AmritKShergill7ਛੱਡੋ ਮਾਸਟਰ ਜੀ ... ਇਸ ਨੂੰ ਸੋਝੀ ਨਹੀਂ ਵਿਚਾਰੇ ਨੂੰ ... ਐਵੇਂ ਕੂੜਾ ਕਬਾੜਾ ...
(6 ਮਾਰਚ 2021)
(ਸ਼ਬਦ: 1810)


ਜੈਲਾ ਸਾਰਾ ਦਿਨ ਤੁਰਿਆ ਰਹਿੰਦਾ
ਪਤਾ ਨਹੀਂ ਕਿਹੜੇ ਵੇਲੇ ਖਾਂਦਾ ਪੀਂਦਾ, ਕੁਝ ਖਾਂਦਾ ਪੀਂਦਾ ਵੀ ਜਾਂ ਨਹੀਂਬਹੁਤੇ ਲੋਕ ਤਾਂ ਉਸ ਨੂੰ ਦੇਖ ਕੇ ਰਾਹ ਬਦਲ ਕੇ ਲੰਘ ਜਾਂਦੇਉਸ ਦੀਆਂ ਗੱਲਾਂ ਦੀ ਕਿਸੇ ਨੂੰ ਸਮਝ ਨਹੀਂ ਸੀ ਲਗਦੀਉਹ ਆਪਣੇ ਕੋਲ ਇੱਕ ਝੋਲ਼ਾ ਰੱਖਦਾ ਸੀਪਤਾ ਨਹੀਂ ਕਿੰਨੇ ਕੁ ਪੁਰਾਣੇ ਅਖਬਾਰ ਸਾਂਭ ਰੱਖੇ ਸਨਜੇ ਕੋਈ ਉਸ ਨੂੰ ਬੁਲਾ ਲੈਂਦਾ ਤਾਂ ਉਹ ਆਪਣੇ ਝੋਲ਼ੇ ਵਿੱਚੋਂ ਅਖਬਾਰ ਕੱਢਦਾਉਸ ਉੱਤੇ ਪਹਿਲੀਆਂ ਦੋ ਉਂਗਲਾਂ ਰੱਖਦਾ ਤੇ ਫਿਰ ਇੱਕ ਉਂਗਲੀ ਨੂੰ ਚੁੱਕਦਾ ਦੂਜੀ ਨੂੰ ਰੱਖਦਾ ਦੂਜੀ ਨੂੰ ਚੁੱਕਦਾ ਪਹਿਲੀ ਨੂੰ ਰੱਖਦਾ ਜਿਵੇਂ ਤੁਰਨ ਵੇਲੇ ਕਦਮ ਪੁੱਟੀਦੇ ਨੇ ਵਾਰ-ਵਾਰ ਇਹੀ ਬੋਲਦਾ ‘ਆਹ ਜਾਂਦੀ ਐ ਪੈੜ, ਆਹ ਜਾਂਦੀ ਐ ਪੈੜ ...’ ਫਿਰ ਇੱਕ ਥਾਂ ’ਤੇ ਰੁਕ ਜਾਂਦਾਅੱਗੇ ਕੁਝ ਵੀ ਨਾ ਬੋਲਦਾ, ਬੱਸ ਦੂਜੇ ਵਿਅਕਤੀ ਦੇ ਮੂੰਹ ਵੱਲ ਦੇਖਦਾਗੱਲ ਦੀ ਕਿਸੇ ਨੂੰ ਸਮਝ ਨਾ ਲਗਦੀ ਤਾਂ ਉਸ ਦਾ ਜੀਅ ਕਾਹਲਾ ਪੈਂਦਾ ਅਤੇ ਉਹ ਇੱਕ ਹੱਥ ਨਾਲ ਝੋਲ਼ਾ ਸੰਭਾਲਦਾ ਅਤੇ ਦੂਜੇ ਨਾਲ ਆਪਣੇ ਵਾਲਾਂ ਦਾ ਰੁੱਗ ਭਰ ਲੈਂਦਾ, ਬੁੜਬੁੜ ਕਰਦਾ ਅੱਗੇ ਲੰਘ ਜਾਂਦਾ

ਕਈ ਲੋਕ ਆਖਦੇ ਕਿ ਬਹੁਤੀ ਪੜ੍ਹਾਈ ਨੇ ਉਸਦਾ ਦਿਮਾਗ ਖਰਾਬ ਕਰ ਦਿੱਤਾ ਹੈਕੋਈ ਆਖਦਾ, ਨੌਕਰੀ ਨਹੀਂ ਮਿਲੀ, ਪਾਗਲ ਹੋ ਗਿਆਵਿੱਚੋਂ ਹੀ ਕੋਈ ਸਿਆਣਾ ਬਜ਼ੁਰਗ ਦੱਸਦਾ, “ਨੌਕਰੀ ਤਾਂ ਮਿਲ ਗਈ ਸੀ ... ਛੱਡ ਕੇ ਆ ਗਿਆ ... ਏਹ ਤਾਂ ਭਾਈ ਬਹੁਤ ਲੈਕ ਮੁੰਡਾ ਸੀ ... ਪਤਾ ਨਹੀਂ ਕੀਹਦੀ ਬੁਰੀ ਨਜ਼ਰ ਲੱਗਗੀ ਸਾਰੇ ਟੱਬਰ ਵਿੱਚੋਂ ਇਹੀ ਬਚਿਆ ਵਿਚਾਰਾ ... ਠੋਕਰਾਂ ਖਾਂਦਾ ਫਿਰਦੈ ਮਾੜੇ ਕਰਮਾਂ ਆਲ਼ਾ

ਜੈਲੇ ਦੇ ਪਰਿਵਾਰ ਵਿੱਚ ਕੋਈ ਨਹੀਂ ਸੀਉਹ ਇਕੱਲਾ ਹੀ ਇੱਕ ਬੈਠਕ ਵਿੱਚ ਰਹਿੰਦਾ ਸੀਕੋਈ ਆਂਢੀ ਗਵਾਂਢੀ ਵੇਲੇ ਕੁਵੇਲੇ ਚਾਹ ਰੋਟੀ ਦੇ ਜਾਂਦਾ ਆਮ ਕਰਕੇ ਗੁਰਦੁਆਰਾ ਸਾਹਿਬ ਵਾਲੇ ਭਾਈ ਜੀ ਉਸ ਨੂੰ ਰੋਟੀ ਪਾਣੀ ਛਕਾ ਦਿੰਦੇਚਾਚੇ ਤਾਏ ਦੇ ਪਰਿਵਾਰ ਹੈ ਸਨ, ਉਹ ਨੇੜੇ ਨਹੀਂ ਸਨ ਲਾਉਂਦੇਪਿਉ ਨਿੱਕੇ ਹੁੰਦੇ ਦਾ ਹੀ ਮੁੱਕ ਗਿਆ ਸੀਇੱਕ ਛੋਟਾ ਭਰਾ ਸੀ, ਅੰਤਾਂ ਦਾ ਸਾਊ ਅਤੇ ਪਿਆਰਾ ... ਕਾਲਜ ਪੜ੍ਹਦਾ ਸੀਅੱਤਵਾਦ ਦੇ ਕਾਲੇ ਦੌਰ ਵਿੱਚ ਇੱਕ ਦਿਨ ਘਰੋਂ ਕਾਲਜ ਗਿਆ ਮੁੜ ਘਰ ਨਹੀਂ ਪਰਤਿਆਉਸ ਦੇ ਗਮ ਵਿੱਚ ਮਾਂ ਨੇ ਅਜਿਹਾ ਮੰਜਾ ਫੜਿਆ, ਮਰ ਕੇ ਹੀ ਮੰਜਾ ਛੁੱਟਿਆਜੈਲਾ ਉਦੋਂ ਆਪ ਪੜ੍ਹਦਾ ਸੀ ਭਰਾ ਨੂੰ ਲੱਭਣ ਲਈ ਉਸ ਨੇ ਦਿਨ ਰਾਤ ਇੱਕ ਕਰ ਦਿੱਤਾ ਸੀਦਰ ਦਰ ਦੀਆਂ ਠੋਕਰਾਂ ਖਾਧੀਆਂਉਹ ਕਦੇ ਕਿਸੇ ਅਫਸਰ ਨੂੰ ਮਿਲਦਾ ਕਦੇ ਕਿਸੇ ਨੂੰਇੱਕ ਦਿਨ ਸੁੰਨ ਮਸੁੰਨ ਹੋ ਕੇ ਘਰ ਨੂੰ ਮੁੜ ਆਇਆਨਾ ਮੁੜ ਕੇ ਕਦੇ ਭਰਾ ਨੂੰ ਲੱਭਣ ਗਿਆ ਨਾ ਹੀ ਕਦੇ ਬਹੁਤਾ ਬੋਲਿਆਹਾਲਤ ਕਮਲ਼ਿਆਂ ਵਰਗੀ ਹੋ ਗਈਨਾਨਕੇ ਆਪਣੇ ਕੋਲ਼ ਲੈ ਗਏ ਸਨਕਈ ਸਾਲ ਉੱਥੇ ਰਿਹਾ ਜਦੋਂ ਨਾਨਾ ਨਾਨੀ ਮੁੱਕ ਗਏ ਤਾਂ ਪਰਿਵਾਰ ਨੇ ਮੁਸੀਬਤ ਸਮਝਿਆ ਉਸ ਨੂੰਇਸ ਲਈ ਪਿੰਡ ਛੱਡ ਗਏਜਦੋਂ ਪਿੰਡ ਆਇਆ ਤਾਂ ਪਛਾਣਿਆ ਨਹੀਂ ਸੀ ਜਾਂਦਾਸਿਰ ਅਤੇ ਦਾੜ੍ਹੀ ਦੇ ਵਾਲ਼ ਅੱਧੇ ਤੋਂ ਵੱਧ ਚਿੱਟੇ ਹੋ ਗਏ ਸਨਹੁਣ ਵੀ ਸ਼ਹਿਰ ਵੱਲ ਜਾਂਦੇ ਰਾਹ ’ਤੇ ਕਿੰਨੀ ਕਿੰਨੀ ਦੇਰ ਬੈਠਾ ਸੁੰਨੀਆਂ ਜਿਹੀਆਂ ਅੱਖਾਂ ਨਾਲ ਤੱਕਦਾ ਰਹਿੰਦਾਫਿਰ ਜੀਅ ਕਾਹਲਾ ਪੈਂਦਾ ਤਾਂ ਉੱਠ ਕੇ ਮੜ੍ਹੀਆਂ ਵੱਲ ਨੂੰ ਤੁਰ ਪੈਂਦਾਆਖਦਾ ਜਾਂਦਾ ਸੀ ‘ਮਾਂ ਓਦਰ ਜਾਂਦੀ ਐ, ਜੇ ਨਾ ਜਾਵਾਂ ਤਾਂ ...

ਛੋਟੇ ਬੱਚੇ ਉਸ ਕੋਲੋਂ ਡਰਦੇ ਸਨਕਦੇ ਕੋਈ ਬੱਚਾ ਉਸ ਨੂੰ ਛੇੜ ਕੇ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਉਹ ਉਸ ਦੀ ਬਾਂਹ ਫੜ ਲੈਂਦਾ ਅਤੇ ਉਸ ਨੂੰ ਕੋਈ ਮੈਲ਼ਾ ਜਿਹਾ ਅਖ਼ਬਾਰ ਫੜਾ ਦਿੰਦਾ ਜਾਂ ਕੋਈ ਫਟੀ ਮੈਲ਼ੀ ਕਿਤਾਬ ਖੋਲ੍ਹ ਕੇ ਦੇ ਦਿੰਦਾ ਤੇ ਪੜ੍ਹਨ ਲਈ ਆਖਦਾਜਿੰਨਾ ਚਿਰ ਬੱਚਾ ਉਸ ਦੇ ਕਹੇ ’ਤੇ ਇੱਕ ਅੱਧ ਪੰਨਾ ਪੜ੍ਹ ਕੇ ਨਾ ਸੁਣਾਉਂਦਾ, ਉੰਨਾ ਚਿਰ ਜੈਲਾ ਬੱਚੇ ਦੀ ਬਾਂਹ ਨਾ ਛੱਡਦਾਬੱਚੇ ਉਸ ਦੀ ਇਸ ਸਜ਼ਾ ਤੋਂ ਡਰਦੇ ਉਸ ਨੂੰ ਤੰਗ ਪ੍ਰੇਸ਼ਾਨ ਨਹੀਂ ਸਨ ਕਰਦੇਕਈ ਲੋਕਾਂ ਨੇ ਦੇਖਿਆ ਸੀ ਉਹ ਇੱਕ ਤਸਵੀਰ ਨੂੰ ਦੋਵਾਂ ਹੱਥਾਂ ਵਿੱਚ ਫੜ ਕੇ ਕਿੰਨੀ ਕਿੰਨੀ ਦੇਰ ਵੇਖਦਾ ਰਹਿੰਦਾਉਹ ਤਸਵੀਰ ਹੈ ਕਿਸ ਦੀ ਸੀ, ਇਹ ਕਿਸੇ ਨੂੰ ਨਹੀਂ ਸੀ ਪਤਾਜਦੋਂ ਕੋਈ ਨੇੜੇ ਜਾਂਦਾ, ਜੈਲਾ ਤਸਵੀਰ ਲੁਕੋ ਲੈਂਦਾ

ਆਮ ਕਰਕੇ ਬੋਹੜ ਹੇਠਾਂ ਬੈਠੇ ਬਜ਼ੁਰਗ ਜੈਲੇ ਨੂੰ ਆਪਣੇ ਕੋਲ ਬੁਲਾ ਲੈਂਦੇ ਸਨਕਈ ਉਸ ਦਾ ਮਖੌਲ ਉਡਾਉਂਦੇ, ਕਈ ਹਮਦਰਦੀ ਜਿਤਾਉਂਦੇਉਸ ਨੂੰ ਇੱਕੋ ਧੁਨ ਸੀ ਅਖ਼ਬਾਰ ਇਕੱਠੇ ਕਰਨ ਦੀਭਾਵੇਂ ਕੂੜੇ ਵਿੱਚ ਡਿਗਿਆ ਮਿਲ ਜਾਂਦਾ, ਉਹ ਚੁੱਕ ਲੈਂਦਾ ਸੀਉਸ ਨੂੰ ਅੱਖਾਂ ਦੇ ਨੇੜੇ ਕਰ ਕੇ ਦੇਖਦਾਕਦੇ ਉੱਥੇ ਹੀ ਸੁੱਟ ਦਿੰਦਾ, ਕਦੇ ਕਦੇ ਝੋਲ਼ੇ ਵਿੱਚ ਪਾ ਲੈਂਦਾ

ਇੱਕ ਦਿਨ ਬੋਹੜ ਹੇਠ ਬੈਠੇ ਪਿਆਰਾ ਸਿਉਂ ਪੰਚ ਨੇ ਬੜੇ ਪਿਆਰ ਨਾਲ ਆਪਣੇ ਕੋਲ ਬਿਠਾ ਕੇ ਜੈਲੇ ਨੂੰ ਕਿਹਾ, “ਜੈਲਿਆ, ਤੂੰ ਇੱਕੋ ਗੱਲ ਆਖਦਾ ਰਹਿਨਾ ਏਂ ... ਆਹ ਜਾਂਦੀ ਐ ਪੈੜ, ਆਹ ਜਾਂਦੀ ਐ ਪੈੜ ... ਅਗਾਂਹ ਵੀ ਕੁਛ ਦੱਸਿਆ ਕਰ ...

“ਆ ਕੇ ਦੱਸਦਾਂ ...” ਕਹਿ ਕੇ ਜੈਲਾ ਸਿਰ ਖੁਰਕਦਾ ਕਾਹਲੇ ਕਦਮੀਂ ਆਪਣੇ ਘਰ ਵੱਲ ਚਲਾ ਗਿਆ

“ਓ ਰਹਿਣ ਦੇ ਜੈਲਿਆ ਫੇਰ ਕਦੇ ਦੱਸ ਦੇਈਂ ... ਸਾਡੀ ਟਰਾਲੀ ਆਉਣ ਆਲ਼ੀ ਐ ਅਸੀਂ ਧਰਨੇ ਤੇ ਜਾਣਾ ਹੈ ..” ਪਿਆਰਾ ਸਿਉਂ ਨੇ ਬਥੇਰੀਆਂ ਅਵਾਜ਼ਾਂ ਮਾਰੀਆਂ ਪਰ ਉਸ ਨੇ ਇੱਕ ਨਾ ਸੁਣੀਉਸ ਦੀ ਬੈਠਕ ਵਿੱਚ ਕੁਝ ਕੁ ਪੁਰਾਣੀਆਂ ਕਿਤਾਬਾਂ ਅਤੇ ਅਖ਼ਬਾਰਾਂ ਤੋਂ ਬਿਨਾਂ ਕੋਈ ਬਹੁਤਾ ਸਮਾਨ ਨਹੀਂ ਸੀਉਸ ਨੇ ਥੋੜ੍ਹੇ ਕੁ ਅਖਬਾਰ ਝੋਲ਼ੇ ਵਿੱਚ ਪਾਏ ਤੇ ਕਾਹਲ਼ੇ ਕਦਮੀਂ ਬੋਹੜ ਹੇਠਾਂ ਬੈਠੇ ਬਜ਼ੁਰਗਾਂ ਕੋਲ ਆ ਗਿਆ ਉੱਧਰੋਂ ਸਕੂਲ ਨੂੰ ਛੁੱਟੀ ਹੋ ਚੁੱਕੀ ਸੀ ਅਤੇ ਮਾਸਟਰ ਜੀ ਵੀ ਬਜ਼ੁਰਗਾਂ ਕੋਲ਼ ਆ ਕੇ ਬੈਠ ਗਏਉਹਨਾਂ ਦਾ ਪਿੰਡ ਦੂਰ ਹੋਣ ਕਰਕੇ ਉਹ ਆਪਣੇ ਪਿੰਡ ਹਫ਼ਤੇ ਬਾਅਦ ਹੀ ਜਾਂਦੇ ਸਨ

“ਲਓ ਬਈ, ਆਪਣਾ ਜੈਲਾ ਅੱਜ ਦੱਸੂ ਪੈੜਾਂ ਕਿੱਧਰ ਨੂੰ ਜਾਂਦੀਆਂ ਨੇ” ਆਖ ਕੇ ਵੱਡੇ ਲਾਣੇ ਦਾ ਘੁੱਕਰਾ ਉੱਚੀ ਦੇਣੇ ਹੱਸਿਆਉਸ ਦੇ ਨਾਲ ਤਿੰਨ ਚਾਰ ਜਣੇ ਹੋਰ ਵੀ ਹੱਸ ਪਏ

ਜੈਲੇ ਨੇ ਇੱਕ ਇੱਕ ਕਰਕੇ ਆਪਣੇ ਝੋਲ਼ੇ ਵਿੱਚੋਂ ਅਖ਼ਬਾਰ ਕੱਢਣੇ ਸ਼ੁਰੂ ਕਰ ਦਿੱਤੇਅਖ਼ਬਾਰ ’ਤੇ ਦੋ ਉਂਗਲੀਆਂ ਰੱਖਦਾ ਤੇ ਆਖਦਾ, “ਆਹ ਜਾਂਦੀ ਐ ਪੈੜ ... ਆਹ ਜਾਂਦੀ ਐ ਪੈੜ” ਇੱਕ ਤੋਂ ਬਾਅਦ ਦੂਜਾ, ਫਿਰ ਤੀਜਾ ਚੌਥਾ ਇਸੇ ਤਰ੍ਹਾਂ ਅਖ਼ਬਾਰ ਕੱਢਦਾ ਉਂਗਲਾਂ ਰੱਖ ਕੇ ਆਹ ਜਾਂਦੀ ਐ ਪੈੜ ... ਆਖਦਿਆਂ ਉਂਗਲਾਂ ਨੂੰ ਅੱਗੇ ਅੱਗੇ ਤੋਰਦਾ ਤੇ ਕਿਸੇ ਇੱਕ ਥਾਂ ’ਤੇ ਰੁਕ ਜਾਂਦਾ

“ਓ ਬੱਸ ਕਰ ਪਤੰਦਰਾ, ਸਾਡਾ ਵੀ ਦਿਮਾਗ ਖਰਾਬ ਕਰੇਂਗਾ” ਘੁੱਕਰੇ ਨੇ ਆਖਿਆਪਰ ਮਾਸਟਰ ਜੀ ਗੰਭੀਰ ਸਨਉਹਨਾਂ ਨੇ ਜੈਲੇ ਨੂੰ ਆਖਿਆ, “ਹਾਂ, ਹਾਂ, ਜਰਨੈਲ ਸਿੰਘ ਅੱਗੇ ਦੱਸੋ

“ਮਾਸਟਰ ਜੀ, ਤੁਸੀਂ ਵੀ ਕੀਹਦੇ ਨਾਲ ਮੱਥਾ ਮਾਰਨ ਲੱਗੇ ਓ” ਘੁੱਕਰੇ ਨੇ ਫੇਰ ਕਿਹਾਜੈਲੇ ਨੇ ਉਦਾਸ ਜਿਹੀਆਂ ਅੱਖਾਂ ਨਾਲ ਉਸ ਵੱਲ ਦੇਖਿਆ ਅਤੇ ਅਖ਼ਬਾਰਾਂ ਨੂੰ ਇਕੱਠੇ ਕਰ ਕੇ ਝੋਲ਼ੇ ਵਿੱਚ ਪਾਉਣ ਲੱਗਿਆ

“ਨਹੀਂ, ਨਹੀਂ, ਜਰਨੈਲ ਸਿਆਂ ਤੂੰ ਦੱਸ, ਅਸੀਂ ਸਮਝ ਰਹੇ ਹਾਂ ਤੇਰੀ ਗੱਲ ਨੂੰ” ਮਾਸਟਰ ਜੀ ਨੇ ਜੈਲੇ ਦੇ ਮੋਢੇ ’ਤੇ ਹੱਥ ਰੱਖਦਿਆਂ ਆਖਿਆਜੈਲਾ ਮਾਸਟਰ ਜੀ ਦੇ ਮੂੰਹ ਵੱਲ ਤੱਕਣ ਲੱਗਿਆ ਉਹਨਾਂ ਹਾਂ ਵਿੱਚ ਸਿਰ ਹਿਲਾਇਆ ਤੇ ਆਖਿਆ, “ਸੱਚੀਂ ਸਮਝ ਰਹੇ ਆਂ ... ਤੂੰ ਅੱਗੇ ਦੱਸ

ਮਾਸਟਰ ਜੀ ਨੂੰ ਯਕੀਨ ਸੀ ਕਿ ਜੈਲੇ ਦੀਆਂ ਗੱਲਾਂ ਬੇਮਾਅਨੀਆਂ ਨਹੀਂਉਹ ਫਿਰ ਝੋਲ਼ੇ ਵਿੱਚੋਂ ਅਖ਼ਬਾਰ ਕੱਢਣ ਲੱਗਾਉਸ ਦੀਆਂ ਅੱਖਾਂ ਵਿੱਚ ਥੋੜ੍ਹੀ ਚਮਕ ਆ ਗਈ ਸੀਉਸ ਨੇ ਫਿਰ ਅਖ਼ਬਾਰ ਦੇ ਇੱਕ ਥਾਂ ਉਂਗਲ ਰੱਖੀ, ਫਿਰ ਸ਼ੁਰੂ ਹੋ ਗਿਆ ... ਆਹ ਜਾਂਦੀ ਐ ਪੈੜ ... ਆਹ ਜਾਂਦੀ ਐ ਪੈੜ ...” ਜੈਲੇ ਨੇ ਇਸੇ ਤਰ੍ਹਾਂ ਕਈ ਅਖ਼ਬਾਰ ਕੱਢੇ, ਬੱਸ ਉਹੀ ਗੱਲ ਦੁਹਰਾਉਂਦਾ ਰਿਹਾਕਈਆਂ ਨੇ ਉੱਥੋਂ ਚੁੱਪ-ਚਾਪ ਖਿਸਕਣਾ ਚਾਹਿਆਪਰ ਮਾਸਟਰ ਜੀ ਨੇ ਉਹਨਾਂ ਨੂੰ ਥੋੜ੍ਹੀ ਦੇਰ ਰੁਕਣ ਲਈ ਕਿਹਾ

“ਲੱਗਦੈ ਮਾਸਟਰ ਵੀ ਕਮਲ਼ਾ ਹੋ ਗਿਆ ਅੱਜ” ਘੁੱਕਰਾ ਬੁੜਬੁੜਾਇਆਮਾਸਟਰ ਜੀ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾਜੈਲੇ ਨੇ ਝੋਲ਼ੇ ਵਿੱਚੋਂ ਇੱਕ ਕੱਪੜੇ ਦੀ ਪੋਟਲ਼ੀ ਕੱਢੀ, ਉਸ ਨੂੰ ਖੋਲ੍ਹਣ ਲੱਗਿਆਕੱਪੜੇ ਅਤੇ ਕਾਗਜ਼ਾਂ ਵਿੱਚ ਲਪੇਟੀ ਇੱਕ ਫੋਟੋ ਕੱਢ ਕੇ ਛਾਤੀ ਨਾਲ ਲਾਈਮਾਸਟਰ ਜੀ ਨੇ ਫੋਟੋ ਫੜੀਪਿਆਰਾ ਸਿੰਘ ਨੂੰ ਪੁੱਛਿਆ, “ਇਹ ਫੋਟੋ ਕਿਸ ਦੀ ਹੈ ਜੀ?”

“ਲਾਲੀ ਐ ਇਹ ਤਾਂ ... ਜੈਲੇ ਦਾ ਛੋਟਾ ਭਾਈ ... ਬਹੁਤ ਸਿਆਣਾ ਤੇ ਸਾਊ ਮੁੰਡਾ ਸੀਪੜ੍ਹਨ ਨੂੰ ਵੀ ਬਹੁਤ ਹੁਸ਼ਿਆਰ ... ਸਕੂਲ ਦੇ ਮਾਸਟਰ ਆਖਦੇ ਹੁੰਦੇ ਸਨ, ਇਹ ਮੁੰਡਾ ਪਿੰਡ ਦਾ ਨਾਂ ਰੋਸ਼ਨ ਕਰੂਪਰ ਰੱਬ ਨੂੰ ਮਨਜ਼ੂਰ ਨਹੀਂ ਸੀ” ਪਿਆਰਾ ਸਿੰਘ ਨੇ ਵੱਡਾ ਸਾਰਾ ਹਉਕਾ ਭਰਿਆਜੈਲੇ ਨੇ ਫੋਟੋ ਫੜੀ, ਖੱਬੇ ਹੱਥ ਦੀ ਹਥੇਲੀ ’ਤੇ ਰੱਖ ਕੇ ਕੁੜਤੇ ਨਾਲ ਸਾਫ਼ ਕੀਤੀਇੱਕ ਬਹੁਤ ਹੀ ਪੁਰਾਣਾ ਅਖ਼ਬਾਰ ਕੱਢਿਆਲਾਲੀ ਦੀ ਫੋਟੋ ਅਖ਼ਬਾਰ ’ਤੇ ਰੱਖ ਕੇ ਧੀਮੀ ਜਿਹੀ ਆਵਾਜ਼ ਵਿੱਚ ਬੋਲਿਆ, “ਆਹ ਜਾਂਦੀ ਐ ਪੈੜ ... ਆਹ ਜਾਂਦੀ ਐ ਪੈੜ ...” ਇੱਕ ਥਾਂ ਜਾ ਕੇ ਜੈਲਾ ਰੁਕ ਗਿਆਜਿੱਥੇ ਜੈਲੇ ਦਾ ਹੱਥ ਰੁਕਿਆ, ਮਾਸਟਰ ਜੀ ਨੇ ਅਖ਼ਬਾਰ ਧਿਆਨ ਨਾਲ ਦੇਖਿਆ ਉੱਥੇ ਉਸ ਪੁਲਿਸ ਅਫਸਰ ਦੀ ਫੋਟੋ ਸੀ, ਜਿਸ ’ਤੇ ਇਲਜ਼ਾਮ ਆਉਂਦਾ ਰਿਹਾ ਹੈ ਕਿ ਉਸ ਨੇ ਆਪਣੇ ਮੋਢਿਆਂ ’ਤੇ ਸਟਾਰ ਵਧਾਉਣ ਲਈ ਬੇਦੋਸ਼ੇ ਨੌਜਵਾਨ ਚੁੱਕ ਚੁੱਕ ਕੇ ਮੁਕਾਬਲਾ ਦਿਖਾ ਕੇ ਮਾਰ ਸੁੱਟੇ ਸਨ

ਇਸ ਤੋਂ ਬਾਅਦ ਮਾਸਟਰ ਜੀ ਸਾਰੇ ਅਖਬਾਰ ਧਿਆਨ ਨਾਲ ਦੇਖਣ ਲੱਗੇਜੈਲੇ ਨੇ ਬੋਲਣਾ ਬੰਦ ਕਰ ਦਿੱਤਾ, ਉਂਗਲੀ ਰੱਖ ਕੇ ਮਾਸਟਰ ਜੀ ਦੇ ਮੂੰਹ ਵੱਲ ਗਹੁ ਨਾਲ ਤੱਕਦਾ ਰਿਹਾਮਾਸਟਰ ਜੀ ਨੇ ਦੇਖਿਆ, ਜੈਲੇ ਨੇ ਇੱਕ ਅਖਬਾਰ ’ਤੇ ਉਂਗਲ ਰੱਖੀ ਜਿੱਥੇ ਦੋ ਨੌਜਵਾਨਾਂ ਦੀ ਫੋਟੋ ਸੀ, ਜਿਹੜੇ ਵੱਧ ਨਸ਼ਾ ਖਾਣ ਨਾਲ ਮਰ ਚੁੱਕੇ ਸਨਜੈਲੇ ਦੀ ਉਂਗਲ ਉੱਥੇ ਜਾ ਕੇ ਰੁਕੀ ਜਿੱਥੇ ਉਸ ਰਾਜਸੀ ਨੇਤਾ ਦੀ ਫੋਟੋ ਸੀ ਜਿਸਦਾ ਨਸ਼ੇ ਵੇਚਣ ਵਾਲਿਆਂ ਦੀ ਪਿੱਠ’ ਤੇ ਹੱਥ ਦੱਸਿਆ ਜਾਂਦਾ ਰਿਹਾ ਸੀਇੱਕ ਹੋਰ ਅਖ਼ਬਾਰ ’ਤੇ ਫਸਲ ਨੂੰ ਲੱਗੀ ਬਿਮਾਰੀ ’ਤੇ ਨਕਲੀ ਦਵਾਈਆਂ ਦੇਣ ਵਾਲੀ ਖਬਰ ’ਤੇ ਕਿਸਾਨ ਦੀ ਖੁਦਕੁਸ਼ੀਸਾਰੇ ਅਖਬਾਰਾਂ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਖ਼ਬਰ ਸੀ ਜੋ ਗੰਧਲੇ ਸਰਕਾਰੀ ਸਿਸਟਮ ਦੀ ਤਸਵੀਰ ਪੇਸ਼ ਕਰਦੀ ਸੀਕਿਤੇ ਬੱਚੀਆਂ ਨਾਲ ਹੁੰਦੇ ਜਬਰ ਦੀਆਂ ਖਬਰਾਂ ਇਨਸਾਫ ਲਈ ਠੋਕਰਾਂ ਖਾਂਦੇ ਮਾਪਿਆਂ ਦੀਆਂ ਤਸਵੀਰਾਂਕਰੋਨਾ ਸਮੇਂ ਘਰਾਂ ਨੂੰ ਤੁਰੇ ਜਾਂਦੇ ਮਜ਼ਦੂਰਾਂ ਦੇ ਲਹੂ-ਲੁਹਾਣ ਹੋਏ ਪੈਰ, ਕਿਤੇ ਰਾਹ ਵਿੱਚ ਹੀ ਦਮ ਤੋੜ ਚੁੱਕੇ ਮਜ਼ਦੂਰਹਰ ਉਹ ਤਸਵੀਰ ਜਿਸ ਨੂੰ ਦੇਖ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨਮਾਸਟਰ ਜੀ ਜੈਲੇ ਦੇ ਮੂੰਹ ਵੱਲ ਦੇਖ ਰਹੇ ਸਨ ਕਿ ਉਹ ਕਿਸ ਤਰ੍ਹਾਂ ਦੁਨੀਆਂ ਭਰ ਦੇ ਦਰਦ ਆਪਣੇ ਨਾਲ ਚੁੱਕੀ ਫਿਰਦਾ ਸੀ

ਅਖੀਰ ’ਤੇ ਜੈਲੇ ਨੇ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਤੇ ਉਸ ਵਿੱਚ ਜਾਨ ਗਵਾ ਚੁੱਕੇ ਕਿਸਾਨਾਂ ਦੀਆਂ ਤਸਵੀਰਾਂ ਦਿਖਾਈਆਂਉਸ ਲਈ ਦੋਸ਼ੀ ਸਰਕਾਰੀ ਨੇਤਾਵਾਂ ਦੀਆਂ ਤਸਵੀਰਾਂ ਉੱਜੜੇ ਖੇਤਾਂ ਦੀਆਂ ਤਸਵੀਰਾਂ ਇੱਕ ਵੱਡੇ ਸਾਰੇ ਕਾਗਜ਼ ਉੱਤੇ ਨਿੱਕੇ ਨਿੱਕੇ ਖੇਤ ਬਣਾ ਉਹਨਾਂ ਵੱਲ ਜਾਂਦੀਆਂ ਪੈੜਾਂ

ਇੱਕ ਕਾਗਜ਼ ਉੱਤੇ ਰੰਗਦਾਰ ਪੈਨਸਿਲਾਂ ਨਾਲ ਬਣਾਏ ਖੇਤ ... ਖੇਤਾਂ ਦੇ ਚਾਰੇ ਪਾਸੇ ਕੀਤੀ ਵਾੜ ਅਤੇ ਵਾੜ ਵਿੱਚੋਂ ਨਿਕਲਦੇ ਰਾਖਸ਼ਾਂ ਵਰਗੇ ਵੱਡੇ ਵੱਡੇ ਦੰਦਾਂ ਵਾਲੇ ਮੂੰਹ ਜੋ ਖੇਤਾਂ ਨੂੰ ਖਾਂਦੇ ਪ੍ਰਤੀਤ ਹੋ ਰਹੇ ਸਨਇੱਕ ਪਾਸੇ ਕਿਸਾਨ ਤੇ ਮਜ਼ਦੂਰ ਜੋ ਫ਼ਸਲ ਨੂੰ ਬਚਾਉਣ ਲਈ ਉਸ ਖ਼ਤਰਨਾਕ ਵਾੜ ਨੂੰ ਪੁੱਟ ਰਹੇ ਸਨਮਾਸਟਰ ਜੀ ਵੀ ਅੱਜ ਤਕ ਜੈਲੇ ਨੂੰ ਸ਼ੁਦਾਈ ਹੀ ਸਮਝਦੇ ਰਹੇ ਸਨਜਿਵੇਂ ਬੱਚਿਆਂ ਨੇ ਅਤੇ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਸੀ, ਉਸੇ ਨੂੰ ਹੀ ਸੱਚ ਸਮਝਦੇ ਰਹੇ ਸਨਪਰ ਅੱਜ ਜਿਹੜੇ ਜਰਨੈਲ ਸਿੰਘ ਨੂੰ ਉਹ ਦੇਖ ਰਹੇ ਸਨ, ਉਹ ਉਹਨਾਂ ਨੂੰ ਸਮਝ ਤੋਂ ਪਰੇ ਦੀ ਸਿਆਣਪ ਵਾਲਾ ਮਹਿਸੂਸ ਹੋਇਆ

“ਛੱਡੋ ਮਾਸਟਰ ਜੀ ... ਇਸ ਨੂੰ ਸੋਝੀ ਨਹੀਂ ਵਿਚਾਰੇ ਨੂੰ ... ਐਵੇਂ ਕੂੜਾ ਕਬਾੜਾ ’ਕੱਠਾ ਕਰੀ ਫਿਰਦੈ” ਖੜ੍ਹੇ ਲੋਕਾਂ ਵਿੱਚੋਂ ਕਿਸੇ ਨੇ ਆਖਿਆ

“ਕੌਣ ਕਹਿੰਦੈ ਇਹਨੂੰ ਸੋਝੀ ਨਹੀਂ ਐ ... ਇਹ ਬਹੁਤ ਸੂਝਵਾਨ ਹੈ ... ਸਾਡੀ ਸਮਝ ਬਹੁਤ ਛੋਟੀ ਜਾਪਦੀ ਐ ਇਹਦੀ ਸੋਚ ਅੱਗੇਕਿਸੇ ਨੇ ਕਦੇ ਇਸਦੀ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ...

“ਮਾਸਟਰ ਵੀ ਹਿੱਲ ਗਿਆ ਲਗਦਾ ਹੈ” ਘੁੱਕਰੇ ਨੇ ਨਾਲ ਖੜ੍ਹੇ ਮੁੰਡੇ ਦੇ ਕੂਹਣੀ ਮਾਰ ਕੇ ਆਖਿਆ

“ਸਾਡਾ ਇਹੀ ਦੁਖਾਂਤ ਐ ... ਅਸੀਂ ਕਿਸੇ ਵੀ ਗੱਲ ਨੂੰ ਬਿਨਾਂ ਸਮਝੇ ਹੀ ਠਾਹ ਠਾਹ ਆਪਣੇ ਵਿਚਾਰ ਦਾਗਣੇ ਸ਼ੁਰੂ ਕਰ ਦਿੰਦੇ ਹਾਂ” ਮਾਸਟਰ ਜੀ ਰੋਸ ਜਿਹੇ ਨਾਲ ਬੋਲੇ

ਮਾਸਟਰ ਜੀ ਨੇ ਉੱਥੇ ਇਕੱਠੇ ਹੋਏ ਸਾਰੇ ਲੋਕਾਂ ਨੂੰ ਇਕੱਲੀ ਇਕੱਲੀ ਗੱਲ ਸਮਝਾਈਸਾਰੇ ਜਣੇ ਚੁੱਪ ਹੋ ਗਏਜੈਲੇ ਨੂੰ ਮਖ਼ੌਲ ਕਰਨ ਵਾਲਿਆਂ ਦੀਆਂ ਧੌਣਾਂ ਝੁਕੀਆਂ ਹੋਈਆਂ ਸਨਮਾਸਟਰ ਜੀ ਨੇ ਜੈਲੇ ਦਾ ਸਮਾਨ ਇਕੱਠਾ ਕਰਵਾਇਆਉਸ ਦੇ ਮੋਢੇ ਉੱਤੋਂ ਬਾਂਹ ਵਲ਼ਾਈ ਅਤੇ ਉਸ ਨੂੰ ਨਾਲ ਲੈ ਤੁਰੇਉੱਥੇ ਖੜ੍ਹੇ ਲੋਕ ਉਹਨਾਂ ਨੂੰ ਜਾਂਦਿਆਂ ਨੂੰ ਵੇਖ ਰਹੇ ਸਨਉਹਨਾਂ ਨੂੰ ਮਾਸਟਰ ਜੀ ਅਤੇ ਜੈਲੇ ਵਿਚਕਾਰ ਕੋਈ ਫ਼ਰਕ ਨਹੀਂ ਸੀ ਜਾਪਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2623)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)