AmrikHamraz7ਲੇਖਕ ਆਪਣੀਆਂ ਸਮੂਹ ਰਚਨਾਵਾਂ ਵਿੱਚ ਪੰਡਤਾਊ ਨੀਤੀ ਨੂੰ ਤਿਲਾਂਜਲੀ ਦਿੰਦਾ ਹੋਇਆ ਸਰਲ ਅਤੇ ...AvtarSSandhu8
(25 ਅਪਰੈਲ 2022)
ਮਹਿਮਾਨ: 306.

 

ਲੇਖਕ ਚੌਗਿਰਦੇ ਵਿੱਚ ਫੈਲੇ ਵਿਸ਼ਾਲ ਸੰਸਾਰ ਵਿੱਚੋਂ ਗਰੀਬੀ ਅਮੀਰੀ, ਦੁੱਖ-ਸੁਖ, ਹਾਸੇ-ਹੰਝੂ, ਉਤਰਾ-ਚੜਾਅ, ਪੀੜਾ, ਪਿਆਰ ਨਫ਼ਰਤ, ਸਹਿਣਸ਼ੀਲਤਾ, ਫਰੇਬ, ਵਫ਼ਾਦਾਰੀ, ਸੜੇਵਾਂ, ਅਕੇਵਾਂ, ਥਕੇਵਾਂ, ਮਿਹਨਤ ਅਤੇ ਭਾਈਚਾਰਾ ਆਦਿ ਅਨੇਕਾਂ ਹੀ ਤਰ੍ਹਾਂ ਦੇ ਰੂਪਾਂ ਦਾ ਸਾਜ਼ੋ ਸਮਾਨ ਇਕੱਠਾ ਕਰ ਕੇ ਇੱਕ ਭਾਵ ਭਰਿਆ ਰਚਨਾ ਸੰਸਾਰ ਸਿਰਜਦਾ ਹੋਇਆ ਇੱਕ ਵਿਸ਼ਾਲ ਸਾਹਿਤਕ ਇਮਾਰਤ ਦਾ ਨਿਰਮਾਣ ਕਰਦਾ ਹੈ ਜਿਸ ਵਿੱਚ ਪ੍ਰਵੇਸ਼ ਕਰ ਕੇ ਪਾਠਕ ਦੇ ਅੰਦਰਲੇ ਸਵਾਲਾਂ ਜਵਾਬਾਂ ਦਾ ਤਾਣਾਬਾਣਾ ਸੁਲਝਦਾ ਹੈ ਅਤੇ ਉਸ ਨੂੰ ਮਾਨਸਿਕ ਸਕੂਨ ਦੀ ਪ੍ਰਾਪਤੀ ਹੁੰਦੀ ਹੈ। ਪਾਠਕ ਦੇ ਮਨ ਦੀ ਥਾਹ ਪਾ ਕੇ ਤਸੱਲੀ ਦੇ ਅੰਜਾਮ ਤਕ ਪੁੱਜਦਾ ਕਰਨਾ ਹੀ ਲੇਖਕ ਦਾ ਸਾਰਥਿਕ ਮਨੋਰਥ ਅਤੇ ਸਾਹਿਤਕ ਧਰਮ ਹੈਜਦੋਂ ਮੈਂ ਅਵਤਾਰ ਸਿੰਘ ਸੰਧੂ ਦੀਆਂ ਰਚਨਾਵਾਂ ਦੇ ਵਿਸ਼ਿਆਂ ਨਾਲ ਦੋ ਚਾਰ ਹੁੰਦਾ ਹਾਂ ਤਾਂ ਮੈਂਨੂੰ ਲੇਖਕ ਆਪਣੇ ਸਾਹਿਤਕ ਧਰਮ ਨੂੰ ਸਹਿਜੇ ਹੀ ਪਰਪਕੱਤਾ ਨਾਲ ਨਿਭਾਉਂਦਾ ਮਹਿਸੂਸ ਹੁੰਦਾ ਹੈਅਵਤਾਰ ਸਿੰਘ ਸੰਧੂ ਪਿਛਲੇ ਚਾਰ ਦਹਾਕਿਆਂ ਤੋਂ ਸਾਹਿਤ ਸਿਰਜਣਾ ਦੇ ਕਾਰਜ ਨਾਲ ਮਿਹਨਤ ਨਾਲ ਜੁਟਿਆ ਹਸਤਾਖਰ ਹੈਸਾਹਿਤ ਦੇ ਖੇਤਰ ਵਿੱਚ ਭਾਵੇਂ ਉਸ ਨੇ ਵੱਖੋ ਵੱਖਰੇ ਰੂਪਾਂ ਨਾਲ ਹਾਜ਼ਰੀ ਲਵਾਈ ਹੈ ਪ੍ਰੰਤੂ ਬਾਲ ਸਾਹਿਤ ਵਿੱਚ ਉਸਦਾ ਜੋ ਸਥਾਨ ਨਿਸ਼ਚਿਤ ਹੁੰਦਾ ਹੈ. ਉਸ ਬਾਰੇ ਸਾਰੇ ਸਾਹਿਤਕ ਪ੍ਰੇਮੀ ਭਲੀ-ਭਾਂਤ ਜਾਣਦੇ ਹਨ

ਪਿਛਲੇ ਦਿਨੀਂ ਜਦੋਂ ਅਵਤਾਰ ਸਿੰਘ ਸੰਧੂ ਭੂਟਾਨ ਦੀ ਯਾਤਰਾ ’ਤੇ ਗਿਆ ਤਾਂ ਉਸਨੇ ਆਪਣਾ ਸਫ਼ਰਨਾਮਾ “ਹੁਸਨ ਪਹਾੜਾਂ ਦਾ” ਲਿਖਿਆਇਹ ਦਸਤਾਵੇਜ਼ ਐਨੀ ਸਹਿਜਤਾ ਅਤੇ ਕਲਾਤਮਿਕ ਢੰਗ ਨਾਲ ਲਿਖਿਆ ਹੈ ਕਿ ਪੜ੍ਹਨ ਵਾਲੇ ਦੀਆਂ ਅੱਖਾਂ ਅੱਗੇ ਭੂਟਾਨ ਦਾ ਦ੍ਰਿਸ਼ ਸਾਕਾਰ ਹੁੰਦਾ ਮਹਿਸੂਸ ਹੁੰਦਾ ਹੈਲੇਖਕ ਕਦਮ ਦਰ ਕਦਮ ਹਰ ਪਲ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਕਲਮਬੱਧ ਕਰਦਾ ਜਾਂਦਾ ਹੈਬਹੱਤਰ ਪੰਨਿਆਂ ਦੇ ਇਸ ਦਸਤਾਵੇਜ਼ ਵਿੱਚ ਨਿੱਕੀ ਤੋਂ ਨਿੱਕੀ ਜਾਣਕਾਰੀ ਦਰਜ ਕੀਤੀ ਗਈ ਹੈਇਸ ਨੂੰ ਸਫ਼ਰਨਾਮੇ ਦੀ ਥਾਂ ਜੇਕਰ ਭੂਟਾਨ ਦੀ ਮੁਢਲੀ ਜਾਣਕਾਰੀ ਦਾ ਸ਼ਬਦ-ਕੋਸ਼ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗਾਲੇਖਕ ਦੀ ਲਿਖਣ-ਕਲਾ ਦੇ ਸਦਕੇ ਜਾਣ ਨੂੰ ਉਦੋਂ ਦਿਲ ਕਰਦਾ ਹੈ ਜਦੋਂ ਉਹ ਉੱਥੋਂ ਦੇ ਵਸਨੀਕਾਂ ਦੇ ਮਨੋਭਾਵਾਂ ਤੋਂ ਲੈ ਕੇ ਸੜਕਾਂ, ਦਰਖਤਾਂ, ਘਰਾਂ ਦੀਆਂ ਕੰਧਾਂ, ਚਾਹ ਪੀਣ ਵਾਲੀਆਂ ਹੱਟੀਆਂ ਅਤੇ ਸੌਣ ਵਾਲੇ ਮੰਜਿਆਂ ਤਕ ਦਾ ਵੀ ਬਰੀਕੀ ਨਾਲ ਜ਼ਿਕਰ ਕਰਦਾ ਜਾਂਦਾ ਹੈਜਿਸ ਸ਼ਹਿਰ, ਕਸਬੇ, ਪਿੰਡ ਵਿੱਚ ਲੇਖਕ ਜਾਂਦਾ ਹੈ ਉੱਥੋਂ ਦੇ ਖੇਤਰਫਲ, ਵਸੋਂ, ਆਮਦਨ ਦੇ ਸਾਧਨ, ਸੱਭਿਆਚਾਰ ਅਤੇ ਬੋਲੀ ਬਾਰੇ ਪਾਠਕਾਂ ਨੂੰ ਜ਼ਰੂਰ ਦੱਸਦਾ ਹੈ, ਜੋ ਕਿ ਲੇਖਕ ਦੇ ਲਿਖਣ-ਹੁਨਰ ਦਾ ਇੱਕ ਤਰੀਫ ਯੁਗਤ ਪਹਿਲੂ ਹੈ

ਅਵਤਾਰ ਸਿੰਘ ਸੰਧੂ ਦਾ ਜਨਮ 10 ਅਗਸਤ 1951 ਨੂੰ ਪਿਤਾ ਸ਼ਿਵ ਸਿੰਘ ਸੰਧੂ ਅਤੇ ਮਾਤਾ ਸ੍ਰੀਮਤੀ ਹਰਬੰਸ ਕੌਰ ਦੇ ਘਰ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆਪਿੰਡੋਂ ਪ੍ਰਾਇਮਰੀ ਸਕੂਲ ਕਰਕੇ ਪੰਜਾਬੀ ਯੂਨੀਵਰਸਿਟੀ ਤੋਂ ਮੈਟ੍ਰਿਕ ਪਾਸ ਕੀਤੀਪਿਤਾ ਜੀ ਮੱਧ ਪ੍ਰਦੇਸ਼ ਵਿੱਚ ਠੇਕੇਦਾਰੀ ਅਤੇ ਆੜ੍ਹਤ ਦਾ ਕੰਮ ਕਰਦੇ ਸਨਇਸੇ ਲਈ ਅਵਤਾਰ ਸਿੰਘ ਨੂੰ ਵੀ ਮੱਧ ਪ੍ਰਦੇਸ਼ ਸੂਬੇ ਵਿੱਚ ਪੰਜ ਸਾਲ ਸ਼ਰਾਬ ਦੀ ਠੇਕੇਦਾਰੀ ਅਤੇ ਮੰਡੀ ਵਿੱਚ ਆੜ੍ਹਤ ਕਰਨੀ ਪਈ ਕੰਮਕਾਰ ਵਿੱਚ ਬਹੁਤੀ ਦਿਲਚਸਪੀ ਨਾ ਹੋਣ ਕਰਕੇ ਵਾਪਸ ਪੰਜਾਬ ਆ ਕੇ ਗਿਆਨੀ ਕੀਤੀ ਅਤੇ ਬਤੌਰ ਪੰਜਾਬੀ ਅਧਿਆਪਕ ਵਜੋਂ ਸੇਵਾਕਾਲ ਸ਼ੁਰੂ ਹੋਇਆ1970 ਤੋਂ ਹੀ ਅਵਤਾਰ ਸਿੰਘ ਸੰਧੂ ਦੇ ਲੇਖ, ਕਹਾਣੀਆਂ ਅਤੇ ਕਵਿਤਾਵਾਂ ਅਖਬਾਰਾਂ ਅਤੇ ਵੱਖ-ਵੱਖ ਰਸਾਲਿਆਂ ਵਿੱਚ ਛਪਣੇ ਸ਼ੁਰੂ ਹੋ ਗਏ ਸਨ

ਕਵਿਤਾ ਪਾਠ ਦਾ ਆਰੰਭ ਆਲ ਇੰਡੀਆ ਰੇਡੀਓ ਜਲੰਧਰ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਹੋਇਆਅਵਤਾਰ ਸਿੰਘ ਸੰਧੂ ਦੱਸਦਾ ਹੁੰਦਾ ਹੈ ਕਿ ਛੋਟੇ ਬੱਚਿਆਂ ਨਾਲ ਉਸ ਨੂੰ ਮੁੱਢ ਤੋਂ ਹੀ ਬਹੁਤ ਪਿਆਰ ਸੀ ਅਤੇ ਨਿੱਕੇ ਬਾਲਾਂ ਦੀਆਂ ਹਰਕਤਾਂ ਉਸ ਨੂੰ ਨਵੇਕਲੇ ਢੰਗ ਨਾਲ ਆਪਣੇ ਵੱਲ ਅਕਰਸ਼ਿਤ ਕਰਦੀਆਂ ਸਨਸ਼ਾਇਦ ਇਹੀ ਕਾਰਨ ਹੈ ਕਿ 1985 ਵਿੱਚ ਬਾਲ ਸਾਹਿਤ ਦੀ ਐਸੀ ਚਿਣਗ ਸੁਲਗੀ ਕਿ ਦਿਲੋਂ-ਦਿਮਾਗ ਵਿੱਚ ਹੁਣ ਤਕ ਮਿਸਾਲ ਵਾਂਗ ਬਲ ਰਹੀ ਹੈ ਅਤੇ ਬਾਲ ਸਾਹਿਤ ਵਿੱਚ ਬੱਚਿਆਂ ਸਬੰਧੀ ਰੌਸ਼ਨ ਵਿਸ਼ਿਆਂ ਨੂੰ ਉਜਾਗਰ ਕਰਦੀ ਹੋਈ ਮਨੋਰੰਜਨ ਅਤੇ ਸਿੱਖਿਆ ਦੀ ਵਚਨਬੱਧਤਾ ਨਾਲ ਕਾਰਜ ਸਾਧ ਰਹੀ ਹੈ

ਅਵਤਾਰ ਸਿੰਘ ਸੰਧੂ ਦੀਆਂ ਹੁਣ ਤਕ ਵੱਖੋ-ਵੱਖ ਵਿਧਾਵਾਂ ਅਤੇ ਸਾਹਿਤਕ ਰੂਪਾਂ ਵਿੱਚ 58 ਬਾਲ ਸਾਹਿਤ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨਅੱਧੀਆਂ ਤੋਂ ਵੀ ਵੱਧ ਕਿਤਾਬਾਂ ਦੇ ਕਈ ਕਈ ਅਡੀਸ਼ਨ ਛਪ ਚੁੱਕੇ ਹਨਕਹਾਣੀ, ਨਾਟਕ, ਲੇਖਕ, ਕਵਿਤਾ-ਗੀਤ ਜਾਂ ਨਾਵਲ ਵਿਧਾ ਵਿੱਚ ਲਿਖੀ ਕੋਈ ਵੀ ਪੁਸਤਕ ਹੋਵੇ, ਬੱਚਿਆਂ ਨੇ ਹਰ ਪੁਸਤਕ ਨੂੰ ਦਿਲੋਂ ਪਿਆਰ ਦਿੱਤਾਬਾਲ ਸਾਹਿਤ ਵਿੱਚ ਉਸ ਦੀ ਲੇਖਣੀ ਦੀ ਪਰਪੱਕਤਾ ਅਤੇ ਅਸਰਦਾਰ ਹੋਣ ਦੀ ਮੋਹਰ ਇਸ ਗੱਲ ਤੋਂ ਵੀ ਲਗਦੀ ਹੈ ਕਿ ਲੇਖਕ ਦੀਆਂ ਕਈ ਰਚਨਾਵਾਂ ਸਕੂਲਾਂ ਨੇ ਆਪਣੇ ਸਲੇਬਸ ਦਾ ਹਿੱਸਾ ਵੀ ਬਣਾਈਆਂ ਹਨਸਾਡੇ ਦੇਸ਼ ਦੇ ਪੂਜਣਯੋਗ ਸ਼ਹੀਦਾਂ ਦੀਆਂ ਜੀਵਨੀਆਂ ਅਤੇ ਲੇਖਕ ਨੇ ਸਵੈ ਜੀਵਨੀ ਵੀ ਬੱਚਿਆਂ ਦੇ ਪੱਧਰ ’ਤੇ ਲਿਖੀਆਂਬਾਲ ਸਾਹਿਤ ਵਿੱਚ ਕਾਮਯਾਬ ਪੁਲਾਂਘਾਂ ਪੁੱਟਣ ਕਰਕੇ ਅਵਤਾਰ ਸਿੰਘ ਸੰਧੂ ਨੂੰ ਭਾਸ਼ਾ ਵਿਭਾਗ ਅਤੇ ਸਾਹਿਤ ਅਕਾਦਮੀ ਦੇ ਨਾਲ ਨਾਲ ਹੋਰ ਵੀ ਦਰਜਨਾਂ ਐਵਾਰਡ ਮਿਲ ਚੁੱਕੇ ਹਨਅਵਤਾਰ ਸਿੰਘ ਸੰਧੂ ਨੇ ਸਾਖਰਤਾ ਮੁਹਿੰਮ ਵਿੱਚ ਮਿਸਾਲੀ ਕਾਰਜ ਨੇਪਰੇ ਚੜ੍ਹਾਇਆ, ਜਿਸਦੀ ਬਦੌਲਤ ਡੀ ਸੀ ਹੁਸ਼ਿਆਰਪੁਰ ਨੇ ਪੰਜਾਬ ਪੱਧਰ ਦੇ ਸਨਮਾਨ ਨਾਲ ਨਿਵਾਜਿਆਉਸ ਸਮੇਂ ਦੇ ਮਾਨਯੋਗ ਰਾਜਪਾਲ ਜੀ ਨੇ ਵਧੀਆ ਕੁਆਰਡੀਨੇਟਰ ਦਾ ਸਨਮਾਨ ਵੀ ਲੇਖਕ ਦੀ ਝੋਲੀ ਵਿੱਚ ਪਾਇਆਜਿੱਥੇ ਰਸਾਲਿਆਂ ਸਮੇਤ ਵੱਖੋ-ਵੱਖ ਅਖਬਾਰਾਂ ਦੇ ਕਾਲਮਾਂ ਨੂੰ ਅਵਤਾਰ ਸਿੰਘ ਸੰਧੂ ਦੀ ਕਲਮ ਵਿੱਚੋਂ ਉਤਪਨ ਹੋਈ ਸ਼ਾਹਕਾਰ ਰਚਨਾ ਦੀ ਉਡੀਕ ਰਹਿੰਦੀ ਹੈ, ਉੱਥੇ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਦੇ ਰਿਵਿਊ ਵੀ ਅਖ਼ਬਾਰਾਂ ਦੇ ਸ਼ਿੰਗਾਰ ਬਣਦੇ ਹਨ

2013 ਵਿੱਚ ਲੇਖਕ ਨੇ ਪ੍ਰੌੜ੍ਹ ਉਮਰ ਦੇ ਪਾਠਕਾਂ ਲਈ ਦੀ “ਪੀੜਾਂ ਦੀ ਪੈੜ” ਨਾਮ ਦਾ ਕਾਵਿ-ਸੰਗ੍ਰਹਿ ਪੰਜਾਬੀ ਬੋਲੀ ਦੀ ਝੋਲੀ ਪਾਇਆਇਸ ਪੁਸਤਕ ਦੀ ਰਿਕਾਰਡ ਤੋੜ ਵਿਕਰੀ ਦਾ ਇੱਥੋਂ ਪਤਾ ਲੱਗਦਾ ਹੈ ਕਿ ਅੱਠ ਸਾਲਾਂ ਵਿੱਚ ਇਸਦੇ ਦਸ ਐਡੀਸ਼ਨ ਛਪ ਚੁੱਕੇ ਹਨਇਸ ਵਿੱਚ ਦਰਜ ਕਵਿਤਾ, ਗੀਤ, ਗਜ਼ਲਾਂ ਵਿੱਚ ਭਿੰਨ-ਭਿੰਨ ਵਿਸ਼ੇ ਸੰਜੋਏ ਹੋਏ ਹਨਇਸ ਪੁਸਤਕ ਦੀਆਂ ਰਚਨਾਵਾਂ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਅਵਤਾਰ ਸਿੰਘ ਸੰਧੂ ਇਸ ਗੱਲੋਂ ਚਿੰਤਤ ਹੈ ਕਿ ਮਨੁੱਖ ਦੀ ਅਸੀਮਤ ਮਾਨਸਿਕ ਇੱਛਾ ਅਤੇ ਤ੍ਰਿਸ਼ਨਾਂ ਨੇ ਆਪਸੀ ਦਿਲਾਂ ਤੋਂ ਦਿਲਾਂ ਤਕ ਦੀ ਰਾਹ ਨੂੰ ਤਕਰੀਬਨ ਬੰਦ ਹੀ ਕਰ ਦਿੱਤਾ ਹੈ ਇਨ੍ਹਾਂ ਕਾਰਨਾਂ ਕਰਕੇ ਮਨੁੱਖੀ ਰਿਸ਼ਤੇ ਅਰਥ ਵਿਹੂਣੇ ਹੋ ਗਏ ਹਨਮੋਹ ਭੰਗ ਮਾਨਸਿਕਤਾ ਵਾਲੇ ਬੰਦੇ ਦੀ ਬਿਰਤੀ ਨੇ ਮਨੁੱਖ ਨੂੰ ਆਪ ਹੁਦਰੀ ਕਰਨ ਦਾ ਧਾਰਨੀ ਬਣਾ ਦਿੱਤਾ ਹੈਰਾਤੋ-ਰਾਤ ਅਮੀਰ ਬਣਨ ਦੀ ਭਾਵਨਾ, ਭ੍ਰਿਸ਼ਟ ਰਾਜਨੀਤੀ ਅਤਟ ਧਰਮ ਦੇ ਸਿਆਸੀਕਰਨ ਨੇ ਚੁਫੇਰੇ ਉਥਲ ਪੁਥਲ ਮਚਾਈ ਪਈ ਹੈਅਵਤਾਰ ਸਿੰਘ ਸੰਧੂ ਆਪਣੀਆਂ ਕਵਿਤਾਵਾਂ, ਗੀਤਾਂ ਰਾਹੀਂ ਅਜੋਕੇ ਮਨੁੱਖ ਦੀ ਜ਼ਿੰਦਗੀ ਦੇ ਵਿਖੜੇ ਪੈਂਡਿਆਂ ਦੇ ਖੇਰੂੰ-ਖੇਰੂੰ ਹੋਈ ਮਾਨਸਿਕ ਇਕਾਗਰਤਾ ਦੇ ਕਾਰਨਾਂ ਦੀ ਤਲਾਸ਼ ਕਰਦਾ ਹੋਇਆ ਬਹੁਤ ਸਾਰੇ ਮੀਲ-ਪੱਥਰਾਂ ਨੂੰ ਪਾਰ ਕਰਦਾ ਹੋਇਆ ਦਿਖਾਈ ਦਿੰਦਾ ਹੈ

ਗ਼ਮਾਂ ਵਿੱਚ ਆਥਣ ਤੇ ਸਰਘੀ ਉਦਾਸ ਹੈ,
ਸਾੜਦੀ ਦੁਪਹਿਰ ਭਾਵੇਂ ਸਾਡੇ ਲਈ ਖਾਸ ਹੈ

ਦਿਨ ਰਾਤ ਜਿੰਦ ਸਾਡੀ ਹੁੰਦੀ ਫੀਤਾ ਫੀਤਾ ਹੈ,
ਸਾਡੇ ਨਾਲ ਰੱਬ ਨੇ ਵੀ ਧੋਖਾ ਬੜਾ ਕੀਤਾ ਹੈ

ਲੇਖਕ ਆਪਣੀਆਂ ਸਮੂਹ ਰਚਨਾਵਾਂ ਵਿੱਚ ਪੰਡਤਾਊ ਨੀਤੀ ਨੂੰ ਤਿਲਾਂਜਲੀ ਦਿੰਦਾ ਹੋਇਆ ਸਰਲ ਅਤੇ ਸਾਦੀ ਭਾਸ਼ਾ ਵਾਲੀ ਵਿਧੀ ਦਾ ਪ੍ਰਯੋਗ ਕਰਦਾ ਹੈਆਮ ਪਾਠਕ ਨੂੰ ਆਪਣੀਆਂ ਕਵਿਤਾਵਾਂ ਵਿਚਲੇ ਵਿਚਾਰਾਂ ਅਤੇ ਵਿਸ਼ਿਆਂ ਨਾਲ ਜੋੜਨ ਲਈ ਇਹ ਸ਼ੈਲੀ ਅਤਿਅੰਤ ਪ੍ਰਭਾਵਸ਼ਾਲੀ ਹੋ ਨਿੱਬੜਦੀ ਹੈ ਕਿ ਅਜੋਕੇ ਵਕਤ ਦੇ ਆਮ ਪੇਂਡੂ ਬੰਦੇ ’ਤੇ ਪੈਂਦੀ ਮਾਰ ਦੇ ਝੋਰੇ ਵਿੱਚ ਗ੍ਰਸਤ ਹੋਇਆ ਦਿਖਾਈ ਵੀ ਦਿੰਦਾ ਹੈ

ਮੇਰੇ ਪਿੰਡ ਆਉਂਦਾ ਹਰ ਇੱਕ ਚਿਹਰਾ ਸ਼ੱਕੀ ਜਾਪੇ,
ਬੁੱਕਲਾਂ ਦੇ ਵਿੱਚ ਲਾਲ ਲੁਕਾਂਦੇ ਸਹਿਮੇ ਫਿਰਦੇ ਮਾਪੇ

ਡਰਦੇ ਮਾਲੀ ਆਪੇ ਚੁਣਦੇ ਫੁੱਲਾਂ ਲਈ ਸਜ਼ਾਵਾਂ,
ਹਾਸੇ ਖੁਸ਼ੀਆਂ ਭੁੱਲ ਗਏ ਸਾਡੇ ਪਿੰਡਾਂ ਦਾ ਸਿਰਨਾਵਾਂ

ਅਵਤਾਰ ਸਿੰਘ ਸੰਧੂ ਦੇ ਗੀਤ ਦਰਜਨਾਂ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਵੀ ਹੋਏਦੂਰਦਰਸ਼ਨ ਦੇ ਕਈ ਪ੍ਰੋਗਰਾਮਾਂ ਲਈ ਟਾਈਟਲ ਗੀਤ ਵੀ ਲਿਖੇਭਾਰਤ ਗਿਆਨ-ਵਿਗਿਆਨ ਸੰਮਤੀ ਵਿੱਚ ਡਾ. ਪਿਆਰੇ ਲਾਲ ਗਰਗ ਦੀ ਰਹਿਨੁਮਾਈ ਅਧੀਨ ਅਨੇਕਾਂ ਸਾਖਰਤਾ ਗੀਤ ਅਤੇ ਨੁਕੜ ਨਾਟਕ ਲਿਖੇ ਅਤੇ ਖੇਡੇਕਾਵਿ ਮਹਿਫ਼ਲਾਂ ਅਤੇ ਸਾਹਿਤ ਸਭਾਵਾਂ ਦੇ ਮੰਚ ਉੱਤੇ ਤਰੰਨੁਮ ਵਿੱਚ ਪੇਸ਼ਕਾਰੀ ਲਾ ਜਵਾਬ ਹੁੰਦੀ ਹੈਲੇਖਕ ਕਈ ਸਾਲਾਂ ਤੋਂ ਅਧਿਆਪਕ ਦੀ ਸੇਵਾਦਾਰੀ ਤੋਂ ਮੁਕਤ ਹੋ ਕੇ ਨਿਰੰਤਰ ਨਿਸ਼ਠਾ ਨਾਲ ਸਾਹਿਤ ਸਿਰਜਣ ਵਿੱਚ ਕਾਰਜਸ਼ੀਲ ਹੈਲੇਖਕ ਆਪਣੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਾਉਣੀ ਮਾਣ ਵਾਲੀ ਗੱਲ ਸਮਝਦਾ ਹੈਉਹ ਆਖਦਾ ਹੈਂ ਕਿ ਜਦੋਂ ਤਕ ਪੁਸਤਕਾਂ ਵਿੱਚ ਸ਼ਾਮਲ ਵਿਚਾਰਾਂ ਨੂੰ ਪਾਠਕਾਂ ਤਕ ਪੁੱਜਦਾ ਨਾ ਕੀਤਾ ਜਾਵੇ ਤਾਂ ਉੱਘੇ-ਲੇਖਕ ਦੀ ਲੇਖਣੀ ਵੀ ਨਿਗੂਣੀ ਹੋ ਜਾਂਦੀ ਹੈ

ਲੇਖਕ ਆਪਣੀ ਧਰਮ ਪਤਨੀ ਸ੍ਰੀਮਤੀ ਮਨਦੀਪ ਕੌਰ ਦੀ ਵਡਿਆਈ ਕਰਦਾ ਕਹਿੰਦਾ ਹੈ ਕਿ ਉਸ ਦੀ ਪਤਨੀ ਨੇ ਉਸ ਦੇ ਲਿਖਣ ਕਾਰਜ ਨੂੰ ਹਮੇਸ਼ਾ ਹੱਲਾਸ਼ੇਰੀ ਦਿੱਤੀ ਅਤੇ ਇੱਕ ਚੰਗੇ ਪਾਠਕ ਵਾਂਗ ਉਤਸ਼ਾਹਿਤ ਕੀਤਾਅਵਤਾਰ ਸਿੰਘ ਸੰਧੂ ਦੇ ਘਰ ਦੋ ਬੇਟੀਆਂ ਅਤੇ ਇੱਕ ਬੇਟਾ ਹੈਕੁਦਰਤ ਅਵਤਾਰ ਸਿੰਘ ਸੰਧੂ ਨੂੰ ਹਮੇਸ਼ਾ ਤੰਦਰੁਸਤ ਰੱਖੋ ਤਾਂ ਕਿ ਉਸ ਦੀ ਕਲਮ ਮਾਂ ਬੋਲੀ ਪੰਜਾਬੀ ਦੀ ਅਮੀਰੀ ਵਿੱਚ ਵਾਧਾ ਕਰਦੀ ਰਹੇਕਦੇ ਕਦੇ ਲੱਗਦਾ ਹੈ ਕਿ ਆਪਣੀਆਂ ਕਵਿਤਾਵਾਂ-ਗ਼ਜ਼ਲਾਂ ਦੇ ਪਰਦੇ ਹੇਠ ਉਹ ਕੋਈ ਅਣਕਿਹਾ ਦਰਦ ਛੁਪਾਈ ਬੈਠਾ ਹੈਕਹਿੰਦੇ ਹਨ ਕਿ ਸਮਾਂ ਵੱਡੇ-ਵੱਡੇ ਫੱਟਾਂ ਅਤੇ ਦਰਦਾਂ ਦੀ ਮੱਲ੍ਹਮ ਹੋ ਨਿੱਬੜਦਾ ਹੈ। ਵਕਤ ਉਸਦੀ ਕਾਵਿ ਵੇਦਨਾ ਅਤੇ ਸ਼ਬਦਾਂ ਵਿੱਚ ਓਹਲਾ ਕਰੀ ਬੈਠੇ ਗਮ ਨੂੰ ਉਸ ਦੀ ਜ਼ਿੰਦਗੀ ਵਿੱਚੋਂ ਖਾਰਿਜ ਕਰੇ

ਇਹ ਮੇਰੇ ਗੀਤ ਤੇ ਗ਼ਜ਼ਲਾਂ ਜਖ਼ਮ ਨੇ ਮੇਰੇ ਦਿਲ ਦੇ,
ਮੈਂ ਹੰਝੂਆਂ ਨਾਲ ਧੋ ਕੇ ਤੁਹਾਨੂੰ ਦਿਖਾ ਰਿਹਾ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3527)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਮਰੀਕ ਹਮਰਾਜ਼

ਅਮਰੀਕ ਹਮਰਾਜ਼

Bagwai, Hoshiarpur, Punajb, India.
Tel: (91 - 94173 - 41848)
Email: (
hamraz2818@yahoo.com)