HarbhinderSSandhu7ਉਹਨਾਂ ਨੂੰ ਇੱਕੋ ਗੱਲ ਦਾ ਡਰ ਹੁੰਦਾ ਹੈ ਕਿ ਕਿਤੇ ਕੋਈ ਸ਼ਰਾਰਤ ਨਾਲ ਉਹਨਾਂ ਦੇ ਪੁੱਤ ਨੂੰ ਕਿਸੇ ਕੇਸ ਵਿੱਚ ...
(9 ਅਕਤੂਬਰ 2023)


ਅਕਸਰ ਹੀ ਦੇਖਣ ਅਤੇ ਸੁਣਨ ਵਿੱਚ ਆਉਂਦਾ ਰਹਿੰਦਾ ਹੈ ਕਿ ਲੋਕ ਖੇਤਾਂ ਦੇ ਵੱਟ ਬੰਨਿਆਂ
, ਗਲੀਆਂ, ਰਾਹਾਂ ਅਤੇ ਹੋਰ ਨਿੱਕੇ ਮੋਟੇ ਝਗੜੇ ਨੂੰ ਲੈ ਕੇ ਇੱਕ ਦੂਜੇ ਨਾਲ ਗਾਲ਼ੀ ਗਲੋਚ ਕਰਨ ਜਾਂ ਹੱਥੋ ਪਾਈ ਹੋਣ ਲੱਗ ਪੈਂਦੇ ਹਨਕਈ ਵਾਰ ਤਾਂ ਇਹ ਝਗੜੇ ਪਿੰਡ ਪੱਧਰ ’ਤੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਨਿਪਟਾ ਲਏ ਜਾਂਦੇ ਹਨ ਪਰ ਕਦੇ ਕਦੇ ਇਹੇ ਝਗੜੇ ਮਾਮੂਲੀ ਗੱਲ ਤੋਂ ਵਧ ਕੇ ਕਤਲਾਂ ਤਕ ਵੀ ਪਹੁੰਚ ਜਾਂਦੇ ਹਨਇਹਨਾਂ ਲੜਾਈ ਝਗੜਿਆਂ ਵਿੱਚ ਦੋਹਾਂ ਧਿਰਾਂ ਵੱਲੋਂ ਹੀ ਇੱਕ ਦੂਜੇ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਜਾਂ ਫਿਰ ਸਕੂਲਾਂ, ਕਾਲਜਾਂ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਨਾਮ ਵੀ ਜਾਣ ਬੁੱਝ ਕੇ ਕੇਸਾਂ ਵਿੱਚ ਪਵਾ ਦਿੱਤੇ ਜਾਂਦੇ ਹਨ ਹਾਲਾਂਕਿ ਲੜਾਈ ਵਾਲੇ ਦਿਨ ਉਹ ਵਿਦਿਆਰਥੀ, ਜਿਹਨਾਂ ਦੇ ਨਾਮ ਕੇਸਾਂ ਵਿੱਚ ਨਾਮਜ਼ਦ ਕਰਵਾਏ ਜਾਂਦੇ ਹਨ, ਉਹ ਉਸ ਦਿਨ ਉਸ ਲੜਾਈ ਵਾਲੀ ਵਾਲੀ ਜਗ੍ਹਾ ’ਤੇ ਹੁੰਦੇ ਵੀ ਨਹੀਂ ਇਸਦਾ ਇੱਕੋ ਹੀ ਕਾਰਨ ਹੁੰਦਾ ਹੈ ਕਿ ਦੂਜੀ ਧਿਰ ਉੱਤੇ ਆਪਣਾ ਦਬਾਅ ਬਣਾਉਣ ਲਈ ਇਹ ਸਾਜ਼ਿਸ਼ ਘੜ ਲਈ ਜਾਂਦੀ ਹੈਲੜਾਈ ਵਾਲੀਆਂ ਦੋਵਾਂ ਧਿਰਾਂ ਵੱਲੋਂ ਹੀ ਨਾਬਾਲਗ ਅਤੇ ਵਿਦਿਆਰਥੀਆਂ ਦੇ ਨਾਮ ਇਸ ਕਰਕੇ ਵੀ ਕੇਸਾਂ ਵਿੱਚ ਪਵਾ ਦਿੱਤੇ ਜਾਂਦੇ ਹਨ ਤਾਂ ਜੋ ਅੱਗੇ ਜਾ ਕੇ ਰਾਜ਼ੀਨਾਮੇ ਦੀਆਂ ਸੰਭਾਵਨਾਵਾਂ ਬਹੁਤ ਵਧ ਜਾਂਦੀਆਂ ਹਨ

ਅਜਿਹੇ ਕੇਸਾਂ ਵਿੱਚ ਵਿਦਿਆਰਥੀਆਂ ਦੇ ਨਾਮ ਪੁਲਿਸ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੁੰਦੇਕੁਝ ਕੇਸਾਂ ਵਿੱਚ ਤਾਂ ਜਿਸ ਤਰ੍ਹਾਂ ਪੈਸੇ ਦੇ ਜ਼ੋਰ ਨਾਲ ਨਾਮ ਪਵਾਏ ਜਾਂਦੇ ਹਨ, ਫਿਰ ਉਹ ਵਿਧੀ ਦੂਜੀ ਧਿਰ ਵੱਲੋਂ ਵਰਤ ਕੇ ਨਾਮ ਪਰਚੇ ਵਿੱਚੋਂ ਬਾਹਰ ਵੀ ਕਢਵਾ ਲਏ ਜਾਂਦੇ ਹਨਹਰ ਕਿਸੇ ਦੇ ਮਾਤਾ ਪਿਤਾ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਪੜ੍ਹਾਈ ਕਰਦੇ ਪੁੱਤ ਦਾ ਨਾਮ ਪਰਚੇ ਵਿੱਚ ਨਾ ਆਵੇ ਤਾਂ ਜੋ ਉਸ ਨੂੰ ਅੱਗੇ ਜਾ ਕੇ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇਬਹੁਤੇ ਕੇਸਾਂ ਵਿੱਚ ਭਾਵੇਂ ਕਿ ਕਿਸੇ ਵਿਦਿਆਰਥੀ ਨੂੰ ਕੇਸ ਵਿੱਚ ਝੂਠਾ ਹੀ ਫਸਾਇਆ ਹੁੰਦਾ ਹੈ ਪਰ ਅਦਾਲਤ ਵੱਲੋਂ ਮਿਲੀ ਹੋਈ ਸਜ਼ਾ ਕਰਕੇ ਉਸ ਦਾ ਪੂਰਾ ਕੈਰੀਅਰ ਹੀ ਤਬਾਹ ਹੋ ਜਾਂਦਾ ਹੈਇਹ ਵਰਤਾਰਾ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਵਰਤਦਾ ਹੈਹਰੇਕ ਧਿਰ ਆਪਣਾ ਹੱਥ ਉੱਪਰ ਰੱਖਣ ਲਈ ਬਹੁਤ ਵਾਰ ਬੇਕਸੂਰ ਵਿਦਿਆਰਥੀਆਂ ਦੇ ਨਾਮ ਲੜਾਈ ਵਾਲੇ ਕੇਸਾਂ ਵਿੱਚ ਪਵਾ ਦਿੰਦੀ ਹੈ

ਜਿਹਨਾਂ ਵਿਦਿਆਰਥੀਆਂ ਨੂੰ ਇਹਨਾਂ ਕੇਸਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦੀ ਜ਼ਿੰਦਗੀ ਦਾ ਕਾਫੀ ਹਿੱਸਾ ਮੁਕੱਦਮਿਆਂ ਵਿੱਚ ਹੀ ਖਰਾਬ ਹੋ ਜਾਂਦਾ ਹੈ ਅਤੇ ਜ਼ਿੰਦਗੀ ਵਿੱਚ ਪੜ੍ਹਾਈ ਕਰਨ ਵਾਲੇ ਦਿਨ ਉਹਨਾਂ ਦੇ ਕਚਹਿਰੀਆਂ ਦੀਆਂ ਬਰੂਹਾਂ ਅੱਗੇ ਹਾਜ਼ਰੀ ਲਵਾਉਂਦਿਆਂ ਹੀ ਲੰਘ ਜਾਂਦੇ ਹਨਸਕੂਲ ਪੱਧਰ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਕੁਝ ਮਾਪਿਆਂ ਨੂੰ ਅਣਪੜ੍ਹ ਹੋਣ ਕਰਕੇ ਅਤੇ ਚਾਣਚੱਕ ਬਣੀ ਇਸ ਮੁਸੀਬਤ ਵਿੱਚੋਂ ਵਿਦਿਆਰਥੀ ਨੂੰ ਕਿਵੇਂ ਰਾਹਤ ਮਿਲ ਸਕਦੀ ਹੈ, ਕੁਝ ਨਹੀਂ ਸੁੱਝਦਾਉਹਨਾਂ ਨੂੰ ਮੁਫ਼ਤ ਦੇ ਵਕੀਲਾਂ ਦੀਆਂ ਸਲਾਹਾਂ ਹੀ ਕਿਸੇ ਪਾਸੇ ਨਹੀਂ ਲੱਗਣ ਦਿੰਦੀਆਂਕਈ ਵਾਰ ਜੋ ਕੇਸ ਬੜੀ ਆਸਾਨੀ ਨਾਲ ਹੱਲ ਹੋ ਜਾਣਾ ਹੁੰਦਾ ਹੈ, ਪਿੰਡਾਂ ਜਾਂ ਮਹੱਲਿਆਂ ਵਾਲੇ ਮੁਫ਼ਤ ਦੇ ਵਕੀਲ ਸਾਰੀ ਖੇਡ ਹੀ ਖਰਾਬ ਕਰ ਦਿੰਦੇ ਹਨ ਹਾਲਾਂਕਿ ਬਹੁਤ ਕੇਸਾਂ ਵਿੱਚ ਵਿਦਿਆਰਥੀਆਂ ਨੂੰ ਅਦਾਲਤ ਵੱਲੋਂ ਬਹੁਤ ਵੱਡੀ ਰਾਹਤ ਮਿਲ ਜਾਂਦੀ ਹੈ ਤਾਂ ਜੋ ਉਹਨਾਂ ਦੀ ਪੜ੍ਹਾਈ ’ਤੇ ਕੋਈ ਅਸਰ ਨਾ ਪਵੇ

ਸ਼ਾਇਦ ਇਸੇ ਡਰ ਕਾਰਨ ਹੀ ਹੁਣ ਵਿਦੇਸ਼ ਵਿੱਚ ਪੜ੍ਹਾਈ ਕਰਨ ਜਾ ਰਹੇ ਵਿਦਿਆਰਥੀਆਂ ਦੇ ਮਾਪੇ ਵੀ ਕਿਸੇ ਕੋਲ ਇਸ ਗੱਲ ਦਾ ਜ਼ਿਕਰ ਹੀ ਨਹੀਂ ਕਰਦੇ ਕਿ ਉਹਨਾਂ ਦਾ ਪੁੱਤ ਵਿਦੇਸ਼ ਜਾ ਰਿਹਾ ਹੈਉਹਨਾਂ ਨੂੰ ਇੱਕੋ ਗੱਲ ਦਾ ਡਰ ਹੁੰਦਾ ਹੈ ਕਿ ਕਿਤੇ ਕੋਈ ਸ਼ਰਾਰਤ ਨਾਲ ਉਹਨਾਂ ਦੇ ਪੁੱਤ ਨੂੰ ਕਿਸੇ ਕੇਸ ਵਿੱਚ ਨਾ ਲਿਖਵਾ ਦੇਵੇਸ਼ਾਇਦ ਇਸੇ ਕਰਕੇ ਹੀ ਅੱਜਕਲ੍ਹ ਵਿਦੇਸ਼ ਪੜ੍ਹਨ ਜਾਣ ਵਾਲੇ ਵਿਦਿਆਰਥੀ ਜਹਾਜ਼ ਚੜ੍ਹ ਕੇ ਹੀ ਆਪਣੀ ਫੋਟੋ ਹੋਰਾਂ ਨਾਲ ਸਾਂਝੀ ਕਰਦੇ ਹਨਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਪਾਸੇ ਵੱਲ ਖਾਸ ਧਿਆਨ ਦੇ ਕੇ ਜਲਦਬਾਜ਼ੀ ਵਿੱਚ ਕੋਈ ਅਜਿਹੀ ਕਾਰਵਾਈ ਨਹੀਂ ਕਰਨੀ ਚਾਹੀਦੀ ਜਿਸ ਨਾਲ ਕਿਸੇ ਵਿਦਿਆਰਥੀ ਦੀ ਪੜ੍ਹਾਈ ਵਾਲੀ ਉਮਰ ਕੇਸਾਂ ਵਿੱਚ ਉਲਝ ਜਾਵੇ ਅਤੇ ਉਹ ਆਪਣੇ ਨਾਲ ਹੋਏ ਕਿਸੇ ਅਨਿਆਂ ਕਾਰਨ ਪ੍ਰਸ਼ਾਸਨ ਪ੍ਰਤੀ ਆਪਣੇ ਦਿਲ ਵਿੱਚ ਨਫ਼ਰਤ ਰੱਖ ਕੇ ਸਦਾ ਲਈ ਜੁਰਮ ਦੀ ਦੁਨੀਆਂ ਵਿੱਚ ਚਲਾ ਜਾਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4278)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਭਿੰਦਰ ਸਿੰਘ ਸੰਧੂ

ਹਰਭਿੰਦਰ ਸਿੰਘ ਸੰਧੂ

Phone: (91 - 97810 - 81888)
Email: (harbhinderssandhu@gmail.com)