DharamPalSahil7ਮੈਂ ਮਾਸਟਰ ਜੀ ਨੂੰ ਆਪਣੀ ਸਮੱਸਿਆ ਦੱਸੀ ਤਾਂ ਉਨ੍ਹਾਂ ਨੇ ਹੀ ਇੱਕ ਜੁਗਤ ਕੱਢੀ ...
(12 ਜਨਵਰੀ 2023)
ਮਹਿਮਾਨ: 225.


ਕੰਢੀ ਦੀਆਂ ਰਮਣੀਕ ਪਹਾੜੀਆਂ ਦੀ ਕੁੱਖ ਵਿੱਚ ਵਸੇ
, ਤੰਗੀਆਂ-ਤੁਰਸ਼ੀਆਂ ਮਾਰੇ ਮੇਰੇ ਪਿੰਡ ਵਿਚਾਲੇ ਸੀ ਭਿੱਤਾਂ ਵਾਲੀਆਂ ਕੱਚੀਆਂ ਕੰਧਾਂ, ਕੱਚੇ ਫਰਸ਼, ਕੱਚੇ ਵਿਹੜੇ ਅਤੇ ਸਲੋਟਾਂ ਦੀ ਛੰਨ ਹੇਠ ਪੰਜਾਂ ਜਮਾਤਾਂ ਲਈ ਇੱਕੋ ਕਮਰੇ ਦਾ ਪ੍ਰਇਮਰੀ ਸਕੂਲਅੱਧੀ ਸਦੀ ਪਹਿਲੋਂ ਇਸ ਕਮਰੇ ਦੇ ਇੱਕ ਖੂੰਜੇ ਵਿੱਚ ਫਰਨੀਚਰ ਦੇ ਨਾਂ ’ਤੇ ਪਿੰਡ ਦੇ ਤਰਖਾਣ ਵੱਲੋਂ ਬਣਾਇਆ ਢਿਚਕੂੰ-ਢਿਚਕੂੰ ਕਰਦਾ ਕੁਰਸੀ ਮੇਜ਼ਦੂਸਰੇ ਖੂੰਜੇ ਵਿੱਚ ਟੁੱਟਾ ਭੱਜਾ ਸਮਾਨ ਅਤੇ ਪਾਣੀ ਵਾਲੇ ਦੋ ਤਿੰਨ ਘੜੇਜਮਾਤਾਂ ਬਾਹਰ ਅੰਬਾਂ ਦੇ ਸੰਘਣੇ ਦਰਖਤਾਂ ਹੇਠ ਹੀ ਲੱਗਦੀਆਂਬਾਹਰੋਂ ਨਾਰੀਅਲ ਵਾਂਗ ਸਖਤ ਪਰ ਅੰਦਰੋਂ ਗਰੀ ਵਾਂਗ ਨਰਮ, ਸਾਡੇ ਇੱਕਲੌਤੇ ਮਾਸਟਰ ਵਿੱਦਿਆ ਪ੍ਰਸਾਦ ਜੀ ਦੀ ਅੱਲ ਸੀ - ਪੁੜੀਆਂ ਵਾਲੇ ਮਾਸਟਰ ਜੀਉਨ੍ਹਾਂ ਦੇ ਗਲ ਵਿੱਚ ਲਮਕਦੇ ਥੈਲੇ ਵਿੱਚ ਦੁਪਹਿਰ ਦੀ ਰੋਟੀ, ਦੇਸੀ ਦਵਾਈਆਂ ਵਾਲੇ ਛੋਟੇ-ਛੋਟੇ ਡੱਬੇ, ਇੱਕ ਡਾਟ ਹੁੰਦਾਮਾਸਟਰ ਜੀ ਘੋੜੇ ’ਤੇ ਸਵਾਰ ਹੋ ਕੇ ਤੰਗ, ਪਥਰੀਲੇ ਤੇ ਕੰਡਿਆਲੇ, ਉੱਭੜ-ਖਾਬੜ ਰਸਤੇ ਟੱਪ ਕੇ ਸਕੂਲੇ ਸਮੇਂ ਸਿਰ ਪੁੱਜਦੇ। ਅਸੀਂ ਵੀ ਸਕੂਲੇ ਪੁੱਜ ਕੇ ਸਭ ਤੋਂ ਪਹਿਲੋਂ ਮ੍ਹੈਂਦਰੂ ਦੇ ਖਰਕੇ ਨਾਲ ਕਮਰਾ ਅਤੇ ਵਿਹੜਾ ਸੁੰਬਰਦੇ ਮੇਜ਼ ਕੁਰਸੀ ਅਤੇ ਲੱਕੜ ਦਾ ਸਟੈਡਿੰਗ ਬਲੈਕ ਬੋਰਡ ਬੜੀ ਇਹਤਿਆਤ ਨਾਲ ਅੰਬ ਹੇਠ ਨਿਸ਼ਚਿਤ ਥਾਂ ’ਤੇ ਟਿਕਾਉਂਦੇਫਿਰ ਘਰੋਂ ਲਿਆਂਦੇ ਆਪੋ-ਆਪਣੇ ਤੱਪੜਾਂ ਨੂੰ ਵਿਛਾ ਕੇ ਕਤਾਰਾਂ ਵਿੱਚ ਬੈਠ ਜਾਂਦੇਮਾਸਟਰ ਜੀ ਆਪ ੳੇੱਚੀ ਆਵਾਜ਼ ਵਿੱਚ ਗਾ ਕੇ ਪ੍ਰਾਰਥਨਾ ਅਤੇ ਜਨ ਗਨ ਮਨ ਬੁਲਵਾਉਂਦੇ ਤੇ ਫਿਰ ਸਾਡੇ ਨਾਰ੍ਹਿਆਂ ਨਾਲ ਘਾਟੀਆਂ-ਰੱਖਾਂ ਗੂੰਜਣ ਲੱਗ ਜਾਂਦੀਆਂਮਾਸਟਰ ਜੀ ਫੱਟੀਆਂ ’ਤੇ ਘਰੋਂ ਲਿਖ ਕੇ ਲਿਆਂਦਾ ਚੈੱਕ ਕਰਦੇ ਤੇ ਅਸੀਂ ਨੇੜਲੇ ਪੁੱਖਰ ’ਤੇ ਆਪਣੀਆਂ ਫੱਟੀਆਂ ਧੌਣ ਚਲੇ ਜਾਂਦੇਗਾਚਨੀ ਦੀ ਥਾਂ ਗੋਲੂ ਮੱਲ ਕੇ ਫੱਟੀਆਂ ਹਵਾ ਵਿੱਚ ਲਹਿਰਾਉਂਦੇ, “ਸੂਰਜਾ, ਸੂਰਜਾ ਫੱਟੀ ਸੁਕਾ, ਸਾਡੀ ਕੋਠੀ ਦਾਣੇ ਪਾ” ਦੀ ਮੁਹਾਰਨੀ ਪੜ੍ਹਦੇ ਮੁੜ ਆਉਂਦੇ

ਮਾਸਟਰ ਜੀ ਕਦੇ ਕਦੇ ਸਾਰੀਆਂ ਜਮਾਤਾਂ ਨੂੰ ਇਕੱਠਿਆਂ ਹੀ ਪੜ੍ਹਾਉਂਦੇਬਲੈਕ ਬੋਰਡ ’ਤੇ ਉਹ ਪੰਜਾਬੀ ਅਤੇ ਹਿੰਦੀ ਦੇ ਅੱਖਰ ਮੋਤੀਆਂ ਵਾਂਗ ਉਕਰਦੇ ਤੇ ਸਾਡੀ ਖੁਸ਼ਖੱਤੀ ਲਈ ਬਹੁਤ ਜ਼ੋਰ ਪਾਉਂਦੇਛੋਟੀ ਜਿਹੀ ਗ਼ਲਤੀ ’ਤੇ ਉਹ ਸਾਡੀਆਂ ਉਗਲਾਂ ਵਿੱਚ ਕਾਨੇ ਵਾਲੀ ਕਲਮ ਫਸਾ ਕੇ ਹੱਥਾਂ ਨੂੰ ਦਬਾ ਕੇ ਸਾਡੀਆਂ ਚੀਕਾਂ ਕਢਾ ਦਿੰਦੇਕਾਪੀਆਂ ਪੈਨਸਲਾਂ ਦੀ ਘਾਟ ਕਰਕੇ ਅਸੀਂ ਤਿੱਖੇ ਕੰਕਰ ਨਾਲ ਜ਼ਮੀਨ ’ਤੇ ਹੀ ਹਿਸਾਬ ਦੇ ਸਵਾਲ ਹੱਲ ਕਰ ਕੇ ਦੁਹਰਾਈ ਕਰ ਲੈਂਦੇਮਾਸਟਰ ਜੀ ਇਮਲਾਹ ਲਿਖਾਉਂਦੇ,ਪਹਾੜੇ ਸੁਣਦੇ ਉਨ੍ਹਾਂ ਦੀ ਅੱਖ ਸੀ ਸੀ ਟੀ ਵੀ ਕੈਮਰੇ ਵਾਂਗ ਹਰ ਬੱਚੇ ’ਤੇ ਨਜ਼ਰ ਰੱਖਦੀਸ਼ਰਾਰਤ, ਗ਼ਲਤੀ ਜਾਂ ਸ਼ਿਕਾਇਤ ਆਉਣ ’ਤੇ “ਤੈਨੂੰ ਦਿਆਂ ਅਕਲ ਦੀ ਪੁੜੀ” ਕਹਿ ਕੇ ਦੋ ਢਾਈ ਕਿਲੋ ਭਾਰੇ ਹੱਥ ਦਾ ਅਜਿਹਾ ਥੱਪੜ ਜੜਦੇ ਕਿ ਦਿਨੇ ਹੀ ਅੱਖਾਂ ਮੁਹਰੇ ਭੰਬੂਤਾਰੇ ਨੱਚਣ ਲੱਗਦੇ ਤੇ ਧਰਤੀ-ਅਕਾਸ਼ ਘੁੰਮਦੇ ਪ੍ਰਤੀਤ ਹੁੰਦੇਮਾਸਟਰ ਜੀ ਛੁੱਟੀ ਤੋਂ ਪਹਿਲੋਂ ਮੁਹਾਰਨੀ ਵਿੱਚ ਗਿਣਤੀ, ਪਹਾੜੇ ਕਵਿਤਾਵਾਂ ਆਦਿ ਦੀ ਦੁਹਰਾਈ ਕਰਾਉਂਦੇ

ਮੈਂ ਸਕੂਲ ਵਿੱਚ ਸਰੀਰਕ ਤੌਰ ’ਤੇ ਸਾਰਿਆਂ ਤੋਂ ਕਮਜ਼ੋਰ ਵਿਦਿਆਰਥੀ ਸੀਪਰ ਪੜ੍ਹਨ ਵਿੱਚ ਆਪਣੀ ਜਮਾਤ ਵਿੱਚ ਸਭ ਤੋਂ ਵੱਧ ਨੰਬਰ ਲੈਂਦਾਮੇਰੀ ਯਾਦਦਾਸ਼ਤ ਅਤੇ ਲਿਖਾਈ ਬਹੁਤ ਚੰਗੀ ਸੀ, ਇਸ ਲਈ ਮਾਸਟਰ ਜੀ ਮੈਨੂੰ ਬਹੁਤ ਪਿਆਰ ਕਰਦੇ ਸਨਮਾੜੇ ਨੂੰ ਦੁਨੀਆ ਜਿਊਣ ਨਹੀਂ ਦਿੰਦੀ ਤੇ ਮੈਂ ਤਕੜਾ ਕਿਵੇਂ ਹੋਵਾਂ, ਇਹ ਮੇਰੀ ਸਮਝ ਤੋਂ ਪਰੇ ਸੀਤਕੜੇ ਤੇ ਸ਼ਰਾਰਤੀ ਮੁੰਡੇ ਅਕਸਰ ਮੇਰੇ ਨਾਲ ਵਧੀਕੀ ਕਰ ਜਾਂਦੇਸ਼ਿਕਾਇਤ ਕਰਨ ’ਤੇ ਕੁੱਟਣ ਦੀ ਧਮਕੀ ਵੀ ਦਿੰਦੇਮੈਂ ਮਾਸਟਰ ਜੀ ਨੂੰ ਆਪਣੀ ਸਮੱਸਿਆ ਦੱਸੀ ਤਾਂ ਉਨ੍ਹਾਂ ਨੇ ਹੀ ਇੱਕ ਜੁਗਤ ਕੱਢੀਮਾਸਟਰ ਜੀ ਅਕਸਰ ਜਮਾਤ ਵਿੱਚ ਸਾਰੇ ਬੱਚਿਆਂ ਤੋਂ ਸਵਾਲ ਪੁੱਛਦੇਮੇਰਾ ਜਵਾਬ ਹਮੇਸ਼ਾ ਠੀਕ ਹੁੰਦਾਜਮਾਤ ਦੇ ਸ਼ਰਾਰਤੀ ਅਤੇ ਨਲਾਇਕ ਵਿਦਿਆਰਥੀ ਅਕਸਰ ਚੁੱਪ ਰਹਿੰਦੇਮਾਸਟਰ ਜੀ ਮੈਨੂੰ ਉਨ੍ਹਾਂ ਮੁੰਡਿਆਂ ਦੇ ਚਪੇੜਾਂ ਮਾਰਨ ਲਈ ਕਹਿੰਦੇ ਸ਼ੁਰੂ ਵਿੱਚ ਮੈਂ ਡਰ ਗਿਆ ਕਿ ਇਹ ਛੁੱਟੀ ਮਗਰੋਂ ਮੈਨੂੰ ਘੇਰ ਕੇ ਬਦਲਾ ਲੈਣਗੇਜਦੋਂ ਮਾਸਟਰ ਜੀ ਨੇ ਉਨ੍ਹਾਂ ਅੱਗੇ ਸ਼ਰਤ ਰੱਖੀ, ਜੇ ਧਰਮੀ ਤੋਂ ਚਪੇੜ ਨਹੀਂ ਖਾਣੀ ਤਾਂ ਫਿਰ ਤਿਆਰ ਹੋ ਜਾਉ ਮੇਰਾ ਪੌਲਾ ਖਾਣ ਲਈ, ਤਾਂ ਉਹ ਝਟਪਟ ਮੇਰੇ ਤੋਂ ਥੱਪੜ ਖਾਣ ਲਈ ਤਿਆਰ ਹੋ ਗਏਨਾਲ ਹੀ ਮਾਸਟਰ ਜੀ ਨੇ ਸਖਤ ਤਾੜਨਾ ਵੀ ਕੀਤੀ ਕਿ ਜੇ ਧਰਮੀ ਨੂੰ ਕੁਝ ਕਿਹਾ ਤਾਂ ਹੱਡੀ ਪਸਲੀ ਇੱਕ ਕਰ ਦਿਆਂਗਾ ਬੱਸ ਫਿਰ ਮੇਰਾ ਹੌਸਲਾ ਖੁੱਲ੍ਹ ਗਿਆਮੌਕਾ ਮਿਲਣ ’ਤੇ ਮੈਂ ਪੂਰਾ ਜ਼ੋਰ ਲਾ ਕੇ ਚਪੇੜਾਂ ਮਾਰ ਕੇ ਆਪਣੀ ਅਗਲੀ ਪਿਛਲੀ ਤਸੱਲੀ ਕਰ ਲੈਂਦਾ ਮੈਨੂੰ ਪਹਿਲੀ ਵਾਰੀ ਵਿੱਦਿਆ ਦੀ ਤਾਕਤ ਦਾ ਅਹਿਸਾਸ ਹੋਇਆ

ਛੁੱਟੀ ਮਗਰੋਂ ਸਕੂਲ ਬੰਦ ਕਰਾ ਕੇ ਮਾਸਟਰ ਜੀ ਘੋੜੇ ’ਤੇ ਸਵਾਰ ਹੋ ਕੇ ਪਿੰਡ ਦੇ ਦੂਰ ਦੂਰ ਟਿੱਲਿਆਂ ਤੇ ਵਸੇ ਕਿਸੇ ਮਹੱਲੇ ਵੱਲ ਚਲੇ ਜਾਂਦੇਉਨ੍ਹਾਂ ਨੇ ਦਿਨ ਬੰਨ੍ਹੇ ਹੋਏ ਸਨ ਮਹੱਲੇ ਵਾਲੇ ਉਨ੍ਹਾਂ ਦੀ ਉਡੀਕ ਕਰਦੇਮਾਸਟਰ ਜੀ ਵਿਹੜੇ ਵਿਚਕਾਰ ਵਿਛਾਏ ਮੰਜੇ ’ਤੇ ਪਲਥੀ ਮਾਰ ਕੇ ਬੈਠ ਜਾਂਦੇਘਰ ਦੇ ਬੀਮਾਰ ਜੀਅ ਵਾਰੋ ਵਾਰੀ ਉਨ੍ਹਾਂ ਸਾਹਮਣੇ ਜ਼ਮੀਨ ’ਤੇ ਵਿਛਾਏ ਬੈਠਕੂ ’ਤੇ ਬੈਠ ਕੇ ਆਪਣੀ ਤਕਲੀਫ ਦੱਸਦੇ ਤੇ ਮਾਸਟਰ ਜੀ ਦੇਸੀ ਦਵਾਈਆਂ ਦੀਆਂ ਪੁੜੀਆਂ ਬਣਾ-ਬਣਾ ਕੇ ਰੋਗੀਆਂ ਨੂੰ ਦਿੰਦੇ ਤੇ ਨਾਲ ਹੀ ਪਰਹੇਜ਼ ਵੀ ਸਮਝਾ ਦਿੰਦੇਸਾਰਿਆਂ ਨੂੰ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਤੋਂ ਰੋਕਦੇਬੱਚੀਆਂ ਨੂੰ ਸਕੂਲੇ ਭੇਜਣ ਲਈ ਪ੍ਰੇਰਦੇਮਾਸਟਰ ਜੀ ਬਿਮਾਰ ਪਿੰਡ ਵਾਸੀਆਂ ਦਾ ਦਵਾਦਾਰੂ ਬਿਨਾ ਕਿਸੇ ਜਾਤ-ਪਾਤ, ਧਰਮ, ਕੌਮ ਦੇ ਵਿਤਕਰੇ ਤੋਂ ਮੁਫਤ ਕਰਦੇਉਨ੍ਹਾਂ ਦੀ ਹਰਮਨ ਪਿਆਰਤਾ ਦਾ ਇਹ ਵੀ ਇੱਕ ਵੱਡਾ ਰਾਜ਼ ਸੀ

ਗਰਮੀਆਂ ਨੂੰ ਪੀਣ ਵਾਲੇ ਪਾਣੀ ਦੀ ਬੜੀ ਕਿਲੱਤ ਹੋ ਜਾਂਦੀਦਸਾਂ-ਬਾਰ੍ਹਾਂ ਪਿੰਡਾਂ ਲਈ ਇੱਕੋ ਇੱਕ ਖੂਹ ਦਾ ਪਾਣੀ ਸਤਰ ਬਹੁਤ ਹੇਠਾਂ ਚਲਿਆ ਜਾਂਦਾਅਸੀਂ ਟੋਭੇ-ਛੱਪੜਾਂ ਦਾ ਪ੍ਰਦੂਸ਼ਤ ਪਾਣੀ ਕੱਪੜ ਛਾਣ ਕਰਕੇ ਪੀਂਦੇਮਾਸਟਰ ਜੀ ਸਾਨੂੰ ਲਾਲ ਦਵਾਈ ਦੀਆਂ ਪੁੜੀਆਂ ਲਿਆ ਕੇ ਘੜਿਆਂ ਵਿੱਚ ਪਾਉਣ ਲਈ ਦਿੰਦੇਮੈਂ ਜਦੋਂ ਪੰਜਵੀਂ ਦਾ ਇਮਤਿਹਾਨ ਦੇਣਾ ਸੀ, ਮਾਸਟਰ ਜੀ ਨੇ ਮੇਰੇ ਪਿੰਡ ਛੁੱਟੀ ਆਏ ਪਿਤਾ ਜੀ ਨੂੰ ਸਕੂਲੇ ਬੁਲਾਇਆਪਿਤਾ ਜੀ ਵੀ ਇਨ੍ਹਾਂ ਮਾਸਟਰ ਜੀ ਤੋਂ ਪੜ੍ਹੇ ਹੋਏ ਸਨਮਾਸਟਰ ਜੀ ਨੇ ਪਿਤਾ ਜੀ ਨੂੰ ਕਿਹਾ, “ਬੰਸੀ, ਤੇਰਾ ਪੁੱਤਰ ਧਰਮੀ ਪੜ੍ਹਨ ਨੂੰ ਚੰਗਾ ਹੈ, ਇਸ ਨੂੰ ਸ਼ਹਿਰ ਆਪਣੇ ਨਾਲ ਲੈ ਜਾਚਾਰ ਜਮਾਤਾਂ ਪੜ੍ਹ ਲਵੇਗਾ ਤਾਂ ਜ਼ਿੰਦਗੀ ਬਣ ਜਾਵੇਗੀ, ਨਹੀਂ ਤਾਂ ਇਸ ਨੇ ਇੱਥੇ ਹੀ ਡੰਗਰ ਚਾਰਨ ਜਾਂ ਦਿਹਾੜੀਆਂ ਲਾਉਣ ਜੋਗਾ ਰਹਿ ਜਾਣਾ ਹੈ

ਮਾਤਾ ਜੀ ਦੀ ਇਸੇ ਸਲਾਹ ਨੂੰ ਕਈ ਵਾਰ ਅਣਗੌਲਿਆ ਕਰ ਚੁੱਕੇ ਪਿਤਾ ਜੀ ਆਪਣੇ ਗੁਰੂ ਜੀ ਦਾ ਆਖਾ ਨਾ ਮੋੜ ਸਕੇ ਤੇ ਮੈਨੂੰ ਆਪਣੇ ਨਾਲ ਸ਼ਹਿਰ ਲੈ ਗਏਉੱਥੇ ਉੱਚ ਪੱਧਰੀ ਪੜ੍ਹਾਈ ਕਰਕੇ ਹੀ ਮੈਂ ਸਨਮਾਨਤ ਜ਼ਿੰਦਗੀ ਗੁਜ਼ਾਰਣ ਦੇ ਕਾਬਿਲ ਬਣ ਸਕਿਆ ਹਾਂਸੱਚ ਪੁੱਛੋ ਤਾਂ ਮੈਂ ਉਨ੍ਹਾਂ ਨੂੰ ਵੇਖ ਕੇ ਹੀ ਅਧਿਆਪਕ ਬਣਨ ਦਾ ਸੁਪਨਾ ਲਿਆ ਸੀਲਗਭਗ ਚਾਲੀ ਸਾਲ ਦੇ ਅਧਿਆਪਕੀ ਜੀਵਨ ਵਿੱਚ ਹੀ ਨਹੀਂ ਸਗੋਂ ਹੁਣ ਤਕ ਦੇ ਜੀਵਨ ਵਿੱਚ ਮਾਸਟਰ ਜੀ ਵੱਲੋਂ ਦਿੱਤੀਆਂ ‘ਅਕਲ ਦੀਆਂ ਪੁੜੀਆਂ’ ਮੇਰੇ ਬਹੁਤ ਕੰਮ ਆਈਆਂ ਹਨਕਿਸੇ ਸ਼ਾਇਰ ਦੀਆਂ ਇਹ ਸਤਰਾਂ ਮਾਸਟਰ ਜੀ ਦੇ ਕਿਰਦਾਰ ਤੇ ਪੂਰੀ ਤਰ੍ਹਾਂ ਢੁਕਦੀਆਂ ਹਨ, “ਦੇਖਾ ਨਾ ਕੋਹਕਨ ਕੋਈ, ਫਰਹਾਦ ਕੇ ਬਗ਼ੈਰਆਤਾ ਨਹੀਂ ਹੈ ਕੋਈ ਫਨ, ਉਸਤਾਦ ਕੇ ਬਗ਼ੈਰ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3734)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਧਰਮਪਾਲ ਸਾਹਿਲ

ਡਾ. ਧਰਮਪਾਲ ਸਾਹਿਲ

Hoshiarpur, Punjab, India.
Phone: (91 - 98761 - 56954)

Email: (dpsahil_panchvati@yahoo.com)

More articles from this author