MitterSainMeet7“ਮੈਨੂੰ ਪੈਸੇ ਹੱਥੀਂ ਕਾਨੂੰਨ ਵਿਕਦਾ ਪ੍ਰਤੱਖ ਨਜ਼ਰ ਆਉਣ ਲੱਗਾ ...”
(13 ਮਾਰਚ 2017)

 

ਤਫ਼ਤੀਸ਼ ਵਿਚ ਪੁਲਸ ਦੇ ਪਾਜ਼ ਉਧੇੜਨ ਕਾਰਨ ਮੈਨੂੰ ਸਰਕਾਰ ਦੇ ਕ੍ਰੋਧ ਦਾ ਸ਼ਿਕਾਰ ਹੋਣਾ ਪਿਆ ਸੀਬਦਲੀਆਂ ਦਾ ਦੌਰ ਸ਼ੁਰੂ ਹੋਇਆਕਈ ਥਾਂ ਧੱਕੇ ਖਵਾਉਣ ਬਾਅਦ 1992 ਵਿਚ ਮੈਨੂੰ ਲੁਧਿਆਣੇ ਬਦਲ ਦਿੱਤਾ ਗਿਆਲੁਧਿਆਣਾ ਪੰਜਾਬ ਦਾ ਇੱਕੋ ਇੱਕ ਮਹਾਂਨਗਰ ਹੈ, ਜਿੱਥੇ ਵਿਗੜਿਆ ਪੂੰਜੀਵਾਦ ਪੂਰੇ ਜੋਬਨ ਉੱਪਰ ਟਹਿਕ ਰਿਹਾ ਹੈਮੈਨੂੰ ਲੱਗਾ ਪੂੰਜੀਵਾਦ ਨੂੰ ਸਮਝਣ ਦਾ ਇਹ ਵਧੀਆ ਮੌਕਾ ਹੈਮੈਂ ਆਪਣਾ ਤੀਸਰਾ ਨੇਤਰ ਖੋਲ੍ਹ ਲਿਆਥੋੜ੍ਹੇ ਜਿਹੇ ਯਤਨਾਂ ਨਾਲ ਹੀ ਪੂੰਜੀਵਾਦ ਦੇ ਭੇਤਾਂ ਦੇ ਪਟਾਰੇ ਖੁੱਲ੍ਹਣ ਲੱਗੇਮੈਨੂੰ ਪੈਸੇ ਹੱਥੀਂ ਕਾਨੂੰਨ ਵਿਕਦਾ ਪ੍ਰਤੱਖ ਨਜ਼ਰ ਆਉਣ ਲੱਗਾਸਾਧਨ ਸੰਪੰਨ ਲੋਕ, ਪੈਸੇ ਦੇ ਜ਼ੋਰਤੇ ਵੱਡੇ-ਵੱਡੇ ਜੁਰਮ ਕਰਨ ਬਾਅਦ ਵੀ ਬਾਇਜ਼ਤ ਬਰੀ ਹੁੰਦੇ ਦਿਖਾਈ ਦੇਣ ਲੱਗੇਅਫਸਰਸ਼ਾਹੀ, ਰਾਜਨੀਤੀ, ਧਰਮ, ਸਭ ਸੰਸਥਾਵਾਂ ਇੱਕੋ ਇੱਕ ਉਦੇਸ਼ ‘ਵੱਧ ਤੋਂ ਵੱਧ ਧਨ ਇਕੱਠਾ ਕਰਨ’ ਦੀ ਹੋੜ ਵਿਚ ਬੇਕਿਰਕ ਬੇਇਨਸਾਫੀਆਂ ਕਰਦੀਆਂ ਨਜ਼ਰ ਆਈਆਂਹੋ ਰਹੀਆਂ ਇਨ੍ਹਾਂ ਧੱਕੇਸ਼ਾਹੀਆਂ ਕਾਰਨ ਖੋਜੇ ਅਤੇ ਸਮਝੇ ਮਨ ਵਿਚ ਪੀੜਤ ਧਿਰ ਲਈ ਹਮਦਰਦੀ ਪਨਪਣ ਲੱਗੀਇਹੋ ਹਮਦਰਦੀ ਕੌਰਵ ਸਭਾ ਦੇ ਬਿਰਤਾਂਤ ਦਾ ਬੀਜ ਬਣੀਕਈ ਸਾਲਾਂ ਤੋਂ ਬੰਦ ਪਿਆ ਰਾਹ ਖੁੱਲ੍ਹ ਗਿਆਅੰਦਰ ਉੱਬਲਦਾ ਲਾਵਾ ਬਾਹਰ ਨਿਕਲਣ ਲਈ ਰਾਹ ਲੱਭਣ ਲੱਗਾ

360 ਪੰਨਿਆਂ ਉੱਪਰ ਫੈਲੇ, ਕਰੀਬ ਡੇਢ ਸੌ ਪਾਤਰਾਂ, ਸੈਂਕੜੇ ਘਟਨਾਵਾਂ ਅਤੇ ਹਜ਼ਾਰਾਂ ਕੇਸਾਂ ਦੇ ਤੱਥਾਂ ਉੱਪਰ ਅਧਾਰਤ ਨਾਵਲ ਦੀ ਰਚਨਾ-ਪ੍ਰਕਿਰਿਆ ਬਾਰੇ ਪੰਜ ਸੱਤ ਪੰਨਿਆਂ ਉੱਪਰ ਲਿਖਣਾ ਅਸੰਭਵ ਹੈਇਸ਼ਾਰੇ ਮਾਤਰ ਹੀ ਗੱਲਾਂ ਕਰਾਂਗਾ

ਮੈਂ ਬਿਨਾਂ ਯੋਜਨਾ ਬਣਾਏ ਲਿਖਣ ਨਹੀਂ ਬੈਠਦਾਪਹਿਲਾਂ ਮੈਂ ਇਹ ਨਿਸ਼ਚਿਤ ਕਰਦਾ ਹਾਂ ਕਿ ਮੈਂ ਨਾਵਲ ਰਾਹੀਂ ਕੀ ਸੰਦੇਸ਼ ਦੇਣਾ ਹੈਫਿਰ ਇਹ ਨਿਸ਼ਚਿਤ ਕਰਦਾ ਹਾਂ ਕਿ ਉਹ ਸੰਦੇਸ਼ ਕਿਸ ਤਰ੍ਹਾਂ ਦੇਣਾ ਹੈ? ਕੋਈ ਗੱਲ ਤਾਂ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਖੀ ਜਾ ਸਕਦੀ ਹੈ, ਜੇ ਸਾਨੂੰ ਉਸ ਗੱਲ ਦੇ ਪਿਛੋਕੜ ਅਤੇ ਉਸ ਪਿੱਛੇ ਕੰਮ ਕਰਦੇ ਸਿਧਾਂਤ ਦੀ ਪੂਰੀ ਸਮਝ ਹੋਵੇਉਦਾਹਰਣ ਲਈ ਸਾਨੂੰ ਪਤਾ ਹੈ ਕਿ ਲਾਲ ਬੱਤੀ ਆਉਣਤੇ ਅਸੀਂ ਰੁਕਣਾ ਹੈਸਵਾਲ ਹੈ ਰੁਕਣ ਲਈ ਲਾਲ ਰੰਗ ਦਾ ਇਸ਼ਾਰਾ ਕਿਉਂ ਰੱਖਿਆ ਗਿਆ ਹੈ? ਸਧਾਰਨ ਵਿਅਕਤੀ ਆਖੇਗਾ ਨਿਯਮ ਬਣਾਉਣ ਵਾਲੇ ਦੀ ਮਰਜ਼ੀਖੋਜੀ ਵਿਅਕਤੀ ਖੋਜ ਕਰਕੇ ਇਸ ਸਿੱਟੇਤੇ ਪੁੱਜੇਗਾ ਕਿ ਲਾਲ ਰੰਗ ਹਰੇ ਅਤੇ ਪੀਲੇ ਨਾਲੋਂ ਪਹਿਲਾਂ ਦਿਖਾਈ ਦੇਣ ਲੱਗਦਾ ਹੈਬੱਤੀਆਂ ਵਿਚ ਵਧ ਰਹੇ ਵਿਅਕਤੀ ਨੂੰ ਦੂਰੋਂ ਹੀ ਸੁਚੇਤ ਕਰਨ ਲਈ ਲਾਲ ਰੰਗ ਦੀ ਬੱਤੀ ਦੀ ਵਰਤੋਂ ਕੀਤੀ ਜਾਂਦੀ ਹੈਇਸ ਲਈ ਆਪਣੇ ਵਿਸ਼ੇ ਸਬੰਧੀ ਪੂਰੀ ਸਮਝ ਪ੍ਰਾਪਤ ਕਰਨ ਲਈ ਮੈਂ ਪੁਸਤਕਾਂ, ਖੋਜ-ਪੱਤਰਾਂ ਅਤੇ ਉੱਚ ਅਦਾਲਤਾਂ ਦੇ ਤਰਕ-ਸੰਗਤ ਫੈਸਲਿਆਂ ਦਾ ਅਧਿਐਨ ਕਰਦਾ ਹਾਂਅਧਿਐਨ ਬਾਅਦ ਨਿਕਲੇ ਸਿੱਟਿਆਂ ਨੂੰ ਹੱਥੋਂ ਨਿਕਲੇ ਕੇਸਾਂ ਦੇ ਤੱਥਾਂਤੇ ਪਰਖਦਾ ਹਾਂਛਾਣਬੀਣ ਬਾਅਦ ਜੋ ਬਚਦਾ ਹੈ, ਉਹ ਨਾਵਲ ਦੀ ਸਮੱਗਰੀ ਬਣਦਾ ਹੈਸਿਧਾਂਤ ਰੂਪ ਵਿਚ ਇਸ ਨਾਵਲ ਰਾਹੀਂ ਮੈਂ ਪੂੰਜੀਪਤੀ ਵਰਗ ਦੇ ਹੋਂਦ ਵਿਚ ਆਉਣ ਦੇ ਸਰੋਤਾਂ, ਉਨ੍ਹਾਂ ਵਿਚਲੀ ਨਿਮਨ ਵਰਗ ਨੂੰ ਹੜੱਪਣ ਦੀ ਪਰਵਿਰਤੀ, ਮਹਾਂਨਗਰੀ ਅਤੇ ਸ਼ਹਿਰੀ ਸੱਭਿਆਚਾਰਾਂ ਦੇ ਤੁਲਨਾਤਮਿਕ ਅਧਿਐਨ, ਆਰਥਿਕਤਾ ਦੇ ਅਧਾਰਤੇ ਬਣਦੇ ਵਿਗੜਦੇ ਰਿਸ਼ਤਿਆਂ ਨੂੰ ਕੇਂਦਰ ਵਿਚ ਰੱਖਣਾ ਸੀ, ਨਾਲ ਦੀ ਨਾਲ ਕਾਨੂੰਨ ਦੀ ਤੱਕੜੀ ਦੇ ਇੱਕ ਪਲੜੇ ਦਾ ਪੈਸੇ ਦੇ ਭਾਰ ਨਾਲ ਸਾਧਨ ਸੰਪੰਨ ਲੋਕਾਂ ਵੱਲ ਝੁਕਣ ਦੇ ਰੁਝਾਨ (ਅਤੇ ਕਾਰਨਾਂ) ਨੂੰ ਵੀ ਪੇਸ਼ ਕਰਨਾ ਸੀ ਅਤੇ ਸਾਧਨਹੀਣ ਲੋਕਾਂ ਨਾਲ ਹੁੰਦੇ ਧੱਕੇ ਨੂੰ ਵੀਸਾਡਾ ਕਾਨੂੰਨੀ ਢਾਂਚਾ ਮੁਲਜ਼ਮ ਪੱਖੀ ਅਤੇ ਲਚਕਦਾਰ ਹੈਇਹ ਮੁਲਜ਼ਮ ਨੂੰ ਬਰੀ ਕਰਨ ਦਾ ਬਹਾਨਾ ਭਾਲਦਾ ਹੈਸਰਕਾਰਾਂ, ਸਮਾਜ-ਸੇਵੀ ਸੰਸਥਾਵਾਂ ਅਤੇ ਕਾਨੂੰਨਦਾਨਾਂ ਦਾ ਸਾਰਾ ਧਿਆਨ ਕੈਦੀਆਂ (ਨਜ਼ਰਬੰਦਾਂ) ਲਈ ਵੱਧੋ ਤੋਂ ਵੱਧ ਅਧਿਕਾਰ ਹਾਸਲ ਕਰਨ ਉੱਪਰ ਲੱਗਾ ਹੋਇਆ ਹੈਇਹ ਠੀਕ ਹੈ ਕਿ ਲੰਮੇ ਸੰਘਰਸ਼ਾਂ ਬਾਅਦ ਕੈਦੀਆਂ ਨੂੰ ਜ਼ਮਾਨਤ, ਕਾਨੂੰਨੀ ਸਹਾਇਤਾ, ਸਿਹਤ ਸਹੂਲਤਾਂ, ਮਨੋਰੰਜਨ ਅਤੇ ਪੁਨਰਵਾਸ ਆਦਿ ਦੇ ਅਧਿਕਾਰ ਮਿਲੇ ਹਨਮੈਂ ਇਨ੍ਹਾਂ ਅਧਿਕਾਰਾਂ ਦਾ ਵਿਰੋਧੀ ਨਹੀਂ ਹਾਂਪਰ ਵੱਡਾ ਪ੍ਰਸ਼ਨ ਇਹ ਹੈ ਕਿ ਇਹ ਅਧਿਕਾਰ ਮਿਲਣੇ ਕਿਸ ਨੂੰ ਚਾਹੀਦੇ ਹਨ? ਕੀ ਪੀੜਤ ਧਿਰ ਕਿਸੇ ਅਧਿਕਾਰ ਦੀ ਹੱਕਦਾਰ ਨਹੀਂ ਹੈਜੇ ਮੁਲਜ਼ਮ ਦਾ ਇਲਾਜ ਸਰਕਾਰੀ ਖਰਚੇਤੇ ਹੋ ਸਕਦਾ ਹੈ ਤਾਂ ਕੀ ਜ਼ਖਮੀ ਧਿਰ ਨੂੰ ਇਹ ਅਧਿਕਾਰ ਨਹੀਂ ਹੋਣਾ ਚਾਹੀਦਾ? ਕੈਦ ਕੱਟ ਰਹੇ ਕੈਦੀ ਨੂੰ ਕਿੱਤਾ ਸਿਖਲਾਈ ਦੇ ਕੇ ਉਸ ਦੇ ਪੁਨਰਵਾਸ ਦਾ ਪ੍ਰਬੰਧ ਕਰਨਾ ਜੇ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਬਲਾਤਕਾਰੀ ਹੱਥੋਂ ਬਲਾਤਕਾਰ ਦਾ ਸ਼ਿਕਾਰ ਹੋ ਕੇ ਸਮਾਜ ਵਿਚ ਆਪਣੀ ਜੜ੍ਹ ਉਖੜਵਾ ਚੁੱਕੀ ਅਣਭੋਲ ਮੁਟਿਆਰ ਨੂੰ ਆਪਣੇ ਪੁਨਰਵਾਸ ਦਾ ਹੱਕ ਮੰਗਣ ਦਾ ਅਧਿਕਾਰ ਕਿਉਂ ਨਹੀਂ ਹੈ? ਜਿਸ ਪਰਿਵਾਰ ਦਾ ਇੱਕੋ ਇੱਕ ਕਮਾਊ ਪੁੱਤ ਕਤਲ ਕਰ ਦਿੱਤਾ ਗਿਆ ਹੋਵੇ, ਕੀ ਉਸ ਪਰਿਵਾਰ ਨੂੰ ਗੁਜ਼ਾਰੇ ਲਈ ਠੂਠਾ ਲੈ ਕੇ ਮੰਗਣ ਲਈ ਸਮਾਜ ਦੇ ਰਹਿਮੋ-ਕਰਮਤੇ ਛੱਡ ਦਿੱਤਾ ਜਾਵੇਮੁਲਜ਼ਮ ਨੂੰ ਸਰਕਾਰ ਉੱਚ ਕੋਟੀ ਦਾ ਵਕੀਲ ਆਪਣੇ ਖਰਚੇਤੇ ਕਰਕੇ ਦੇਵੇ, ਪਰ ਮੁਦਈ ਧਿਰ ਤੋਂ ਆਪਣੇ ਖਰਚੇਤੇ ਵਕੀਲ ਖੜ੍ਹਾ ਕਰਨ ਦਾ ਅਧਿਕਾਰ ਵੀ ਖੋਹ ਲਿਆ ਜਾਵੇ? ਕਿਤਾਬੀ ਰੂਪ ਵਿਚ ਮੁਲਜ਼ਮ ਧਿਰ ਨੂੰ ਪ੍ਰਾਪਤ ਹੋਏ ਇਹ ਅਧਿਕਾਰ ਚੰਗੇ ਲੱਗਦੇ ਹਨ, ਪਰ ਜਦੋਂ ਸਾਹਮਣਾ ਯਥਾਰਥ ਨਾਲ ਹੁੰਦਾ ਹੈ, ਫਿਰ ਗਿਆਨ ਹੁੰਦਾ ਹੈ ਕਿ ਇਨ੍ਹਾਂ ਅਧਿਕਾਰਾਂ ਦਾ ਫਾਇਦਾ ਇਹੋ ਧਿਰ ਉਠਾ ਸਕਦੀ ਹੈ ਜੋ ਮਹਿੰਗੇ ਰੇਟਾਂ ਵਾਲੇ ਕਾਬਲ ਵਕੀਲਾਂ ਨੂੰ ਆਪਣੇ ਹਿਤਾਂ ਦੀ ਪੂਰਤੀ ਲਈ ਖੜ੍ਹਾ ਕਰ ਸਕਦੀ ਹੈਸਾਧਨਹੀਣ ਧਿਰ ਨੂੰ ਤਾਂ ਆਪਣਾ ਜ਼ਾਮਨ ਵੀ ਨਹੀਂ ਲੱਭਦਾਜੇਲ੍ਹ ਵਿਚਲੇ ਹਸਪਤਾਲ ਅਮੀਰ ਲੋਕਾਂ ਨੂੰ ਮੁਸ਼ਕਤ ਤੋਂ ਬਚਾਉਣ ਦੇ ਕੰਮ ਆਉਂਦੇ ਹਨ ਨਾ ਕਿ ਬਿਮਾਰਾਂ ਦੇ ਇਲਾਜ ਲਈਸ਼ੱਕ ਦਾ ਲਾਭ ਦੇ ਕੇ ਦੋਸ਼ੀ ਤਾਂ ਬਰੀ ਕਰ ਦਿਓ, ਪਰ ਜਵਾਨ ਜਹਾਨ ਪੁੱਤ ਗਵਾ ਚੁੱਕੇ ਮਾਂ-ਬਾਪਾਂ, ਕੋਮਲ ਕਲੀਆਂ ਵਰਗੀਆਂ ਬਲਾਤਕਾਰੀ ਵੱਲੋਂ ਮਧੋਲ ਸੁੱਟੀਆਂ ਧੀਆਂ ਭੈਣਾਂ ਦੇ ਜ਼ਖਮਾਂਤੇ ਮੱਲ੍ਹਮ ਕੌਣ ਲਾਏਗਾ?

ਪੀੜਤ ਧਿਰ ਲਈ ਹਮਦਰਦੀ ਦਾ ਇਹ ਬੀਜ ਮੇਰੇ ਪੱਚੀ ਸਾਲ ਦੇ ਸਰਕਾਰੀ ਵਕਾਲਤ ਦੇ ਕੌੜੇ ਤਜਰਬੇ ਵਿੱਚੋਂ ਉਪਜਿਆ ਹੈਇੱਕ ਸਰਕਾਰੀ ਵਕੀਲ ਦਾ ਫਰਜ਼ ਪੀੜਤ ਧਿਰ ਦਾ ਕਾਨੂੰਨੀ ਪੱਖ ਪੂਰਨਾ ਹੈਲੱਖ ਯਤਨਾਂ ਦੇ ਬਾਵਜੂਦ ਕਾਨੂੰਨੀ ਖਾਮੀਆਂ ਕਾਰਨ ਜਦੋਂ ਦੋਸ਼ੀ ਬਰੀ ਹੋ ਜਾਂਦਾ ਹੈ ਤਾਂ ਪੀੜਤ ਧਿਰ ਦੇ ਨਾਲ-ਨਾਲ ਮੈਨੂੰ ਵੀ ਗੁੱਸਾ ਆਉਂਦਾ ਹੈਇਹੋ ਪੀੜ ਅਤੇ ਗੁੱਸਾ ਪ੍ਰਗਟਾਉਣ ਲਈ ਮੈਂ ਇਹ ਨਾਵਲ ਸਿਰਜਿਆ ਹੈਕੌੜੇ ਤਜਰਬੇ ਵਿੱਚੋਂ ‘ਪੀੜਤ ਧਿਰ ਦਾ ਦਰਦ’ ਪ੍ਰਗਟਾਉਣ ਦਾ ਵਿਚਾਰ ਬੀਜ ਰੂਪ ਵਿਚ ਫੁੱਟਿਆਫਿਰ ਇੱਕ ਪ੍ਰਮਾਣੂ ਵਾਂਗ ਇਹ ਵਿਚਾਰ ਫਟਿਆ ਅਤੇ ਇਸ ਦੁਆਲੇ ਘਟਨਾਵਾਂ, ਪਾਤਰਾਂ ਅਤੇ ਵਿਚਾਰਾਂ ਦਾ ਬ੍ਰਹਿਮੰਡ ਉੱਸਰ ਗਿਆ

ਇਨ੍ਹਾਂ ਸਾਰੇ ਵਿਚਾਰਾਂ ਨੂੰ ਇੱਕੋ ਲੜੀ ਵਿਚ ਪਰੋਣ ਲਈ ਮੈਨੂੰ ਦੋ ਪਰਿਵਾਰਾਂ ਦੇ ਘਰੇਲੂ ਝਗੜੇ ਵਾਲੀ ਕਹਾਣੀ ਹੀ ਉਚਿਤ ਲੱਗੀਨਤੀਜਨ ਮੋਹਨ ਅਤੇ ਵੇਦ ਦੇ ਪਰਿਵਾਰ ਹੋਂਦ ਵਿਚ ਆਏ ਅਤੇ ਇਨ੍ਹਾਂ ਦੁਆਲੇ ਕਹਾਣੀ ਉਸਰਨ ਲੱਗੀ

ਵੇਦ ਪਰਿਵਾਰ ਦੇ ਚਾਰ ਮੈਂਬਰਾਂਤੇ ਅਧਾਰਤ ਹੋਣ ਦੀ ਚੋਣ ਅਚਾਨਕ ਨਹੀਂ, ਇੱਕ ਯੋਜਨਾ ਤਹਿਤ ਹੋਈ ਹੈਕਤਲ, ਡਾਕਾ ਅਤੇ ਬਲਾਤਕਾਰ ਸਭ ਤੋਂ ਸੰਗੀਨ ਜੁਰਮ ਹਨਸੱਟਾਂ ਫੇਟਾਂ ਮਾਰਨ ਵਾਲੇ ਜੁਰਮ ਦੂਜੇ ਨੰਬਰਤੇ ਆਉਂਦੇ ਹਨਸੱਟ ਜੇ ਦਿਮਾਗ ਵਿਚ ਲੱਗੇ ਤਾਂ ਸਿੱਟੇ ਬਹੁਤ ਭਿਆਨਕ ਹੁੰਦੇ ਹਨਕੰਮ-ਕਾਜ ਕਰਨ ਵਾਲੇ ਬੰਦੇ ਦੇ ਜੇ ਹੱਥ-ਪੈਰ ਟੁੱਟ ਜਾਣ ਤਾਂ ਬਾਕੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈਕਿਸੇ ਵਿਅਕਤੀ ਨੂੰ ਜੇ ਇਨ੍ਹਾਂ ਵਿੱਚੋਂ ਕਿਸੇ ਇੱਕ ਜੁਰਮ ਦੀ ਪੀੜ ਹੀ ਸਹਾਰਣੀ ਪੈ ਜਾਵੇ ਤਾਂ ਉਸ ਦਾ ਜਿਊਣਾ ਦੁੱਭਰ ਹੋ ਜਾਂਦਾ ਹੈਗਾਗਰ ਵਿਚ ਸਾਗਰ ਭਰਣ ਲਈ ਅਤੇ ਨਾਵਲ ਦੀ ਕਹਾਣੀ ਨੂੰ ਬਹੁ-ਪਰਤੀ ਬਣਾਉਣ ਲਈ ਮੈਂ ਇਨ੍ਹਾਂ ਸਾਰੇ ਜੁਰਮਾਂ ਨੂੰ ਇੱਕੋ ਸਮੇਂ ਇੱਕੋ ਪਰਿਵਾਰ ਵਿਰੁੱਧ ਹੁੰਦੇ ਚੁਣਿਆ ਹੈਬਿਨਾਂ ਕਸੂਰੋਂ ਜਵਾਨ ਪੁੱਤ ਗਵਾ ਲੈਣ ਬਾਅਦ ਉਸ ਦੇ ਵਾਰਿਸਾਂ, ਚੜ੍ਹਦੀ ਜਵਾਨੀ ਵਿਚ ਬਲਾਤਕਾਰ ਦਾ ਸ਼ਿਕਾਰ ਹੋ ਚੁੱਕੀ ਮੁਟਿਆਰ ਦੀ ਮਾਨਸਿਕਤਾ, ਦਿਮਾਗੀ ਸੱਟ ਖਾ ਕੇ ਸੰਤੁਲਨ ਗੁਆ ਚੁੱਕੀ ਸੋਹਣੀ ਮਨੁੱਖੀ ਔਰਤ ਦੀ ਪਸ਼ੂਆਂ ਵਰਗੀ ਬਣੀ ਦੇਹ ਅਤੇ ਅਪਾਹਜ ਹੋਣ ਬਾਅਦ ਘਰ ਦੇ ਸੁੱਖ ਲਈ ਪੈਦਾ ਹੁੰਦੀਆਂ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਨੂੰ ਦਰਸਾਉਣ ਲਈ ਮੈਂ ਕਤਲ, ਡਾਕੇ ਅਤੇ ਬਲਾਤਕਾਰ ਦੀ ਘਟਨਾ ਇੱਕੋ ਸਮੇਂ ਵਰਤਾਈ ਹੈਇੱਕ ਪਾਸੇ ਅਜਿਹੇ ਪਰਿਵਾਰ ਦੀ ਆਰਥਿਕ ਦਸ਼ਾ ਦਿਵਾਲੀਏਪਣ ਤੱਕ ਅਤੇ ਮਾਨਸਿਕ ਦਸ਼ਾ ਆਤਮ-ਹੱਤਿਆ ਕਰਨ ਤੱਕ ਪੁੱਜ ਜਾਂਦੀ ਹੈ, ਪਰ ਦੂਜੇ ਪਾਸੇ ਕਾਨੂੰਨ ਅਤੇ ਕਾਨੂੰਨ ਦੇ ਰਾਖੇ ਅਜਿਹੇ ਸੰਗੀਨ ਜੁਰਮ ਕਰਨ ਵਾਲੇ ਮੁਲਜ਼ਮ ਨੂੰ ਬਚਾਉਣ ਲਈ ਸਿਰਤੋੜ ਯਤਨ ਕਰਦੇ ਹਨਸਾਡਾ ਨਿਆਂ ਪ੍ਰਬੰਧ ਕਿਹੋ ਜਿਹੇ ਫਰਜ਼ ਨਿਭਾਅ ਰਿਹਾ ਹੈਇਹ ਦਰਸਾਉਣ ਲਈ ਇਹੋ ਕਹਾਣੀ ਉਚਿਤ ਰਹਿਣੀ ਸੀ

ਆਪਣੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਆਖੀ ਜਾ ਸਕੇ, ਇਸ ਲਈ ਪਾਤਰਾਂ ਦੀ ਚੋਣ ਸੋਚ-ਸਮਝ ਕੇ ਕਰਨੀ ਪੈਂਦੀ ਹੈਰਾਮ ਨਾਥ ਇਸ ਨਾਵਲ ਦਾ ਕੇਂਦਰੀ ਪਾਤਰ ਹੈਪਹਿਲੀ ਸਤਰ ਤੋਂ ਲੈ ਕੇ ਨਾਵਲ ਦੀ ਆਖਰੀ ਸਤਰ ਤੱਕ ਕਹਾਣੀ ਅੱਗੇ ਤੋਰਨ ਵਿਚ ਉਹ ਅਹਿਮ ਭੂਮਿਕਾ ਨਿਭਾਉਂਦਾ ਹੈਉਸ ਨੂੰ ਕਿੱਤੇ ਵਜੋਂ ਡਾਕਟਰ ਜਾਂ ਪ੍ਰੋਫੈਸਰ ਵੀ ਦਿਖਾਇਆ ਜਾ ਸਕਦਾ ਸੀ, ਪਰ ਜਾਣਬੁੱਝ ਕੇ ਮੈਂ ਉਸ ਨੂੰ ਵਕੀਲ ਦਿਖਾਇਆ ਹੈਇਸ ਤਰ੍ਹਾਂ ਕਰਨ ਨਾਲ ਮੇਰੇ ਕਈ ਮਸਲੇ ਹੱਲ ਹੋਏ ਹਨਕਲਾਤਮਕ ਪੱਖੋਂ ਇਹ ਫਾਇਦਾ ਰਿਹਾ ਕਿ ਕਾਨੂੰਨੀ ਬਾਰੀਕੀਆਂ ਅਸਾਨੀ ਨਾਲ ਪੇਸ਼ ਹੋ ਗਈਆਂਵਕੀਲ ਹੋਣ ਕਾਰਨ ਉਸ ਨੂੰ ਕਾਨੂੰਨੀ ਕਲਾਬਾਜ਼ੀਆਂ ਦਾ ਪਹਿਲਾਂ ਹੀ ਪਤਾ ਸੀਬ੍ਰਿਤਾਂਤਕਾਰ ਨੂੰ ਦਖਲ ਦੇਣ ਦੀ ਜ਼ਰੂਰਤ ਘੱਟ ਪਈਸਿਧਾਂਤਕ ਤੌਰਤੇ ਇਸ ਪਾਤਰ ਰਾਹੀਂ ਮੈਂ ਇਹ ਸਿੱਧ ਕਰਨਾ ਚਾਹਿਆ ਹੈ ਕਿ ਜੇ ਗਲਤ ਢੰਗ-ਤਰੀਕੇ ਵਰਤ ਕੇ ਅਸੀਂ ਅਸਲੀ ਮੁਜਰਮਾਂ ਨੂੰ ਸਜ਼ਾ ਤੋਂ ਬਚਾਵਾਂਗੇ ਤਾਂ ਇੱਕ ਦਿਨ ਸਥਿਤੀ ਇੰਨੀ ਬਦਤਰ ਹੋ ਜਾਵੇਗੀ ਕਿ ਉਹੋ ਮੁਲਜ਼ਮ ਉਨ੍ਹਾਂ ਵਕੀਲਾਂ ਨੂੰ ਹੀ ਹੱਥ ਪਾਉਣ ਲੱਗਣਗੇਸਾਰਾ ਸਮਾਜ ਅਸੁਰੱਖਿਅਤ ਹੋ ਜਾਵੇਗਾਰਾਮ ਨਾਥ ਨੂੰ ਨਿੱਘਰ ਚੁੱਕੇ ਕਾਨੂੰਨੀ ਢਾਂਚੇ ਦੀ ਸਮਝ ਉਸ ਸਮੇਂ ਹੀ ਆਉਂਦੀ ਹੈ, ਜਦੋਂ ਉਸ ਨੂੰ ਖੁਦ ਇੱਕ ਪੀੜਤ ਧਿਰ ਦੀ ਪੀੜ ਹੰਢਾਉਣੀ ਪੈਂਦੀ ਹੈਫਿਰ ਹੀ ਉਹ ਆਤਮ ਚਿੰਤਨ ਕਰਦਾ ਹੈ ਅਤੇ ਸਹੀ ਰਾਹ ਤੁਰਨ ਲਈ ਪ੍ਰੇਰਿਤ ਹੁੰਦਾ ਹੈਇਸੇ ਤਰ੍ਹਾਂ ਸਿੰਗਲੇ ਵਕੀਲ ਨੂੰ ਬਾਬੂ ਨੰਦ ਲਾਲ ਦਾ ਚੇਲਾ ਜਾਣ-ਬੁੱਝ ਕੇ ਬਣਾਇਆ ਹੈਨੰਦ ਲਾਲ ਨੂੰ ਜੇ ਆਪਣੇ ਕੀਤੇਤੇ ਇੱਕ ਪਲ ਲਈ ਆਤਮ ਗਿਲਾਨੀ ਹੁੰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਬੁਰੀ ਧਿਰ ਦਾ ਖਾਤਮਾ ਹੋ ਗਿਆ ਹੈਸਿੰਗਲੇ ਵਰਗੇ ਚੁਸਤ ਚਲਾਕ ਚੇਲੇ ਭੈੜ ਦੀ ਵਿਰਾਸਤ ਸੰਭਾਲਣ ਲਈ ਤਿਆਰ ਖੜ੍ਹੇ ਹਨ, ਆਦਿ

ਸਾਡਾ ਕਾਨੂੰਨੀ ਢਾਂਚਾ ਅੰਗਰੇਜ਼ਾਂ ਨੇ ਖੜ੍ਹਾ ਕੀਤਾ ਸੀਯੂਰਪੀ ਕਾਨੂੰਨ ਸਾਡੇ ਉੱਪਰ ਲਾਗੂ ਕੀਤਾ ਗਿਆ ਸੀਇਸ ਲਈ ਭਾਸ਼ਾ ਅਤੇ ਤਕਨੀਕੀ ਸ਼ਬਦਾਵਲੀ ਵੀ ਬਦੇਸ਼ੀ ਰਹੀਉਸ ਸਮੇਂ ਜੱਜ ਅਤੇ ਉੱਚ ਕੋਟੀ ਦੇ ਵਕੀਲ ਅੰਗਰੇਜ਼ ਹੋਇਆ ਕਰਦੇ ਸਨਗੱਲ ਅਸਾਨੀ ਨਾਲ ਸਮਝ ਸਕੇ, ਇਸ ਲਈ ਕਾਨੂੰਨ ਅੰਗਰੇਜ਼ੀ ਵਿਚ ਲਿਖਿਆ, ਬੋਲਿਆ ਅਤੇ ਪੜ੍ਹਿਆ ਜਾਂਦਾ ਸੀਅਸੀਂ ਅੱਜ ਤੱਕ ਲਕੀਰ ਦੇ ਫਕੀਰ ਬਣੇ ਹੋਏ ਹਾਂਉਹੋ ਪੱਦਤੀ ਅਪਣਾ ਰੱਖੀ ਹੈਕਾਨੂੰਨ ਵੈਸੇ ਵੀ ਨੀਰਸ ਵਿਸ਼ਾ ਹੈਨੀਰਸ ਅਤੇ ਅੰਗਰੇਜ਼ੀ ਭਾਸ਼ਾ ਉੱਪਰ ਅਧਾਰਤ ਵਿਸ਼ੇ ਨੂੰ ਸੌਖੀ ਭਾਸ਼ਾ ਵਿਚ ਬਿਆਨਣਾ ਚੁਣੌਤੀ ਭਰਿਆ ਕੰਮ ਸੀਵਿਗਿਆਨ ਦੇ ਹੋਰ ਵਿਸ਼ਿਆਂ ਵਾਂਗ ਕਾਨੂੰਨੀ ਭਾਸ਼ਾ ਵਿਚ ਵੀ ਕਈ ਅਜਿਹੇ ਸ਼ਬਦ ਹਨ, ਜਿਨ੍ਹਾਂ ਦੇ ਬਦਲਵੇਂ ਪੰਜਾਬੀ ਵਿਚ ਉਚਿਤ ਸ਼ਬਦ ਮੌਜੂਦ ਨਹੀਂ ਹਨਉਚਿਤ ਸ਼ਬਦ ਲੱਭਣ ਲਈ ਮੈਨੂੰ ਬਹੁਤ ਮਿਹਨਤ ਕਰਨੀ ਪਈਔਖੇ ਸ਼ਬਦਾਂ ਦੇ ਪਹਿਲਾਂ ਡਿਕਸ਼ਨਰੀਆਂ ਵਿਚ ਦਰਜ ਸ਼ਬਦ ਨੋਟ ਕੀਤੇਉਨ੍ਹਾਂ ਸ਼ਬਦਾਂ ਨੂੰ ਆਮ ਲੋਕਾਂ ਵੱਲੋਂ ਵਰਤੇ ਜਾਂਦੇ ਬਦਲਵੇਂ ਸ਼ਬਦਾਂ ਵਿਚ ਬਦਲਿਆ ਤਾਂ ਜਾ ਕੇ ਨੀਰਸ ਭਾਸ਼ਾ ਕਹਾਣੀ ਕਹਿਣ ਜੋਗੀ ਹੋਈਉਦਾਹਰਣ ਲਈ Anticipatory Bail ਦਾ ਡਿਕਸ਼ਨਰੀ ਅਨੁਸਾਰ ਅਨੁਵਾਦ 'ਅਗਾਊਂ ਜ਼ਮਾਨਤ' ਹੈਅਗਾਓਂ ਸ਼ਬਦ ਨਾਵਲੀ ਭਾਸ਼ਾ ਲਈ ਭਾਰੀ ਹੈਖੋਜ-ਖੋਜ ਕੇ ਇਸ ਦੀ ਥਾਂ 'ਪੇਸ਼ਗੀ' ਸ਼ਬਦ ਲੱਭਿਆ Evidence ਦੇ ਡਿਕਸ਼ਨਰੀ ਵਿਚ ਅਰਥ 'ਸ਼ਹਾਦਤ' ਹਨਇਸ ਦੀ ਥਾਂ ਮੈਂ ਗਵਾਹੀ ਸ਼ਬਦ ਵਰਤ ਕੇ ਕਹਾਣੀ ਨੂੰ ਆਮ ਲੋਕਾਂ ਦੀ ਸਮਝ ਦੇ ਪੱਧਰ ਤੱਕ ਲਿਆਂਦਾ

ਦੁਨੀਆ ਵਿਚ ਸਭ ਤੋਂ ਵੱਧ ਸਾਹਿਤ ਭਾਰਤ ਵਿਚ ਰਚਿਆ ਹੋਇਆ ਹੈਭਾਰਤੀ ਪ੍ਰੰਪਰਾ ਅਨੁਸਾਰ ਸਾਹਿਤ ਮਨੁੱਖ ਦੁਆਰਾ ਕੇਵਲ ਇੱਕ ਵਧੀਆ ਮਾਧਿਅਮ ਬਣ ਕੇ ਰਚਿਆ ਜਾਂਦਾ ਹੈਅਸਲ ਵਿਚ ਇਹ 'ਧੁਰ ਦੀ ਬਾਣੀ' ਹੁੰਦਾ ਹੈਉਂਝ ਇਹ ਗੱਲ ਓਪਰੀ ਲੱਗਦੀ ਹੈ, ਪਰ ਮੈਨੂੰ ਇਸ ਕਥਿਨ ਵਿਚ ਵਿਗਿਆਨਕ ਸੱਚਾਈ ਨਜ਼ਰ ਆਉਂਦੀ ਹੈਕੋਈ ਰਚਨਾ ਤਦ ਹੀ ਪ੍ਰਮਾਣਿਕ ਬਣਦੀ ਹੈ, ਜਦੋਂ ਉਸ ਦਾ ਰਚਨਹਾਰਾ ਆਪਣੀ ਕਹਾਣੀ ਦੇ ਸੰਸਾਰ ਦਾ ਇੱਕ ਪਾਤਰ ਬਣ ਕੇ ਉਸ ਨਾਲ ਰਚ ਮਿਚ ਜਾਂਦਾ ਹੈਇਸ ਅਵਸਥਾ ਤੱਕ ਪਹੁੰਚਣ ਲਈ ਸਮਾਧੀ ਲਾਉਣ ਵਾਲਿਆਂ ਵਾਂਗ ਕਰੜੀ ਸਾਧਨਾ ਕਰਨੀ ਪੈਂਦੀ ਹੈਆਪਣੇ ਰਚਨਾ ਸੰਸਾਰ ਵਿਚ ਪ੍ਰਵੇਸ਼ ਕਰਨ ਲਈ ਮੈਨੂੰ ਕਈ ਕਈ ਹਫਤੇ ਇੰਤਜ਼ਾਰ ਕਰਨਾ ਪੈਂਦਾ ਹੈਪਹਿਲਾਂ ਪਹਿਲ ਜਦੋਂ ਕਲਮ ਲੈ ਕੇ ਬੈਠੀਦਾ ਹੈ ਤਾਂ ਦੋ ਚਾਰ ਸਤਰਾਂ ਤੋਂ ਵੱਧ ਨਹੀਂ ਲਿਖ ਹੁੰਦਾਲੜੀ ਨਾਲ ਲੜੀ ਨਹੀਂ ਜੁੜਦੀਕਈ-ਕਈ ਘੰਟੇ ਮਗਜ਼ ਖਪਾਈ ਕਰਕੇ ਖਾਲੀ ਹੱਥ ਉੱਠ ਖੜੋਈਦਾ ਹੈਪਹਿਲਾਂ ਮਨ ਉਚਾਟ ਹੋ ਜਾਂਦਾ ਸੀਕਈ ਵਾਰ ਰਚਨਾ ਅਧੂਰੀ ਛੱਡ ਦੇਈਦੀ ਸੀ, ਪਰ ਹੁਣ ਅਨੁਭਵ ਹੋ ਚੁੱਕਾ ਹੈਪਤਾ ਹੈ ਕਿ ਧਿਆਨ ਨੇ ਹੌਲੀ-ਹੌਲੀ ਕੇਂਦਰਿਤ ਹੋਣਾ ਹੈਸਿਰੜ ਨਾਲ ਹਰ ਰੋਜ਼ ਕਲਮ ਲੈ ਕੇ ਮੇਜ਼ਤੇ ਬੈਠੀਦਾ ਹੈਹੌਲੀ-ਹੌਲੀ ਘਟਨਾਵਾਂ ਜ਼ਿਹਨ ਵਿਚ ਸੁਰਜੀਤ ਹੋਣ ਲੱਗਦੀਆਂ ਹਨਪਾਤਰਾਂ ਨਾਲ ਸਾਂਝ ਪੈਣ ਲੱਗਦੀ ਹੈਬਾਹਰਲੀ ਦੁਨੀਆਂ ਨਾਲੋਂ ਸੰਪਰਕ ਟੁੱਟਣ ਅਤੇ ਅੰਦਰਲੀ ਨਾਲ ਜੁੜਨ ਲੱਗਦਾ ਹੈਇੱਕ ਅਵਸਥਾ ਅਜਿਹੀ ਜਾਂਦੀ ਹੈ, ਜਦੋਂ ਗੱਡੀ ਦੇ ਗੇਅਰ ਬਦਲਣ ਵਾਂਗ ਬਾਹਰਲੀ ਜ਼ਿੰਦਗੀ ਆਪਣੇ ਆਪ ਜੀਵੀ ਜਾ ਰਹੀ ਹੁੰਦੀ ਹੈਨਸ਼ਈ ਵਿਅਕਤੀ ਵਾਂਗ ਘਰ ਵੀ ਪੁੱਜ ਜਾਈਦਾ ਹੈ ਅਤੇ ਪਤਾ ਵੀ ਨਹੀਂ ਲੱਗਦਾ ਕਦੋਂ ਬੱਸ ਚੜ੍ਹੇ, ਜਦੋਂ ਰਿਕਸ਼ਾ ਫੜਿਆ ਅਤੇ ਕਦੋਂ ਪੈਦਲ ਚੱਲੇਅਜਿਹੀ ਅਵਸਥਾ ਆਉਣਤੇ ਹੀ ਤੱਥਾਂ ਅਤੇ ਵਿਚਾਰਾਂ ਦੀਆਂ ਲੜੀਆਂ ਫੁਹਾਰੇ ਵਾਂਗ ਫੁੱਟਦੀਆਂ ਹਨਫਿਰ ਕਈ ਗੱਲਾਂ ਅਜਿਹੀਆਂ ਲਿਖ ਹੋ ਜਾਂਦੀਆਂ ਹਨ, ਜਿਨ੍ਹਾਂ ਬਾਰੇ ਨਾ ਪਹਿਲਾਂ ਕਦੇ ਪੜ੍ਹਿਆ ਹੁੰਦਾ ਹੈ ਨਾ ਜਾਣਿਆ ਹੁੰਦਾ ਹੈਇਹੋ ਜਿਹਾ ਪੜ੍ਹ ਕੇ ਹੀ ਰਚਨਾਕਾਰ ਨੂੰ ਲੱਗਦਾ ਹੈ ਜਿਵੇਂ ਕਿਸੇ ਸਰਬ-ਗਿਆਤਾ ਨੇ ਉਸ ਤੋਂ ਰਚਨਾ ਕਰਵਾਈ ਹੈ, ਨਹੀਂ ਤਾਂ ਇਹ ਅਨੋਖੇ ਵਿਚਾਰ ਕਿੱਥੋਂ ਆਏ (ਅਸਲ ਵਿਚ ਇਹ ਉਹ ਅਵਸਥਾ ਹੁੰਦੀ ਹੈ ਜਦੋਂ ਮਨੁੱਖ ਸਿਰਜਕ ਬਣ ਚੁੱਕਾ ਹੁੰਦਾ ਹੈ ਅਤੇ ਕੁਦਰਤੀ ਸ਼ਕਤੀ ਦੇ ਆਧਾਰਤੇ ਉਸ ਕੋਲੋਂ ਨਵੀਂ ਸਿਰਜਣਾ ਹੋ ਰਹੀ ਹੁੰਦੀ ਹੈ) ਰਚਨਾ ਮੁਕੰਮਲ ਹੋਣ ਬਾਅਦ ਕੁਝ ਦਿਨ ਮਹਿਸੂਸ ਹੁੰਦਾ ਰਹਿੰਦਾ ਹੈ, ਜਿਵੇਂ ਸੰਗੀਆਂ ਸਾਥੀਆਂ ਕੋਲੋਂ ਵਿੱਛੜ ਗਏ ਹੋਈਏਪਾਤਰਾਂ ਦੀ ਯਾਦ ਆਉਂਦੀ ਹੈ, ਉਨ੍ਹਾਂ ਦੇ ਨੇੜੇ-ਤੇੜੇ ਹੋਣ ਦੇ ਭੁਲੇਖੇ ਪੈਂਦੇ ਹਨਹੌਲੀ-ਹੌਲੀ ਧਿਆਨ ਦੀ ਅਵਸਥਾ ਭੰਗ ਹੋ ਜਾਂਦੀ ਹੈਕਾਲਪਨਿਕ ਸੰਸਾਰ ਤੋਂ ਬਾਹਰ ਆਈਦਾ ਹੈ ਅਤੇ ਸਧਾਰਨ ਜ਼ਿੰਦਗੀ ਜਿਊਣ ਲੱਗੀਦਾ ਹੈਇਸ ਵਾਰ ਮੇਰੀ ਇਹ ਧਿਆਨ ਅਵਸਥਾ ਛੇ-ਸੱਤ ਮਹੀਨੇ ਚੱਲੀ ਹੈਨਾਵਲ ਦੀ ਸਿਰਜਣਾ ਮੁਕੰਮਲ ਹੋਣ ਤੱਕ

ਨਾਵਲ ਨੂੰ ਅੰਤਮ ਛੋਹਾਂ ਦੇਣ ਤੱਕ ਹੋਰ ਕਿਨ੍ਹਾਂ-ਕਿਨ੍ਹਾਂ ਪੜਾਵਾਂ ਥਾਈਂ ਲੰਘਣਾ ਪਿਆਇਸ ਬਾਰੇ ਵੱਡ ਅਕਾਰੀ ਪੁਸਤਕ ਲਿਖੀ ਜਾ ਸਕਦੀ ਹੈਡਾ. ਹਰਿਭਜਨ ਸਿੰਘ ਭਾਟੀਆ ਨੇ ਸਖਤ ਮਿਹਨਤ ਕਰਨ ਬਾਅਦ ਇਸ ਨਾਵਲ ਸਬੰਧੀ ਇੱਕ ਲੰਮੀ ਪ੍ਰਸ਼ਨਾਵਲੀ ਤਿਆਰ ਕੀਤੀ ਹੈਨਾਵਲ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਉਸ ਇੰਟਰਵਿਊ ਨੂੰ ਇਸ ਰਚਨਾ ਦੇ ਇੱਕ ਭਾਗ ਦੇ ਤੌਰਤੇ ਪੜ੍ਹਿਆ ਜਾ ਸਕਦਾ ਹੈ

ਨਾਵਲ ਸਾਲ ਛੇ ਮਹੀਨੇ ਵਿਚ ਲਿਖੀ ਜਾਣ ਵਾਲੀ ਵਿਧਾ ਨਹੀਂ ਹੈਇਹ ਨਿਰੰਤਰ ਖੋਜ ਅਤੇ ਕਰੜੀ ਸਾਧਨਾ ਦੀ ਮੰਗ ਕਰਦੀ ਹੈਘੱਟੋ-ਘੱਟ ਮੈਂ ਇਸ ਵਿਚਾਰ ਦਾ ਪੱਕਾ ਧਾਰਨੀ ਹਾਂ

*****

(633)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮਿੱਤਰ ਸੈਨ ਮੀਤ

ਮਿੱਤਰ ਸੈਨ ਮੀਤ

Ludhiana, Punjab, India.
Phone: (91 - 98556 - 31777)
Email: (mittersainmeet@hotmail.com)