KailashSharma6“... ਬੀਤੇ ਕੱਲ੍ਹ ਕਾਰਨ ਅੱਜ ਨੂੰ ਨਾ ਵਿਗਾੜੋ। ਗਲਤੀ ਸਮਝ ਵਿੱਚ ਆਉਣ ਤੋਂ ਬਾਅਦ ਇਹੀ ਚੰਗਾ ਹੈ ਕਿ ਉਸ ਗਲਤੀ ਨੂੰ ...
(22 ਫਰਵਰੀ 2022)
ਇਸ ਸਮੇਂ ਮਹਿਮਾਨ: 22.


ਇਸ ਸੰਸਾਰ ਵਿੱਚ ਵਿਚਰਦਿਆਂ ਹਰ ਵਿਅਕਤੀ ਦੀਆਂ ਆਪੋ-ਆਪਣੀਆਂ ਖਾਹਿਸ਼ਾਂ ਹੁੰਦੀਆਂ ਹਨ ਪਰ ਸੁੱਖਾਂ ਭਰੀ ਜ਼ਿੰਦਗੀ ਅਤੇ ਸ਼ੋਹਰਤ ਦੀ ਇੱਛਾ ਲਗਭਗ ਹਰ ਇਨਸਾਨ ਦੀ ਹੁੰਦੀ ਹੈ
ਹਰ ਇਨਸਾਨ ਚਾਹੁੰਦਾ ਹੈ ਕਿ ਉਸ ਦੀ ਸਮਾਜ ਵਿੱਚ ਵਿਸ਼ੇਸ਼ ਪਹਿਚਾਣ ਹੋਵੇ, ਭਾਈਚਾਰੇ ਤੋਂ ਕੁਝ ਵੱਖਰਾ ਕਰਕੇ ਵਾਹ-ਵਾਹ ਲੁੱਟੇ ਅਤੇ ਚਰਚਿਤ ਲੋਕਾਂ ਦੀ ਸ਼੍ਰੇਣੀ ਵਿੱਚ ਸ਼ੁਮਾਰ ਹੋਵੇਇਸਦੀ ਪ੍ਰਾਪਤੀ ਲਈ ਉਸ ਨੂੰ ਜ਼ਰੂਰਤ ਹੁੰਦੀ ਹੈ ਆਰਥਿਕ ਖੁਸ਼ਹਾਲੀ, ਤੰਦਰੁਸਤੀ, ਪਿਆਰ ਭਰੇ ਰਿਸ਼ਤਿਆਂ ਦਾ ਆਨੰਦ ਅਤੇ ਉੱਚਾ ਅਹੁਦਾ, ਭਾਵ ਮਾਣ-ਸਨਮਾਨ ਦੀਦੁਨੀਆਂਦਾਰੀ ਦੇ ਵਹਿਣ ਵਿੱਚ ਵਹਿੰਦਿਆਂ ਕਈ ਦੱਖਾਂ-ਸੁੱਖਾਂ ਦੇ ਪੁਲਾਂ ਹੇਠੋਂ ਲੰਘਦੀ ਜ਼ਿੰਦਗੀ ਦੀ ਕਿਸ਼ਤੀ, ਹਰ ਰੋਜ਼ ਅਨੁਭਵ ਦੀਆਂ ਲਹਿਰਾਂ ਦੇ ਥਪੇੜੇ ਖਾਂਦੀ ਅੱਗੇ ਵਧਦੀ ਹੈ ਅਤੇ ਇੱਕੋ ਜਿੰਨੀ ਜਾਂ ਵੱਧ-ਘੱਟ ਕਾਬਲੀਅਤ ਵਾਲੇ ਲੋਕਾਂ ਨਾਲ ਪੇਚਾ ਪੈਂਦਾ ਹੈਇਨ੍ਹਾਂ ਵਿੱਚੋਂ ਸਹੀ ਸਮੇਂ ’ਤੇ ਸਹੀ ਫੈਸਲਾ ਲੈ ਲੈਣ ਵਾਲੇ ਲੋਕ ਸਫਲਤਾ ਦੀ ਰਾਹ ’ਤੇ ਅੱਗੇ ਵਧਦੇ ਹੋਏ ਇਤਿਹਾਸ ਰਚ ਜਾਂਦੇ ਹਨ ਜਦੋਂ ਕਿ ਸਹੀ ਸਮੇਂ ’ਤੇ ਸਹੀ ਬਦਲ ਨਾ ਲੱਭ ਸਕਣ ਵਾਲੇ ਇਨਸਾਨ ਸਦਾ ਕਸ਼ਟ ਤੇ ਦੁੱਖ ਦੇ ਹਿੱਸੇਦਾਰ ਬਣੇ ਰਹਿੰਦੇ ਹਨਅਜਿਹੇ ਲੋਕ ਜ਼ਿੰਦਗੀ ਵਿੱਚ ਨਾ ਤਾਂ ਕੁਝ ਬਣ ਸਕਦੇ ਹਨ ਅਤੇ ਨਾ ਹੀ ਸਮਾਜ ਵਿੱਚ ਉਨ੍ਹਾਂ ਦਾ ਕੋਈ ਵਿਸ਼ੇਸ਼ ਸਥਾਨ ਹੁੰਦਾ ਹੈ, ਜਿਸ ਕਰਕੇ ਉਹ ਸਾਰੀ ਉਮਰ ਆਪਣੀ ਤਕਦੀਰ ਨੂੰ ਹੀ ਕੋਸਦੇ ਰਹਿੰਦੇ ਹਨ

ਪ੍ਰਮਾਤਮਾ ਹਰ ਕਿਸੇ ਨੂੰ ਕੋਈ ਨਾ ਕੋਈ ਕਲਾ ਜ਼ਰੂਰ ਬਖਸ਼ਦਾ ਹੈ। ਬੱਸ, ਉਸ ਕਲਾ ਨੂੰ ਪਰਖਣ ਅਤੇ ਤਰਾਸ਼ਣ ਵਾਲੇ ਇਨਸਾਨ ਇੱਕ ਨਾ ਇੱਕ ਦਿਨ ਬੁਲੰਦੀਆਂ ਹਾਸਲ ਕਰ ਲੈਂਦੇ ਹਨਹਰ ਵਿਅਕਤੀ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਮੌਕੇ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਸਾਰਾ ਸੰਸਾਰ ਅੱਗੇ ਵਧਣ ਦੇ ਮੌਕਿਆਂ ਨਾਲ ਭਰਿਆ ਪਿਆ ਹੈ ਪਰ ਕਿਸੇ ਢੁਕਵੇਂ ਮੌਕੇ ਦੀ ਪਹਿਚਾਣ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂਸਹੀ ਸਮੇਂ ’ਤੇ ਸਹੀ ਮੌਕੇ ਨੂੰ ਪਛਾਣ ਕੇ ਸਹੀ ਦਿਸ਼ਾ ਵਿੱਚ ਕੰਮ ਕਰਨਾ ਹੀ ਇੱਕ ਸਫਲ ਵਿਅਕਤੀ ਦੀ ਕਾਮਯਾਬੀ ਦਾ ਰਾਜ਼ ਹੁੰਦਾ ਹੈਅਜਿਹੇ ਲੋਕ ਪਲਾਂ ਵਿੱਚ ਹੀ ਗੁਰਬਤ ਦਾ ਫਾਹਾ ਵੱਢ ਦਿੰਦੇ ਹਨ ਜਦੋਂ ਕਿ ਕੰਮਚੋਰ ਅਤੇ ਵਿਹਲੜ ਲੋਕ ਹੱਥ ਆਏ ਮੌਕਿਆਂ ਨੂੰ ਵੀ ਗੁਆ ਲੈਂਦੇ ਹਨ ਅਤੇ ਫਿਰ ‘ਜੇ’ ਅਤੇ ‘ਕਾਸ਼!’ ਵਰਗੇ ਸ਼ਬਦਾਂ ਦੀ ਘੁੰਮਣਘੇਰੀ ਵਿੱਚ ਹੀ ਸਾਰੀ ਜ਼ਿੰਦਗੀ ਤੜਫਦੇ ਰਹਿੰਦੇ ਹਨਮੌਕਾ ਗੁਆਉਣਾ ਤਾਂ ਕਾਮਯਾਬੀ ਗੁਆਉਣ ਦੇ ਬਰਾਬਰ ਹੁੰਦਾ ਹੈਕਈ ਵਾਰ ਅਸੀਂ ਸੋਚਦੇ ਰਹਿੰਦੇ ਹਾਂ ਕਿ ਜੇਕਰ ਇੱਕ ਵਧੀਆ ਮੌਕਾ ਮਿਲੇ ਤਾਂ ਨੇਕ ਕੰਮ ਕਰੀਏ ਪਰ ਸਾਡੀ ਵਧੀਆ ਜਾਂ ਨੇਕ ਕੰਮ ਕਰਨ ਦੀ ਇੱਛਾ ਅਧੂਰੀ ਹੀ ਰਹਿੰਦੀ ਹੈ ਅਤੇ ਮੌਕੇ ਹੱਥਾਂ ਵਿੱਚੋਂ ਰੇਤ ਵਾਂਗ ਕਿਰਦੇ ਜਾਂਦੇ ਹਨ ਤੇ ਸਾਡੇ ਪੱਲੇ ਪੈ ਜਾਂਦੀ ਹੈ ਸਿਰਫ ਬੋਝਲ ਉਦਾਸੀਜੇਕਰ ਅਸੀਂ ਅੱਖਾਂ ਖੋਲ੍ਹ ਕੇ ਅਸਲੀਅਤ ਨੂੰ ਵੇਖਣਾ ਨਹੀਂ ਸਿੱਖਦੇ, ਆਤਮ-ਵਿਸ਼ਲੇਸ਼ਣ ਨਹੀਂ ਕਰਦੇ, ਅਨਮੋਲ ਸਮਾਂ ਐਵੇਂ ਹੀ ਗੁਆਈ ਜਾਂਦੇ ਹਾਂ, ਸਹੀ ਸਮੇਂ ’ਤੇ ਸਹੀ ਗੇਅਰ ਪਾਉਣਾ ਨਹੀਂ ਸਿੱਖਦੇ ਤਾਂ ਫਿਰ ਕੁਝ ਵੱਖਰਾ ਕਰਨ ਦੀ ਇੱਛਾ ਕਦੇ ਵੀ ਪੂਰੀ ਨਹੀਂ ਹੁੰਦੀ ਤੇ ਅਸੀਂ ਜ਼ਿੰਦਗੀ ਦੇ ਅਸਲੀ ਰਸ ਦੇ ਸੁਆਦ ਤੋਂ ਵਾਂਝੇ ਹੀ ਰਹਿ ਜਾਂਦੇ ਹਾਂਇਸ ਲਈ ਆਪਣੇ ਸਾਹਮਣੇ ਆਏ ਹਰ ਮੌਕੇ ਨੂੰ ਤੁਰੰਤ ਫੜਨ ਦੀ ਕੋਸ਼ਿਸ਼ ਕਰੋਜੇਕਰ ਇੱਕ ਵਾਰ ਮੌਕਾ ਖੁੰਝ ਗਿਆ ਤਾਂ ਇਹ ਦੁਬਾਰਾ ਨਹੀਂ ਮਿਲਦਾਦੂਸਰਾ ਮੌਕਾ ਤਾਂ ਸਿਰਫ ਕਹਾਣੀਆਂ ਹੀ ਦਿੰਦੀਆਂ ਹਨਇਸ ਲਈ ਬੰਦ ਕਰੋ ਸਹੀ ਵਕਤ, ਸਹੀ ਮੌਕਿਆਂ ਤੇ ਸਹੀ ਹਾਲਾਤ ਦਾ ਇੰਤਜ਼ਾਰ ਕਰਨਾ ਕਿਉਂਕਿ ਵਕਤ ਅਤੇ ਹਾਲਾਤ ਕਦੇ ਵੀ ਕਿਸੇ ਦੇ ਵੀ ਸਹੀ ਨਹੀਂ ਆਉਂਦੇ, ਬਲਕਿ ਇਨ੍ਹਾਂ ਨੂੰ ਸਹੀ ਆਪ ਹੀ ਬਣਾਉਣਾ ਪੈਂਦਾ ਹੈ

ਹਰ ਵਿਅਕਤੀ ਦੇ ਹਾਲਾਤ ਵੱਖੋ-ਵੱਖਰੇ ਹੁੰਦੇ ਹਨ ਅਤੇ ਵਿਅਕਤੀ ਨੂੰ ਇਨ੍ਹਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਚਾਹੇ ਇਹ ਚੰਗੇ ਹੋਣ ਜਾਂ ਬੁਰੇਕਈ ਵਾਰ ਆਦਮੀ ਗੁੱਸੇ ਵਿੱਚ ਆ ਕੇ ਕੌੜੇ ਬੋਲਾਂ ਦੀ ਵਰਤੋਂ ਕਰ ਲੈਂਦਾ ਹੈਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਬੋਲੇ ਗਏ ਸ਼ਬਦ ਸਿਰਫ ਮੁਆਫ ਕੀਤੇ ਜਾ ਸਕਦੇ ਹਨ, ਭੁਲਾਏ ਨਹੀਂ ਜਾ ਸਕਦੇਅਨਮੋਲ ਸਮਾਂ ਐਵੇਂ ਨਾ ਗੁਆਓਸ਼ੁਰੂ ਵਿੱਚ ਅਸੀਂ ਇਸਦੀ ਕੀਮਤ ਨਹੀਂ ਸਮਝਦੇ ਪਰ ਜਿਸ ਦਿਨ ਇਸਦੀ ਕੀਮਤ ਸਮਝ ਆਉਂਦੀ ਹੈ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈਜੇ ਵਿਅਕਤੀ ਨੂੰ ਸਮੇਂ ਦੀ ਸਦਵਰਤੋਂ ਦੀ ਕਲਾ ਆ ਜਾਵੇ ਤਾਂ ਫਿਰ ਉਸ ਨੂੰ ਸਫਲ ਹੋਣ ਤੋਂ ਕਦੇ ਕੋਈ ਨਹੀਂ ਰੋਕ ਸਕਦਾਆਪਣੇ ਸਬੰਧਾਂ ਨੂੰ ਮਜ਼ਬੂਤੀ ਦੇਣ ਲਈ ਕਈ ਵਾਰ ਅਸੀਂ ਦੂਸਰਿਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਵਕਤ ਅਤੇ ਇੱਜ਼ਤ ਦੇਣ ਲੱਗ ਪੈਂਦੇ ਹਾਂ ਤੇ ਜਦੋਂ ਉਹ ਵਿਅਕਤੀ ਇਸਦੇ ਬਦਲੇ ਸਾਨੂੰ ਘਟੀਆ ਸਮਝਣ ਲੱਗ ਪੈਂਦਾ ਹੈ ਤਾਂ ਅਸੀਂ ਦੁਖੀ ਹੁੰਦੇ ਹਾਂਅਤੀਤ ਦੀਆਂ ਬੁਰੀਆਂ ਗੱਲਾਂ ਅਤੇ ਘਟਨਾਵਾਂ ਨੂੰ ਯਾਦ ਕਰਕੇ ਪਛਤਾਵਾ ਕਰਨ ਨਾਲ ਅਤੀਤ ਨਹੀਂ ਬਦਲਦਾ ਸਗੋਂ ਅੱਜ ਤੇ ਭਵਿੱਖ ਦੋਵੇਂ ਵਿਗੜਦੇ ਹਨਜੀਵਨ ਕੁੜੱਤਣ ਭਰਿਆ ਬਣ ਜਾਂਦਾ ਹੈਜੀਵਨ ਜਿਊਣ ਦੀ ਉਮੰਗ ਖਤਮ ਹੋ ਜਾਂਦੀ ਹੈ

ਇਸ ਲਈ ਦੋਸਤੋ, ਬੀਤੇ ਕੱਲ੍ਹ ਕਾਰਨ ਅੱਜ ਨੂੰ ਨਾ ਵਿਗਾੜੋਗਲਤੀ ਸਮਝ ਵਿੱਚ ਆਉਣ ਤੋਂ ਬਾਅਦ ਇਹੀ ਚੰਗਾ ਹੈ ਕਿ ਉਸ ਗਲਤੀ ਨੂੰ ਨਾ ਦੁਹਰਾਉਣ ਦਾ ਪ੍ਰਣ ਲਈਏ ਅਤੇ ਖੁਦ ਵਿੱਚ ਸੁਧਾਰ ਕਰਦਿਆਂ ਅੱਜ ਤੇ ਆਉਣ ਵਾਲੇ ਕੱਲ੍ਹ ਨੂੰ ਸੁਖਦਾਇਕ ਬਣਾਉਣ ਲਈ ਸਹੀ ਸਮੇਂ ’ਤੇ ਸਹੀ ਫੈਸਲੇ ਲਈਏਮੌਕੇ ਅਨੁਸਾਰ ਸਮਝਦਾਰੀ ਨਾਲ ਕੰਮ ਕਰਨਾ ਹੀ ਸਭ ਤੋਂ ਵੱਡੀ ਸਿਆਣਪ ਅਤੇ ਤਰੱਕੀ ਦਾ ਮੂਲਮੰਤਰ ਹੈਅਜਿਹਾ ਕਰਨ ਨਾਲ ਹੀ ਅਨੋਖੀ ਸੋਚ ਦੇ ਸਾਗਰ ਵਿੱਚ ਤਾਰੀਆਂ ਲਾਉਣ ਦੇ ਮੌਕੇ ਆਪਣੇ-ਆਪ ਹੀ ਮਿਲ ਜਾਂਦੇ ਹਨਤੁਹਾਡੇ ਵਿੱਚ ਅਨੋਖੀ ਸ਼ਕਤੀ ਹੈ, ਇਸ ਨੂੰ ਜਗਾਓਆਪਣੇ ਵਿੱਚ ਸੁਧਾਰ ਲਿਆ ਕੇ ਕਰਮ ਕਰਦੇ ਹੋਏ ਜ਼ਿੰਦਗੀ ਵਿੱਚ ਹੱਸਦਿਆਂ, ਖੇਡਦਿਆਂ ਅਤੇ ਧਮਾਲਾਂ ਪਾਉਂਦਿਆਂ ਹੋਇਆਂ ਬੁਲੰਦੀਆਂ ਹਾਸਲ ਕਰੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3381)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਕੈਲਾਸ਼ ਚੰਦਰ ਸ਼ਰਮਾ

ਕੈਲਾਸ਼ ਚੰਦਰ ਸ਼ਰਮਾ

Amritsar, Punjab, India.
Phone: (91 - 98774 - 66607)
Email: (kailashchanderdss@gmail.com)