AtmaSPamar7ਕਰੀਬ ਇੱਕ ਹਫ਼ਤੇ ਬਾਅਦ ਜਦੋਂ ਦੇਸ਼ ਸੇਵਕ ਦੇ ਸੰਪਾਦਕੀ ਪੰਨੇ ’ਤੇ ...
(19 ਜਨਵਰੀ 2025)

 

ਕੁਦਰਤ ਮਨੁੱਖ ਦੀ ਪੈਦਾਇਸ਼ ਦੇ ਨਾਲ ਹੀ ਮਨੁੱਖ ਨੂੰ ਕਿਸੇ ਨਾ ਕਿਸੇ ਵਿਸ਼ੇਸ਼ ਤੋਹਫੇ ਨਾਲ ਨਿਵਾਜ਼ ਕੇ ਹੀ ਦੁਨਿਆਵੀ ਮੰਚ ਵੱਲ ਤੋਰਦੀ ਹੈਇਹ ਵੀ ਸੱਚ ਹੈ ਕਿ ਜਨਮ ਸਮੇਂ ਕੋਈ ਅਣਜਾਣ ਵਿਅਕਤੀ ਸਿਰਫ਼ ਬੱਚੇ ਦੀ ਸ਼ਕਲ ਦੇਖ ਕੇ ਹੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਸਦਾ ਧਰਮ, ਜਾਤ ਜਾਂ ਨਸਲ ਕੀ ਹੈ? ਉਸ ਦਾ ਆਂਢ ਗੁਆਂਢ, ਰਿਸ਼ਤੇਦਾਰ ਅਤੇ ਜਾਣਕਾਰ ਆਦਿ ਉਸ ਦੇ ਮਾਪਿਆਂ ਦੇ ਪਿਛੋਕੜ ਨੂੰ ਅਧਾਰ ਮੰਨਦਿਆਂ ਹੀ ਉਸ ਦਾ ਧਰਮ, ਜਾਤ ਅਤੇ ਨਸਲ ਆਦਿ ਤੈਅ ਕਰਦੇ ਹਨਇਸ ਤੋਂ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਧਰਮ, ਜਾਤ, ਰੰਗ, ਨਸਲ ਅਤੇ ਪਹਿਰਾਵਾ ਆਦਿ ਸਭ ਕੁਝ ਮਨੁੱਖੀ ਦਿਮਾਗ ਦੀ ਸਵੈ ਸਿਰਜਤ ਅਤੇ ਸੌੜੀ ਸੋਚ ਦਾ ਹੀ ਹਿੱਸਾ ਹੈਇਸੇ ਅਧਾਰ ’ਤੇ ਹੀ ਸਮਾਜਿਕ ਮੰਚ ਤੋਂ ਇਲਾਵਾ, ਸੰਬੰਧਿਤ ਸਰਕਾਰ ਦੇ ਰਿਕਾਰਡ ਵਿੱਚ ਵੀ ਉਸਦੀ ਆਪਣੀ ਇੱਕ ਵੱਖਰੀ ਪਛਾਣ ਅੰਕਿਤ ਹੋ ਜਾਂਦੀ ਹੈਨਤੀਜਨ ਉਸ ਨੂੰ ਸਮਾਜਿਕ, ਰਾਜਨੀਤਿਕ ਅਤੇ ਹੋਰ ਹਰ ਕਿਸਮ ਦੇ ਅਧਿਕਾਰਾਂ ਤੋਂ ਇਲਾਵਾ ਫ਼ਰਜ਼ ਪੂਰਤੀ ਕਰਨ ਆਦਿ ਦੀ ਸੋਝੀ ਵੀ ਇਨ੍ਹਾਂ ਸ੍ਰੋਤਾਂ ਦੇ ਜ਼ਰੀਏ ਹੀ ਮਿਲਦੀ ਹੈ ਇਸਦੇ ਨਾਲ ਹੀ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੁਦਰਤ ਵੱਲੋਂ ਮਿਲੇ ਵਿਸ਼ੇਸ਼ ਤੋਹਫੇ ਦੀ ਕੀ ਸਾਰੇ ਵਿਅਕਤੀ ਜਨਤਕ ਮੰਚ ’ਤੇ ਪੂਰੀ ਤਰ੍ਹਾਂ ਪੇਸ਼ਕਾਰੀ ਕਰ ਪਾਉਂਦੇ ਹਨ? ਮੇਰੀ ਨਿੱਜੀ ਸੋਝੀ ਅਤੇ ਤਜਰਬੇ ਅਨੁਸਾਰ ਅਜਿਹਾ ਪੂਰਨ ਰੂਪ ਵਿੱਚ ਸੰਭਵ ਨਹੀਂ, ਕਿਉਂਕਿ ਦੇਖਣ ਵਿੱਚ ਆਉਂਦਾ ਹੈ ਕਿ ਸਮਾਂ ਅਤੇ ਹਾਲਾਤ ਕੁਝ ਵਿਅਕਤੀਆਂ ਲਈ ਅਜਿਹਾ ਕਰ ਪਾਉਣ ਲਈ ਅਨੁਕੂਲ ਅਤੇ ਕੁਝ ਕੁ ਲਈ ਪ੍ਰਤੀਕੂਲ ਵੀ ਹੋ ਸਕਦੇ ਹਨ, ਜਿਸ ਕਾਰਨ ਕੁਝ ਕੁਸ਼ਲ ਵਿਅਕਤੀ ਵੀ ਆਪਣੀ ਪ੍ਰਤਿਭਾ ਨੂੰ ਖੁੱਲ੍ਹੇ ਰੂਪ ਵਿੱਚ ਉਜਾਗਰ ਕਰਨ ਤੋਂ ਅਸਮਰੱਥ ਹੋ ਜਾਂਦੇ ਹਨਇਸ ਤੋਂ ਇਲਾਵਾ ਸੰਗਾਊ ਪ੍ਰਵਿਰਤੀ, ਝਿਜਕ ਅਤੇ ਲੋਕਾਚਾਰੀ ਦੀਆਂ ਬੰਦਸ਼ਾਂ ਆਦਿ ਦਾ ਪਿਛਾਖੜੀ ਗ਼ਲਬਾ ਵੀ ਅਗਾਂਹ ਵਧੂ ਵਰਤਾਰਿਆਂ ਅਤੇ ਯਤਨਾਂ ਨੂੰ ਖੁੰਢਾ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰ ਜਾਂਦਾ ਹੈ ਹਥਲੀ ਰਚਨਾ ਵਿੱਚ ਮੇਰੇ ਖ਼ੁਦ ਨਾਲ ਵਾਪਰੇ ਅਜਿਹੇ ਸੱਚ ਦਾ ਹੀ ਨੰਗਾ ਚਿੱਟਾ ਬਿਰਤਾਂਤ ਹੈ

ਪਹਿਲੀ ਉਮਰੇ ਸਤਿਕਾਰਿਤ ਲੇਖਕਾਂ ਦੀਆਂ ਕਿਤਾਬਾਂ, ਰਸਾਲੇ ਅਤੇ ਹੋਰ ਸਮੱਗਰੀ ਆਦਿ ਪੜ੍ਹਦਿਆਂ ਪ੍ਰੇਰਿਤ ਹੋ ਕੇ ਕਈ ਵਾਰ ਮਨ ਵਿੱਚ ਖੁਦ ਲਿਖਣ ਦੀ ਉਤੇਜਨਾ ਪੈਦਾ ਹੋਣ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੁੰਦੇ ਰਹਿੰਦੇਪ੍ਰੰਤੂ ਜਦੋਂ ਵੀ ਯਤਨ ਸ਼ੁਰੂ ਕਰਨਾ ਤਾਂ ਉਕਤ ਵਰਣਿਤ ਨੁਕਤੇ ਕਿਸੇ ਪਹਾੜ ਵਾਂਗ ਅੱਖਾਂ ਸਾਹਮਣੇ ਆ ਖਲੋਦੇ ਅਤੇ ਯਤਨਾਂ ਰੂਪੀ ਪਾਣੀ ਦੀਆਂ ਅਠਖੇਲੀਆਂ ਕਰਦੀਆਂ ਲਹਿਰਾਂ ਨੂੰ ਤੁਫਾਨ ਦਾ ਕੋਈ ਤੇਜ਼ ਵਹਾ ਆਪਣੇ ਨਾਲ ਹੀ ਹੜ੍ਹਾ ਕੇ ਲੈ ਜਾਂਦਾਸਮਾਂ ਆਪਣੀ ਤੋਰੇ ਤੁਰਦਾ ਗਿਆਅਧਿਆਪਕ ਵਜੋਂ ਮੇਰੀ ਪੋਸਟਿੰਗ ਵਾਲੇ ਸਥਾਨ ਦੇ ਆਲੇ ਦੁਆਲੇ ਦੇ ਸਕੂਲਾਂ ਦੇ ਸੱਭਿਆਚਾਰਕ ਗਤੀਵਿਧੀਆਂ ਸੰਬੰਧੀ ਅਤੇ ਹੋਰ ਵੱਖ ਵੱਖ ਆਈਟਮਾਂ ਦੇ ਮੁਕਬਾਲੇ ਵਿਭਾਗ ਵੱਲੋਂ ਕਿਸੇ ਦੂਸਰੇ ਸਕੂਲ ਵਿੱਚ ਕਰਵਾਏ ਜਾਣੇ ਸਨ ਇਨ੍ਹਾਂ ਮੁਕਾਬਲਿਆਂ ਵਿੱਚ ਸਾਡੇ ਸਕੂਲ ਦੀਆਂ ਲੜਕੀਆਂ ਨੇ ਵੀ ਭਾਗ ਲੈਣਾ ਸੀ, ਜਿਸ ਕਰਕੇ ਪ੍ਰਿੰਸੀਪਲ ਮੈਡਮ ਨੇ ਭਾਸ਼ਣ ਦੀ ਤਿਆਰੀ ਲਈ ਮੇਰੀ ਡਿਊਟੀ ਲਾ ਦਿੱਤੀਉਸ ਪ੍ਰੋਗਰਾਮ ਵਿੱਚ ਤਤਕਾਲੀ ਡਿਪਟੀ ਕਮਿਸ਼ਨਰ ਮੈਡਮ ਨੇ ਵੀ ਇਨਾਮ ਵੰਡ ਸਮਾਰੋਹ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨੀ ਸੀਮੁਕਾਬਲਿਆਂ ਦੌਰਾਨ ਸਾਡੇ ਸਕੂਲ ਦੀਆਂ ਲੜਕੀਆਂ ਪਹਿਲਾ ਸਥਾਨ ਤਾਂ ਭਾਵੇਂ ਹਾਸਲ ਨਹੀਂ ਕਰ ਸਕੀਆਂ, ਪਰ ਦੂਸਰਾ ਸਥਾਨ ਪ੍ਰਾਪਤ ਕਰਨ ਵਿੱਚ ਜ਼ਰੂਰ ਸਫਲ ਹੋ ਗਈਆਂਸਕੂਲ ਸਟਾਫ ਅਤੇ ਲੜਕੀਆਂ ਨੂੰ ਤਾਂ ਇਸ ਪ੍ਰਾਪਤੀ ਦੀ ਖੁਸ਼ੀ ਹੋਣੀ ਹੀ ਸੀ, ਪ੍ਰੰਤੂ ਨਿੱਜੀ ਤੌਰ ’ਤੇ ਜੋ ਪ੍ਰੇਰਨਾ ਅਤੇ ਉਤਸ਼ਾਹ ਮੈਨੂੰ ਮਿਲਿਆ, ਉਸ ਨੂੰ ਬਿਆਨ ਨਹੀਂ, ਕੇਵਲ ਮਹਿਸੂਸ ਹੀ ਕੀਤਾ ਜਾ ਸਕਦਾ ਹੈਉਸੇ ਉਤਸ਼ਾਹੀ ਭਾਵਨਾ ਦਾ ਪ੍ਰਭਾਵ ਕਬੂਲਦਿਆਂ ਹੀ ਮੈਂ ਆਪਣੇ ਪਲੇਠੇ ਆਰਟੀਕਲ “ਸ਼ਬਦਾਂ ਦਾ ਜਾਦੂ” ਨੂੰ ਕਾਗਜ਼ ਦੀ ਹਿੱਕ ’ਤੇ ਝਰੀਟਣ ਵਿੱਚ ਸਫਲ ਹੋ ਸਕਿਆ

ਉਸ ਸਮੇਂ ਅੱਜ ਵਾਂਗ ਟਾਈਪ ਕਰਨ ਦਾ ਨਹੀਂ ਸਗੋਂ ਹੱਥ ਲਿਖਤ ਦਾ ਹੀ ਜ਼ਮਾਨਾ ਸੀਆਰਟੀਕਲ ਲਿਫਾਫੇ ਵਿੱਚ ਬੰਦ ਕਰਕੇ ਰੋਜ਼ਾਨਾ “ਦੇਸ਼ ਸੇਵਕ” ਅਖਬਾਰ ਦਾ ਪਤਾ ਵੀ ਲਿਖ ਲਿਆ, ਪ੍ਰੰਤੂ ਚਿੱਠੀ ਲੈਟਰਬਾਕਸ ਵਿੱਚ ਪਾਉਣ ਸਮੇਂ ਝਿਜਕ ਅਤੇ ਲੋਕ ਕੀ ਕਹਿਣਗੇ ਵਾਲਾ ਦ੍ਰਿਸ਼, ਇੱਕ ਵਾਰ ਫਿਰ ਕਿਸੇ ਫਿਲਮੀ ਦ੍ਰਿਸ਼ ਵਾਂਗ ਅੱਖਾਂ ਮੋਹਰੇ ਘੁੰਮਣ ਲੱਗਾਉਸ ਸਮੇਂ ਇਸ ਤਰ੍ਹਾਂ ਮਹਿਸੂਸ ਹੋਣ ਲੱਗਾ ਜਿਵੇਂ ਲਿਫ਼ਾਫ਼ਾ ਮੇਰੇ ਹੱਥਾਂ ਵਿੱਚ ਕੰਬ ਰਿਹਾ ਹੋਵੇਜੱਕੋ ਤੱਕੀ ਦੀ ਸਥਿਤੀ ਵਿੱਚ ਹੀ ਮੈਂ ਅੱਖਾਂ ਮੀਟ ਕੇ ਚਿੱਠੀ ਲੈਟਰ ਬਾਕਸ ਵਿੱਚ ਇੱਕ ਤਰ੍ਹਾਂ ਨਾਲ ਸੁੱਟ ਹੀ ਦਿੱਤੀ

ਕਰੀਬ ਇੱਕ ਹਫ਼ਤੇ ਬਾਅਦ ਜਦੋਂ ਦੇਸ਼ ਸੇਵਕ ਦੇ ਸੰਪਾਦਕੀ ਪੰਨੇ ’ਤੇ ਨਜ਼ਰ ਪਈ ਤਾਂ ਛਪਿਆ ਆਰਟੀਕਲ ਦੇਖ ਕੇ ਮੈਨੂੰ ਮੇਰੇ ਪੈਰ ਜ਼ਮੀਨ ’ਤੇ ਚਲਦੇ ਨਹੀਂ, ਸਗੋਂ ਅਸਮਾਨ ਵਿੱਚ ਉਡਦੇ ਮਹਿਸੂਸ ਹੋਏਸਾਥੀ ਅਧਿਆਪਕਾਂ ਨੂੰ ਮੈਂ ਅਖ਼ਬਾਰ ਇਸ ਤਰ੍ਹਾਂ ਦਿਖਾ ਰਿਹਾ ਸੀ, ਜਿਵੇਂ ਕੋਈ ਵੱਡਾ ਮਾਅਰਕਾ ਜਾਂ ਪ੍ਰਾਪਤੀ ਕਰ ਲਈ ਹੋਵੇਉਕਤ ਚਰਚਾ ਕਰਨ ਦਾ ਮੇਰਾ ਮੰਤਵ ਆਪਣੇ ਲੇਖਕ ਹੋਣ ਜਾਂ ਨਿੱਜੀ ਵਡਿਆਈ ਕਰਨਾ ਹਰਗਿਜ਼ ਨਹੀਂ, ਕਿਉਂਕਿ ਸੰਸਾਰ ਪੱਧਰ ’ਤੇ ਪਤਾ ਨਹੀਂ ਕਿੰਨੇ ਮਹਾਨ ਲੇਖਕਾਂ ਵੱਲੋਂ ਲੇਖਣੀ ਦੇ ਇਸ ਵਿਸ਼ਾਲ ਖੇਤਰ ਵਿੱਚ ਆਪਣੀ ਹਾਜ਼ਰੀ ਲਗਵਾਈ ਜਾ ਚੁੱਕੀ ਹੈ, ਅਤੇ ਮੌਜੂਦਾ ਦੌਰ ਵਿੱਚ ਹੋਰ ਲੇਖਕ ਵੀ ਆਪਣੀ ਹਾਜ਼ਰੀ ਬਾਖੂਬੀ ਲਗਵਾ ਰਹੇ ਹਨਮੇਰਾ ਮੰਤਵ ਤਾਂ ਸਿਰਫ ’ਤੇ ਸਿਰਫ਼ ਆਪਣਾ ਤਜਰਬਾ ਅਤੇ ਹੱਡ ਬੀਤੀ ਦਾਸਤਾਂ ਨੂੰ ਪਾਠਕਾਂ ਅਤੇ ਹੋਰ ਵੱਖ ਵੱਖ ਖੇਤਰਾਂ ਨਾਲ ਜੁੜੇ ਲੋਕਾਂ ਦੇ ਸਨਮੁਖ ਕਰਨਾ ਹੀ ਸਹੈ ਇਸਦੇ ਨਾਲ ਹੀ ਹੋਰਨਾਂ ਸਾਥੀਆਂ ਨੂੰ ਇਹ ਗੁਜ਼ਾਰਿਸ਼ ਕਰਨਾ ਵੀ ਹੈ ਕਿ ਸਮਾਜਿਕ ਰਹੁਰੀਤਾਂ, ਨੈਤਿਕਤਾ ਅਤੇ ਕਾਨੂੰਨੀ ਪਾਲਣਾ ਦੀਆਂ ਬੰਦਸ਼ਾਂ ਨੂੰ ਲੋਕ ਭਲਾਈ, ਸ਼ੁਭ ਕਾਰਜਾਂ ਅਤੇ ਹੋਰ ਇਖ਼ਲਾਕੀ ਕਦਰਾਂ ਕੀਮਤਾਂ ਦੀ ਬਰਕਰਾਰੀ ਤਕ ਹੀ ਸੀਮਤ ਰੱਖਿਆ ਜਾਵੇਪ੍ਰੰਤੂ ਕੁਦਰਤ ਵੱਲੋਂ ਮਿਲੇ ਕਿਸੇ ਵੀ ਅਨਮੋਲ ਤੋਹਫ਼ੇ ਦੀ ਨੁਮਾਇਸ਼ ਕਰਨ ਲਈ ਲੋਕਾਚਾਰੀ ਦੀਆਂ ਤੰਗ ਵਲਗਣਾਂ ਵਿੱਚੋਂ ਬਾਹਰ ਆਇਆ ਜਾਵੇ ਅਤੇ ਬੇਝਿਜਕ ਹੋ ਕੇ, ਖੁੱਲ੍ਹੇ ਰੂਪ ਵਿੱਚ ਜਨਤਕ ਮੰਚ ’ਤੇ ਆਪਣੀ ਕਾਰਜ ਕੁਸ਼ਲਤਾ ਅਤੇ ਨਿਪੁੰਨਤਾ ਨੂੰ ਉਜਾਗਰ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ ਕਿਉਂਕਿ ਇਹ ਕਲਾ ਰੂਪੀ ਤੋਹਫ਼ਾ ਸਮਾਜ ਵਿੱਚ ਵਸਦੇ ਲੋਕਾਂ ਲਈ ਕਿਸੇ ਨਾ ਕਿਸੇ ਰੂਪ ਵਿੱਚ ਲਾਹੇਵੰਦ ਵੀ ਸਾਬਤ ਹੋ ਸਕਦਾ ਹੈਇਸ ਤੋਂ ਇਲਾਵਾ ਮੇਰੇ ਵਾਂਗ ਲੋਕਾਚਾਰੀ ਦੀਆਂ ਰੋਕਾਂ ਅਤੇ ਬੇਲੋੜੀ ਝਿਜਕ ਕਾਰਨ ਹੋਈ ਦੇਰੀ ਦੀ ਟੀਸ ਕਿਧਰੇ ਤੁਹਾਡੇ ਦਿਲ ਦਿਮਾਗ ਦੇ ਕਿਸੇ ਕੋਨੇ ਵਿੱਚ ਵੀ ਰੜਕਦੀ ਨਾ ਰਹਿ ਸਕੇ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਆਤਮਾ ਸਿੰਘ ਪਮਾਰ

ਆਤਮਾ ਸਿੰਘ ਪਮਾਰ

Nehru Memorial Government College, Mansa.
WhatsApp: (91- 89680 - 56200)
(atmapamarbsp@gmail.com)

More articles from this author