SatnamSmalsar7ਰੋਜ਼ ਰਾਤ ਨੂੰ ਪਏ ਅਸੀਂ ਆਪਣੇ ਬੱਚਿਆਂ ਦੀਆਂ ਗੱਲਾਂ ਛੇੜ ਲੈਂਦੇ ਜਦੋਂ ਉਹ ਹਾਲੇ ਨਿਆਣੇ ਸੀ ...
(9 ਜੂਨ 2022)
ਮਹਿਮਾਨ: 180.


ਅੱਜ ਦੁਕਾਨ ’ਤੇ ਮੈਨੂੰ ਕੁਝ ਸਵਖਤੇ ਆਉਣਾ ਪਿਆ
ਕੱਲ੍ਹ ਸ਼ਾਮ ਦੇ ਫੜਾਏ ਗਾਹਕਾਂ ਦੇ ਕੁਝ ਕੱਪੜੇ ਅੱਠ ਵੱਜਦੇ ਨਾਲ ਪ੍ਰੈੱਸ ਕਰਕੇ ਦੇਣੇ ਸਨਘਰੋਂ ਕਾਹਲ ਨਾਲ ਸਾਇਕਲ ਦੇ ਪੈਡਲ ਮਾਰਦਾ ਛੇਤੀ-ਛੇਤੀ ਦੁਕਾਨ ’ਤੇ ਆ ਮੈਂ ਅੱਡੇ ਦੀ ਸਫ਼ਾਈ ਕਰ ਕੇ ਕੱਪੜੇ ਪ੍ਰੈੱਸ ਕਰਨ ਲੱਗਾਦਮ ਹਾਲੇ ਵੀ ਕੁਝ ਪੱਟਿਆ ਪਿਆ ਸੀ ਉਮਰ ਸੱਠ ਤੋਂ ਉੱਤੇ ਹੋ ਚੱਲੀ ਸੀ, ਸਰੀਰ ਵੀ ਹੁਣ ਐਨੀ ਹਾਂਢ ਕਿੱਥੇ ਝੱਲਦਾ ਸੀਉਂਜ ਤਿੰਨ ਮੁੰਡੇ, ਤਿੰਨੋਂ ਹੀ ਵਿਆਹੇ-ਵਰੇ ਜਿਨ੍ਹਾਂ ਵਿੱਚੋਂ ਦੋ ਤਾਂ ਸਰਕਾਰੀ ਨੌਕਰੀ ਕਰਦੇ ਸਨ ਅਤੇ ਇੱਕ ਦੀ ਜੂਸ ਦੀ ਦੁਕਾਨ ਸੀਪਰ ਤਿੰਨਾਂ ਵਿੱਚੋਂ ਕਿਸੇ ਨੇ ਕਦੇ ਆ ਕੇ ਇਹ ਨਹੀਂ ਪੁੱਛਿਆ ਬਈ ਬੁੜ੍ਹਾ-ਬੁੜ੍ਹੀ ਜਿਉਂਦੇ ਆ ਕਿ ਮਰ ਗਏਘਰ ਵਾਲੀ ਸ਼ੂਗਰ ਦੀ ਮਰੀਜ਼ ਹੈ ਤੇ ਗੋਲੀ ਖਾ ਕੇ ਟਾਈਮ ਪਾਸ ਕਰਦੀ ਮੇਰੇ ਘਰੋਂ ਆਉਣ ਤੋਂ ਬਾਅਦ ਕੰਮ-ਧੰਦਾ ਮੁਕਾ ਕੇ ਮੇਰੀਆਂ ਚਾਰ ਰੋਟੀਆਂ ਥੱਪ ਕੇ ਦੁਕਾਨ ’ਤੇ ਹੀ ਲੈ ਆਉਂਦੀ ਫਿਰ ਦੋ ਘੰਟੇ ਮੇਰੇ ਕੋਲ ਹੀ ਦੁਕਾਨ ’ਤੇ ਬੈਠ ਜਾਂਦੀ ਤੇ ਆਉਣ ਵਾਲੇ ਗਾਹਕਾਂ ਤੇ ਉਨ੍ਹਾਂ ਦੇ ਬੱਚਿਆਂ ਨਾਲ ਹੱਸ ਖੇਡ ਆਪਣੇ ਪੁੱਤ-ਪੋਤੀਆਂ ਵਾਲਾ ਚਾਅ ਪੂਰਾ ਕਰ ਲੈਂਦੀ ਕਦੇ ਕਿਸੇ ਬੱਚੇ ਨੂੰ ਕਹਿੰਦੀ, ਮੇਰਾ ਮੁੰਡਾ ਬਣੇਂਗਾ? ਮੇਰੇ ਨਾਲ ਘਰ ਚੱਲੇਂਗਾ? ਮੈਂ ਵੀ ਕਦੇ ਉਹਨੂੰ ਛੇਤੀ ਘਰ ਜਾਣ ਨੂੰ ਨਹੀਂ ਕਿਹਾ ਸੀਮੈਂ ਜਾਣਦਾ ਸੀ ਬਈ ਇਕੱਲੇ ਬੰਦੇ ਨੂੰ ਤਾਂ ਊਂ ਹੀ ਘਰ ਖਾਣ ਨੂੰ ਆਉਂਦਾਨਾਲੇ ਐਵੇਂ ਤਾਂ ਸਿਆਣਿਆ ਨਹੀਂ ਕਿਹਾ ਇਕੱਲਾ ਤਾਂ ਰੋਹੀ ਵਿੱਚ ਰੁੱਖ ਵੀ ਨਾ ਹੋਵੇ

ਰੋਜ਼ ਰਾਤ ਨੂੰ ਪਏ ਅਸੀਂ ਆਪਣੇ ਬੱਚਿਆਂ ਦੀਆਂ ਗੱਲਾਂ ਛੇੜ ਲੈਂਦੇ ਜਦੋਂ ਉਹ ਹਾਲੇ ਨਿਆਣੇ ਸੀ, ਕਿਵੇਂ ਦਿਨ-ਰਾਤ ਇੱਕ ਕਰ ਇਸ ਪ੍ਰੈੱਸ ਵਾਲੀ ਦੁਕਾਨ ਤੋਂ ਖੜ੍ਹੀ ਲੱਤ ਰਹਿ ਲੋਕਾਂ ਦੇ ਕੱਪੜੇ ਪ੍ਰੈੱਸ ਕਰਕੇ ਅਸੀਂ ਉਨ੍ਹਾਂ ਨੂੰ ਪਾਲਿਆ ਸੀ ਉਦੋਂ ਤਾਂ ਘਰਵਾਲੀ ਵੀ ਸਾਰੀ ਦਿਹਾੜੀ ਮੇਰੇ ਨਾਲ ਮਦਦ ਕਰਵਾਉਂਦੀ ਸੀਉਹ ਤਾਂ ਹੁਣ ਹੀ ਬਿਮਾਰੀ ਨਾਲ ਰਹੀ ਪਈ ਸੀਅੱਜ ਜਦੋਂ ਮੈਂ ਦੁਕਾਨ ’ਤੇ ਕੱਪੜੇ ਪ੍ਰੈੱਸ ਕਰ ਰਿਹਾ ਸੀ ਤਾਂ ਇੱਕ ਨੌਜਵਾਨ ਕੁੜੀ ਗਲ਼ ਮੈਲਾ ਕੁਚੈਲੇ ਜਿਹੇ ਕੱਪੜੇਤੇ ਪੈਰਾਂ ਵਿੱਚ ਖੁੱਲ੍ਹੜ ਜਿਹੀਆਂ ਚੱਪਲਾਂ ਪਾਈ ਆਈ। ਉਸ ਦੇ ਸਿਰ ਦੇ ਵਾਲ ਬਿਜੜੇ ਦਾ ਆਲ੍ਹਣਾ ਬਣੇ ਪਏ ਸਨ, ਜਿਵੇਂ ਸਾਲਾਂ ਤੋਂ ਕੰਘੀ ਵੀ ਨਸੀਬ ਨਾ ਹੋਈ ਹੋਵੇਉਹਦੇ ਚਿਹਰੇ ਦੀ ਉਦਾਸੀ ਤੋਂ ਇਉਂ ਲੱਗਦਾ ਸੀ ਜਿਵੇਂ ਉਹ ਧਰਤੀ ਦਾ ਸਾਰਾ ਬੋਝ ਧੌਲ਼ ਬਲਦ ਵਾਂਗ ਆਪਣੇ ਸਿਰ ’ਤੇ ਚੱਕੀ ਫਿਰਦੀ ਹੋਵੇਉਹ ਮੇਰੇ ਦਰ ’ਤੇ ਸਵਾਲੀ ਬਣ ਖੜ੍ਹੀ ਸੀ ਮੈਂ ਪਹਿਲਾਂ ਕਦੇ ਉਹਨੂੰ ਇੱਥੇ ਨਹੀਂ ਦੇਖਿਆ ਸੀਉਹਦੀ ਹਾਲਤ ’ਤੇ ਤਰਸ ਖਾ ਕੇ ਮੈਂ ਬੋਹਣੀ ਨਾ ਹੋਣ ਦਾ ਵਹਿਮ ਕੀਤੇ ਬਿਨਾਂ ਖੀਸੇ ਵਿੱਚੋਂ ਵੀਹਾਂ ਦਾ ਨੋਟ ਕੱਢ ਕੇ ਦੇ ਦਿੱਤਾ ਤੇ ਆਪਣੇ ਕੰਮ ਵਿੱਚ ਮਸਰੂਫ ਹੋ ਗਿਆ

ਜਦੋਂ ਸ਼ਾਮ ਨੂੰ ਮੈਂ ਘਰ ਗਿਆ ਤਾਂ ਕਿੰਨਾ ਚਿਰ ਉਸ ਕੁੜੀ ਦੀ ਹਾਲਤ ਬਾਰੇ ਸੋਚਦਾ ਰਿਹਾ ਕਿੰਨਾ ਹੀ ਚਿਰ ਅੱਚਵੀ ਜਿਹੀ ਲੱਗੀ ਰਹੀ ਨਾਲ ਦੇ ਮੰਜੇ ਉੱਤੇ ਪਈ ਪਤਨੀ ਕਦੋਂ ਦੀ ਸੁੱਤੀ ਘਰਾੜੇ ਮਾਰ ਰਹੀ ਸੀ ਮੈਂ ਖੁੱਲ੍ਹੇ ਆਸਮਾਨ ਵੱਲ ਤੱਕਦਾ ਰਿਹਾ ਚਿੱਤ ਨੇ ਕੁਝ ਤਲਖੀ ਜਿਹੀ ਮਹਿਸੂਸ ਕੀਤੀ ਤਾਂ ਉੱਠ ਕੇ ਪਾਣੀ ਦਾ ਇੱਕ ਗਲਾਸ ਪੀਤਾ ਮਨ ਕੁਝ ਸ਼ਾਂਤ ਹੋ ਗਿਆ ਫੇਰ ਪਤਾ ਨਹੀਂ ਕਦ ਨੀਂਦ ਆ ਗਈ

ਅਗਲੇ ਦਿਨ ਫੇਰ ਆਪਣੇ ਨੇਮ ਮੁਤਾਬਿਕ ਮੈਂ ਕੰਮ ਕਰੀ ਜਾਂਦਾ ਸੀ ਫੇਰ ਉਹ ਕੁੜੀ ਮੇਰੇ ਬੂਹੇ ਅੱਗੇ ਆਣ ਖੜ੍ਹੀ ਤੇ ਕਹਿਣ ਲੱਗੀ, “ਬਾਬੂ ਜੀ ਦਸ ਬੀਸ ਰੁਪਏ ਦੇ ਦੋ, ਆਪ ਕਾ ਭਲਾ ਹੋ

ਮਨ ਨੇ ਉਹਨੂੰ ਕੁਝ ਪੁੱਛਣ ਦੀ ਇਜਾਜ਼ਤ ਨਾ ਦਿੱਤੀ ਤੇ ਮੈਂ ਦਸ ਰੁਪਏ ਕੱਢ ਕੇ ਫੜਾ ਦਿੱਤੇਤੀਜੇ ਦਿਨ ਉਹ ਫੇਰ ਆ ਗਈਉਹ ਜਦੋਂ ਆਸੇ ਪਾਸੇ ਦੀਆਂ ਦੁਕਾਨਾਂ ’ਤੇ ਮੰਗਣ ਜਾਂਦੀ ਤਾਂ ਲੋਕ ਉਹਦੇ ਬਾਰੇ ਕਈ ਕੁਝ ਬੋਲਦੇ, ਬੁਰਾ ਭਲਾ ਕਹਿੰਦੇ ਮੈਨੂੰ ਇਸ ਗੱਲ ਦਾ ਵੀ ਪਤਾ ਸੀਅੱਜ ਜਦੋਂ ਆਈ ਤਾਂ ਆਪਣੇ ਉਸੇ ਲਹਿਜ਼ੇ ਵਿੱਚ ਕਹਿਣ ਲੱਗੀ, “ਬਾਬੂ ਜੀ, ਦਸ ਬੀਸ ਰੁਪਏ ਦੇ ਦੋ ਆਪ ਕਾ ਭਲਾ ਹੋ

ਅੱਜ ਮੈਂ ਲੋਕਾਂ ਦੇ ਬੁਰੇ ਭਲੇ ਸ਼ਬਦ ਉਹਦੇ ਬਾਰੇ ਸੁਣ ਕੇ ਕਹਿ ਦਿੱਤਾ, “ਧੀਏ, ਤੂੰ ਕਿਸੇ ਫੈਕਟਰੀ ਵਿੱਚ ਕਿਉਂ ਨੀ ਲੱਗ ਜਾਂਦੀ, ਇਉਂ ਭੀਖ ਮੰਗਣਾ ਬਹੁਤ ਮਾੜੀ ਗੱਲ ਏਇੱਥੋਂ ਕਿੰਨੀਆਂ ਤੀਵੀਆਂ ਨਾਲ ਦੇ ਪਿੰਡ ਫੈਕਟਰੀ ਵਿੱਚ ਕੰਮ ਕਰਨ ਜਾਂਦੀਆਂ?

ਅੱਗੋਂ ਉਹਨੇ ਬੇਵੱਸ ਕੈਦੀ ਵਾਂਗ ਜਵਾਬ ਦਿੱਤਾ, “ਬਾਬੂ ਜੀ, ਕਿਆ ਕਰੂੰ, ਮੈਂ ਔਰ ਮੇਰਾ ਪਤੀ ਇਸ ਸ਼ਹਿਰ ਮੇਂ ਏਕ ਫੈਕਟਰੀ ਮੇਂ ਦਸ ਸਾਲੋਂ ਸੇ ਕਾਮ ਕਰਤੇ ਥੇ ਹਮਾਰਾ ਏਕ ਬੇਟਾ ਭੀ ਹੈ ਕਰੀਬ ਤੀਨ ਮਹੀਨੇ ਪਹਿਲੇ ਪਤੀ ਔਰ ਮੇਰਾ ਬੇਟਾ ਰਿਕਸ਼ੇ ਪਰ ਕੋਈ ਸਮਾਨ ਛੋੜਨੇ ਜਾ ਰਹੇ ਥੇ ਇੱਕ ਰੋਡ ਐਕਸੀਡੈਂਟ ਮੇਂ ਪਤੀ ਕੀ ਮੌਤ ਹੋ ਗਈ ਔਰ ਮੇਰਾ ਬੇਟਾ … ਹੂੰ … ਹੂੰ … ਹੂੰ” ਤੇ ਉਹ ਭਰੇ ਫੋੜੇ ਵਾਂਗ ਫਿੱਸ ਪਈ ਉਹਦੇ ਅੱਥਰੂ ਗੱਲ੍ਹਾਂ ’ਤੇ ਜੰਮੀ ਮੈਲ ਉੱਤੇ ਧਰਾਲਾ ਬਣ ਵਹਿਣ ਲੱਗੇ ਮੈਂ ਭਰੀਆਂ ਅੱਖਾਂ ਨਾਲ ਧਰਵਾਸ ਦਿੰਦੇ ਉਹਨੂੰ ਚੁੱਪ ਕਰਾਇਆ

“ਬੇਟੇ ਕੇ ਬਚਨੇ ਕੀ ਭੀ ਕੋਈ ਆਸ ਨਾ ਥੀਡਾਕਟਰੋਂ ਨੇ ਬੋਲਾ ਇਸਕੇ ਅਪ੍ਰੇਸ਼ਨ ਕੇ ਲੀਏ ਪੰਦਰਾਂ ਲਾਖ ਰੁਪਏ ਚਾਹੀਏਉਸ ਸਮੇਂ ਮੇਰੇ ਪਾਸ ਤੋਂ ਪੰਦਰਾਂ ਰੁਪਏ ਭੀ ਨਾ ਥੇਵਹਾਂ ਏਕ ਅਮੀਰ ਘਰ ਕੀ ਬੇਟੀ ਕੇ ਦੋਨੋਂ ਗੁਰਦੇ ਖਰਾਬ ਹੋ ਚੁੱਕੇ ਥੇ ਉਸਕੇ ਲੀਏ ਗੁਰਦੇ ਕੀ ਜ਼ਰੂਰਤ ਥੀ ਔਰ ਮੁਝੇ ਮੇਰੇ ਬੇਟੇ ਕੇ ਅਪ੍ਰੇਸ਼ਨ ਕੇ ਲੀਏ ਪੈਸੋਂ ਕੀਮੈਨੇ ਆਪਨਾ ਏਕ ਗੁਰਦਾ ਦੇ ਕਰ ਅਪਨੇ ਬੇਟੇ ਕੀ ਜਾਨ ਤੋਂ ਬਚਾ ਲੀ ਮਗਰ ਉਸਕੀ ਆਖੋਂ ਕੀ ਰੌਸ਼ਨੀ ਚਲੀ ਗਈ ਅਬ ਉਸਕੇ ਇਲਾਜ ਕੇ ਲੀਏ ਯੇਹ ਭੀਖ ਮਾਂਗ ਰਹੀ ਹੂੰ ਨਹੀਂ ਤੋਂ ਯੇ ਕਾਮ ਮੁਝੇ ਭੀ ਬਹੁਤ ਬੁਰਾ ਲਗਤਾ ਹੈ

ਉਸ ਕੁੜੀ ਦੀਆਂ ਇਹ ਗੱਲਾਂ ਸੁਣ ਕੇ ਮੇਰਾ ਮਨ ਭੁੱਬਾਂ ਮਾਰ ਮਾਰ ਰੋਣ ਲੱਗਾ ਹੁਣ ਉਹ ਇੱਕ ਪੁਲ ਦੇ ਹੇਠਾਂ ਠਾਹਰ ਬਣਾ ਕੇ ਦਿਨ ਕਟੀ ਕਰ ਰਹੀ ਸੀ। ਸਾਹਮਣੇ ਸੜਕ ’ਤੇ ਬਣੇ ਮੰਦਰਾਂ ਅਤੇ ਗੁਰਦੁਆਰਿਆਂ ਦੇ ਗੁੰਬਦਾਂ ਵੱਲ ਦੇਖ ਕੇ ਮੇਰੇ ਮੂਹੋਂ ਆਪ ਮੁਹਾਰੇ ਨਿਕਲਿਆ, “ਢਹਿ ਜਾਣ ਇਹ ਮੰਦਰ … ਗੁਰਦੁਆਰੇ ਜਿਹੜੇ ਰੱਬ ਦੇ ਬੰਦਿਆਂ ਨੂੰ ਵੀ ਆਸਰਾ ਨਹੀਂ ਦੇ ਸਕਦੇ ਫਿਰ ਸਿਰ ਦੇ ਸਾਫ਼ੇ ਨਾਲ ਅੱਖਾਂ ਪੂੰਝਦਿਆਂ ਮੈਂ ਕਿਹਾ, “ਧੀਏ, ਤੂੰ ਉਮਰ ਵਿੱਚ ਭਾਵੇਂ ਮੈਥੋਂ ਛੋਟੀ ਐਂ ਪਰ ਤੂੰ ਜਿਹੜਾ ਕੰਮ ਕੀਤਾ ਹੈ ਉਹਨੇ ਦੁਨੀਆਂ ਦੀ ਹਰੇਕ ਮਾਂ ਦਾ ਕੱਦ ਸੰਸਾਰ ਵਿੱਚ ਉੱਚਾ ਕਰ ਦਿੱਤਾ ਏਦੁਨੀਆਂ ’ਤੇ ਮਾਂ ਰੱਬ ਦਾ ਦੂਜਾ ਨਾਂ ਨਹੀਂ, ਮਾਂ ਹੀ ਰੱਬ ਐਚੱਲ ਧੀਏ, ਉਸ ਪੁਲ ਹੇਠੋਂ ਤੇਰੇ ਪੁੱਤ ਨੂੰ ਲੈ ਕੇ ਆਈਏ। ਥੁਆਨੂੰ ਛੱਤ ਦੀ ਲੋੜ ਐ ... ਸਾਨੂੰ ਥੁਆਡੇ ਆਸਰੇ

ਉਹ ਕੁੜੀ ਮੇਰੀ ਬਾਂਹ ਫੜ ਪੁਲ ਵੱਲ ਤੁਰ ਪਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3617)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸਤਨਾਮ ਸਮਾਲਸਰ

ਸਤਨਾਮ ਸਮਾਲਸਰ

Tel: (91 - 99142 - 98580)
Email: (satnamsmalsar@gmail.com)