VijayBombeli7ਮੁੱਕਦੀ ਗੱਲਜਲ ਸੰਕਟ ਦੇ ਬਹੁ-ਪਰਤੀ ਕਾਰਨ ਹਨ। ਇੱਕ ਕਾਰਨ ਧਰਤੀ ਹੇਠਲੇ ਸਿੰਚਾਈ ਪਾਣੀ ...
(27 ਮਈ 2022)
ਮਹਿਮਾਨ: 235.

26 May 2022 3
ਕਿਤੇ ਝੋਨਾ ਪੰਜਾਬ ਦਾ ਇੱਕ ਹੋਰ ਸੰਤਾਪ ਨਾ ਬਣ ਜਾਵੇ

ਝੋਨਾ ਵਰਖ਼ੇਈ ਅਤੇ ਸਿੱਲ੍ਹੇ ਇਲਾਕਿਆਂ ਦੀ ਫ਼ਸਲ ਹੈ, ਧਰਤੀ ਹੇਠਲੇ ਪਾਣੀ ’ਤੇ ਨਿਰਭਰ ਖ਼ੇਤਰਾਂ ਦੀ ਨਹੀਂਪੰਜਾਬ ਵਰਗੇ ਖ਼ੇਤਰਾਂ ਦੀ ਇਹ ਰਿਵਾਇਤੀ ਫ਼ਸਲ ਨਹੀਂਝੋਨਾ ਪੰਜਾਬ ਵਿੱਚ 1960 ਤੋਂ ਬਾਅਦ ਹੀ ਵੱਡੇ ਪੱਧਰ ’ਤੇ ਖ਼ੇਤਾਂ ਵਿੱਚ ਆਇਆਦਰ-ਹਕੀਕਤ ਆਜ਼ਾਦੀ ਉਪਰੰਤ ਤਿੱਖ਼ੇ ਅੰਨ ਸੰਕਟ ਕਾਰਨ, ਜਿੱਥੇ ਖ਼ਾਸ ਇਲਾਕਿਆਂ ਵਿੱਚ ਹਰੇ ਖ਼ਿੱਤੇ ਸਥਾਪਿਤ ਕਰਨਾ ਇੱਕ ਫ਼ੌਰੀ ਲੋੜ ਸੀ, ਉੱਥੇ ਆਪਣੀਆਂ ਲੋੜਾਂ-ਥੋੜਾਂ ਹਿਤ ਝੋਨਾ ਬਿਜਾਉਣਾ ਉਦੋਂ ਇੱਕ ਮਜਬੂਰੀ ਸੀਖੇਤੀਬਾੜੀ ਦਾ ਅਸਲ ਅਰਥ ਬਹੁਮੰਤਵੀ ਫ਼ਸਲਾਂ ਹੈਇੱਕੋ ਤਰ੍ਹਾਂ ਦੀ ਫ਼ਸਲ ਮਿੱਟੀ, ਪਾਣੀ ਅਤੇ ਵਾਤਾਵਾਰਣ ਲਈ ਨਾਂਹ ਪੱਖ਼ੀ ਹੁੰਦੀ ਹੈ

ਇਹ ਇੱਕੋ ਕਿਸਮ ਦੀ ਖੇਤੀ ਦਾ ਸਿੱਟਾ ਹੈ ਕਿ ਅਸੀਂ ਕੁਦਰਤ ਦਾ ਸਾਵਾਂਪਨ ਬਰਕਰਾਰ ਰੱਖਣ ਵਿੱਚ ਅਚੇਤ-ਸੁਚੇਤ ਅਸਫ਼ਲ ਰਹੇਕੁਦਰਤੀ ਸੋਮਿਆਂ ਦੀ ਰਵਾਇਤੀ ਢੰਗਾਂ ਨਾਲ ਮੁੜ ਭਰਪਾਈ ਨਾ ਕੀਤੀ, ਫ਼ਲਸਰੂਪ ਮਿੱਟੀ ਵਿਚਲੇ ਇਹ ਕੁਦਰਤੀ ਤੱਤ ਤੇਜ਼ੀ ਨਾਲ ਘਟਣ ਲੱਗ ਪਏ1980 ਤੋਂ ਲੈ ਕੇ ਹੁਣ ਤਕ ਪੰਜਾਬ ਦੀ ਧਰਤੀ ਵਿੱਚ ਕਰੀਬ 51 ਲੱਖ ਟਨ ਨਾਈਟਰੋਜ਼ਨ, 47 ਲੱਖ ਟਨ ਪੋਟਾਸ਼ੀਅਮ ਅਤੇ 65 ਹਜ਼ਾਰ ਟਨ ਫ਼ਾਰਫ਼ੋਰਸ ਖ਼ਤਮ ਹੋ ਗਈਕੁਦਰਤੀ ਤੱਤਾਂ ਦੀ ਘਾਟ ਪੂਰਤੀ, ਸਿਰਫ਼ ਬਨਾਵਟੀ ਤਰੀਕਿਆਂ ਨਾਲ ਹੀ ਕਰਨ ਲਈ ਸਾਨੂੰ ਵਰਗਲਾ ਲਿਆ ਗਿਆਪੰਜਾਬ, ਕੁੱਲ ਖ਼ੇਤਰਫ਼ਲ ਦਾ ਮਸਾਂ ਡੇਢ ਫ਼ੀਸਦੀ ਰਕਬੇ ਦਾ ਮਾਲਕ, ਦੇਸ਼ ਦੀ ਕੁੱਲ ਖਾਦ ਖਪਤ ਦਾ ਤੀਜਾ ਹਿੱਸਾ ਅਤੇ ਜ਼ਹਿਰਾਂ ਦਾ 19 ਫ਼ੀਸਦੀ ਵਰਤਣ ਲੱਗਾਇਹ ਵਰਤੋਂ ਘਟਣ ਦੀ ਬਜਾਏ ਵਧ ਰਹੀ ਹੈਵੱਧ ਉਪਜ ਦੀ ਮ੍ਰਿਗ ਤ੍ਰਿਸ਼ਨਾ ਰਸਾਇਣਕ ਖੇਤੀ ਦੀ ਦੌੜਕੀ ਲੁਆਉਂਦੀ ਹੈਰਸਇਣਾਂ ਦੀ ਵਰਤੋਂ ਨਾਲ ਜ਼ਮੀਨ ਦੀ ਭੌਤਿਕ ਸੰਚਰਨਾ ਉੱਤੇ ਮਾੜਾ ਅਸਰ ਪੈਂਦਾ ਹੈਖ਼ਾਦਾਂ-ਜ਼ਹਿਰਾਂ ਦੀ ਜ਼ਿਆਦਾ ਵਰਤੋਂ ਗੈਰ-ਰੁੱਤੀ ਫ਼ਸਲਾਂ ਜਾਂ ਸਬਜ਼ੀ, ਕਪਾਹ ਅਤੇ ਝੋਨਾ ਖਿੱਤਿਆਂ ਵਿੱਚ ਹੋਈ

ਮਾਹਿਰਾਂ ਅਨੁਸਾਰ ਜੇ ਝੋਨੇ ਦੇ ਖੇਤ ਵਿੱਚ 174 ਕਿਲੋ ਨਾਈਟਰੋਜਨ ਪ੍ਰਤੀ ਹੈਕਟੇਅਰ ਦੇ ਹਿਸਾਬ ਪਾਈ ਜਾਵੇ ਤਾਂ ਝਾੜ ਵਿੱਚ ਵਾਧਾ ਤਾਂ ਦੋ-ਢਾਈ ਗੁਣਾ ਹੋ ਜਾਂਦਾ ਹੈ ਪਰ ਇਸ ਨਾਲ ਜ਼ਮੀਨ ਵਿਚਲੀ ਫ਼ਾਸਫ਼ੋਰਸ, ਪੋਟਾਸ਼ ਅਤੇ ਸਲਫ਼ਰ ਦੀ ਕ੍ਰਮਵਾਰ 2.6, 3.7 ਅਤੇ 4.5 ਗੁਣਾ ਘਾਟ ਹੋ ਜਾਂਦੀ ਹੈਜ਼ਮੀਨ ਦੀ ਨਮੀ ਅਤੇ ਕੁਦਰਤੀ ਰੂਪ ਵਿੱਚ ਇਨ੍ਹਾਂ ਤੱਤਾਂ ਦੀ ਬਹਾਲੀ ਲਈ ਲੋੜੀਂਦੇ ਸੂਖਮ ਜੀਵ ਵੀ ਘਟ ਜਾਂਦੇ ਹਨਹੌਲੀ ਹੌਲੀ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ, ਫਿਰ ਹੋਰ-ਦਰ-ਹੋਰ ਰਸਾਇਣ ਪਾਉਣੇ ਪੈਂਦੇ ਹਨ ਜਿਹੜੇ ਬੰਦੇ ਦੀ ਸਿਹਤ ਅਤੇ ਜੇਬ ਨਿਚੋੜਦੇ ਹਨਇਨ੍ਹਾਂ ਤੱਤਾਂ ਦੀ ਪੂਰਤੀ ਲਈ ਖ਼ਾਦ, ਧਾਤਾਂ ਅਤੇ ਰਸਾਇਣਾਂ ਉੱਤੇ ਕਰੋੜਾਂ ਰੁਪਏ ਕਿਸਾਨਾਂ ਦੀ ਜੇਬ ਵਿੱਚੋਂ ਜਾਣ ਲੱਗੇਫ਼ਲਸਰੂਪ ਪੰਜਾਬ ਦਾ ਪੈਸਾ ਹੀ ਮਾਈਗਰੇਟ ਨਹੀਂ ਹੋਣ ਲੱਗਾ ਸਗੋਂ ਕੈਂਸਰ ਪੱਟੀਆਂ ਵੀ ਵਿਕਸਤ ਹੋ ਗਈਆਂ

ਪੰਜਾਬ ਦਾ ਖੇਤੀ ਰਕਬਾ 35 ਲੱਖ ਹੈਕਟੇਅਰ ਹੈ27 ਲੱਖ ਹੈਕਟੇਅਰ ਝੋਨਾ ਲਾਇਆ ਜਾਂਦਾ ਹੈ ਅੰਦਾਜ਼ਨ 18 ਲੱਖ ਟਨ ਪਰਾਲੀ ਦਾ 85 ਫ਼ੀਸਦੀ ਹਿੱਸਾ ਸਾੜਿਆ ਜਾਂਦਾ ਹੈਪਰਾਲੀ ਜਲਾਉਣ ਨਾਲ ਪੈਦਾ ਹੋਈ ਤਪਸ਼ ਨਮੀ, ਮਿੱਤਰ ਜੀਵਾਂ ਅਤੇ ਮਿੱਟੀ ਗੁਣਵੱਤਾ ਨੂੰ ਨੁਕਸਾਨ ਪਹੁੰਚਾਉਂਦੀ ਹੈਲੋੜੀਂਦੇ ਤੱਤਾਂ ਨੂੰ ਫ਼ਸਲ ਨੇ ਧਰਤੀ, ਹਵਾ ਜਾਂ ਧੁੱਪ ਵਿੱਚੋਂ ਲੈਣਾ ਹੁੰਦਾ ਹੈਧਰਤੀ ਵਿੱਚ ਹੁਣ ਬਹੁਤਾ ਕੁਝ ਨਹੀਂ ਬਚਿਆ, ਹਵਾ ਵੀ ਦੂਸ਼ਿਤ ਹੈਕਿਸੇ ਵੀ ਵਸਤੂ ਦੇ ਸੜਨ ਵੇਲੇ ਆਕਸੀਜਨ ਦੀ ਵਰਤੋਂ ਹੁੰਦੀ ਹੈਲਾਂਬੂਆਂ ਨਾਲ ਹਵਾ ਵਿੱਚ ਆਕਸੀਜਨ ਘਟਦੀ ਹੈਸਜੀਵ ਸ਼੍ਰੇਣੀਆਂ ’ਤੇ ਬੜਾ ਮਾਰੂ ਅਸਰ ਪੈਂਦਾ ਹੈਸਾਹ ਲੈਣਾ ਔਖਾ, ਕੰਮਕਾਜੀ ਸਮੱਰਥਾ ’ਤੇ ਭੈੜਾ ਅਸਰ ਪੈਂਦਾ ਹੈਸੜੀ ਹੋਈ ਧਰਤੀ ਵੱਧ ਪਾਣੀ ਮੰਗਦੀ ਹੈ ਜਿਹੜਾ ਪਹਿਲਾਂ ਹੀ ਥੋੜ੍ਹਾ ਹੈ

ਵੱਖ ਵੱਖ ਫ਼ਸਲਾਂ ਦੀ ਪਾਣੀ ਖਪਤ ਨੂੰ ਵੇਖ਼ੀਏ ਤਾਂ ਇੱਕ ਏਕੜ ਝੋਨੇ ਦੀ ਕਾਸ਼ਤ ਲਈ 750 ਤੋਂ 2500 ਮਿ.ਲੀ ਉਚਾਈ ਤਕ ਪਾਣੀ ਦੀ ਲੋੜ ਪੈਂਦੀ ਹੈਇੱਕ ਕਿਲੋ ਅਗੇਤਾ ਝੋਨਾ ਪੈਦਾ ਕਰਨ ਲਈ 4500 ਲੀਟਰ ਪਾਣੀ, ਔਸਤਨ 25 ਕੁਇੰਟਲ ਝੋਨੇ ਲਈ 1, 12, 50, 000 ਲੀਟਰ ਪਾਣੀ ਦੀ ਖਪਤ ਹੋ ਜਾਂਦੀ ਹੈਚਾਵਲ ਸਾਡੀ ਖ਼ੁਰਾਕ ਨਹੀਂਜੇ ਪਾਣੀ ਦੀ ਕੀਮਤ ਇੱਕ ਰੁਪਏ ਲੀਟਰ ਵੀ ਮੰਨ ਲਈਏ ਤਾਂ 1960 ਤੋਂ ਲੈ ਕੇ ਹੁਣ ਤਕ ਅਸੀਂ ਕਿੰਨੀ ਰਕਮ ਦਾ ਪਾਣੀ ਚਾਵਲ ਦੇ ਰੂਪ ਵਿੱਚ ਮੁਫ਼ਤੋ-ਮੁਫ਼ਤ ਹੀ ਬੇਗਾਨੇ ਮੁਲਕਾਂ ਨੂੰ ਦੇ ਦਿੱਤਾ ਹੈ

ਅਸੀਂ ਸਾਰੇ ਪੰਜਾਬ ਨੂੰ ਮਨਸੂਈ ਝੀਲ ਵਿੱਚ ਬਦਲ ਕੇ ਹੁੰਮਸੀ ਵਾਤਾਵਾਰਣ ਪੈਦਾ ਕਰ ਦਿੰਦੇ ਹਾਂ ਜੋ ਵਰਖਾ ਗੜਬੜਾ ਦਿੰਦੀ ਹੈ, ਜੋ ਜਾਂ ਤਾਂ ਪੈਂਦੀ ਨਹੀਂ ਜਾਂ ਫਿਰ ਹੇਠਲੀ ਉੱਤੇ ਲਿਆ ਦਿੰਦੀ ਹੈਪਾਣੀ ਭਾਫ ਬਣਕੇ ਉੱਡਦਾ ਹੈ ਜਿਸ ਨਾਲ ਹੁੰਮਸ ਪੈਦਾ ਹੁੰਦੀ ਹੈਸਾਡੇ ਸਰੀਰ ਦਾ ਤਾਪਮਾਨ ਹਮੇਸ਼ਾ 37 ਡਿਗਰੀ ਸੈਲਸੀਅਸ ਹੁੰਦਾ ਹੈਇਸ ਤਾਪਮਾਨ ਉੱਤੇ ਹੀ ਸਾਰੇ ਅੰਗ ਸਹੀ ਕਾਰਜ ਕਰਦੇ ਹਨਜੇ ਨਮ-ਤਾਪਮਾਨ ਵਧਦਾ ਹੈ ਤਾਂ ਸਰੀਰ ਸਾਵਾਂ ਨਹੀਂ ਰਹਿੰਦਾਹੁੰਮਸ ਕਾਰਨ ਕੀੜੇ-ਮਕੌੜਿਆਂ ਦੀ ਭਰਮਾਰ ਹੋ ਜਾਂਦੀ ਹੈਦੁਸ਼ਮਣ ਕੀੜੇ ਪਨਪਦੇ ਹਨ, ਮਿੱਤਰ ਕੀੜੇ ਸੁਸਤੀ ਇਖਤਿਆਰ ਕਰ ਜਾਂਦੇ ਹਨਹੁੰਮਸ ਸਜੀਵ ਵਸਤੂਆਂ ਨੂੰ ਤਾਂ ਨੁਕਸਾਨ ਪਹੁੰਚਾਉਂਦੀ ਹੀ ਹੈ, ਉਲਟਾ ਚੰਗੀ ਭਲੀ ਮਾਨਸੂਨ ਨੂੰ ਵੀ ਕੁਰਾਹੇ ਪਾ ਦਿੰਦੀ ਹੈਮਾਨਸੂਨ ਲੇਟ ਹੋਣ ਨੂੰ, ਪੰਜਾਬ ਵਿੱਚ, ਜਿਸ ਸੋਕੇ ਦਾ ਨਾਮ ਦਿੱਤਾ ਜਾਂਦਾ ਹੈ, ਦਰ ਹਕੀਕਤ; ਇਹ ਕੁਦਰਤੀ ਵਰਤਾਰਾ ਨਹੀਂ ਸਿਰਫ਼ ਝੋਨੇ ਦੀ ਫ਼ਸਲ ਦਾ ਸੋਕੇ ਦੀ ਮਾਰ ਹੇਠਾਂ ਆਉਣਾ ਹੈ, ਜੋ ਪੰਜਾਬ ਵਿੱਚ ਝੋਨੇ ਦੀ ਖੇਤੀ ’ਤੇ ਹੀ ਸਵਾਲੀਆ ਨਿਸ਼ਾਨ ਲਗਾਉਂਦਾ ਹੈਅਰਥਾਤ; ਵਰਤਾਰਾ ਕੁਦਰਤੀ ਨਹੀਂ, ਫ਼ਸਲ ਗੈਰ ਕੁਦਰਤੀ ਹੈ

ਤਿੰਨ ਦਹਾਕੇ ਪਹਿਲਾਂ ਡਾ. ਐੱਸ ਐੱਸ ਜੌਹਲ ਦੀ ਖੇਤੀਬਾੜੀ ਵੰਨਸੁਵਨੰਤਾ ਬਾਰੇ ਰਿਪੋਰਟ ਨੇ ਝੋਨੇ ਉੱਪਰ ਸਵਾਲੀਆ ਨਿਸ਼ਾਨ ਲਾ ਦਿੱਤਾ ਸੀਝੋਨੇ ਕਾਰਨ ਜਲ ਸੰਕਟ; ਪੰਜਾਬ ਫ਼ਾਰਮਰਜ਼ ਕਮਿਸ਼ਨ ਨੇ 2007 ਵਿੱਚ ਹੀ ਚਿਤਾਵਨੀ ਦੇ ਦਿੱਤੀ ਸੀਹੁਣ ਜਲ ਮਾਹਿਰ ਸ੍ਰੀ ਏ ਐੱਸ ਮੁਗਲਾਨੀ ਦੀ ਰਿਪੋਰਟ, ਸਿੰਚਾਈ ਲਈ ਧਰਤੀ ਹੇਠੋਂ 73 ਫ਼ੀਸਦੀ ਪਾਣੀ ਕੱਢਿਆ ਜਾ ਚੁੱਕਾ ਹੈ ਜਿਸ ਕਾਰਨ ਜਲ ਤੱਗੀਆਂ 70 ਮੀਟਰ ਹੇਠਾਂ ਚਲੀਆਂ ਗਈਆਂ ਹਨਇੰਝ ਧਰਤੀ ਹੇਠ ਕੈਪਟੀ-ਖ਼ਲਾਅ ਉਪਰੰਤ ਭਵਿੱਖ ਵਿੱਚ ਲੂਣਾਂ ਅਤੇ ਭੂਚਾਲਾਂ ਵਰਗੀਆਂ ਅਲਾਮਤਾਂ ਦਾ ਸਾਹਮਣਾ ਕਰਨਾ ਪਵੇਗਾਜੇ ਅਸੀਂ ਧਰਤੀ ਹੇਠਲਾਂ 30 ਫ਼ੀਸਦੀ ਪਾਣੀ ਵਰਤੀਏ ਤਦ 100 ਫ਼ੀਸਦੀ ਮੁੜ ਭਰਪਾਈ ਦੀ ਲੋੜ ਹੈ40 ਫ਼ੀਸਦੀ ਵਰਤੋਂ ਖ਼ਤਰੇ ਦੀ ਨਿਸ਼ਾਨੀ, ਵਰਤੋਂ 70 ਫ਼ੀਸਦੀ ਹੋ ਜਾਵੇ ਤਾਂ ਭਿਆਨਕ ਹਾਲਤਪੰਜਾਬ 146 ਫ਼ੀਸਦੀ ਪਾਣੀ ਦੀ ਵਰਤੋਂ ਕਰਦਾ ਹੈ

ਪੰਜਾਬ ਦੇ ਕਰੀਬ 14 ਲੱਖ ਟਿਊਬਵੈਲ, ਛੋਟੇ-ਵੱਡੇ ਘਰੇਲੂ ਅਤੇ ਉਦਯੋਗੀ ਬੋਰ ਦਿਨ ਰਾਤ ਧਰਤੀ ਹੇਠੋਂ ਪਾਣੀ ਉਗਲੱਛ ਰਹੇ ਹਨਝੋਨੇ ਵੇਲੇ ਟਿਊਬਵੈਲ ਜ਼ਿਆਦਾ ਚਲਦੇ ਹਨਸਿਰਫ਼ ਚਾਵਲਾਂ ਲਈ 129 ਘਣ ਕਿਲੋਮੀਟਰ ਪਾਣੀ ਧਰਤੀ ਹੇਠੋਂ ਖਿੱਚ ਚੁੱਕੇ ਹਾਂਭਾਖ਼ੜਾ ਝੀਲ ਦੀ ਜਲ ਸੰਗ੍ਰਹਿ 9.4 ਘਣ ਕਿਲੋਮੀਟਰ ਹੈ ਅਰਥਾਤ ਅਸੀਂ ਭਾਖ਼ੜੇ ਵਰਗੀਆਂ 13 ਮਸਨੂਈ ਝੀਲਾਂ ਦਾ ਪਾਣੀ ਹੁਣ ਤਕ ਸਿਰਫ਼ ਝੋਨੇ ਲਈ ਵਰਤ ਚੁੱਕੇ ਹਾਂਭਾਖ਼ੜਾ ਝੀਲ ਨਾਲ ਇੱਕੋ ਵਾਰ ਪੰਜਾਬ, 54 ਲੱਖ ਹੈਕਟੇਅਰ ਰਕਬਾ, ਵਿੱਚ 16 ਫੁੱਟ ਉੱਚਾ ਪਾਣੀ ਖੜ੍ਹਾਇਆ ਜਾ ਸਕਦਾ ਹੈਲਾਓ ਅੰਦਾਜ਼ਾ, ਜੇ ਇਸ ਪਾਣੀ ਦੀ ਮਿਕਦਾਰ 13 ਗੁਣਾ ਹੋਵੇ ਤਾਂ ਕਿੰਨਾ ਪਾਣੀ ਹੁਣ ਤਕ ਅਸੀਂ ਵਰਤ-ਗੁਆ ਚੁੱਕੇ ਹਾਂ

ਪੰਜਾਬ ਦੇ ਚਾਰ ਥਰਮਲ ਪਲਾਂਟਾਂ ਦੀ ਬਿਜਲੀ ਤਾਂ ਡੂੰਘੇ ਟਿਊਬਵੈਲ, ਜਿਹੜੇ ਹੋਰ ਡੂੰਘੇ ਕਰੀ ਜਾਣ ਨਾਲ ਪੰਜਾਬ ਦਾ 16 ਲੱਖ ਕਰੋੜ ਰੁਪਏ ਖਾ ਚੁੱਕੇ ਹਨ, ਹੀ ਨਿਗਲੀ ਜਾਂਦੇ ਹਨਇੱਕ ਅੰਦਾਜ਼ੇ ਅਨੁਸਾਰ ਹਰ ਸਾਲ 1150 ਕਰੋੜ ਯੂਨਿਟ ਬਿਜਲੀ ਸਿਰਫ਼ ਝੋਨਾ ਹੀ ਖਾ ਜਾਂਦਾ ਹੈਇੱਕ ਯੂਨਿਟ ਦੀ ਪੈਦਾਵਾਰੀ ਕੀਮਤ ਘੱਟੋ ਘੱਟ 10 ਰੁਪਏ ਪੈਂਦੀ ਹੈਦੱਸੋ, ਕਿੰਨੇ ਦੀ ਬਿਜਲੀ ਫ਼ੂਕ ਬਹਿੰਦੇ ਹਾਂ ਅਸੀਂ? ਖ਼ੇਤਾਂ ਦੀ ਮੁਫ਼ਤ ਬਿਜਲੀ ਜਿਸਦਾ ਕਰੀਬ 75 ਫ਼ੀਸਦੀ ਹਿੱਸਾ ਝੋਨਾ ਸੀਜ਼ਨ ਵੇਲੇ ਵਰਤਿਆ ਜਾਂਦਾ ਹੈ, ਦੀ ਸਬਸਿਡੀ ਦੀ ਕੀਮਤ 5, 800 ਕਰੋੜ ਰੁਪਏ ਪ੍ਰਤੀ ਸਾਲ ਬਣਦੀ ਹੈਪੰਜਾਬ ਦੇ ਚਾਰ ਥਰਮਲ ਪਲਾਂਟ 4 ਕਰੋੜ 80 ਲੱਖ ਟਨ ਕੋਲੇ ਦੀ ਖਪਤ ਕਰਦੇ ਹਨ, ਜਿਸਦਾ ਚੌਥਾ ਹਿੱਸਾ ਕਰੀਬ ਇੱਕ ਕਰੋੜ ਟਨ ਹੈਵੀ ਮੈਟਲ ਅਤੇ ਸੁਆਹ ਪੰਜਾਬ ਦੀ ਧਰਤੀ ਜਾਂ ਖ਼ਲਾਅ ਵਿੱਚ ਹਰ ਸਾਲ ਛੱਡਦੇ ਹਾਂ

ਲਾਓ ਜੋੜ, ਝੋਨਾ ਸਾਡੀ ਕਿੰਨੀ ਜਲ ਸੰਪਤੀ, ਬਿਜਲੀ, ਵਾਤਾਵਾਰਣ ਅਤੇ ਸਿਹਤ ਨਿਗਲ ਗਿਆ? ਫਿਰ ਹਾਈਬ੍ਰਿਡ ਬੀਜ, ਖ਼ਾਦਾਂ, ਦਵਾਈਆਂ ਕਿੰਨੀ ਰਕਮ ਦੀਆਂ ਬਣੀਆਂ? ਸਾਡੇ ਪਾਣੀ ਅਤੇ ਮੁਸ਼ੱਕਤ ਨੂੰ ਝੋਨੇ ਦੇ ਰੂਪ ਵਿੱਚ ਅਸਲ ਵਿੱਚ ਕੌਣ ਲੁੱਟ ਰਿਹਾ ਹੈ? ਬੰਪਰ ਕਰਾਪ ਦੀ ਧੁੱਸ, ਹਾਈਬ੍ਰਿਡ ਬੀਜਾਂ, ਖਾਦਾਂ-ਦਵਾਈਆਂ, ਮਸ਼ੀਨਰੀ ਦੀ ਅੰਨ੍ਹੀ ਦੌੜ ਕਰਜ਼ੇ, ਬਿਮਾਰੀਆਂ ਜਾਂ ਰੱਸੇ ਦੀ ਬਜਾਏ ਕੀ ਦੇ ਰਹੀ ਹੈ? ਭਲਾ, ਅਸੀਂ ਕਿਸ ਲਈ ਮਿਹਨਤ ਕਰ ਜਾਂ ਕਮਾ ਰਹੇ ਹਾਂ? ਤੁਹਾਡੀ ਕਮਾਈ ਨੂੰ ਲੁਕਵੇਂ ਰੂਪ ਵਿੱਚ ਕੌਣ ਹੜੱਪ ਰਿਹਾ ਹੈ? ਸਾਡੇ ਗੁਦਾਮ ਪਹਿਲਾਂ ਹੀ ਤੂੜੇ ਪਏ ਹਨਮੁਲਕ ਦੇ ਵੱਖ ਵੱਖ ਖਿੱਤਿਆਂ ਵਿੱਚ ਗਰੀਨ ਬੈਲਟਾਂ ਜਾਂ ਝੋਨਾ ਖ਼ੇਤਰ ਉੱਭਰ ਰਹੇ ਹਨਮੰਡੀਆਂ ਅਤੇ ਗੁਦਾਮ ਤੁਹਾਡੀ ਫ਼ਸਲ ਨਹੀਂ ਝੱਲ ਰਹੇ, ਹਰ ਸਾਲ ਕਰੋੜਾਂ ਟਨ ਅਨਾਜ ਸੜ ਰਿਹਾ ਹੈ

ਕਿਸਾਨ ਮਜਬੂਰੀ ਵਿੱਚ ਝੋਨਾ ਬੀਜਦਾ ਹੈਕੀ ਕਰੇ ਉਹ? ਦਰ-ਹਕੀਕਤ ਸਿਸਟਮ ਅਤੇ ਸਰਕਾਰ ਮੁੱਖ ਦੋਸ਼ੀ ਹਨਸਰਕਾਰ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਉਪਦਾਨ, ਖਾਦਾਂ, ਪਾਣੀ, ਬਿਜਲੀ ਜਾਂ ਕਿਸੇ ਹੋਰ ਰੂਪ ਵਿੱਚ ਕਿਸਾਨ ਨੂੰ ਦਿੰਦੀ ਹੈ, ਉਹ ਬਦਲਵੇਂ ਸਾਜ਼ਗਾਰ ਪ੍ਰਬੰਧਾਂ ਤਕ ਨਗਦੀ ਜਾਂ ਰੁਜ਼ਗਾਰ ਰੂਪ ਵਿੱਚ ਦੇ ਕੇ ਝੋਨਾ ਰੁਕਵਾਏਜੇ ਕੁਝ ਸਮੇਂ ਲਈ ਖੇਤ ਵਿਹਲੇ ਵੀ ਰੱਖਣੇ ਪੈਣ ਤਾਂ ਵੀ ਉਪਦਾਨੀ ਰਕਮ ਦਾ ਵੱਡਾ ਹਿੱਸਾ ਸਰਕਾਰ ਨੂੰ ਬਚ ਜਾਵੇਗਾਤੇਲ, ਮਸ਼ੀਨਰੀ, ਵਾਤਾਵਾਰਣ ਤਾਂ ਬਚੇਗਾ ਹੀ ਸਗੋਂ ਮੰਡੀਆਂ, ਢੋਆ-ਢੁਆਈ ਅਤੇ ਗੁਦਾਮਾਂ ਦੇ ਖ਼ਰਚੇ ਵੀ ਬੋਨਸ ਰੂਪ ਵਿੱਚ ਬਚਣਗੇ ਫਿਰ ਬਦਲਵੀਂ ਫ਼ਸਲ, ਢੁਕਵੇਂ ਹੱਲ ਜਾਂ ਤੌਰ ਤਰੀਕੇ ਲੱਭੇ ਜਾਣ

ਮੁੱਕਦੀ ਗੱਲ; ਜਲ ਸੰਕਟ ਦੇ ਬਹੁ-ਪਰਤੀ ਕਾਰਨ ਹਨ। ਇੱਕ ਕਾਰਨ ਧਰਤੀ ਹੇਠਲੇ ਸਿੰਚਾਈ ਪਾਣੀ ’ਤੇ ਨਿਰਭਰ ਖਿੱਤਿਆ ਵਿੱਚ ਝੋਨੇ ਦੀ ਫ਼ਸਲ ਹੈ। ਪਰ ਜਲ ਸੰਕਟ ਦਾ ਇੱਕੋ-ਇੱਕ ਕਾਰਨ ਝੋਨਾ ਨਹੀਂ, ਹਾਂ; ਵੱਡਾ ਕਾਰਨ ਜਰੂਰ ਹੈ। ਸਾਡੇ ਕੋਲ ਮਾਹਿਰ ਕਿਸਾਨਾਂ ਅਤੇ ਸਿਆਣੇ ਬੰਦਿਆਂ ਦੀ ਕਮੀ ਨਹੀਂ, ਬੱਸ ਦ੍ਰਿੜ੍ਹ ਇੱਛਾ ਸ਼ਕਤੀ ਦੀ ਲੋੜ ਹੈਪੰਜਾਬ ਅੱਜ ਭਿਆਨਕ ਜਲ ਸੰਕਟ, ਮਿੱਟੀ ਗੁਣਵੱਤਾ ਸੰਕਟ ਅਤੇ ਕਿਸਾਨੀ ਸੰਕਟ ਵੱਲ ਵਧ ਰਿਹਾ ਹੈਜੇ ਅਸੀਂ ਨਾ ਸੰਭਲੇ ਤਾਂ ਪਾਣੀ ਦੇ ਸ਼ੁੱਧ ਘੁੱਟ ਅਤੇ ਪੇਟ ਪੂਰਤੀ ਲਈ ਪੰਜਾਬ ਵਿੱਚੋਂ ਵੱਡੇ ਪੱਧਰ ਉੱਤੇ ਹਿਜਰਤ ਹੋਵੇਗੀਤੁਰਤ-ਪੈਰੀਂ ਸੰਵਾਦ ਰਚਾਉਣ ਦੀ ਲੋੜ ਹੈ, ਕਿਤੇ ਝੋਨਾ ਪੰਜਾਬ ਦਾ ਇੱਕ ਹੋਰ ਸੰਤਾਪ ਨਾ ਬਣ ਜਾਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3590)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਵਿਜੈ ਬੰਬੇਲੀ

ਵਿਜੈ ਬੰਬੇਲੀ

Phone: (91 - 94634 - 39075)
Email: (vijaybombeli@yahoo.com)