Karamjit Skrullanpuri71967 ਤਕ ਪਹੁੰਚਦੇ-ਪਹੁੰਚਦੇ ਅਧਿਆਪਕ ਸੰਘਰਸ਼ਾਂ ਦੌਰਾਨ ਉਹਨਾਂ ਦੀ ਵਿਚਾਰਧਾਰਾ ਵਿੱਚ ਅਜਿਹੀ ਸਿਫਤੀ ਤਬਦੀਲੀ ...JarnailKranti1
(8 ਜੂਨ 2024)
ਇਸ ਸਮੇਂ ਪਾਠਕ: 340.


KaramjitSkrullanpuriZamin1

JarnailKranti1ਲਗਭਗ 85 ਕੁ ਵਰ੍ਹੇ ਪਹਿਲਾਂ ਪਿੰਡ ਸੈਂਪਲੀ ਵਿੱਚ ਜਨਮੇ ਜਰਨੈਲ ਕ੍ਰਾਂਤੀ ਨੂੰ ਅਗਾਂਹਵਧੂ ਸਫ਼ਾਂ ਵਿੱਚ ਅੱਜ ਕੌਣ ਨਹੀਂ ਜਾਣਦਾਆਪਣੇ ਅਧਿਆਪਨ ਕਿੱਤੇ ਤੋਂ 1998 ਵਿੱਚ ਸੇਵਾਮੁਕਤ ਹੋਣ ਤੋਂ ਬਾਅਦ ਵੀ ਉਹ ਅਜਿਹੇ ਕਾਰਜ ਵਿੱਚ ਲੱਗੇ ਹੋਏ ਹਨ, ਜਿਸ ਤੋਂ ਹੁਣ ਵੀ ਸੇਵਾਮੁਕਤ ਨਹੀਂ ਹੋਇਆ ਜਾ ਸਕਦਾਸਾਲਾਂ ਦੀਆਂ ਪਰਤਾਂ ਨੇ ਭਾਵੇਂ ਉਹਨਾਂ ਦੇ ਸਰੀਰ ਨੂੰ ਬਜ਼ੁਰਗ ਬਣਾ ਦਿੱਤਾ ਹੈ ਪਰ ਮਾਨਸਿਕ ਤੌਰ ’ਤੇ ਅੱਜ ਵੀ ਉਹ ਇੱਕ ਕ੍ਰਾਂਤੀਕਾਰੀ ਨੌਜਵਾਨ ਹੀ ਦਿਖਾਈ ਦੇ ਰਹੇ ਹਨ

1958 ਵਿੱਚ ਉਹਨਾਂ ਨੇ ਅਧਿਆਪਨ ਕਾਰਜ ਦੀ ਸ਼ੁਰੂਆਤ ਕੀਤੀ1967 ਤਕ ਪਹੁੰਚਦੇ-ਪਹੁੰਚਦੇ ਅਧਿਆਪਕ ਸੰਘਰਸ਼ਾਂ ਦੌਰਾਨ ਉਹਨਾਂ ਦੀ ਵਿਚਾਰਧਾਰਾ ਵਿੱਚ ਅਜਿਹੀ ਸਿਫਤੀ ਤਬਦੀਲੀ ਆਈ, ਜਿਸਨੇ ਉਹਨਾਂ ਨੂੰ ਸਮਾਜ ਦੀ ਚੇਤਨਾ ਨੂੰ ਤਿੱਖੀ ਅਤੇ ਵਿਗਿਆਨਕ ਬਣਾਉਣ ਦੀ ਜ਼ਿੰਮੇਵਾਰੀ ਦੇ ਦਿੱਤੀਆਪਣੇ ਅਧਿਆਪਕ ਸੰਘਰਸ਼ਾਂ ਦੌਰਾਨ ਹੀ ਜਿੱਥੇ ਉਹਨਾਂ ਦੀ ਸਕੂਲਿੰਗ ਹੁੰਦੀ ਰਹੀ, ਉੱਥੇ ਹੀ ਉਸੇ ਦੌਰਾਨ ਕਿਤਾਬਾਂ ਦੀ ਦੁਨੀਆਂ ਨਾਲ ਅਜਿਹਾ ਨਾਤਾ ਜੁੜ ਗਿਆ ਕਿ ਉਹਨਾਂ ਨੇ ਮੋਹਾਲੀ ਦੇ ਨੇੜਲੇ ਪਿੰਡ ਬਲੌਂਗੀ ਵਿਖੇ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਲਾਇਬ੍ਰੇਰੀ ਹੀ ਖੋਲ੍ਹ ਦਿੱਤੀ

ਸੰਘਰਸ਼ਸ਼ੀਲ ਹੋਣ ਕਰਕੇ ਜਰਨੈਲ ਕ੍ਰਾਂਤੀ ਕਈ ਸਾਲ ਜੇਲ੍ਹ ਵਿੱਚ ਰਹੇ, ਤਸ਼ੱਦਦ ਸਹੇ ਪਰ ਆਪਣੀ ਵਿਚਾਰਧਾਰਾ ਦਾ ਲੜ ਨਹੀਂ ਛੱਡਿਆਜੇਲ੍ਹ ਤੋਂ ਹਥਕੜੀਆਂ ਸਮੇਤ ਹੀ ਉਹਨਾਂ ਨੇ ਆਪਣੇ ਉਚੇਰੀ ਵਿੱਦਿਆ ਪ੍ਰਾਪਤ ਕਰਨ ਦੇ ਇਮਤਿਹਾਨ ਵੀ ਦਿੱਤੇ ਅਤੇ ਸਫ਼ਲ ਹੋਏ

1967 ਤੋਂ ਲੋਕ ਮੁੱਦਿਆਂ ਨੂੰ ਸੰਘਰਸ਼ਾਂ ਰਾਹੀਂ ਚੁੱਕਣ ਅਤੇ ਹੱਲ ਕਰਵਾਉਣ ਲਈ ਉਹ ਲੋਕ ਸੰਗਰਾਮਾਂ ਵਿੱਚ ਕੁੱਦ ਪਏਕੋਠਾਰੀ ਕਮਿਸ਼ਨ ਨੂੰ ਪੱਛਮੀ ਬੰਗਾਲ ਦੀ ਤਰਜ਼ ’ਤੇ ਪੰਜਾਬ ਵਿੱਚ ਲਾਗੂ ਕਰਵਾਉਣ ਲਈ ਉਹਨਾਂ ਨੇ ਜੱਦੋਜਹਿਦ ਦਾ ਮੁੱਢ ਬੰਨ੍ਹ ਦਿੱਤਾ ਤਾਂ ਸੰਘਰਸ਼ਾਂ ਰਾਹੀਂ ਹੋਈਆਂ ਜਿੱਤਾਂ ਨੇ ਜਰਨੈਲ ਸਿੰਘ ਮਾਵੀ ਨੂੰ ਮਾਣ ਨਾਲ ਭਰ ਦਿੱਤਾਇੱਥੇ ਹੀ ਉਨ੍ਹਾਂ ਨੇ ਆਪਣੇ ਨਾਮ ਨਾਲੋਂ ਮਾਵੀ ਹਟਾ ਕੇ ਸਦਾ ਲਈ ਕ੍ਰਾਂਤੀ ਜੋੜ ਲਿਆਅਤੇ ਜਰਨੈਲ ਕ੍ਰਾਂਤੀ ਬਣ ਗਏਹੌਲੀ ਹੌਲੀ ਉਹਨਾਂ ਨੂੰ ਕੇਵਲ ‘ਕ੍ਰਾਂਤੀ ਜੀ’ ਹੀ ਕਹਿਣਾ ਸ਼ੁਰੂ ਹੋ ਗਿਆਇਹਨਾਂ ਦਿਨਾਂ ਵਿੱਚ ਹੀ ਜਰਨੈਲ ਕ੍ਰਾਂਤੀ ਨੇ ਅਦਾਲਤਾਂ ਵਿੱਚ ਵੀ ਜੇਤੂ ਭੂਮਿਕਾ ਨਿਭਾਈ ਅਤੇ ਆਪਣੇ ਸਮੇਤ ਹੋਰ ਲੋਕਾਂ ਨੂੰ ਵੀ ਬਣਦੇ ਹੱਕ ਲੈ ਕੇ ਦਿੱਤੇ

1986 ਤੋਂ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਨਾਲ ਜੁੜ ਗਏਸੁਸਾਇਟੀ ਵੱਲੋਂ ਬਰਨਾਲਾ ਸ਼ਹਿਰ ਵਿੱਚ ਬਣਵਾਏ ਗਏ ‘ਤਰਕਸ਼ੀਲ ਭਵਨ’ ਦੀ ਉਸਾਰੀ ਵਿੱਚ ਕ੍ਰਾਂਤੀ ਜੀ ਲਗਭਗ ਦਸ ਲੱਖ ਤਕ ਦਾ ਯੋਗਦਾਨ ਪਾ ਚੁੱਕੇ ਹਨਇਸ ਤੋਂ ਇਲਾਵਾ ਵੀ ਉਹ ਸਮਾਜਿਕ ਚੇਤਨਾ ਨੂੰ ਵਿਗਿਆਨਕ ਬਣਾਉਣ ਲਈ ਕਾਰਜ ਕਰਦੇ ਹੀ ਰਹਿੰਦੇ ਹਨ

ਕ੍ਰਾਂਤੀ ਜੀ ਤਰਕਸ਼ੀਲ ਇਕਾਈ ਮੋਹਾਲੀ ਅਤੇ ਜ਼ੋਨ ਚੰਡੀਗੜ੍ਹ ਦੇ ਕਈ ਮਹੱਤਵਪੂਰਨ ਅਹੁਦਿਆਂ ’ਤੇ ਜ਼ਿੰਮੇਂਵਾਰੀ ਨਿਭਾ ਚੁੱਕੇ ਹਨਤਰਕਸ਼ੀਲਾਂ ਵਿੱਚ ਵੀ ਬਹੁਤ ਤਿੱਖੇ ਤਰਕਸ਼ੀਲ ਵਜੋਂ ਜਾਣੇ ਜਾਂਦੇ ਕ੍ਰਾਂਤੀ ਜੀ ਨੇ ਆਪਣੀ ਸਟੀਕ ਗੱਲ ਕਹਿਣ ਤੋਂ ਕਦੇ ਗ਼ੁਰੇਜ਼ ਨਹੀਂ ਕੀਤਾ

2008 ਵਿੱਚ ਉਹਨਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਸਮੁੱਚੇ ਪਾਠਕ੍ਰਮ ਵਿੱਚੋਂ ਗ਼ੈਰ ਵਿਗਿਆਨਕ ਤੱਥਾਂ ਦਾ ਨੋਟਿਸ ਲਿਆਆਪਣੀ ਟੀਮ ਦੇ ਸਹਿਯੋਗ ਨਾਲ ਜਿਸ ਵਿੱਚ ਗੁਰਮੀਤ ਖਰੜ, ਜਸਵੰਤ ਮੋਹਾਲੀ, ਸੁਰਜੀਤ ਮੋਹਾਲੀ, ਕਰਮਜੀਤ ਸਕਰੁੱਲਾਂਪੁਰੀ, ਕੁਲਵਿੰਦਰ ਨਗਾਰੀ, ਹਰਪ੍ਰੀਤ ਅਤੇ ਸਤਨਾਮ ਦਾਊਂ ਸ਼ਾਮਲ ਸਨ, ਨੇ ਸਾਰੇ ਪਾਠਕ੍ਰਮ ਨੂੰ ਘੋਖਿਆ ਅਤੇ ਇੱਕ ਵਿਸਥਾਰਿਤ ਰਿਪੋਰਟ ਬੋਰਡ ਨੂੰ ਸੌਂਪੀਬੋਰਡ ਵੱਲੋਂ ਇਸ ਰਿਪੋਰਟ ਦਾ ਸੱਤਰ ਫੀਸਦੀ ਹਿੱਸਾ ਹੂਬਹੂ ਮੰਨ ਲਿਆ ਅਤੇ ਸਿਲੇਬਸ ਵਿੱਚ ਸੋਧ ਕਰਨ ਦਾ ਵਾਅਦਾ ਕੀਤਾ

ਤਰਕਸ਼ੀਲ ਸੁਸਾਇਟੀ ਵੱਲੋਂ ਸਮੁੱਚੀ ਸਮਾਜਿਕ ਚੇਤਨਾ ਨੂੰ ਵਿਗਿਆਨਕ ਬਣਾਉਣ ਦੇ ਯਤਨ ਸਦਕਾ ਕ੍ਰਾਂਤੀ ਜੀ ਨੇ 2020 ਵਿੱਚ ਬਲੌਂਗੀ ਵਾਲੀ ਆਪਣੀ ਲਾਇਬ੍ਰੇਰੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਨਾਂ ਕਰ ਦਿੱਤੀ ਹੈ, ਜਿਸਦਾ ਸਾਰਾ ਕੰਮਕਾਜ਼ ਸੁਸਾਇਟੀ ਦੇ ਜ਼ੋਨ ਚੰਡੀਗੜ੍ਹ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਜਾਂਦਾ ਹੈਜ਼ਿਕਰਯੋਗ ਹੈ ਕਿ ਮੌਜੂਦਾ ਦਿਨਾਂ ਵਿੱਚ ਇਸ ਲਾਇਬ੍ਰੇਰੀ ਦੀ ਕੀਮਤ 30 ਲੱਖ ਰੁਪਏ ਦੇ ਲਗਭਗ ਹੈਇਸ ਤਰ੍ਹਾਂ ਹੁਣ ਤਕ ਕ੍ਰਾਂਤੀ ਜੀ ਸਮਾਜਿਕ ਚੇਤਨਾ ਨੂੰ ਵਿਗਿਆਨਕ ਬਣਾਉਣ ਵਿੱਚ ਲਗਭਗ 40 ਲੱਖ ਤੋਂ ਉੱਪਰ ਦਾ ਆਰਥਿਕ ਯੋਗਦਾਨ ਪਾ ਚੁੱਕੇ ਹਨ

ਆਪਣੀ ਉਮਰ ਦੇ ਪਚਾਸੀਵੇਂ ਸਾਲ ਵਿੱਚ ਆਪਣੀ ਵਿਚਾਰਧਾਰਾ ਅਤੇ ਆਪਣੇ ਪਦਾਰਥਵਾਦੀ ਫਲਸਫ਼ੇ ਅਨੁਸਾਰ ਆਪਣੇ ਸਰੀਰ ਦੀ ਵਸੀਅਤ ਬਣਾ ਕੇ ਪਰਿਵਾਰ ਅਤੇ ਤਰਕਸ਼ੀਲ ਸੁਸਾਇਟੀ ਦੇ ਵੱਡੇ ਜ਼ਿੰਮੇਵਾਰ ਅਹੁਦੇਦਾਰਾਂ ਨੂੰ ਸੌਂਪ ਚੁੱਕੇ ਹਨ, ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜ ਕਾਰਜਾਂ ਲਈ ਵਰਤ ਲਿਆ ਜਾਵੇਅਤੇ ਨਾਲ ਹੀ ਉਹਨਾਂ ਨੇ ਆਪਣੇ ਮਰਨ ਉਪਰੰਤ ਕਿਸੇ ਵੀ ਕਿਸਮ ਦਾ ਕੋਈ ਕਰਮਕਾਂਡ ਕਰਨ ਤੋਂ ਵਰਜ ਦਿੱਤਾ ਹੈ

ਮਾਨਸਿਕ ਤੌਰ ’ਤੇ ਰਿਸ਼ਟ-ਪੁਸ਼ਟ ਕ੍ਰਾਂਤੀ ਜੀ ਆਪਣੀ ਜ਼ਿੰਦਗੀ ਜੀਣ ਦੇ ਢੰਗ ਉੱਤੇ ਅੱਜ ਮਾਣ ਅਤੇ ਤਸੱਲੀ ਮਹਿਸੂਸ ਕਰ ਰਹੇ ਹਨਉਹਨਾਂ ਦਾ ਸੁਪਨਾ ਹੈ ਕਿ ਲੋਕ ਅਖੌਤੀ ਗ਼ੈਬੀ ਸ਼ਕਤੀਆਂ ਦੇ ਸਹਾਰੇ ਤੋਂ ਮੁਕਤ ਹੋ ਜਾਣ ਅਤੇ ਆਪਣੇ ਲਈ ਆਪ ਹੀ ਇੱਕ ਵਧੀਆ ਅਤੇ ਲੋਕ ਪੱਖੀ ਸਮਾਜ ਦੀ ਸਿਰਜਣਾ ਕਰਨ

ਤਰਕਸ਼ੀਲ ਸੁਸਾਇਟੀ ਦੇ ਢਾਂਚੇ ਰਾਹੀਂ, ਕਿਸਾਨ ਅੰਦੋਲਨਾਂ ਰਾਹੀਂ ਅਤੇ ਸਮਾਜਿਕ ਕਾਰਜਾਂ ਰਾਹੀਂ ਲੋਕ ਚੇਤਨਾ ਨੂੰ ਤਿੱਖੀ ਅਤੇ ਹੋਰ ਤਿੱਖੀ ਕਰਨ ਦੇ ਕ੍ਰਾਂਤੀਕਾਰੀ ਕਾਰਜ ਸਦਕਾ ਜਰਨੈਲ ਕ੍ਰਾਂਤੀ ਜੀ (ਸੰਪਰਕ 94176 89357) ਨੂੰ ਬਹੁਤ ਅਦਬ-ਸਤਿਕਾਰ ਅਤੇ ਮੋਹ ਮੁਹੱਬਤ ਨਾਲ ਜਾਣਿਆ ਜਾਂਦਾ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5036)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਕਰਮਜੀਤ ਸਕਰੁੱਲਾਂਪੁਰੀ

ਕਰਮਜੀਤ ਸਕਰੁੱਲਾਂਪੁਰੀ

Phone: (91 - 94632 - 89212)
Email: (karamjitspuri@gmail.com)