SurjitSingh7ਆਂਕੜਿਆਂ ਦੀਆਂ ਖੇਡਾਂ ਪਹਿਲਾਂ ਵਾਂਗ ਹੀ ਜਾਰੀ ਰਹੀਆਂ ਕਿ ਅੱਜ ਫਲਾਣੀ ਥਾਂ ’ਤੇ ਨਸ਼ਿਆਂ ਦੀ ਵੱਡੀ ਖੇਪ ...
(19 ਜਨਵਰੀ 2024)
ਇਸ ਸਮੇਂ ਪਾਠਕ: 530.


ਸਾਲ
2007 ਜਦੋਂ ਤੋਂ ਪੰਜਾਬ ਵਿੱਚ ਅਕਾਲੀ ਸਰਕਾਰ ਸੱਤਾ ਵਿੱਚ ਆਈ ਅਤੇ ਉਸ ਤੋਂ ਬਾਅਦ ਦੀਆਂ ਸਰਕਾਰਾਂ ਆਈਆਂ ਅਤੇ ਗਈਆਂ, ਪਰ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਭਖਦਾ ਰਿਹਾ ਅਤੇ ਇਸ ਉੱਤੇ ਸਿਆਸਤ ਵੀ ਹੁੰਦੀ ਰਹੀਸੱਤਾਧਾਰੀ ਪਾਰਟੀ ਵਿਰੋਧੀ ਪਾਰਟੀ ਅਤੇ ਜਦੋਂ ਵਿਰੋਧੀ ਪਾਰਟੀ ਸੱਤਾ ਵਿੱਚ ਆਈ ਉਹ ਆਪਣੇ ਤੋਂ ਪਹਿਲਾਂ ਵਾਲੀ ਪਾਰਟੀ ’ਤੇ ਦੋਸ਼ ਲਾਉਂਦੀ ਰਹੀ, ਅਤੇ ਨਾਲ ਹੀ ਹਰ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਨੂੰ ਪੰਜਾਬ ਵਿੱਚੋਂ ਜੜ੍ਹੋਂ ਖਾਤਮ ਕਰਨ ਦੇ ਦਿਲਾਸੇ ਦਿੰਦੀ ਰਹੀਪਰ ਇਹ ਸਵਾਲ ਕਿ ਨਸ਼ਾ ਕਦੋਂ ਖਤਮ ਹੋਵੇਗਾ, ਅੱਜ ਵੀ ਪੰਜਾਬ ਦੇ ਲੋਕਾਂ ਸਾਹਮਣੇ ਖੜ੍ਹਾ ਹੈ2007 ਤੋਂ ਨੌਜਵਾਨ ਪੀੜ੍ਹੀਆਂ ਆਈਆਂ ਤੇ ਗਈਆਂ, ਜਿਹਨਾਂ ਦੇ ਲਾਡਲੇ ਨਸ਼ਿਆਂ ਕਾਰਣ ਮੌਤ ਦੇ ਮੂੰਹ ਵਿੱਚ ਚਲੇ ਗਏ ਅਤੇ ਜਿਹਨਾਂ ਦੇ ਘਰਾਂ ਦੇ ਜਗਦੇ ਚਿਰਾਗ ਗੁੱਲ ਹੋ ਗਏਉਹਨਾਂ ਨੂੰ ਪੁੱਛੋ ਕਿ ਉਹਨਾਂ ਨਸ਼ਿਆਂ ਦੀ ਪੀੜ ਕਿਵੇਂ ਆਪਣੇ ਪਿੰਡਿਆਂ ’ਤੇ ਹੰਢਾਈ ਹੈ

2007 ਤੋਂ ਪਹਿਲਾਂ ਪੰਜਾਬ ਵਿੱਚ ਚਿੱਟੇ ਦਾ ਨਾਂ ਕਿਸੇ ਨੇ ਨਹੀਂ ਸੁਣਿਆ ਸੀਪੰਜਾਬ ਦੇ ਲੋਕ ਵੱਧ ਤੋਂ ਵੱਧ ਦਾਰੂ, ਅਫੀਮ, ਭੁੱਕੀ, ਡੋਡੇ ਅਤੇ ਗੋਲੀਆਂ ਵਗੈਰਾ ਖਾ ਲੈਂਦੇ ਸਨ, ਉਹ ਵੀ ਚੋਰੀ ਛੁਪੇਅਫੀਮ ਅਤੇ ਭੁੱਕੀ ਟਰੱਕ ਡਰਾਈਵਰ ਅਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਦੇ ਕਦਾਈਂ ਸ਼ੌਕ ਵਜੋਂ ਇਸਤੇਮਾਲ ਕਰ ਲੈਂਦੀ ਸਨਅਸਲ ਵਿੱਚ ਪੰਜਾਬ ਵਿੱਚ ਨਸ਼ਿਆਂ ਦੀ ਦੇਣ ਪੰਜਾਬੀ ਫਿਲਮਾਂ ਅਤੇ ਨਾਟਕ ਹਨਜਦੋਂ ਅਜੋਕੇ ਜ਼ਮਾਨੇ ਦੀਆਂ ਫਿਲਮਾਂ ਫਿਲਮ ਜਗਤ ਤੇ ਕਾਬਜ਼ ਨਹੀਂ ਹੋਈਆਂ ਸਨ ਤਾਂ ਪੁਰਾਣੀ ਫਿਲਮਾਂ ਵਿੱਚ ਲੋਕਾਂ ਦੇ ਮਨੋਰੰਜਨ ਲਈ ਹਰ ਫਿਲਮ ਵਿੱਚ ਇੱਕ ‘ਅਮਲੀ’ ਪਾਤਰ ਰੱਖਿਆ ਜਾਂਦਾ ਸੀ, ਜਿਸਦਾ ਰੋਲ ਜ਼ਿਆਦਾਤਰ ਮਿਹਰ ਮਿੱਤਲ ਨਿਭਾਉਂਦਾ ਹੁੰਦਾ ਸੀਮਿਹਰ ਮਿੱਤਲ ਤੋਂ ਪਹਿਲਾਂ ਵੀ ਪੁਰਾਣੀਆਂ ਕਲਾਸੀਕਲ ਫਿਲਮਾਂ ਵਿੱਚ ਇੱਕ ‘ਅਮਲੀ’ ਪਾਤਰ ਜ਼ਰੂਰ ਰੱਖਿਆ ਜਾਂਦਾ ਸੀ ਬੱਸ ਇਹੋ ਫਿਲਮਾਂ ਦੇ ‘ਅਮਲੀ’ ਪਾਤਰ ਪੰਜਾਬ ਵਿੱਚ ਨਸ਼ਿਆਂ ਦੀ ਪਨੀਰੀ ਲਾਉਣ ਵਿੱਚ ਕਾਰਗਰ ਸਾਬਤ ਹੋਏਪਹਿਲਾਂ ਅਫੀਮ, ਭੁਕੀਆਂ ਅਤੇ ਡੋਡੇ, ਫਿਰ ਦਾਰੂ। ਇਸ ਤੋਂ ਅਗਲਾ ਕਦਮ ਗੋਲੀਆਂ ਅਤੇ ਨਸ਼ਿਆਂ ਦੀ ਇੰਤਹਾ ‘ਚਿੱਟਾ’ ਪੰਜਾਬ ਵਿੱਚ ਆਇਆਚਿੱਟਾ ਹਰ ਇੱਕ ਗਲੀ-ਨੁੱਕੜ ਤੇ ਮਿਲਣ ਲੱਗ ਪਿਆ, ਜਿਸਨੇ ਉਹ ਤਬਾਹੀ ਮਚਾਈ ਕਿ ਘਰਾਂ ਦੇ ਘਰ ਬਰਬਾਦ ਹੋਣ ਲੱਗ ਪਏਨਸ਼ਿਆਂ ਕਾਰਣ ਨੌਜਵਾਨਾਂ ਦੇ ਸੱਥਰ ਵਿਛਣ ਲੱਗ ਪਏਬੱਚਿਆਂ ਦੇ ਮਾਪੇ ਇਸ ਕਦਰ ਮਜਬੂਰ ਹੋ ਗਏ ਕਿ ਉਹ ਨਸ਼ਿਆਂ ਵਿੱਚ ਗਲਤਾਨ ਲਾਡਲਿਆਂ ਲਈ ਮੌਤ ਹੀ ਮੰਗਣ ਲੱਗ ਪਏ

ਪੰਜਾਬ ਵਿੱਚ ਨਸ਼ਿਆਂ ਦੀ ਉਪਲਬਧਤਾ ਦਾ ਦੋਸ਼ ਇੱਕ ਸੀਨੀਅਰ ਅਕਾਲੀ ਆਗੂ ’ਤੇ ਲੱਗਿਆ, ਜੋ ਅੱਜ ਤਕ ‘ਸਿੱਟ’ ਦੀਆਂ ਇਨਕੁਆਰੀਆਂ ਭੁਗਤ ਰਿਹਾ ਹੈਨਸ਼ਾ ਸਿਆਸੀ ਮੁੱਦਾ ਬਣ ਗਿਆਦਸ ਸਾਲ ਤਕ ਸੱਤਾ ਦਾ ਸੁਖ ਮਾਨਣ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਨਸ਼ਿਆਂ ਨੂੰ ਇੱਕ ਮਹੀਨੇ ਵਿੱਚ ਖਤਮ ਕਰਨ ਦੇ ਦਿਨ ਦੀਵੀਂ ਸੁਪਨੇ ਦਿਖਾਏਲੋਕਾਂ ਨੇ ਗੁਟਕਾ ਸਾਹਿਬ ਦੀ ਖਾਧੀ ਸਹੁੰ ’ਤੇ ਇਤਬਾਰ ਕਰਕੇ ਕਾਂਗਰਸ ਨੂੰ ਸੱਤਾ ਲਈ ਚੁਣਿਆ ਪਰ ਨਸ਼ੇ ਖਤਮ ਹੋਣ ਦੀ ਬਜਾਏ ਹੋਰ ਵਧਦੇ ਗਏਜਦੋਂ ਕੈਪਟਨ ਅਮਰਿੰਦਰ ਸਿੰਘ ਉੱਤੇ ਸਵਾਲ ਉੱਠਣ ਲੱਗੇ ਤਾਂ ਉਹਨਾਂ ਆਪਣੇ ਬਚਾ ਵਿੱਚ ਕਿਹਾ ਕਿ ਉਹਨਾਂ ਨਸ਼ੇ ਖਤਮ ਕਰਨ ਦੀ ਨਹੀਂ ਬਲਕਿ ਨਸ਼ਿਆਂ ਦੀ ਕਮਰ ਤੋੜਨ ਦੀ ਸਹੁੰ ਖਾਧੀ ਸੀਨਾ ਤਾਂ ਨਸ਼ੇ ਖਤਮ ਹੀ ਹੋਏ ਅਤੇ ਨਾ ਹੀ ਨਸ਼ਿਆਂ ਦੀ ਕਮਰ ਹੀ ਟੁੱਟੀਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਵਿੱਚ ਕਾਂਗਰਸ ਹਾਈ ਕਮਾਂਡ ਦੀ ਅੱਖਾਂ ਵਿੱਚ ਘੱਟਾ ਪਾ ਕੇ ਅਕਾਲੀਆਂ ਦੀ ਹੀ ਮਦਦ ਕਰਦਾ ਰਿਹਾਨਸ਼ਿਆਂ ਦੇ ਕਿਸੇ ਵੀ ਸੌਦਾਗਰ ਦਾ ਕੈਪਟਨ ਰਾਜ ਵਿੱਚ ਵਾਲ ਵੀ ਵਿੰਗਾ ਨਹੀਂ ਹੋਇਆਜੇ ਨਵਜੋਤ ਸਿੱਧੂ ਵਰਗੇ ਕਿਸੇ ਆਗੂ ਨੇ ਕੈਪਟਨ ਦੀਆਂ ਕਮਜ਼ੋਰੀਆਂ ਤੇ ਉਂਗਲ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਜ਼ੀਰੋ ਕਰ ਦਿੱਤਾ ਗਿਆਨਸ਼ੇ, ਕੇਬਲ, ਟਰਾਂਸਪੋਰਟ ਅਤੇ ਰੇਤ ਮਾਫੀਆ ਇਸਦੀਆਂ ਜਿੰਦਾ ਮਿਸਾਲਾਂ ਹਨ

ਜਦੋਂ ਕੈਪਟਨ ਦੇ ਪਾਜ ਉੱਘੜਨ ਲੱਗੇ ਅਤੇ ਉਸ ਨੂੰ ਮੁੱਖ ਮੰਤੀ ਦੇ ਅਹੁਦੇ ਤੋਂ ਬਰਤਰਫ ਕਰ ਦਿੱਤਾ ਤਾਂ ਉਹ ਟਪੂਸੀ ਮਾਰ ਕੇ ਕਿਸੇ ਸਟੇਟ ਦੇ ਗਵਰਨਰ ਵਰਗੀ ਪੋਸਟ ਦੀ ਝਾਕ ਵਿੱਚ ਭਾਜਪਾ ਵਿੱਚ ਜਾ ਰਲਿਆਬਦਲਾਅ ਦਾ ਨਾਅਰਾ ਲੈ ਕੇ ਹੁਣ ਆਈ ਆਮ ਆਦਮੀ ਦੀ ਸਰਕਾਰਉਸਨੇ ਵੀ ਨਸ਼ਿਆਂ ਨੂੰ ਲੈ ਕੇ ਉਹੀ ਰਾਗ ਅਲਾਪਿਆ ਕਿ ਨਸ਼ੇ ਪੰਜਾਬ ਵਿੱਚੋਂ ਜੜ੍ਹੋਂ ਹੀ ਖਤਮ ਕੀਤੇ ਜਾਣਗੇਲੋਕ, ਜਿਹਨਾਂ ਦੇ ਨੌਜਵਾਨ ਬੱਚੇ ਇਸ ਘਨਾਉਣੇ ਕੰਮ ਵਿੱਚ ਉੱਜੜੇ ਹੋਏ ਸਨ, ਉਹਨਾਂ ਦੇ ਮਨਾਂ ਵਿੱਚ ਇੱਕ ਹੋਰ ਉਮੀਦ ਜਗੀ ਕਿ ਸ਼ਾਇਦ ਕੁਝ ‘ਬਦਲਾਅ’ ਆ ਹੀ ਜਾਵੇਪਰ ਉਹੀ ਢਾਕ ਦੇ ਤਿੰਨ ਪੱਤਿਆਂ ਵਾਲੀ ਗੱਲ ਹੋਈਨਾ ਨਸ਼ਾ ਰੁਕਿਆ ਅਤੇ ਨਾ ਹੀ ਉਸਦਾ ਖਾਤਮਾ ਹੋਇਆ, ਬਲਕਿ ਲੋਕ ਤਾਂ ਇਹ ਇਲਜ਼ਾਮ ਵੀ ਲਗਾਉਂਦੇ ਹਨ ਕਿ ਨਸ਼ਾ ਪਹਿਲਾਂ ਨਾਲ਼ੋਂ ਵੀ ਅਸਾਨੀ ਨਾਲ ਮਿਲ ਜਾਂਦਾ ਹੈਉਹੀ ਪਹਿਲਾਂ ਵਾਂਗ ਪੁਲਿਸ ਦੀ ਕਵਾਇਦਇੱਕ ਅਫਸਰ ਆਇਆ, ਦੂਜਾ ਗਿਆਲੋਕਾਂ ਨੂੰ ਹਰ ਵਾਰ ਇਹ ਉਮੀਦ ਰਹੀ ਕਿ ਨਵਾਂ ਪੁਲਿਸ ਅਫਸਰ ਸ਼ਾਇਦ ਪਹਿਲੇ ਨਾਲੋਂ ਜ਼ਿਆਦਾ ਅਸਰਦਾਰ ਸਾਬਤ ਹੋਵੇਗਾਉਹਨਾਂ ਵੀ ਉਹੀ ਦਫਤਰੀ ਖਾਨਾ-ਪੂਰਤੀ ਕੀਤੀਸਰਚ ਅਭਿਆਨ ਚਲਾਏਸ਼ਹਿਰਾਂ ਵਿੱਚ ਲੋਕਾਂ ’ਤੇ ਅਸਰ ਪਾਉਣ ਲਈ ਪੁਲਿਸ ਮਾਰਚ ਕੱਢੇ ਗਏਸਕੂਲਾਂ ਅਤੇ ਕਾਲਜਾਂ ਵਿੱਚ ਸੈਮੀਨਾਰ ਕਰਵਾਏ ਗਏਪੁਲਿਸ ਗਸ਼ਤਾਂ ਵਧਾਈਆਂ ਗਈਆਂਆਂਕੜਿਆਂ ਦੀਆਂ ਖੇਡਾਂ ਪਹਿਲਾਂ ਵਾਂਗ ਹੀ ਜਾਰੀ ਰਹੀਆਂ ਕਿ ਅੱਜ ਫਲਾਣੀ ਥਾਂ ’ਤੇ ਨਸ਼ਿਆਂ ਦੀ ਵੱਡੀ ਖੇਪ ਫੜੀ ਗਈਪੁਲਿਸ ਨੇ ਇਸ ਮਹੀਨੇ ਜਾਂ ਇਸ ਛਮਾਹੀ ਵਿੱਚ ਐਨੇ ਗ੍ਰਾਮ ਹੈਰੋਇਨ ਫੜੀ ਆਦਿ

ਜਦੋਂ ਸੂਬੇ ਵਿੱਚ ਪੁਲਿਸ ਦੀ ਨਸ਼ਿਆਂ ਦੇ ਵਿਰੁੱਧ ਐਨੀ ਮੁਸਤੈਦੀ ਹੋਵੇ ਤਾਂ ਫਿਰ ਹੈਰਾਨੀ ਹੀ ਹੁੰਦੀ ਹੈ ਕਿ ਆਖਿਰ ਨਸ਼ੇ ਕਿੱਥੋਂ ਅਤੇ ਕਿਵੇਂ ਆ ਜਾਂਦੇ ਹਨਦਰਅਸਲ ਅਜਿਹੀਆਂ ਮੁਸਤੈਦੀਆਂ ਕਾਗਜ਼ੀ ਘੋੜੇ ਦੁੜਾਉਣਾ ਹੀ ਸਾਬਤ ਹੁੰਦੀਆਂ ਹਨਲੋਕਾਂ ਵੱਲੋਂ ਤਾਂ ਪ੍ਰਸ਼ਾਸਨ ਉੱਤੇ ਇਹ ਵੀ ਇਲਜ਼ਾਮ ਲਗਾਏ ਜਾਂਦੇ ਹਨ ਕਿ ਨਸ਼ਿਆਂ ਦੇ ਛੋਟੇ ਪੈਡਲਰਾਂ ਨੂੰ ਫੜ ਕੇ ਖਾਨਾ ਪੂਰਤੀ ਕਰ ਲਈ ਜਾਂਦੀ ਹੈ, ਵੱਡੇ ਖਿਡਾਰੀ ਤਾਂ ਕਦੇ ਫੜੇ ਹੀ ਨਹੀਂ ਗਏਨਸ਼ਾ ਵੱਡੇ ਪੈਡਲਰਾਂ ਕੋਲੋਂ ਹੀ ਛੋਟਿਆਂ ਤਕ ਪਹੁੰਚਦਾ ਹੈਉੱਧਰ ਜੇਕਰ ਛੋਟੇ ਪੈਡਲਰ ਪੁਲਿਸ ਦੇ ਕਾਬੂ ਆ ਵੀ ਜਾਣ ਤਾਂ ਉਹ ਕੁਝ ਦਿਨ ਜੇਲ੍ਹ ਅੰਦਰ ਰਹਿ ਕੇ ਜ਼ਮਾਨਤ ’ਤੇ ਬਾਹਰ ਆ ਜਾਂਦੇ ਹਨ ਅਤੇ ਮੁੜ ਉਹੀ ਧੰਦਾ ਸ਼ੁਰੂ ਕਰ ਦਿੰਦੇ ਹਨਅਜਿਹੇ ਅਨਸਰ ਵਾਰ ਵਾਰ ਫੜੇ ਜਾਣ ’ਤੇ ਪੁਲਿਸ ਤੋਂ ਬੇਖੌਫ ਹੋ ਜਾਂਦੇ ਹਨਪੁਲਿਸ ਖੁਦ ਇਹਨਾਂ ਤੋਂ ਖੌਫ ਖਾਣ ਲੱਗ ਜਾਂਦੀ ਹੈ ਕਿ ਇਹ ਕ੍ਰਿਮਿਨਲ ਲੋਕ ਕਈ ਵਾਰੀ ਪੁਲਿਸ ਨੂੰ ਉਲਟਾ ਫਸਾ ਲੈਂਦੇ ਹਨਪਿੱਛੇ ਜਿਹੇ ਇੱਕ ਪੈਡਲਰ ਔਰਤ ਨੇ ਥਾਣਾ ਇੰਚਾਰਜ ਲੇਡੀ ਅਫਸਰ ਉੱਤੇ ਰਿਸ਼ਵਤ ਦਾ ਇਲਜ਼ਾਮ ਲਗਾ ਕੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀਉਹ ਤਾਂ ਲੇਡੀ ਅਫਸਰ ਹੀ ਦਲੇਰ ਨਿਕਲੀ ਜੋ ਉਸ ਦੀ ਗ੍ਰਿਫਤ ਵਿੱਚ ਨਾ ਆਈ

ਅਸਲ ਵਿੱਚ ਇਸ ਨਸ਼ਾਖੋਰੀ ਅਤੇ ਨਸ਼ਾ ਤਿਜਾਰਤ ਦੀ ਜੜ੍ਹ ਬੇਰੋਜ਼ਗਾਰੀ ਹੈਛੋਟੇ ਨਸ਼ਾ ਪੈਡਲਰ ਵੀ ਨਸ਼ੇ ਵੇਚ ਕੇ ਵੱਡੀਆਂ ਜਾਇਦਾਦਾਂ ਬਣਾ ਬੈਠੇ ਹਨਪ੍ਰਸ਼ਾਸਨ ਨਸ਼ੇ ਵੇਚ ਕੇ ਬਣਾਈਆਂ ਜਾਇਦਾਦਾਂ ਕੁਰਕ ਕਰਨ ਵਿੱਚ ਅਸਫਲ ਰਿਹਾ ਹੈ ਕੁਝ ਕੁ ਨਸ਼ਾ ਫਰੋਸ਼ਾਂ ਦੀਆਂ ਜਾਇਦਾਦਾਂ ਹੀ ਕੁਰਕ ਹੋਈਆਂ ਹਨ ਪੁਲਿਸ ਉਹਨਾਂ ਦਾ ਹੀ ਗੁੱਗਾ ਗਾਈ ਜਾਂਦੀ ਹੈ

ਇਸ ਬਿਮਾਰੀ ਨੇ ਹੁਣ ਪੰਜਾਬ ਵਿੱਚੋਂ ਨਿਕਲ ਕੇ ਗਵਾਂਢੀ ਰਾਜਾਂ ਹਿਮਾਚਲ ਅਤੇ ਹਰਿਆਣਾ ਨੂੰ ਵੀ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈਉੱਧਰ ਜਦੋਂ ਹੁਣ ਵੀ ਨਸ਼ਾ ਬੇਖੌਫ ਵਿਕ ਰਿਹਾ ਹੈ ਅਤੇ ਅਸਾਨੀ ਨਾਲ ਉਪਲਬਧ ਹੈ ਤਾਂ ਸੀਨੀਅਰ ਅਕਾਲੀ ਆਗੂ, ਜੋ ਨਸ਼ਾ ਫਰੋਸ਼ੀ ਦੇ ਸੰਗੀਨ ਇਲਜ਼ਾਮ ਝੇਲ ਰਿਹਾ ਹੈ, ਉਹ ਇਸ ਗੱਲ ’ਤੇ ਸੁਰਖਰੂ ਹੋ ਬੈਠਾ ਹੈ ਕਿ ਉਸ ਉੱਤੇ ਤਾਂ ਸਿਆਸੀ ਰੰਜਿਸ਼ ਕਾਰਣ ਇਲਜ਼ਾਮ ਲੱਗੇ ਸਨ, ਨਸ਼ਾ ਤਾਂ ਮੌਜੂਦਾ ਸਰਕਾਰ ਦੀ ਮਿਲੀਭੁਗਤ ਨਾਲ ਵਿਕ ਰਿਹਾ ਹੈਨਸ਼ਾ ਭਾਵੇਂ ਜਿਸ ਮਰਜ਼ੀ ਤਰੀਕੇ ਨਾਲ ਵਿਕ ਰਿਹਾ ਹੋਵੇ, ਇਹ ਸਾਡੇ ਸਮਾਜ ਅਤੇ ਸਮੇਂ ਦੀਆਂ ਸਰਕਾਰਾਂ ਦੇ ਮੱਥੇ ’ਤੇ ਬਦਨੁਮਾ ਕਲੰਕ ਹੈਨਸ਼ੇ ਦਾ ਪੰਜਾਬ ਵਿੱਚੋਂ ਹਰ ਹਾਲਤ ਵਿੱਚ ਨਾਸ ਹੋਣਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4647)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਰਜੀਤ ਸਿੰਘ

ਸੁਰਜੀਤ ਸਿੰਘ

Samrala, Ludhiana, Punjab, India.
Phone: (91 - 98154 61301)
Email: (vishadsurjit@gmail.com)