AmritKShergill7“ਪਿਛਲੀ ਵਾਰ ਤਾਂ ਥੋਡੀ ਦਿੱਤੀ ਮੁਖਤ ਦੀ ਸ਼ਰਾਬ ਪੀ ਕੇ ਏਹਦੀ ਇੱਕ ਲੱਤ ਟੁੱਟੀ ਤੀ, ਹੁਣ ...”
(25 ਸਤੰਬਰ 2020)

 

“ਓਏ ਕੌਣ ਐ ਬਈ ...?” ਬਲਵੰਤ ਸਿੰਘ ਨੂੰ ਲੱਗਿਆ ਜਿਵੇਂ ਕੋਈ ਉਹਨਾਂ ਦੇ ਬੂਹੇ ਅੱਗੇ ਆ ਕੇ ਰੁਕਿਆ ਹੋਵੇ

“ਅਸੀਂ ਆਂ ਚਾਚਾ ਜੱਗੇ ਹੁਰੀਂ, ਤੇਰੇ ਕੋਲ ਕੰਮ ਆਏ ਆਂ।” ਬਾਹਰੋਂ ਆਵਾਜ਼ ਆਈ

ਬਲਵੰਤ ਸਿੰਘ ਨੇ ਬਾਹਰਲਾ ਬਲਬ ਜਗਾ ਦਿੱਤਾ

“ਐਨੀ ਰਾਤ ਨੂੰ ਕੀ ਕੰਮ ਪੈ ਗਿਆ ਭਾਈ?” ਬਲਵੰਤ ਸਿੰਘ ਨੇ ਬੂਹਾ ਖੋਲ੍ਹਦਿਆਂ ਪੁੱਛਿਆ ਤੇ ਜੱਗੇ ਦੇ ਨਾਲ ਖੜ੍ਹੇ ਮੁੰਡੇ ਵੱਲ ਗਹੁ ਨਾਲ ਤੱਕਿਆ

“ਇਹ ਮੇਰੀ ਭੂਆ ਦਾ ਮੁੰਡਾ ਵਿਕਰਮ ਆ। ਕਹਿੰਦਾ ਸੀ ਮੈਂ ਵੀ ਦੇਖਣੈ ਨਾਨਕੇ ਪਿੰਡ ਵੋਟਾਂ ਕਿਵੇਂ ਪੈਂਦੀਆਂ ਨੇ।” ਜੱਗੇ ਨੇ ਮੁਸਕਰਾਉਂਦਿਆਂ ਕਿਹਾਐਨੇ ਨੂੰ ਅੱਧਖੜ ਉਮਰ ਦਾ ਬੰਦਾ ਹਰਦੇਵ ਸਿੰਘ ਵੀ ਉਨ੍ਹਾਂ ਨਾਲ ਆ ਰਲਿਆ

ਬਲਵੰਤ ਸਿੰਘ ਨੇ ਬੜੇ ਅਦਬ ਨਾਲ ਉਨ੍ਹਾਂ ਨੂੰ ਅੰਦਰ ਬੁਲਾਇਆਉਹ ਬਹੁਤ ਕਾਹਲੀ ਵਿੱਚ ਸਨਬਿਨਾਂ ਕੁਝ ਕਹੇ ਹੀ ਉਨ੍ਹਾਂ ਨੇ ਦੋ ਬੋਤਲਾਂ ਮੇਜ਼ ਉੱਤੇ ਰੱਖ ਦਿੱਤੀਆਂ। ਇੱਕ ਸ਼ਰਾਬ ਦੀ, ਦੂਜੀ ਕੋਕਾ ਕੋਲਾ

“ਕੱਲ੍ਹ ਨੂੰ ਖਿਆਲ ਰੱਖਣਾ ਬਲਵੰਤ ਸਿਆਂ, ਵੋਟ ਲਾਲ ਸਿੰਘ ਨੂੰ ਪਾਉਣੀ ਐ ਆਪਾਂਕਿਸੇ ਹੋਰ ਚੀਜ਼ ਦੀ ਲੋੜ ਐ ਤਾਂ ਦੱਸ ਦੇਈਂ।” ਹਰਦੇਵ ਸਿੰਘ ਨੇ ਕਿਹਾ

ਬਲਵੰਤ ਸਿੰਘ ਦੇ ਕੰਨਾਂ ਵਿੱਚ ਦੀ ਸੇਕ ਨਿਕਲਣ ਲੱਗਾਲਾਲ ਸਿੰਘ ਹਮੇਸ਼ਾ ਪੁੱਠੇ ਸਿੱਧੇ ਤੌਰ ਤਰੀਕੇ ਵਰਤਦਾ ਸੀਪਹਿਲਾਂ ਪੰਚ ਬਣਦਾ ਰਿਹਾ, ਪਿਛਲੀ ਵਾਰ ਸਰਪੰਚ ਬਣਿਆਹੁਣ ਫਿਰ ਸਰਪੰਚੀ ਦਾ ਉਮੀਦਵਾਰ ਸੀਉਸ ਦੀ ਸਰਪੰਚੀ ਦੌਰਾਨ ਪਿੰਡ ਵਿੱਚ ਨਸ਼ਿਆਂ ਦੀ ਆਮਦ ਵਧ ਗਈਲੋਕ ਕਹਿੰਦੇ ਸਨ ਕਿ ਸਰਕਾਰੀ ਲੀਡਰਾਂ ਦੀ ਗੰਢ ਤੁੱਪ ਨਾਲ ਨਸ਼ੇ ਚੱਲਦੇ ਸਨ

“ਚੱਕੋ ਬੋਤਲਾਂ ... ਮੈਂ ਕਿਹਾ ਬੋਤਲਾਂ ਚੱਕੋ।” ਬਲਵੰਤ ਸਿੰਘ ਨੇ ਗੁੱਸੇ ਵਿੱਚ ਆ ਕੇ ਕਿਹਾ ਉਸ ਨੇ ਆਪਣੇ ਗਾਤਰੇ ਪਾਈ ਕ੍ਰਿਪਾਨ ਅੱਗੇ ਕਰਦਿਆਂ ਕਿਹਾ, “ਓਏ ... ਥੋਨੂੰ ਆਹ ਨੀ ਦਿਸੀ?”

“ਇਹ ਪਾ ਕੇ ਵੀ ਲੋਕ ਬਥੇਰਾ ਕੁਛ ਕਰੀ ਜਾਂਦੇ ਨੇ ਚਾਚਾ... ਕਿਸੇ ਰਿਸ਼ਤੇਦਾਰ ਦੇ ਕੰਮ ਆ ਜਾਂਦੀ।” ਜੱਗੇ ਨੇ ਦੱਬਵੀਂ ਆਵਾਜ਼ ਵਿੱਚ ਕਿਹਾਗੱਲ ਵਧਣ ਦੇ ਡਰੋਂ ਉਨ੍ਹਾਂ ਨੇ ਸ਼ਰਾਬ ਦੀ ਬੋਤਲ ਚੁੱਕ ਲਈ, ਦੂਜੀ ਬੋਤਲ ਬਲਵੰਤ ਸਿੰਘ ਨੇ ਚੁੱਕ ਕੇ ਫੜਾ ਦਿੱਤੀਬਿਨਾਂ ਕੁਝ ਬੋਲਿਆਂ ਉਸ ਨੇ ਹੱਥ ਜੋੜ ਕੇ ਜਾਣ ਦਾ ਇਸ਼ਾਰਾ ਕਰ ਦਿੱਤਾ

“ਮੈਂ ਇਹਨਾਂ ਨੂੰ ਕਿਹਾ ਸੀ ਬਈ ਪੰਜੇ ਉਂਗਲਾਂ ਬਰਾਬਰ ਨਹੀਂ ...।” ਹਰਦੇਵ ਸਿੰਘ ਬੂਹੇ ਦੇ ਬਾਹਰ ਹੁੰਦਿਆਂ ਬਲਵੰਤ ਸਿੰਘ ਦੇ ਮੋਢੇ ’ਤੇ ਹੱਥ ਰੱਖ ਕੇ ਕਹਿਣ ਲੱਗਾ ਹੀ ਸੀ ਕਿ ਉਸ ਨੇ ਬੜੇ ਅਦਬ ਨਾਲ ਉਸ ਦਾ ਹੱਥ ਪਰੇ ਕਰ ਦਿੱਤਾ, ਦੋਵੇਂ ਹੱਥ ਜੋੜੇ ਤੇ ਠਾਹ ਦੇਣੇ ਬੂਹਾ ਬੰਦ ਕਰ ਦਿੱਤਾ

“ਹੁਣ ਕੀਹਤੋਂ ਬੇਇੱਜ਼ਤੀ ਕਰਾਉਣੀ ਐ ਚਾਚਾ?” ਜੱਗੇ ਨੇ ਮੁਸਕੜੀਏਂ ਹੱਸਦੇ ਧੀਮੀ ਆਵਾਜ਼ ਵਿੱਚ ਪੁੱਛਿਆ

“ਵੋਟਾਂ ਲੈਣ ਵਾਸਤੇ ਸਾਰਾ ਕੁਛ ਝੱਲਣਾ ਪੈਂਦਾ ਹੈ ਜੱਗਿਆ।” ਉਸ ਨੇ ਜੰਟੇ ਦੇ ਘਰ ਦਾ ਬੂਹਾ ਖੜਕਾਉਂਦਿਆਂ ਕਿਹਾ

ਸ਼ਾਇਦ ਅੰਦਰ ਕਿਸੇ ਨੂੰ ਸੁਣਿਆ ਨਹੀਂ ਸੀਉਸ ਨੇ ਜੰਟੇ ਨੂੰ ਫੋਨ ਕੀਤਾਥੋੜ੍ਹੀ ਦੇਰ ਬਾਅਦ ਬੂਹਾ ਖੁੱਲ੍ਹਿਆਜੰਟੇ ਦੇ ਮੂੰਹ ਵਿੱਚੋਂ ਸ਼ਰਾਬ ਦੀ ਬੂ ਆ ਰਹੀ ਸੀਸਾਰੇ ਜਣੇ ਅੰਦਰ ਲੰਘ ਗਏਜੰਟਾ ਤੂੜੀ ਵਾਲੇ ਕੋਠੇ ਵੱਲ ਚਲਾ ਗਿਆਜੰਟੇ ਦੀ ਬੇਬੇ ਨੇ ਸਭ ਨੂੰ ਬੈਠਣ ਲਈ ਕਿਹਾ

“ਨਾ ਜੀ, ਬੈਠਣਾ ਨੀ ਅਸੀਂ, ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸਿਓ।” ਜੰਟੇ ਦੀ ਮਾਂ ਤਾਂ ਕੁਝ ਨਾ ਬੋਲੀ, ਪਰ ਉਸ ਦੇ ਘਰਵਾਲੀ ਬੋਲ ਪਈ, “ਐਤਕੀਂ ਸ਼ਰਾਬ ਦੀਆਂ ਬੋਤਲਾਂ ਨੀਂ ਲੈ ਕੇ ਆਏ ਚਾਚਾ ਜੀ? ਪਿਛਲੀ ਵਾਰ ਤਾਂ ਥੋਡੀ ਦਿੱਤੀ ਮੁਖਤ ਦੀ ਸ਼ਰਾਬ ਪੀ ਕੇ ਏਹਦੀ ਇੱਕ ਲੱਤ ਟੁੱਟੀ ਤੀ, ਹੁਣ ਦੂਜੀ ਵੀ ਤੁੜਾ ਲਵੇ, ਫੇਰ ਮੈਂ ਏਹਨੂੰ ਰੇੜ੍ਹੀ ਵਿੱਚ ਬਠਾ ਕੇ ਮੰਗਣ ਵਗ ਜਿਹਾ ਕਰੂੰ।”

“ਹੈ ਕਮਲ਼ੀ, ਮੰਗਣ ਕਿਉਂ ਵਗ ਜਿਹਾ ਕਰੇਂਗੀ? ਤਾਂ ਹੀ ਤਾਂ ਕਹਿ ਰਹੇ ਆਂ ਭਾਈ ਕਿਸੇ ਚੀਜ਼ ਦੀ ਲੋੜ ਹੋਵੇ ਦੱਸਿਓ।” ਹਰਦੇਵ ਸਿੰਘ ਹਿੰਮਤ ਜਿਹੀ ਇਕੱਠੀ ਕਰ ਕੇ ਬੋਲਿਆ

“ਢੇਰ ਰੁਪਇਆਂ ਦਾ ਏਹਦੀ ਲੱਤ ’ਤੇ ਲੱਗ ਗਿਆ, ਅਜੇ ਵੀ ਲੰਗੜਾ ਤੁਰਦੈਪੰਜ ਸਾਲ ਹੋਗੇ ਰੋਜ਼ ਪੀਂਦੈ ਦਾਰੂਜ਼ਮੀਨ ਜਿਹੜੀ ਹੈਗੀ ਭੋਰਾ ਓਹਨੂੰ ਵਾਢਾ ਧਰ ਲਿਆ ਬੇਚਣ ਨੂੰਕਰਜ਼ੇ ਨਾਲ ਬਾਲ ਬਾਲ ਬਿੰਨ੍ਹਿਆ ਪਿਆ ਹੈ ਸਾਡਾਕੰਮ ਏਹਤੋਂ ਨੀਂ ਹੁੰਦਾਇਹ ਨਿਆਮ ਮਿਲਿਐ ਮੁਖਤ ਦੀ ਪੀ ਕੇਨਾਲ਼ੇ ਪਹਿਲਾਂ ਭੋਰਾ ਨੀਂ ਪੀਂਦਾ ਤੀ ...ਹੁਣ ਦੇਖ ਲੋ ਕੀ ਕਰ ਸਕਦੇ ਓਂ ਤੁਸੀਂ।” ਸ਼ਾਇਦ ਵਰ੍ਹਿਆਂ ਦੀ ਤਕਲੀਫ਼ ਉਸਦੇ ਅੰਦਰ ਭਰੀ ਹੋਈ ਸੀ

“ਇਹ ਤਾਂ ਕਿਸਮਤ ਦੀਆਂ ਖੇਡਾਂ ਨੇ, ਤੂੰ ਚੁੱਪ ਕਰ ਕੁੜੇ।”” ਜੰਟੇ ਦੀ ਬੇਬੇ ਨੇ ਹਉਕਾ ਲੈਂਦਿਆਂ ਕਿਹਾ

“ਚੰਗਾ ਬੇਬੇ, ਏਹਨਾਂ ਨੂੰ ਕਹਿ ਦੇ ਨਸ਼ਿਆਂ ਦੀ ਥਾਂ ’ਤੇ ਏਹਾ ਜਾ ਜ਼ਹਿਰ ਵੰਡਿਆ ਕਰਨ ਜਿਹੜਾ ਇੱਕ ਬਾਰੀ ਖਾ ਕੇ ਖਤਮ ਹੋ ਜੇ ਬੰਦਾ ...।” ਉਸ ਦਾ ਰੋਣ ਨਿਕਲ ਗਿਆ, ਉਹ ਅੰਦਰ ਚਲੀ ਗਈ

“ਹੁਣ ਤਾਂ ਅਹੇ ਜੇ ਨਸ਼ੇ ਵੀ ਚੱਲ ਰਹੇ ਨੇ, ਰੋਜ਼ ਮਰਦੇ ਨੇ ਮਾਵਾਂ ਦੇ ਪੁੱਤ। ਜਿਹੜੇ ਸਿਹਰੇ ਸਿਰਾਂ ’ਤੇ ਸਜਣੇ ਹੁੰਦੇ ਨੇ, ਉਹ ਅਰਥੀਆਂ ਨਾਲ ਬੰਨ੍ਹੇ ਜਾਂਦੇ ਨੇ ...। ਬਹਿ ਜੇ ਬੇੜੀ ਨਸ਼ੇ ਬੇਚਣ ਵਾਲਿਆਂ ਦੀ ...।” ਜੰਟੇ ਦੀ ਮਾਂ ਦੇ ਅੰਦਰੋਂ ਬਦ ਦੁਆ ਨਿਕਲੀ

“ਜੱਗੇ ਬਾਈ, ਮੈਂ ਬਾਹਰ ਜਾ ਕੇ ਖੜ੍ਹਦਾਂ ...।” ਵਿੱਕੀ ਨੇ ਜੱਗੇ ਦੇ ਮੋਢੇ ’ਤੇ ਹੱਥ ਰੱਖ ਕੇ ਕਿਹਾਸ਼ਾਇਦ ਉਸ ਕੋਲੋਂ ਇਹ ਸਾਰਾ ਕੁਝ ਦੇਖਿਆ ਨਹੀਂ ਸੀ ਜਾ ਰਿਹਾਸਾਰੇ ਪਾਸੇ ਸੰਨਾਟਾ ਛਾ ਗਿਆਕਿਸੇ ਵਿੱਚ ਵੀ ਬੋਲਣ ਦੀ ਹਿੰਮਤ ਨਹੀਂ ਸੀ

“ਕੋਈ ਨਾ ਚਾਚਾ, ਪਾ ਦਿਆਂਗੇ ਵੋਟ, ਸਾਡਾ ਕਿਹੜਾ ਜ਼ੋਰ ਲੱਗਣੈ।” ਜੰਟਾ ਪਰਨੇ ਨਾਲ ਕੱਪੜਿਆਂ ’ਤੇ ਲੱਗੀ ਤੂੜੀ ਝਾੜਦਿਆਂ ਬੋਲਿਆ

“ਚੰਗਾ, ਹੁਣ ਦਾਰੂ ਪੀਣੀ ਛੱਡ ਦੇ, ਸਿਆਣਾ ਬਣ।”

ਉਸ ਦੇ ਮੋਢੇ ਤੇ ਹੱਥ ਧਰਦਿਆਂ ਹਰਦੇਵ ਸਿੰਘ ਬੋਲਿਆ

“ਜੇ ਏਹਨੇ ਦਾਰੂ ਪੀਣੀ ਛੱਡ ਤੀ, ਫੇਰ ਉਹਨੂੰ ਕੌਣ ਪੀਊ, ਜਿਹੜੀ ਤੂੜੀ ਵਿੱਚ ਲੁਕੋ ਕੇ ਆਇਐ।” ਜੰਟੇ ਦੇ ਘਰਵਾਲੀ ਫਿਰ ਬਾਹਰ ਆ ਗਈ ਉਹ ਕਾਹਲੇ ਕਦਮੀਂ ਤੂੜੀ ਵਾਲੇ ਕੋਠੇ ਵੱਲ ਗਈਤੰਗਲ਼ੀ ਚੁੱਕੀ ਤੇ ਤੂੜੀ ਫਰੋਲਣ ਲੱਗ ਪਈਛੇਤੀ ਹੀ ਸ਼ਰਾਬ ਦੀਆਂ ਦੋ ਬੋਤਲਾਂ ਉਸ ਦੇ ਹੱਥ ਲੱਗ ਗਈਆਂ

“ਰੁਕ ਜੋ ਚਾਚਾ ਜੀ, ਆਹ ਲੈ ਜੋ ਆਪਣੀਆਂ ...।” ਉਸ ਨੇ ਦੋਵੇਂ ਬੋਤਲਾਂ ਹਰਦੇਵ ਸਿੰਘ ਦੇ ਹੱਥਾਂ ਵਿੱਚ ਫੜਾ ਦਿੱਤੀਆਂਉਨ੍ਹਾਂ ਦੇ ਬਾਹਰ ਹੁੰਦਿਆਂ ਹੀ ਉਸ ਨੇ ਦਰਵਾਜ਼ਾ ਬੰਦ ਕਰ ਦਿੱਤਾ

“ਚਾਚਾ, ਆਪਾਂ ਦਿੱਤੀ ਤਾਂ ਇੱਕ ਬੋਤਲ ਸੀ।” ਜੱਗੇ ਨੇ ਕਿਹਾ

“ਚੁੱਪ ਕਰ ਓਏ, ਉਹਨੇ ਤਾਂ ਸਹੁਰੀ ਨੇ ਊਈਂ ਬਲੱਡ ਵਧਾ ਲਿਆ।”

“ਬੇਬੇ, ਇਹਨੇ ਤਾਂ ਮੇਰੀ ਬੋਤਲ ਵੀ ਚੱਕ ਕੇ ਫੜਾ ’ਤੀ ਮੈਂਨੂੰ ਲਗਦੈ।” ਜੰਟੇ ਨੇ ਆਪਣੀ ਮਾਂ ਨੂੰ ਕਿਹਾ

“ਹੁਣ ਨਾ ਕਹੀਂ ਉਹਨੂੰ ਕੁਛਕੀ ਕਰੇ ਬਚਾਰੀ, ਉਹ ਵੀ ਤਪੀ ਪਈ ਐਜਦੋਂ ਆਈ ਸੀ ਐਸ ਘਰ ਵਿੱਚ, ਕਦੇ ਊਚੀ ‘ਵਾਜ ਵਿੱਚ ਗੱਲ ਨੀਂ ਸੀ ਕਰਦੀ ...ਤੇ ਹੁਣ ...।”

ਬੋਤਲਾਂ ਵੰਡਣ ਵਾਲਿਆਂ ਨੇ ਅਗਲੇ ਘਰ ਦਾ ਦਰਵਾਜ਼ਾ ਜਾ ਖੜਕਾਇਆ, ਪਰ ਪਤਾ ਨਹੀਂ ਕਿਉਂ ਉਹਨੀਂ ਪੈਰੀਂ ਵਾਪਸ ਮੁੜ ਪਏਕੁਝ ਘਰ ਛੱਡ ਦਿੱਤੇ

“ਇਹ ਘਰ ਕਿਉਂ ਛੱਡ ’ਤੇ ਬਾਈ?” ਵਿਕਰਮ ਨੇ ਜੱਗੇ ਨੂੰ ਪੁੱਛਿਆ

“ਏਹਨਾਂ ਦਾ ਮੁੰਡਾ ਵੀ ਖੜ੍ਹੈ ਸਰਪੰਚੀ ਵਿੱਚ, ਹਰਜੀਤਮੁੰਡਾ ਤਾਂ ਬਹੁਤ ਸਿਆਣੈ, ਪਰ ਪਤਾ ਨਹੀਂ ਕਿਉਂ ਤੁਰ ਪਿਆ ਪੁੱਠੇ ਪਾਸੇ।” ਜੱਗੇ ਨੇ ਕਿਹਾ

“ਜੇ ਸਿਆਣੇ ਸਮਝਦਾਰ ਲੋਕ ਐਸ ਪਾਸੇ ਆਉਣਗੇ ਤਾਂ ਹੀ ਸੁਧਾਰ ਹੋ ਸਕਦਾ ਹੈ।” ਵਿੱਕੀ ਨੇ ਕਿਹਾ

ਹੋਰ ਅੱਗੇ ਗਏ, ਦਰਵਾਜ਼ਾ ਖੁੱਲ੍ਹਾ ਸੀ। ਪੈਰਾਂ ਦਾ ਖੜਕਾ ਕਰਕੇ ਅਤੇ ਖੰਘੂਰੇ ਮਾਰ ਕੇ ਆਪਣੇ ਆਉਣ ਦੀ ਸੂਚਨਾ ਇਨ੍ਹਾਂ ਘਰ ਵਾਲਿਆਂ ਨੂੰ ਦਿੱਤੀਇੱਕ ਬਜ਼ੁਰਗ ਸਾਹਮਣੇ ਬੈਠਾ ਸੀਸਾਰਿਆਂ ਨੇ ਉਸ ਨੂੰ ਹੱਥ ਜੋੜ ਕੇ ਫਤਿਹ ਬੁਲਾਈ ਤੇ ਗੋਡਿਆਂ ਨੂੰ ਹੱਥ ਲਾਏਬਜ਼ੁਰਗ ਨੇ ਅਸੀਸਾਂ ਦਿੱਤੀਆਂ, “ਜਿਉਂਦੇ ਵਸਦੇ ਰਹੋ, ਜਵਾਨੀਆਂ ਮਾਣੋ ...

“ਹੋਰ ਤਾਇਆ ... ਸਰੀਰ ਨੂੰ ਕੈਮ ਰੱਖਣ ਲਈ ਦੇਵਾਂ ਭੋਰਾ।” ਜੱਗੇ ਨੇ ਖੀਸੇ ਵਿੱਚ ਹੱਥ ਪਾਉਂਦਿਆਂ ਕਿਹਾ

“ਨਾ ਨਾ ... ਇਹਦੀ ਲੋੜ ਨੀਂ ਆਪਾਂ ਨੂੰ। ਹੁਣ ਜਿਸਦੇ ਕੋਲ ਜਾਣੈ, ਉਹਦੇ ਨਾਮ ਦਾ ਨਸ਼ਾ ਚਾਹੀਦੈ ਬੱਸ।” ਬਜ਼ੁਰਗ ਨੇ ਕੰਬਦੇ ਹੱਥ ਜੋੜਦਿਆਂ ਆਖਿਆ

“ਕੱਲ੍ਹ ਨੂੰ ਮੈਂ ਪੁਆ ਲਿਆਊਂ ਵੋਟ ਥੋਡੀ।” ਜੱਗੇ ਨੇ ਥੋੜ੍ਹਾ ਕੋਲ ਹੁੰਦਿਆਂ ਕਿਹਾ

“ਅੱਛਾ! ... ਤੇਰੀ ਤਾਈ ਨੂੰ ਮੁੱਕਿਆਂ ਕਈ ਸਾਲ ਹੋ ਗੇ, ਕਹਿੰਦੇ ਨੇ ਵੋਟ ਉਹ ਵੀ ਪਾ ਜਾਂਦੀ ਐ।” ਬਜ਼ੁਰਗ ਨੇ ਵਿਅੰਗਮਈ ਹਾਸਾ ਹੱਸਦਿਆਂ ਕਿਹਾ

ਸੱਚੀਂ ਵੋਟਾਂ ਵਾਲੀ ਸੂਚੀ ਵਿੱਚ ਕਈ ਜਿਉਂਦਿਆਂ ਦੇ ਨਾਮ ਕੱਟੇ ਹੋਏ ਸਨ ਤੇ ਮੁਰਦਿਆਂ ਦੇ ਚੱਲ ਰਹੇ ਸਨ ਤੇ ਮੁਰਦੇ ਵੋਟ ਵੀ ਪਾ ਜਾਂਦੇ ਸਨਉਹਨਾਂ ਬਜ਼ੁਰਗ ਨਾਲ ਗੱਲ ਕਰਨੀ ਚਾਹੀ ਪਰ ਬਜ਼ੁਰਗ ਨੇ ਉਹਨਾਂ ਦੀਆਂ ਗੱਲਾਂ ਦੀ ਕੋਈ ਹਾਮੀ ਨਾ ਭਰੀ

“ਚੰਗਾ ਤਾਇਆ ਫੇਰ ਚਲਦੇ ਆਂ।” ਸਭ ਨੇ ਹੱਥ ਜੋੜੇ

“ਚਾਚਾ, ਹੁਣ ਚੱਲੀਏ ਘਰਾਂ ਨੂੰ? ਜੱਗੇ ਨੇ ਹਰਦੇਵ ਸਿੰਘ ਨੂੰ ਪੁੱਛਿਆ

“ਆਹ ਬੋਤਲਾਂ ਤਾਂ ਅਜੇ ਸਾਰੀਆਂ ਪਈਆਂ ਨੇਹੋਰ ਦੇਖ ਲੋ ਜੀਹਨੂੰ ਦੇਣੀ ਐ, ਫਿਰ ਅਗਲਿਆਂ ਆਖਣਾ ਵੋਟਾਂ ਪੱਕੀਆਂ ਨੀਂ ਹੋਈਆਂ।” ਹਰਦੇਵ ਸਿੰਘ ਨੇ ਕਿਹਾ

“ਬੋਤਲ ਇੱਕ ਵਧਗੀ ਚਾਚਾ। ਐਤਕੀਂ ਨੀ ਸ਼ਰਾਬ ਨਾਲ ਵੋਟਾਂ ਪੈਣੀਆਂ, ਰੱਬ ਆਸਰੇ ਛੱਡ ਦਿਓ ਹੁਣ ਤਾਂ ...।” ਜੱਗੇ ਨੇ ਬੋਤਲਾਂ ਵਾਲਾ ਝੋਲਾ ਸੰਭਾਲਦਿਆਂ ਕਿਹਾ

ਰਾਤ ਦੇ ਗਿਆਰਾਂ ਵੱਜ ਚੁੱਕੇ ਸਨਵਿੱਕੀ ਨੂੰ ਇਹ ਸਾਰਾ ਕੁਝ ਦੇਖ ਕੇ ਹੈਰਾਨੀ ਤੇ ਤਕਲੀਫ਼ ਹੋ ਰਹੀ ਸੀ

“ਯਾਰ ਵੀਰੇ ਤੁਸੀਂ ਇਹ ਸਾਰਾ ਕੁਛ ਕਿਵੇਂ ਕਰ ਲੈਂਦੇ ਓਲੋਕ ਸ਼ਰਾਬ ਦੀਆਂ ਬੋਤਲਾਂ ਲੈਣੀਆਂ ਨੀਂ ਚਾਹੁੰਦੇ, ਤੁਸੀਂ ਧੱਕੇ ਨਾਲ ਈ ...ਆਪਣੀ ਬੇਇੱਜ਼ਤੀ ਕਰਵਾਈ ਜਾਨੇ ਓ।” ਵਿੱਕੀ ਨੇ ਜੱਗੇ ਨੂੰ ਪੁੱਛਿਆ

“ਐਤਕੀਂ ਪਤਾ ਨਹੀਂ ਕੀ ਹੋ ਗਿਆ, ਪਹਿਲਾਂ ਤਾਂ ਮੰਗ ਮੰਗ ਕੇ ਲੈਂਦੇ ਸੀਹੁਣ ਜਨਾਨੀਆਂ ਮੂਹਰੇ ਹੋ ਹੋ ਜਵਾਬ ਦਿੰਦੀਆਂ ਨੇਆਹ, ਠੰਢੇ ਦੀਆਂ ਬੋਤਲਾਂ ਜਨਾਨੀਆਂ ਨੂੰ ਖੁਸ਼ ਕਰਨ ਲਈ ਮੰਗਵਾਈਆਂ ਨੇ ਸਾਰੀਆਂ।” ਜੱਗੇ ਨੇ ਕਿਹਾ

“ਔਰਤਾਂ ਹੀ ਸਭ ਤੋਂ ਵੱਧ ਦੁੱਖ ਭੋਗਦੀਆਂ ਨੇ ਪਰਿਵਾਰ ਦਾ ਜੇ ਕੋਈ ਜੀਅ ਨਸ਼ੇੜੀ ਹੋ ਜੇ। ਇਸ ਲਈ ਅੱਜ ਤੁਹਾਡੇ ਸਾਹਮਣੇ ਡਟ ਕੇ ਖੜ੍ਹ ਗਈਆਂ। ...ਮੈਂ ਤਾਂ ਇੱਕ ਗੱਲ ਕਹਿਨਾਂ, ਜੇ ਪਿੰਡ ਵਾਸੀਆਂ ਦੀ ਹਰ ਸਮੱਸਿਆ ਦਾ ਹੱਲ ਹੁੰਦਾ ਰਹੇ, ਕਰਜ਼ਾਈ ਕਿਸਾਨਾਂ ਤੇ ਮਜ਼ਦੂਰਾਂ ਦਾ ਇੰਨਾ ਕੁ ਖਿਆਲ ਰੱਖਿਆ ਜਾਵੇ ਕਿ ਕੋਈ ਉਹਨਾਂ ਨੂੰ ਇੰਨਾ ਜ਼ਲੀਲ ਨਾ ਕਰੇ ਕਿ ਉਹ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਜਾਣਪਿੰਡ ਵਾਸੀਆਂ ਨੂੰ ਦਿਖਾਵੇ ਦੀ ਦੁਨੀਆਂ ਵਿੱਚੋਂ ਬਾਹਰ ਕੱਢਿਆ ਜਾਵੇਖੇਤੀ ਤੋਂ ਇਲਾਵਾ ਲਾਹੇਵੰਦ ਕਿੱਤੇ ਅਪਨਾਉਣ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇ, ਸਰਕਾਰੀ ਯੋਜਨਾਵਾਂ ਦਾ ਪੂਰਾ ਫਾਇਦਾ ਲਿਆ ਜਾਵੇ ਤਾਂ ਜੋ ਕਿਸਾਨ ਤੇ ਮਜ਼ਦੂਰ ਇੱਜ਼ਤ ਦੀ ਜ਼ਿੰਦਗੀ ਜਿਉਂ ਸਕਣ ...ਜੇ ਇਹ ਸਾਰੇ ਕੰਮ ਹੁੰਦੇ ਰਹਿਣ ਤਾਂ ਲੋਕ ਸਰਬ ਸੰਮਤੀ ਨਾਲ ਹੀ ਚੁਣ ਲੈਂਦੇ ਐ।”

“ਤੇਰੀਆਂ ਗੱਲਾਂ ਤਾਂ ਭਾਈ ਬਹੁਤ ਚੰਗੀਆਂ ਲੱਗਦੀਆਂ ਨੇ, ਪਰ ... ਹੈ ਬਹੁਤ ਔਖਾ ਕੰਮ।” ਹਰਦੇਵ ਸਿੰਘ ਨੇ ਕਿਹਾ

“ਕੋਈ ਔਖਾ ਕੰਮ ਨਹੀਂ ਜੀ, ਬੁਰੇ ਕੰਮ ਕਰਨੇ ਔਖੇ ਨੇ। ਜਿਵੇਂ ਹੁਣ ਰਾਤ ਦੇ ਹਨੇਰੇ ਵਿੱਚ ਆਪਾਂ ਫਿਰਦੇ ਆਂ ਚੋਰਾਂ ਵਾਂਗ... ਜੇ ਪਿੰਡ ਦੀ ਪੰਚਾਇਤ ਚਾਹੇ ਤਾਂ ਪਿੰਡ ਨੂੰ ਸ਼ਾਨਦਾਰ ਬਣਾਇਆ ਜਾ ਸਕਦਾ ਹੈ। ਲੋੜ ਹੈ ਪਾਰਟੀਬਾਜ਼ੀ ਤੇ ਸੁਆਰਥਪੁਣੇ ਨੂੰ ਛੱਡ ਕੇ ਕੰਮ ਕਰਨ ਦੀ, ਸਾਰੇ ਪਿੰਡ ਵਾਸੀਆਂ ਨੂੰ ਆਪਣੇ ਪਰਿਵਾਰ ਦੇ ਜੀਅ ਸਮਝਣ ਦੀਕਈ ਪਿੰਡ ਨਮੂਨੇ ਦੇ ਪਿੰਡ ਬਣ ਚੁੱਕੇ ਹਨਸਰਬ-ਸੰਮਤੀ ਨਾਲ ਸਰਪੰਚ ਬਣਾ ਕੇ ਸਰਕਾਰ ਵੱਲੋਂ ਮਿਲੀ ਗਰਾਂਟ ਨਾਲ ਪਿੰਡ ਦਾ ਕੁਝ ਸੁਆਰ ਲੈਂਦੇ ਨੇਹੁਣ ਲੋਕ ਬਹੁਤ ਸਿਆਣੇ ਹੋਗੇ।”

“ਹੁਣ ਤਾਂ ਮੈਂ ਵੀ ਸੋਚਦਾਂ ਬਈ ਆਹ ਫੋਕੀ ਫੂੰ ਫਾਂ ਛੱਡ ਕੇ ਕੋਈ ਚੱਜ ਦਾ ਕੰਮ ਕਰਦੇਜਿਹੜੇ ਆਹ ਪਿੰਡ ਦੇ ਮੁੰਡੇ ਨਸ਼ੇ ਕਰਨ ਲੱਗੇ ਨੇ, ਬਹੁਤੇ ਤਾਂ ਛੋਟੀਆਂ ਵੱਡੀਆਂ ਵੋਟਾਂ ਵਿੱਚ ਵੰਡੇ ਨਸ਼ਿਆਂ ਕਰਕੇ ਲੱਗੇ ਨੇਹੁਣ ਉੱਤੋਂ ਦੀ ਪੈ ਗਈ ਨਸ਼ਿਆਂ ਦੀ ਬਿਮਾਰੀ, ਸੰਭਾਲਿਆ ਨੀਂ ਸੰਭਲਦੀਪਹਿਲਾਂ ਲੋਕਾਂ ਦੇ ਲਾਏ ਨਸ਼ਿਆਂ ’ਤੇ, ਹੁਣ ਡਰ ਲਗਦਾ ਹੈ, ਕਿਤੇ ਆਪਣੇ ਵੀ ...।” ਹਰਦੇਵ ਸਿੰਘ ਗੱਲ ਪੂਰੀ ਕੀਤੇ ਬਿਨਾਂ ਹੀ ਚੁੱਪ ਹੋ ਗਿਆ ਜਾਂ ਫਿਰ ਇਸ ਕਰਕੇ ਚੁੱਪ ਹੋ ਗਿਆ ਕਿ ਆਪਣਿਆਂ ਦੇ ਨਸ਼ੇੜੀ ਹੋਣ ਬਾਰੇ ਸੋਚਣਾ ਵੀ ਕੰਬਾ ਕੇ ਰੱਖ ਦਿੰਦਾ ਹੈ, ਕਹਿਣਾ ਤਾਂ ਦੂਰ ਦੀ ਗੱਲ ਹੈ

“ਕਿੰਨਾ ਚਿਰ ਬਚਾ ਸਕੋਗੇ ਆਪਣਿਆਂ ਨੂੰਹਾਂ, ਇੱਕ ਉਮੀਦ ਹੈ ਕਿ ਪੰਚ ਸਰਪੰਚ ਇਹੋ ਜਿਹੇ ਬਣਾਓ ਜਿਹੜੇ ਨਸ਼ਾ ਮੁਕਤ ਪਿੰਡ ਬਣਾ ਸਕਣਤੁਸੀਂ ਆਪ ਹੀ ਨਸ਼ੇ ਵੰਡਦੇ ਓ ਤੇ ਉਮੀਦ ਕਰਦੇ ਓ ਤੁਹਾਡੇ ਆਪਣੇ ਘਰ ਬਚੇ ਰਹਿਣ ...ਜੋ ਬੀਜੋਗੇ, ਉਹੀ ਤਾਂ ਵੱਢੋਗੇ ਨਾ।” ਵਿਕਰਮ ਦੀਆਂ ਗੱਲਾਂ ਨੇ ਹਰਦੇਵ ਸਿੰਘ ਤੇ ਜੱਗੇ ਨੂੰ ਅੰਦਰ ਤਕ ਝੰਜੋੜ ਕੇ ਰੱਖ ਦਿੱਤਾ

“ਅਸੀਂ ਤਾਂ ਕਾਹਨੂੰ ਬੀਜਦੇ ਆਂ ਭਾਣਜਿਆ, ਸਾਡੀ ਤਾਂ ਡਿਊਟੀ ਲਾ ਦਿੰਦੇ ਨੇ।” ਹਰਦੇਵ ਸਿੰਘ ਨੂੰ ਵਿੱਕੀ ਦੀਆਂ ਗੱਲਾਂ ਸੁਣ ਕੇ ਸ਼ਰਮਿੰਦਗੀ ਮਹਿਸੂਸ ਹੋਈ

ਉਹ ਤਿੰਨੇ ਪਿੰਡ ਦੀ ਸੱਥ ਵਿੱਚ ਪੁਰਾਣੇ ਢੱਠੇ ਖੂਹ ’ਤੇ ਬੈਠੇ ਗਏਖੂਹ ਦੇ ਉੱਤੇ ਵੱਡੇ ਵੱਡੇ ਫੱਟੇ ਕਿੱਲ ਗੱਡ ਕੇ ਕੱਸੇ ਹੋਏ ਸਨਪਿੰਡ ਦੇ ਲੋਕਾਂ ਨੇ ਸ਼ਾਇਦ ਕਿਸੇ ਵਹਿਮ ਕਰਕੇ ਖੂਹ ਮਿੱਟੀ ਨਾਲ ਨਹੀਂ ਸੀ ਪੂਰਿਆਵਿਕਰਮ ਤੇ ਹਰਦੇਵ ਸਿੰਘ ਗੱਲਾਂ ਕਰ ਰਹੇ ਸਨਜੱਗਾ ਕੁਝ ਨਹੀਂ ਸੀ ਬੋਲ ਰਿਹਾਅੱਧੀ ਤੋਂ ਵੱਧ ਰਾਤ ਬੀਤ ਚੁੱਕੀ ਸੀਖੂਹ ਵਿੱਚੋਂ ਥੋੜ੍ਹੀ ਦੇਰ ਬਾਅਦ ਕੋਈ ਆਵਾਜ਼ ਆਉਂਦੀਇੱਕ ਵਾਰੀ ਤਾਂ ਹਰਦੇਵ ਸਿੰਘ ਡਰ ਕੇ ਖੜ੍ਹਾ ਹੋ ਗਿਆ

“ਬਹਿ ਜਾ ਚਾਚਾ ਦੋ ਮਿੰਟ, ਚੱਲਦੇ ਆਂ।” ਜੱਗੇ ਨੇ ਕਿਹਾ

ਵਿਕਰਮ ਬੈਠਾ ਰਿਹਾ, ਥੋੜ੍ਹੀ ਦੇਰ ਬਾਅਦ ਜੱਗਾ ਖੜ੍ਹਾ ਹੋ ਗਿਆ

“ਨਿੱਬੜਗੀਆਂ ਸਾਰੀਆਂ ...?” ਵਿੱਕੀ ਨੇ ਪੁੱਛਿਆ

“ਤੈਨੂੰ ਕਿਵੇਂ ਪਤਾ ਲੱਗਿਆ ...? ਜੱਗੇ ਨੇ ਸਵਾਲ ਕੀਤਾ

“ਕੀ ਹੋ ਗਿਆ ...? ਹਰਦੇਵ ਸਿੰਘ ਨੇ ਵੀ ਸਵਾਲ ਕੀਤਾ

“ਚਾਚਾ ਬੋਤਲਾਂ ਖੂਹ ਵਿੱਚ ਸਿੱਟਤੀਆਂਅਗਲਿਆਂ ਨੇ ਆਪਾਂ ਨੂੰ ਵੰਡਣ ਲਈ ਦਿੱਤੀਆਂ, ਚੰਗਾ ਹੋਇਆ ਕਿਸੇ ਨੇ ਨਹੀਂ ਲਈਆਂਕਿਉਂਕਿ ਵਿੱਕੀ ਨੇ ਆਪਣਾ ਭਾਸ਼ਣ ਤਾਂ ਦੇਣਾ ਈ ਸੀ, ਮਾਸਟਰ ਜੁ ਹੋਇਆ ਭਾਵੇਂ ਪ੍ਰਾਈਵੇਟ ਈ ਐਸਰਕਾਰੀਆਂ ਦੀ ਡਿਊਟੀ ਪਤਾ ਨਹੀਂ ਤਾਂ ਹੀ ਲਾ ਦਿੰਦੇ ਨੇ ਕਿ ਕੋਈ ਲੋਕਾਂ ਦੀਆਂ ਅੱਖਾਂ ਹੀ ਨਾ ਖੋਲ੍ਹ ਦੇਵੇ ਕਿਤੇ।” ਜੱਗੇ ਨੂੰ ਅੰਦਰੋਂ ਚੰਗਾ ਮਹਿਸੂਸ ਹੋ ਰਿਹਾ ਸੀਤਿੰਨੇ ਜਣੇ ਹੱਸ ਪਏ

“ਚਲੋ ਕੱਲ੍ਹ ਨੂੰ ਦੇਖਦੇ ਆਂ ਕੀ ਬਣਦੈ।” ਹਰਦੇਵ ਸਿੰਘ ਨੇ ਕਿਹਾ

ਘਰ ਆ ਕੇ ਹਰਦੇਵ ਸਿੰਘ ਵਿਕਰਮ ਬਾਰੇ ਸੋਚ ਰਿਹਾ ਸੀਕਿੰਨੀਆਂ ਸੱਚੀਆਂ ਗੱਲਾਂ ਕੀਤੀਆਂ ਉਸ ਨੇਇਹੋ ਜਿਹੇ ਸਿਆਣੇ ਪੜ੍ਹੇ-ਲਿਖਿਆਂ ਅੱਗੇ ਬੁਰਾਈਆਂ ਕਿਵੇਂ ਟਿਕ ਸਕਦੀਆਂ ਨੇ, ਜੀਹਨੇ ਮੇਰੇ ਵਰਗੇ ਨੂੰ ਹਿਲਾ ਕੇ ਰੱਖ ਦਿੱਤਾਉਸ ਦਾ ਜੀਅ ਕੀਤਾ ਕਿ ਉਸ ਦਾ ਪੁੱਤਰ ਵੀ ਵੱਡਾ ਹੋ ਕੇ ਵਿਕਰਮ ਵਰਗਾ ਬਣੇਇਹ ਰਾਤ ਤਾਂ ਉਹ ਵੋਟਾਂ ਦੇ ਭੁਗਤਾਨ ਬਾਰੇ ਸੋਚਦਾ ਹੁੰਦਾ ਸੀ, ਪਰ ਅੱਜ ਵਿਕਰਮ ਦੀਆਂ ਕੀਤੀਆਂ ਗੱਲਾਂ ਉਸ ਨੂੰ ਸਕੂਨ ਦੇ ਰਹੀਆਂ ਸਨਨੀਂਦ ਤਾਂ ਉਸ ਦੀਆਂ ਅੱਖਾਂ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਸੀਉੱਧਰ ਜੱਗੇ ਦਾ ਵੀ ਇਹੀ ਹਾਲ ਸੀ। ਵਿਕਰਮ ਉਸ ਤੋਂ ਛੋਟਾ ਸੀ, ਪਰ ਅੰਤਾਂ ਦੀ ਸਿਆਣਪ ਸੀ ਉਸ ਵਿੱਚ‘ਜੇ ਕਿਤੇ ਮੈਂ ਵੀ ਪੜ੍ਹਾਈ ਅੱਧ ਵਿਚਾਲੇ ਨਾ ਛੱਡੀ ਹੁੰਦੀ ... ਇਹ ਸੋਚਦਿਆਂ ਪਤਾ ਨਹੀਂ ਕਿਹੜੇ ਵੇਲੇ ਉਸ ਦੀ ਅੱਖ ਲੱਗ ਗਈ

ਦੂਸਰੇ ਦਿਨ ਲੋਕ ਵੋਟਾਂ ਪਾ ਰਹੇ ਸਨ, ਪਰ ਕਿਧਰੇ ਕੋਈ ਬਹੁਤਾ ਰੌਲਾ ਨਹੀਂ ਸੀਖੂਹ ਵਰਗੀ ਚੁੱਪ ਛਾਈ ਹੋਈ ਸੀਹਰਦੇਵ ਸਿੰਘ ਨੇ ਜੱਗੇ ਕੋਲ ਜਾ ਕੇ ਕਿਹਾ, “ਐਤਕੀਂ ਜੋ ਹੋਣਾ ਤੀ ਹੋ ਗਿਆ, ਅਗਲੀ ਵਾਰ ਬੰਦਾ ਦੇਖ ਕੇ ਨਾਲ ਖੜ੍ਹਿਆ ਕਰਾਂਗੇ।” ਜੱਗੇ ਨੇ ਵੀ ਹਾਮੀ ਭਰੀ

“ਐਤਕੀਂ ਵੋਟਾਂ ਦਾ ਕੁਛ ਨੀ ਪਤਾ ਲੱਗਦਾ ਕਿੱਧਰ ਨੂੰ ਭੁਗਤ ਰਹੀਆਂ ਨੇਚੁੱਪ-ਚੁੱਪੀਤੀ ਵੋਟ ਨੁਕਸਾਨ ਤਾਂ ਕਰ ਸਕਦੀ ਐ ਪਰ ਹਰਾ ਨਹੀਂ ਸਕਦੀ ਆਪਣੇ ਆਲਿਆਂ ਨੂੰਸ਼ਾਮ ਨੂੰ ਜਲੂਸ ਕੱਢਣੈ ਜਿੱਤ ਕੇ ... ਜੀਪ ਸ਼ਿੰਗਾਰ ਕੇ ਖੜ੍ਹਾ ਰੱਖੀ ਐਦਾਰੂ ਤੋਂ ਬਿਨਾਂ ਹੋਰ ਨਸ਼ੇ ਪੱਤੇ ਦਾ ਵੀ ਇੰਤਜਾਮ ਕਰ ਰੱਖਿਆ। ਹੁਣ ਤਾਂ ਸਾਰਾ ਕੁਛ ਗਲਤ ਜਿਹਾ ਲੱਗ ਰਿਹੈ ਮੈਂਨੂੰ ਤਾਂ ...ਵਿਕਰਮ ਕਿੱਥੇ ਐ?” ਹਰਦੇਵ ਸਿੰਘ ਨੇ ਪੁੱਛਿਆ

“ਉਹ ਚਲਿਆ ਗਿਆ ਤੜਕੇ, ਮੈਂ ਬਥੇਰਾ ਕਿਹਾ ਸੀ ਰਹਿਣ ਨੂੰ।” ਜੱਗਾ ਤੇ ਹਰਦੇਵ ਦੱਬਵੀਂ ਸੁਰ ਵਿੱਚ ਗੱਲਾਂ ਕਰ ਰਹੇ ਸਨ

ਸ਼ਾਮ ਹੋ ਚੁੱਕੀ ਸੀ। ਲਾਲ ਸਿੰਘ ਦੇ ਘਰ ਦੀਆਂ ਔਰਤਾਂ ਨੂੰ ਧੁੜਕੂ ਲੱਗਿਆ ਪਿਆ ਸੀ ਕਿਉਂਕਿ ਜਿੱਤਣ ਤੋਂ ਬਾਅਦ ਮੀਟ ਸ਼ਰਾਬਾਂ, ਪਤਾ ਨਹੀਂ ਹੋਰ ਕੀ ਕੁਝ ਖਾਧਾ ਪੀਤਾ ਜਾਵੇਗਾਹੋ ਸਕਦਾ ਹੈ ਕਿਸੇ ਨਵੇਂ ਮੁੰਡੇ ਨੂੰ ਨਵੇਂ ਨਸ਼ੇ ਦਾ ਸੁਆਦ ਚਖਾਇਆ ਜਾਵੇ ਤੇ ਕਿਸੇ ਹੋਰ ਘਰ ਨੂੰ ਪੱਟਣ ਦੀ ਸ਼ੁਰੂਆਤ ਹੋਵੇ“ਹੇ ਵਾਹਿਗੁਰੂ ਸੁਖ ਰੱਖੀਂ ਸਾਰਾ ਦਿਨ ਇਸੇ ਤਰ੍ਹਾਂ ਹੱਥ ਜੋੜਦਿਆਂ ਲੰਘਿਆ ਉਹਨਾਂ ਦਾਸਕੂਲ ਵਾਲ਼ੇ ਪਾਸਿਓਂ ਮੁੰਡੀਹਰ ਦੀਆਂ ਚੀਕਾਂ, ਕਿਲਕਾਰੀਆਂ ਦੀ ਲਹਿਰ ਉੱਠੀ ਤੇ ਪਲਾਂ ਵਿੱਚ ਹੀ ਸ਼ਾਂਤ ਹੋ ਗਈਸਾਰੇ ਲੋਕਾਂ ਵਿੱਚ ਕੁਰਬਲ ਕੁਰਬਲ ਸ਼ੁਰੂ ਹੋਈਕਹਿੰਦੇ ਨੇ ਨਵਾਂ ਮੁੰਡਾ ਹਰਜੀਤ ਫਸਵੀਂ ਟੱਕਰ ਦੇ ਗਿਆ ਲਾਲ ਸਿੰਘ ਨੂੰ, ਗਿਣਤੀ ਦੁਬਾਰਾ ਹੋਵੇਗੀਹਰਜੀਤ ਦੀਆਂ ਇੱਕ ਜਾਂ ਦੋ ਵੋਟਾਂ ਵਧ ਗਈਆਂਲਾਲ ਸਿੰਘ ਤਾਂ ਆਪਣੇ ਪੱਖ ਦੇ ਪੰਚ ਵੀ ਨਹੀਂ ਜਿਤਾ ਸਕਿਆਗਿਣਤੀ ਦੋ ਵਾਰ ਹੋਈ, ਰੱਦ ਕੀਤੀਆਂ ਵੋਟਾਂ ਵਾਲੀਆਂ ਪਰਚੀਆਂ ਵੀ ਘੋਖ ਘੋਖ ਕੇ ਦੇਖੀਆਂ ਗਈਆਂ, ਪਰ ਨਤੀਜਾ ਉਹੀਲਾਲ ਸਿੰਘ ਬੌਖਲਾ ਗਿਆ ਤੀਜੀ ਵਾਰ ਗਿਣਤੀ ਲਈ ਕਹਿਣ ਲੱਗਾ। ਡਿਊਟੀ ਵਾਲੇ ਅਮਲੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀ ਜ਼ਿੱਦ ’ਤੇ ਅੜ ਗਿਆ

“ਆਹ ਲਓ ਜੀ, ਏ. ਡੀ. ਸੀ. ਸਾਬ੍ਹ ਨਾਲ ਗੱਲ ਕਰੋ।” ਲਾਲ ਸਿੰਘ ਨੇ ਫੋਨ ਪ੍ਰੀਜ਼ਾਈਡਿੰਗ ਅਫਸਰ ਦੇ ਕੰਨ ਨਾਲ ਲਾਉਣ ਦੀ ਕੋਸ਼ਿਸ਼ ਕੀਤੀਉਨ੍ਹਾਂ ਗੱਲ ਕਰਨ ਤੋਂ ਨਾਂਹ ਕਰ ਦਿੱਤੀ

ਕੁਝ ਪਲਾਂ ਬਾਅਦ ਹੀ ਪ੍ਰੀਜ਼ਾਈਡਿੰਗ ਅਫਸਰ ਨੂੰ ਫੋਨ ਆਇਆ “ਮੈਂ ਏ.ਡੀ.ਸੀ. ਬੋਲਦਾਂ ਲਾਲ ਸਿੰਘ ਦੀ ਵੋਟ ਵਧਾ ਦਿਓ।” ਉੱਧਰੋਂ ਆਵਾਜ਼ ਆਈ

ਪ੍ਰੀਜ਼ਾਈਡਿੰਗ ਅਫਸਰ ਨੇ ਡਿਊਟੀ ਅਧਿਆਪਕਾਂ ਨੂੰ ਦੱਸਿਆ

“ਵੈਸੇ ਵੀ ਇਹ ਲੋਕ ਬੜੇ ਤਿਕੜਮਬਾਜ਼ ਹੁੰਦੇ ਨੇ, ਕਿਸੇ ਹੋਰ ਤੋਂ ਕਰਵਾ ’ਤਾ ਹੋਣਾ ਫੋਨ।” ਇੱਕ ਅਧਿਆਪਕ ਨੇ ਕਿਹਾ

“ਜੋ ਮਰਜ਼ੀ ਕਹੀ ਜਾਣ, ਨਤੀਜਾ ਉਹੀ ਰਹੇਗਾ, ਜੋ ਹੈ।” ਸਾਰੀ ਟੀਮ ਦੀ ਸਹਿਮਤੀ ਸੀ ਇਸ ਗੱਲ ’ਤੇ

ਤੀਜੀ ਵਾਰ ਗਿਣਤੀ ਹੋਣ ’ਤੇ ਵੀ ਨਤੀਜਾ ਉਹੀ ਰਿਹਾਨਤੀਜਾ ਐਲਾਨਿਆ ਗਿਆਲਾਲ ਸਿੰਘ ਕੇਸ ਕਰਨ ਦੀ ਧਮਕੀ ਦੇ ਕੇ ਬਾਹਰ ਨਿਕਲ ਗਿਆਆਪਣੇ ਭਤੀਜੇ ਦੇ ਮੋਟਰਸਾਈਕਲ ’ਤੇ ਬੈਠ ਕੇ ਘਰ ਵੱਲ ਚਲਾ ਗਿਆਹੌਲੀ-ਹੌਲੀ ਉਸ ਦੇ ਹਮਾਇਤੀ ਵੀ ਖਿਸਕਣੇ ਸ਼ੁਰੂ ਹੋ ਗਏਕੁਝ ਤਮਾਸ਼ਬੀਨ ਖੜ੍ਹੇ ਰਹੇਹਰਜੀਤ ਦੇ ਹਮਾਇਤੀਆਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕੀਤੀ, ਪਰ ਹਰਜੀਤ ਨੇ ਹੱਥ ਜੋੜ ਕੇ ਚੁੱਪ ਕਰਾ ਦਿੱਤਾ ਤੇ ਸਾਰਿਆਂ ਦਾ ਧੰਨਵਾਦ ਕੀਤਾਹਰਦੇਵ ਸਿੰਘ ਤੇ ਜੱਗਾ ਥੋੜ੍ਹੀ ਦੂਰੀ ’ਤੇ ਖੜ੍ਹੇ ਸਭ ਕੁਝ ਦੇਖ ਰਹੇ ਸਨ

“ਲਗਦਾ ਹੈ ਵਿੱਚੋਂ ਹੀ ਬੰਦੇ ਗੱਦਾਰੀ ਕਰ’ਗੇ।” ਲਾਲ ਸਿੰਘ ਦੇ ਸਮਰਥਕਾਂ ਵਿੱਚੋਂ ਇੱਕ ਨੇ ਜੱਗੇ ਹੁਰਾਂ ਵੱਲ ਦੇਖ ਕੇ ਕਿਹਾ। ਜੱਗੇ ਹੁਰਾਂ ਨੂੰ ਰੌਲੇ ਵਿੱਚ ਕੁਝ ਸੁਣਾਈ ਨਾ ਦਿੱਤਾ

ਹਰਜੀਤ ਨੇ ਸਾਰਿਆਂ ਨੂੰ ਆਪਣੇ ਆਪਣੇ ਘਰ ਜਾਣ ਲਈ ਕਿਹਾ ਕਿਉਂਕਿ ਰਾਤ ਅੱਧੀ ਤੋਂ ਵੱਧ ਲੰਘ ਚੁੱਕੀ ਸੀਹਰਜੀਤ ਨੇ ਜੱਗੇ ਹੁਰਾਂ ਕੋਲ ਜਾ ਕੇ ਉਨ੍ਹਾਂ ਦਾ ਵੀ ਧੰਨਵਾਦ ਕੀਤਾ

“ਪਰ ਅਸੀਂ ਤਾਂ ਵਿਰੋਧੀ ਧਿਰ ਦੇ ਬੰਦੇ ਆਂ।” ਹਰਦੇਵ ਸਿੰਘ ਨੇ ਕਿਹਾ

“ਸ਼ਾਇਦ ਤੁਹਾਨੂੰ ਨਹੀਂ ਪਤਾ, ਵਿਕਰਮ ਤੇ ਮੈਂ ਇਕੱਠੇ ਪੜ੍ਹਦੇ ਸੀ ਕਾਲਜ ਵਿੱਚ।” ਹੁਣ ਜੱਗੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ

“ਕੱਲ੍ਹ ਨੂੰ ਮਿਲਦੇ ਆਂ ਫਿਰ।” ਹਰਜੀਤ ਨੇ ਦੋਵਾਂ ਨਾਲ ਹੱਥ ਮਿਲਾ ਕੇ ਵਿਦਾ ਲਈ

“... ਤੇ ਆਖਰ ਨੂੰ ਨਸ਼ਾ ਹਾਰ ਈ ਗਿਆ ਚਾਚਾ।” ਜੱਗੇ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ

“ਹਾਂ ... ਜੇ ਲੋਕ ਆਪਣੀ ਮਰਜ਼ੀ ’ਤੇ ਆ ਜਾਣ ਕਹਿੰਦੇ ਕਹਾਉਂਦਿਆਂ ਦੀਆਂ ਗੋਡਣੀਆਂ ਲਵਾ ਦਿੰਦੇ ਨੇ... ਚੱਲ ਚੱਲੀਏ ਘਰ ਨੂੰ ਹੁਣ ਤਾਂ ਸਵੇਰ ਹੋਣ ਵਾਲੀ ਐ।”

“ਸਵੇਰ ਤਾਂ ਹੋ ਚੁੱਕੀ ਐ ਚਾਚਾ ...।” ਜੱਗੇ ਨੇ ਹਰਜੀਤ ਵੱਲ ਦੇਖਦਿਆਂ ਕਿਹਾ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2349)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਅੰਮ੍ਰਿਤ ਕੌਰ ਸ਼ੇਰਗਿੱਲ

ਅੰਮ੍ਰਿਤ ਕੌਰ ਸ਼ੇਰਗਿੱਲ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)