JaswinderSandhuDr7ਔਰਤ ਦੀ ਅਸਲੀ ਆਵਾਜ਼ ਤਾਂ ਔਰਤ ਹੀ ਬਣ ਸਕਦੀ ਹੈ, ਜਾਂ ਘੱਟੋ-ਘੱਟ ਔਰਤ ਹੀ ਉਸ ‘ਔਰਤ’ ਆਵਾਜ਼ ਨੂੰ ਇਹ ਸਨਮਾਨ ...
(28 ਨਵੰਬਰ 2023)
ਇਸ ਸਮੇਂ ਪਾਠਕ: 184.


“ਜੇ ਤੂੰ ਮੈਨੂੰ ਚਾਹੁੰਦੀ ਏਂ ਵਿਹਾਉਣਾ ਮਾਏਂ ਮੇਰੀਏ, ਇਹੋ ਜਿਹਾ ਲੱਭਦੇ ਪਰਾਹੁਣਾ ਮਾਏ ਮੇਰੀਏਂ ...” ਅਮਰਿੰਦਰ ਗਿੱਲ ਦਾ ਗਾਇਆ ਇੱਕ ਬਹੁ-ਚਰਚਿਤ ਤੇ ਪਰਿਵਾਰ ਵਿੱਚ ਬੈਠ ਕੇ ਸੁਣਿਆ ਜਾ ਸਕਣ ਵਾਲ਼ਾ ਗੀਤ ਹੈ ਜੋ ਬਹੁਤ ਹੀ ਵਧੀਆ ਅੰਦਾਜ਼ ਵਿੱਚ ਗਾਇਆ ਗਿਆ ਹੈ
ਸ਼ਾਇਦ ਜੇ ਇਹ ਵੀ ਕਹਿ ਲਈਏ ਕਿ ਇਸ ਗੀਤ ਨਾਲ ਅਮਰਿੰਦਰ ਗਿੱਲ ਨੇ ਦੁਨੀਆ ਵਿੱਚ ਇੱਕ ਚੰਗੇ ਗਾਇਕ ਵਜੋਂ ਆਪਣੀ ਪਛਾਣ ਬਣਾ ਲਈ ਤਾਂ ਗ਼ਲਤ ਨਹੀਂ ਹੋਵੇਗਾਇਸੇ ਤਰ੍ਹਾਂ ਮਹਾਨ ਗਾਇਕ ਨੁਸਰਤ ਫਤਿਹ ਅਲੀ ਖਾਨ ਦਾ ਗਾਇਆ ਗੀਤ “ਨਿੱਤ ਖ਼ੈਰ ਮੰਗਾਂ ਸੁਹਣਿਆਂ ਮੈਂ ਤੇਰੀ, ਦੁਆ ਨਾ ਕੋਈ ਹੋਰ ਮੰਗਦੀ” ਵੀ ਬਹੁਤ ਮਸ਼ਹੂਰ ਹੈ ਤੇ ਬੇਸ਼ੁਮਾਰ ਲੋਕਾਂ ਦੀ ਪਸੰਦ ਹੈਗੁਰਦਾਸ ਮਾਨ ਦਾ ਗੀਤ ਹੈ “ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ … … ”, ਹਰਭਜਨ ਮਾਨ ਦਾ “ਉਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ … …” “ਨਈਹਰ ਛੋੜ ਚਲੀ ਰੇ ਬਾਬੁਲ … …” ਹੰਸ ਰਾਜ ਹੰਸ ਦਾ ਅਤੇ ਹੋਰ ਅਨੇਕਾਂ ਹਨ ਵਧੀਆ ਗਾਏ ਹੋਏ ਅਜਿਹੇ ਗਾਣੇਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਔਰਤਾਂ ਦੀਆਂ ਲਗਦੀਆਂ ਅਵਾਜ਼ਾਂ ਕੀ ਸੱਚਮੁੱਚ ਹੀ ਔਰਤਾਂ ਦੀਆਂ ਹਨ ਜਾਂ ਉਨ੍ਹਾਂ ਲਈ ਹਨ?

ਤਕਰੀਬਨ ਹਰ ਇੱਕ ਨਾਮਵਰ ਪੰਜਾਬੀ ਮਰਦ ਗਾਇਕ ਨੇ ਇਹੋ ਜਿਹਾ ਕੋਈ ਨਾ ਕੋਈ ਗੀਤ ਗਾਇਆ ਹੈ ਜੋ ਔਰਤ ਦੀ ਆਵਾਜ਼ ਪਰਤੀਤ ਹੁੰਦਾ ਹੈ, ਪਰ ਹੈ ਆਪ ਉਹ ਇੱਕ ਮਰਦ ਤੇ ਇਹ ਸਭ ਗਾਣੇ ਲਿਖੇ ਵੀ ਮਰਦ ਕਵੀਆਂ ਦੇ ਹੀ ਹਨਕੀ ਔਰਤਾਂ ਇਹੋ ਜਿਹੇ ਗਾਣੇ ਨਹੀਂ ਲਿਖ ਸਕਦੀਆਂ? ਬਿਲਕੁਲ ਲਿਖ ਸਕਦੀਆਂ ਨੇ, ਸਗੋਂ ਇਨ੍ਹਾਂ ਮਰਦ ਲਿਖਾਰੀਆਂ ਦੇ ਗਾਣਿਆਂ ਤੋਂ ਵਧੀਆ ਤੇ ਸਹੀ ਹਾਵ-ਭਾਵ ਨਾਲ ਲਿਖ ਸਕਦੀਆਂ ਨੇਫਿਰ ਜੇ ਔਰਤਾਂ ਵਾਲ਼ੇ ਗਾਣੇ ਗਾਏ ਵੀ ਔਰਤਾਂ ਵੱਲੋਂ ਹੀ ਜਾਣ ਤਾਂ ਉਨ੍ਹਾਂ ਦੀ ਹੂਕ ਦੀ ਸਮਝ ਜ਼ਿਆਦਾ ਆਵੇਗੀ ਅਤੇ ਸੁਣਨ ਵਾਲਿਆਂ ਉੱਤੇ ਅਸਰ ਵੀ ਜ਼ਿਆਦਾ ਹੋਵੇਗਾ ਮੈਨੂੰ ਲਗਦਾ ਹੈ ਕਿ ਮੇਰੀ ਇਸ ਗੱਲ ਨਾਲ ਜ਼ਿਆਦਾਤਰ ਲੋਕੀਂ ਸਹਿਮਤ ਹੋਣਗੇ ਕਿਉਂਕਿ ਔਰਤ ਦਾ ਦਰਦ ਔਰਤ ਦੀ ਜ਼ਬਾਨ ਤੋਂ ਹੀ ਸਹੀ ਲਗਦਾ ਹੈ। ਜਦੋਂ ਕੋਈ ਮਰਦ ਆਪਣੇ ‘ਪਤੀ’ ਜਾਂ ‘ਪਰਾਹੁਣੇ’ ਦੀ ਗੱਲ ਕਰਨ ਲੱਗੇ ਤਾਂ ਗੱਲ ਕੁਝ ਢੁਕਦੀ ਜਿਹੀ ਨਹੀਂਪਰ ਫਿਰ ਵੀ ਉਸ ਗੀਤ ਦੇ ਬੋਲ ਆਪਣਾ ਅਸਰ ਛੱਡ ਜਾਂਦੇ ਹਨ ਤੇ ਵਧੀਆ ਲਿਖਤ ਪਰਵਾਨ ਹੋ ਹੀ ਜਾਂਦੀ ਹੈ

ਮੈਂ ਇਹ ਨਹੀਂ ਕਹਿੰਦਾ ਕਿ ਮਰਦ ਔਰਤ ਦੀ ਹਾਲਤ ਬਿਲਕੁਲ ਹੀ ਬਿਆਨ ਨਹੀਂ ਕਰ ਸਕਦੇ, ਸ਼ਾਇਦ ਕੁਝ ਹੱਦ ਤਕ ਕਰ ਸਕਦੇ ਹਨ ਕਿਉਂਕਿ ਕੁਝ ਅਹਿਸਾਸ ਦੋਨਾਂ ਵਿੱਚ ਇੱਕੋ-ਜਿਹੇ ਹੀ ਹੁੰਦੇ ਹਨਪਰ ਔਰਤ ਦੀ ਅਸਲੀ ਆਵਾਜ਼ ਤਾਂ ਔਰਤ ਹੀ ਬਣ ਸਕਦੀ ਹੈ, ਜਾਂ ਘੱਟੋ-ਘੱਟ ਔਰਤ ਹੀ ਉਸ ‘ਔਰਤ’ ਆਵਾਜ਼ ਨੂੰ ਇਹ ਸਨਮਾਨ ਦੇ ਸਕਦੀ ਹੈ ਕਿ ਇਹ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਹੀ ਤਰੀਕੇ ਨਾਲ ਬਿਆਨ ਕਰ ਸਕਦੀ ਹੈ। ਹਾਂ, ਜੇ ਕਿਸੇ ਮਰਦ ਲਿਖਾਰੀ ਨੇ ਔਰਤ ਬਾਰੇ ਮਰਦ ਦੇ ਪੱਖ ਤੋਂ ਲਿਖਣਾ ਹੈ ਤਾਂ ਬਿਲਕੁਲ ਜਾਇਜ਼ ਹੈਮਰਦ ਔਰਤ ਨੂੰ ਕਿਵੇਂ ਪਿਆਰ ਕਰਦਾ ਹੈ ਜਾਂ ਕਰਨਾ ਚਾਹੁੰਦਾ ਹੈ ਜਾਂ ਉਸਦੀ ਮਾਸ਼ੂਕਾ ਉਸ ਨੂੰ ਕਿਵੇਂ ਸਤਾਉਂਦੀ ਜਾਂ ਰਿਝਾਉਂਦੀ ਹੈ, ਆਦਿ ਸਭ ਠੀਕ ਹੈ, ਕਿਉਂਕਿ ਇਹ ਬੰਦੇ ਦੇ ਔਰਤਾਂ ਬਾਰੇ ਆਪਣੇ ਅਹਿਸਾਸ ਹਨ

ਇੱਕ ਹੋਰ ਵੀ ਅਜੀਬ ਗੱਲ ਇਹ ਹੈ ਕਿ ਇਹ ਨਾਜਾਇਜ਼ ਮਰਦਾਨਾ ਵਤੀਰਾ ਸੰਸਾਰ ਪੱਧਰ ਉੱਤੇ ਤਰੱਕੀ ਕਰ ਗਏ ਦੇਸ਼ਾਂ ਵਿੱਚ ਨਹੀਂ ਹੈ, ਸਿਰਫ਼ ਉਨ੍ਹਾਂ ਦੇਸ਼ਾਂ ਵਿੱਚ ਹੀ ਹੈ ਜਿੱਥੇ ਔਰਤ ਨੂੰ ਦੂਜੇ ਦਰਜੇ ਦਾ ਸ਼ਹਿਰੀ ਸਮਝਿਆ ਜਾਂਦਾ ਹੈਪਾਕਿਸਤਾਨੀ ਸਮਾਜ ਤਾਂ ਸ਼ਾਇਦ ਇਸ ਕੰਮ ਵਿੱਚ ਸਾਡੇ ਨਾਲ਼ੋਂ ਵੀ ਦੋ ਕਦਮ ਅੱਗੇ ਹੈ, ਪਰ ਭਾਰਤ ਵਿੱਚ ਅਸੀਂ ਪੰਜਾਬੀ ਅਤੇ ਹਰਿਆਣਵੀ ਸਭ ਤੋਂ ਭੈੜੇ ਹਾਂ ਇਸ ਦਿਸ਼ਾ ਵਿੱਚਹੋ ਸਕਦਾ ਏ ਸਾਡੀ ਇਹ ਸੋਚ ਪੰਜਾਬੀ-ਹਰਿਆਣਵੀ ਮਰਦਾਂ ਦੇ ਔਰਤਾਂ ਬਾਰੇ ਆਮ ਨਜ਼ਰੀਏ ਕਾਰਨ ਹੀ ਹੋਵੇਅਸੀਂ ਪੰਜਾਬ ਵਿੱਚ ਔਰਤਾਂ ਨੂੰ ਇਕੱਲੇ ਬਾਹਰ ਜਾਂਦੇ ਘੱਟ ਹੀ ਦੇਖਦੇ ਹਾਂ, ਰਾਤ ਵੇਲੇ ਤਾਂ ਨਾਂਹ ਬਰਾਬਰ ਹੀ ਹੈਪਰ ਹੈਰਾਨੀ ਦੀ ਗੱਲ ਹੈ ਕਿ ਸਾਡੇ ਨਾਲ ਲਗਦੇ ਸੂਬੇ ਹਿਮਾਚਲ ਪਰਦੇਸ਼ ਵਿੱਚ ਤੁਸੀਂ ਔਰਤਾਂ ਨੂੰ ਰਾਤਾਂ ਨੂੰ ਵੀ ਅਰਾਮ ਨਾਲ ਵਿਚਰਦੀਆਂ ਦੇਖ ਸਕਦੇ ਹੋਮੈਂ 1984-85 ਵਿੱਚ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਸ਼ਹਿਰ ਵਿੱਚ ਮੱਛੀਆਂ ਦੇ ਇੱਕ ਪਰੌਜੈੱਕਟ ’ਤੇ ਕੰਮ ਕਰਦਾ ਸੀ ਅਤੇ ਕਈ ਵਾਰ ਰਾਤ ਤਕ ਆਪਣੇ ਦੋਸਤਾਂ ਨਾਲ ਗੱਲਬਾਤ ਕਰਨ ਕਾਰਨ ਹਨੇਰੇ ਹੋਏ ਆਪਣੇ ਕਮਰੇ ਨੂੰ ਵਾਪਸ ਮੁੜਦਾ ਸੀਕਈ ਵਾਰ ਮੈਂ ਔਰਤਾਂ ਸੜਕਾਂ ’ਤੇ ਇਕੱਲੀਆਂ ਜਾਂਦੀਆਂ ਦੇਖੀਆਂ ਸਨ। ਪਰ ਇੱਕ ਦਿਨ ਤਾਂ ਘੁੱਪ ਨ੍ਹੇਰੇ ਵਿੱਚ ਮੈਂ ਇੱਕ ਔਰਤ ਨੂੰ ਗਾਣੇ ਗਾਉਂਦੀ ਜਾ ਰਹੀ ਨੂੰ ਦੇਖਿਆਉਹ ਆਪਣੀ ਧੁਨ ਵਿੱਚ ਮਸਤ ਤੁਰੀ ਜਾ ਰਹੀ ਸੀ ਜਿਵੇਂ ਉਸ ਨੂੰ ਦੁਨੀਆ ਦੀ ਕੋਈ ਪਰਵਾਹ ਹੀ ਨਾ ਹੋਵੇ ਬੇਸ਼ਕ ਉੱਥੇ ਵੀ ਔਰਤ ਨੂੰ ਮਰਦ ਦੇ ਬਿਲਕੁਲ ਬਰਾਬਰੀ ਦੇ ਦਰਜੇ ਦੀ ਤਾਂ ਨਹੀਂ ਕਹਿ ਸਕਦੇ, ਪਰ ਇਸ ਮਾਮਲੇ ਵਿੱਚ ਕੁਝ ਹੱਦ ਤਕ ਹਿਮਾਚਲੀਆਂ ਦਾ ਵਤੀਰਾ ਪੰਜਾਬੀਆਂ ਨਾਲ਼ੋਂ ਨਰਮ ਜਾਪਦਾ ਹੈਕੀ ਪੰਜਾਬ ਵਿੱਚ ਤੁਸੀਂ ਇਹੋ ਜਿਹਾ ਕੁਝ ਦੇਖਣ ਦੀ ਉਮੀਦ ਕਰ ਸਕਦੇ ਹੋ? ਫਿਰ ਸਵਾਲ ਇਹ ਉੱਠਦਾ ਹੈ ਕਿ ਇਹੋ ਜਿਹਾ ਇਹ ਵਰਤਾਰਾ ਸਿਰਫ਼ ਪੰਜਾਬੀ ਸੱਭਿਆਚਾਰ ਵਿੱਚ ਹੀ ਕਿਉਂ ਭਾਰੂ ਹੈ, ਬਾਕੀ ਸੱਭਿਆਚਾਰਾਂ ਵਿੱਚ ਇਹ ਕਿਉਂ ਨਹੀਂ?

ਇਨ੍ਹਾਂ ਪੱਛਮੀ ਸੱਭਿਆਚਾਰਾਂ ਵਿੱਚ ਦੇਖ ਲਓ, ਕਿਤੇ ਵੀ ਕੋਈ ਮਰਦ ਗਾਇਕ ਔਰਤਾਂ ਵਾਲ਼ਾ ਗਾਣਾ ਨਾ ਲਿਖਦਾ ਹੈ ਤੇ ਨਾ ਹੀ ਗਾਉਂਦਾ ਹੈਹਾਂ, ਕਨੇਡਾ ਦੀ ਮਸ਼ਹੂਰ ਗਾਇਕਾ ਸਿਲੀਨ ਦਿਓਂ ਦੇ ਕੁਝ ਗਾਣੇ ਜ਼ਰੂਰ ਇੱਕ ਮਰਦ ਗੀਤਕਾਰ ਨੇ ਲਿਖੇ ਹਨ, ਪਰ ਉਸ ਨੂੰ ਗਾਣੇ ਲਿਖੇ ਜਾਣ ਲਈ ਕਾਂਟਰੈਕਟ ਦਿੱਤਾ ਗਿਆ ਸੀ ਅਤੇ ਉਸ ਨੇ ਸਿਲੀਨ ਨੂੰ ਇੰਟਰਵਿਊ ਕਰਕੇ ਉਸ ਦੇ ਆਪਣੇ ਹਾਵਾਂ-ਭਾਵਾਂ ਬਾਰੇ ਪਤਾ ਕਰਕੇ ਉਹ ਗਾਣੇ ਲਿਖੇ ਸਨਉਸ ਗੀਤਕਾਰ ਤੇ ਗਾਇਕਾ ਦਾ ਇਸ ਸਭ-ਕਾਸੇ ਤੋਂ ਮਕਸਦ ਸੀ ਕਿ ਜਦੋਂ ਗੀਤ ਦੇ ਬੋਲ ਮੂੰਹ ਵਿੱਚੋਂ ਨਿੱਕਲਣ ਤਾਂ ਨਾਲ ਉਹੀ ਅਹਿਸਾਸ ਵੀ ਹੋਣਾ ਚਾਹੀਦਾ ਹੈਔਰਤ ਦੇ ਇੰਤਜ਼ਾਰ ਦਾ ਤਸੱਵੁਰ ਜਾਂ ਅਹਿਸਾਸ ਅਤੇ ਔਰਤ ਨੂੰ ਕਿਸੇ ਮਰਦ ਵੱਲੋਂ ਛੋਹੇ ਜਾਣ ਦਾ ਅਹਿਸਾਸ ਇੱਕ ਮਰਦ ਕਿਵੇਂ ਕਰ ਸਕਦਾ ਹੈ? ਇਹ ਤਾਂ ਇੱਕ ਔਰਤ ਨੂੰ ਹੀ ਪਤਾ ਹੋ ਸਕਦਾ ਹੈ ਨਾ ਕਿ ਮਰਦ ਨੂੰ

ਹਾਂ, ਜੇ ਕੋਈ ਮਰਦ ਸਮਲਿੰਗੀ ਹੋਵੇ ਤਾਂ ਉਸਦੀ ਕੀਤੀ ਹੋਈ ਇਹੋ-ਜਿਹੀ ਗੱਲ ਜ਼ਰੂਰ ਠੀਕ ਮੰਨਣੀ ਚਾਹੀਦੀ ਹੈ ਕਿ ਉਹ ਆਪਣੇ ‘ਪਿਆਰੇ’ ਨੂੰ ਮਿੱਸ ਕਰਦਾ ਹੋਇਆ ਕਿਵੇਂ ਮਹਿਸੂਸ ਕਰਦਾ ਹੈ ਜਾਂ ਉਹ ਕਿਹੋ ਜਿਹੇ ਦੂਜੇ ਮਰਦ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਪਰ ਮੇਰੇ ਹਿਸਾਬ ਨਾਲ ਉਹ ਵੀ ਇਹ ਬਿਲਕੁਲ ਨਹੀਂ ਦੱਸ ਸਕਦਾ ਕਿ ਔਰਤ ਆਪਣੇ ਮਰਦ ਲਈ ਕਿਵੇਂ ਮਹਿਸੂਸ ਕਰਦੀ ਹੈ? ਉਸਦਾ ਇੱਕ ਸਮਲਿੰਗੀ ਮਰਦ ਦੇ ਪੱਖ ਤੋਂ ਹੀ ਆਪਣੇ ਪਿਆਰ ਦੇ ਜਜ਼ਬੇ ਦਾ ਬਿਰਤਾਂਤ ਠੀਕ ਹੋ ਸਕਦਾ ਹੈਔਰਤਾਂ ਆਪਣੇ ਪਿਆਰ ਨੂੰ ਕਿਵੇਂ ਮਹਿਸੂਸ ਕਰਦੀਆਂ ਹਨ, ਇਹ ਔਰਤਾਂ ਉੱਤੇ ਹੀ ਛੱਡ ਦੇਣਾ ਚਾਹੀਦਾ ਹੈਸ਼ਾਇਦ ਅਸੀਂ ਇੱਕ ਪੁਖਤਾ ਪੱਖ ਨੂੰ ਉਜਾਗਰ ਹੋਣ ਤੋਂ ਰੋਕੀ ਬੈਠੇ ਹਾਂ ਜੋ ਸਾਹਿਤ ਦਾ ਇੱਕ ਨਵਾਂ ਰਾਹ ਹੋ ਸਕਦਾ ਹੈਜਦੋਂ ਵੀ ਕੋਈ ਔਰਤ ਚੰਗਾ ਲਿਖਦੀ ਹੈ ਤਾਂ ਛੇਤੀ ਹੀ ਸਭ ਦੀ ਨਜ਼ਰ ਵਿੱਚ ਚੜ੍ਹ ਜਾਂਦੀ ਹੈਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ ਜਾਂ ਨਵੀਂ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਉਦਾਹਰਣ ਲਈ ਕਾਫ਼ੀ ਹਨਇਨ੍ਹਾਂ ਲਿਖਾਰਨਾਂ ਦੇ ਅਹਿਸਾਸ ਉਨ੍ਹਾਂ ਮੁੱਦਿਆਂ ਬਾਰੇ ਜੋ ਅਨੇਕਾਂ ਮਰਦ ਲਿਖਾਰੀਆਂ ਨੇ ਵੀ ਲਿਖੇ ਹਨ, ਨਾਲ਼ੋਂ ਵੱਖਰੇ ਅੰਦਾਜ਼ ਵਾਲ਼ੇ ਅਤੇ ਜ਼ਿਆਦਾ ਅਸਰਦਾਰ ਹਨ

ਫਿਰ ਅਜਿਹੀ ਸੋਚ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਕਿਉਂ ਹੈ? ਇਸਦਾ ਜਵਾਬ ਤਾਂ ਸਾਡੀ ਮਰਦ-ਧੱਕੜਸ਼ਾਹੀ ਵਿੱਚੋਂ ਹੀ ਨਿਕਲ਼ ਸਕਦਾ ਹੈ ਜੋ ਔਰਤ ਨੂੰ ਬੋਲਣ ਦੀ ਇਜਾਜ਼ਤ ਦੇਣ ਦੇ ਖਿਲਾਫ਼ ਹੈਅਸਲ ਵਿੱਚ ਪੰਜਾਬੀ ਮਰਦ ਹੀ ਔਰਤ ਨੂੰ ਦੱਸਣਾ ਚਾਹੁੰਦਾ ਹੈ ਕਿ ਉਹ ਆਪਣੇ ਪਤੀ, ਖਾਵੰਦ ਜਾਂ ਪ੍ਰੇਮੀ ਨੂੰ ਮਿੱਸ ਕਰਨ ਵੇਲੇ ਕਿਵੇਂ ਮਹਿਸੂਸ ਕਰੇਸ਼ਾਇਦ ਸਾਨੂੰ ਪੰਜਾਬੀ ਮਰਦਾਂ ਨੂੰ ਔਰਤਾਂ ਦੇ ਅਸਲ ਅਹਿਸਾਸ ਦੀ ਪਰਵਾਹ ਹੀ ਨਹੀਂ ਹੈਪੰਜਾਬੀਆਂ ਦੇ ਹਰ ਪਹਿਲੂ ਵਿੱਚ ਇਹ ਗੱਲ ਪ੍ਰਤੱਖ ਤੌਰ ’ਤੇ ਪ੍ਰਧਾਨ ਹੈ ਕਿ ਔਰਤ ਨੂੰ ਕਿਵੇਂ ਕਾਬੂ ਵਿੱਚ ਰੱਖਿਆ ਜਾਵੇ, ਜਿਵੇਂ ਕਿਤੇ ਉਹ ਇਨਸਾਨ ਨਾ ਹੋ ਕੇ ਇੱਕ ਆਵਾਰਾ ਘੋੜੀ ਹੋਵੇ ਜਿਸ ਨੂੰ ਕਾਬੂ ਕਰਕੇ ਕਾਠੀ ਪਾ ਕੇ ਹੀ ਕੰਮ ਲਿਆ ਜਾ ਸਕਦਾ ਹੋਵੇ

ਪਿੰਡਾਂ ਦੀਆਂ ਸਫ਼ਾਂ ਦੀਆਂ ਗੱਲਾਂ ਜਾਂ ਪੰਜਾਬੀ ਪੜ੍ਹਿਆਂ-ਲਿਖਿਆਂ ਦੀਆਂ ਰੋਜ਼-ਮੱਰਰਾ ਦੀਆਂ ਗੱਲਾਂਬਾਤਾਂ ਤੋਂ ਇਹੀ ਅੰਦਾਜ਼ਾ ਲਗਦਾ ਹੈ ਕਿ ਪੰਜਾਬ ਦੀ ਪਰਮੁੱਖ ਮੁਸ਼ਕਲ ਨਾ ਤਾਂ ਦਰਿਆਵਾਂ ਦਾ ਪਾਣੀ ਹੈ, ਨਾ ਦਿੱਲੀ ਤੇ ਚੰਡੀਗੜ੍ਹ ਨੂੰ ਘੱਟ ਰੇਟਾਂ ’ਤੇ ਦਿੱਤੀ ਜਾਂਦੀ ਬਿਜਲੀ, ਨਾ ਚੰਡੀਗੜ੍ਹ ਦਾ ਪੰਜਾਬ ਨੂੰ ਨਾ ਮਿਲਣਾ, ਨਾ ਪੰਜਾਬੀ ਨੌਜਵਾਨਾਂ ਦੀ ਬੇਰੁਜ਼ਗਾਰੀ, ਨਾ ਹੀ ਪੰਜਾਬੀ ਨਵ-ਪੀੜ੍ਹੀ ਦਾ ਨਸ਼ਾ-ਗ੍ਰਸਤ ਹੋਣਾ ਅਤੇ ਨਾ ਸਿਆਸੀ-ਸਰਕਾਰੀ ਭ੍ਰਿਸ਼ਟਾਚਾਰ ਹੈਪੰਜਾਬੀਆਂ ਦੇ ਨਿੱਤਾਪ੍ਰਤੀ ਮਸਲਿਆਂ ਵਿੱਚੋਂ ਇਹ ਹੀ ਮੁਸ਼ਕਲ ਨਜ਼ਰ ਆਉਂਦੀ ਹੈ ਕਿ ਔਰਤ ਨੂੰ ਕਿਵੇਂ ਕਾਬੂ ਵਿੱਚ ਕਰਨਾ ਜਾਂ ਰੱਖਣਾ ਹੈ? ਇਸ ਗ਼ਲਤ ਮਾਨਸਿਕ ਦਬਾਅ ਦਾ ਅਸਰ ਇਹ ਹੈ ਕਿ ਅਸੀਂ ਆਪਣੀ ਅੱਧੀ ਆਬਾਦੀ (ਜੋ ਅਸਲ ਵਿੱਚ ਹੁਣ ਅੱਧ ਤੋਂ ਘਟ ਗਈ ਹੈ) ਨੂੰ ਧੱਕੇ ਨਾਲ ਦੂਜੇ ਦਰਜੇ ਦੇ ਸ਼ਹਿਰੀ ਬਣਾਇਆ ਹੋਇਆ ਹੈ ਜੋ ਸਾਡੀ ਸੰਪੂਰਣ ਤਰੱਕੀ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਹੈਪੰਜਾਬ ਦਾ ਅੱਧ ਤੋਂ ਵੱਧ ਕੰਮ ਕਰਨ ਵਾਲ਼ੀਆਂ ਔਰਤਾਂ ਨੂੰ ਅਸੀਂ ਆਪਣੇ, ਜਾਣੀ ਕਿ ਮਰਦਾਂ ਦੇ ਬਰਾਬਰ ਬੈਠਣ ਦਾ ਹੱਕ ਨਹੀਂ ਦੇ ਸਕੇ ਹਾਂ ਅਤੇ ਨਾ ਹੀ ਅਜੇ ਦੇਣਾ ਚਾਹੁੰਦੇ ਹਾਂਸਾਡੇ ਸਾਰੇ ਧਰਮ ਵੀ ਇਸ ਪੱਖੋਂ ਕਾਰਗਰ ਤਰੀਕੇ ਨਾਲ ਇਸੇ ਦਿਸ਼ਾ ਵਿੱਚ ਵਰਤੇ ਜਾ ਰਹੇ ਹਨ। ਵੈਸੇ ਦੁਨੀਆ ਦੇ ਸਾਰੇ ਧਰਮ ਮਰਦਾਂ ਦੇ ਬਣਾਏ ਹੋਏ ਹਨ, ਜੋ ਔਰਤ ਦੇ ਖਿਲਾਫ਼ ਹੀ ਭੁਗਤ ਰਹੇ ਹਨ

ਅਸੀਂ ਇਹ ਅਸਲੋਂ ਹੀ ਭੁੱਲੇ ਬੈਠੇ ਹਾਂ ਕਿ ਸਾਡੀ ਸਭ ਦੀ (ਸਾਰੇ ਸਮਾਜ ਦੀ) ਤਰੱਕੀ ਤਾਂ ਹੀ ਸੰਭਵ ਹੈ ਜੇ ਅਸੀਂ ਲਿੰਗ ਦੇ ਨਾਂ ’ਤੇ ਹੁੰਦਾ ਅਜਿਹਾ ਕਾਣਾ ਵਤੀਰਾ ਆਪਣੇ ਸਮਾਜ ਵਿੱਚੋਂ ਤਰੱਕ ਦੇਈਏਇਹ ਸਾਡੀ ਗਰਭ ਵਿੱਚ ਕੁੜੀਆਂ ਮਾਰਨ ਵਾਲੀ ਮਾਨਸਿਕ ਬਿਮਾਰੀ ਦਾ ਵੀ ਇਲਾਜ ਬਣੇਗਾਔਰਤਾਂ ਨੂੰ ਆਪਣੀ ਅਵਾਜ਼ ਬੁਲੰਦ ਕਰਨ ਵਿੱਚ ਮਦਦ ਕਰਕੇ ਅਸੀਂ ਆਪਣੇ ਸਮੁੱਚੇ ਸਮਾਜ ਲਈ ਇੱਕ ਵੱਡਾ ਤੇ ਸੁਚੱਜਾ ਕੰਮ ਕਰਾਂਗੇਫਿਰ ਵੀ ਔਰਤਾਂ ਹੀ ਇਸ ਕੰਮ ਵਿੱਚ ਅੱਗੇ ਆਉਣੀਆਂ ਚਾਹੀਦੀਆਂ ਹਨ ਕਿਉਂਕਿ ਅਸੀਂ ਮਰਦ ਆਪਣੇ ਮਰਦਊਪੁਣੇ ਤੋਂ ਬਾਜ਼ ਨਹੀਂ ਆ ਸਕਦੇਸਾਥੋਂ ਜਾਣੇ ਅਣਜਾਣੇ ਵਿੱਚ ਇਹ ਗ਼ਲਤੀਆਂ ਹੁੰਦੀਆਂ ਹੀ ਰਹਿਣੀਆਂ ਹਨਮੇਰੇ ਹਿਸਾਬ ਨਾਲ ਕਿਸੇ ਵੀ ਔਰਤਾਂ ਦੇ ਸੰਗਠਨ ਜਾਂ ਸੰਸਥਾ ਦਾ ਕੋਈ ਅਹੁਦੇਦਾਰ ਮਰਦ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਕਦੇ ਕਿਸੇ ਔਰਤਾਂ ਦੇ ਸਮਾਗਮ ਆਦਿ ਵਿੱਚ ਕਿਸੇ ਮਰਦ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈਸਮਤੋਲ ਸੋਚ ਵਾਲ਼ੇ ਮਰਦਾਂ ਨੂੰ ਬੇਸ਼ਕ ਇਨ੍ਹਾਂ ਜਥੇਬੰਦੀਆਂ ਲਈ ਮਦਦਗਾਰ ਦੇ ਤੌਰ ’ਤੇ ਕੰਮਾਂ ਵਿੱਚ ਸ਼ਾਮਲ ਹੋਣ ਦੇਣਾ ਚਾਹੀਦਾ ਹੈਵੈਸੇ ਅਜਿਹਾ ਵਤੀਰਾ ਕੁਝ ਦੇਰ ਬਾਅਦ ਬਦਲਿਆ ਵੀ ਜਾ ਸਕਦਾ ਹੈ ਜਦੋਂ ਸਾਡੇ ਪੰਜਾਬੀ ਸਮਾਜ ਵਿੱਚ ਬਰਾਬਰਤਾ ਦਾ ਇਹ ਅਹਿਸਾਸ ਪੈਦਾ ਹੋ ਜਾਵੇਅੱਜ-ਕੱਲ੍ਹ ਦੀ ਅੰਤਾਂ ਦੀ ਤੇਜ਼ੀ ਵਾਲ਼ੇ ਅੰਤਰ-ਸਬੰਧਾਂ ਵਾਲੀ ਦੁਨੀਆ ਵਿੱਚ ਇਸ ਕੰਮ ਨੂੰ ਦੇਰ ਨਹੀਂ ਲੱਗਣੀ, ਸਿਰਫ਼ ਸ਼ੁਰੂ ਹੋਣ ਦੀ ਦੇਰ ਹੈ

‘ਔਰਤੀਲੇ’ ਮਰਦਾਂ ਦੇ ਗਾਣਿਆਂ ਦਾ ਵੀ ਸਾਡੀਆਂ ਔਰਤ ਲਿਖਾਰੀਆਂ ਵੱਲੋਂ ਹੀ ਆਲੋਚਨਾ ਦਾ ਸ਼ਿਕਾਰ ਹੋਣਾ ਬਣਦਾ ਹੈਉਨ੍ਹਾਂ ਆਲੋਚਨਾ ਕਰਨ ਵਾਲ਼ੀਆਂ ਨੂੰ ਮਰਦ ਲਿਖਾਰੀਆਂ ਦੀਆਂ ਕਿਰਤਾਂ ਦੀਆਂ ਨਿਗੂਣੀਆਂ ਗੱਲਾਂ ਸਾਹਮਣੇ ਲਿਆਉਣ ਦੀ ਲੋੜ ਵੀ ਹੈ ਤਾਂ ਜੋ ਉਨ੍ਹਾਂ ਨੂੰ ਸਮਝ ਲੱਗ ਸਕੇ ਕਿ ਉਹ ਇਸ ਕੰਮ ਦੇ ਲਾਇਕ ਨਹੀਂ ਹਨ

ਪੰਜਾਬਣਾਂ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਆਜ਼ਾਦੀ ਉਨ੍ਹਾਂ ਨੇ ਆਪਣੇ ਆਪ ਹੀ ਲੈਣੀ ਹੈ, ਕਿਸੇ ਹੋਰ ਕੋਲੋ਼ਂ ਮਿਲਣ ਦੀ ਆਸ ਵਿੱਚ ਉਨ੍ਹਾਂ ਨੂੰ ਹੋਰ ਸਮਾਂ ਨਹੀਂ ਗੁਆਉਣਾ ਚਾਹੀਦਾਵੈਸੇ ਪੰਜਾਬੀ ਸਾਹਿਤਕਾਰਾਂ ਦੀ ਇਸ ਦਸ਼ਾ ਨੂੰ ਮੈਂ ਪੰਜਾਬੀ ਸਾਹਿਤਕਾਰਾਂ ਦਾ ਮਰਦਊਪੁਣਾ ਜਾਂ ਗੰਮਟਿਆਰਾਂ ਦੀ ਅਵਾਜ਼ ਵੀ ਕਹਿਣਾ ਚਾਹੁੰਦਾ ਹਾਂਅਸੀਂ ਪੰਜਾਬੀ ਇੰਨੇ ਢੀਠ ਹਾਂ ਕਿ ਸਾਡੇ ਕਹਿੰਦੇ-ਕਹਾਉਂਦੇ ਸਾਹਿਤਕਾਰ ਵੀ ਅਜਿਹੀਆਂ ਗੱਲਾਂ ਵਿੱਚ ਸ਼ਾਮਲ ਹਨਸ਼ਾਇਦ ਹਾਸ਼ਮ ਸ਼ਾਹ ਦੀ ਸੱਸੀ, ਵਾਰਿਸ ਸ਼ਾਹ ਦੀ ਹੀਰ, ਅਤੇ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਲੂਣਾ ਵਰਗੀਆਂ ਕਿਰਤਾਂ ਵੀ ਸਾਡੇ ਅਜੋਕੇ ਪੰਜਾਬੀ ਲਿਖਾਰੀਆਂ ਨੂੰ ਇਸ ਦਿਸ਼ਾ ਵਿੱਚ ਪ੍ਰੇਰਿਤ ਕਰਦੀਆਂ ਹੋਣਪਰ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਲਿਖਾਰੀਆਂ ਵੱਲੋਂ ਔਰਤਾਂ ਪੱਖੋਂ ਲਿਖਣਾ ਬਹੁਤ ਵੱਡੀ ਗੱਲ ਸੀ ਜਦੋਂ ਕੋਈ ਵੀ ਅਜਿਹੇ ਕੰਮ ਨੂੰ ਚੰਗਾ ਨਹੀਂ ਸੀ ਸਮਝਦਾਸ਼ਿਵ ਦੀ ਲੂਣਾ ਇੱਕ ਤਰ੍ਹਾਂ ਦਾ ਆਮ ਪੰਜਾਬੀ ਝੁਕਾਅ ਜਾਂ ਵਤੀਰੇ ਦੇ ਵਿਰੁੱਧ ਇੱਕ ਰੋਸ ਸੀ ਜੋ ਲੂਣਾ ਜਾਂ ਲੂਣਾ ਵਰਗੀਆਂ ਔਰਤਾਂ ਨਾਲ ਸਾਡਾ ਸਮਾਜ ਕਰਦਾ ਆ ਰਿਹਾ ਸੀਲੂਣਾ ਪੱਖੋਂ ਪੂਰਨ ਦੀ ਕਹਾਣੀ ਸਾਡੇ ਸਮਾਜ ਦੇ ਔਰਤ ਵਰਗ ਲਈ ਵਤੀਰੇ ਦਾ ਇੱਕ ਸੰਤੁਲਿਤ ਤਰ੍ਹਾਂ ਦਾ ਵਿਸ਼ਲੇਸ਼ਣ ਪੇਸ਼ ਕਰਦੀ ਹੈ

ਸਾਡੀ ਅਜਿਹੀ ਅਸੰਤੁਲਿਤ ਸੋਚ ਦੇ ਹੋਰ ਵੀ ਭੈੜੇ ਨਤੀਜੇ ਨਿਕਲ਼ ਰਹੇ ਹਨਸਾਡਾ ਠੀਕ ਤੇ ਗ਼ਲਤ ਨੂੰ ਪਛਾਣਨ ਦਾ ਜੋ ਮੀਟਰ ਜਾਂ ਮਾਪ-ਦੰਡ ਹੈ, ਉਹ ਵੀ ਸਹੀ ਕੰਮ ਨਹੀਂ ਕਰ ਰਿਹਾ ਇਸਦੀਆਂ ਉਦਾਹਰਣਾਂ ਆਮ ਜ਼ਿੰਦਗੀ ਵਿੱਚੋਂ ਦੇਖੀਆਂ ਜਾ ਸਕਦੀਆਂ ਹਨਕਈ ਧਰਮਾਂ ਵੱਲੋਂ ਨਕਾਰੇ ਜਾਣ ’ਤੇ ਵੀ ਸਾਡੇ ਸਮਾਜ ਨੇ ਉਹੀ ਪੁਰਾਣੇ ਮਾਪ-ਦੰਡਾਂ ਨਾਲ ਅਖਾਉਤੀ ਛੋਟੀਆਂ ਜਾਤ ਬਰਾਦਰੀਆਂ ਨੂੰ ਦੁਰਕਾਰਿਆ ਹੋਇਆ ਹੈਸਾਡਾ ਕਿਸੇ ਅਮੀਰ ਬੰਦੇ ਦੇ ਬੇਵਜ੍ਹਾ ਘਟੀਆ ਵਤੀਰੇ ’ਤੇ ਰੋਸ ਨਾ ਕਰਨਾ ਅਤੇ ਗਰੀਬ-ਗੁਰਬੇ ਨਾਲ ਹੋਏ ਬੇਇਨਸਾਫ਼ੀ ਵਾਲ਼ੇ ਵਤੀਰੇ ਨੂੰ ਅਣਦੇਖਿਆ ਕਰਨਾ ਜਾਂ ਉੱਚੇ ਰੁਤਬੇਦਾਰਾਂ ਦਾ ਬੇਥਾਹ ਸਤਿਕਾਰ ਅਤੇ ਨਖਿੱਧ ਕੰਮ ਕਰਨ ਵਾਲਿਆਂ ਲਈ ਨਫ਼ਰਤ ਭਰਿਆ ਵਤੀਰਾ ਜਾਂ ਯੂਪੀ-ਬਿਹਾਰ ਦੇ ਆਏ ਮਜ਼ਦੂਰਾਂ ਨੂੰ ਹਕਾਰਤ ਦੀਆਂ ਨਜ਼ਰਾਂ ਨਾਲ ਦੇਖਣਾ ਤੇ ਅਜਿਹਾ ਹੀ ਵਰਤਾਅ ਕਰਨਾ ਆਦਿ ਸਭ ਅਜਿਹੀ ਅਸੰਤੁਲਿਤ ਸੋਚ ਦੇ ਕਾਰਨ ਹੀ ਹਨਸ਼ਾਇਦ ਇਸੇ ਕਾਰਨ ਸਾਡੀਆਂ ਸਿਆਸੀ ਪਾਰਟੀਆਂ ਸਾਡੇ ਨਾਲ ਘਿਨਾਉਣੇ ਕੰਮ ਕਰ ਜਾਂਦੀਆਂ ਹਨ, ਪਰ ਅਸੀਂ ਫੇਰ ਉਨ੍ਹਾਂ ਨੂੰ ਹੀ ਰਾਜ ਸੱਤਾ ਸੌਂਪ ਦਿੰਦੇ ਹਾਂਕੀ ਅਸੀਂ ਇਸ ਨੂੰ ਆਪਣੀ ਸੋਚ ਦਾ ਨਿੱਘਰਿਆ ਹੋਣਾ ਗਰਦਾਨ ਸਕਦੇ ਹਾਂ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4510)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਜਸਵਿੰਦਰ ਸੰਧੂ

ਡਾ. ਜਸਵਿੰਦਰ ਸੰਧੂ

Brampton, Ontario, Canada.
Email: (jaswindersandhu@rogers.com)