਨਾਲ ਪੁੱਛਿਆ

ਮੈਂ ਕਿਹਾ,ਚੂੜੀਆਂ ਵੇਚਣ ਵਾਲੇ ਦੇ ਨਾਲ ਹੀ ਇੱਕ ਆਦਮੀ ਲੋਕਾਂ ਦੇ ਬਾਹਾਂ ਅਤੇ ਪੱਟਾਂ ਉੱਤੇ ਮਸ਼ੀਨ ਨਾਲ ਮੋਰ ਮੋਰਨੀਆਂ ਉੱਕਰ ਰਿਹਾ ਸੀਜਦੋਂ ਮੈਂ ਵੀ ਜਿੱਦ ਕੀਤੀ ਤਾਂ ਪਿਤਾ ਜੀ ਨੇ ਮੇਰੇ (ਤਰਲੋਚਨ) ਅਤੇ ਤੰਨੀ (ਤਰਨਜੀਤ) ਦੀ ਸੱਜੀ ਬਾਂਹ ਉੱਪਰ ਸਾਡੇ ਨਾਮ ਦਾ ਪਹਿਲਾ ਅੱਖਰ ਤੱਤਾਖੁਦਵਾ ਦਿੱਤਾ ਮੈਂ ਸਿੱਧੂ ਸਾਹਿਬ ਨੂੰ ਆਪਣੀ ਸੱਜੀ ਬਾਂਹ ਕੱਢ ਕੇ ਦਿਖਾਈਉਸੇ ਵੇਲੇ ਪਿੱਛੋਂ ਕਿਸੇ ਨੇ ਆਪਣੀ ਖੱਬੀ ਬਾਂਹ ਨਾਲ ਮੈਨੂੰ ਕਲਾਵੇ ਵਿਚ ਲੈ ਲਿਆ ਅਤੇ ਆਪਣੀ ਸੱਜੀ ਬਾਂਹ ਮੇਰੇ ਅੱਗੇ ਕਰ ਦਿੱਤੀ, ਜਿਸ ਉੱਪਰ ਤੱਤਾਉੱਕਰਿਆ ਹੋਇਆ ਸੀ

ਮੈਂ ਪਿੱਛੇ ਮੁੜਕੇ ਦੇਖਿਆਮੇਰੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ,ਤੂੰ ਤੰਨੀ?

ਉਸਨੇ ਕਿਹਾ, “ਹਾਂ, ਮੈਂ ਤਰੱਨਮ ਤੰਨੀ

ਮੇਰੀ ਭੁੱਬ ਨਿੱਕਲ ਗਈ ਤੇ ਮੈਂ ਉਸਨੂੰ ਜੱਫੀ ਵਿਚ ਲੈ ਲਿਆਹੁਣ ਦੋਵੇਂ ਰਾਵੀ ਅਤੇ ਬਿਆਸ ਦਰਿਆ ਆਪਣੇ ਪੂਰੇ ਜੋਬਨ ਤੇ ਠਾਠਾਂ ਮਾਰ ਰਹੇ ਸਨਇਸੇ ਦੁਰਾਨ ਉਸਨੇ ਭਰਾ ਬਾਰੇ ਅਤੇ ਮੈਂ ਪਿਤਾ ਜੀ ਤੇ ਬੀਬੀ ਜੀ ਦੇ ਕਤਲ ਬਾਰੇ ਗੱਲ ਸਾਂਝੀ ਕੀਤੀਸਾਰੇ ਕਮਰੇ ਵਿਚ ਚੁੱਪ ਛਾ ਗਈ

ਕੁਝ ਚਿਰ ਪਿੱਛੋਂ ਤੰਨੀ ਬੋਲੀ,ਅਸੀਂ ਤਾਂ ਐਥੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਆਏ ਸਾਂ, ਸਾਨੂੰ ਕਿਸੇ ਨੇ ਦੱਸਿਆ ਪਈ ਚੜ੍ਹਦੇ ਪੰਜਾਬ ਵਿੱਚੋਂ ਕੋਈ ਆਪਣਾ ਪਿੰਡ ਵੇਖਣ ਆਇਆ ਏਬੱਸ, ਉਸ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਲੈਣ ਲਈ ਅਸੀਂ ਵੀ ਐਥੇ ਆ ਗਈਆਂ

ਮੈਂ ਆਪਣੀ ਪਤਨੀ ਵੱਲ ਇਸ਼ਾਰਾ ਕਰਕੇ ਤੰਨੀ ਨੂੰ ਕਿਹਾ,ਇਹ ਤੇਰੀ ਭਰਜਾਈ ਏ

ਉਹਨਾਂ ਦੋਹਾਂ ਨੇ ਐਸੀ ਗਲਵੱਕੜੀ ਪਾਈ ਕਿ ਅੱਡ ਹੋਣ ਦਾ ਨਾਂ ਹੀ ਨਾ ਲੈਣ

ਫਿਰ ਤੰਨੀ ਨੇ ਦੱਸਿਆ,ਵੀਰੇ, ਉਸ ਦਿਨ ਜੁਬੈਦਾਂ ਮੈਨੂੰ ਤੇ ਆਪਣੇ ਭਰਾ ਨੂੰ ਖੂਹ ਤੇ ਲੈ ਗਈ ਸੀਵਾਪਸ ਆਏ ਤਾਂ ਪਤਾ ਲੱਗਾ ਕਿ ਕਾਫਲਾ ਚਲੇ ਗਿਆ ਸੀਮੈਂ ਬਹੁਤ ਰੋਈਬੁਰੇ ਹਾਲਾਤ ਵੇਖਦਿਆਂ ਜੁਬੈਦਾਂ ਦੇ ਪਿਤਾ ਨੇ ਮੈਨੂੰ ਆਪਣੇ ਘਰ ਵਿਚ ਲੁਕੋ ਲਿਆ ਤੇ ਇੱਕ ਮਹੀਨਾ ਘਰੋਂ ਬਾਹਰ ਨਾ ਕੱਢਿਆਇਹਨਾਂ ਨੇ ਮੇਰਾ ਨਾਮ ਬਦਲ ਕੇ ਤਰਨਜੀਤ ਤੋਂ ਤਰੱਨਮ ਰੱਖ ਦਿੱਤਾਜਦੋਂ ਵੀ ਤੁਹਾਡੀ ਸਭ ਦੀ ਯਾਦ ਆਉਂਦੀ, ਹੰਝੂਆਂ ਨੂੰ ਬੁਲਾ ਲੈਂਦੀਹੁਣ ਤਾਂ ਰੋ ਰੋ ਕੇ ਮੇਰੇ ਹੰਝੂ ਵੀ ਸੁੱਕ ਗਏ ਨੇਹਰ ਸਾਲ ਵੀਰਾਂ ਨੂੰ ਯਾਦ ਕਰਕੇ ਇੱਕ ਰੱਖੜੀ ਖਰੀਦ ਲੈਂਦੀ ਆਂਆਪਣੇ ਹੀ ਗੁੱਟ ਤੇ ਬੰਨ੍ਹ ਕੇ ਟਰੰਕ ਵਿੱਚ ਸੰਭਾਲ ਲੈਂਦੀ ਹਾਂਹੁਣ ਤਾਂ ਐਨੀਆਂ ਰੱਖੜੀਆਂ ਇਕੱਠੀਆਂ ਹੋ ਗਈਆਂ ਨੇ ਕਿ ਤੇਰੀਆਂ ਦੋਹਾਂ ਬਾਹਾਂ ਦੀ ਲੰਬਾਈ ਖਤਮ ਹੋ ਜਾਵੇਗੀ ਪਰ ਮੇਰੀਆਂ ਰੱਖੜੀਆਂ ਖਤਮ ਨਹੀਂ ਹੋਣਗੀਆਂ

ਫਿਰ ਤੰਨੀ ਨੇ ਇੱਕ ਜਨਾਨੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ,ਪਤਾ ਇਹ ਕੌਣ ਏਂ?

ਫਿਰ ਆਪ ਹੀ ਦੱਸਣ ਲੱਗ ਪਈ,ਇਹ ਮੇਰੀ ਭੈਣ, ਮੇਰੀ ਸਹੇਲੀ, ਮੇਰੀ ਨਣਾਨ, ਮੇਰੇ ਸਾਹਾਂ ਅਤੇ ਮੇਰੇ ਦੁੱਖ ਸੁੱਖ ਦੀ ਭਾਈਵਾਲ - ਜੁਬੈਦਾਂ ਏਤੇਰੀ ਯਾਦ ਵਿਚ ਇਸਨੇ ਆਪਣੇ ਵਾਲ ਨਾ ਹੀ ਕਟਾਏ ਤੇ ਨਾ ਹੀ ਰੰਗੇਕਹਿੰਦੀ ਏ, ਇਹ ਵਾਲ ਮੇਰੇ ਤੋਚੀ ਦੀ ਅਮਾਨਤ ਨੇਇਸਨੇ ਉਹ ਹਰੇ ਰੰਗ ਦੀਆਂ ਚੂੜੀਆਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਨੇਕਹਿੰਦੀ ਏ, ਮੇਰੇ ਮਰਨ ਪਿੱਛੋਂ, ਦਫਨਾਉਣ ਤੋਂ ਪਹਿਲਾਂ, ਮੇਰੇ ਦਿਲ ਕੋਲ ਰੱਖ ਦੇਣੀਆਂ

ਮੈਂ ਜੁਬੈਦਾਂ ਕੋਲ ਗਿਆ। ਉਹ ਸੰਗਮਰਮਰ ਦੇ ਬੁੱਤ ਵਾਂਗੂੰ ਅਡੋਲ ਖੜ੍ਹੀ ਸੀ, ਕੁਝ ਨਾ ਬੋਲੀਮੈਂ ਚੁੱਪ ਤੋੜਦੇ ਹੋਏ ਬੋਲਿਆ,ਨੀ ਜੁਬੈਦਾਂ, ਅੜੀਏ ਤੂੰ ਮੈਨੂੰ ਬਹੁਤ ਸੋਹਣੀ ਲਗਦੀ ਐਂ, ਆ ਆਪਾਂ ਨਿਕਾਹ ਕਰ ਲਈਏ

ਉਸਨੇ ਅੱਜ 6ਸਾਲਾਂ ਪਿੱਛੋਂ ਫਿਰ ਮੇਰੇ ਮੋਢੇ ਤੇ ਧੱਫਾ ਜਿਹਾ ਮਾਰਿਆ ਤੇ ਮੁਸਕਰਾ ਕੇ ਬੋਲੀ,ਜਾਹ ਝੂਠਾ ਕਿਸੇ ਥਾਂ ਦਾ, ਜਾਹ ਪਹਿਲੋਂ ਆਪਣੀ ਮਾਂ ਨੂੰ ਪੁੱਛ ਕੇ ਆਉਹ ਫਿਰ ਕਿਤੇ ਮਜ੍ਹਬ ਦਾ ਝਗੜਾ ਨਾ ਪਾ ਦੇਵੇ

ਫਿਰ ਤੰਨੀ ਨੇ ਕਿਹਾ,ਵੀਰੇ, ਮੈਨੂੰ ਪਤਾ ਹੈ ਕਿ ਤੂੰ ਪਿੰਡ ਦਾ ਚੱਕਰ ਮਾਰ ਆਇਆ ਏਂ, ਪਰ ਮੇਰਾ ਦਿਲ ਕਰਦੈ ਆਪਾਂ ਦੁਬਾਰਾ ਪਿੰਡ ਘੁੰਮਕੇ ਆਈਏ ਅਤੇ ਬਚਪਨ ਦੀਆਂ ਯਾਦਾਂ ਤਾਜ਼ਾ ਕਰੀਏ

ਮੈਂ ਵੀ ਇਹੋ ਚਾਹੁੰਦਾ ਸਾਂ

ਤੰਨੀ ਨੇ ਬੱਚਿਆਂ ਵਾਂਗੂੰ ਮੇਰੀ ਉਂਗਲੀ ਫੜੀ, ਅਸੀਂ ਚਾਰੇ ਜਣੇ ਘਰ ਤੋਂ ਬਾਹਰ ਆ ਗਏ ਅਤੇ ਫਿਰ ਪਿੰਡ ਦੀਆਂ ਗਲੀਆਂ ਵਿਚ ਘੁੰਮਣ ਲੱਗ ਪਏ

*****

(162)

ਆਪਣੇ ਵਿਚਾਰ ਲਿਖੋ: (sarokar2015@ gmail.com)


About the Author

ਡਾ. ਤਰਲੋਚਨ ਸਿੰਘ ਔਜਲਾ

ਡਾ. ਤਰਲੋਚਨ ਸਿੰਘ ਔਜਲਾ

Brampton, Ontario, Canada.
Email: (jogtar53@yahoo.com)