Malwinder7ਚੰਨ ਜੀ ਦੇ ਗੁੱਸੇ ਸਾਹਮਣੇ ਪ੍ਰਧਾਨ ਜੀ ਵੀ ਬੇਵੱਸ ਨਜ਼ਰ ਆਏ। ਪ੍ਰੈੱਸ-ਸਕੱਤਰ ਨੂੰ ਬੇਨਤੀ ਕੀਤੀ ਗਈ ਕਿ ...
(6 ਨਵੰਬਰ 2021)

 

ਮਨੁੱਖ ਆਪਣੀ ਹੋਂਦ ਦੀ ਲੜਾਈ ਲੜਦਿਆਂ ਦਰਅਸਲ ਸਰੀਰਕ ਅਤੇ ਮਾਨਸਿਕ ਸਚਾਈਆਂ ਨਾਲ ਲੜਨ ਦੀ ਸਮਰੱਥਾ ਦਾ ਪ੍ਰਗਟਾਵਾ ਹੀ ਕਰ ਰਿਹਾ ਹੁੰਦਾ ਹੈਮਨੁੱਖੀ ਜੀਵਨ ਦੀਆਂ ਜਟਿਲ ਅਤੇ ਸਧਾਰਣ ਸਮੱਸਿਆਵਾਂ ਨੂੰ ਹੱਲ ਕਰਨਾ ਅਤੇ ਚੰਗੇ ਫੈਸਲੇ ਲੈਣ ਦੀ ਯੋਗਤਾ ਮਨੁੱਖੀ ਹੋਂਦ ਨਾਲ ਜੁੜੇ ਵੱਡੇ ਸਵਾਲ ਹਨਸਹਿਜ ਰਹਿਣਾ, ਕਿਰਤ ਕਰਨਾ ਅਤੇ ਅਣਹੋਇਆਂ ਅੰਦਰ ਹੋਣ ਦਾ ਵਿਸ਼ਵਾਸ ਪੈਦਾ ਕਰਨਾ ਸਮਾਜਿਕ ਜੀਵਨ ਦੀ ਖੜੋਤ ਅੰਦਰ ਗਤੀ ਪੈਦਾ ਕਰਨ ਦਾ ਸਬੱਬ ਬਣਦੇ ਹਨਗਵਾਚੀ ਪਹਿਚਾਣ ਜੀਵਨ ਅੰਦਰ ਖੜੋਤ ਪੈਦਾ ਕਰਦੀ ਹੈਭੀੜ ਵਿੱਚੋਂ ਅਚਾਨਕ ਕੋਈ ਤੁਹਾਨੂੰ ਜਾਨਣ ਵਾਲਾ ਮਿਲ ਜਾਵੇ ਤਾਂ ਤੁਹਾਡੇ ਜਿਵੇਂ ਭਾਗ ਖੁੱਲ੍ਹ ਜਾਂਦੇ ਹਨਕੁਲਵੰਤ ਸਿੰਘ ਵਿਰਕ ਦੀ ਕਹਾਣੀ ਹੈ ‘ਮੈਨੂੰ ਜਾਣਨੈ ਇਸ ਕਹਾਣੀ ਵਿਚਲਾ ਪਾਤਰ ਜੀਵਨ ਨਾਲੋਂ ਜਿਵੇਂ ਟੁੱਟ ਚੁੱਕਾ ਹੁੰਦਾ ਹੈਨਿਰਾਸ਼, ਚੁੱਪ ਦੀ ਬੁੱਕਲ ਮਾਰੀ ਫਿਰਦੇ ਇਸ ਪਾਤਰ ਨੂੰ ਕੋਈ ਉਸ ਨੂੰ ਜਾਨਣ ਵਾਲਾ ਮਿਲ ਜਾਂਦਾ ਹੈਉਸ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈਉਹ ਉਤਸ਼ਾਹ ਨਾਲ ਭਰਿਆ ਪੁੱਛਦਾ ਹੈ, ‘ਮੈਨੂੰ ਜਾਣਨੈ?’ ਭਰੀ ਭਕੁੰਨੀ ਦੁਨੀਆਂ ਵਿੱਚ ਕੋਈ ਉਸ ਨੂੰ ਜਾਨਣ ਵਾਲਾ ਮਿਲ ਜਾਂਦਾ ਹੈਉਸ ਦੀ ਹੋਂਦ ਨੂੰ ਇੱਕ ਪਹਿਚਾਣ ਮਿਲ ਜਾਂਦੀ ਹੈਵੱਡੀਆਂ ਗੱਲਾਂ ਹਨ ਇਹਕਈ ਵਾਰ ਨਿੱਕੀਆਂ ਨਿੱਕੀਆਂ ਗੱਲਾਂ ਮਨੁੱਖ ਅੰਦਰ ਅਣਗੌਲੇ ਰਹਿ ਜਾਣ ਦਾ ਡਰ ਜਾਂ ਫ਼ਿਕਰ ਪੈਦਾ ਕਰਦੀਆਂ ਹਨਇੱਕ ਬਿਰਤਾਂਤ ਸਾਂਝਾ ਕਰਦੇ ਹਾਂ:

ਅਸੀਂ ਅੰਮ੍ਰਿਤਸਰ ਤੋਂ ਲੁਧਿਆਣੇ ਜਾ ਰਹੇ ਸਾਂਕੇਂਦਰੀ ਲੇਖਕ ਸਭਾ ਦਾ ਇਜਲਾਸ ਸੀਕੁਝ ਸ਼ਾਇਰ ਸਾਂ, ਇੱਕ ਕਹਾਣੀਕਾਰ ਤੇ ਇੱਕ ਪੱਤਰਕਾਰਸ਼ਾਇਰ ਤਾਂ ਆਪਣੀਆਂ ਗੱਪਾਂ ਵਿੱਚ ਰੁੱਝ ਗਏਗੱਲਾਂ ਅਤੇ ਚੁਟਕਲਿਆਂ ਦੇ ਰੰਗ ਬਦਲਦੇ ਰਹੇਹਾਸਿਆਂ ਦੀ ਟੁਣਕਾਰ ਵੀਫ਼ੁਰਸਤ ਦੇ ਇਨ੍ਹਾਂ ਪਲਾਂ ਵਿੱਚ ਸਭ ਮਸਤ ਸਨਸਫ਼ਰ ਵਾਹਵਾ ਸੁਖਾਵਾਂ ਕੱਟ ਰਿਹਾ ਸੀਪਰ ਪੱਤਰਕਾਰ ਨੂੰ ਤਾਂ ਹਰ ਵੇਲੇ ਆਪਣੇ ਕਰਮਾਂ ਦਾ ਹਿਸਾਬ ਦੇਣਾ ਪੈਂਦਾ ਹੈਢਾਣੀ ਵਿੱਚ ਸ਼ਾਮਲ ਇਕਲੌਤੇ ਪੱਤਰਕਾਰ ਦੋਸਤ ਨੂੰ ਕਿਸੇ ਮਿੱਤਰ ਦਾ ਜਾਂ ਕਹਿ ਲਵੋ ਕਿਸੇ ਜਣੇ ਦਾ ਫ਼ੋਨ ਆ ਗਿਆਉਸ ਵਿਅਕਤੀ ਨੇ ਪਿਛਲੇ ਦਿਨੀਂ ਹੋਏ ਕਿਸੇ ਸਮਾਗਮ ਦੀ ਰਿਪੋਰਟ ਅਖ਼ਬਾਰ ਵਿੱਚ ਪੜ੍ਹੀ ਸੀਰਿਪੋਰਟ ਵਿੱਚ ਹਾਜ਼ਰ ਤਿੰਨ ਦਰਜਨ ਸਰੋਤਿਆਂ ਵਿੱਚ ਉਸ ਨੂੰ ਆਪਣਾ ਨਾਂ ਨਹੀਂ ਸੀ ਲੱਭਾਉਸ ਛਪੀ ਰਿਪੋਰਟ ਦੀ ਪੱਤਰਕਾਰ ਨੂੰ ਵਧਾਈ ਦਿੰਦਿਆਂ ਉਲਾਮ੍ਹਾ ਦਿੱਤਾ ਕਿ ਦਾਸ ਵੀ ਉਸ ਸਮਾਗਮ ਵਿੱਚ ਹਾਜ਼ਰ ਸੀ ਪਰ ਅਖ਼ਬਾਰ ਵਿੱਚ ਉਸਦਾ ਨਾਂ ਨਹੀਂ ਹੈਪੱਤਰਕਾਰ ਦੋਸਤ ਨੇ ਸੌਰੀ ਕਹਿੰਦਿਆਂ ‘ਕਿਤੇ ਰਹਿ ਗਿਆ ਹੋਣਾ’ ਕਹਿ ਕਿ ਜਾਨ ਛੁਡਵਾਉਣੀ ਚਾਹੀਅਖ਼ਬਾਰ ਪੱਤਰਕਾਰ ਦੇ ਕੋਲ ਹੀ ਸੀਉਸ ਦੁਬਾਰਾ ਨਜ਼ਰ ਮਾਰੀ ਤਾਂ ਨਾਂਵਾਂ ਦੀ ਭੀੜ ਵਿੱਚ ਦਾਸ ਦਾ ਨਾਂ ਵੀ ਦਿਸ ਪਿਆਉਸ ਬੈਕ-ਕਾਲ ਕਰਕੇ ਨਰਾਜ਼ ਜਣੇ ਨੂੰ ਇਸ ਬਾਬਤ ਦੱਸਿਆਸਾਡੀ ਵਿਹਲ ਲਈ ਇਹ ਇੱਕ ਨਵਾਂ ਆਹਰ ਸੀਸਮੱਸਿਆ ਖੜ੍ਹੀ ਹੋਈ ਤੇ ਝਟਪਟ ਹੱਲ ਵੀ ਹੋ ਗਈ

ਗੱਲ ਤਾਂ ਮਨੁੱਖੀ ਹੋਂਦ ਦੀ ਹੈਮਨੁੱਖ ਨਿੱਕੇ-ਨਿੱਕੇ ਵਰਤਾਰਿਆਂ ਵਿੱਚੋਂ ਆਪਣੀ ਹੋਂਦ ਦੀ ਤਲਾਸ਼ ਕਰਦਾ ਰਹਿੰਦਾ ਹੈਸੰਸਥਾਵਾਂ ਦੀਆਂ ਅਹੁਦੇਦਾਰੀਆਂ ਹਥਿਆਉਣ ਦਾ, ਵੱਖਰੀਆਂ ਸੰਸਥਾਵਾਂ ਜਾਂ ਪਾਰਟੀਆਂ ਬਣਾਉਣ ਦਾ, ਸੋਸ਼ਲ ਮੀਡੀਆ ’ਤੇ ਚੱਤੋਪਹਿਰ ਸਰਗਰਮ ਰਹਿਣ ਦਾ, ਆਪਣੇ ਦੁਆਲੇ ਇੱਕ ਵਿਸ਼ਾਲ ਨੈੱਟਵਰਕ ਖੜ੍ਹਾ ਕਰਨ ਦਾ, ਹਰ ਪੋਸਟ ਦਾ ਤੁਰੰਤ ਜਵਾਬ ਪਰਤਾਉਣ ਦਾ ਅਤੇ ਹੁੰਗਾਰਾ ਨਾ ਭਰਨ ਵਾਲੇ ਦੋਸਤਾਂ ਨਾਲ ਗਿਲਾ ਕਰਨ ਦਾ ਮਕਸਦ ਵੀ ਆਪਣੀ ਹੋਂਦ ਨੂੰ ਬਣਾਈ ਰੱਖਣ ਦਾ ਉਪਰਾਲਾ ਮਾਤਰ ਹੀ ਹੈਵਿਦੇਸ਼ਾਂ ਵਿੱਚ ਵਸੇ ਲੋਕਾਂ ਲਈ ਆਪਣੀ ਪਛਾਣ ਦੀ ਸਮੱਸਿਆ ਵਧੇਰੇ ਜਟਿਲ ਰੂਪ ਵਿੱਚ ਸਾਹਮਣੇ ਆਉਂਦੀ ਹੈਆਪਣੇ ਆਲੇ-ਦੁਆਲੇ ਦੇ ਅਣਜਾਣੇ ਸੰਸਾਰ ਦੀ ਭੀੜ ਵਿੱਚ ’ਕੱਲੇ ਰਹਿ ਗਏ ਬਹੁਤ ਸਾਰੇ ਲੋਕ ਉੱਥੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨਧਾਰਮਿਕ ਸੰਸਥਾਵਾਂ, ਸਭਿਆਚਾਰਕ ਅਤੇ ਸਾਹਿਤਕ ਸਰਗਰਮੀਆਂ ਉਨ੍ਹਾਂ ਲਈ ਧਰਵਾਸ ਬਣਦੇ ਹਨਮੈਂ ਕੈਨੇਡਾ ਦੀਆਂ ਸਾਹਿਤ ਸਭਾਵਾਂ ਵਿੱਚ ਅਜਿਹੇ ਲੋਕ ਵੀ ਕਵੀ ਬਣੇ ਵੇਖੇ ਹਨ ਜਿਨ੍ਹਾਂ ਦਾ ਇੱਥੇ ਪੰਜਾਬ ਰਹਿੰਦਿਆਂ ਕਵਿਤਾ ਨਾਲ ਕੋਈ ਦੂਰ ਦਾ ਰਿਸ਼ਤਾ ਵੀ ਨਹੀਂ ਸੀਕਿਸੇ ਚੱਲ ਰਹੇ ਸਮਾਗਮ ਵਿੱਚ ਦਰਸ਼ਕਾਂ ਵਿੱਚ ਬੈਠੇ ਕਿਸੇ ਸਰੋਤੇ ਦਾ ਨਾਂ ਬੋਲਿਆ ਜਾਵੇ ਤਾਂ ਉਹ ਆਪਣੇ ਆਪ ਨੂੰ ਹੋਰਨਾਂ ਤੋਂ ਵੱਖਰਾ ਮਹਿਸੂਸ ਕਰਦਾ ਸਵੈ-ਵਿਸ਼ਵਾਸ ਨਾਲ ਭਰ ਜਾਂਦਾ ਹੈਜੇ ਬੋਝੇ ਵਿੱਚ ਕਵਿਤਾ ਹੋਵੇ ਤਾਂ ਤੁਹਾਡਾ ਜ਼ਿਕਰ ਸਰੋਤਿਆਂ ਵਿੱਚੋਂ ਉੱਠ ਕਵੀਆਂ ਕੋਲ ਜਾ ਬਹਿੰਦਾ ਹੈਭੀੜ ਦਾ ਹਿੱਸਾ ਬਣੇ ਮਨੁੱਖ ਨੂੰ ਭੀੜ ਵਿੱਚ ਗੁਆਚ ਜਾਣ ਦਾ ਡਰ ਹੀ ਸਤਾਉਂਦਾ ਰਹਿੰਦਾ ਹੈਕਵੀ ਬਹੁਤੀ ਵਾਰ ਇਸ ਡਰ ਤੋਂ ਮੁਕਤ ਹੁੰਦਾ ਹੈਜਦ ਮਨੁੱਖ ਨੂੰ ਜਾਨਣ ਪਛਾਨਣ ਵਾਲਾ ਕੋਈ ਨਾ ਹੋਵੇ, ਉਸ ਦਾ ਨਾਂ ਲੈ ਕੇ ਬੁਲਾਉਣ ਵਾਲਾ ਕੋਈ ਨਾ ਹੋਵੇ ਤਾਂ ਉਹ ਇਕੱਲਤਾ ਦੇ ਅਣਗੌਲੇ ਰੋਗ ਨਾਲ ਪੀੜਤ ਹੋ ਜਾਂਦਾ ਹੈਤਾਂ ਹੀ ਕਹਿੰਦੇ ਹਨ ਕਿ ਬੰਦੇ ਦਾ ਬਚਪਨ ਉਸਦੀ ਮਾਂ ਦੇ ਜਿਊਂਦੇ ਰਹਿਣ ਤਕ ਰਹਿੰਦਾ ਹੈ

ਕਿਸੇ ਵੀ ਲੇਖਕ, ਸ਼ਾਇਰ ਦਾ ਪਹਿਲੀ ਵਾਰ ਕਿਸੇ ਅਖ਼ਬਾਰ, ਰਸਾਲੇ ਵਿੱਚ ਛਪਣ ਦਾ ਅਨੁਭਵ ਲਗਭਗ ਇੱਕੋ ਜਿਹਾ ਹੁੰਦਾ ਹੈਪਹਿਲੀ ਵਾਰ ਉਸ ਨੂੰ ਆਪਣੀ ਹੋਂਦ ਦਾ ਅਹਿਸਾਸ ਹੁੰਦਾ ਹੈਉਹ ਆਪਣੇ ਬਹੁਤ ਸਾਰੇ ਹੀਣ ਭਾਵਾਂ ਤੋਂ ਮੁਕਤ ਹੋ ਜਾਂਦਾ ਹੈਉਹ ਭੀੜ ਵਿੱਚ ਤੁਰਿਆ ਫਿਰਦਾ ਬਾਕੀਆਂ ਨਾਲੋਂ ਵੱਖਰਾ ਹੋਣ ਦੇ ਅਹਿਸਾਸ ਨਾਲ ਭਰਿਆ ਰਹਿੰਦਾ ਹੈਵੱਖਰਾ ਹੋਣ ਲਈ ਹੀ ਕੁਝ ਲੋਕ ਪਹਿਰਾਵੇ ਦਾ ਆਸਰਾ ਲੈਂਦੇ ਹਨਕੁਝ ਅਜੀਬੋ-ਗਰੀਬ ਵਾਲਾਂ ਦਾ ਸਟਾਈਲ ਬਣਾਉਂਦੇ ਹਨਸਰੀਰ ਦੇ ਵੱਖ-ਵੱਖ ਅੰਗਾਂ ਉੱਪਰ ਟੈਟੂ ਬਣਵਾਉਣੇ, ਨਹੁੰ ਵਧਾਉਣੇ, ਅਜੀਬ ਹਰਕਤਾਂ ਕਰਨੀਆਂ ਅਤੇ ਲੋੜੋਂ ਵੱਧ ਬੋਲਣਾ ਜਾਂ ਚੁੱਪ ਰਹਿਣਾ ਵੀ ਵੱਖਰਾ ਦਿਸਣ ਦਾ ਚਾਰਾ ਹੀ ਹੁੰਦਾ ਹੈਵੱਖ-ਵੱਖ ਖਿੱਤਿਆਂ ਅੰਦਰ ਚੱਲੀਆਂ ਲਹਿਰਾਂ ਦੌਰਾਨ ਕਈ ਲੋਕ, ਖਾਸ ਕਰਕੇ ਨੌਜਵਾਨ ਪੀੜ੍ਹੀ, ਆਪੇ ਸਿਰਜੇ ਗਰੁੱਪ ਦੇ ਕਮਾਂਡਰ, ਗੈਂਗਸਟਰ ਬਣ ਬਹਿੰਦੇ ਹਨਅਜਿਹੇ ਲੋਕਾਂ ਜਾਂ ਅਹੁਦਿਆਂ ਦੀ ਉਮਰ ਬੇਸ਼ਕ ਥੋੜ੍ਹੀ ਹੁੰਦੀ ਹੈ, ਪਰ ਲੋਕਾਂ ਵਿੱਚ ਫੈਲ ਰਿਹਾ ਉਸਦਾ ਡਰ, ਖ਼ੌਫ਼ ਅਤੇ ਹੋ ਰਹੀ ਬੱਲੇ-ਬੱਲੇ ਉਸ ਅੰਦਰ ਅੰਗੜਾਈ ਲੈ ਰਿਹਾ ਵੱਖਰੀ ਹੋਂਦ ਦਾ ਭਰਮ ਉਸ ਨੂੰ ਟਿਕ ਕੇ ਨਹੀਂ ਬਹਿਣ ਦਿੰਦਾਪਰ ਜਦ ਕਿੱਧਰੇ ਵੀ ਉਸਦੀ ਹੋਂਦ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ, ਉਸਦੇ ਸਵੈਮਾਣ ਨੂੰ ਡੂੰਘੀ ਸੱਟ ਵੱਜਦੀ ਹੈਉਹ ਪੀੜ ਪੀੜ ਹੋ ਜਾਂਦਾ ਹੈ

ਅਜਿਹਾ ਹੀ ਵਾਪਰਿਆ ਚੰਨ ਜੀ ਨਾਲਇਸੇ ਲਈ ਚੰਨ ਜੀ ਦਾ ਸ਼ਿਕਵਾ ਜਾਇਜ਼ ਵੀ ਸੀ ਤੇ ਉਬਾਲੇ ਵੀ ਮਾਰ ਰਿਹਾ ਸੀਚੰਨ ਜੀ ਸਾਡੇ ਸ਼ਾਇਰ ਦੋਸਤ ਹਨਸਾਡੀ ਸੰਸਥਾ ਦੇ ਸਤਿਕਾਰਤ ਅਹੁਦੇਦਾਰਸੰਸਥਾ ਦੇ ਹੀ ਕਿਸੇ ਦੋਸਤ ਦੀ ਨਵੀਂ ਕਾਵਿ-ਪੋਥੀ ਉੱਪਰ ਵਿਚਾਰ ਚਰਚਾ ਸੀਕੁਝ ਵਿਦਵਾਨ ਦੋਸਤਾਂ ਨੇ ਪਰਚੇ ਪੜ੍ਹੇਹਾਜ਼ਰ ਸ਼ਾਇਰਾਂ ਨੇ ਵੀ ਗੱਲ ਕੀਤੀਚੰਨ ਜੀ ਵੀ ਬੋਲੇ ਤੇ ਆਪਣੀ ਰਚਨਾ ਵੀ ਸਾਂਝੀ ਕੀਤੀਤੀਜੇ ਦਿਨ ਜਦ ਅਖ਼ਬਾਰ ਵਿੱਚ ਤਸਵੀਰ ਸਮੇਤ ਖ਼ਬਰ ਛਪੀ ਤਾਂ ਚੰਨ ਜੀ ਤਸਵੀਰ ਵਿੱਚ ਵੀ ਦਿਖਾਈ ਦੇ ਰਹੇ ਸਨਪਰ ਇਹ ਕੀ ਭਾਣਾ ਵਾਪਰ ਗਿਆ? ਚੰਨ ਜੀ ਦਾ ਨਾਂ ਗਾਇਬ ਸੀਗੁੱਸਾ ਤਾਂ ਆਉਣਾ ਹੀ ਸੀ ਨਾ! ਉਨ੍ਹਾਂ ਸੰਸਥਾ ਨੂੰ ਛੱਡਣ ਦੀ ਸਿਰਫ਼ ਧਮਕੀ ਹੀ ਨਾ ਦਿੱਤੀ ਸਗੋਂ ਸੰਸਥਾ ਵੱਲੋਂ ਬਣਾਏ ਗਰੁੱਪ ਨੂੰ ਵੀ ਬਾਏ ਬਾਏ ਕਹਿ ਦਿੱਤਾਗੱਲ ਪ੍ਰਧਾਨ ਜੀ ਤਕ ਪਹੁੰਚ ਗਈਉਨ੍ਹਾਂ ਕਿਹਾ ਕਿ ਮੈਂ ਗੱਲ ਕਰਦਾ ਹਾਂਚੰਨ ਜੀ ਦੇ ਗੁੱਸੇ ਸਾਹਮਣੇ ਪ੍ਰਧਾਨ ਜੀ ਵੀ ਬੇਵੱਸ ਨਜ਼ਰ ਆਏਪ੍ਰੈੱਸ-ਸਕੱਤਰ ਨੂੰ ਬੇਨਤੀ ਕੀਤੀ ਗਈ ਕਿ ਪ੍ਰੈੱਸ-ਨੋਟ ਵਿੱਚ ਚੰਨ ਜੀ ਦਾ ਨਾਂ ਬੋਲਡ ਅੱਖਰਾਂ ਵਿੱਚ ਸ਼ਾਮਲ ਕਰਕੇ ਰਹਿੰਦੀਆਂ ਅਖ਼ਬਾਰਾਂ ਨੂੰ ਖ਼ਬਰ ਭੇਜੀ ਜਾਵੇ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਉਨ੍ਹਾਂ ਅਖ਼ਬਾਰਾਂ ਦੇ ਜਿਨ੍ਹਾਂ ਚੰਨ ਜੀ ਦੇ ਨਾਂ ਵਾਲੀ ਖ਼ਬਰ ਛਾਪੀਚੰਨ ਜੀ ਹੁਣ ਸਹਿਜ ਸਨਉਨ੍ਹਾਂ ਦੀ ਹੋਂਦ ਨੂੰ ਪਹਿਚਾਣ ਮਿਲ ਗਈ ਸੀ

ਦੋਸਤੋ! ਸਮਾਜ ਵਿੱਚ ਵਿਚਰਦਿਆਂ ਦੂਜਿਆਂ ਦੀ ਹੋਂਦ ਦੀ ਅਣਦੇਖੀ ਨਾ ਕਰੋਅਣਦੇਖੀ ਦਾ ਸ਼ਿਕਾਰ ਬਚਪਨ, ਲੋੜਾਂ ਥੁੜਾਂ ਤੋਂ ਮਹਿਰੂਮ ਬਚਪਨ ਆਪਣੇ ਅੰਦਰ ਤਲਖੀਆਂ ਦਾ ਇੱਕ ਸੰਸਾਰ ਸਾਂਭੀ ਰੱਖਦਾ ਹੈਜ਼ਿੰਦਗੀ ਦੇ ਕਿਸੇ ਮੋੜ ’ਤੇ ਵੀ ਕੋਈ ਇੱਕ ਸਬੱਬ ਉਸ ਅੰਦਰ ਸੁੱਤੀ ਕੋਈ ਸੂਖ਼ਮ ਕਲਾ ਜਗਾ ਦਿੰਦਾ ਹੈਇਹ ਕਲਾ ਹੀ ਉਸ ਦੀ ਅਣਗੌਲੀ ਹੋਂਦ ਨੂੰ ਇੱਕ ਪਹਿਚਾਣ ਦਿੰਦੀ ਹੈਇਹ ਨਵੀਂ ਪਹਿਚਾਣ ਹੀ ਉਸ ਨੂੰ ਹੀਣ ਭਾਵਨਾ ਤੋਂ ਮੁਕਤ ਕਰਦੀ ਹੈਉਹ ਇੱਕ ਨਵੇਂ ਵਿਸ਼ਵਾਸ ਨਾਲ ਭਰ ਜਾਂਦਾ ਹੈਰਿਸ਼ਤਿਆਂ ਨੂੰ ਅਹੁਦਿਆਂ, ਰੁਤਬਿਆਂ ਅਤੇ ਮਾਇਕ ਸਮਰੱਥਾ ਦੇ ਤਰਾਜ਼ੂ ਵਿੱਚ ਨਾ ਤੋਲੋਹਰ ਇੱਕ ਨੂੰ ਇੰਝ ਮਿਲੋ ਜਿਵੇਂ ਮਿਲ ਕੇ ਅਪਾਰ ਖੁਸ਼ੀ ਹੋਈ ਹੋਵੇਜੀਵਨ ਵਿੱਚ ਤਣਾਅ ਬਹੁਤ ਹਨਇਨ੍ਹਾਂ ਤੋਂ ਮੁਕਤ ਹੋਣ ਲਈ ਨਿੱਕੇ-ਨਿੱਕੇ ਯਤਨ ਵੱਡੇ ਅਰਥ ਸਿਰਜਦੇ ਹਨਕਿਸੇ ਦੀ ਨਿਗੂਣੀ ਹੋਂਦ ਨੂੰ ਵਡਿਆ ਦੇਣ ਨਾਲ ਸਾਡਾ ਆਪਣਾ ਕੱਦ ਵੀ ਵਧਦਾ ਹੈਸਾਡਾ ਵਿਵਹਾਰ ਨਿਰਾਸ਼ ਰੂਹਾਂ ਅੰਦਰ ਖੇੜਾ ਪੈਦਾ ਕਰ ਸਕਦਾ ਹੈਆਪਣੀ ਇਸ ਸਮਰੱਥਾ ਦਾ ਢੁਕਵਾਂ ਉਪਯੋਗ ਕਰਦਿਆਂ ਉਦਾਸ ਛਿਣਾਂ ਨੂੰ ਰੁਖ਼ਸਤ ਕਰਨਾ ਹੀ ਸਾਡਾ ਮਕਸਦ ਅਤੇ ਲਾਲਚ ਹੋਣਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3128)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਮਲਵਿੰਦਰ

ਮਲਵਿੰਦਰ

Phone: (91 - 97795 - 91344)
Email: (malwindersingh1958@yahoo.com)