KaramjitSkrullanpuri7ਗੱਗੀ ਵਿੱਚੋਂ ਹੀ ਕਾਹਲੀ ਅਤੇ ਉਤਸੁਕਤਾ ਨਾਲ ਆਪਣੇ ਬਾਰੇ ਦੱਸਣ ਲੱਗ ਪਿਆ“ਮੈਂ ਤਾਂ ਜੀ ਦਿਹਾੜੀ ਜਾਂਦਾ ਹਾਂ ਹੁਣ ...
(6 ਜੁਲਾਈ 2022)
ਮਹਿਮਾਨ: 666.

 


ਕਾਫ਼ੀ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਵੀ ਮੈਂ ਸਕੂਲ ਤੋਂ ਕਦੇ ਉਸਦਾ ਨਾਮ ਨਹੀਂ ਸੀ ਕੱਟਿਆ
ਉਸਦੀ ਉਮਰ ਤਾਂ ਸਕੂਲ ਦੇ ਸਾਰੇ ਬੱਚਿਆਂ ਤੋਂ ਵੱਧ ਸੀ ਪਰ ਉਸਦੀ ਦਿਮਾਗੀ ਉਮਰ ਉਸ ਤੋਂ ਵੀ ਕਿਤੇ ਛੋਟੇ ਬੱਚਿਆਂ ਤੋਂ ਘੱਟ ਸੀ ਮੈਨੂੰ ਯਾਦ ਹੈ, ਜਦੋਂ ਉਹ ਸਕੂਲ ਵਿੱਚ ਦਾਖਲ ਹੋਣ ਆਇਆ ਸੀ ਤਾਂ ਉਸ ਨੇ ਪੂਰੀ ਟੌਹਰ ਕੱਢੀ ਹੋਈ ਸੀ ਨਾਲ ਹੀ ਉਸਦਾ ਛੋਟਾ ਭਰਾ ਵੀ ਸੀਦੋਵਾਂ ਦੀ ਉਮਰ ਵਿੱਚ ਤਿੰਨ-ਚਾਰ ਸਾਲ ਦਾ ਫ਼ਰਕ ਸੀ ਸ਼ਾਇਦਪਿਉ ਮਜ਼ਦੂਰੀ ਕਰਦਾ ਸੀ ਤੇ ਉਸਦੀ ਮਾਂ ਹੋਰਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ

ਦਾਖਲੇ ਤੋਂ ਬਾਅਦ ਸ਼ੁਰੂ ਹੋਇਆ ਗਗਨਦੀਪ ਉਰਫ਼ ਗੱਗੀ ਦੀ ਪੜ੍ਹਾਈ-ਲਿਖਾਈ ਦਾ ਸਿਲਸਿਲਾਕਾਫ਼ੀ ਜੱਦੋਜਹਿਦ ਕਰਨ ਦੇ ਬਾਵਜੂਦ ਵੀ ਗੱਗੀ ਪੜ੍ਹਾਈ ਵਿੱਚ ਚੱਲ ਨਹੀਂ ਸੀ ਰਿਹਾਉਸ ਨੂੰ ‘ਇੱਕ ਦਾ ਏਕਾ’ ਵੀ ਕਦੇ ਸਿੱਧਾ ਲਿਖਣਾ ਨਹੀਂ ਆਇਆਜੇ ਮੈਂ ਕਦੇ ਉਸਦਾ ਹੱਥ ਫੜ ਕੇ ਕੁਝ ਲਿਖਾਉਂਦਾ ਤਾਂ ਹੀ ਉਹ ਕੋਈ ਅੱਖਰ ਲਿਖ ਪਾਉਂਦਾ, ਨਹੀਂ ਤਾਂ ਬੱਸ ਘੁੱਗੂ-ਕਾਂਗੜੇਹਾਂ, ਉਸਦਾ ਛੋਟਾ ਭਰਾ ਪੜ੍ਹਨ ਲਿਖਣ ਵਿੱਚ ਉਸ ਨਾਲ਼ੋਂ ਕੁਝ ਠੀਕ ਸੀਗੱਗੀ ਨੂੰ ਤਾਂ ਕਾਗਜ਼ ਖਾਈ ਜਾਣ ਦੀ ਵੀ ਆਦਤ ਸੀਮੂੰਹ ਤੋਂ ਕਦੇ-ਕਦੇ ਰਾਲ਼ਾਂ ਟਪਕ ਜਾਂਦੀਆਂ ਤੇ ਕਦੇ ਕਦੇ ਨੱਕ ਵਹਿ ਜਾਂਦਾਐਸੀ ਹਾਲਤ ਕਰਕੇ ਬਾਕੀ ਬੱਚੇ ਉਸ ’ਤੇ ਹੱਸਦੇ ਅਤੇ ਦੂਰ ਹੋ-ਹੋ ਬੈਠਦੇਪਰ ਉਹ ਹਮੇਸ਼ਾ ਆਪਣੀ ਜਾਣ ਵਿੱਚ ਪੂਰੀ ਟੌਹਰ ਕੱਢਕੇ ਸਕੂਲ ਆਉਂਦਾਉਸਦੀ ਮਾਂ ਤੇਲ ਲਾ ਕੇ ਚੰਗੀ ਤਰ੍ਹਾਂ ਉਸਦੇ ਵਾਲ ਵਾਹ ਕੇ ਭੇਜਦੀਸ਼ਾਇਦ ਉਸ ਨੂੰ ਲਗਦਾ ਸੀ ਕਿ ਬਾਕੀ ਬੱਚੇ ਅਤੇ ਮਾਸਟਰ ਉਸਦੇ ਗੱਗੀ ਤੋਂ ਘਿਰਣਾ ਕਰਦੇ ਹੋਣ

ਮੈਂ ਉਸ ਸਮੇਂ ਲਗਭਗ ਪੰਜਾਹ ਬੱਚਿਆਂ ਦੇ ਸਕੂਲ ਵਿੱਚ ਸਿੰਗਲ ਟੀਚਰ ਸੀਕਈ ਮਾਪੇ ਮੇਰੇ ਕੋਲ ਗੱਗੀ ਦੀਆਂ ਸ਼ਿਕਾਇਤਾਂ ਲੈ ਕੇ ਆਉਂਦੇ ਤੇ ਕਹਿੰਦੇ ਸੀ, “ਮਾਸਟਰ ਜੀ! ਇਸ ਸਿਧਰੇ ਨੇ ਆਪ ਤਾਂ ਪੜ੍ਹਨਾ ਨੀ, ਸਾਡੇ ਬੱਚੇ ਵੀ ਵਿਗਾੜ ਦੇਣੇ ਹਨ ਤੁਸੀਂ ਇਸਦਾ ਨਾਮ ਕਿਉਂ ਨੀ ਕੱਟ ਦਿੰਦੇ।” ਉਨ੍ਹਾਂ ਦੀ ਗੱਲ ਸੁਣਕੇ ਮੈਂ ਕਈ ਵਾਰ ਗੰਭੀਰਤਾ ਨਾਲ ਕਹਿੰਦਾ, “ਜੇਕਰ ਗੱਗੀ ਦੀ ਥਾਂ ਕਿਤੇ ਤੁਹਾਡਾ ਆਪਣਾ ਬੱਚਾ ਹੁੰਦਾ, ਫਿਰ ...?” ਮਾਪੇ ਮੇਰੀ ਅਧੂਰੀ ਗੱਲ ਦੇ ਪੂਰੇ ਅਰਥ ਸਮਝ ਤਾਂ ਲੈਂਦੇ ਸਨ ਪਰ ਫਿਰ ਵੀ ਉਹਨਾਂ ਨੂੰ ਧੁੜਕੂ ਜਿਹਾ ਲੱਗਿਆ ਰਹਿੰਦਾਗੱਗੀ ਦੀਆਂ ਕਈ ਸ਼ਰਾਰਤਾਂ ਕਰਕੇ ਕਦੇ-ਕਦੇ ਬਾਕੀ ਬੱਚਿਆਂ ਦੇ ਮਾਪੇ ਮੈਨੂੰ ਉਨ੍ਹਾਂ ਦੀ ਆਪਣੀ ਜਗ੍ਹਾ ਠੀਕ ਵੀ ਲੱਗਦੇ

ਗੱਗੀ ਲਈ ਸਕੂਲ ਆਉਣਾ ਇੱਕ ਆਮ ਜਿਹੀ ਗੱਲ ਲਗਦੀ ਸੀਪੜ੍ਹਨਾ ਲਿਖਣਾ ਉਸ ਲਈ ਕੋਈ ਮਾਅਨੇ ਨਹੀਂ ਸੀ ਰੱਖਦਾਉਹ ਤਾਂ ਬਾਥਰੂਮ ਗਿਆ ਹੋਇਆ ਹੀ ਸਕੂਲ ਤੋਂ ਬਾਹਰ ਚਲੇ ਜਾਂਦਾ ਤੇ ਸਾਰੇ ਪਿੰਡ ਦਾ ਚੱਕਰ ਲਾ ਆਉਂਦਾਉਸਦੀ ਇਹ ਆਦਤ ਮੇਰੇ ਲਈ ਸਭ ਤੋਂ ਵੱਡੀ ਮੁਸੀਬਤ ਸੀਕਈ ਵਾਰ ਮੇਰੇ ਮਨ ਵਿੱਚ ਵੀ ਆਉਂਦਾ ਕਿ ਉਸਦਾ ਨਾਮ ਕੱਟ ਹੀ ਦੇਵਾਂ

ਇੱਕ ਵਾਰ ਮੈਂ ਗੱਗੀ ਨੂੰ ਕਹਿ ਬੈਠਾ ਕਿ ਕਿਸੇ ਬੱਚੇ ਨੂੰ ਸਕੂਲ ਤੋਂ ਬਾਹਰ ਨਾ ਜਾਣ ਦੇਵੇਉਸਨੇ ਇਹ ਕੰਮ ਐਨੀ ਸੁਹਿਰਦਤਾ ਨਾਲ ਕੀਤਾ ਕਿ ਮੇਨ ਗੇਟ ਲਾ ਕੇ ਬਹਿ ਗਿਆ। ਇਸ ਤਰ੍ਹਾਂ ਉਹ ਆਪ ਵੀ ਸਕੂਲ ਤੋਂ ਬਾਹਰ ਜਾਣਾ ਭੁੱਲ ਗਿਆਹਾਂ, ਸਕੂਲ ਵਿੱਚ ਰਹਿ ਕੇ ਵੀ ਉਹ ਟਿਕ ਕੇ ਨਹੀਂ ਸੀ ਬੈਠਦਾ ਪੜ੍ਹਨ-ਲਿਖਣ ਦੀ ਥਾਂ ਉਸ ਨੂੰ ਕੋਈ ਨਾ ਕੋਈ ਕੰਮ ਕਰਦੇ ਰਹਿਣਾ ਪਸੰਦ ਸੀਕਦੇ ਉਹ ਆਪਣੇ ਆਪ ਫੁੱਲਾਂ ਨੂੰ ਪਾਣੀ ਦਿੰਦਾ ਮਸਤੀ ਕਰਦਾ ਰਹਿੰਦਾਕਦੇ ਝਾੜੂ ਚੱਕ ਕੇ ਵਿਹੜਾ ਸੰਬਰਦਾ ਰਹਿੰਦਾ, ਤੇ ਕਦੇ-ਕਦੇ ਮੇਰੇ ਮੋਟਰਸਾਇਕਲ ਨੂੰ ਵੀ ਸਾਫ਼ ਕਰ ਦਿੰਦਾਮੋਟਰ ਸਾਇਕਲ ਸਾਫ਼ ਕਰਦਾ ਕਰਦਾ ਉਹ ਕਈ ਕਈ ਵਾਰ ਸ਼ੀਸ਼ੇ ਵਿੱਚੋਂ ਆਪਣੇ ਵਾਲ਼ ਸੰਵਾਰਦਾਇਹ ਉਸਦੇ ਮਨ ਦੀਆਂ ਮੌਜਾਂ ਸਨ ਜੋ ਉਸ ਨੂੰ ਮਸਤ ਮੌਲਾ ਬਣਾ ਕੇ ਰੱਖਦੀਆਂਪਰ ਮੈਨੂੰ ਖੁਸ਼ੀ ਸੀ ਕਿ ਉਹ ਹੁਣ ਸਕੂਲ ਵਿੱਚ ਰਹਿੰਦਾ ਸੀ

ਇਹ ਸਾਡੇ ਵਿੱਦਿਅਕ ਢਾਂਚੇ ਦੀ ਸਭ ਤੋਂ ਵੱਡੀ ਖ਼ੁਨਾਮੀ ਹੈ ਕਿ ਗੱਗੀ ਵਰਗੇ ‘ਵਿਸ਼ੇਸ ਲੋੜਾਂ ਵਾਲੇ ਬੱਚੇ’ ਤਾਂ ਇੱਕ ਪਾਸੇ ਸਿੰਗਲ ਟੀਚਰ ਤਾਂ ਆਮ ਸਾਧਾਰਣ ਬੱਚਿਆਂ ਨੂੰ ਵੀ ਚੰਗੀ ਤਰ੍ਹਾਂ ਨਹੀਂ ਪੜ੍ਹਾ ਸਕਦਾਖ਼ੈਰ …

ਗੱਗੀ ਹਰ ਸਾਲ ਅਗਲੀ ਜਮਾਤ ਵਿੱਚ ਚਲੇ ਤਾਂ ਜਾਂਦਾ ਪਰ ਉਸ ਨੂੰ ਇਸਦਾ ਕੋਈ ਫ਼ਰਕ ਮਹਿਸੂਸ ਨਹੀਂ ਸੀ ਹੁੰਦਾਭੋਲ਼ਾ ਐਨਾ ਸੀ ਕਿ ਜਦੋਂ ਕਈ ਵਾਰ ਉਸ ਤੋਂ ਵੀ ਛੋਟੇ ਬੱਚੇ ਉਸ ਨਾਲ ਧੱਕਾ ਮੁੱਕੀ ਕਰ ਦਿੰਦੇ ਤਾਂ ਉਹਨਾਂ ਦੀ ਸ਼ਿਕਾਇਤ ਮੇਰੇ ਕੋਲ ਕਰ ਦਿੰਦਾ ਫਿਰ ਮੁੜਕੇ ਉਹਨਾਂ ਨਾਲ ਖੇਡਣ ਲੱਗ ਜਾਂਦਾ ਬੱਸ ਉਸ ਨੂੰ ਤਸੱਲੀ ਹੋ ਜਾਂਦੀ ਸੀ ਕਿ ਉਸਨੇ ਮੇਰੇ ਕੋਲ ਸ਼ਿਕਾਇਤ ਕਰ ਦਿੱਤੀ ਹੈਸ਼ਿਕਾਇਤ ’ਤੇ ਮੈਂ ਕੀ ਕਾਰਵਾਈ ਕਰਦਾ ਸੀ‘ ਇਸ ਨਾਲ ਜੱਗੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਸੀਐਦਾਂ ਦੇ ਬੱਚੇ ਮਨਾਂ ਵਿੱਚ ਵੈਰ ਨਹੀਂ ਰੱਖਦੇਦੁਨੀਆਂ ਦੀ ਸੋਝੀ ਤੋਂ ਕੋਰੇ ਹੁੰਦੇ ਨੇਉਸਦਾ ਨਾਮ ਸਕੂਲ ਤੋਂ ਨਾ ਕੱਟਣ ਦੇ ਭਾਵੇਂ ਹੋਰ ਵੀ ਕਈ ਕਾਰਨ ਸਨ ਪਰ ਸਭ ਤੋਂ ਜ਼ਰੂਰੀ ਕਾਰਨ ਇਹੀ ਸੀ ਕਿ ਮੈਂਨੂੰ ਲਗਦਾ ਸੀ ਜੇਕਰ ਮੈਂ ਉਸ ਦਾ ਨਾਮ ਕੱਟ ਦੇਵਾਂ ਤਾਂ ਸ਼ਾਇਦ ਉਹਨੂੰ ਬਾਹਰ ਹੋਰ ਬੱਚਿਆਂ ਨੇ ਕੁਟਦੇ ਮਾਰਦੇ ਰਹਿਣਾ ਹੈਨਾਲ਼ੇ ਬਾਹਰ ਘੁੰਮਦੇ ਰਹਿਣ ਕਰਕੇ ਉਸਦਾ ਟੌਹਰ ਕੱਢਣ ਦਾ ਸ਼ੌਕ ਤਾਂ ਮਰ ਮੁੱਕ ਹੀ ਜਾਣਾ ਸੀ ਮੈਨੂੰ ਇਹ ਵੀ ਸੀ ਕਿ ਭਾਵੇਂ ਉਹ ਪੜ੍ਹਨਾ ਲਿਖਣਾ ਨਾ ਵੀ ਸਿੱਖੇ ਪਰ ਉਸਦੀ ਆਪਣੀ ਸਾਫ਼-ਸਫ਼ਾਈ ਦੀ ਆਦਤ ਤਾਂ ਬਣ ਹੀ ਰਹੀ ਸੀ

ਗੱਗੀ ਤੇ ਉਸਦਾ ਛੋਟਾ ਭਰਾ ਇਕੱਠੇ ਹੀ ਪੰਜਵੀਂ ਪਾਸ ਕਰ ਗਏਮੈਂ ਸਾਰੀ ਜਮਾਤ ਦੇ ਸਰਟੀਫ਼ਿਕੇਟ ਦੇ ਦਿੱਤੇ ਤੇ ਕਹਿ ਦਿੱਤਾ ਕਿ ਹੁਣ ਛੇਵੀਂ ਵਿੱਚ ਦਾਖਲ ਹੋ ਜਾਇਉਅਗਲਾ ਸਕੂਲ ਤਿੰਨ ਕੁ ਕਿਲੋਮੀਟਰ ਦੀ ਦੂਰੀ ’ਤੇ ਸੀਬਾਕੀ ਬੱਚੇ ਤਾਂ ਛੇਵੀਂ ਵਿੱਚ ਦਾਖਲ ਹੋ ਗਏ ਸਨ ਪਰ ਗੱਗੀ ਹਫ਼ਤੇ ਕੁ ਬਾਅਦ ਫਿਰ ਬਸਤਾ ਲੈ ਕੇ ਮੇਰੇ ਸਕੂਲ ਆ ਗਿਆ ਉਸ ਨੂੰ ਦੇਖਕੇ ਮੈਂ ਹੈਰਾਨ ਹੋ ਗਿਆਹਾਲਾਂਕਿ ਮੈਨੂੰ ਪਤਾ ਸੀ ਕਿ ਛੇਵੀਂ ਜਮਾਤ ਤਾਂ ਇੱਕ ਪਾਸੇ ਉਸ ਨੂੰ ਤਾਂ ਕਿਸੇ ਵੀ ਜਮਾਤ ਦਾ ਪਤਾ ਨਹੀਂ ਸੀ ਕਿ ਜਮਾਤਾਂ ਹੁੰਦੀਆਂ ਕੀ ਹਨਉਸ ਨੂੰ ਤਾਂ ਬੱਸ ਟੌਹਰ ਕੱਢ ਕੇ ਆਉਣਾ ਹੀ ਚੰਗਾ ਲਗਦਾ ਸੀਤੇਰਾਂ-ਚੌਦਾਂ ਸਾਲ ਦੀ ਉਮਰ ਤਾਂ ਉਹ ਇੱਥੇ ਹੀ ਪਾਰ ਕਰ ਗਿਆ ਸੀ ਫਿਰ ਪਤਾ ਨੀ ਕੀ ਹੋਇਆ ਕਿ ਗੱਗੀ ਨੇ ਸਕੂਲ ਆਉਣਾ ਬੰਦ ਕਰ ਦਿੱਤਾ

ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਗਈਫੁੱਲਾਂ ਦੀਆਂ ਉਹ ਕਿਆਰੀਆਂ ਸਾਭ ਸੰਭਾਲ਼ ਕਰਨ ਲਈ ਨਵੀਆਂ ਜਮਾਤਾਂ ਨੂੰ ਵੰਡ ਦਿੱਤੀਆਂ, ਜਿਨ੍ਹਾਂ ਦਾ ‘ਮਾਲਕ’ ਗੱਗੀ ਹੁੰਦਾ ਸੀਮੇਨ ਗੇਟ ਹੁਣ ਖੁੱਲ੍ਹਾ ਹੀ ਰਹਿੰਦਾ ਸੀ

ਸ਼ਾਇਦ ਮਈ ਮਹੀਨੇ ਦੇ ਅਖੀਰਲੇ ਦਿਨ ਸਨਮੈਂ ਸਕੂਲ ਦੇ ਮੇਨ ਗੇਟ ’ਤੇ ਖੜ੍ਹਾ ਸੀਗੱਗੀ ਸਾਹਮਣੇ ਤੋਂ ਆ ਰਿਹਾ ਸੀ, ਜਦੋਂ ਉਸਨੇ ਮੇਰੇ ਪੈਰੀਂ ਹੱਥ ਲਾਏ ਤਾਂ ਉਸਦੀ ਅਕਲ ਦੇਖ ਕੇ ਮੈਨੂੰ ਅੰਤਾਂ ਦੀ ਖੁਸ਼ੀ ਹੋਈਉਸਦੇ ਮੋਢੇ ’ਤੇ ਹੱਥ ਰੱਖ ਕੇ ਮੈਂ ਉਸ ਨੂੰ ਅਪਣੱਤ ਦਾ ਅਹਿਸਾਸ ਕਰਵਾਇਆਉਸ ਨੂੰ ਪੁੱਛਿਆ ਕਿ ਕੀ ਕਰਦੈਂ ਹੁਣ? ਨਾਲ ਹੀ ਉਸ ਦੇ ਛੋਟੇ ਭਰਾ ਬਾਰੇ ਪੁੱਛਿਆ

ਮੈਨੂੰ ਪਤਾ ਸੀ ਕਿ ਗੱਗੀ ਤਾਂ ਅਗਲੇ ਸਕੂਲ ਦਾਖਲ ਨਹੀਂ ਸੀ ਹੋਇਆ ਪਰ ਉਸਦਾ ਛੋਟਾ ਭਰਾ ਦਾਖਲ ਹੋ ਗਿਆ ਸੀਮੇਰੇ ਪੁੱਛਣ ’ਤੇ ਉਸਨੇ ਦੱਸਿਆ ਕਿ ਉਸਦਾ ਭਰਾ ਸਕੂਲ ਨਹੀਂ ਜਾਂਦਾ ਕਿਉਂਕਿ ਸਕੂਲ ਦੂਰ ਹੈਪਰ ਗੱਲ ਕਰਦਾ-ਕਰਦਾ ਗੱਗੀ ਵਿੱਚੋਂ ਹੀ ਕਾਹਲੀ ਅਤੇ ਉਤਸੁਕਤਾ ਨਾਲ ਆਪਣੇ ਬਾਰੇ ਦੱਸਣ ਲੱਗ ਪਿਆ, “ਮੈਂ ਤਾਂ ਜੀ ਦਿਹਾੜੀ ਜਾਂਦਾ ਹਾਂ ਹੁਣ ਪੈਸੇ ’ਕੱਠੇ ਕਰਕੇ ਛੋਟੇ ਭਰਾ ਨੂੰ ਸਾਇਕਲ ਲੈ ਕੇ ਦੇਣਾ ਹੈ, ਸਕੂਲ ਜਾਣ ਲਈਹੁਣ ਤਾਂ ਉਸ ਨੂੰ ਕੋਈ ਆਪਣੇ ਸਾਇਕਲ ’ਤੇ ਨਹੀਂ ਲੈ ਕੇ ਜਾਂਦਾ ਪਰ ਨਵੇਂ ਸਾਇਕਲ ’ਤੇ ਉਹ ਨਵੇਂ ਕੱਪੜੇ ਪਾ ਕੇ, ਸਿਰ ਵਾਹ ਕੇ ਟੌਹਰ ਨਾਲ ਜਾਇਆ ਕਰੂਗਾ … …

ਗੱਗੀ ਦੀਆਂ ਇਨ੍ਹਾਂ ਆਖਰੀ ਦੋਂਹ ਸਿਧਰੀਆਂ ਗੱਲਾਂ ਕਰਕੇ ਮੈਨੂੰ ਉਹ ਆਪਣੀ ਜਮਾਤ ਦਾ ਸਭ ਤੋਂ ਸਿਆਣਾ ਬੱਚਾ ਹੁਣ ਤਕ ਨਹੀਂ ਭੁੱਲਿਆ

ਕਾਸ਼! ਸਾਡਾ ਵਿੱਦਿਅਕ ਢਾਂਚਾ ਅਜਿਹਾ ਬਣ ਜਾਵੇ ਕਿ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਇ ਅਧਿਆਪਕਾਂ ਨੂੰ ਬੱਚਿਆਂ ਦੇ ਮਨਾਂ ਨੂੰ ਪੜ੍ਹਨ ਦਿੱਤਾ ਜਾਵੇ, ਜਿਨ੍ਹਾਂ ਵਿੱਚ ਪਤਾ ਨੀ ਕਿੰਨੀਆਂ ਕੁ ਸਿਆਣਪਾਂ ਪਈਆਂ ਹਨਜਾ ਰਹੇ ਗੱਗੀ ਦੀ ਇਹ ‘ਅਸਲੀ ਟੌਹਰ’ ਮੈਂ ਗਲ਼ੀ ਦੇ ਮੋੜ ਤਕ ਨਿਹਾਰਦਾ ਰਿਹਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3669)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਕਰਮਜੀਤ ਸਕਰੁੱਲਾਂਪੁਰੀ

ਕਰਮਜੀਤ ਸਕਰੁੱਲਾਂਪੁਰੀ

Phone: (91 - 94632 - 89212)
Email: (karamjitspuri@gmail.com)