RanjitLehra 7ਦੇਸ਼ ਲੋਕਰਾਜ ਤੋਂ ਵਾਇਆ ਰਾਮਰਾਜ ਹੋ ਕੇ ਵਿਸ਼ਵ ਗੁਰੂ ਬਣਨ ਵੱਲ ਵਧ ਰਿਹਾ ਹੋਵੇ ਅਤੇ 80 ਕਰੋੜ ਲੋਕ ...
(26 ਅਪਰੈਲ 2024)
ਇਸ ਸਮੇਂ ਪਾਠਕ: 190.


ਕਰੀਬ ਅੱਧੀ ਸਦੀ ਪਹਿਲਾਂ ਦੀ ਗੱਲ ਹੈ, ਸਾਡੇ ਪਿੰਡਾਂ ਤੇ ਸ਼ਹਿਰਾਂ ਵਿੱਚ ਜਾਦੂਗਰ
, ਮਦਾਰੀ ਤੇ ਖੇਡਾ ਪਾਉਣ ਵਾਲੇ ਅਕਸਰ ਹੀ ਆਉਂਦੇ, ਜਾਂਦੇ ਰਹਿੰਦੇ ਸਨਲੋਕਾਂ ਨਾਲੋਂ ਵੱਖਰੀ ਤਰ੍ਹਾਂ ਦੇ ਪਹਿਰਾਵੇ ਵਾਲੇ ਉਨ੍ਹਾਂ ਸੱਜਣਾਂ ਦੇ ਇੱਕ ਹੱਥ ਵਿੱਚ ਇੱਕ ਡੰਡਾ ਜਾਂ ਛਿਟੀ ਹੁੰਦੀ ਤੇ ਦੂਜੇ ਹੱਥ ਵਿੱਚ ਡੁਗਡੁਗੀ ਹੁੰਦੀਮੋਢੇ ਝੋਲਾ ਜਾਂ ਬਗਲੀ ਪਾਈ ਹੁੰਦੀਕਿਸੇ ਕੋਲ ਛੋਟੀ-ਮੋਟੀ ਟਰੰਕੀ ਹੁੰਦੀ ਤੇ ਕਿਸੇ ਕੋਲ ਬਾਂਦਰ, ਬਾਂਦਰੀ ਜਾਂ ਬਾਂਦਰ-ਬਾਂਦਰੀ ਦੋਵਾਂ ਦੀ ਜੋੜੀ ਹੁੰਦੀਕੋਈ ਖੁੱਲ੍ਹਾ ਜਿਹਾ ਜਾਂ ਰੌਣਕ ਵਾਲਾ ਥਾਂ ਦੇਖ ਕੇ ਉਹ ਰੁਕਦੇ, ਡੁਗਡੁਗੀ ਵਜਾਉਂਦੇ ਤੇ ਆਪਣਾ ਖੇਲ ਸ਼ੁਰੂ ਕਰ ਦਿੰਦੇ

ਘਰ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਪੰਜ ਜਮਾਤਾਂ ਪਾਸ ਕਰਨ ਤੋਂ ਬਾਅਦ ਮੈਂ ਛੇਵੀਂ ਜਮਾਤ ਲਈ ਦਾਖਲਾ ਸਰਕਾਰੀ ਹਾਈ ਸਕੂਲ, ਲਹਿਰਾਗਾਗਾ ਵਿੱਚ ਲੈ ਲਿਆਹਾਈ ਸਕੂਲ ਰੇਲਵੇ ਸਟੇਸ਼ਨ ਤੋਂ ਪਾਰ ਮੰਡੀ ਵਾਲੇ ਪਾਸੇ ਸੀਇਹ ਘਰ ਤੋਂ ਕੋਈ ਇੱਕ ਕਿਲੋਮੀਟਰ ਦੂਰ ਸੀਅਸੀਂ ਸਕੂਲ ਨੂੰ ਜਾਣ ਆਉਣ ਲਈ ਰੇਲਵੇ ਸਟੇਸ਼ਨ ਵਿੱਚ ਦੀ ਲੰਘ ਕੇ ਲਾਈਨਾਂ ਤੋਂ ਪਾਰ ਇੱਕ ਭੀੜੇ ਰਸਤੇ ਵਿੱਚੋਂ ਲੰਘਦੇ ਤੇ ਫਿਰ ਮੁੱਖ ਬਾਜ਼ਾਰ ਵਿੱਚ ਦੀ ਹੋ ਕੇ ਸਕੂਲ ਪਹੁੰਚਦੇਭੀੜੇ ਰਸਤੇ ’ਤੇ ਰੇਲ ਲਾਈਨਾਂ ਦੇ ਕੋਲ ਖੁੱਲ੍ਹੀ ਥਾਂ ਸੀ। ਵਿੱਚ ਬੋਹੜਾਂ ਅਤੇ ਹੋਰ ਦਰਖਤਾਂ ਦੀ ਸਾਰਾ ਦਿਨ ਛਾਂ ਰਹਿੰਦੀਬੋਹੜ ਦੇ ਦੁਆਲੇ ਇੱਕ ਵੱਡਾ ਚੌਂਤਰਾ ਜਾਂ ਕਹਿ ਲਵੋ ਥੜ੍ਹਾ ਬਣਿਆ ਹੋਇਆ ਸੀਰੇਲਵੇ ਮਾਲ ਗੋਦਾਮ ਦੇ ਮੋਹਰੇ ਵੀ ਉੱਚਾ ਜਿਹਾ ਥੜ੍ਹਾ ਹੁੰਦਾ ਸੀਇੱਥੇ ਰਾਹਗੀਰ ਅਤੇ ਹੋਰ ਲੋਕ ਬੈਠੇ ਹੀ ਰਹਿੰਦੇ ਸਨਭੀੜੇ ਰਸਤੇ ਦੇ ਦੋਵੇਂ ਪਾਸੇ ਦੋ ਮੋਚੀਆਂ ਦੀਆਂ ਦੁਕਾਨਾਂ ਸਨਉਨ੍ਹਾਂ ਕੋਲ ਦੋ-ਚਾਰ ਜਣੇ ਜੁੱਤੀ ਜੋੜੇ ਸੰਵਰਾਉਣ ਵਾਲੇ ਬੈਠੇ ਰਹਿੰਦੇ ਸਨਇੱਥੇ ਅੱਖਾਂ ਦੀ ਹਰੀ ਦਵਾਈ ਵੇਚਣ ਵਾਲੇ, ਹੱਡਾਂ ਗੋਡਿਆਂ ਦੀ ਮਾਲਸ਼ ਕਰਨ ਜਾਂ ਉੱਤਰਿਆ ਗਿੱਟਾ-ਗੋਡਾ ਚੜ੍ਹਾਉਣ ਵਾਲੇ ਜਾਂ ਕੰਨਾਂ ਦੀ ਮੈਲ਼ ਕੱਢਣ ਵਾਲੇ ਆ ਬੈਠਦੇ ਅਤੇ ਆਪਣੀਆਂ ਚਿਕਣੀਆਂ ਚੋਪੜੀਆਂ ਗੱਲਾਂ ਨਾਲ ਲੋਕਾਂ ਦੀ ਤੋਰ ਨੂੰ ਬਰੇਕਾਂ ਲਾ ਕੇ ਆਪਣੀ ਕਾਰਾਗਰੀ ਦਿਖਾਉਂਦੇ ਤੇ ਆਪਣਾ ਮਾਲ ਵੇਚ ਰਾਹੇ ਲੱਗਦੇਕੁੱਲ ਮਿਲਾ ਕੇ ਇਹ ਥਾਂ ਬੜੀ ਰੌਣਕ ਵਾਲੀ ਸੀ

ਖੇਡਾਂ ਦਿਖਾਉਣ ਵਾਲੇ ਮਦਾਰੀਆਂ, ਜਾਦੂਗਰਾਂ ਤੇ ਹੋਰ ਮਜ਼ਮੇਬਾਜ਼ਾਂ ਲਈ ਇਹ ਥਾਂ ਬੜੀ ਢੁਕਵੀਂ ਸੀਉਨ੍ਹਾਂ ਨੂੰ ਹੋਰ ਕੀ ਚਾਹੀਦਾ ਹੁੰਦਾ? ਜਿੱਥੇ ਚਾਰ ਬੰਦੇ ਤੇ ਖੇਡਾਂ ਦਿਖਾਉਣ ਜੋਗੀ ਥਾਂਇਸੇ ਲਈ ਅਕਸਰ ਇੱਥੇ ਕੋਈ ਨਾ ਕੋਈ ਮਦਾਰੀ ਜਾਂ ਜਾਦੂਗਰ ਆਉਂਦਾ, ਡੁਗਡੁਗੀ ਵਜਾਉਂਦਾ, ਰਾਹਗੀਰਾਂ ਦੀ ਤੋਰ ਨੂੰ ਬਰੇਕਾਂ ਲਾਉਂਦਾ, ਵਿਹਲੇ ਬੈਠਿਆਂ ਦੇ ਕੰਨਾਂ ਵਿੱਚ ਰਸ ਘੋਲਦਾ ਤੇ ਮੋਢੇ ਪਾਇਆ ਝੋਲਾ/ਬਗਲੀ ਉਤਾਰ ਕੇ ਆਪਣਾ ਖੇਲ ਸ਼ੁਰੂ ਕਰ ਦਿੰਦਾਅਕਸਰ ਅਸੀਂ ਸਕੂਲੋਂ ਵਾਪਸ ਆਉਂਦੇ ਵਕਤ ਮਦਾਰੀ ਜਾਂ ਜਾਦੂਗਰਾਂ ਦਾ ਖੇਡਾ ਦੇਖਣ ਲਈ ਰੁਕ ਜਾਂਦੇ

ਉਹ ਮਦਾਰੀ ਤੇ ਜਾਦੂਗਰ ਆਪਣੇ ਪੇਸ਼ੇ ਵਿੱਚ ਇੰਨੇ ਮਾਹਰ ਹੁੰਦੇ ਸਨ ਕਿ ਬੈਠੇ ਖੜ੍ਹੇ ਸਭ ਦੇ ਕੰਨ ਕੁਤਰ ਜਾਂਦੇ ਸਨਖੇਡਾਂ ਪਾਉਂਦੇ ਜਾਂ ਜਾਦੂ ਦੇ ਟਰਿੱਕ ਦਿਖਾਉਂਦੇ ਗੱਲਾਂ ਉਹ ਇੰਨੀਆਂ ਘੁਮਾ ਫਿਰਾ ਕੇ ਕਰਦੇ ਕਿ ਸਾਡੇ ਵਰਗੇ ਜਵਾਕ ਹੀ ਨਹੀਂ, ਸਿਆਣੇ ਬਿਆਣੇ ਬੰਦੇ ਵੀ ਉਨ੍ਹਾਂ ਦੀਆਂ ਗੱਲਾਂ ਨੂੰ ਸੱਚ ਮੰਨ ਬੈਠਦੇਕਈ ਵਾਰ ਦਰਸ਼ਕਾਂ ਵਿੱਚੋਂ ਇੱਕ ਜਣੇ ਨੂੰ ਉਹ ‘ਜਮੂਰਾ’ ਬਣਾ ਕੇ ਵਿਚਕਾਰ ਬਿਠਾ ਲੈਂਦੇ, ਉਹਦੇ ਕੰਨ ਵਿੱਚ ਕੁਝ ਕਹਿੰਦੇ ਜਾਂ ਰੋਟੀ-ਰੋਜ਼ੀ ਦਾ ਵਾਸਤਾ ਪਾਉਂਦੇ ਤੇ ਦੂਜੇ ਤੋਂ ਆਪਣੀਆਂ ਮਨ ਇੱਛਤ ਗੱਲਾਂ ਕਹਾਉਂਦੇਕਈ ਵਾਰ ਤਾਂ ਉਹ ਜਮੂਰੇ ਤੋਂ ਇਹ ਵੀ ਕਹਾ ਜਾਂਦੇ ਕਿ ਉਹ ਮੁੰਡੇ ਤੋਂ ਕੁੜੀ ਬਣ ਗਿਆ ਹੈਜਮੂਰਾ ਜਾਦੂਗਰ ਦਾ ਪੱਕਾ ਭਗਤ ਬਣ ਕੇ ਬਹਿ ਜਾਂਦਾ ਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਉਵੇਂ ਹੀ ਬੋਲਦਾ, ਜਿਵੇਂ ਉਹ ਕਹਿੰਦਾ (ਅੱਜ ਕੱਲ੍ਹ ਦੇ ਸਿਆਸੀ ਪਾਰਟੀਆਂ ਦੇ ਭਗਤਾਂ ਵਾਂਗ)

ਉਹ ਆਪਣੀ ਬਗਲੀ ਵਿੱਚ ਹੱਥ ਪਾ ਕੇ ਕਈ ਭਾਂਤ ਦੀਆਂ ਚੀਜ਼ਾਂ ਕੱਢਦੇਕਈ ਤਾਂ ਜਿਊਂਦਾ ਜਾਗਦਾ ਕਬੂਤਰ ਵਗੈਰਾ ਵੀ ਕੱਢ ਕੇ ਦਿਖਾ ਜਾਂਦੇਹੱਥਾਂ ਨਾਲੋਂ ਉਨ੍ਹਾਂ ਦੀ ਜ਼ੁਬਾਨ ਬਹੁਤਾ ਚਲਦੀਜ਼ੁਬਾਨ ਰਸ ਨਾਲ ਗੱਲਾਂ ਦਾ ਕੜਾਹ ਬਣਾ ਕੇ ਪਤਾ ਹੀ ਨਾ ਲੱਗਣ ਦਿੰਦੇ ਕਦੋਂ ਉਹ ਦਰਸ਼ਕਾਂ ਨੂੰ ਲੱਕੜ ਦਾ ਮੁੰਡਾ ਦਿੰਦੇ ਦਿੰਦੇ ਤੇ ਉਨ੍ਹਾਂ ਦੀਆਂ ਜੇਬਾਂ ਹੌਲੀਆਂ ਕਰਵਾਕੇ ਅਤੇ ਆਪਣਾ ‘ਝੋਲਾ ਉਠਾ ਕੇ’ ਅਹਾਂਹ ਲੰਘ ਜਾਂਦੇਖੇਡਾਂ ਖਤਮ ਹੋਣ ਤੋਂ ਬਾਅਦ ਕੋਈ ਕਹਿੰਦਾ, ਆਪਾਂ ਨੂੰ ਮੂਰਖ ਬਣਾ ਗਿਆ ਇਹ ਤਾਂ ਅਤੇ ਕੋਈ ਹੋਰ ਕਹਿੰਦਾ ਇਹ ਭਾਈ ਆਪਣੀ ਨਿਗਾਹ ਬੰਨ੍ਹ ਦਿੰਦੇ ਨੇ, ਪਤਾ ਨੀ ਲੱਗਣ ਦਿੰਦੇਹੁੰਦਾ ਤਾਂ ਇਨ੍ਹਾਂ ਕੋਲ ਕੁਝ ਨਹੀਂ, ਬੱਸ ਗੱਲਾਂ ਮਾਰ ਕੇ ਭੁਲੇਖੇ ਪਾ ਦਿੰਦੇ ਨੇ

ਉਦੋਂ ਇਹ ਗੱਲ ਸਮਝ ਨਹੀਂ ਸੀ ਆਉਂਦੀ ਕਿ ਕੋਈ ਇੱਕ ਬੰਦਾ ਇੰਨਾ ਚਲਾਕ ਕਿਵੇਂ ਹੋ ਸਕਦਾ ਹੈ ਕਿ ਉਹ ਸੈਂਕੜੇ ਲੋਕਾਂ ਨੂੰ ਮੂਰਖ ਬਣਾ ਸਕਦਾ ਹੋਵੇ, ਉਨ੍ਹਾਂ ਦੀ ਨਿਗਾਹ ਨੂੰ ਬੰਨ੍ਹ ਸਕਦਾ ਹੋਵੇਪਰ ਹੁਣ ਸਮਝ ਵਿੱਚ ਆਉਂਦੀ ਹੈ ਕਿ ਸੈਂਕੜੇ ਲੋਕਾਂ ਨੂੰ ਤਾਂ ਕੀ, ਮੂਰਖ ਬਣਾਉਣ ਵਾਲੇ ਤਾਂ ਸਾਰੇ ਦੇ ਸਾਰੇ ਦੇਸ਼ ਨੂੰ ਮੂਰਖ ਬਣਾ ਜਾਂਦੇ ਹਨਦੂਰ ਨਾ ਜਾਓ, ਜੀਹਨੂੰ ਅਸੀਂ ਚੁਣਾਵੀ ਸਿਆਸਤ ਕਹਿੰਦੇ ਹਾਂ, ਕੀ ਇਹ ਕੁਝ ਲੋਕਾਂ ਵੱਲੋਂ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਖੇਡ ਨਹੀਂ? ਜੇ ਨਹੀਂ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਦੇਸ਼ ਵਿੱਚ ਲੋਕਰਾਜ ਵੀ ਹੋਵੇ ਤੇ ਲੋਕ ਨਿੱਤ ਰੋਜ਼ ਜੁੱਤੀਆਂ ਵੀ ਉਸੇ ਰਾਜ ਤੋਂ ਖਾਣ? ਚੋਣਾਂ ਦੇ ਦਿਨਾਂ ਵਿੱਚ ਵੋਟਰ ਭਗਵਾਨ ਹੋਵੇ ਅਤੇ ਚੋਣਾਂ ਤੋਂ ਬਾਅਦ ਵੋਟਰ ਦੇ ਹੀ ‘ਗਲ਼ ਗੂਠਾ’ ਦਿੱਤਾ ਜਾਵੇ? ਦੇਸ਼ ਲੋਕਰਾਜ ਤੋਂ ਵਾਇਆ ਰਾਮਰਾਜ ਹੋ ਕੇ ਵਿਸ਼ਵ ਗੁਰੂ ਬਣਨ ਵੱਲ ਵਧ ਰਿਹਾ ਹੋਵੇ ਅਤੇ 80 ਕਰੋੜ ਲੋਕ 5 ਕਿਲੋ ਮੁਫ਼ਤ ਰਾਸ਼ਨ ਦੇ ‘ਹੱਕਦਾਰ’ ਬਣ ਕੇ ਰਹਿ ਜਾਣ

ਸਭ ਤੋਂ ਮਜ਼ੇਦਾਰ ਗੱਲ 2014 ਦੀਆਂ ਲੋਕ ਸਭਾਈ ਚੋਣਾਂ ਵਿੱਚ ਵਾਪਰੀ ਸੀਇੱਕ ਨੇਤਾ ਨੇ ‘ਸਵਿੱਸ ਬੈਂਕਾਂ ਵਿੱਚੋਂ ਕਾਲ਼ਾ ਧਨ ਲਿਆ ਕੇ ਹਰ ਪਰਿਵਾਰ ਦੇ ਖਾਤੇ ਵਿੱਚ ਪੰਦਰਾਂ-ਪੰਦਰਾਂ ਲੱਖ ਪਾਉਣ’ ਦੀ ਗੱਲ ਇੰਨੀ ਧੜੱਲੇ ਨਾਲ ਕਹੀ ਕਿ ਚੰਗੇ ਭਲੇ ਲੋਕਾਂ ਨੂੰ ਵੀ ਲੱਗਿਆ ਕਿ ਜੇ ਇਹ ਨੇਤਾ ਦੇਸ਼ ਦਾ ਮੁਖੀ ਬਣ ਗਿਆ ਤਾਂ ਪੰਦਰਾਂ ਲੱਖ ਆਪਣੇ ਖਾਤੇ ਵਿੱਚ ਵੀ ਆ ਹੀ ਜਾਵੇਗਾਪਰ ਲੋਕ ਉਦੋਂ ਹੱਕੇ-ਬੱਕੇ ਰਹਿ ਗਏ ਜਦੋਂ ‘ਪ੍ਰਧਾਨ ਸੇਵਕ’ ਬਣ ਕੇ ਉਹ ਇਹ ਕਹਿ ਕੇ ਮੁੱਢੋਂ ਹੀ ਮੁੱਕਰ ਗਿਆ ਕਿ ‘ਉਹ ਤਾਂ ਇੱਕ ਚੋਣ ਜੁਮਲਾ (ਗੱਪ) ਸੀ

ਅਜਿਹੇ ਲੋਕਾਂ ਲਈ ਸਿਆਸਤ ਲੋਕਾਂ ਨੂੰ ਮੂਰਖ ਬਣਾਉਣ ਦੀ ਖੇਡ ਨਹੀਂ ਤਾਂ ਹੋਰ ਕੀ ਹੈ? ਤੇ ਅਜਿਹੇ ਲੋਕਾਂ ਨੂੰ ਜਦੋਂ ਜਾਗੇ ਹੋਏ ਲੋਕ ‘ਤਿਲਾਂ ਦੀ ਪੂਲੀ ਵਾਂਗ ਝਾੜ ਦਿੰਦੇ ਹਨ’ ਤਾਂ ਉਹ ਪਹਿਲਾਂ ਹੀ ਕਹਿਣ ਲੱਗ ਪੈਂਦੇ ਹਨ: ‘ਮੈਂ ਤੋਂ ਝੋਲਾ ਉਠਾ ਕੇ ਚਲਾ ਜਾਊਂਗਾ!’

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4916)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਰਣਜੀਤ ਲਹਿਰਾ

ਰਣਜੀਤ ਲਹਿਰਾ

Lehragaga, Sangrur, Punjab, India.
Phone: (91 - 94175 - 88616)
Email: (ranlehra@gmail.com)