AmrikHamraz7ਲੇਖਕ ਦੀ ਕ੍ਰਿਤ ਅਤੇ ਪ੍ਰਕਾਸ਼ਕ ਦੀ ਛਪਵਾਈ ਉਦੋਂ ਤਕ ਸਾਰਥਿਕ ਨਹੀਂ ਹੈ ਜਦੋਂ ਤਕ ਉਨ੍ਹਾਂ ਵੱਲੋਂ ਤਿਆਰ ...JasbirBegumpuri1
(21 ਮਈ 2022)
ਮਹਿਮਾਨ: 91.

JasbirBegumpuriBooks1

ਪੁਸਤਕਾਂ ਵਿੱਚ ਗਿਆਨ ਦਾ ਅਥਾਹ ਸਮੁੰਦਰ ਹੁੰਦਾ ਹੈ ਜਿਸਦੀਆਂ ਡੂੰਘਾਈਆਂ ਵਿੱਚ ਜੀਵਨ ਪੱਧਰ ਨੂੰ ਉੱਚਾ ਚੁੱਕਣ, ਦੂਰਅੰਦੇਸ਼ੀ, ਵਿਸ਼ਾਲ ਸੋਚ, ਨੈਤਿਕਤਾ, ਵਿਗਿਆਨਕ ਦ੍ਰਿਸ਼ਟੀਕੋਣ, ਆਪਣੇ ਜ਼ਿੰਦਗੀ ਜਿਊਣ ਦੇ ਚੱਜ-ਅਚਾਰ ਦਾ ਭਰਪੂਰ ਖ਼ਜ਼ਾਨਾ ਲੁਕਿਆ ਹੁੰਦਾ ਹੈਕਿਤਾਬਾਂ ਦੇ ਆਸ਼ਕ ਪੁਸਤਕ ਭੰਡਾਰ ਵਾਲੇ ਕਮਰੇ ਨੂੰ ਮੰਦਰ ਤੋਂ ਘੱਟ ਨਹੀਂ ਸਮਝਦੇ ਕਿਉਂਕਿ ਇਨ੍ਹਾਂ ਮੰਦਰਾਂ ਵਿੱਚ ਉਪਦੇਸ਼ਕਾਂ, ਬੁੱਧੀਜੀਵੀਆਂ, ਵਿਗਿਆਨੀਆਂ, ਫ਼ਿਲਾਸਫ਼ਰਾਂ, ਸਾਹਿਤਕਾਰਾਂ ਅਤੇ ਖੋਜੀਆਂ ਦੀਆਂ ਆਤਮਾਵਾਂ ਧੜਕਦੀਆਂ ਹਨਉੱਤਮ ਪੁਸਤਕਾਂ ਜਿੱਥੇ ਮਨੁੱਖ ਦੀ ਤਰੱਕੀ ਦੇ ਰਾਹ ਦੀਆਂ ਮੀਲ ਪੱਥਰ ਹੋਇਆ ਕਰਦੀਆਂ ਹਨ ਉੱਥੇ ਇਨ੍ਹਾਂ ਦਾ ਉਦੇਸ਼ ਇੱਕ ਨਰੋਈ ਸ਼ਖਸੀਅਤ ਨੂੰ ਵਿਕਸਤ ਕਰਨਾ ਵੀ ਹੁੰਦਾ ਹੈਸ਼ਾਇਦ ਇਹੀ ਕਾਰਨ ਹੈ ਕਿ ਪੁਸਤਕ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਜਸਬੀਰ ਬੇਗਮਪੁਰੀ ਨੇ ਆਪਣਾ ਆਪਾ ਕਿਤਾਬਾਂ ਨੂੰ ਸਮਰਪਿਤ ਕਰਨ ਦਾ ਅਹਿਦ ਲੈ ਲਿਆਅੱਜ ਦੇ ਮੋਬਾਇਲ ਅਤੇ ਕੰਪਿਊਟਰ ਕਲਚਰ ਵਿੱਚ ਨੌਜਵਾਨ ਪੀੜ੍ਹੀ ਦਾ ਰਵਈਆ ਪੁਸਤਕਾਂ ਪ੍ਰਤੀ ਬਹੁਤਾ ਸਲਾਹੁਣਯੋਗ ਨਹੀਂ ਹੈ ਪ੍ਰੰਤੂ ਸਦਕੇ ਜਾਈਏ ਜਸਵੀਰ ਬੇਗਮਪੁਰੀ ਦੇ, ਜਿਸ ਨੇ ਇਸ ਦੌਰ ਵਿੱਚ ਵੀ ਪੁਸਤਕਾਂ ਨੂੰ ਘਰ-ਘਰ ਪਹੁੰਚਾਉਣ ਦਾ ਤਹਈਆ ਕਰ ਰੱਖਿਆ ਹੈ

ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਪੁਰ ਦੇ ਪਿੰਡ ਬੇਗਮਪੁਰ ਵਿੱਚ ਪਿਤਾ ਰਾਮ ਕਿਸ਼ਨ ਅਤੇ ਮਾਤਾ ਸੁਰਿੰਦਰ ਕੌਰ ਦੇ ਘਰ 11 ਦਸੰਬਰ 1967 ਨੂੰ ਜਸਵੀਰ ਦਾ ਜਨਮ ਹੋਇਆਜਸਵੀਰ ਬੜੇ ਫ਼ਕਰ ਨਾਲ ਦੱਸਦਾ ਹੈ ਕਿ ਉਸ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਸਮੇਂ ਬਾਕੀ ਬੱਚਿਆਂ ਦੀ ਦਿਲਚਸਪੀ ਤੋਂ ਉਲਟ ਫੱਟੀ ਲਿਖਣ ਦਾ ਬਹੁਤ ਸ਼ੌਕ ਸੀਉਹ ਇੱਕ ਦਿਨ ਵਿੱਚ ਚਾਰ-ਚਾਰ ਵਾਰ ਵੀ ਫੱਟੀ ਧੋ ਸਵਾਰ ਕੇ ਬੜੀ ਰੀਝ ਨਾਲ ਫੱਟੀ ਲਿਖਦਾਜਸਵੀਰ ਦੇ ਘਰ ਦਾ ਮਾਹੌਲ ਗਰੀਬੀ ਦਾਵੇ ਵਾਲਾ ਹੀ ਸੀਦਲਿਤ ਪਰਿਵਾਰ ਹੋਣ ਕਰਕੇ ਮਿਹਨਤ ਮੁਸ਼ੱਕਤ ਦੀ ਨਿਆਮਤ ਉਸ ਨੂੰ ਗੁੜ੍ਹਤੀ ਵਿੱਚ ਹੀ ਮਿਲੀਦਸਵੀਂ ਜਮਾਤ ਪਾਸ ਕਰਨ ਮਗਰੋਂ ਕੁਝ ਕਰਨ ਦੀ ਲਾਲਸਾ ਅਧੀਨ ਉਸਨੇ ਕਈ ਪਾਸੇ ਹੱਥ ਪੈਰ ਮਾਰੇਆਯੁਰਵੈਦਿਕ ਦੀ ਸਿੱਖਿਆ ਲੈਣ ਲਈ ਸਾਈਕਲ ਆਸਰੇ ਕੱਚਿਆ ਰਾਹਾਂ ਉੱਤੇ ਕਈ ਮੀਲਾਂ ਦਾ ਸਫ਼ਰ ਤੈਅ ਕੀਤਾਕਈ ਮਹੀਨੇ ਬੀਤ ਦੇ ਇਲਾਕੇ ਵਿੱਚ ਟਿੱਬਿਆਂ ਦੀਆਂ ਟੁੱਟੀਆਂ ਪਗ-ਡੰਡੀਆਂ ਉੱਤੇ ਤੁਰਦੇ ਫਿਰਦੇ ਇੱਕ ਦਿਨ ਆਯੂਰਵੈਦਿਕ ਸਿੱਖਿਆ ਲੈਣ ਤੋਂ ਵੀ ਮਨ ਅੱਕ ਗਿਆਫਿਰ ਜਸਬੀਰ ਨੇ ਰੋਜ਼ੀ ਰੋਟੀ ਦਾ ਤੋਰਾ ਤੋਰਨ ਲਈ ਲਾਟਰੀਆਂ ਦੀ ਟਿਕਟਾਂ ਵੇਚਣ ਦਾ ਧੰਦਾ ਸ਼ੁਰੂ ਕਰ ਲਿਆਲੋਕਾਂ ਨੂੰ ਟਿਕਟਾਂ ਵੇਚਣ ਲਈ ਝੂਠੇ ਕਿਸਮਤ ਦੇ ਸਬਜ਼ਬਾਗ ਦਿਖਾਉਣੇਕਦੇ ਕਿਸੇ ਬੱਸ ਅੱਡੇ ’ਤੇ ਲਾਟਰੀਆਂ ਦੀਆਂ ਟਿਕਟਾਂ ਰੱਖ ਕੇ ਬੈਠ ਜਾਣਾ ਕਦੇ ਕਿਸੇ ਅੱਡੇ ’ਤੇਉਹ ਦੱਸਦਾ ਹੁੰਦਾ ਹੈ ਕਿ ਜਦੋਂ ਲੁਧਿਆਣੇ ਤੋਂ ਲਾਟਰੀ ਦੀਆਂ ਟਿਕਟਾਂ ਲੈਣ ਜਾਣਾ ਤਾਂ ਅੱਡੇ ਦੀ ਇੱਕ ਦੁਕਾਨ ਤੋਂ ਉਸਨੇ ਓਸ਼ੋ ਦੀ ਕੋਈ ਨਾ ਕੋਈ ਕਿਤਾਬ ਪੜ੍ਹਨ ਲਈ ਲੈ ਆਉਣੀਓਸ਼ੋ ਦੀਆਂ ਪੁਸਤਕਾਂ ਦੇ ਨਾਲ ਫਿਰ ਹੋਰ ਪੁਸਤਕਾਂ ਪੜ੍ਹਨ ਦੀ ਵੀ ਚੇਟਕ ਲੱਗ ਗਈਜਦੋਂ ਘਰ ਵਿੱਚ 30-35 ਪੁਸਤਕਾਂ ਹੋ ਗਈਆਂ ਤਾਂ ਲਾਟਰੀ ਦੇ ਸਟਾਲ ਉੱਤੇ ਕਿਤਾਬਾਂ ਵੀ ਰੱਖ ਕੇ ਬੈਠ ਗਿਆਕੁਝ ਦਿਨਾਂ ਮਗਰੋਂ ਕਹਾਣੀਕਾਰ ਅਜਮੇਰ ਸਿੱਧੂ ਨੇ ਉਸ ਨੂੰ ਕਿਤਾਬਾਂ ਰੱਖ ਕੇ ਬੈਠਾ ਦੇਖਿਆ ਤਾਂ ਉਸ ਦੇ ਕੋਲ ਜਾ ਕੇ ਕਹਿਣ ਲੱਗਾ ਕਿ ਕੁਝ ਉਨ੍ਹਾਂ ਦੀਆਂ ਤਰਕਸ਼ੀਲ ਦੀਆਂ ਪੁਸਤਕਾਂ ਵੀ ਰੱਖ ਲਵੇ ਬੱਸ ਫਿਰ ਕੀ ਸੀ, ਪੁਸਤਕ ਸਟਾਲ ਵੱਡਾ ਹੋ ਗਿਆ

ਫਿਰ ਇੱਕ ਦਿਨ ਜਸਬੀਰ ਦਾ ਲਾਟਰੀਆਂ ਦੇ ਧੰਦੇ ਤੋਂ ਵੀ ਮਨ ਅੱਕ ਗਿਆਪ੍ਰੰਤੂ ਪੁਸਤਕਾਂ ਪ੍ਰਤੀ ਮੋਹ ਲਗਾਤਾਰ ਵਧਦਾ ਰਿਹਾਫਿਰ ਮਨ ਵਿੱਚ ਆਇਆ ਕਿ ਛੋਟੀ ਮੋਟੀ ਨੌਕਰੀ ਮਿਲ ਜਾਵੇਗੀ, ਇਸ ਲਈ ਕੋਈ ਡਿਪਲੋਮਾ ਕਰ ਲਿਆ ਜਾਵੇਜਸਬੀਰ ਨੇ ਮਿਹਰ ਚੰਦ ਪੋਲੀਟੈਕਨਿਕ ਕਾਲਜ ਵਿੱਚ ਇਲੈਕਟ੍ਰਾਨਿਕ ਦੇ ਡਿਪਲੋਮੇ ਲਈ ਦਾਖਲਾ ਲੈ ਲਿਆਦੋ ਮਹੀਨੇ ਮਗਰੋਂ ਹੀ ਡਿਪਲੋਮੇ ਨੂੰ ਵੀ ਅਲਵਿਦਾ ਕਹਿ ਆਇਆ ਕਿਉਂਕਿ ਸਾਰੀ ਪੜ੍ਹਾਈ ਅੰਗਰੇਜ਼ੀ ਵਿੱਚ ਸੀ ਅਤੇ ਜਸਬੀਰ ਨੂੰ ਇਹ ਪਸੰਦ ਨਹੀਂ ਸੀਫਿਰ ਉਸ ਨੇ ਸਾਰਾ ਧਿਆਨ ਪੁਸਤਕਾਂ ਵਾਲੇ ਪਾਸੇ ਹੀ ਕੇਂਦਰਿਤ ਕਰ ਦਿੱਤਾਚੰਡੀਗੜ੍ਹ, ਲੁਧਿਆਣਾ, ਪਟਿਆਲਾ, ਜਲੰਧਰ ਅਤੇ ਨਾਭੇ ਵਰਗੇ ਸ਼ਹਿਰਾਂ ਵਿੱਚ ਪਬਲਿਸ਼ਰਾਂ ਨਾਲ ਰਾਬਤਾ ਕਾਇਮ ਕੀਤਾਬੱਸ ਫਿਰ ਚੱਲ ਸੋ ਚੱਲਜ਼ੋਰ ਸ਼ੋਰ ਨਾਲ ਪੁਸਤਕਾਂ ਵੇਚਣ ਦਾ ਕੰਮ ਸ਼ੁਰੂ ਹੋ ਗਿਆ ਪੁਸਤਕ ਮੇਲਿਆਂ, ਕਵੀ ਦਰਬਾਰਾਂ, ਸਾਹਿਤਕ ਸੰਮੇਲਨ, ਸਕੂਲਾਂ-ਕਾਲਜਾਂ ਆਦਿ ਵਿੱਚ ਸਟਾਲ ਲਗਾਉਣੇ ਸ਼ੁਰੂ ਕਰ ਦਿੱਤੇਇੱਕ ਸਕੂਟਰ ’ਤੇ ਪੁਸਤਕਾਂ ਦੇ ਭਰੇ ਥੈਲੇ ਲੱਦ ਕੇ ਪੈਂਡੇ ਦਰ ਪੈਂਡੇ ਗਾਹੁੰਦਾ ਰਿਹਾਨਾਲ-ਨਾਲ ਬਲਾਚੌਰ ਵਿਖੇ ਵਾਟਰ ਸਪਲਾਈ ਮਹਿਕਮੇ ਵਿੱਚ ਚੌਕੀਦਾਰ ਦੀ ਨੌਕਰੀ ਕਰ ਲਈਰਾਤ ਨੂੰ ਚੌਕੀਦਾਰੀ ਅਤੇ ਦਿਨ ਨੂੰ ਪੁਸਤਕਦਾਰੀਹੌਲੀ-ਹੌਲੀ ‘ਕਿਤਾਬਾਂ ਵਾਲਾ ਬੇਗਮਪੁਰੀ’ ਨਾਮ ਨਾਲ ਸਾਹਿਤਕ ਪਿੜ ਵਿੱਚ ਜਾਣਿਆ ਜਾਣ ਲੱਗਾਪ੍ਰਕਾਸ਼ਕਾਂ ਅਤੇ ਲੇਖਕਾਂ ਵਿੱਚ ਉਸ ਦੀ ਚੰਗੀ ਪੈਂਠ ਬਣ ਗਈਨਵੇਂ ਲੇਖਕ ਆਪਣੀਆਂ ਪੁਸਤਕਾਂ ਛਪਵਾਉਣ ਲਈ ਉਸ ਤੋਂ ਸਲਾਹਾਂ ਲੈਣ ਲੱਗੇਪੁਸਤਕਾਂ ਵੇਚਣ ਦੇ ਨਾਲ ਨਾਲ ਹਰ ਪੁਸਤਕ ਨੂੰ ਪੜ੍ਹਨ ਵਾਲੀ ਚੇਟਕ ਨੇ ਉਸ ਦੇ ਅੰਦਰ ਸੂਝ ਦੀ ਇੱਕ ਨਵੀਂ ਰੌਸ਼ਨੀ ਭਰ ਦਿੱਤੀਇੱਕ ਨਿਪੁੰਨ ਆਲੋਚਕ ਵਾਂਗ ਉਹ ਕਵਿਤਾ, ਗ਼ਜ਼ਲ, ਗੀਤ, ਸਾਹਿਤਕ ਆਲੋਚਨਾ, ਸਾਹਿਤਕ ਲੇਖ, ਕਹਾਣੀਆਂ, ਸਾਹਿਤ ਚਿੰਤਨ, ਇਤਿਹਾਸਕਾਰੀ, ਭਾਸ਼ਾ-ਵਿਗਿਆਨ, ਕੋਸ਼ਕਾਰੀ ਅਨੁਵਾਦਕ ਕਲਾਵਾਂ ਅਤੇ ਧਾਰਮਿਕ ਸਾਹਿਤਕ ਦੇ ਰੰਗਾਂ ਦਾ ਵੀ ਚੰਗਾ ਭੇਤੀ ਹੋ ਨਿੱਬੜਿਆ ਜਸਬੀਰ ਸਾਹਿਤ ਨੂੰ ਲਾਟ ਬਣਾ ਕੇ ਆਪਣੇ ਹਿਰਦੇ ਵਿੱਚ ਪ੍ਰਚੰਡ ਕੀਤੇ ਜੱਗ ਜਹਾਨ ਵਿੱਚ ਰੂਹਾਂ ਨੂੰ ਨਿਖਾਰਨ ਅਤੇ ਚੱਜ-ਅਚਾਰ ਨੂੰ ਜਨ ਸਧਾਰਨ ਦੇ ਜੀਵਨ ਦਾ ਹਿੱਸਾ ਬਣਾਉਣ ਲਈ ਹਮੇਸ਼ਾ ਤਤਪਰ ਰਿਹਾਉਸਦੇ ਲੱਗੇ ਸਟਾਲ ਉੱਤੇ ਕਹਾਣੀਕਾਰ ਜਾਵੇ, ਕਵੀ ਜਾਵੇ, ਨਾਵਲਕਾਰ ਜਾਵੇ ਜਾਂ ਕਿਸੇ ਵੀ ਵਿਧਾ ਵਿੱਚ ਲਿਖਣ ਵਾਲਾ ਜਾਵੇ, ਉਹ ਝੱਟ ਹੀ ਉਸ ਦੀ ਦਿਲਚਸਪੀ ਵਾਲੀ ਪੁਸਤਕ ਕੱਢ ਕੇ ਆਖ ਦਿੰਦਾ ਹੈ, “ਜਨਾਬ ਆਹ ਪੁਸਤਕ ਪੜ੍ਹ ਕੇ ਵੇਖੋ” ਉਸ ਨੂੰ ਪੜ੍ਹਨ ਵਾਲੇ ਪਾਠਕ ਚਾਹੀਦੇ ਹਨ, ਕੋਈ ਮੁੱਲ ਲੈਣ ਵਾਲਾ ਆ ਗਿਆ ਤਾਂ ਵੀ ਠੀਕ, ਜੇ ਉਧਾਰ ਲੈਣ ਵਾਲਾ ਆ ਗਿਆ ਤਾਂ ਵੀ ਇਨਕਾਰ ਨਹੀਂ ਜੇ ਕੋਈ ਪੜ੍ਹ ਕੇ ਵਾਪਸ ਕਰਨ ਵਾਲਾ ਮੁਫ਼ਤ ਵੀ ਮੰਗੇ ਤਾਂ ਵੀ ਉਸ ਨੇ ਕਦੇ ਮੱਥੇ ਵੱਟ ਨਹੀਂ ਪਾਇਆ ਉਸ ਦੀ ਵੱਡੀ ਖ਼ੂਬੀ ਹੈ ਕਿ ਹਰ ਪੁਸਤਕ ਉਸ ਦੀਆਂ ਪਾਰਖੂ ਨਜ਼ਰਾਂ ਵਿੱਚੋਂ ਨਿਕਲੀ ਹੁੰਦੀ ਹੈਜਿੱਥੇ ਉਹ ਕਿਤਾਬ ਖਰੀਦਣ ਵਾਲੇ ਨੂੰ ਉਸ ਦੇ ਵਿਸ਼ਾ-ਵਸਤੂ, ਉਸ ਦੀ ਕਥਾ-ਕਥਾਨਕ ਅਤੇ ਭਾਸ਼ਾ ਬਾਰੇ ਦੱਸ ਦਿੰਦਾ ਹੈ, ਉੱਥੇ ਉਹ ਪੁਸਤਕ ਦਾ ਚੰਗੇ ਮਾੜੇ ਪਾਸਿਓਂ ਵੀ ਪੋਸਟ-ਮਾਰਟਮ ਕਰ ਦਿੰਦਾ ਹੈ

ਜਸਬੀਰ ਦੀ ਲਗਨ ਦੇ ਬਲਿਹਾਰੇ ਜਾਣ ਨੂੰ ਦਿਲ ਕਰਦਾ ਹੈ ਜਦੋਂ ਉਹ ਹੱਸ ਕੇ ਕਹਿੰਦਾ ਹੈ, “ਹਮਰਾਜ਼ ਸਾਹਿਬ, ਹਜ਼ਾਰਾਂ ਕਿਤਾਬਾਂ ਦੀ ਕੀ ਗੱਲ ਕਰਦੇ ਹੋ, ਮੈਂ ਤਾਂ ਲੱਖਾਂ ਕਿਤਾਬਾਂ ਪੜ੍ਹ ਚੁੱਕਿਆ ਹਾਂਉਸ ਦੇ ਸਟਾਲ ਉੱਤੇ ਜਦੋਂ ਕੋਈ ਗਾਹਕ ਨਹੀਂ ਹੁੰਦਾ ਤਾਂ ਉਸਦੇ ਹੱਥ ਵਿੱਚ ਪੁਸਤਕ ਹੁੰਦੀ ਹੈਜੋ ਪਾਠਕ ਪੁਸਤਕਾਂ ਨੂੰ ਪਿਆਰ ਕਰਦੇ ਹਨ ਭਾਵੇਂ ਉਹ ਦੇਸ਼ ਵਿੱਚ ਹਨ ਜਾਂ ਵਿਦੇਸ਼ ਵਿੱਚ, ਸਭ ਦੇ ਫੋਨਾਂ ਵਿੱਚ ਉਸ ਦਾ ਨੰਬਰ ਕੈਦ ਹੈ ਜਿੱਥੇ ਉਹ ਦੇਸ਼-ਵਿਦੇਸ਼ ਵਿੱਚੋਂ ਆਨਲਾਈਨ ਮੰਗੀਆਂ ਕਿਤਾਬਾਂ ਦਾ ਅਕਸਰ ਪਾਰਸਲ ਭੇਜਣ ਤੁਰਿਆ ਦਿਖਾਈ ਦਿੰਦਾ ਹੈ, ਉੱਥੇ ਉਹ ਆਪਣੇ ਨੇੜੇ-ਤੇੜੇ ਪਿੰਡਾਂ-ਸ਼ਹਿਰਾਂ ਦੇ ਪਾਠਕਾਂ ਨੂੰ ਘਰ ਬੈਠਿਆਂ ਨੂੰ ਵੀ ਪੁਸਤਕਾਂ ਪੁੱਜਦੀਆਂ ਕਰਨਾ ਆਪਣਾ ਧਰਮ ਸਮਝਦਾ ਹੈਕਿਹੜਾ ਪਬਲਿਸ਼ਰ ਹੈ, ਜਾਂ ਕਿਹੜਾ ਲੇਖਕ ਹੈ, ਜਿਹੜਾ ਬੇਗਮਪੁਰੀ ਦੇ ਨਾਮ ਤੋਂ ਵਾਕਫ਼ ਨਹੀਂਮੇਰਾ ਇੱਕ ਦੋਸਤ ਅਮਰੀਕ ਗਿੱਲ ਫਿਲਮ ਇੰਡਸਟਰੀ ਬੰਬਈ ਵਿੱਚ ਇੱਕ ਸਥਾਪਿਤ ਲੇਖਕ ਹੈਉਸ ਦਾ ਫੋਨ 20-22 ਦਿਨਾਂ ਮਗਰੋਂ ਅਕਸਰ ਆ ਜਾਂਦਾ ਹੈਉਸ ਦਾ ਜਦੋਂ ਵੀ ਫੋਨ ਆਉਂਦਾ ਹੈ ਉਹ ਜਸਵੀਰ ਬੇਗਮਪੁਰੀ ਬਾਰੇ ਜ਼ਰੂਰ ਗੱਲ ਕਰਦਾ ਹੈਫਿਰ ਮੈਂ ਮਹਿਸੂਸ ਕਰਦਾ ਹਾਂ ਕਿ ਜਸਬੀਰ ਦੇ ਪੁਸਤਕ ਮੋਹ ਦੀਆਂ ਗੱਲਾਂ ਫਿਲਮ ਇੰਡਸਟਰੀ ਤਕ ਵੀ ਪ੍ਰਚਲਿਤ ਹਨ

ਪੁਸਤਕਾਂ ਨਾਲ ਜਸਬੀਰ ਦਾ ਇਸ਼ਕ ਇੱਥੋਂ ਤਕ ਹੋ ਗਿਆ ਹੈ ਕਿ ਉਹ ਘਰ ਵਿੱਚ ਇਕੱਲਾ ਬੈਠਾ ਕਿਤਾਬਾਂ ਨਾਲ ਗੱਲਾਂ ਕਰਦਾ ਰਹਿੰਦਾ ਹੈਕਿਸੇ ਪੁਸਤਕ ਨੂੰ ਕਹਿੰਦਾ ਹੈ, “ਲੈ ਤੈਨੂੰ ਬੜਾ ਗੂੜ੍ਹਾ ਲਾਲ ਰੰਗ ਚੜ੍ਹਾ ਦਿੱਤਾ ਏ” ਕਿਸੇ ਨੂੰ ਕਹਿੰਦਾ ਹੈ, “ਵਾਹ ਨੀ ਤੇਰਾ ਆਰਟ ਵਰਕ ਕਮਾਲ ਦਾ ਕੀਤਾ ਏ” ਕਿਸੇ ਨੂੰ ਆਖਦਾ ਹੈ, “ਲੈ ਤੈਨੂੰ ਕਿੱਡੀ ਮੋਟੀ ਬਣਾ ਦਿੱਤਾ” ਬੱਸ ਗੱਲ ਕੀ ਕਿ ਬੱਚਿਆਂ ਵਾਂਗ, ਆਪਣੇ ਪਿਆਰੇ ਦੋਸਤਾਂ ਵਾਂਗ ਉਹ ਕਿਤਾਬਾਂ ਨਾਲ ਰਿਸ਼ਤਾ ਨਿਭਾਉਂਦਾ ਪ੍ਰਤੀਤ ਹੁੰਦਾ ਹੈ ਇਹੋ ਕਾਰਨ ਹੈ ਕਿ ਜਦੋਂ ਉਸਨੇ ਪੁਸਤਕਾਂ ਦਾ ਪਹਿਲਾਂ-ਪਹਿਲਾਂ ਕੰਮ ਸ਼ੁਰੂ ਕੀਤਾ ਤਾਂ ਪੁਸਤਕਾਂ ਪ੍ਰਤੀ ਦੀਵਾਨਗੀ ਜਨੂੰਨ ਦੀ ਇਸ ਹੱਦ ਤਕ ਪਹੁੰਚ ਗਈ ਸੀ ਕਿ ਘਰਦੇ ਕਹਿਣ ਲੱਗੇ ਕਿ ਇਸ ਨੂੰ ਬਾਹਰੀ ਕਸਰ ਹੋ ਗਈ ਹੈਬਾਪੂ ਨੇ ਕਹਿਣਾ ਕਿ ਇਸ ਮੁੰਡੇ ਨੂੰ ਕਿਸੇ ਡਾਕਟਰ ਨੂੰ ਦਿਖਾਉਣਾ ਪੈਣਾ ਹੈਜਸਬੀਰ ਅੱਗੋਂ ਕੋਈ ਪੁਸਤਕ ਚੁੱਕ ਕੇ ਵਿੱਚੋਂ ਕੋਈ ਕਵਿਤਾ ਪੜ੍ਹ ਕੇ ਸੁਣਾਉਣ ਲੱਗ ਪੈਂਦਾ, ਜਾਂ ਕਿਸੇ ਪੁਸਤਕ ਵਿੱਚੋਂ ਕਹਾਣੀ ਦਾ ਪੈਰਾ ਸੁਣਾ ਕੇ ਕਹਿੰਦਾ, “ਭਾਪਾ ਜੀ, ਦੇਖੋ ਕਿਆ ਟੋਟਕਾ ਮਾਰਿਆ ਏ

ਬਾਪੂ ਜੀ ਹੋਰੀਂ ਡੈਂਬਰਿਆਂ ਵਾਂਗ ਦੇਖਦੇ ਰਹਿਣਾਜਸਬੀਰ ਦੱਸਦਾ ਹੁੰਦਾ ਏ ਕਿ ਉਸ ਦਾ ਬਾਪੂ ਬਹੁਤ ਸ਼ਰਾਬ ਪੀਂਦਾ ਸੀਪਰ ਜਸਬੀਰ ਨੇ ਉਸ ਨੂੰ ਕਿਤਾਬਾਂ ਦੀ ਐਸੀ ਚੇਟਕ ਲਾਈ ਕਿ ਉਹ ਵੀ ਮੇਲਿਆਂ ਮੁਸਾਹਵਿਆਂ ਵਿੱਚ ਕਿੱਸੇ, ਜੰਤਰੀਆਂ, ਲੋਕ ਗਥਾਵਾਂ, ਚੁਟਕਲਿਆਂ ਆਦਿ ਦੀਆਂ ਕਿਤਾਬਾਂ ਵੇਚਣ ਲੱਗਾਕਮਾਲ ਉਦੋਂ ਹੋਈ ਜਦੋਂ ਕਿਤਾਬਾਂ ਵੇਚਣ ਦੇ ਚਸਕੇ ਨੇ ਉਸ ਦੇ ਸ਼ਰਾਬ ਪੀਣ ਵਾਲੇ ਭੁਸ ਨੂੰ ਹਰਾ ਦਿੱਤਾ ਅਤੇ ਉਹ ਸਦਾ ਲਈ ਸ਼ਰਾਬ ਪੀਣ ਤੋਂ ਤੋਬਾ ਕਰ ਗਿਆਜਸਬੀਰ ਆਪਣੀ ਜੀਵਨ ਸਾਥਣ ਨੀਲਮ ਦੀ ਬਹੁਤ ਵਡਿਆਈ ਕਰਦਾ ਹੈਉਹ ਅਕਸਰ ਆਖਦਾ ਹੁੰਦਾ ਹੈ ਕਿ ਦੁੱਖ ਭਰੇ ਮਾੜੇ ਵੇਲਿਆਂ ਵਿੱਚ ਉਸ ਦੀ ਸਾਥਣ ਨੇ ਉਸ ਨੂੰ ਬਹੁਤ ਧਰਵਾਸੇ ਦਿੱਤੇਕਦੀ ਡੋਲਣ ਨਹੀਂ ਦਿੱਤਾਜਸਬੀਰ ਬੇਗਮਪੁਰੀ ਦੇ ਘਰ ਵਿੱਚ ਉਸ ਦੀਆਂ ਦੋ ਬੇਟੀਆਂ ਅਤੇ ਇੱਕ ਬੇਟਾ ਹੈ

ਬਾਕੀ ਕੰਮਾਂ ਵਾਂਗ ਹੁਣ ਜਸਬੀਰ ਨੇ ਚੌਂਕੀਦਾਰੇ ਤੋਂ ਵੀ ਸੇਵਾ ਮੁਕਤੀ ਲੈ ਲਈ ਹੈ ਹੁਣ ਉਹ ਨਿਰੋਲ ਪੁਸਤਕ ਦਾ ਵਣਜਾਰਾ ਉਸ ਦੀ ਮਿਹਨਤ ਦਾ ਇਸ ਤੋਂ ਭਲੀ-ਭਾਂਤ ਪਤਾ ਲੱਗ ਜਾਂਦਾ ਹੈ ਕਿ ਉਹ ਇੱਕ ਸਕੂਟਰ ਦੇ ਉੱਤੇ ਪੁਸਤਕਾਂ ਦੇ ਬੰਡਲ ਲੱਦ ਕੇ ਅੰਮ੍ਰਿਤਸਰ, ਪਟਿਆਲੇ, ਦਸੂਹੇ, ਚੰਡੀਗੜ੍ਹ ਹੀ ਨਹੀਂ ਸਗੋਂ ਹਰਿਆਣੇ ਅਤੇ ਰਾਜਸਥਾਨ ਸੂਬਿਆਂ ਵਿੱਚ ਜਾ ਵੜਦਾ ਹੈਮੈਂ ਉਸ ਨੂੰ ਅਕਸਰ ਪ੍ਰਕਾਸ਼ਕਾਂ, ਲੇਖਕਾਂ ਅਤੇ ਪਾਠਕਾਂ ਦਾ ਸਾਹਿਤਕ ਵਿਚੋਲਾ ਕਹਿੰਦਾ ਹੁੰਦਾ ਹਾਂਲੇਖਕ ਦੀ ਕ੍ਰਿਤ ਅਤੇ ਪ੍ਰਕਾਸ਼ਕ ਦੀ ਛਪਵਾਈ ਉਦੋਂ ਤਕ ਸਾਰਥਿਕ ਨਹੀਂ ਹੈ ਜਦੋਂ ਤਕ ਉਨ੍ਹਾਂ ਵੱਲੋਂ ਤਿਆਰ ਕੀਤੀ ਪੁਸਤਕ ਪਾਠਕਾਂ ਦੇ ਹੱਥਾਂ ਤਕ ਨਾ ਪਹੁੰਚ ਜਾਵੇਇਸ ਲਈ ਜਸਬੀਰ ਬੇਗਮਪੁਰੀ ਵਰਗੇ ਹਜ਼ਾਰਾਂ ਪੁਸਤਕ ਵਿਕਰੇਤਾ ਪੁਸਤਕਾਂ ਜਨ-ਸਧਾਰਨ ਲੋਕਾਂ ਤਕ ਪੁੱਜਦਾ ਕਰਨ ਲਈ ਸਲਾਹੁਣ ਯੋਗ ਭੂਮਿਕਾ ਨਿਭਾਉਂਦੇ ਹਨਭਾਵੇਂ ਜਸਬੀਰ ਬੇਗਮਪੁਰੀ ਨੂੰ ਬਹੁਤ ਸਾਰੀਆਂ ਸਾਹਿਤ ਸਭਾਵਾਂ ਨੇ ਮਾਣ-ਸਨਮਾਨ ਦਿੱਤੇ ਹਨ ਪ੍ਰੰਤੂ ਵੱਡੀਆਂ ਸੰਸਥਾਵਾਂ ਜਿਵੇਂ ਕਿ ਭਾਸ਼ਾ ਵਿਭਾਗ ਅਤੇ ਸਾਹਿਤਕ ਅਕਾਦਮੀਆਂ ਨੂੰ ਵੀ ਇਹੋ ਜਿਹੇ ਸਿਰੜੀ ਇਨਸਾਨ ਨੂੰ ਸਨਮਾਨਿਤ ਕਰਨਾ ਚਾਹੀਦਾ ਹੈਕੁਦਰਤ ਪੁਸਤਕਾਂ ਦੇ ਇਸ ਆਸ਼ਕ ਨੂੰ ਤੰਦਰੁਸਤੀ ਦੀ ਨਿਆਮਤ ਬਖਸ਼ੇ ਤਾਂ ਕਿ ਉਹ ਚੰਗੇ ਅਤੇ ਉੱਚ ਪੱਧਰ ਦੇ ਸਾਹਿਤ ਨੂੰ ਆਮ ਲੋਕਾਂ ਤਕ ਪੁੱਜਦਾ ਕਰਦਾ ਰਹੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3579)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਅਮਰੀਕ ਹਮਰਾਜ਼

ਅਮਰੀਕ ਹਮਰਾਜ਼

Bagwai, Hoshiarpur, Punajb, India.
Tel: (91 - 94173 - 41848)
Email: (
hamraz2818@yahoo.com)