SurinderGeet7ਮੈਂ ਜਦੋਂ ਦਾ ਇੱਥੇ ਆਇਆ ਹਾਂ, ਉਹ ਮੈਂਨੂੰ ਚੰਗਾ ਨਹੀਂ ਸਮਝਦਾ। ਘੂਰ ਘੂਰ ਕੇ ...
(4 ਮਾਰਚ 2021)
(ਸ਼ਬਦ: 1440 )


ਪੰਜਾਬ ਵਿੱਚ ਉਹ ਪਰਵਾਸੀ ਸੀ
ਉੱਤਰ ਪਰਦੇਸ ਵਿੱਚੋਂ ਆਇਆ ਸੀਪੰਜਾਬ ਵਿੱਚ ਮਿਹਨਤ ਮਜ਼ਦੂਰੀ ਕਰਕੇ ਭਵਿੱਖ ਨੂੰ ਬਿਹਤਰ ਬਣਾਉਣ ਲਈਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਪੰਜਾਬ ਛੱਡ ਕੇ ਕੈਨੇਡਾ ਅਮਰੀਕਾ ਆਉਂਦੇ ਹਾਂਮੇਰੇ ਪਿੰਡ ਲਾਗਲੇ ਛੋਟੇ ਜੇਹੇ ਕਸਬੇ ਵਿੱਚ ਉਹ ਅਤੇ ਉਸਦਾ ਛੋਟਾ ਭਰਾ ਕਿਰਾਏ ਦੇ ਤੰਗ ਜਿਹੇ ਮਕਾਨ ਵਿੱਚ ਰਹਿੰਦੇ ਸਨਸਿਲਾਈ ਕਢਾਈ ਦਾ ਕੰਮ ਕਰਕੇ ਪੇਟ ਪਾਲਦੇ ਸਨਛੋਟਾ ਮੁੰਡਾ ਕਿਸੇ ਨਾਲ ਬਹੁਤੀ ਗੱਲਬਾਤ ਨਹੀਂ ਸੀ ਕਰਦਾਸਾਰਾ ਦਿਨ ਸਿਲਾਈ ਕਰਦਾ ਰਹਿੰਦਾ ਅਤੇ ਵੱਡਾ ਭਰਾ ਕੱਪੜਿਆਂ ਦੀ ਕਟਾਈ ਕਰਦਾ, ਲੋਕਾਂ ਨਾਲ ਲੈਣ ਦੇਣ ਕਰਦਾ ਤੇ ਹੋਰ ਅੰਦਰਲੇ ਬਾਹਰਲੇ ਕੰਮ ਕਰਦਾਛੋਟੇ ਦਾ ਨਾਮ ਤਾਂ ਮੈਂਨੂੰ ਪਤਾ ਨਹੀਂ, ਪਰ ਹਾਂ, ਵੱਡੇ ਦਾ ਨਾਮ ਅਮਜਦ ਸੀ

ਮੈਂ ਵੀ ਸਿਲਾਈ ਕਢਾਈ ਕਰਵਾੳਣ ਲਈ ਅਮਜਦ ਕੋਲ ਜਾਣ ਲੱਗ ਪਈਪਿੰਡ ਦੇ ਨਜ਼ਦੀਕ ਹੋਣ ਕਰਕੇ ਮੇਰੇ ਲਈ ਬਹੁਤ ਸੌਖਾ ਸੀਸਾਡੀ ਪਰਵਾਸੀਆਂ ਦੀ ਆਦਤ ਹੀ ਹੈ ਕਿ ਅਸੀਂ ਜਦੋਂ ਵੀ ਪੰਜਾਬ ਜਾਂਦੇ ਹਾਂ ਤਾਂ ਬਹੁਤ ਸਾਰੇ ਪੰਜਾਬੀ ਸੂਟ, ਸਾੜ੍ਹੀਆਂ ਤਿਆਰ ਕਰਵਾ ਲਿਆਉਂਦੇ ਹਾਂਆਪਣੇ ਕੱਪੜਿਆਂ ਦੇ ਨਾਲ ਨਾਲ ਸਹੇਲੀਆਂ ਅਤੇ ਰਿਸ਼ਤੇਦਾਰਾਂ ਦੇ ਕੱਪੜੇ ਵੀ ਹੁੰਦੇ ਹਨਖੈਰ ਇਸ ਸਿਲਸਿਲੇ ਅਧੀਨ ਮੇਰਾ ਅਮਜਦ ਦੀ ਦੁਕਾਨ ’ਤੇ ਆਉਣਾ ਜਾਣਾ ਬਹੁਤ ਹੀ ਆਮ ਜਿਹਾ ਹੋ ਗਿਆ

ਹੋਇਆ ਕੀ ਕਿ ਇੱਕ ਦਿਨ ਸਵੇਰੇ ਸਵੇਰੇ ਅਮਜਦ ਦਾ ਫੋਨ ਆਇਆਉਸਦੀ ਆਵਾਜ਼ ਵਿੱਚ ਘਬਰਾਹਟ ਅਤੇ ਸਹਿਮ ਸੀਮੈਂ ਵੀ ਘਬਰਾ ਗਈ ਉਹ ਆਖ ਰਿਹਾ ਸੀ, “ਦੀਦੀ, ਮੈਂਨੂੰ ਇੱਥੇ ਖਤਰਾ ਹੈਮੇਰੀ ਕਿਸੇ ਹੋਰ ਟੇਲਰ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ ਹੈਮੈਂ ਜਦੋਂ ਦਾ ਇੱਥੇ ਆਇਆ ਹਾਂ, ਉਹ ਮੈਂਨੂੰ ਚੰਗਾ ਨਹੀਂ ਸਮਝਦਾਘੂਰ ਘੂਰ ਕੇ ਵੇਖਦਾ ਹੈਅੱਜ ਤਾਂ ਉਸਨੇ ਹੱਦ ਹੀ ਕਰ ਦਿੱਤੀਜਦੋਂ ਮੈਂ ਉਸ ਦੀ ਦੁਕਾਨ ਦੇ ਅੱਗੋਂ ਦੀ ਲੰਘਿਆ ਤਾਂ ਗਾਲ੍ਹਾਂ ਕੱਢਣ ਲੱਗ ਪਿਆਅਖੇ ਪਤਾ ਨੀ ਕਿੱਥੋਂ ਆ ਜਾਂਦੇ ਆ ਇਹ ਮੁਸਲੇਉਹ ਮੈਂਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਹੈ ਅਤੇ ਕਹਿੰਦਾ ਹੈ ਸ਼ਹਿਰ ਛੱਡ ਕੇ ਚਲਾ ਜਾ, ਨਹੀਂ ਤਾਂ ਤੇਰੀ ਖੈਰ ਨਹੀਂਦੀਦੀ! ਮੇਰਾ ਇੱਥੇ ਕੋਈ ਨਹੀਂਮੇਰੀ ਸਹਇਤਾ ਕਰੋਆ ਕੇ ਉਸ ਨਾਲ ਗੱਲਬਾਤ ਕਰੋ।”

ਮੈਂ ਕਿਹਾ, “ਅਮਜਦ ਤੂੰ ਫਿਕਰ ਨਾ ਕਰਕੁਝ ਨਹੀਂ ਹੋਣ ਲੱਗਾਮੈਂ ਥੋੜ੍ਹੀ ਦੇਰ ਤਕ ਆਉਂਦੀ ਹਾਂ।”

ਇੰਨਾ ਕਹਿ ਕੇ ਫੋਨ ਰੱਖ ਦਿੱਤਾਮੈਂ ਸੋਚਣ ਲੱਗ ਪਈ ਕਿ ਮੈਂ ਆਖ ਤਾਂ ਦਿੱਤਾ ਹੈ ਕਿ ਮੈਂ ਆਉਂਦੀ ਹਾਂ, ਪਰ ਜਾ ਕੇ ਕੀ ਕਰਾਂਗੀਪਤਾ ਨਹੀਂ ਕੌਣ ਹੈ, ਜਿਸ ਨਾਲ ਇਸਦੀ ਲੜਾਈ ਹੈਉਹ ਕਿਹੋ ਜਿਹਾ ਹੈਇਹ ਨਾ ਹੋਵੇ ਉਹ ਮੇਰੇ ਪਿੱਛੇ ਹੀ ਪੈ ਜਾਵੇ! ਪਰ ਇਸਦੀ ਮਦਦ ਕਰਨਾ ਵੀ ਫਰਜ਼ ਹੈਇਹਨਾਂ ਸੋਚਾਂ ਵਿੱਚ ਡੁੱਬੀ ਮੈਂ ਨਹਾ ਧੋ ਤਿਆਰ ਹੋ ਗਈ ਅਤੇ ਦੋ ਘੰਟਿਆਂ ਵਿੱਚ ਅਮਜਦ ਦੀ ਦੁਕਾਨ ’ਤੇ ਪੁੱਜ ਗਈ ਮੈਂਨੂੰ ਤੇ ਮੇਰੇ ਨਾਲ ਪਿੰਡੋਂ ਆਏ ਇੱਕ ਆਦਮੀ ਨੂੰ ਦੇਖ ਕੇ ਅਮਜਦ ਦੇ ਚਿਹਰੇ ’ਤੇ ਰੌਣਕ ਜਿਹੀ ਆ ਗਈਜਿਵੇਂ ਉਸ ਨੂੰ ਸਹਾਰਾ ਜਿਹਾ ਮਿਲ ਗਿਆ ਹੋਵੇ

ਮੈਂ, ਅਮਜਦ ਤੇ ਮੇਰੇ ਨਾਲ ਪਿੰਡੋਂ ਆਇਆ ਭਰਾ ਲਗਦਾ ਮੁੰਡਾ, ਤਿੰਨੇ ਜਾਣੇ ਉਸ ਆਦਮੀ ਦੀ ਦੁਕਾਨ ਵੱਲ ਨੂੰ ਤੁਰ ਪਏ ਜਿਸ ਨਾਲ ਅਮਜਦ ਦੀ ਲੜਾਈ ਸੀਪੰਜ ਸੱਤ ਮਿੰਟਾਂ ਵਿੱਚ ਅਸੀਂ ਤਿੰਨੇ ਜਾਣੇ ਉਸਦੀ ਦੁਕਾਨ ਤੇ ਪੁੱਜ ਗਏਸਾਨੂੰ ਅਮਜਦ ਨਾਲ ਦੇਖ ਕੇ ਉਹ ਹੈਰਾਨ ਜਿਹਾ ਹੋਇਆ ਅਤੇ ਸਾਡੇ ਮੂੰਹ ਵੱਲ ਤੱਕਣ ਲੱਗ ਪਿਆ, ਜਿਵੇਂ ਕਿਸੇ ਫਰਮਾਨ ਦੀ ਉਡੀਕ ਕਰ ਰਿਹਾ ਹੋਵੇਪਿੰਡੋਂ ਨਾਲ ਆਏ ਮੁੰਡੇ ਨੇ ਉਸ ਨੂੰ ਦੱਸਿਆ ਕਿ ਭੈਣ ਸਾਡੇ ਪਿੰਡੋਂ ਹੈਮੇਰੇ ਬਾਪੂ ਜੀ ਦਾ ਨਾਮ ਲੈ ਕੇ ਉਹ ਕਹਿਣ ਲੱਗਾ ਕਿ ਇਹ ਤਹਿਸੀਲਦਾਰ ਸਾਹਿਬ ਦੀ ਬੇਟੀ ਹੈ ਅਤੇ ਕੈਨੇਡਾ ਰਹਿੰਦੀ ਹੈਇਹ ਸੁਣ ਕੇ ਉਸਨੇ ਸਾਨੂੰ ਬੈਠਣ ਲਈ ਕਿਹਾ ਅਤੇ ਅਸੀਂ ਦੁਕਾਨ ਵਿੱਚ ਪਏ ਇੱਕ ਬੈਂਚ ਤੇ ਕੁਰਸੀ ਉੱਤੇ ਬੈਠ ਗਏ

ਮੈਂ ਕੁਰਸੀ ’ਤੇ ਬੈਠਣ ਸਾਰ ਹੀ ਬੋਲ ਪਈ, “ਵੀਰੇ ਕੀ ਹੋ ਗਿਆ ਥੋਨੂੰ ਦੋਨਾਂ ਨੂੰ?”

ਉਹ ਆਪਣੀ ਕੁਰਸੀ ਤੋਂ ਉੱਠ ਕੇ ਕਹਿਣ ਲੱਗਾ, “ਭੈਣ! ਇਹ ਮੇਰੇ ਗਾਹਕ ਖਰਾਬ ਕਰਦਾ ਹੈ।”

ਮੈਂ ਆਖਿਆ. “ਉਹ ਕਿਵੇਂ?

ਉਸ ਨੂੰ ਕੁਝ ਸੁੱਝ ਨਹੀਂ ਸੀ ਰਿਹਾਮੈਂ ਉਸਦੇ ਚਿਹਰੇ ਤੋਂ ਤਾੜ ਗਈ ਸਾਂ ਕਿ ਲੜਾਈ ਐਵੇਂ ਖਾਹ-ਮਖਾਹ ਦੀ ਹੀ ਹੈਮੇਰੇ ਜ਼ੋਰ ਦੇਣ ’ਤੇ ਉਸਨੇ ਕਹਿਣਾ ਸ਼ੁਰੂ ਕੀਤਾ, “ਇਸਨੇ ਇੱਥੇ ਸ਼ਹਿਰ ਵਿੱਚ ਆ ਕੇ ਦੁਕਾਨ ਖੋਲ੍ਹ ਲਈਮੇਰਾ ਕੰਮ ਘਟ ਗਿਆ ਹੁਣਇਹ ਕਿਉਂ ਆ ਕੇ ਸਾਡਾ ਧੰਦਾ ਚੌਪਟ ਕਰਦੇ ਹਨਤੁਹਾਨੂੰ ਨਹੀਂ ਪਤਾ ਇਹਨਾਂ ਨੇ ਸਾਡੇ ਗੁਰੂਆਂ ਨਾਲ ਇੰਨੀਆਂ ਲੜਾਈਆਂ ਲੜੀਆਂਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਾ ਦਿੱਤਾ ਅਤੇ ਉੱਪਰੋਂ ਇੱਧਰ ਸਾਡੇ ਪਿੰਡਾਂ ਵਿੱਚ ਆ ਕੇ ਸਾਨੂੰ ਹੋਰ ਦੁੱਖ ਦਿੰਦੇ ਹਨ।”

“ਬੱਸ ਇਹੀ ਗੱਲ ਹੈ?” ਮੈਂ ਕਿਹਾ

ਮੈਂਨੂੰ ਹਾਸਾ ਵੀ ਆਵੇ ਤੇ ਦੁੱਖ ਵੀ ਹੋਵੇਕਿੰਨਾ ਭੋਲਾ ਹੈ ਇਹ! ਮੈਂਨੂੰ ਉਸਦੀ ਹਾਲਤ ’ਤੇ ਤਰਸ ਆ ਰਿਹਾ ਸੀ ਮੈਂ ਪਿਆਰ ਨਾਲ ਉਸਦੇ ਮੋਢੇ ’ਤੇ ਹੱਥ ਰੱਖਦਿਆਂ ਕਿਹਾ, “ਵੀਰੇ, ਇਹ ਤਾਂ ਫਿਰ ਵੀ ਆਪਣੇ ਹੀ ਦੇਸ਼ ਵਿੱਚੋਂ ਇੱਥੇ ਆਇਆ ਹੈਦੇਖ ਸਾਨੂੰ! ਅਸੀਂ ਬਿਗਾਨੇ ਮੁਲਕਾਂ ਵਿੱਚ ਜਾ ਕੇ ਕਮਾਈਆਂ ਕਰਦੇ ਹਾਂਕਮਾਈਆਂ ਹੀ ਨਹੀਂ ਕਰਦੇ, ਸਗੋਂ ਉੱਥੇ ਜਾ ਕੇ ਵੱਡੇ ਵੱਡੇ ਸਰਕਾਰੀ ਅਹੁਦਿਆਂ ’ਤੇ ਬੈਠੇ ਹਾਂਹੋਰ ਤਾਂ ਹੋਰ ਆਪਣੇ ਕਿੰਨੇ ਬੰਦੇ ਉੱਥੇ ਪਾਰਲੀਮੈਂਟ ਦੇ ਮੈਂਬਰ ਹਨਕੈਨੇਡਾ ਦਾ ਤਾਂ ਰੱਖਿਆ ਮੰਤਰੀ ਵੀ ਸਿੱਖ ਹੈਉਹ ਤਾਂ ਸਾਨੂੰ ਨਹੀਂ ਕਹਿੰਦੇ ਤੁਸੀਂ ਕਿਉਂ ਆਏ ਹੋ? ਜੇਕਰ ਉਹ ਵੀ ਸਾਨੂੰ ਗਾਲ੍ਹਾਂ ਕੱਢ ਕੇ ਉੱਥੋਂ ਭਜਾ ਦੇਣ ਤਾਂ ਸਾਡਾ ਕੀ ਬਣੂੰ?”

ਜਿਵੇਂ ਹੀ ਮੈਂ ਉਸ ਨੂੰ ਇਹ ਗੱਲ ਕਹੀ, ਇੱਕ ਸੋਚ ਉਸਦੇ ਚਿਹਰੇ ਤੇ ਸਾਫ ਦਿਖਾਈ ਦੇਣ ਲੱਗ ਪਈਉਹ ਸ਼ਰਮਿੰਦਾ ਜਿਹਾ ਹੋ ਗਿਆਪਰ ਹਾਰ ਮੰਨਣੀ ਨਹੀਂ ਸੀ ਚਾਹੁੰਦਾਕੁਝ ਰੁਕ ਕੇ ਫਿਰ ਬੋਲ ਪਿਆ, “ਇਹਨਾਂ ਨੇ ਜਿਹੜੇ ਸਾਡੇ ਗੁਰੂਆਂ ’ਤੇ ਏਨੇ ਜ਼ੁਲਮ ਕੀਤੇ ਆ, ਉਹ ਅਸੀਂ ਕਿਵੇਂ ਭੁੱਲ ਸਕਦੇ ਹਾਂ।”

“ਵੀਰੇ, ਤੈਨੂੰ ਪੱਕਾ ਪਤਾ ਹੈ ਇਹਨਾਂ ਨੇ ਜ਼ੁਲਮ ਕੀਤੇ ਆ?

ਮੈਂ ਅਜੇ ਵਾਕ ਮੁਕਾਇਆ ਨਹੀਂ ਸੀ ਕਿ ਉਹ ਬੋਲ ਪਿਆ, “ਤੇ ਹੋਰ ਕਿਹਨਾਂ ਨੇ ਕੀਤਾ ਹੈ ਆ? ਕੀ ਅਰੰਗਜ਼ੇਬ ਮੁਸਲਾ ਨਹੀਂ ਸੀਸੂਬਾ ਸਰਹੰਦ ਵੀ ਭੈਣ ਦੇਣਾ ਤੁਰਕੂ ਹੀ ਸੀ।”

ਉਹ ਹੋਰ ਵੀ ਗਾਲ੍ਹਾਂ ਕੱਢਣਾ ਚਾਹੁੰਦਾ ਸੀ ਪਰ ਅਗਲੀ ਗਾਲ੍ਹ ਉਸਦੇ ਗਲੇ ਵਿੱਚ ਹੀ ਰੁਕ ਗਈ ਕਿਉਂਕਿ ਮੈਂ ਭੈਣ ਦੇਣਾ ਕਹਿਣ ’ਤੇ ਹੀ ਟੋਕ ਦਿੱਤਾ ਸੀਹੁਣ ਤਕ ਅਮਜਦ ਕੁਝ ਹੌਸਲੇ ਵਿੱਚ ਹੋ ਗਿਆ ਸੀਉਹ ਕੁਝ ਕੁਝ ਜੇਤੂ ਮਹਿਸੂਸ ਕਰਦਾ ਪ੍ਰਤੀਤ ਹੁੰਦਾ ਸੀ ਪਰ ਚੁੱਪ ਸੀ

ਮੈਂ ਸਮਝ ਗਈ ਸਾਂ ਕਿ ਅਸਲ ਮਸਲਾ ਕੀ ਹੈਮੈਂ ਪਿੰਡੋਂ ਮੇਰੇ ਨਾਲ ਆਏ ਬਾਈ ਦੇ ਚਿਹਰੇ ਵੱਲ ਤੱਕਿਆਬਾਈ ਅਜੇ ਤਕ ਕੁਝ ਨਹੀਂ ਸੀ ਬੋਲਿਆ ਅਤੇ ਹੁਣ ਵੀ ਮੇਰੇ ਮੂੰਹੋਂ ਹੀ ਜਵਾਬ ਉਡੀਕ ਰਿਹਾ ਸੀਮੈਂ ਸਮਝ ਗਈ ਸਾਂ ਕਿ ਮੈਂਨੂੰ ਹੀ ਬੋਲਣਾ ਪੈਣਾ ਹੈ

“ਨਹੀਂ! ਨਹੀਂ! ਇਹਨਾਂ ਨੇ ਗੁਰੂਆਂ ’ਤੇ ਜ਼ੁਲਮ ਨਹੀਂ ਕੀਤੇਮੁਸਲਮਾਨਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਨਹੀਂ ਚਿਣਿਆਇਹ ਤਾਂ ਉਸ ਸਮੇਂ ਦੀ ਸੱਤਾ ਸੀ, ਉਸ ਸਮੇਂ ਦੀ ਸਰਕਾਰ ਸੀ, ਉਸ ਸਮੇਂ ਦੀ ਹਕੂਮਤ ਸੀ ਜਿਸਨੇ ਗੁਰੂਆਂ ਨਾਲ ਲੜਾਈਆਂ ਲੜੀਆਂਸਿੱਖਾਂ ’ਤੇ ਜ਼ੁਲਮ ਕੀਤੇਗੁਰੂ ਦਾ ਚਾਂਦਨੀ ਚੌਂਕ ਵਿੱਚ ਸੀਸ ਕੱਟਿਆਸਰਕਾਰ ਜਾਂ ਸੱਤਾ ਹਮੇਸ਼ਾ ਹੀ ਅੱਤਿਆਚਾਰੀ ਹੁੰਦੀ ਹੈਹੁਣ ਹੀ ਦੇਖ ਲਵੋਹੁਣ ਨੀ ਸਾਡੇ ’ਤੇ ਅੱਤਿਆਚਾਰ ਹੁੰਦੇਹੁਣ ਵੀ ਤਾਂ ਲੋਕ ਅੱਤਿਆਚਾਰ ਦਾ ਸ਼ਿਕਾਰ ਹੁੰਦੇ ਹਨਦਿਲੀ ਵਿੱਚ ਕੀ ਨਹੀਂ ਹੋਇਆ ਸਾਡੇ ਨਾਲ ਇੰਦਰਾ ਦੇ ਮਰਨ ਵੇਲੇ? ਕੌਣ ਸਨ ਉਹ ਜਿਹਨਾਂ ਨੇ ਸਿੱਖਾਂ ਨੂੰ ਮਾਰਿਆ? ਤੇ ਫਿਰ ਗੁਜਰਾਤ ਵਿੱਚ ਕਿੰਨੇ ਵਿਚਾਰੇ ਮੁਸਲਮਾਨਾਂ ਦਾ ਕਤਲ ਹੋਇਆ? ਉਸਦੇ ਚਿਹਰੇ ’ਤੇ ਕੁਝ ਗੰਭੀਰਤਾ ਜਿਹੀ ਛਾ ਗਈ ਤੇ ਮੇਰੇ ਚਿਹਰੇ ’ਤੇ ਲਾਈ ਉਸਦੀ ਟਿਕਟਿਕੀ ਹੋਰ ਵੀ ਡੂੰਘੀ ਹੋ ਗਈ

ਮੈਂ ਸਥਿਤੀ ਨੂੰ ਕਾਬੂ ਵਿੱਚ ਰੱਖਦਿਆਂ ਬੜੀ ਨਰਮ ਜਿਹੀ ਆਵਾਜ਼ ਵਿੱਚ ਆਖਿਆ, ਵੀਰੇ ਤੂੰ ਖਬਰਾਂ ਨਹੀਂ ਸੁਣਦਾਅਖਬਾਰ ਨੀ ਪੜ੍ਹਦਾ? ਦੇਖ ਪਿੱਛੇ ਜਿਹੇ ਇੱਕ ਬੰਦੇ ਨੂੰ ਹਿੰਦੂਆਂ ਦੇ ਇੱਕ ਭੜਕੇ ਟੋਲੇ ਨੇ ਕੁੱਟ ਕੁੱਟ ਮਾਰ ਦਿੱਤਾ, ਅਖੇ ਤੇਰੇ ਘਰ ਵਿੱਚ ਗਾਂ ਦਾ ਮਾਸ ਹੈਤੂੰ ਦੇਖਿਆ ਨਹੀਂ ਟਰੱਕ ਤੋਂ ਉਤਾਰ ਕੇ ਬੰਦਾ ਮਾਰ ਦਿੱਤਾ? ਕਹਿੰਦੇ, ਤੂੰ ਗਊਆਂ ਵੱਢਣ ਲਈ ਲਿਜਾ ਰਿਹਾ ਹੈਂਬਾਬਰੀ ਮਸਜਿਦ ਦਾ ਰੌਲਾ ਪਾਈ ਜਾਂਦੇ ਐਕਹਿੰਦੇ ਢਾਹ ਕੇ ਰਾਮ ਮੰਦਰ ਬਣਾਉਣਾ ਹੈਤੂੰ ਦੂਰ ਨਾ ਜਾ, ਆਪਣੇ ਇੱਥੇ ਹੀ ਦੇਖ ਲੈ, ਕੀ ਕੁਝ ਹੋਈ ਜਾਂਦਾ ਹੈ?”

ਮੇਰੀਆਂ ਇਹ ਸਾਰੀਆਂ ਇੱਕੋ ਸਾਹੇ ਕਹੀਆਂ ਗੱਲਾਂ ਉਸਨੇ ਬੜੇ ਧਿਆਨ ਨਾਲ ਸੁਣੀਆਂ ਤੇ ਕਹਿਣ ਲੱਗਾ, “ਹਾਂ ਭੈਣੇ, ਇਹੋ ਜਿਹੀਆਂ ਗੱਲਾਂ ਤਾਂ ਮੈਂ ਪੜ੍ਹਦਾ ਰਹਿਨਾ ਅਖਬਾਰਾਂ ਵਿੱਚ ਤੇ ਟੀਵੀ ’ਤੇ ਵੀ ਰੋਜ਼ ਹੀ ਦੇਖੀਦਾ ਦਾ ਇਹੋ ਜਿਹਾ ਕੰਜਰਖਾਨਾ ...।”

“ਹਾਂ ਸੱਚ ... ਮੈਂਨੂੰ ਆਪਣਾ ਨਾਂ ਤਾਂ ਦੱਸ” ਮੈਂ ਨੇੜਤਾ ਜਿਹੀ ਜਿਤਾਉਂਦੀ ਨੇ ਪੁੱਛਿਆ

“ਮੇਰਾ ਨਾਂ ਭੈਣੇ ਗੁਰਸੇਵਕ ਹੈ ਪਰ ਸਾਰੇ ਮੈਂਨੂੰ ਸੇਵਾ ਹੀ ਕਹਿੰਦੇ ਹਨਲਾਗਲੇ ਪਿੰਡੋਂ ਹੀ ਹਾਂ

“ਦੇਖ ਸੇਵੇ, ਜੇਕਰ ਆਪਣੇ ਗੁਰੂਆਂ ਦੀ ਮੁਸਲਮਾਨਾਂ ਨਾਲ ਲੜਾਈ ਹੁੰਦੀ ਜਾਂ ਆਪਣੇ ਗੁਰੂ ਮੁਸਲਮਾਨਾਂ ਨੂੰ ਚੰਗਾ ਨਾ ਸਮਝਦੇ ਹੁੰਦੇ ਤਾਂ ਹਰੀਮੰਦਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਤੋਂ ਕਿਉਂ ਰਖਵਾਉਂਦੇ?” ਮੈਂ ਭਾਂਪ ਲਿਆ ਸੀ ਕਿ ਸੇਵੇ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ “ਸੂਫੀ ਫਕੀਰ ਸਾਂਈ ਮੀਆਂ ਮੀਰ ਤੋਂ ਰਖਵਾਈ ਸੀ ਹਰਮੰਦਰ ਸਾਹਿਬ ਦੀ ਨੀਂਹਦਰਵੇਸ਼ ਸਾਂਈ ਮੀਆਂ ਮੀਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਿੱਤਰ ਸੀਇਹ ਗੱਲ ਇਤਿਹਾਸ ਵਿੱਚ ਦਰਜ਼ ਹੈ” ਮੈਂ ਸੇਵੇ ਨੂੰ ਸਮਝਾਉਣ ਦੇ ਤਰੀਕੇ ਨਾਲ ਕਿਹਾ

ਸੇਵਾ ਇਹ ਸਭ ਕੁਝ ਸੁਣ ਕੇ ਬਿਲਕੁਲ ਹੀ ਖਾਮੋਸ਼ ਹੋ ਗਿਆ ਤੇ ਅਮਜਦ ਵੱਲ ਹੱਥ ਵਧਾ ਕੇ ਆਖਣ ਲਗਾ, “ਭਰਾਵਾ ਆਪਾਂ ਕੀ ਵੰਡਣਾ? ਤੂੰ ਆਪਣੀ ਕਿਸਮਤ ਖਾਣੀ ਹੈ ਤੇ ਮੈਂ ਆਪਣੀ ਕਿਸਮਤ ਖਾਣੀ ਹੈ।”

ਸੇਵੇ ਨੇ ਅਮਜਦ ਵੱਲ ਇਸ਼ਾਰਾ ਕੀਤਾ ਤੇ ਕਿਹਾ, “ਹੁਣ ਤੁਸੀਂ ਚਾਹ ਪੀ ਕੇ ਜਾਇਓ।”

ਉਸਨੇ ਚਾਹ ਮੰਗਵਾਈਸਾਰਿਆਂ ਨੇ ਬੜੇ ਆਰਾਮ ਨਾਲ ਚਾਹ ਪੀਤੀਅਮਜਦ ਅਤੇ ਸੇਵੇ ਨੇ ਕੁਝ ਆਪੋ ਆਪਣੇ ਕਾਰੋਬਾਰਾਂ ਬਾਰੇ ਗੱਲਬਾਤ ਵੀ ਕੀਤੀ

ਚਾਹ ਖਤਮ ਹੋ ਗਈਸੇਵੇ ਨੇ ਚਾਹ ਵਾਲੇ ਗਿਲਾਸ ਫੜ ਕੇ ਪਾਸੇ ਰੱਖ ਦਿੱਤੇ ਅਤੇ ਆਪਣੀ ਕੁਰਸੀ ’ਤੇ ਬੈਠ ਕੰਮ ਕਰਨ ਲੱਗ ਪਿਆ

ਅਤੇ ਅਮਜਦ ਸਾਡੇ ਨਾਲ ਆਪਣੀ ਦੁਕਾਨ ਵੱਲ ਨੂੰ ਹੋ ਤੁਰਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2619)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਰਿੰਦਰ ਗੀਤ

ਸੁਰਿੰਦਰ ਗੀਤ

Calgary, Alberta, Canada.
Phone: (403 - 605 - 3734)
Email: (sgeetgill@gmail.com)