MitterSainMeet7ਮੈਂ ਅਜਿਹੇ ਸਮਾਜ ਦੀ ਸਿਰਜਣਾ ਦਾ ਸੁਪਨਾ ਲਿਆ ਹੈ ਜਿੱਥੇ ਕਿਸੇ ਇਨਸਾਨ ਨੂੰ ਜੁਰਮ ਕਰਨ ਲਈ ...
(19 ਅਕਤੂਬਰ 2021)

 

(ਨਾਵਲ ‘ਸੁਧਾਰ ਘਰ'ਲਈ ਮਿਲਿਆ ਸਾਹਿਤ ਅਕਾਦਮੀ ਪੁਰਸਕਾਰ 2008 ਪ੍ਰਾਪਤ ਕਰਨ ਬਾਅਦ ਸਾਹਿਤ ਅਕਾਦਮੀ ਵੱਲੋਂ ਰਚੇ ਸਮਾਗਮ ਵਿਚ ਦਿੱਤਾ ਗਿਆ ਭਾਸ਼ਣ।)

ਮੇਰਾ ਜਨਮ ਭਾਵੇਂ ਬਰਨਾਲੇ ਦੇ ਨੇੜਲੇ ਇੱਕ ਪਿੰਡ ਭੋਤਨਾ ਵਿਚ ਹੋਇਆ ਪਰ ਸੁਰਤ ਬਰਨਾਲਾ ਸ਼ਹਿਰ ਵਿਚ ਸੰਭਾਲੀਬਰਨਾਲੇ ਨੂੰ ਸਾਹਿਤਕਾਰਾਂ ਦਾ ਮੱਕਾ ਆਖਿਆ ਜਾਂਦਾ ਹੈਇਸ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਘੱਟੋ-ਘੱਟ 100 ਅਜਿਹੇ ਸਾਹਿਤਕਾਰ ਵੱਸਦੇ ਹਨ ਜਿਨ੍ਹਾਂ ਦੀਆਂ ਇੱਕ ਤੋਂ ਵੱਧ ਪੁਸਤਕਾਂ ਛਪੀਆਂ ਹੋਈਆਂ ਹਨਬਰਨਾਲਾ ਖੇਤਰ ਵਿਚ ਸਾਹਿਤ ਸਿਰਜਣ ਦੀ ਪ੍ਰੇਰਨਾ ਬੱਚੇ ਨੂੰ ਗੁੜ੍ਹਤੀ ਵਿਚ ਹੀ ਮਿਲ ਜਾਂਦੀ ਹੈਸਕੂਲ ਪੱਧਰ ਉੱਪਰ ਹੀ ਅੰਮ੍ਰਿਤਾ ਪ੍ਰੀਤਮ ਅਤੇ ਪਾਸ਼ ਦੀਆਂ ਕਵਿਤਾਵਾਂ, ਗੁਰਦਿਆਲ ਸਿੰਘ ਅਤੇ ਇੰਦਰ ਸਿੰਘ ਖਾਮੋਸ਼ ਦੇ ਨਾਵਲਾਂ ਬਾਰੇ ਬਹਿਸਾਂ ਹੋਣ ਲੱਗਦੀਆਂ ਹਨਕਾਲਜ ਦੇ ਦਿਨਾਂ ਵਿਚ ਸਾਹਿਤ ਸਿਰਜਣਾ ਸ਼ੁਰੂ ਹੋ ਜਾਂਦੀ ਜੋ ਸਾਰੀ ਉਮਰ ਪਰਵਾਨ ਚੜ੍ਹਦੀ ਰਹਿੰਦੀ ਹੈਮੇਰੀ ਪਹਿਲੀ ਕਹਾਣੀ ਉਸ ਸਮੇਂ ਬਾਲ ਸੰਦੇਸ਼ ਵਿਚ ਛਪੀ ਸੀ ਜਦੋਂ ਮੈਂ ਹਾਲੇ ਦਸਵੀਂ ਜਮਾਤ ਦਾ ਵਿਦਿਆਰਥੀ ਸੀਮੈਂ ਸਾਹਿਤਕ ਜਨਮ-ਭੂਮੀ ਬਰਨਾਲਾ ਨੂੰ ਨੱਕ-ਮਸਤਕ ਹੋ ਕੇ ਆਪਣੀ ਗੱਲ ਸ਼ੁਰੂ ਕਰਾਂਗਾਕਲਾ ਤੇ ਸਾਹਿਤ ਬਾਰੇ ਮੇਰੀ ਆਪਣੀ ਵੱਖਰੀ ਧਾਰਨਾ ਹੈਉਹ ਰਚਨਾ ਜਿਹੜੀ ਪ੍ਰਭਾਵਸ਼ਾਲੀ ਢੰਗ ਨਾਲ ਤੁਹਾਡਾ ਸੰਦੇਸ਼ ਪਾਠਕਾਂ ਤੱਕ ਪੁੱਜਦਾ ਕਰ ਸਕਦੀ ਹੈ ਉਹੋ ਕਲਾ ਕਿਰਤ ਹੈ

ਮੇਰੇ ਲਈ ਸਾਹਿਤ ਦਾ ਉਦੇਸ਼ ਕੇਵਲ ਮਨ ਪਰਚਾਵਾ ਨਹੀਂ ਹੈਮੈਂ ਲੋਕ-ਜਾਗ੍ਰਿਤੀ ਦੇ ਵਿਸ਼ੇਸ਼ ਉਦੇਸ਼ ਤਹਿਤ ਸਾਹਿਤ ਸਿਰਜਦਾ ਹਾਂਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜੋ ਜੀਵਨ ਉਹ ਜੀਅ ਰਹੇ ਹਨ ਉਹ ਨਰਕਾਂ ਵਰਗਾ ਅਤੇ ਜਿਊਣ ਯੋਗ ਨਹੀਂ ਹੈਨਿਧੜਕ ਹੋ ਕੇ ਮੈਂ ਇਹ ਵੀ ਦੱਸਦਾ ਹਾਂ ਕਿ ਇਸ ਦੁਰਦਸ਼ਾ ਲਈ ਕਿਹੜੀਆਂ ਤਾਕਤਾਂ ਜ਼ਿੰਮੇਵਾਰ ਹਨ? ਇੱਥੇ ਹੀ ਬੱਸ ਨਹੀਂ, ਮੈਂ ਹਨੇਰੀਆਂ ਅਤੇ ਬੰਦ ਗਲੀਆਂ ਵਿਚ ਦੀਵੇ ਜਗਾ ਕੇ ਇੱਥੋਂ ਬਾਹਰ ਨਿਕਲਣ ਦੇ ਰਸਤੇ ਵੀ ਸੁਝਾਉਂਦਾ ਹਾਂ

ਮੈਂ ਉਨ੍ਹਾਂ ਸਾਹਿਤਕਾਰਾਂ ਨਾਲ ਸਹਿਮਤ ਨਹੀਂ ਹਾਂ ਜਿਹੜੇ ਇਹ ਕਹਿੰਦੇ ਹਨ ਕਿ ਉਹ ਬਿਨਾਂ ਸੋਚੇ ਸਮਝੇ ਲਿਖਣ ਬੈਠ ਜਾਂਦੇ ਹਨਪਾਤਰ ਉਂਗਲ ਫੜ ਕੇ ਉਨ੍ਹਾਂ ਨੂੰ ਆਪਣੇ ਨਾਲ ਤੋਰਦੇ ਰਹਿੰਦੇ ਹਨ, ਅਤੇ ਘਟਨਾਵਾਂ ਵੀ ਆਪਣੇ ਆਪ ਵਾਪਰਦੀਆਂ ਰਹਿੰਦੀਆਂ ਹਨਮੈਂ ਪ੍ਰੋਜੈਕਟ ਬਣਾ ਕੇ ਯੋਜਨਾਬੰਦ ਢੰਗ ਨਾਲ ਲਿਖਦਾ ਹਾਂਨਾਵਲ ਨੂੰ ਕਿੰਨੇ ਕਾਂਡਾਂ ਵਿਚ ਵੰਡਣਾ ਹੈ, ਕਿਸ ਕਾਂਡ ਵਿਚ ਕਿਹੜੀ ਘਟਨਾ ਵਾਪਰਨੀ ਹੈ, ਨਾਵਲ ਕਿੱਥੋਂ ਸ਼ੁਰੂ ਕਰਨਾ ਹੈ ਅਤੇ ਕਿੱਥੇ ਖਤਮ ਕਰਨਾ ਹੈ, ਇਹ ਪਹਿਲਾਂ ਹੀ ਤੈਅ ਹੁੰਦਾ ਹੈਪਾਤਰ ਮੇਰੇ ਵੱਸ ਵਿਚ ਹੁੰਦੇ ਹਨਉਹ ਉਹੋ ਕਰਦੇ ਅਤੇ ਬੋਲਦੇ ਹਨ ਜੋ ਮੈਂ ਕਰਾਉਣਾ ਅਤੇ ਬੁਲਾਉਣਾ ਹੁੰਦਾ ਹੈ‘ਤਫ਼ਤੀਸ਼’, ‘ਕਟਹਿਰਾ’ ਅਤੇ ‘ਸੁਧਾਰ ਘਰ’ ਇੱਕ ਲੜੀ ਦੇ ਤਿੰਨ ਹਿੱਸੇ ਹਨਇਨ੍ਹਾਂ ਨੂੰ ਰਚਣ ਵਿਚ 18 ਸਾਲ ਲੱਗੇ ਹਨ‘ਸੁਧਾਰ ਘਰ’ (ਜੋ 2006 ਵਿਚ ਪ੍ਰਕਾਸ਼ਤ ਹੋਇਆ) ਦਾ ਅੰਤ ਕਿੱਥੇ ਅਤੇ ਕਿਸ ਤਰ੍ਹਾਂ ਹੋਣਾ ਹੈ, ਇਸ ਦਾ ਫੈਸਲਾ ਤਫ਼ਤੀਸ਼ ਨਾਵਲ ਦੀ ਪਹਿਲੀ ਸਤਰ ਜੋ ਕਿ 1988 ਵਿਚ ਲਿਖੀ ਗਈ ਸੀ, ਸਮੇਂ ਹੀ ਹੋ ਗਿਆ ਸੀ

ਬੀ.ਏ. ਮੁਕੰਮਲ ਕਰਦਿਆਂ ਕਰਦਿਆਂ ਮੇਰਾ ਇੱਕ ਨਾਵਲ ‘ਅੱਗ ਦੇ ਬੀਜ’ ਅਤੇ ਕਰੀਬ 20 ਕਹਾਣੀਆਂ ਉਸ ਸਮੇਂ ਦੀਆਂ ਪ੍ਰਸਿੱਧ ਸਾਹਿਤਕ ਪੱਤਰਕਾਵਾਂ ਸਰਦਲ, ਹੇਮ-ਜੋਤੀ ਅਤੇ ਸਿਆੜ ਆਦਿ ਵਿਚ ਪ੍ਰਕਾਸ਼ਤ ਹੋ ਚੁੱਕੀਆਂ ਸਨਇਹ ਅੱਲੜ ਉਮਰ ਕੁੜੀਆਂ ਪਿੱਛੇ ਖ਼ਾਕ ਛਾਨਣ ਅਤੇ ਇਸ਼ਕ ਦੇ ਸੋਹਲੇ ਗਾਉਣ ਵਾਲੀ ਹੁੰਦੀ ਹੈਬਰਨਾਲੇ ਦੇ ਕਈ ਸਮਕਾਲੀ ਸਾਹਿਤਕਾਰ ਉਸ ਸਮੇਂ ਵੀ ਕਾਮ ਦੇ ਸੁੱਤੇ ਨਾਗ ਨੂੰ ਜਗਾਉਣ ਅਤੇ ਟੀਸੀ ਦੇ ਬੇਰਾਂ ਵਰਗੀਆਂ ਸੋਹਣੀਆਂ ਔਰਤਾਂ ਨੂੰ ਪ੍ਰਾਪਤ ਕਰਨ ਲਈ ਤਾਂਘ ਰਹੇ ਸਨਅਜਿਹੇ ਮਨ ਭਾਉਂਦੇ ਵਿਸ਼ਿਆਂ ਨੂੰ ਛੱਡ ਕੇ ਇੱਕ ਨੌਜਵਾਨ ਨੇ ਦਲਿਤ ਅਤੇ ਸਾਧਨ-ਹੀਣ ਲੋਕਾਂ ਦੇ ਦੁੱਖਾਂ ਦੇ ਚਿੱਤਰਣ ਦਾ ਰਾਹ ਅਪਨਾਇਆ ਅਤੇ ਆਪਣੀਆਂ ਰਚਨਾਵਾਂ ਵਿਚ ਇਨਕਲਾਬੀ ਸੁਰ ਉੱਚਾ ਕੀਤਾਲੋਕ-ਪੱਖੀ ਮੇਰੀ ਇਹ ਸੋਚ ਅਚੇਤ ਤੌਰ ’ਤੇ ਨਹੀਂ ਸੀ ਬਣ ਗਈਇਸ ਦੇ ਪਿਛੋਕੜ ਵਿਚ ਕਈ ਪਹਿਲੂ ਛਿਪੇ ਹੋਏ ਹਨ, ਜਿਨ੍ਹਾਂ ਦਾ ਜ਼ਿਕਰ ਜ਼ਰੂਰੀ ਹੈ

ਮੇਰੇ ਪਿਤਾ ਜੀ ਪਟਵਾਰੀ ਸਨਉਨ੍ਹਾਂ ਦੀ ਪੋਸਟਿੰਗ ਪਿੰਡਾਂ ਵਿਚ ਹੁੰਦੀ ਸੀਜੀਵਨ ਦੇ ਪਹਿਲੇ 8-9 ਸਾਲ ਪਿੰਡਾਂ ਵਿਚ ਗੁਜ਼ਾਰੇਪਟਵਾਰੀ ਹੋਣ ਕਾਰਨ ਪਿਤਾ ਜੀ ਦਾ ਸਿੱਧਾ ਵਾਹ ਕਿਸਾਨਾਂ ਨਾਲ ਪੈਂਦਾ ਸੀਕੰਮੀਂ ਕਾਰੀਂ ਪਟਵਾਰੀ ਕੋਲ ਆਏ ਲੋਕ ਆਪਣੀ ਗਰੀਬੀ ਦੇ ਦੁੱਖ ਦਰਦ ਨਿਸੰਗ ਹੋ ਕੇ ਰੋਂਦੇ ਸਨਇਹ ਹਉਕੇ ਕਈ ਵਾਰ ਕੋਲ ਮੇਰੇ ਕੰਨੀਂ ਵੀ ਪੈ ਜਾਂਦੇ ਸਨਇੰਝ ਅਚੇਤ ਤੌਰ ’ਤੇ ਅਣਭੋਲ ਮਨ ਉੱਪਰ ਕਿਸਾਨੀ ਦੇ ਦੁੱਖ ਦਰਦ, ਅਤੇ ਦਿਮਾਗ ਉੱਪਰ ਪੇਂਡੂ ਜਨ-ਜੀਵਨ ਗਹਿਰੇ ਉੱਕਰੇ ਗਏਸੰਨ 1962 ਵਿਚ ਸਾਡੇ ਪਰਿਵਾਰ ਨੇ ਬਰਨਾਲੇ ਰਹਿਣ ਦਾ ਫੈਸਲਾ ਕਰ ਲਿਆਪੈਸੇ ਦੀ ਘਾਟ ਕਾਰਨ ਜਾਂ ਨਾ-ਸਮਝੀ ਕਾਰਨ ਪਿਤਾ ਜੀ ਨੇ ਬਰਨਾਲੇ ਜਿਹੜਾ ਕੱਚਾ-ਪੱਕਾ ਘਰ ਖਰੀਦਿਆ, ਉਹ ਅਜਿਹੇ ਮਹੱਲੇ ਵਿਚ ਸੀ ਜਿੱਥੇ ਦਲਿਤਾਂ ਦੇ ਦਲਿਤ ਵਾਂਗਰੂ ਰਹਿੰਦੇ ਸਨ। (ਬਰਨਾਲੇ ਵਿਚ ਵਾਂਗਰੂ ਉਸ ਜਾਤੀ ਨੂੰ ਆਖਿਆ ਜਾਂਦਾ ਹੈ ਜਿਹੜੀ ਵਾਂਗਰ ਵਿੱਚੋਂ ਆ ਕੇ ਇੱਥੇ ਵਸੀ ਹੈਇਹ ਲੋਕਾਂ ਦਾ ਮਲ-ਮੂਤਰ ਚੁੱਕਣ ਅਤੇ ਨਾਲੇ-ਨਾਲੀਆਂ ਸਾਫ ਕਰਨ ਦਾ ਕੰਮ ਕਰਦੀ ਹੈ)ਮੁਹੱਲੇ ਵਿਚ ਕੁਝ ਘਰ ਹੋਰ ਦਲਿਤ ਜਾਤੀਆਂ ਦੇ ਵੀ ਸਨਘਰ ਤੋਂ 400-500 ਗਜ਼ ਦੇ ਫਾਸਲੇ ’ਤੇ ਸਿਵੇ ਸਨ ਜਿੱਥੇ ਹਰ ਸਮੇਂ ਮੁਰਦੇ ਸੜਦੇ ਰਹਿੰਦੇ ਸਨਸਿਵਿਆਂ ਦੇ ਨਾਲ-ਨਾਲ ਸਾਂਸੀਆਂ ਦੀਆਂ ਕੁੱਲੀਆਂ ਸਨਬਚਪਨ ਸਾਂਸੀਆਂ ਦੀਆਂ ਕੁੱਲੀਆਂ ਅਤੇ ਵਾਂਗਰੂਆਂ ਦੀਆਂ ਜੁੱਲੀਆਂ ਵਿਚ ਬੀਤਿਆਦਲਿਤ ਸਾਥੀਆਂ ਨਾਲ ਮੈਂ ਮਲ-ਮੂਤਰ ਚੁੱਕਣ ਵੀ ਜਾਂਦਾ ਰਿਹਾ ਅਤੇ ਉਨ੍ਹਾਂ ਨਾਲ ਰਲ ਕੇ ਬਵਾਨਾਂ ਵਿਚ ਮੁਰਦਿਆਂ ਉੱਪਰੋਂ ਸੁੱਟੀਆਂ ਜਾਂਦੀਆਂ ਖਿਲਾਂ ਛੁਹਾਰੇ ਆਦਿ ਚੁੱਕ ਕੇ ਖਾਂਦਾ ਵੀ ਰਿਹਾਇਸ ਤਰ੍ਹਾਂ ਮੇਰਾ ਲੜਕਪਨ ਦਲਿਤਾਂ ਵਾਂਗ ਬੀਤਿਆਉਨ੍ਹਾਂ ਦੇ ਦੁੱਖ ਦਰਦ ਵੀ ਮੈਂ ਆਪਣੇ ਪਿੰਡੇ ’ਤੇ ਹੰਢਾਏਇਸ ਆਲੇ-ਦੁਆਲੇ ਨੇ ਮੈਨੂੰ ਦਲਿਤ ਵਰਗ ਦੀਆਂ ਸਮੱਸਿਆਵਾਂ ਦਾ ਅਜਿਹਾ ਗੂੜ੍ਹ ਗਿਆਨ ਕਰਵਾਇਆ ਜੋ ਅੱਜ ਤੱਕ ਮੇਰਾ ਸਹਾਈ ਹੈਇਹ ਸਹਿਜ ਸੁਭਾਅ ਮੇਰੀਆਂ ਰਚਨਾਵਾਂ ਵਿਚ ਪ੍ਰਗਟ ਹੋ ਜਾਂਦਾ ਹੈਇਹ ਲੋਕ ਮੇਰੀ ਲਿਖਣ ਸਮੱਗਰੀ ਦਾ ਸੋਮਾ, ਮੇਰੇ ਪ੍ਰੇਰਣਾ ਸ੍ਰੋਤ ਅਤੇ ਮੇਰੇ ਦ੍ਰਿਸ਼ਟੀਕੋਣ ਦੇ ਸਿਰਜਕ ਬਣੇ

ਉਨ੍ਹਾਂ ਦਿਨਾਂ ਵਿਚ ਮਾਰਕਸਵਾਦੀ-ਲੈਨਿਨਵਾਦੀ ਲਹਿਰ ਜ਼ੋਰਾਂ ਉੱਪਰ ਸੀ1968 ਵਿਚ ਦਸਵੀਂ ਪਾਸ ਕਰਨ ਬਾਅਦ ਜਦੋਂ ਮੈਂ ਐੱਸ.ਡੀ. ਕਾਲਜ ਵਿਚ ਪ੍ਰਵੇਸ਼ ਕੀਤਾ ਤਾਂ ਇਸ ਲਹਿਰ ਨਾਲ ਜੁੜੇ ਇਨਕਲਾਬੀ ਦੋਸਤਾਂ ਨਾਲ ਸੰਪਰਕ ਹੋਇਅਦਲਿਤ ਦੋਸਤਾਂ ਦੀ ਤਰਸਯੋਗ ਹਾਲਤ ਦੇਖ ਕੇ ਮਨ ਵਿਚ ਪ੍ਰਸ਼ਨ ਪੈਦਾ ਹੁੰਦਾ ਸੀ ਕਿ ਹੱਡ-ਤੋੜਵੀਂ ਮਿਹਨਤ ਕਰਨ ਦੇ ਬਾਵਜੂਦ ਵੀ ਇਹ ਲੋਕ ਨਰਕ ਕਿਉਂ ਭੋਗ ਰਹੇ ਹਨ? ਇਨਕਲਾਬੀ ਦੋਸਤਾਂ ਦੇ ਸਾਥ ਨੇ ਉਨ੍ਹਾਂ ਦੀ ਇਸ ਭੈੜੀ ਦਸ਼ਾ ਦੇ ਕਾਰਨ ਸਮਝਣ ਵਿਚ ਮਦਦ ਕੀਤੀ ਅਤੇ ਹੱਲ ਵੀ ਸੁਝਾਏਇਨਕਲਾਬੀ ਦੋਸਤ ਸਿਧਾਂਤਕ ਪੁਸਤਕਾਂ ਦੇ ਨਾਲ-ਨਾਲ ਮਾਸਿਕ ਪੱਤ੍ਰਿਕਾ ਸਰਦਲ ਵੀ ਪੜ੍ਹਦੇ ਸਨਮੈਂ ਵੀ ਇਨ੍ਹਾਂ ਦਾ ਅਧਿਐਨ ਕਰਨ ਲੱਗਾਮੇਰੀ ਸੋਚ ਨੇ ਪਲਟਾ ਖਾਧਾ ਅਤੇ ਮੈਂ ਇਨਕਲਾਬੀ ਦ੍ਰਿਸ਼ਟੀਕੋਣ ਤੋਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜੋ ਪ੍ਰਵਾਨ ਚੜ੍ਹਨ ਲੱਗੀਆਂਮੇਰਾ ਹੌਸਲਾ ਵਧਦਾ ਰਿਹਾਮੈਂ ਇਨਕਲਾਬੀ ਸੋਚ ਦਾ ਪੱਕਾ ਧਾਰਨੀ ਬਣ ਗਿਆ ਅਤੇ ਅੱਜ ਤੱਕ ਇਸੇ ਸੋਚ ਦਾ ਪੱਲਾ ਫੜਿਆ ਹੋਇਆ ਹੈ

ਕਾਨੂੰਨ ਦੀ ਪੜ੍ਹਾਈ ਖਤਮ ਕਰਨ ਬਾਅਦ ਮੈਂ ਸਰਕਾਰੀ ਵਕੀਲ ਬਣ ਗਿਆਸਰਕਾਰੀ ਵਕੀਲ ਪੁਲਿਸ ਅਤੇ ਨਿਆਂਪਾਲਿਕਾ ਵਿਚਕਾਰ ਇੱਕ ਅਹਿਮ ਕੜੀ ਦੇ ਤੌਰ ’ਤੇ ਵਿਚਰਦਾ ਹੈਉਸ ਦਾ ਵਾਹ ਜੇਲਾਂ ਨਾਲ ਵੀ ਪੈਂਦਾ ਹੈਕੁਝ ਸਾਲਾਂ ਦੇ ਤਜਰਬੇ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਫੌਜਦਾਰੀ ਨਿਆਂ-ਪ੍ਰਬੰਧ ਆਪਣੇ ਰਾਹ ਤੋਂ ਭਟਕ ਚੁੱਕਾ ਹੈਇਸ ਵਿਸ਼ੇ ’ਤੇ ਬਹੁਤਾ ਸਾਹਿਤ ਵੀ ਉਪਲਬਧ ਨਹੀਂ ਸੀਮੈਂ ਇਸ ਪ੍ਰਬੰਧ ਦੀਆਂ ਕਮਜ਼ੋਰੀਆਂ ਅਤੇ ਮਜਬੂਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਿਤਰਨ ਦਾ ਮਨ ਬਣਾਇਆ

ਫੌਜਦਾਰੀ ਨਿਆਂ-ਪ੍ਰਬੰਧ ਦੀਆਂ ਤਿੰਨ ਕੜੀਆਂ ਹਨਪੁਲਿਸ, ਨਿਆਂਪਾਲਿਕਾ ਅਤੇ ਜੇਲ ਪ੍ਰਬੰਧਸਿਧਾਂਤਕ ਰੂਪ ਵਿਚ ਫੌਜਦਾਰੀ ਨਿਆਂ-ਪ੍ਰਬੰਧ ਦੀਆਂ ਜ਼ਿੰਮੇਵਾਰੀਆਂ ਜਿੰਨੀਆਂ ਅਹਿਮ ਹਨ, ਅਮਲੀ ਰੂਪ ਵਿਚ ਇਹ ਸੰਸਥਾਵਾਂ ਆਪਣੇ ਉਦੇਸ਼ ਤੋਂ ਉੰਨੀਆਂ ਹੀ ਭਟਕੀਆਂ ਹੋਈਆਂ ਹਨਪੁਲਿਸ ਵਿਭਾਗ ਵਾਂਗ ਜੇਲ ਵਿਭਾਗ ਵੀ ਗਰਕ ਚੁੱਕਾ ਹੈਸੁਧਾਰ ਘਰ, ਵਿਗਾੜ ਘਰ ਜਾਂ ਆਖੋ ਬਘਿਆੜ ਘਰ ਬਣ ਚੁੱਕੇ ਹਨਜੇਲੋਂ ਕੈਦੀ ਚੰਗੇ ਸ਼ਹਿਰੀ ਬਣਨ ਦੀ ਥਾਂ, ਪੇਸ਼ਾਵਰ ਮੁਜਰਮ ਬਣ ਕੇ ਨਿਕਲਦੇ ਹਨਨਿਆਂਪਾਲਿਕਾ ਦਾ ਵੀ ਇਹੋ ਹਾਲ ਹੈਲੋਕਾਂ ਦੀ ਆਖਰੀ ਆਸ ਅਦਾਲਤਾਂ ਉੱਪਰ ਟਿਕੀ ਹੁੰਦੀ ਹੈਇਨਸਾਫ਼ ਪ੍ਰਾਪਤੀ ਦੇ ਜਦੋਂ ਸਾਰੇ ਰਾਹ ਬੰਦ ਹੋ ਜਾਣ ਤਾਂ ਲੋਕ ਅਦਾਲਤ ਦਾ ਦਰਵਾਜ਼ਾ ਖਟਖਟਾਉਂਦੇ ਹਨਜੇ ਇੱਥੋਂ ਵੀ ਇਨਸਾਫ਼ ਦੀ ਸੰਭਾਵਨਾ ਖਤਮ ਹੋ ਜਾਵੇ ਤਾਂ ਲੋਕ ਕਿੱਧਰ ਨੂੰ ਜਾਣ? ਆਪਣੀ ਇਹੋ ਚਿੰਤਾ ਪ੍ਰਗਟਾਉਣ ਲਈ ਅਤੇ ਲੋਕਾਂ ਨੂੰ ਇਹ ਸਮਝਾਉਣ ਲਈ ਕਿ ਉਹ ਭੁਲੇਖੇ ਵਿਚ ਨਾ ਰਹਿਣ ਕਿ ਅਦਾਲਤਾਂ ਵਿਚ ਇਨਸਾਫ਼ ਮਿਲਦਾ ਹੈ, ਮੈਂ ਇਨ੍ਹਾਂ ਨਾਵਲਾਂ ‘ਤਫ਼ਤੀਸ਼’, ‘ਕਟਿਹਰਾ’, ‘ਸੁਧਾਰ ਘਰ’ ਅਤੇ ‘ਕੌਰਵ ਸਭਾ’ ਦੀ ਰਚਨਾ ਕੀਤੀ ਹੈ

ਤਫ਼ਤੀਸ਼ ਵਿਚ ਪੁਲਿਸ-ਪ੍ਰਬੰਧ ਅਤੇ ਕੌਰਵ ਸਭਾ ਅਤੇ ਕਟਿਹਰਾ ਵਿਚ ਨਿਆਂਪਾਲਿਕਾ ਦੇ ਕੰਮਕਾਜ ਨੂੰ ਗਹਿਰਾਈ ਨਾਲ ਚਿਤਰਿਆ ਗਿਆਇਨ੍ਹਾਂ ਨਾਵਲਾਂ ਨੂੰ ਪਾਠਕਾਂ, ਚਿੰਤਕਾਂ ਅਤੇ ਪ੍ਰਬੰਧਕੀ ਅਦਾਰਿਆਂ ਵੱਲੋਂ ਭਰਪੂਰ ਹੁੰਘਾਰਾ ਮਿਲਿਆਲੋਕਾਂ ਵੱਲੋਂ ਇਸ ਲੜੀ ਦੇ ਆਖਰੀ ਨਾਵਲ ਦੀ ਮੰਗ ਜ਼ੋਰ-ਸ਼ੋਰ ਨਾਲ ਕੀਤੀ ਜਾਣ ਲੱਗੀਪਰ ਮੈਂ ਦੁਚਿੱਤੀ ਵਿਚ ਸੀਦੁਨੀਆ ਦੀ ਲੱਗਭਗ ਹਰ ਭਾਸ਼ਾ ਵਿਚ ਜੇਲ ਜੀਵਨ ਬਾਰੇ ਪਹਿਲਾਂ ਹੀ ਬਹੁਤ ਸਾਰਾ ਸਾਹਿਤ ਰਚਿਆ ਜਾ ਚੁੱਕਾ ਹੈਮੈਂ ਨਵਾਂ ਕੀ ਲਿਖਾਂਗਾ? ਇਹ ਸੋਚ ਕੇ ਰਾਵਣ ਵਾਂਗ ਸੁਅੰਬਰ ਵਿਚ ਜਾਣ ਤੋਂ ਡਰ ਲੱਗਦਾ ਸੀਨਾ ਜੇਲ ਅੰਦਰਲੇ ਜੀਵਨ ਦਾ ਤਜਰਬਾ ਸੀ, ਨਾ ਜੇਲ ਅੰਦਰ ਵਰਤੀ ਜਾਂਦੀ ਵਿਸ਼ੇਸ਼ ਸ਼ਬਦਾਵਲੀ ਦਾਅਧੂਰਾ ਕੰਮ ਪੂਰਾ ਤਾਂ ਕਰਨਾ ਹੀ ਸੀਦੋਸਤਾਂ ਮਿੱਤਰਾਂ ਦੀ ਸਹਾਇਤਾ ਨਾਲ ਪੰਜਾਬ ਦੀਆਂ ਕਈ ਜੇਲ੍ਹਾਂ ਦਾ ਦੌਰਾ ਕਰਕੇ ਜੇਲ ਬਣਤਰ ਦੀ ਵਾਕਫੀ ਹਾਸਲ ਕੀਤੀਉਮਰ ਕੈਦ ਕੱਟ ਚੁੱਕੇ ਕਈ ਕੈਦੀਆਂ ਨਾਲ ਲੰਬੀਆਂ ਮੁਲਾਕਾਤਾਂ ਕਰਕੇ ਵਾਕਫ਼ੀਅਤ ਦੇ ਖੱਪਿਆਂ ਨੂੰ ਪੂਰਿਆਫੇਰ ਸੁਧਾਰ ਘਰ ਵਿਚ ਪ੍ਰਵੇਸ਼ ਕਰਨ ਦੀ ਹਿੰਮਤ ਜੁਟਾਈ

ਇੱਕ ਸਰਕਾਰੀ ਵਕੀਲ ਹੋਣ ਦੇ ਨਾਤੇ ਮੇਰਾ ਜ਼ਿਆਦਾ ਵਾਹ ਪੀੜਤ ਧਿਰ ਨਾਲ ਪੈਂਦਾ ਹੈਜੇਲ ਵਿਚ ਕੈਦੀਆਂ ਨੂੰ ਛੁੱਟੀਆਂ, ਕਿੱਤਾ ਸਿਖਲਾਈ ਅਤੇ ਕਾਨੂੰਨੀ ਸਹਾਇਤਾ ਆਦਿ ਦੀਆਂ ਸਹੂਲਤਾਂ ਮਿਲਦੀਆਂ ਹਨਪੀੜਤ ਧਿਰ ਨੂੰ ਇਨ੍ਹਾਂ ਸਹੂਲਤਾਂ ’ਤੇ ਇਤਰਾਜ਼ ਹੁੰਦਾ ਹੈਮੈਨੂੰ ਵੀ ਇਹੋ ਮਹਿਸੂਸ ਹੁੰਦਾ ਸੀ ਕਿ ਕੈਦੀਆਂ ਨੂੰ ਲੋੜ ਨਾਲੋਂ ਵੱਧ ਸਹੂਲਤਾਂ ਮਿਲ ਰਹੀਆਂ ਹਨਇਸ ਕਾਰਨ ਪੀੜਤ ਧਿਰ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਜਾ ਰਿਹਾ ਹੈਮੇਰਾ ਵਿਚਾਰ ਸੀ ਕਿ ਕੈਦੀਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਣਾ ਚਾਹੀਦਾ ਹੈਮੇਰੇ ਦਿਮਾਗ ਵਿਚ ਨਾਵਲ ਦੀ ਜੋ ਪਹਿਲੀ ਰੂਪਰੇਖਾ ਬਣੀ ਉਹ ਕੈਦੀਆਂ ਨੂੰ ਮਿਲਦੀਆਂ ਸਹੂਲਤਾਂ ਉੱਤੇ ਕਟਾਖਸ਼ ਕਰਨ ਦੀ ਸੀਜੇਲ ਜੀਵਨ ਬਾਰੇ ਅਧਿਐਨ ਕਰਦੇ ਕਰਦੇ ਮੇਰੇ ਹੱਥ ਵਿਚ ਸੁਪਰੀਮ ਕੋਰਟ ਦੇ ਦੋ ਮਹੱਤਵਪੂਰਨ ਫੈਸਲੇ ਲੱਗੇਇਨ੍ਹਾਂ ਫੈਸਲਿਆਂ ਦਾ ਨਾਂ ਸੁਨੀਲ ਬਤਰਾ ਬਨਾਮ ਦਿੱਲੀ ਪ੍ਰਸ਼ਾਸਨ ਹੈਇਨ੍ਹਾਂ ਕੇਸਾਂ ਦੇ ਫੈਸਲੇ ਸੁਪਰੀਮ ਕੋਰਟ ਦੇ ਬਹੁਤ ਹੀ ਆਦਰਯੋਗ ਜੱਜ ਜੋ ਕਿ ਆਪਣੇ ਕ੍ਰਾਂਤੀਕਾਰੀ ਫੈਸਲਿਆਂ ਲਈ ਪ੍ਰਸਿੱਧ ਹਨ, ਜਸਟਿਸ ਕ੍ਰਿਸ਼ਨਾ ਆਇਆਰ ਵੱਲੋਂ ਲਿਖੇ ਗਏ ਹਨਕੈਦੀਆਂ ਨੂੰ ਜੇਲਾਂ ਅੰਦਰ ਨਰਕਾਂ ਵਰਗਾ ਜੀਵਨ ਜਿਊਣ ਲਈ ਮਜਬੂਰ ਕੀਤਾ ਜਾਂਦਾ ਹੈ, ਇਸ ਤੱਥ ਦਾ ਇਨ੍ਹਾਂ ਫੈਸਲਿਆਂ ਵਿਚ ਭਰਪੂਰ ਜ਼ਿਕਰ ਹੈਇਹ ਤਰਕ ਸੰਗਤ ਫੈਸਲੇ ਪੜ੍ਹ ਕੇ ਮੇਰੇ ਰੋਂਗਟੇ ਖੜੇ ਹੋ ਗਏਮੇਰੇ ਵਿਚਾਰਾਂ ਨੇ ਪੂਰੀ ਤਰ੍ਹਾਂ ਪਲਟਾ ਖਾਧਾਮੈਨੂੰ ਗਿਆਨ ਹੋਇਆ ਕਿ ਮਿਲ ਰਹੀਆਂ ਸਹੂਲਤਾਂ ਦਾ ਆਨੰਦ ਕੁਝ ਗਿਣੇ ਚੁਣੇ ਸਾਧਨ ਸੰਪੰਨ ਲੋਕ ਹੀ ਮਾਣਦੇ ਹਨਬਾਕੀ ਕੈਦੀ ਗੰਦਗੀ ਦੇ ਕੀੜੇ ਬਣ ਕੇ ਰਹਿ ਜਾਂਦੇ ਹਨਪਹਿਲੀ ਯੋਜਨਾ ਰੱਦ ਕਰਕੇ ਮੈਂ ਨਵੀਂ ਯੋਜਨਾ ਉਲੀਕੀਨਵੀਂ ਰੂਪਰੇਖਾ ਵਿਚ ਸਾਧਨਹੀਨ ਕੈਦੀਆਂ ਦੇ ਦੁੱਖ ਦਰਦਾਂ ਦੀ ਪੇਸ਼ਕਾਰੀ ਕੀਤੀ

ਮਨੋਵਿਗਿਆਨ ਇਹ ਮੰਨ ਕੇ ਚੱਲਦਾ ਹੈ ਕਿ ਵਿਅਕਤੀ ਵਿਸ਼ੇਸ਼ ਪ੍ਰਸਥਿਤੀਆਂ ਦੇ ਦਬਾਅ ਹੇਠ ਆ ਕੇ ਜੁਰਮ ਕਰਦਾ ਹੈਪ੍ਰਸਥਿਤੀਆਂ ਮਾਨਸਿਕ, ਸਮਾਜਿਕ ਜਾਂ ਆਰਥਿਕ ਕੋਈ ਵੀ ਹੋ ਸਕਦੀਆਂ ਹਨਜੇਲ ਨਿਯਮ ਮੰਗ ਕਰਦੇ ਹਨ ਕਿ ਕੈਦੀ ਨੂੰ ਇੱਕ ਰੋਗੀ ਦੇ ਤੌਰ ’ਤੇ ਲਿਆ ਜਾਵੇ। ਉਸ ਦੀਆਂ ਸਮੱਸਿਆਵਾਂ ਨੂੰ ਸਮਝਿਆ ਜਾਵੇ ਅਤੇ ਫਿਰ ਉਨ੍ਹਾਂ ਦਾ ਹੱਲ ਕੀਤਾ ਜਾਵੇਜੇਲ ਵਿਚ ਕੈਦੀ ਨੂੰ ਸੁਧਰਨ ਦੇ ਮੌਕੇ ਦਿੱਤੇ ਜਾਣ ਅਤੇ ਉਸ ਨੂੰ ਇੱਕ ਚੰਗਾ ਸ਼ਹਿਰੀ ਬਣਾ ਕੇ ਬਾਹਰ ਭੇਜਿਆ ਜਾਵੇਇਹ ਤਾਂ ਸੰਭਵ ਹੋ ਸਕਦਾ ਹੈ ਜੇ ਜੇਲ ਅਧਿਕਾਰੀ ਅਤੇ ਕਰਮਚਾਰੀ ਮਨੋ-ਵਿਗਿਆਨ, ਸਿਹਤ ਵਿਗਿਆਨ ਅਤੇ ਤਨਾਅ ਵਿਗਿਆਨ ਦੇ ਨਾਲ ਨਾਲ ਆਪਣੇ ਕਿੱਤੇ ਦੀਆਂ ਬਰੀਕੀਆਂ ਤੋਂ ਜਾਣੂ ਹੋਣ, ਨਾਲੇ ਚੰਗਾ ਵੇਤਨ ਪਾਉਂਦੇ ਹੋਣਬਜਟ, ਸਿੱਖਿਆ, ਉਚਿਤ ਵੇਤਨ ਦੀ ਘਾਟ ਦੇ ਨਾਲ ਨਾਲ ਜੇਲ ਕਰਮਚਾਰੀਆਂ ਨੂੰ ਜੇਲ੍ਹਾਂ ਅੰਦਰ ਬੈਰਕਾਂ ਅਤੇ ਸਟਾਫ ਦੀ ਕਮੀ ਵਰਗੀਆਂ ਸਮੱਸਿਆਵਾਂ ਨਾਲ ਵੀ ਦੋ ਚਾਰ ਹੋਣਾ ਪੈ ਰਿਹਾ ਹੈਕੈਦੀਆਂ ਵਾਂਗ ਜੇਲ ਕਰਮਚਾਰੀਆਂ ਦੀ ਹਾਲਤ ਵੀ ਤਰਸਯੋਗ ਹੈਜੇਲ ਪ੍ਰਸ਼ਾਸਨ ਨਾਲ ਜੁੜੇ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਵੀ ਮੈਂ ਸ਼ਿੱਦਤ ਨਾਲ ਇਸ ਨਾਵਲ ਵਿਚ ਪੇਸ਼ ਕੀਤਾ ਹੈਸੁਧਾਰ ਘਰ ਤੋਂ ਪਹਿਲਾਂ ਲਿਖਿਆ ਗਿਆ ਸਾਹਿਤ ਇੱਕ ਪਾਸੜ ਸੀਉਹ ਕੇਵਲ ਕੈਦੀਆਂ ਦੇ ਪੱਖ ਨੂੰ ਪੇਸ਼ ਕਰਦਾ ਸੀਉਸ ਸਾਹਿਤ ਵਿਚ ਜੇਲ ਕਰਮਚਾਰੀਆਂ ਨੂੰ ਜ਼ਾਲਮ ਦਿਖਾਇਆ ਗਿਆ ਸੀਆਪਣੇ ਇਸ ਬਿਰਤਾਂਤ ਰਾਹੀਂ ਮੈਂ ਇਹ ਸਿੱਧ ਕੀਤਾ ਹੈ ਕਿ ਕੈਦੀਆਂ ਉੱਪਰ ਹੁੰਦੇ ਅੱਤਿਆਚਾਰਾਂ ਲਈ ਵਿਅਕਤੀ ਦੀ ਥਾਂ ਸਟੇਟ ਜ਼ਿੰਮੇਵਾਰ ਹੈਸ਼ਾਇਦ ਇਹੋ ਵਿਸ਼ੇਸ਼ਤਾ ਇਸ ਨਾਵਲ ਨੂੰ ਹੋਰ ਸਾਹਿਤ ਨਾਲੋਂ ਵੱਖਰਾਉਂਦੀ ਹੈ

ਜੁਰਮ ਵਿਗਿਆਨ ਮੁਜਰਮਾਂ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਚੱਲਦਾ ਹੈਪਹਿਲੀ ਕਿਸਮ ਦੇ ਮੁਜਰਮ ਉਹ ਹਨ ਜੋ ਕਿਸੇ ਵਿਸ਼ੇਸ਼ ਪ੍ਰਸਥਿਤੀ ਕਾਰਨ ਜੁਰਮ ਕਰਨ ਦੀ ਗਲਤੀ ਕਰ ਬੈਠਦੇ ਹਨ ਅਤੇ ਪਿੱਛੋਂ ਪਸ਼ਚਾਤਾਪ ਕਰਦੇ ਰਹਿੰਦੇ ਹਨਦੂਜੀ ਕਿਸਮ ਵਿਚ ਉਹ ਮੁਜਰਮ ਆਉਂਦੇ ਹਨ ਜਿਨ੍ਹਾਂ ਨੇ ਜੁਰਮ ਨੂੰ ਪੇਸ਼ੇ ਦੇ ਤੌਰ ’ਤੇ ਅਪਣਾ ਲਿਆ ਹੁੰਦਾ ਹੈਇਨ੍ਹਾਂ ਨੂੰ ਪੇਸ਼ਾਵਰ ਮੁਜਰਮ ਆਖਿਆ ਜਾਂਦਾ ਹੈਕਾਨੂੰਨ ਅਤੇ ਸਮਾਜ ਇਨ੍ਹਾਂ ਨੂੰ ਨਫ਼ਰਤ ਕਰਦਾ ਹੈ, ਅਤੇ ਸਾਰੀ ਉਮਰ ਲਈ ਚਾਰ ਦੀਵਾਰੀ ਵਿਚ ਬੰਦ ਰੱਖਣਾ/ਹੋਇਆ ਦੇਖਣਾ ਚਾਹੁੰਦਾ ਹੈਸੁਧਾਰ ਘਰ ਨਾਵਲ ਵਿਚ ਮੈਂ ਇਨ੍ਹਾਂ ਪੇਸ਼ਾਵਰ ਮੁਜਰਮਾਂ ਦਾ ਪੱਖ ਪੇਸ਼ ਕਰਕੇ ਸਿੱਧ ਕੀਤਾ ਹੈ ਕਿ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਮੁਜਰਮ ਨਹੀਂ ਬਣਦਾਭੈੜੇ ਤੋਂ ਭੈੜਾ ਵਿਅਕਤੀ ਵੀ ਨਾ ਪੁਲਿਸ ਦੀ ਮਾਰ ਖਾਣਾ ਚਾਹੁੰਦਾ ਹੈ ਅਤੇ ਨਾ ਹੀ ਬੰਧਕ ਜੀਵਨ ਜਿਊਣਾ ਚਾਹੁੰਦਾ ਹੈਪਰ ਸਮਾਜ ਅਤੇ ਸਟੇਟ ਉਨ੍ਹਾਂ ਨੂੰ ਇੱਜ਼ਤਕਾਰ ਜ਼ਿੰਦਗੀ ਜਿਊਣ ਦੇ ਮੌਕੇ ਹੀ ਉਪਲਬਧ ਨਹੀਂ ਕਰਾਉਂਦੀਕਸੂਰ ਉਨ੍ਹਾਂ ਦਾ ਨਹੀਂ, ਪ੍ਰਬੰਧ ਦਾ ਹੈਮੈਂ ਅਜਿਹੇ ਸਮਾਜ ਦੀ ਸਿਰਜਣਾ ਦਾ ਸੁਪਨਾ ਲਿਆ ਹੈ ਜਿੱਥੇ ਕਿਸੇ ਇਨਸਾਨ ਨੂੰ ਜੁਰਮ ਕਰਨ ਲਈ ਮਜਬੂਰ ਹੋਣਾ ਤਾਂ ਦੂਰ, ਜੁਰਮ ਕਰਨ ਲਈ ਸੋਚਣਾ ਤੱਕ ਨਾ ਪਵੇ

ਭਾਰਤੀ ਸਾਹਿਤ ਅਕਾਦਮੀ ਦੇ ਇਸ ਗੌਰਵਮਈ ਪੁਰਸਕਾਰ ਨਾਲ ਮੇਰੀ ਇੱਕ ਪੱਖੀ ਸੋਚ ਨੂੰ ਹੁੰਘਾਰਾ ਮਿਲਿਆ ਹੈਭਾਰਤੀ ਅਕਾਦਮੀ ਦੇ ਉੱਦਮ ਨਾਲ ਜਦੋਂ ਇਹ ਸੋਚ ਹੋਰ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਸਮੁੱਚੇ ਭਾਰਤ ਵਿਚ ਫੈਲੇਗੀ ਤਾਂ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜੂਝਣ ਦੀ ਪ੍ਰੇਰਨਾ ਮਿਲੇਗੀਇਹ ਮੇਰੇ ਉਦੇਸ਼ ਦੀ ਪ੍ਰਾਪਤੀ ਲਈ ਅਹਿਮ ਕਦਮ ਹੋਵੇਗਾ

ਆਪਣੀ ਖੁਸ਼ੀ ਮੈਂ ਸਾਰੇ ਸਾਹਿਤ ਜਗਤ ਨਾਲ ਸਾਂਝੀ ਕਰਦਾ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3089)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਮਿੱਤਰ ਸੈਨ ਮੀਤ

ਮਿੱਤਰ ਸੈਨ ਮੀਤ

Ludhiana, Punjab, India.
Phone: (91 - 98556 - 31777)
Email: (mittersainmeet@hotmail.com)