SurjitSingh7ਅਜਿਹੇ ਮਾਹੌਲ ਦੇ ਚੱਲਦਿਆਂ ਪੰਜਾਬ ਦੀ ਤਰੱਕੀ ਉੱਤੇ ਮੁੜ ਬ੍ਰੇਕ ਲੱਗ ਸਕਦੀ ਹੈ। ਜਿਹਨਾਂ ਵਪਾਰੀਆਂ ਨੇ ...
(16 ਮਾਰਚ 2023)
ਇਸ ਸਮੇਂ ਪਾਠਕ: 258.


ਪੰਜਾਬ ਵਿੱਚ ਜਿਹਨਾਂ ਲੋਕਾਂ ਨੇ ਸਾਲ 1981 ਤੋਂ 1992 ਤਕ ਦਾ ਸਮਾਂ ਹੰਢਾਇਆ ਹੈ
, ਉਹਨਾਂ ਨੂੰ ਚੰਗੀ ਤਰ੍ਹਾਂ ਮਾਲੂਮ ਹੈ ਕਿ ਅੱਤਵਾਦ ਦੀ ਕੁੜੱਤਣ ਕੀ ਹੁੰਦੀ ਹੈਇਸ ਦਹਾਕੇ ਦੌਰਾਨ ਪੰਜਾਬ ਦੀ ਚਹੁੰ ਮੁਖੀ ਤਰੱਕੀ ਵਿੱਚ ਖੜੋਤ ਆ ਗਈ ਸੀਲੋਕਾਂ ਦੇ ਵੱਡੇ ਵਪਾਰ ਤਾਂ ਕੀ, ਛੋਟੇ ਵਪਾਰੀ ਵੀ ਤਬਾਹ ਹੋ ਕੇ ਰਹਿ ਗਏ ਸਨਪੰਜਾਬ ਵਿੱਚ ਦਿਨ ਛਿਪਦੇ ਸਾਰ ਹੀ ਅਣ ਐਲਾਨਿਆ ਕਰਫਿਊ ਲੱਗ ਜਾਂਦਾ ਸੀਜਦੋਂ ਪੁਲਿਸ ਹੱਥੋਂ ਕੋਈ ਵਾਰਦਾਤ ਹੋ ਜਾਣੀ ਤਾਂ ਸ਼ਹਿਰ ਜਾਂ ਕਸਬੇ ਨੂੰ ਬੰਦ ਕਰਾਉਣ ਲਈ ਸ਼ਹਿਰ ਦੇ ਕਿਸੇ ਨੁੱਕੜ ’ਤੇ ਇੱਕ ਹੱਥ-ਲਿਖਤ ਗਿੱਦੜ ਪਰਚੀ ਚਿਪਕਾਉਣੀ ਹੀ ਬਹੁਤ ਹੁੰਦੀ ਸੀਲੋਕਾਂ ਵਿੱਚ ਬਹੁਤ ਜ਼ਿਆਦਾ ਖੌਫ ਸੀਪ੍ਰਸ਼ਾਸਨ ਅੱਤਵਾਦੀਆਂ ਦੇ ਰਹਿਮੋਕਰਮ ’ਤੇ ਸੀਆਮ ਆਦਮੀ ਨੂੰ ਨਹੀਂ ਸੀ ਪਤਾ ਕਿ ਉਹ ਸ਼ਾਮ ਨੂੰ ਘਰ ਪਰਤ ਵੀ ਆਵੇਗਾ ਜਾਂ ਨਹੀਂਪੰਜਾਬੋਂ ਬਾਹਰ ਦੇ ਲੋਕ ਪੰਜਾਬ ਵਿੱਚ ਆਪਣਾ ਕਾਰੋਬਾਰ ਤਾਂ ਕੀ, ਪੰਜਾਬ ਵਿੱਚ ਯਾਤਰਾ ਤਕ ਕਰਨ ਤੋਂ ਡਰਦੇ ਸਨਸਾਲ 1978 ਦੇ ਨਿਰੰਕਾਰੀ ਸਾਕੇ ਤੋਂ ਬਾਅਦ ਪੰਜਾਬ ਦੇ ਮਾਹੌਲ ਵਿੱਚ ਗਰਮੀ ਆਉਣੀ ਸ਼ੁਰੂ ਹੋ ਗਈਸਿੱਖਾਂ ਅਤੇ ਨਿਰੰਕਾਰੀਆਂ ਵਿੱਚ ਪਾੜ ਪੈ ਗਿਆਸਮੇਂ ਦੇ ਨਾਲ ਨਾਲ ਅੱਤਵਾਦ ਦੀ ਅੱਗ ਸੁਲਗਣ ਲੱਗ ਪਈ ਪੰਜਾਬ ਇੱਕ ਬਾਰਡਰ ਸਟੇਟ ਹੈਇਸ ਦੇ ਸਿਰਹਾਣੇ ’ਤੇ ਪਾਕਿਸਤਾਨ ਬੈਠਾ ਹੈ ਜੋ ਪੰਜਾਬ ਵਿੱਚ ਹਮੇਸ਼ਾ ਗੜਬੜ ਕਰਾਉਣ ਦੀ ਫਿਰਾਕ ਵਿੱਚ ਰਹਿੰਦਾ ਹੈਪੰਜਾਬ ਦੀ ਇਸੇ ਗਰਮਾਹਟ ਅਤੇ ਕਾਂਗਰਸੀ ਸਿਆਸੀ ਸ਼ਰੀਕੇਬਾਜ਼ੀ ਵਿੱਚੋਂ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਹੋਇਆਸੰਤ ਭਿੰਡਰਾਂਵਾਲੇ ਨੇ ਉਸ ਵੇਲੇ ਨੌਜਵਾਨਾਂ ਨੂੰ ਅਮ੍ਰਿਤ ਛਕਣ ਅਤੇ ਹਥਿਆਰ ਚੁੱਕਣ ਲਈ ਪ੍ਰੇਰਿਤ ਕੀਤਾਉਸ ਨੇ ਨੌਜਵਾਨਾਂ ਨੂੰ ਸਾਬਤ ਸੂਰਤ ਰਹਿਣ, ਕਾਰਬਾਈਨਾਂ ਅਤੇ ਬੁਲਟ ਮੋਟਰ ਸਾਈਕਲ ਖਰੀਦਣ ਲਈ ਪ੍ਰੇਰਿਤ ਕੀਤਾਸੰਤ ਭਿੰਡਰਾਂਵਾਲੇ ਦੀ ਸ਼ਖਸੀਅਤ ਕੁਝ ਅਜਿਹੀ ਸੀ ਕਿ ਜ਼ਿਆਦਾਤਰ ਨੌਜਵਾਨ ਉਸ ਤੋਂ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏਕੇਸ ਦਾਹੜਿਆਂ ਵਾਲੇ ਸਾਬਤ ਸੂਰਤ ਨੌਜਵਾਨ ਆਮ ਲੋਕਾਂ ਨੂੰ ਅੱਤਵਾਦੀ ਨਜ਼ਰ ਆਉਣ ਲੱਗ ਪਏਇਸਦਾ ਅੰਜਾਮ ਇਹ ਹੋਇਆ ਕਿ ਪੰਜਾਬ ਵਿੱਚ ਸਦੀਆਂ ਤੋਂ ਚਲੇ ਆ ਰਹੇ ਆਪਸੀ ਭਾਈਚਾਰੇ ਨੂੰ ਫਿਰਕਾਪ੍ਰਸਤੀ ਦਾ ਸੇਕ ਲੱਗਣਾ ਸ਼ੁਰੂ ਹੋ ਗਿਆਬੱਸਾਂ ਵਿੱਚੋਂ ਲਾਹ ਕੇ ਮਾਰਨ ਦੀਆਂ ਘਟਨਾਵਾਂ ਤੋਂ ਘੱਟ ਗਿਣਤੀ ਇੱਕ ਫਿਰਕੇ ਨੂੰ ਇਹ ਲੱਗਣ ਲੱਗ ਪਿਆ ਕਿ ਹੁਣ ਪੰਜਾਬ ਵਿੱਚ ਜੀਵਨ ਖਤਰੇ ਤੋਂ ਖਾਲੀ ਨਹੀਂ ਰਿਹਾਸੰਤ ਭਿੰਡਰਾਂਵਾਲੇ ਨੇ ਅਕਾਲ ਤਖਤ ਮੱਲ ਲਿਆ ਅਤੇ ਆਦੇਸ਼ ਉੱਥੋਂ ਆਉਣੇ ਸ਼ੁਰੂ ਹੋ ਗਏਦਰਬਾਰ ਸਾਹਿਬ ਅੱਤਵਾਦੀਆਂ ਦੇ ਕਬਜ਼ੇ ਹੇਠ ਆ ਗਿਆ ਜਿਸਦਾ ਮੰਦਭਾਗਾ ਅੰਜਾਮ ‘ਆਪ੍ਰੇਸ਼ਨ ਬਲਿਊ ਸਟਾਰ’ ਅਤੇ ‘ਆਪ੍ਰੇਸ਼ਨ ਬਲੈਕ ਥੰਡਰ’ ਵਿੱਚ ਹੋਇਆ

ਅਕਾਲ ਤਖਤ ਦੇ ਢਹਿ ਢੇਰੀ ਹੋਣ ਨਾਲ ਸਿੱਖ ਫਿਰਕੇ ਦੇ ਹਿਰਦੇ ਬੁਰੀ ਤਰ੍ਹਾਂ ਵਲੂੰਧਰੇ ਗਏਇਹ ਟੀਸ ਸਿੱਖਾਂ ਦੇ ਮਨਾਂ ਵਿੱਚ ਸਦੀਆਂ ਤਕ ਜਾਰੀ ਰਹੇਗੀਆਪ੍ਰੇਸ਼ਨ ਬਲਿਊ ਸਟਾਰ ਦਾ ਖਮਿਆਜ਼ਾ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਣੀ ਜਾਨ ਦੀ ਦੇ ਕੇ ਭੁਗਤਣਾ ਪਿਆਸਾਲ 80-90 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਕਤਲੋਗਾਰਤ ਦਾ ਦੌਰ ਆਪਣੇ ਪੂਰੇ ਜੋਬਨ’ ਤੇ ਰਿਹਾਇਸ ਦੌਰਾਨ ਝੂਠੇ ਸੱਚੇ ਪੁਲਿਸ ਮੁਕਾਬਲੇ ਚਲਦੇ ਰਹੇਬਹੁਤ ਸਾਰੇ ਨੌਜਵਾਨਾਂ ਦਾ ਪੁਲਿਸ ਹੱਥੋਂ ਘਾਣ ਹੋਇਆਆਟੇ ਨਾਲ ਘੁਣ ਵੀ ਪਿਸਦਾ ਗਿਆਪੁਲਿਸ ਅਫਸਰਾਂ ਨੂੰ ਪੁਲਿਸ ਮੁਕਾਬਲਿਆਂ ਲਈ ਤਰੱਕੀਆਂ ਤਾਂ ਜ਼ਰੂਰ ਮਿਲੀਆਂ ਪਰ ਝੂਠੇ ਪੁਲਿਸ ਮੁਕਾਬਲਿਆਂ ਦਾ ਖਮਿਆਜ਼ਾ ਉਹਨਾਂ ਨੂੰ ਅਦਾਲਤਾਂ ਦੇ ਚੱਕਰ ਕੱਟਣ ਅਤੇ ਸਜ਼ਾਵਾਂ ਦੇ ਰੂਪ ਵਿੱਚ ਭੁਗਤਣਾ ਪਿਆ

ਸਾਲ 1992 ਤਕ ਪਹੁੰਚਦਿਆਂ ਬੇਅੰਤ ਸਿੰਘ ਦੀ ਸਰਕਾਰ ਨੇ ਅੱਤਵਾਦ ਦਾ ਖਾਤਮਾ ਤਾਂ ਕਰ ਦਿੱਤਾ, ਪਰ ਬੇਅੰਤ ਸਿੰਘ ਨੂੰ ਇਸਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈਉਸ ਤੋਂ ਬਾਅਦ ਪੰਜਾਬ ਲਗਭਗ ਸ਼ਾਤੀਪੂਰਬਕ ਚੱਲ ਰਿਹਾ ਸੀ ਬੱਸ ਵਿਦੇਸ਼ਾਂ ਵਿੱਚ ਬੈਠੇ ਕੁਝ ਕੁ ਗਰਮ ਖਿਆਲੀਏ ਖਾਲਿਸਤਾਨ ਦੇ ਨਾਂ ’ਤੇ ਆਪਣੀਆਂ ਰੋਟੀਆਂ ਸੇਕਦੇ ਰਹੇ ਪਰ ਪੰਜਾਬ ਦੇ ਲੋਕਾਂ ਉੱਤੇ, ਵਿਸ਼ੇਸ਼ ਕਰਕੇ ਸਿੱਖਾਂ ਉੱਤੇ ਇਸਦਾ ਕੋਈ ਅਸਰ ਨਾ ਪਿਆਹੁਣ ‘ਵਾਰਿਸ ਪੰਜਾਬ ਦੇ’ ਨਾਂ ਦੀ ਦੀਪ ਸਿੱਧੂ ਵੱਲੋਂ ਖੜ੍ਹੀ ਕੀਤੀ ਜਥੇਬੰਦੀ ਦੀ ਕਮਾਨ ਦੁਬਈ ਤੋਂ ਆਏ ਗਰਮ ਖਿਆਲੀਏ ਅਮ੍ਰਿਤਪਾਲ ਸਿੰਘ ਵੱਲੋਂ ਸੰਭਾਲਣ ’ਤੇ ਪੰਜਾਬ ਦੇ ਮਾਹੌਲ ਵਿੱਚ ਫੇਰ ਤੋਂ ਅੱਤਵਾਦੀ ਗਰਮੀ ਮਹਿਸੂਸ ਕੀਤੀ ਜਾਣ ਲੱਗ ਪਈ ਹੈਅਮ੍ਰਿਤਪਾਲ ਸਿੰਘ ਨੇ ਵੀ ਸੰਤ ਭਿੰਡਰਾਂਵਾਲੇ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ ਹੈਉਹੀ ਪਹਿਰਾਵਾ ਤੇ ਚਿਹਰੇ ’ਤੇ ਉਸੇ ਤਰ੍ਹਾਂ ਦੀ ਆਭਾ ਧਾਰਣ ਕੀਤੀ ਹੋਈ ਹੈ ਅਤੇ ਹੱਥ ਵਿੱਚ ਉਸੇ ਤਰ੍ਹਾਂ ਹੀ ਤੀਰ ਫੜਿਆ ਹੁੰਦਾ ਹੈ। ਉਸ ਦੇ ਬੋਲਾਂ ਵਿੱਚੋਂ ਵੀ ਅੱਗ ਨਿਕਲਦੀ ਹੈਉਸ ਦੇ ਚਿਹਰੇ ’ਤੇ ਕਿਸੇ ਨੇ ਕਦੇ ਮੁਸਕਰਾਹਟ ਨਹੀਂ ਦੇਖੀਉਸਦਾ ਚਿਹਰਾ ਨਫਰਤੀ ਨਜ਼ਰ ਆਉਂਦਾ ਹੈਉਹ ਵੀ ਨੌਜਵਾਨਾਂ ਨੂੰ ਅਮ੍ਰਿਤ ਛਕਾਉਣ ਦੇ ਨਾਂ ’ਤੇ ਆਪਣੇ ਨਾਲ ਲਾ ਰਿਹਾ ਹੈਨੌਜਵਾਨ ਉਸ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਗੁਣਗਾਣ ਵੀ ਗਾਉਣ ਲੱਗ ਪਏ ਹਨਉਹ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦਾਪਾਸਪੋਰਟ ਨੂੰ ਵੀ ਯਾਤਰਾ ਕਰਨ ਦਾ ਮਹਿਜ਼ ਇੱਕ ਦਸਤਾਵੇਜ਼ ਹੀ ਮੰਨਦਾ ਹੈਉਸ ਨੇ ਸਪਸ਼ਟ ਨਹੀਂ ਕੀਤਾ ਕਿ ਜੇ ਉਹ ਭਾਰਤ ਦਾ ਨਾਗਰਿਕ ਨਹੀਂ ਹੈ ਤਾਂ ਫੇਰ ਹੋਰ ਉਹ ਕਿਸ ਦੇਸ਼ ਦਾ ਨਾਗਰਿਕ ਹੈਉਸ ਦਾ ਕਹਿਣਾ ਹੈ ਕਿ ਖਾਲਿਸਤਾਨ ਉਸ ਦਾ ਅੰਤਿਮ ਨਿਸ਼ਾਨਾ ਹੈਅਮ੍ਰਿਤਪਾਲ ਦੇ ਅਜਿਹੇ ਬੋਲਾਂ ’ਤੇ ਮੁੜ ਤੋਂ ਪੰਜਾਬ ਦੇ ਮਾਹੌਲ ਵਿੱਚ ਗਰਮੀ ਅਤੇ ਅਸਥਿਰਤਾ ਆਉਣ ਲੱਗ ਪਈ ਹੈਜਿਹਨਾਂ ਲੋਕਾਂ ਨੇ ਤੀਹ ਕੁ ਸਾਲ ਪਹਿਲਾਂ ਦਾ ਪੰਜਾਬ ਦਾ ਅੱਤਵਾਦ ਭੋਗਿਆ ਹੈ, ਉਹ ਮੌਜੂਦਾ ਮਾਹੌਲ ਤੋਂ ਖੌਫਜ਼ਦਾ ਹਨਉਹਨਾਂ ਨੂੰ ਡਰ ਹੈ ਕਿ ਪੰਜਾਬ ਵਿੱਚ ਕਿੱਧਰੇ ਮੁੜ ਅੱਤਵਾਦ ਦਾ ਦੌਰ ਨਾ ਪਰਤ ਆਵੇ!

ਅਜਿਹੇ ਮਾਹੌਲ ਦੇ ਚੱਲਦਿਆਂ ਪੰਜਾਬ ਦੀ ਤਰੱਕੀ ਉੱਤੇ ਮੁੜ ਬ੍ਰੇਕ ਲੱਗ ਸਕਦੀ ਹੈਜਿਹਨਾਂ ਵਪਾਰੀਆਂ ਨੇ ਪੰਜਾਬ ਵਿੱਚ ਆਪਣਾ ਬਿਜ਼ਨਸ ਸਥਾਪਿਤ ਕਰਨ ਲਈ ਵੱਡਾ ਸਰਮਾਇਆ ਖਰਚ ਕਰਨਾ ਹੈ, ਉਹ ਇਸ ਮੁੱਦੇ ਤੇ ਕਈ ਵਾਰ ਸੋਚਣਗੇ ਇਸ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਵੇਗਾਪੰਜਾਬ ਪਹਿਲਾਂ ਹੀ ਬੇਰੋਜ਼ਗਾਰੀ ਨਾਲ ਜੂਝ ਰਿਹਾ ਹੈਪੰਜਾਬ ਦੀ ਜ਼ਿਆਦਾਤਰ ਨੌਜਵਾਨੀ ਆਇਲੈਟਸ ਕਰਕੇ ਚੰਗੇ ਭਵਿੱਖ ਦੀ ਭਾਲ ਵਿੱਚ ਵਿਦੇਸ਼ਾਂ ਦਾ ਰੁਖ ਕਰ ਰਹੀ ਹੈਲਿਹਾਜ਼ਾ ਪੰਜਾਬ ਨੌਜਵਾਨੀ ਅਤੇ ਬੌਧਿਕ ਪ੍ਰਾਪਰਟੀ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ

ਹਾਲੀਆ ਘਟਨਾਵਾਂ ਨੇ ਪੰਜਾਬ ਵਿੱਚ ਹੋਰ ਵੀ ਅਸਥਿਰਤਾ ਪੈਦਾ ਕਰ ਦਿੱਤੀ ਹੈਪਿਛਲੇ ਦਿਨਾਂ ਵਿੱਚ ਚੰਡੀਗੜ੍ਹ-ਮੁਹਾਲੀ ਬਾਰਡਰ ਤੇ ‘ਕੌਮੀ ਇਨਸਾਫ ਮੋਰਚੇ’ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵਲ ਕੂਚ ਕਰਦੇ ਗਰਮ ਖਿਆਲੀਆਂ ਹੱਥੋਂ ਪੁਲਿਸ ਦਾ ਕੁਟਾਪਾ ਅਤੇ ਅਮ੍ਰਿਤਪਾਲ ਸਿੰਘ ਵੱਲੋਂ ਆਪਣੇ ਇੱਕ ਸਾਥੀ ਨੂੰ ਛੁਡਾਉਣ ਬਦਲੇ ਪੁਲਿਸ ਨੂੰ ਗੁਰੂ ਗਰੰਥ ਸਾਹਿਬ ਦੀ ਆੜ ਹੇਠ ਬੇਵੱਸ ਕਰਕੇ ਅਜਨਾਲਾ ਥਾਣੇ ’ਤੇ ਕਬਜ਼ਾ ਕਰਨਾ ਅਤੇ ਪੁਲਿਸ ਦੀ ਕੁੱਟ ਮਾਰ ਕਰਨਾ, ਪੰਜਾਬ ਸਰਕਾਰ ਦੀ ਸ਼ਰਾਰਤੀ ਅਨਸਰਾਂ ਨਾਲ ਨਿਪਟਣ ਦੀ ਇੱਛਾ ਸ਼ਕਤੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈਸਿਤਮਜ਼ਰੀਫੀ ਤਾਂ ਇਹ ਹੈ ਕਿ ਨਾ ਤਾਂ ਚੰਡੀਗੜ੍ਹ ਦੀ ਅਤੇ ਨਾ ਹੀ ਅਜਨਾਲੇ ਦੀ ਗਰਮ ਖਿਆਲੀਆਂ ਹੱਥੋਂ ਪੁਲਿਸ ਦੀ ਹੋਈ ਕੁੱਟ ਦੀ ਕੋਈ ਐੱਫ ਆਈ ਆਰ ਦਰਜ ਹੋਈ ਹੈਇਸ ਸਾਰੇ ਘਟਨਾ ਕ੍ਰਮ ਬਾਰੇ ਸਰਕਾਰ ਚੁੱਪ ਹੈਕੀ ਅਜਿਹਾ ਅਮ੍ਰਿਤਪਾਲ ਦੇ ਦਬਦਬੇ ਕਾਰਣ ਹੈ ਕਿ ਜੇ ਅਮ੍ਰਿਤਪਾਲ ਤੇ ਕੋਈ ਪੁਲਿਸ ਕਾਰਵਾਈ ਕੀਤੀ ਤਾਂ ਕਿਤੇ ਮਾਹੌਲ ਖਰਾਬ ਨਾ ਹੋ ਜਾਵੇ? ਸਰਕਾਰਾਂ ਅਜਿਹੇ ਅਨਸਰਾਂ ਸਾਹਮਣੇ ਗੋਡੇ ਨਹੀਂ ਟੇਕਦੀਆਂ ਪਰ ਫਿਲਹਾਲ ਅਜਿਹਾ ਦੇਖਣ ਨੂੰ ਮਿਲ ਰਿਹਾ ਹੈਇਸ ਤੋਂ ਪੁਲਿਸ ਦੀ ਗਰਮ ਖਿਆਲੀਆਂ ਸਾਹਮਣੇ ਬੇਵਸੀ ਸਪਸ਼ਟ ਜ਼ਾਹਿਰ ਹੈ ਪੰਜਾਬ ਵਿੱਚ ਨਸ਼ਾ ਅਤੇ ਗੈਂਗਸਟਰਾਂ ਦਾ ਬੋਲਬਾਲਾ ਅਤੇ ਹਾਲੀਆ ਦਿਨਾਂ ਵਿੱਚ ਗੋਇੰਦਵਾਲ ਜੇਲ੍ਹ ਵਿੱਚ ਹੋਈ ਗੈਂਗਵਾਰ ਸਰਕਾਰੀਤੰਤਰ ਦੀ ਬੇਵਸੀ ਦੀ ਤਾਜ਼ਾ ਉਦਾਹਰਣ ਹਨਗੈਗਸਟਰਾਂ ਦੇ ਹੌਸਲੇ ਬੁਲੰਦ ਹਨਇਹ ਜੇਲ੍ਹ ਵਿੱਚੋਂ ਆਈ ਇੱਕ ਵਾਇਰਲ ਹੋ ਰਹੀ ਵੀਡੀਓ ਤੋਂ ਸਪਸ਼ਟ ਜ਼ਾਹਿਰ ਹੈ

ਬਿਨਾ ਸ਼ੱਕ ਪੰਜਾਬ ਸਰਕਾਰ ਅੱਤਵਾਦ ਦੇ ਨਾਲ ਨਾਲ ਭ੍ਰਿਸ਼ਟਾਚਾਰ ਨਾਲ ਵੀ ਕਰੜੇ ਹੱਥੀਂ ਲੜ ਰਹੀ ਹੈਉਸ ਨੇ ਹਾਲੀਆ ਦਿਨਾਂ ਵਿੱਚ ਸਿਆਸੀ ਪਾਰਟੀਆਂ ਦੇ ਉਹਨਾਂ ਵੱਡੇ ਲੀਡਰਾਂ ਨੂੰ ਹੱਥ ਪਾਇਆ ਹੈ ਜਿਹਨਾਂ ਆਪਣੇ ਰਾਜ ਕਾਲ ਵਿੱਚ ਪੰਜਾਬ ਦੇ ਖਜ਼ਾਨੇ ਨੂੰ ਦੋਹਾਂ ਹੱਥਾਂ ਨਾਲ ਲੁੱਟਿਆਪੰਜਾਬ ਸਰਕਾਰ ਦੇ ਪੱਖ ਵਿੱਚ ਗੁਰੂ ਗਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀਆਂ ਬਾਰੇ ਰਿਪੋਰਟ ਜਨਤਕ ਕਰਨ ਦਾ ਕਰੈਡਿਟ ਵੀ ਜਾਂਦਾ ਹੈਇਸ ਰਿਪੋਰਟ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਕਾਲੀਆਂ ਨਾਲ ਅੰਦਰੋਗਤੀ ਦੀ ਦੋਸਤੀ ਨਿਭਾਉਣ ਬਦਲੇ ਸਾਢੇ ਚਾਰ ਸਾਲ ਤਕ ਦੱਬੀ ਬੈਠੀ ਰਹੀ

ਪੰਜਾਬ ਸਰਕਾਰ ਤੋਂ ਪੰਜਾਬ ਦੇ ਲੋਕ ਇਹ ਉਮੀਦ ਕਰਦੇ ਹਨ ਕਿ ਉਹ ਪੰਜਾਬ ਵਿੱਚ ਉੱਭਰ ਰਹੇ ਅੱਤਵਾਦ ਨੂੰ ਕਰੜੇ ਹੱਥੀਂ ਲਵੇਜੇ ਅਜਿਹਾ ਨਾ ਹੋਇਆ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਰ੍ਹਾਂ ਅਮ੍ਰਿਤਪਾਲ ਸਿੰਘ ਵੀ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨ ਲਈ ਅਕਾਲ ਤਖਤ ਸਾਹਿਬ ਨੂੰ ਆਪਣੀ ਠਾਹਰ ਬਣਾ ਲਵੇਗਾ, ਜਿਸਦਾ ਦੋਹਰਾਅ ਦੇਸ਼ ਅਤੇ ਪੰਜਾਬ ਦੀ ਜਨਤਾ ਨੂੰ ਬਰਦਾਸ਼ਤ ਨਹੀਂ ਹੋਵੇਗਾਹਾਲਾਤ ਕੁਝ ਅਜਿਹੇ ਸਾਹਮਣੇ ਆ ਰਹੇ ਹਨ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਹਰਿਆਣਾ ਵੱਲੋਂ ਉੱਥੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਣਤਾ ਦੇਣ ਕਾਰਣ ਬਹੁਤ ਉਪਰਾਮ ਹਨਉਹ ਦੇਸ਼ ਦੀ ਪਾਰਲੀਮੈਂਟ ਤਕ ਨੂੰ ਬਦ ਦੁਆ ਦੇਣ ਤਕ ਉੱਤਰ ਆਏ ਹਨ ਕਿ ਐੱਸ ਜੀ ਪੀ ਸੀ ਦੇ ਸਾਜ਼ਿਸ਼ਨ ਦੋ ਟੁਕੜੇ ਕੀਤੇ ਹਨ, ਰੱਬ ਉਹਨਾਂ ਦੀ ਪਾਰਲੀਮੈਂਟ ਦੇ ਕਈ ਟੁਕੜੇ ਕਰੂਗਾਉਹਨਾਂ ਨੂੰ ਲਗਦਾ ਹੈ ਕਿ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਨਾਲ ਜਿੱਥੇ ਬਾਦਲਾਂ ਨੂੰ ਭਾਰੀ ਪਰੇਸ਼ਾਨੀ ਹੋਈ ਹੈ, ਉੱਥੇ ਉਸ ਦਾ ਖੁਦ ਦਾ ਤਖਤ ਵੀ ਕਮਜ਼ੋਰ ਹੋ ਕੇ ਡੋਲਣ ਲੱਗ ਪਿਆ ਹੈਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਸਾਰਾ ਕੁਝ ਹਜ਼ਮ ਨਹੀਂ ਹੋ ਰਿਹਾਉਹ ਬੇਵਸੀ ਦੇ ਆਲਮ ਵਿੱਚ ਦੇਸ਼ ਦੀ ਪਾਰਲੀਮੈਂਟ ਨੂੰ ‘ਸਰਾਪ’ ਦੇਣ ’ਤੇ ਉੱਤਰ ਆਏ ਹਨਜਦੋਂ ਤੋਂ ਪੰਜਾਬ ਦੀ ਸਿਆਸਤ ਵਿੱਚੋਂ ਬਾਦਲਾਂ ਦਾ ਭੋਗ ਪਿਆ ਹੈ, ਉਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਅਸਿੱਧੇ ਤੌਰ ’ਤੇ ਗਰਮ ਖਿਆਲੀ ਬਿਆਨ ਦੇ ਕੇ ਆਪਣੀ ਭੜਾਸ ਕੱਢ ਰਹੇ ਹਨਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਜਿਹੇ ਬਿਆਨ ਦੇਣ ਨਾਲ ਅਮ੍ਰਿਤਪਾਲ ਸਿੰਘ ਦੀ ਵਿਚਾਰਧਾਰਾ ਨੂੰ ਹੋਰ ਤਾਕਤ ਮਿਲਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3853)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਸੁਰਜੀਤ ਸਿੰਘ

ਸੁਰਜੀਤ ਸਿੰਘ

Samrala, Ludhiana, Punjab, India.
Phone: (91 - 98154 61301)
Email: (vishadsurjit@gmail.com)