HarjitSingh7ਅਸੀਂ ਵਨਾਕਾ ਦਾ ਪਜ਼ਲ ਵਰਲਡ ਦੇਖਣ ਲਈ ਉਤਾਵਲੇ ਸੀ। ਇਸ ਲਈ ਟਿਕਟਾਂ ਲਈਆਂ ਅਤੇ ...
(16 ਅਕਤੂਬਰ 2025)

 

ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟ ਚਰਚ ਦਾ ਆਲਾ ਦੁਆਲਾ ਗਾਹੁਣ ਉਪਰੰਤ ਮੇਰਾ ਮਨ ਨਿਊਜ਼ੀਲੈਂਡ ਦੇ ਹੋਰ ਸ਼ਹਿਰ ਦੇਖਣ ਲਈ ਉਤਾਵਲਾ ਹੋ ਗਿਆਵਨਾਕਾ ਬਾਰੇ ਸੁਣਿਆ ਤਾਂ ਮਨ ਇਹ ਸ਼ਹਿਰ ਦੇਖਣ ਲਈ ਸੋਚਣ ਲੱਗ ਗਿਆ ਕਰਾਈਸਟਚਰਚ, ਜਿੱਥੇ ਮੈਂ ਰਹਿੰਦਾ ਹਾਂ, ਤੋਂ ਵਨਾਕਾ 420 ਕਿਲੋਮੀਟਰ ਦੀ ਦੂਰੀ ’ਤੇ ਹੈਆਉਣ ਜਾਣ ਦਾ ਰਸਤਾ 840 ਕਿਲੋਮੀਟਰ ਬਣ ਗਿਆਫੈਸਲਾ ਹੋਇਆ ਕਿ ਸਵੇਰੇ ਛੇਤੀ ਚਲਿਆ ਜਾਵੇਪਜ਼ਲ ਵਰਲਡ ਜ਼ਰੂਰ ਦੇਖਣਾ ਹੈਜੇਕਰ ਛੇਤੀ ਵਿਹਲੇ ਹੋ ਗਏ ਤਾਂ ਵਾਪਸ ਆ ਜਾਵਾਂਗੇ, ਨਹੀਂ ਤਾਂ ਰਾਤ ਕਿਸੇ ਹੋਟਲ ਵਿੱਚ ਰਹਾਂਗੇਫੈਸਲਾ ਮੌਕੇ ’ਤੇ ਕੀਤਾ ਜਾਵੇਗਾ

ਮਿਥੇ ਦਿਨ ਅਸੀਂ ਸਵੇਰੇ ਸੱਤ ਵਜੇ ਚੱਲ ਪਏਦੁਪਹਿਰ ਦਾ ਖਾਣਾ ਨਾਲ ਲੈ ਗਏੇਨਿਊਜ਼ੀਲੈਂਡ ਦੀਆਂ ਸੜਕਾਂ, ਸਾਊਥ ਆਈਲੈਂਡ ਭਾਵੇਂ ਸਿੰਗਲ ਲੇਨ ਹੀ ਹਨ ਅਤੇ ਹਰ ਚਾਰ ਕਿਲੋਮੀਟਰ ਬਾਅਦ, ਗੱਡੀ ਕਰਾਸ ਕਰਨ ਦਾ ਰਸਤਾ ਬਣਾਇਆ ਹੈ ਪਰ ਹਨ ਵਧੀਆਗੱਡੀ 120 ਕਿਲੋਮੀਟਰ ਦੀ ਰਫਤਾਰ ਸਮਤਲ ਚਲਦੀ ਹੈਮਿਥੀ ਲਿਮਟ ਤੋਂ ਜ਼ਿਆਦਾ ਸਪੀਡ ’ਤੇ ਚਲਦੀ ਗੱਡੀ ਦਾ ਚਲਾਨ ਕੀਤਾ ਜਾਂਦਾ ਹੈਸੜਕਾ ’ਤੇ ਟੋਲ ਟੈਕਸ ਨਹੀਂ ਹੈਟੋਲ ਟੈਕਸ ਤੋਂ ਬਿਨਾਂ ਹੀ ਸੜਕਾਂ ਦਾ ਰੱਖ ਰਖਾਵ ਵਧੀਆ ਹੈਪੰਜਾਬ ਵਿੱਚ ਭਾਰੀ ਟੋਲ ਟੈਕਸ ਦੇ ਬਾਵਜੂਦ ਸੜਕਾਂ ਦੀ ਹਾਲਤ ਕੰਮ ਚਲਾਉ ਹੈਰਸਤੇ ਵਿੱਚ ਮੈਂ ਪਜ਼ਲ ਵਰਲਡ ਦਾ ਪੰਜਾਬੀ ਵਿੱਚ ਉਲਥਾ ਕਰ ਰਿਹਾ ਸੀ, ਜੋ ਬੁਝਾਰਤ ਸੰਸਾਰ ਹੀ ਬਣਦਾ ਸੀਉਲਥਾ ਸਹੀ ਨਹੀਂ ਸੀ ਲਗਦਾ ਪਰ ਹੋਰ ਕੋਈ ਨਾਂ ਸੁਝ ਵੀ ਨਹੀਂ ਰਿਹਾਵੈਸੇ ਤਾਂ ਕੁਦਰਤ ਦਾ ਰਚਿਆ ਬਹੁਤ ਕੁਛ ਬੁਝਾਰਤ ਹੈ।

ਤਿੰਨ ਕੁ ਘੰਟਿਆਂ ਦੇ ਸਫਰ ਤੋਂ ਬਾਅਦ ਟਿੱਕਾ ਪੂ ਲੇਕ ’ਤੇ ਪਹੁੰਚ ਗਏਇਹ ਸ਼ਬਦ ਨਿਊਜ਼ੀਲੈਂਡ ਦੇ ਅਸਲ ਬਾਸਸ਼ਿੰਦੇ ਮਾਊਰੀਆ ਦੀ ਮਾਉਰੀ ਭਾਸ਼ਾ ਦਾ ਹੈ, ਜਿਸਦਾ ਮਤਲਬ ਹੈ ਹਰੇ ਹੀਰੇ ਦਾ ਹਾਰਟਿੱਕਾ ਪੂ ਨਾਂ ਬਾਰੇ ਇੱਕ ਕਹਾਣੀ ਹੈ ਕਿ ਇੱਕ ਉੱਚ ਖਾਨਦਾਨ ਦੀ ਨੂੰਹ ਦਾ ਇੱਕ ਪਵਿੱਤਰ ਹਰੇ ਰੰਗ ਦੇ ਹੀਰੇ ਦਾ ਹਾਰ ਇਸ ਝੀਲ ਵਿੱਚ ਗਵਾਚ ਗਿਆ ਸੀਨੀਲਾ ਪਾਣੀ ਉਸ ਵਿਚ ਗਵਾਚੇ ਹਾਰ ਦੇ ਕਾਰਨ ਹੈਇਸ ਨੂੰ ਨੀਲੀ ਝੀਲ ਵੀ ਕਿਹਾ ਜਾਂਦਾ ਹੈ ਕਿਉਂਕਿ ਦੇਖਣ ’ਤੇ ਇਸਦੇ ਪਾਣੀ ਦਾ ਰੰਗ ਨੀਲੀ ਭਾਅ ਮਾਰਦਾ ਹੈਇਸ ਝੀਲ ਦੀ ਖੂਬਸੂਰਤੀ ਦੇਖਣ ਵਾਲੀ ਹੈਸਾਫ ਪਾਣੀ, ਪਿੱਛੇ ਪਹਾੜ ਅਤੇ ਜੰਗਲ ਇਸਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਦਿੰਦੇ ਹਨਸਾਡੀ ਮੰਜ਼ਿਲ ਅਜੇ ਦੂਰ ਸੀ, ਇਸ ਲਈ ਇੱਥੇ ਖਾਣਾ ਖਾਧਾ ਅਤੇ ਅਗਾਂਹ ਚੱਲ ਪਏ

ਕੁਛ ਸਮੇਂ ਬਾਅਦ ਝੀਲ ਪੁਕਾਕੀ ਆ ਗਈਮੋਉਰੀ ਭਾਸ਼ਾ ਵਿੱਚ ਇਸਦਾ ਮਤਲਬ ਹੈ, ਨਦੀ ਦਾ ਮੂੰਹਇਹ ਵੀ ਬਹੁਤ ਹੀ ਖੂਬਸੂਰਤ ਥਾਂ ਹੈਇਸਦੀ ਬਣਤਰ ਅੰਗਰੇਜ਼ੀ ਦੇ ਜ਼ੈੱਡ ਅੱਖਰ ਵਰਗੀ ਹੈ ਇਸਦਾ ਨੀਲਾ ਪਾਣੀ ਹੈਝੀਲ ਕਾਫੀ ਡੂੰਘੀ ਹੈਆਲੇ ਦਵਾਲੇ ਪਹਾੜ ਹਨਇਸ ਬਾਰੇ ਮਾਊਰੀ ਕਹਾਣੀ ਹੈ ਕਿ ਇਸ ਨੂੰ ਇੱਕ ਦਿਓ ਨੇ ਬਣਾਇਆ ਸੀਝੀਲ ਦਾ ਪਾਣੀ ਵਧਦਾ ਘਟਦਾ ਰਹਿੰਦਾ ਹੈ, ਜਿਸਦਾ ਕਾਰਨ ਉਸ ਦਿਉ ਦਾ ਦਿਲ ਅਜੇ ਵੀ ਧੜਕਦਾ ਹੈਜਦੋਂ ਕਿ ਅਸਲ ਕਾਰਨ ਕਈ ਹਨ ਜਿਵੇਂ ਤੇਜ਼ ਹਵਾਵਾਂ ਦਾ ਵਗਣਾ ਅਤੇ ਆਲੇ ਦਵਾਲੇ ਪਹਾੜਾਂ ਦੇ ਵਾਤਾਵਰਣ ਦਾ ਦਬਾਅ ਆਦਿਇਸ ਝੀਲ ਦਾ ਪਾਣੀ 99.9 ਪ੍ਰਤੀਸ਼ਤ ਸਾਫ ਅਤੇ ਪੀਣ ਯੋਗ ਹੈਮੈਨੂੰ ਆਪਣੇ ਪੰਜਾਬ ਦਾ ਪਲੀਤ ਹੋਇਆ ਪਾਣੀ, ਮਿੱਟੀ ਅਤੇ ਹਵਾ ਚੇਤੇ ਆ ਗਿਆਕਦੇ ਅਸੀਂ ਵੀ ਬੁੱਕ ਭਰ ਕੇ ਖਾਲ਼ ਵਿੱਚੋਂ ਪਾਣੀ ਪੀ ਲਈਦਾ ਸੀ

ਇੱਥੇ ਵਰਨਣਯੋਗ ਹੈ ਕਿ ਬ੍ਰਿਟਿਸ਼ ਅਤੇ ਨਿਊਜ਼ੀਲੈਂਡ ਦੇ ਅਸਲ ਬਾਸ਼ਿੰਦੇ ਮਾਉਰੀਆ ਵਿਚਕਾਰ ਹੋਈ ਸੰਧੀ ਮੁਤਾਬਿਕ ਉਹਨਾਂ ਦੀ ਭਾਸ਼ਾ ਮਾਊਰੀ ਨੂੰ ਅੰਗਰੇਜ਼ੀ ਦੇ ਬਰਾਬਰ ਸਥਾਨ ਦਿੱਤਾ ਗਿਆ ਹੈਸਾਈਨ ਬੋਰਡਾ ’ਤੇ ਵੀ ਅੰਗਰੇਜ਼ੀ ਅਤੇ ਮਾਊਰੀ ਭਾਸ਼ਾ ਵਰਤੀ ਜਾਂਦੀ ਹੈ

ਅਸੀਂ ਤਿੰਨ ਕੁ ਵਜੇ ਵਨਾਕਾ ਪਹੁੰਚ ਗਏਇਹ ਨਿਉਜ਼ੀਲੈਂਡ ਦੇ ਸਾਊਥ ਟਾਪੂ ਦਾ ਖੂਬਸੂਰਤ ਕਸਬਾ ਹੈਇੱਥੇ ਪਾਣੀ ਦੀਆਂ ਖੇਡ, ਪਹਾੜਾਂ ’ਤੇ ਚੜ੍ਹਨਾ ਅਤੇ ਸਕੀਇੰਗ ਆਦਿ ਗਰਮੀਆਂ ਅਤੇ ਸਰਦੀਆਂ ਦੀਆਂ ਮਸ਼ਹੂਰ ਖੇਡਾਂ ਹਨਝੀਲ ਵਿੱਚ ਖੜ੍ਹਾ ਇਕੱਲਾ ਦਰੱਖਤ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈਸ਼ਾਇਦ ਨਿਊਜ਼ੀਲੈਂਡ ਦੇ ਇਸ ਦਰੱਖਤ ਦੀਆਂ ਸਭ ਤੋਂ ਵੱਧ ਫੋਟੋ ਖਿਚੀਆਂ ਗਈਆਂ ਹਨਇਸਦੀ ਖੂਬਸੂਰਤੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਹੋਈ, ਜਿਨ੍ਹਾਂ ਵਿੱਚੋਂ ਲਾਰਡ ਆਫ ਰਿੰਗਜ਼, ਮਿਸ਼ਨ ਇਮਪੌਸੀਬਲ ਅਤੇ ਨੌਰਦਨ ਲਾਈਟਸ ਆਦਿ ਹਨਕਈ ਮਸ਼ਹੂਰ ਹਸਤੀਆਂ ਇੱਥੇ ਰਹਿੰਦੀਆਂ ਹਨਇੱਥੇ ਫਰੀ ਟਾਇਲਟ ਵੀ ਸਨ ਅਤੇ ਪੇਡ ਵੀ

ਪੰਜਾਬੀਆਂ ਬਾਰੇ ਮਸ਼ਹੂਰ ਹੈ ਕਿ ਇਨ੍ਹਾਂ ਦਾ ਧਿਆਨ ਹੇਰਾਫੇਰੀ ਵੱਲ ਹੀ ਰਹਿੰਦਾ ਹੈ ਪਰ ਮੈਂ ਦੇਖਿਆ ਗੋਰੇ ਲੋਕ ਵੀ ਸਾਡੇ ਵਰਗੇ ਹੀ ਹਨਟਾਇਲਟ ਵਰਤਣ ਦੀ ਫੀਸ ਇੱਕ ਡਾਲਰ ਸੀਇੱਕ ਵਿਅਕਤੀ ਨੇ ਟਾਇਲਟ ਵਰਤਣ ਉਪਰੰਤ ਉਸਦਾ ਦਰਵਾਜਾ ਬੰਦ ਨਹੀਂ ਹੋਣ ਦਿੱਤਾ ਅਤੇ ਹੱਥ ਨਾਲ ਫੜ ਕੇ ਰੱਖਿਆ ਅਤੇ ਫਿਰ ਆਪਣੀ ਸਾਥਣ ਨੂੰ ਅਵਾਜ਼ ਮਾਰੀਫਿਰ ਇਹ ਹੀ ਤਰਕੀਬ ਤੀਜੇ ਲਈ ਵਰਤੀ ਗਈਉਹਨਾਂ ਨੇ ਦੋ ਡਾਲਰ ਬਚਾ ਲਏ

ਚਲੋ ਹੁਣ ਇੱਕ ਪੰਜਾਬੀ ਦਾ ਕਿੱਸਾ ਸੁਣਾਉਂਦਾ ਹਾਂਇੱਕ ਪੰਜਾਬੀ ਲੜਕਾ, ਭਾਰਤ ਤੋਂ ਆਏ ਆਪਣੇ ਪਿਤਾ ਨੂੰ ਘੁਮਾਉਣ ਲੈ ਗਿਆਰਾਹ ਵਿੱਚ ਪਟਰੋਲ ਪਾਉਣ ਲਈ ਰੁਕੇਬਹੁਤੇ ਪਟਰੋਲ ਪੰਪਾਂ ਤੇ ਕਰਿੰਦਾ ਨਹੀਂ ਹੁੰਦਾਬਾਪੂ ਨੇ ਪੁੱਛਿਆ, ਪੁੱਤਰਾ, ਇੱਥੇ ਤਾਂ ਕੋਈ ਹੈ ਹੀ ਨਹੀਂ, ਜਿੰਦਾ ਮਰਜ਼ੀ ਹੇਰਾਫੇਰੀ ਕਰ ਲਉ।”

ਬਾਪੂ, ਇੱਥੇ ਹੇਰਾ ਫੇਰੀ ਨਹੀਂ ਹੁੰਦੀਇਹ ਪੰਜਾਬ ਨਹੀਂ, ਨਿਊਜ਼ੀਲੈਂਡ ਹੈਮੁੰਡੇ ਨੇ ਜਵਾਬ ਦਿੱਤਾ

ਅਸੀਂ ਵਨਾਕਾ ਦਾ ਪਜ਼ਲ ਵਰਲਡ ਦੇਖਣ ਲਈ ਉਤਾਵਲੇ ਸੀਇਸ ਲਈ ਟਿਕਟਾਂ ਲਈਆਂ ਅਤੇ ਅੰਦਰ ਚਲੇ ਗਏਸੀਨੀਅਰ ਸਿਟੀਜ਼ਨਜ਼ ਲਈ ਟਿਕਟਾਂ ਵਿੱਚ ਛੋਟ ਸੀਟਿਕਟ ਕਲਰਕ ਨੇ ਬਿਨਾਂ ਕੋਈ ਸਬੂਤ ਮੰਗਿਆ, ਦੋ ਟਿਕਟਾਂ ਸੀਨੀਅਰ ਸਿਟੀਜ਼ਨਜ਼ ਦੀਆਂ ਦੇ ਦਿੱਤੀਆਂ ਅਤੇ ਹੱਥਾਂ ਉੱਤੇ ਮੁਹਰਾਂ ਲਾ ਦਿੱਤੀਆਂਅੰਦਰ ਵੜਨ ਤੋਂ ਪਹਿਲਾਂ ਹੀ ਇੱਕ ਝੁਕਿਆ ਹੋਇਆ ਕਮਰਾ ਦਿਖਾਈ ਦਿੰਦਾ ਹੈਗੇਟ ’ਤੇ ਟਿਕਟਾਂ ਚੈੱਕ ਕਰਨ ਵਾਲਾ ਕੋਈ ਵੀ ਨਹੀਂ ਸੀਸਕੈਨਿੰਗ ਮਸ਼ੀਨ ਦੇ ਅੰਦਰ ਹੱਥ ਕੀਤਾ ਅਤੇ ਦਰਵਾਜ਼ਾ ਖੁੱਲ੍ਹ ਗਿਆਅੰਦਰ ਵੜਦਿਆਂ ਹੀ ਫਰਸ਼ ’ਤੇ ਖਲੋਣਾ ਔਖਾ ਹੋ ਗਿਆਸਾਰੇ ਜਣੇ ਮਸਾਂ ਹੀ ਡਿਗਣੋ ਬਚੇਇਹ ਚਮਤਕਾਰ ਨਹੀਂ, ਬਲਕਿ ਅੱਖਾਂ ਦਾ ਭਰਮ ਸੀ

ਫਿਰ ਇੱਕ ਹਾਲ ਵਿੱਚ ਗਏ, ਜਿੱਥੇ 168 ਤਸਵੀਰਾਂ ਲੱਗੀਆਂ ਹੋਈਆਂ ਸਨਇਸ ਤਰ੍ਹਾਂ ਲਗਦਾ ਸੀ ਜਿਵੇਂ ਉਹ ਤਸਵੀਰਾਂ ਤੁਹਾਡਾ ਪਿੱਛਾ ਕਰ ਰਹੀਆਂ ਹੋਣਇਸ ਬਾਰੇ ਉੱਥੇ ਲਿਖਿਆ ਹੋਇਆ ਸੀ ਕਿ ਇਹ ਦੁਨੀਆ ਤਾਂ ਇੱਕੋ ਇੱਕ ਇਸ ਤਰ੍ਹਾਂ ਦਾ ਹਾਲ ਹੈਇੱਕ ਕਮਰੇ ਵਿੱਚ ਕੰਧ ਨਾਲ ਲੱਕੜ ਦੇ ਤਿੰਨ ਪੀਸ ਰੱਖੇ ਸਨ, ਉਹਨਾਂ ’ਤੇ ਪਾਣੀ ਹੇਠਾਂ ਤੋਂ ਉੱਪਰ ਜਾ ਰਿਹਾ ਸੀਅਸਲ ਵਿੱਚ ਇਹ ਸਾਰਾ ਕੁਛ ਅੱਖਾਂ ਦਾ ਭਰਮ ਹੈਮਿਸਾਲ ਦੇ ਤੌਰ ’ਤੇ ਹੇਠਾਂ ਤੋਂ ਉੱਪਰ ਜਾਣ ਵਾਲੇ ਕਮਰੇ ਦਾ ਫਰਸ਼ ਅਸਲ ਵਿੱਚ 15-20 ਡਿਗਰੀ ਤਿਰਛੇ ਬਣੇ ਹੋਏ ਹਨਅੰਦਰੋਂ ਖਿੜਕੀਆਂ ਤੇ ਦਰਵਾਜ਼ੇ ਇਸ ਤਰ੍ਹਾਂ ਲਾਏ ਹੋਏ ਹਨ ਕਿ ਅੱਖਾਂ ਨੂੰ ਲਗਦਾ ਹੈ ਕਿ ਕਮਰਾ ਸਿੱਧਾ ਹੈਇਸ ਤਰ੍ਹਾਂ ਪਾਣੀ ਹੇਠਾਂ ਹੀ ਜਾ ਰਿਹਾ ਹੁੰਦਾ ਹੈ ਪਰ ਸਾਡਾ ਦਿਮਾਗ ਫਰਸ਼ ਨੂੰ ਸਿੱਧਾ ਮੰਨ ਕੇ ਪਾਣੀ ਹੇਠਾਂ ਤੋਂ ਉੱਪਰ ਵਗ ਰਿਹਾ ਦਿਸਦਾ ਹੈਇਸੇ ਤਰ੍ਹਾਂ ਗੇਂਦ ਹੇਠਾਂ ਤੋਂ ਉੱਪਰ ਜਾਂਦਾ ਹੈਇੱਥੇ ਫਰਸ਼ ਦੀ ਢਲਾਨ ਅਸਲ ਹੁੰਦੀ ਹੈ ਪਰ ਕੰਧਾਂ ਅਤੇ ਛੱਤ ਦੀ ਸਜਾਵਟ ਅਜਿਹੀ ਹੁੰਦੀ ਹੈ ਕਿ ਦਿਮਾਗ ਸਮਝਦਾ ਹੈ ਕਿ ਫਰਸ਼ ਸਿੱਧਾ ਹੈਇਸ ਤਰ੍ਹਾਂ ਦਿਮਾਗ ਅਤੇ ਅੱਖਾਂ ਵਿਚਕਾਰ ਭਰਮ ਪੈਦਾ ਹੋ ਜਾਂਦਾ ਹੈਰਬੜ ਬੈਂਡ ਆਦਿ ਚੀਜ਼ਾਂ ਤੋਂ ਬਣਾਈਆਂ ਖਾਣ ਵਾਲੀਆਂ ਚੀਜ਼ਾਂ ਅਸਲ ਚੀਜ਼ਾਂ ਦਾ ਭੁਲੇਖਾ ਪਾਉਂਦੀਆਂ ਹਨਚਿੱਟੇ ਪੇਂਟ ਕੀਤੇ ਥੰਮ੍ਹਾਂ ਵਿਚਾਲੇ ਮੂਰਤੀਆਂ ਬਣੀਆਂ ਹੋਈਆਂ ਦਾ ਭੁਲੇਖਾ ਪਾਉਂਦੀਆਂ ਹਨਅਜਿਹਾ ਹੋਰ ਬਹੁਤ ਕੁਛ ਹੈ, ਜੋ ਦੇਖਣਯੋਗ ਹੈ

ਬਾਹਰਲੇ ਪਾਸੇ ਵੱਖ ਵੱਖ ਚਾਰ ਰੰਗ ਦੇ ਲਾਲ, ਹਰਾ, ਨੀਲਾ ਅਤੇ ਪੀਲਾ ਟਾਵਰ ਲੱਭਣੇ ਸਨਜਿਨ੍ਹਾਂ ਨੂੰ ਲੱਭਦਿਆਂ ਸਾਰਾ ਸਮਾਂ ਲੱਗ ਗਿਆ ਅਤੇ ਪੰਜ ਵਜੇ ਪਜ਼ਲ ਵਰਲਡ ਬੰਦ ਹੋ ਗਿਆ

ਜੇਕਰ ਮੈਨੂੰ ਦੋ ਲਾਈਨਾਂ ਵਿੱਚ ਨਿਊਜ਼ੀਲੈਂਡ ਦੀ ਸੁੰਦਰਤਾ ਬਾਰੇ ਪੁੱਛਿਆ ਜਾਵੇ ਤਾਂ ਮੈਂ ਕਹਾਂਗਾ, ਇਹ ਇੱਕ ਪੇਂਟਿੰਗ ਵਾਂਗ ਹੈ, ਜਿਸ ਵਿੱਚ ਕੁਦਰਤ ਨੇ ਪੈਨਸਲ ਨਾਲ ਪੇਟਿੰਗ ਬਣਾ ਕੇ ਰੰਗ ਭਰ ਦਿੱਤੇ ਹੋਣ

ਅਸੀਂ ਵਾਪਸ ਜਾਣ ਦਾ ਫੈਸਲਾ ਕਰ ਲਿਆਰਾਹ ਵਿੱਚ ਸ਼ਹਿਰ ਅਸ਼ਬਰਟਨ ਕੁਛ ਚਿਰ ਠਹਿਰ ਕੇ ਚਾਹ ਪੀ ਕੇ ਰਾਤ ਦੇ 11 ਵਜੇ ਘਰ ਪਹੁੰਚ ਗਏਇੱਕ ਦਿਨ ਵਿੱਚ 850 ਕਿਲੋਮੀਟਰ ਦਾ ਸਫਰ ਔਖਾ ਸੀ ਪਰ ਮੇਰੇ ਬੇਟੇ ਨੇ ਇਹ ਕਰ ਵਿਖਾਇਆਇਸਦਾ ਕਰੈਡਿਟ ਉਸ ਨੂੰ, ਸੜਕਾਂ ਨੂੰ ਅਤੇ ਸੜਕ ਦੇ ਨਿਯਮਾਂ ਨੂੰ ਮੰਨਣ ਵਾਲੇ ਲੋਕਾਂ ਨੂੰ ਜਾਂਦਾ ਹੈ

*       *       *

ਰੱਬ ਦੇ ਬੰਦੇ

ਸਾਰੀ ਰਾਤ ਜਬਰਦਸਤ ਹਨੇਰੀ ਵਗਦੀ ਰਹੀ। ਖਿੜਕੀਆਂ ਦਰਵਾਜ਼ੇ ਬੰਦ ਹੋਣ ਦੇ ਬਾਵਜੂਦ ਦਫਤਰ ਦੇ ਮੇਜ਼, ਕੁਰਸੀਆਂ ਅਤੇ ਫਰਸ਼ ਮਿੱਟੀ ਨਾਲ ਭਰ ਗਏਇਹੋ ਹਾਲ ਦਫਤਰ ਦੇ ਨਾਲ ਬਣੇ ਇੱਕ ਧਾਰਮਿਕ ਅਸਥਾਨ ਦਾ ਸੀ। ਸਰਕਾਰੀ ਦਫਤਰ ਦਾ ਸੇਵਾਦਾਰ, ਜਿਸਦੀ ਡਿਊਟੀ ਦਫਤਰ ਦੀ ਸਫਾਈ ਕਰਨਾ ਸੀ, ਅੱਜ ਸਵੇਰ ਦੇ ਦਸ ਵਜੇ ਤਕ ਧਾਰਮਿਕ ਅਸਥਾਨ ਨੂੰ ਪੂਰੀ ਮਿਹਨਤ ਨਾਲ ਸਾਫ ਕਰਕੇ ਲਿਸ਼ਕਾ ਰਿਹਾ ਸੀ ਜਦੋਂਕਿ ਦਫਤਰ ਘੱਟੇ ਮਿੱਟੀ ਨਾਲ ਭਰਿਆ ਪਿਆ ਸੀ। ਦਫਤਰ ਦਾ ਹਰੇਕ ਬਾਬੂ ਹੱਥ ਵਿੱਚ ਕੱਪੜਾ ਫੜੀ ਆਪੋ ਆਪਣਾ ਕੁਰਸੀ ਮੇਜ਼ ਸਾਫ ਕਰ ਰਿਹਾ ਸੀ ਅਤੇ ਦਫਤਰ ਦੇ ਸੇਵਾਦਾਰ ਨੂੰ ਬੁਰਾ ਭਲਾ ਕਹਿ ਰਿਹਾ ਸੀ। ਸਵਾਲ ਸੀ ਕਿ ਉਸਨੇ ਆਪਣੇ ਕੰਮ ਵਿੱਚ ਕੁਤਾਹੀ ਕੀਤੀ? ਉਸ ਨੂੰ ਦਫਤਰ ਪਹਿਲਾ ਸਾਫ ਕਰਨਾ ਚਾਹੀਦਾ ਸੀ ਜਾਂ ਧਾਰਮਿਕ ਅਸਥਾਨ? ਧਾਰਮਿਕ ਅਸਥਾਨ ਨੂੰ ਪਹਿਲ ਦੇ ਕੇ ਉਹਨੇ ਦਫਤਰ ਦੇ ਲਗਭਗ 50 ਕਰਮਚਾਰੀਆਂ ਦੀਆਂ ਬਦਅਸੀਸਾਂ ਲਈਆਂ। ਕੀ ਉਸਨੇ ਰੱਬ ਨੂੰ ਖੁਸ਼ ਕਰ ਲਿਆ?

ਮੈਨੂੰ ਅਬੂ ਨਾਂ ਦੇ ਵਿਅਕਤੀ ਦੀ ਇੱਕ ਕਹਾਣੀ ਯਾਦ ਆ ਗਈ। ਤੁਸੀਂ ਸਾਰਿਆਂ ਨੇ ਇਹ ਕਹਾਣੀ ਭਾਵੇਂ ਪੜ੍ਹੀ ਹੋਵੇਗੀ ਪਰ ਫਿਰ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿਉਂਕਿ ਇਸਦਾ ਸਬੰਧ ਉਪਰੋਕਤ ਕਹਾਣੀ ਨਾਲ ਹੈ।

ਅਬੂ ਇੱਕ ਰਾਤ ਗੂੜ੍ਹੀ ਨੀਂਦ ਵਿੱਚ ਸੀ ਕਿ ਉਸ ਨੂੰ ਇੱਕ ਸੁਪਨਾ ਆਇਆ। ਸੁਪਨੇ ਕਾਰਨ ਉਹ ਜਾਗ ਗਿਆ। ਉਸਨੇ ਦੇਖਿਆ ਕਿ ਉਸਦੇ ਕਮਰੇ ਵਿੱਚ ਇੱਕ ਦੇਵਤਾ ਸੋਨੇ ਦੇ ਪੱਤਰਿਆ ਵਾਲੀ ਕਿਤਾਬ ਵਿੱਚ ਕੁਝ ਲਿਖ ਰਿਹਾ ਸੀਉਹ ਡਰਿਆ ਨਹੀਂ ਕਿਉਂਕਿ ਦੇਵਤਾ ਬੜਾ ਸ਼ਾਂਤ ਚਿੱਤ ਦਿਖਾਈ ਦੇ ਰਿਹਾ ਸੀ ਅਤੇ ਉਸਨੇ ਦੇਵਤੇ ਨੂੰ ਪੁੱਛਿਆ ਕਿ ਉਹ ਕੀ ਲਿਖ ਰਿਹਾ ਹੈ? ਦੇਵਤੇ ਨੇ ਬੜੀ ਮਿੱਠੀ ਅਵਾਜ਼ ਵਿੱਚ ਆਖਿਆ ਕਿ ਉਹ ਉਹਨਾਂ ਲੋਕਾਂ ਦੇ ਨਾਂ ਲਿਖ ਰਿਹਾ ਹੈ ਜਿਹੜੇ ਰੱਬ ਨੂੰ ਪਿਆਰ ਕਰਦੇ ਹਨ। “ਕੀ ਮੇਰਾ ਨਾਂ ਇਸ ਵਿੱਚ ਹੈ?” ਅਬੂ ਨੇ ਪੁੱਛਿਆ।

ਦੇਵਤੇ ਨੇ ਕਿਹਾ, “ਨਹੀਂ, ਤੇਰਾ ਨਾਂ ਇਨ੍ਹਾਂ ਵਿੱਚ ਨਹੀਂ ਹੈ

“ਅੱਛਾ, ਮੇਰੇ ਨਾਂ ਉਹਨਾਂ ਲੋਕਾਂ ਦੀ ਲਿਸਟ ਵਿੱਚ ਲਿਖ ਦੇ, ਜਿਹੜੇ ਰੱਬ ਦੇ ਬਣਾਏ ਬੰਦਿਆਂ ਨੂੰ ਪਿਆਰ ਕਰਦੇ ਹਨ।”

ਦੇਵਤੇ ਨੇ ਅਬੂ ਦਾ ਨਾਂ ਲਿਖ ਲਿਆ ਅਤੇ ਚਲਾ ਗਿਆ।

ਅਗਲੀ ਰਾਤ ਫਿਰ ਦੇਵਤਾ ਅਬੂ ਦੇ ਕਮਰੇ ਵਿੱਚ ਆਇਆ ਅਤੇ ਅਬੂ ਫਿਰ ਜਾਗ ਗਿਆ। ਦੇਵਤੇ ਨੇ ਅਬੂ ਨੂੰ ਉਸਦਾ ਨਾਂ ਦਿਖਾਇਆ, ਅਬੂ ਦਾ ਨਾਂ, ਉਹਨਾਂ ਲੋਕਾਂ ਦੀ ਲਿਸਟ ਵਿੱਚ ਸਭ ਤੋਂ ਉੱਪਰ ਸੀ ਜਿਹੜੇ ਰੱਬ ਨੂੰ ਪਿਆਰ ਕਰਦੇ ਸਨ।

ਹੈ ਤਾਂ ਦੋਵੇਂ ਕਹਾਣੀਆਂ ਹਨ ਪਰ ਫਰਕ ਜ਼ਮੀਨ ਅਸਮਾਨ ਦਾ ਹੈ। ਪਹਿਲੀ ਕਹਾਣੀ ਦਾ ਨਾਇਕ ਕਹਿ ਲਉ ਜਾਂ ਕੁਛ ਹੋਰ, ਰੱਬ ਨੂੰ ਖੁਸ਼ ਕਰਨ ਲਈ ਆਪਣਾ ਫਰਜ਼ ਭੁੱਲ ਕੇ, ਲੋਕਾਂ ਵੱਲੋਂ ਬਣਾਏ ਰੱਬ ਦੇ ਘਰ ਨੂੰ ਪੂਰੀ ਤਨਦੇਹੀ ਨਾਲ ਸਾਫ ਕਰਦਾ ਹੈ ਪਰ ਲੋਕਾਂ ਨੂੰ ਪਿਆਰ ਨਹੀਂ ਕਰਦਾ। ਦੂਜੀ ਕਹਾਣੀ ਦਾ ਨਾਇਕ ਰੱਬ ਨੂੰ ਪਿਆਰ ਨਹੀਂ ਕਰਦਾ ਬਲਕਿ ਉਸਦੇ ਬਣਾਏ ਬੰਦਿਆਂ ਨੂੰ ਪਿਆਰ ਕਰਦਾ ਹੈ ਅਤੇ ਉਸਦਾ ਨਾਂ ਰੱਬ ਨੂੰ ਪਿਆਰ ਕਰਨ ਵਾਲੇ ਬੰਦਿਆਂ ਦੀ ਲਿਸਟ ਵਿੱਚ ਸਭ ਤੋਂ ਉੱਪਰ ਹੁੰਦਾ ਹੈ।

ਆਪਾਂ ਕੀ ਕਰਨਾ ਹੈ, ਇਸਦਾ ਫੈਸਲਾ ਤਾਂ ਆਪਾਂ ਹੀ ਕਰਨਾ ਹੈ ਪਰ ਮੈਂ ਦੂਜੀ ਕਹਾਣੀ ਦੇ ਹੱਕ ਵਿੱਚ ਖਲੋਤਾ ਹਾਂ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਹਰਜੀਤ ਸਿੰਘ

ਹਰਜੀਤ ਸਿੰਘ

WhatsApp: (91 - 92177 - 01415)
Email: (harjitsinghacfa@gmail.com)