SadhuBinning5ਭਜਨ ਕੌਰ ਆਉਂਦੀ ਨੇ ਆਪਣਾ ਵੱਡਾ ਸਾਰਾ ਪਰਸ ਕੁਰਸੀ ਤੇ ਠਾਹ ਕਰਕੇ ਮਾਰਿਆ ਤੇ ਲੱਗ ਪਈ ਉੱਚੀ ਉੱਚੀ ...
(30 ਅਕਤੂਬਰ 2021)

 

ਸ਼ੁੱਕਰਵਾਰ ਮੇਰਾ ਕੰਮ ਤੋਂ ਛੁੱਟੀ ਵਾਲਾ ਦਿਨ ਹੁੰਦਾ ਹੈ ਤੇ ਮੈਂ ਸਹਿਜ ਨਾਲ ਉੱਠਦਾ ਹਾਂਕਾਫੀ ਦੇਰ ਤਕ ਮੰਜੇ ਤੇ ਪਿਆ ਕੁਝ ਨਾ ਕੁਝ ਪੜ੍ਹਦਾ ਰਹਿੰਦਾ ਹਾਂਅੱਜ ਵੀ ਮੈਂ ਸਵੇਰ ਦਾ ਪਿਛਲੇ ਹਫਤੇ ਦੌਰਾਨ ਆਏ ਕੁਝ ਪੰਜਾਬੀ ਦੇ ਮੈਗਜ਼ੀਨ ਫੋਲ ਰਿਹਾ ਸੀਪਹਿਲਾਂ ਮੈਂ ਇੱਕ ਵਾਰੀ ਸਾਰੇ ਦਾ ਸਾਰਾ ਮੈਗਜ਼ੀ ਇੱਕ ਸਿਰੇ ਤੋਂ ਲੈ ਕੇ ਦੂਜੇ ਤਕ ਫੋਲਦਾ ਹਾਂਹਰ ਸਫੇ ਤੇ ਇੱਕ ਉਡਦੀ ਨਰ ਮਾਰਦਾ ਹਾਂਜੇ ਕੋਈ ਪਛਾਣ ਵਾਲਾ ਨਾਂਅ ਜਾਂ ਕੋਈ ਨਵੀਂ ਚੀ ਦਿਲਚਸਪ ਲੱਗੇ ਤਾਂ ਮੁੜ ਦੇਖਣ ਲਈ ਮਨ ਵਿੱਚ ਨੋਟ ਕਰ ਲੈਂਦਾ ਹਾਂ

ਸਿੰਮੀ ਕੰਮ ਤੇ ਜਾਣ ਲੱਗੀ ਮੈਂਨੂੰ ਚਾਹ ਵੀ ਫੜਾ ਗਈ ਤੇ ਹਮੇਸ਼ਾ ਵਾਂਗ ਘਰ ਦੇ ਕੁਝ ਕੰਮਾਂ ਦਾ ਚੇਤਾ ਵੀ ਕਰਾ ਗਈ, “ਜੇ ਜਨਾਬ ਦਾ ਮੂਡ ਬਣਿਆ ਤਾਂ ਅਜੇ ਬੇਸਮਿੰਟ ਦੇ ਕਮਰੇ ਦਾ ਪੇਂਟ ਕਰਨ ਵਾਲਾ ਰਹਿੰਦਾ ਆ, ਨਾਲੇ ਉਹਦੇ ਲਈ ਕਾਰਪਿਟ ਵੀ ਲਿਆਉਣਾਮੰਜੇ ਚ ਈ ਨਾ ਬਾਰਾਂ ਵਜੇ ਤਕ ਲੱਤਾਂ ਵਸਾਰ ਕੇ ਪਿਆ ਰਹੀਂ।”

ਮੈਂ ਚਾਹ ਪੀਂਦੇ ਨੇ ਇੱਕ ਮੈਗਜ਼ੀਨ ਵਿੱਚੋਂ ਆਪਣੇ ਇੱਕ ਦੋਸਤ ਦੀ ਲਿਖੀ ਹੋਈ ਕਹਾਣੀ ਪੜ੍ਹੀਸਾਡੇ ਪਿੰਡ ਲਾਗੋ ਲਾਗੇ ਸਨ ਤੇ ਅਸੀਂ ਲਾਗਲੇ ਹਿਰ ਦੇ ਸਕੂਲੇ ਛੇਵੀਂ ਤੋਂ ਲੈ ਕੇ ਦਸਵੀਂ ਤਕ ਇੱਕੋ ਜਮਾਤ ਵਿੱਚ ਪੜ੍ਹੇ ਸਾਂਇਕੱਠਿਆਂ ਨੇ ਕਾਲਜ ਵਿੱਚ ਦਾਖਲਾ ਲਿਆਮੈਂ ਦੋ ਕੁ ਸਾਲਾਂ ਬਾਅਦ ਕਨੇਡਾ ਆ ਗਿਆ ਅਤੇ ਉਹ ਐੱਮ ਏ ਕਰ ਕੇ ਸਾਡੇ ਉਸੇ ਕਾਲਜ ਵਿੱਚ ਪੜ੍ਹਾਉਣ ਲੱਗ ਪਿਆਕਹਾਣੀ ਸਾਡੇ ਹਿਰ ਵਾਲੇ ਸਕੂਲ ਦੇ ਦਿਨਾਂ ਬਾਰੇ ਸੀਅਸੀਂ ਆਸ ਪਾਸ ਦੇ ਤਿੰਨ ਚਾਰ ਪਿੰਡਾਂ ਦੇ ਮੁੰਡੇ ਕੁੜੀਆਂ ਗੱਡੀ ਵਿੱਚ ਸ਼ਹਿਰ ਪੜ੍ਹਨ ਜਾਂਦੇਸਾਡਾ ਸ਼ੌਕ ਪੜ੍ਹਨ ਦੇ ਨਾਲ ਨਾਲ ਸਕੂਲੋਂ ਖਿਸਕ ਕੇ ਫਿਲਮਾਂ ਦੇਖਣੀਆਂ ਹੁੰਦਾਛੋਟੇ ਜਿਹੇ ਹਿਰ ਵਿੱਚ ਇੱਕੋ ਸਿਨਮਾ ਸੀ ਤੇ ਸੀ ਵੀ ਉਹ ਬੱਸਾਂ ਦੇ ਅੱਡੇ ਲਾਗੇਇਸ ਤਰ੍ਹਾਂ ਕਈ ਵਾਰੀ ਸਾਡੀ ਇਸ ਚੋਰੀ ਦਾ ਘਰ ਦਿਆਂ ਨੂੰ ਵੀ ਪਤਾ ਲੱਗ ਜਾਂਦਾ ਪਰ ਹਟਦੇ ਅਸੀਂ ਫੇਰ ਵੀ ਨਾਸਾਡੇ ਨਾਲ ਗੱਡੀ ਵਿੱਚ ਨਿੱਤ ਆਉਂਦੀਆਂ ਜਾਂਦੀਆਂ ਕੁੜੀਆਂ ਦਾ ਮੁਕਾਬਲਾ ਅਸੀਂ ਸਾਧਨਾਂ, ਵਜੰਤੀ ਮਾਲਾ ਤੇ ਮੀਨਾ ਕੁਮਾਰੀ ਨਾਲ ਕਰਦੇਕਈ ਵਾਰੀ ਆਪਣੀ ਗੱਲ ਇੱਕ ਦੂਜੇ ਨੂੰ ਮਨਾਉਣ ਲਈ ਲੜਦੇ ਝਗੜਦੇ ਵੀਅਸੀਂ ਉਸ ਸਮੇਂ ਦੇ ਦੂਰੋਂ ਦੂਰੋਂ ਮੁਹੱਬਤ ਕਰਨ ਵਾਲੇ ਭਾਰਤੀ ਹਜੂਮ ਵਿੱਚੋਂ ਸਾਂਕੁੜੀਆਂ ਨਾਲ ਸਿੱਧੀ ਗੱਲ ਕਰਨ ਦੀ ਹਿੰਮਤ ਨਹੀਂ ਸੀ ਹੁੰਦੀਸਾਡੇ ਨਾਲ ਗੱਡੀ ਵਿੱਚ ਆਉਣ ਜਾਣ ਵਾਲੀ ਇੱਕ ਕੁੜੀ ਸਾਨੂੰ ਦੋਵਾਂ ਨੂੰ ਖਾਸ ਤੌਰ ਤੇ ਬਹੁਤ ਸੋਹਣੀ ਲਗਦੀਅਸੀਂ ਉਹਦਾ ਨਾਂ ਸਾਇਰਾ ਬਾਨੋ ਰੱਖਿਆ ਹੋਇਆ ਸੀਸਾਡਾ ਸਕੂਲ ਗੱਡੀ ਦੇ ਸਟੇਨ ਤੋਂ ਲਹਿੰਦੇ ਪਾਸੇ ਸੀ ਤੇ ਕੁੜੀਆਂ ਦਾ ਸਕੂਲ ਦੂਜੇ ਪਾਸੇ ਹਿਰ ਦੇ ਐਨ ਵਿਚਕਾਰ ਕਰਕੇ ਸੀਗੱਡੀਓਂ ਉੱਤਰ ਕੇ ਕਈ ਵਾਰੀ ਅਸੀਂ ਕੁੜੀਆਂ ਮਗਰ ਤੁਰੇ ਜਾਂਦੇ ਤੇ ਫੇਰ ਮੁੜ ਕੇ ਆਪਣੇ ਸਕੂਲ ਨੂੰ ਆਉਂਦੇਉਹ ਕੁੜੀ ਵੀ ਆਪਣੀਆਂ ਸਹੇਲੀਆਂ ਨਾਲ ਤੁਰੀ ਜਾਂਦੀ ਕਦੇ ਕਦੇ ਸਾਡੇ ਵੱਲ ਦੇਖ ਕੇ ਹੱਸ ਪੈਂਦੀ ਸਾਡੇ ਇਸੇ ਤਰ੍ਹਾਂ ਦੇ ਇੱਕ ਪਾਸੜ ਇਕ ਦੀ ਉਦਾਸ ਦਾਸਤਾਨ ਸੀ ਮੇਰੇ ਦੋਸਤ ਦੀ ਕਹਾਣੀ ਵਿੱਚਪੜ੍ਹ ਕੇ ਮੇਰੇ ਅੰਦਰ ਬੀਤੇ ਲਈ ਇੱਕ ਅਜੀਬ ਕਿਸਮ ਦੀ ਤੜਪ ਪੈਦਾ ਹੋ ਗਈਕਹਾਣੀ ਲੰਮੀ ਨਹੀਂ ਸੀ, ਛੇਤੀ ਪੜ੍ਹੀ ਗਈਪਰ ਮੈਂਨੂੰ ਉਹ ਕਈ ਦਹਾਕੇ ਪਹਿਲਾਂ ਛੱਡੇ ਪਿੰਡਾਂ ਥਾਂਵਾਂ ਵੱਲ ਧੂਹ ਕੇ ਲੈ ਗਈ ਮੈਂਨੂੰ ਘੋਰ ਉਦਾਸੀ ਮਹਿਸੂਸ ਹੋਈ

ਇਹੋ ਜਿਹੀ ਉਦਾਸੀ ਹੁਣ ਮੈਂ ਕਈ ਵਰ੍ਹਿਆ ਤੋਂ ਨਹੀਂ ਸੀ ਹੰਢਾਈਮੈਂ ਆਪਣੇ ਆਲੇ ਦੁਆਲੇ ਨਿਗ੍ਹਾ ਮਾਰੀ ਤਾਂ ਲੱਗਾ ਜਿੱਦਾਂ ਮੈਂ ਕਿਸੇ ਉਜਾੜ ਬੀਆਬਾਣ ਵਿੱਚ ਇਕੱਲਾ ਬੈਠਾ ਹੋਵਾਂਕਿਸੇ ਪਾਸੇ ਵੀ ਕੋਈ ਜਾਣ ਪਛਾਣ ਵਾਲੀ ਚੀ ਰ ਨਹੀਂ ਸੀ ਆ ਰਹੀਮੈਂ ਆਪਣੇ ਘਰ ਦੀ ਵੱਡੇ ਸਾਰੇ ਸ਼ੀਸ਼ੇ ਵਾਲੀ ਬਾਰੀ ਵਿੱਚੋਂ ਬਾਹਰ ਨਿਗ੍ਹਾ ਮਾਰੀਸਾਡੇ ਘਰੋਂ ਦਿਸਦੇ ਖੂਬਸੂਰਤ ਪਹਾੜ ਤੇ ਦਰਿਆ ਮੈਂਨੂੰ ਤਕ ਨਾ ਆਏਖਲਾਅ ਵਿੱਚ ਦੇਖਦਾ ਤੇ ਸਮੇਂ ਦੀ ਧੂੜ ਵਿੱਮੈਂ ਗੁਆਚਾ ਕੁਝ ਭਾਲਣ ਦੀ ਕੋਸ਼ਿਸ਼ ਕਰ ਰਿਹਾ ਸਾਂਉੱਥੇ ਨਾ ਕੋਈ ਬਚਪਨ ਦਾ ਸਾਥੀ ਸੀ ਨਾ ਕੋਈ ਜਾਣ ਪਛਾਣ ਵਾਲੀ ਜਗ੍ਹਾਮੈਂ ਪਿੰਡ ਦਾ ਬੋਹੜ ਭਾਲ ਰਿਹਾ ਸਾਂ ਜਿਸ ਉੱਪਰ ਅਸੀਂ ਜੰਗ ਪਲੰਘਾ ਖੇਡਦੇ ਤੇ ਛੱਪੜ ਵਿੱਚ ਛਾਲਾਂ ਮਾਰਦੇਮੈਂ ਉਹ ਪਿੱਪਲ ਲੱਭਦਾ ਸੀ ਜਿਸ ਦੁਆਲੇ ਪਿੰਡ ਦੀਆਂ ਖਤਰਾਣੀਆਂ ਆਪਣੇ ਸੁਹਾਗ ਦੀ ਰੱਖਿਆ ਵਾਸਤੇ ਸੂਤ ਦੇ ਧਾਗੇ ਲਪੇਟਿਆ ਕਰਦੀਆਂ ਸਨਮੈਂ ਉੱਚੇ ਜਿਹੇ ਢੇਰੇ ਤੇ ਜਠੇਰਿਆਂ ਵਾਲੀ ਮਟੀ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਵਲ ਕੋਈ ਨਾ ਕੋਈ ਔਰਤ ਮੱਥਾ ਟੇਕਣ ਤੁਰੀ ਹੁੰਦੀ ਮੈਂਨੂੰ ਨਾ ਕੋਈ ਟਾਹਲੀ, ਨਿੰਮ, ਡੇਕ, ਨਾ ਖੂਹ ਤੇ ਲੱਗੇ ਤੂਤ, ਨਾ ਜਾਮਣਾਂ, ਕੁਝ ਵੀ ਨਰ ਨਹੀਂ ਸੀ ਆ ਰਿਹਾਨਾ ਮੈਂਨੂੰ ਉਹ ਕੱਚੇ ਪੱਕੇ ਕੋਠੇ ਦਿਸੇ ਤੇ ਨਾ ਕੋਠਿਆਂ ਤੇ ਸੁੱਕਣੀਆਂ ਪਾਈਆਂ ਛੱਲੀਆਂਨਾ ਇੱਕ ਨੇਰੇ ਤੋਂ ਦੂਜੇ ਬਨੇਰੇ ’ਤੇ ਉੱਡ ਉੱਡ ਬੈਠਦੀਆਂ ਚਿੜੀਆਂ ਤੇ ਸ਼ਾਰਕਾਂ ਦਿਸੀਆਂ, ਨਾ ਗੁਆਂਡੀਆਂ ਦੀ ਛੱਤ ’ਤੇ ਸੁਸਤ ਬੈਠੇ ਘੁੱਗੀਆਂ ਤੇ ਕਬੂਤਰਨਾ ਗਲੀ ਵਿੱਚ ਸਬਜ਼ੀਆਂ ਵੇਚਣ ਆਏ ਬਚਨ ਦੀ ਆਵਾ ਸੀ ਨਾ ਕਿਸੇ ਮੰਗਤੇ ਦੀਆਂ ਉੱਚੀ ਉੱਚੀ ਦਿੱਤੀਆਂ ਅਸੀਸਾਂਨਾ ਗਲੀ ਵਿੱਚ ਫਿਰਦੇ ਅਵਾਰਾ ਕੁੱਤੇ ਨੂੰ ਅੰਦਰ ਵੜਨੋ ਰੋਕਦੀ ਕਿਸੇ ਸਿਆਣੀ ਗੁਆਂਢਣ ਔਰਤ ਦੀ ਕੜਕਵੀਂ ਆਵਾਆਪਣੀ ਤਾਕੀ ਵਿੱਚੋਂ ਇਹ ਸਭ ਕੁਝ ਭਾਲਦਾ ਮੈਂ ਘੋਰ ਉਦਾਸੀ ਦੀ ਕਿਸੇ ਡੂੰਘੀ ਖੱਡ ਵਿੱਚ ਡਿਗ ਪਿਆ ਸਾਂ

ਮੈਂ ਬੜੇ ਬੁਝੇ ਜਿਹੇ ਮਨ ਨਾਲ ਬਾਥਰੂਮ ਗਿਆਬੁਰ ਕੀਤਾਮੇਰਾ ਹਿੱਲਣ ਤਕ ਨੂੰ ਜੀਅ ਨਾ ਕਰੇ, ਜਿਵੇਂ ਹੱਥਾਂ ਪੈਰਾਂ ਵਿੱਚ ਤਾਕਤ ਨਾ ਰਹੀ ਹੋਵੇਜੇ ਸਿੰਮੀ ਘਰ ਹੁੰਦੀ ਤਾਂ ਉਹਨੇ ਮੇਰਾ ਮੂਡ ਦੇਖ ਕੇ ਕਈ ਕਿਸਮ ਦੇ ਬੋਲੇ ਕੱਸਣੇ ਸਨਉਦਾਸੀ ਦੇ ਆਲਮ ਵਿੱਚ ਮੈਂ ਸ਼ਾਵਰ ਲਿਆਵਾਲਾਂ ਵਿੱਚ ਕੰਘੀ ਫੇਰਨ ਲੱਗਿਆਂ ਸ਼ੀਸ਼ੇ ਵਿੱਚ ਦੇਖਿਆ ਤਾਂ ਯਾਦ ਆਇਆ ਕਿ ਅੱਜ ਤਾਂ ਮੈਂ ਵਾਲ਼ ਕਟਾਉਣੇ ਸਨਵਾਲ਼ ਕਾਫੀ ਲੰਬੇ ਹੋ ਗਏ ਸਨ ਤੇ ਹੁਣ ਤਾਂ ਸਿੰਮੀ ਵੀ ਦੋ ਤਿੰਨ ਵਾਰ ਚੇਤਾ ਕਰਾ ਚੁੱਕੀ ਸੀਹੁਣ ਉਹਨੇ ਅਗਲੀ ਵਾਰੀ ਕਹਿਣਾ ਸੀ, “ਹੋਰ ਨਹੀਂ ਸੀ ਕੁਛ ਕਰਨਾ ਤਾਂ ਘੱਟੋ ਘੱਟ ਆਹ ਝਾਟੇ ਨੂੰ ਤਾਂ ਅੱਗ ਲੁਆ ਲਿਆਉਂਦਾ ਕਿ ਇਹ ਵੀ ਹੁਣ ਮੈਂ ਤੇਰੀ ਥਾਂ ਜਾ ਕੇ ਹਜਾਮਤ ਕਰਾਵਾਂਤਕਾਲਾਂ ਨੂੰ ਪੇਂਡੂਆਂ ਦੀ ਪਾਰਟੀ ਆ, ਉੱਥੇ ਚੰਗਾ ਲੱਗੇਂਗਾ ਹੈਦਾਂ।” ਵਾਲ਼ ਕਟਾਉਣ ਤਾਂ ਅੱਜ ਜਾਣਾ ਹੀ ਪੈਣਾ ਸੀਮੈਂ ਡੂੰਘਾ ਸਾਹ ਲੈ ਕੇ ਆਪਣੇ ਆਪ ਨੂੰ ਬਾਹਰ ਜਾਣ ਲਈ ਤਿਆਰ ਕੀਤਾ

ਦਰਅਸਲ ਪਿਛਲੇ ਸ਼ੁੱਕਰਵਾਰ ਵੀ ਮੈਂ ਗਿਆ ਸੀ ਵਾਲ਼ ਕਟਾਉਣਪਰ ਜਦ ਦੇਵ ਦੀ ਦੁਕਾਨ ਅੰਦਰ ਵੜਿਆ ਤਾਂ ਉੱਥੇ ਬੜਾ ਕੁਝ ਬਦਲਿਆ ਨਰ ਆਇਆਮੈਂ ਸਾਲ ਵਿੱਚ ਤਿੰਨ ਚਾਰ ਵਾਰ ਹਜਾਮਤ ਕਰਾਉਂਦਾ ਪਰ ਜਾਂਦਾ ਹਮੇਸ਼ਾ ਆਪਣੇ ਵਾਕਿਫ ਦੇਵ ਦੀ ਦੁਕਾਨ ਤੇ ਹੀਉਹਦਾ ਭਰਾ ਸਾਡੇ ਪਿੰਡ ਵਿਆਹਿਆ ਹੋਇਆ ਹੈਦੇਵ ਮੇਰੇ ਨਾਲੋਂ ਚਾਰ ਪੰਜ ਸਾਲ ਛੋਟਾ ਹੈਉਹਦਾ ਹੌਲੀ ਹੌਲੀ ਗੱਲਾਂ ਕਰਨਾ ਤੇ ਕਦੇ ਵੀ ਕਾਹਲ ਨਾ ਦਿਖਾਉਣਾ ਮੈਂਨੂੰ ਬੜਾ ਚੰਗਾ ਲਗਦਾਉਹ ਮੈਂਨੂੰ ਬੜੀਆਂ ਮਜ਼ੇਦਾਰ ਗੱਲਾਂ ਸੁਣਾਉਂਦਾਇੱਥੇ ਰਹਿੰਦੇ ਸਾਡੇ ਪਿੰਡ ਦੇ ਸਾਰੇ ਲੋਕਾਂ ਨੂੰ ਦੇਵ ਵੀ ਜਾਣਦਾ ਸੀਪਿਛਲੀ ਵਾਰੀ ਉਹਨੇ ਸਾਡੇ ਪਿੰਡ ਦੀ ਇੱਕ ਔਰਤ ਦੀ ਕਹਾਣੀ ਦੱਸੀ, “ਭਾ ਜੀ, ਇੱਕ ਦਿਨ ਦੁਕਾਨ ਚ ਤੁਹਾਡੇ ਪਿੰਡ ਆਲੀ ਭਜਨ ਕੌਰ ਆਈ, ਆਪਣੇ ਨੌਂ ਕੁ ਸਾਲ ਦੇ ਪੋਤੇ ਦੇ ਵਾਲ਼ ਕਟਾਉਣ।” ਭਜਨ ਕੌਰ ਬਾਰੇ ਮੈਂ ਆਪਣੇ ਪੇਂਡੂਆਂ ਤੋਂ ਹੋਰ ਵੀ ਕਈ ਬੜੀਆਂ ਹੱਸਾਉਣੀਆਂ ਗੱਲਾਂ ਸੁਣੀਆਂ ਹੋਈਆਂ ਸਨਮੇਰੀ ਦਿਲਚਸਪੀ ਕੁਦਰਤੀ ਵਧ ਗਈ

ਦੇਵ ਨੇ ਗੱਲ ਜਾਰੀ ਰੱਖੀ, “ਭਾ ਜੀ, ਭਜਨ ਕੌਰ ਆਉਂਦੀ ਨੇ ਆਪਣਾ ਵੱਡਾ ਸਾਰਾ ਪਰਸ ਕੁਰਸੀ ਤੇ ਠਾਹ ਕਰਕੇ ਮਾਰਿਆ ਤੇ ਲੱਗ ਪਈ ਉੱਚੀ ਉੱਚੀ ਮੈਂਨੂੰ ਹਿਦਾਇਤਾਂ ਦੇਣ - ਦੇਵ ਮੇਰਾ ਵੀਰ ਬਣ ਕੇ ਮੁੰਡੇ ਦਾ ਸੋਹਣਾ ਜਿਹਾ ਸਿਰ ਮੁੰਨੀਅਸੀਂ ਅਗਲੀ ਵੀਕੇ ਟਰਾਂਟੋਂ ਨੂੰ ਵਿਆਹ ਤੇ ਜਾਣਾਮੈਂ ਤਾਂ ਉੱਦਾਂ ਕਹਿੰਦੀ ਸੀ ਮੁੰਡੇ ਦਾ ਸਿਰ ਨਾ ਈ ਮੁਨਾਈਏਇਹਨੂੰ ਅਮਰਤ ਛਕਾ ਦੇਈਏਇੰਡੀਆ ਤੋਂ ਬਹੁਤ ਸੋਹਣੇ ਬਾਬੇ ਆਏ ਹੋਏ ਆ ਵੱਡੇ ਗੁਰਦਵਾਰੇ ਰੋਜ਼ ਤਕਾਲਾਂ ਨੂੰ ਕੀਰਤਨ ਕਰਦੇ ਆਕਈਆਂ ਨੇ ਅਮਰਤ ਛਕੇ ਆਪਰ ਇੱਥੇ ਕੋਈ ਮੰਨੇ ਵੀਵੀਰਾ ਕੋਈ ਨਹੀਂ ਮੰਨਦਾ ਇੱਥੇ ਕਿਸੇ ਦੀ।’ ਮੈਂ ਅੱਛਾ, ਮਾਸੀ ਜੀ ਕਹਿ ਕੇ ਮੁੰਡੇ ਦੀ ਹਜਾਮਤ ਕਰਨ ਲੱਗ ਪਿਆਉਹ ਸਾਰਾ ਸਮਾਂ ਮੇਰੇ ਬਰਾਬਰ ਖੜ੍ਹੀ ਰਹੀ ਤੇ ਆਰਡਰ ਦਿੰਦੀ ਰਹੀਜਦੋਂ ਮੈਂ ਹਜਾਮਤ ਕਰ ਹਟਿਆ ਤਾਂ ਪਰਸ ਚੁੱਕ ਕੇ ਠੱਪ ਠੱਪ ਕਰਦੀ ਮੁੰਡੇ ਨੂੰ ਲੈ ਕੇ ਤੁਰ ਪਈਦਰਵਾਜੇ ਕੋਲ ਜਾ ਕੇ ਮੁੰਡਾ ਕਹਿੰਦਾ ‘ਬੇਬੇ ਤੂੰ ਅੰਕਲ ਨੂੰ ਮਨੀ ਦਿੱਤੀ ਈ ਨਹੀਂਆਪਣੇ ਪੋਤੇ ਨੂੰ ਝੰਝੋੜਾ ਜਿਹਾ ਮਾਰ ਕੇ ਕਹਿੰਦੀ, ‘ਲੈਅ ਹੈ ਕਮਲਾ, ਦੇਵ ਤਾਂ ਸਾਡੇ ਘਰ ਦਾ ਬੰਦਾ ਆਕੋਈ ਘਰਦਿਆਂ ਨੂੰ ਵੀ ਕਿਤੇ ਪੈਸੇ ਦਿੰਦਾ ਹੁੰਦਾ?ਮੈਂ ਭਲਾ ਕੀ ਕਹਿੰਦਾ, ਸਗੋਂ ਮੇਰਾ ਸਾਂਝੀ ਮੇਰੀ ਵਲ ਕਹਿਰੀਆਂ ਅੱਖਾਂ ਨਾਲ ਦੇਖੇ।”

ਮੈਂ ਪਿਛਲੇ ਦਸ ਬਾਰਾਂ ਸਾਲਾਂ ਤੋਂ ਦੇਵ ਦੀ ਦੁਕਾਨ ਤੋਂ ਬਿਨਾਂ ਹੋਰ ਕਿਤੇ ਗਿਆ ਹੀ ਨਹੀਂ ਸਾਂਪਰ ਜਦੋਂ ਪਿਛਲੇ ਸ਼ੁਕਰਵਾਰ ਗਿਆ ਤਾਂ ਮੈਨੂੰ ਪਤਾ ਲੱਗਾ ਕਿ ਦੇਵ ਤਾਂ ਦੋ ਤਿੰਨ ਮਹੀਨੇ ਲਈ ਪਿੰਡ ਨੂੰ ਚਲੇ ਗਿਆ ਸੀਦੁਕਾਨ ਉਹਨੇ ਪੱਕੇ ਤੌਰ ਤੇ ਆਪਣੇ ਸਾਂਝੀ ਨੂੰ ਦੇ ਦਿੱਤੀ ਸੀਉਹਦੇ ਸਾਂਝੀ ਨੇ ਦੁਕਾਨ ਦਾ ਹੁਲੀਆ ਹੀ ਬਦਲ ਦਿੱਤਾ ਸੀਗਾਹਕਾਂ ਦੇ ਬੈਠਣ ਲਈ ਦੋ ਨਵੀਂਆਂ ਕੁਰਸੀਆਂ ਸਨ ਜਿੱਥੇ ਪਹਿਲਾਂ ਇੱਕ ਹੀ ਹੁੰਦੀ ਸੀ ਤੇ ਕੰਮ ਕਰਨ ਵਾਲਾ ਪਤਲਾ ਬੀਮਾਰ ਜਿਹਾ ਦਿਸਦਾ ਬੰਦਾ ਵੀ ਨਵਾਂ ਸੀਉਹ ਦੋਵੇਂ ਗਾਹਕਾਂ ਨਾਲ ਰੁੱਝੇ ਹੋਏ ਸਨਦੋ ਬੰਦੇ ਬੈਠੇ ਆਪਣੀ ਵਾਰੀ ਉਡੀਕਦੇ ਸੀਮੈਂ ਦੋ ਕੁ ਪੱਲ ਬੈਠਾ ਤੇ ਫੇਰ ਮੁੜ ਆਉਣ ਦਾ ਬਹਾਨਾ ਜਿਹਾ ਲਾ ਕੇ ਉੱਠ ਆਇਆ

ਸੋ ਅੱਜ ਮੈਂਨੂੰ ਕਿਸੇ ਹੋਰ ਦੁਕਾਨ ਦੀ ਭਾਲ ਕਰਨੀ ਪੈਣੀ ਸੀਦੇਵ ਨੂੰ ਤਾਂ ਮੈਂ ਕਦੇ ਦੱਸਿਆ ਹੀ ਨਹੀਂ ਸੀ ਕਿ ਕਿੱਧਰੋਂ ਕਿੰਨੇ ਕੁ ਵਾਲ਼ ਕੱਟਣੇ ਹਨ ਜਾਂ ਨਹੀਂਮੈਂ ਜਾ ਕੇ ਉਹਦੀ ਕੁਰਸੀ `ਤੇ ਬੈਠ ਜਾਂਦਾਉਹ ਭਾ ਜੀ, ਭਾ ਜੀ, ਕਰਦਾ ਨਾਲੇ ਮੈਂਨੂੰ ਗੱਲਾਂ ਸੁਣਾਉਂਦਾ ਰਹਿੰਦਾ, ਨਾਲੇ ਵਾਲ਼ ਕੱਟ ਦਿੰਦਾਮੈਂ ਉੱਠ ਕੇ ਉਹਨੂੰ ਪੈਸੇ ਦੇ ਕੇ ਆ ਜਾਂਦਾਕਦੀ ਸਿਰ ਵਲ ਬਹੁਤਾ ਧਿਆਨ ਹੀ ਨਹੀਂ ਸੀ ਦਿੱਤਾਪਤਾ ਹੁੰਦਾ ਸੀ ਕਿ ਸਭ ਠੀਕ ਹੀ ਹੋਣਾ ਹੈ

ਇੱਕ ਤਾਂ ਸਵੇਰੇ ਕਹਾਣੀ ਪੜ੍ਹਨ ਨਾਲ ਮੈਂਨੂੰ ਲਗਦਾ ਸੀ ਜਿਸ ਤਰ੍ਹਾਂ ਮੈਂ ਆਪਣੇ ਸਭ ਕੁਝ ਨਾਲੋਂ ਟੁੱਟ ਕੇ ਖਲਾਅ ਵਿੱਚ ਘੁੰਮਦੀ ਕੋਈ ਸ਼ੈਅ ਹੋਵਾਂ ਜਿਸ ਨਾਲ ਕਿਸੇ ਵੀ ਆਸ ਪਾਸ ਦੀ ਚੀ ਦਾ ਕੋਈ ਵਾਸਤਾ ਨਾ ਹੋਵੇਤੇ ਹੁਣ ਦੇਵ ਦਾ ਉੱਥੇ ਨਾ ਹੋਣਾ ਵੀ ਮੇਰੀ ਇਸ ਉਦਾਸੀ ਵਿੱਚ ਰਲ਼ ਗਿਆਮਨ ਬੇਹੱਦ ਉਚਾਟ ਹੋ ਗਿਆਮੇਰਾ ਜੀਅ ਕਰੇ ਕਿ ਮੈਂ ਹੁਣੇ ਜਹਾਜ਼ ਵਿੱਚ ਜਾ ਬੈਠਾਂ ਤੇ ਪਿੰਡ ਪਹੁੰਚ ਜਾਵਾਂ

ਚਿੱਤ ਕਰੇ ਕਿ ਕੋਈ ਪੁਰਾਣੀਆਂ ਗੱਲਾਂ ਕਰਨ ਵਾਲਾ ਯਾਰ ਦੋਸਤ ਮਿਲੇਪਰ ਅੱਜ ਸ਼ੁਕਰਵਾਰ ਸਵੇਰੇ ਸਵੇਰੇ ਕੌਣ ਘਰ ਹੋਵੇਗਾ ਤੇ ਜੇ ਕੋਈ ਹੋਇਆ ਵੀ ਤਾਂ ਕਿਹਦੇ ਕੋਲ ਸਮਾਂ ਹੋਵੇਗਾ ਵੇਹਲੀਆਂ ਗੱਪਾਂ ਲਈਬਹੁਤ ਨਿੱਘਰੇ ਰੌਂ ਵਿੱਚ ਮੈਂ ਘਰੋਂ ਨਿਕਲਿਆਗੈਰਾਜ ਵਿੱਚੋਂ ਕਾਰ ਕੱਢੀ ਤੇ ਪਹਿਲਾਂ ਬੈਂਕ ਜਾਣ ਬਾਰੇ ਸੋਚਿਆਮੈਂ ਕਾਰ ਰੰਬਲ੍ਹ ਸਟਰੀਟ ਤੋਂ ਰੋਆਇਲ ਕ ’ਤੇ ਮੋੜੀ ਤਾਂ ਮੈਂਨੂੰ ਸਾਹਮਣੇ ਈਲੀ ਨਾਈ ਦੀ ਦੁਕਾਨ ਦਿਸੀਅਚਾਨਕ ਮੈਂਨੂੰ ਕਈ ਕੁਝ ਪੁਰਾਣਾ ਚੇਤੇ ਆ ਗਿਆਅਸੀਂ ਇਸ ਗੁਆਂਢ ਵਿੱਚ ਸਤਾਰਾਂ ਅਠਾਰਾਂ ਸਾਲ ਰਹੇ ਸਾਂ ਤੇ ਪੰਦਰਾਂ ਕੁ ਸਾਲ ਪਹਿਲਾਂ ਇੱਥੋਂ ਮੂਵ ਹੋਏ ਸਾਂਤੇ ਇਨ੍ਹਾਂ ਦੁਕਾਨਾਂ ਤੋਂ ਅੱਧੇ ਕੁ ਬਲਾਕ ਤੇ ਸਾਡਾ ਘਰ ਹੁੰਦਾ ਸੀਮੈਂ ਹਮੇਸ਼ਾ ਈਲੀ ਦੀ ਦੁਕਾਨ ਤੋਂ ਹਜਾਮਤ ਕਰਾਉਂਦਾ ਹੁੰਦਾ ਸਾਂਉਸ ਨੇ ਵੀ ਦੁਕਾਨ ਉਸੇ ਸਾਲ ਖੋਲ੍ਹੀ ਸੀ ਜਿਸ ਸਾਲ ਅਸੀਂ ਉਸ ਘਰ ਵਿੱਚ ਮੂਵ ਹੋਏ ਸਾਂਪਹਿਲਾਂ ਪਹਿਲਾਂ ਉਹਨੂੰ ਵੀ ਮੇਰੇ ਵਾਂਗ ਅੰਗਰੇਜ਼ੀ ਪੂਰੀ ਨਹੀਂ ਸੀ ਆਉਂਦੀਹੌਲੀ ਹੌਲੀ ਸਾਡੀ ਜਾਣ ਪਛਾਣ ਕਨੇਡੀਅਨ ਦੋਸਤੀ ਵਰਗੀ ਹੋ ਗਈ ਸੀ, ਜਾਣੀ ਕਿ ਅਸੀਂ ਲੰਘਦੇ ਵੜਦੇ ਰੂਰ ਇੱਕ ਦੂਜੇ ਨੂੰ ਹੈਲੋ ਕਹਿੰਦੇਸਾਡੇ ਅਤੇ ਹੋਰ ਗੁਆਂਢੀਆਂ ਦੇ ਨਿਆਣੇ ਇਨ੍ਹਾਂ ਦੁਕਾਨਾਂ ਦੇ ਆਲੇ ਦੁਆਲੇ ਆਪਣੇ ਨਿੱਕੇ ਨਿੱਕੇ ਸਾਈਕਲਾਂ ਤੇ ਜਾਂ ਰੋਲਰ ਸਕੇਟਾਂ ਤੇ ਚੜ੍ਹੇ ਖੇਡਦੇਈਲੀ ਦੀ ਦੁਕਾਨ ਦੇ ਨਾਲ ਇੱਕ ਸਾਈਕਲ ਤੇ ਘਾਹ ਕੱਟਣ ਵਾਲੀਆਂ ਮਸ਼ੀਨਾਂ ਠੀਕ ਕਰਨ ਵਾਲੀ ਦੁਕਾਨ ਹੁੰਦੀ ਸੀਉਸ ਦੁਕਾਨ ਦਾ ਮਾਲਕ ਸਕਾਟ ਕਾਫੀ ਸਿਆਣੀ ਉਮਰ ਦਾ ਬੜਾ ਸਾਊ ਬੰਦਾ ਸੀਈਲੀ ਤੇ ਸਕਾਟ ਦੋਵੇਂ ਸਾਡੇ ਨਿਆਣਿਆਂ ਦਾ ਪੂਰਾ ਖਿਆਲ ਰੱਖਦੇਸਾਨੂੰ ਕਦੇ ਕੋਈ ਫਿਕਰ ਨਹੀਂ ਸੀ ਹੋਇਆ

ਪੁਰਾਣੀਆਂ ਗੱਲਾਂ ਚੇਤੇ ਕਰਦਾ ਮੈਂ ਕਾਰ ਖੜ੍ਹੀ ਕਰ ਕੇ ਈਲੀ ਦੀ ਦੁਕਾਨ ਵਿੱਚ ਵੜ ਗਿਆਉਹਦੀ ਦੁਕਾਨ ਵਿੱਚ ਕੋਈ ਖਾਸ ਫਰਕ ਨਹੀਂ ਸੀ ਪਿਆ ਗੂੜ੍ਹੇ ਲਾਲ ਰੰਗ ਦੇ ਚਮੜੇ ਦੀਆਂ ਉਹੀ ਪਹਿਲਾਂ ਵਾਲੀਆਂ ਦੋ ਉੱਚੀਆਂ ਕੁਰਸੀਆਂਕੰਧ ਨਾਲ ਗਾਹਕਾਂ ਦੇ ਵਾਰੀ ਉਡੀਕਣ ਲਈ ਰੱਖੀਆਂ ਚਾਰ ਕੁਰਸੀਆਂ ਤੇ ਵਿਚਾਲੇ ਇੱਕ ਛੋਟਾ ਜਿਹਾ ਮੇਪਹਿਲਾਂ ਵਾਂਗ ਮੇ ਉੱਪਰ ਕਈ ਮੈਗਜ਼ੀਨ ਪਏ ਸਨਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਮੇਰਾ ਅੰਦਾਜ਼ਾ ਠੀਕ ਨਿਕਲਿਆ, ਉਹ ਸਾਰੇ ਮੈਗਜ਼ੀਫੁੱਟਬਾਲ, ਜਿਹਨੂੰ ਕਨੇਡਾ ਅਮਰੀਕਾ ਵਿੱਚ ਸਾਕਰ ਕਹਿੰਦੇ ਹਨ, ਬਾਰੇ ਹੀ ਸਨਈਲੀ ਫੁੱਟਬਾਲ ਦਾ ਸ਼ੌਕੀਨ ਸੀ ਮੈਂਨੂੰ ਯਾਦ ਹੈ ਉਹ ਫੁੱਟਬਾਲ ਨੂੰ ਸਾਕਰ ਕਹਿਣ ਤੇ ਖਿਝਦਾ ਹੁੰਦਾ ਸੀਦੁਕਾਨ ਦੀ ਪਿਛਲੀ ਕੰਧ ਸ਼ੀਸ਼ਿਆਂ ਵਿੱਚ ਜੜੀਆਂ ਤਸਵੀਰਾਂ ਨਾਲ ਭਰੀ ਪਈ ਸੀਇਹ ਸਾਰੀਆਂ ਤਸਵੀਰਾਂ ਇਟਲੀ ਦੀਆਂ ਟੀਮਾਂ ਦੀਆਂ ਸਨ ਇੱਕ ਤਸਵੀਰ ਜਿਹੜੀ ਬਾਕੀਆਂ ਦੇ ਐੱਨ ਵਿਚਾਲੇ ਟੰਗੀ ਹੋਈ ਸੀ, ਉਸ ਤਸਵੀਰ ਦੇ ਥੱਲੇ ਲਿਖਿਆ ਹੋਇਆ ਸੀ ‘ਫਾਰ ਈਲੀ, ਬਾਰਬਰ ਆਫ ਦਾ ਚੈਂਪੀਅਨ।’ ਇਹ ਕੋਈ ਵੈਨਕੂਵਰ ਦੇ ਛੋਟਿਆਂ ਮੁੰਡਿਆਂ ਦੀ ਫੁੱਟਬਾਲ ਦੀ ਟੀਮ ਸੀ ਜਿਸ ਨੂੰ ਈਲੀ ਸਪਾਂਸਰ ਕਰਦਾ ਸੀ

ਜਦੋਂ ਮੈਂ ਦੁਕਾਨ ਵਿੱਚ ਵੜਿਆ ਤਾਂ ਈਲੀ ਸ਼ੀਸ਼ੇ ਅੱਗੇ ਖੜ੍ਹਾ ਆਪਣੀ ਛੋਟੀ ਛੋਟੀ ਤਕਰੀਬਨ ਚਿੱਟੀ ਹੋ ਗਈ ਦਾਹੜੀ ਤੇ ਹੱਥ ਫੇਰ ਰਿਹਾ ਸੀਉਹਦੇ ਸਿਰ ਦੇ ਕਾਫੀ ਵਾਲ਼ ਅਜੇ ਕਾਲ਼ੇ ਸਨਸਰੀਰ ਉਹਦਾ ਬਿਲਕੁਲ ਪਹਿਲਾਂ ਵਰਗਾ ਪਤਲਾ ਪਰ ਸਿਹਤਮੰਦ ਦਿਸਦਾ ਸੀਮੈਂ ਉਹਨੂੰ ਸਿਰ ਦੇ ਇਸ਼ਾਰੇ ਨਾਲ ਹੈਲੋ ਕਿਹਾਉਹਨੇ ਬਿਨਾਂ ਬੋਲਿਆਂ ਮੈਂਨੂੰ ਕੁਰਸੀ ਉੱਤੇ ਬੈਠਣ ਦਾ ਇਸ਼ਾਰਾ ਕੀਤਾਮੇਰੇ ਅੰਦਰ ਵੜਨ ਤੋਂ ਲੈ ਕੇ ਉਹ ਲਗਾਤਾਰ ਮੇਰੇ ਚਿਹਰੇ ਵਲ ਦੇਖ ਰਿਹਾ ਸੀਮੇਰਾ ਸਿਰ ਤਾਂ ਹੁਣ ਗੱਭਿਓਂ ਤਕਰੀਬਨ ਗੰਜਾ ਹੋ ਗਿਆ ਸੀ ਤੇ ਆਸੀਂ ਪਾਸੀਂ ਜਿਹੜੇ ਵਾਲ਼ ਸਨ ਉਹ ਵੀ ਚਿੱਟੇ ਹੋ ਗਏ ਸਨਪੰਦਰਾਂ ਸੋਲ੍ਹਾਂ ਸਾਲ ਬਾਅਦ ਉਹ ਮੈਂਨੂੰ ਦੇਖ ਰਿਹਾ ਸੀ ਤੇ ਪਛਾਨਣ ਦੀ ਕੋਸ਼ਿਸ਼ ਕਰ ਰਿਹਾ ਸੀਮੈਂ ਉਹਨੂੰ ਸਾਹਮਣੇ ਲੱਗੇ ਸ਼ੀਸ਼ੇ ਵਿੱਚ ਦੀ ਤਾੜ ਰਿਹਾ ਸਾਂਉਹਨੇ ਹੌਲੀ ਹੌਲੀ ਝਾੜ ਕੇ ਨੀਲੇ ਰੰਗ ਦਾ ਕੱਪੜਾ ਮੇਰੇ ਮੋਢਿਆਂ ਤੇ ਰੱਖਿਆ ਤੇ ਫੇਰ ਚਿੱਟੇ ਪੇਪਰ ਦਾ ਟਿਸ਼ੂ ਮੇਰੀ ਧੌਣ ਪਿੱਛੇ ਕਮੀ ਦੇ ਥੱਲੇ ਰੱਖਿਆਉਹਨੇ ਪਾਸਾ ਮੋੜ ਕੇ ਮੇ ਤੋਂ ਕੈਂਚੀ ਚੁੱਕੀ ਤੇ ਫੇਰ ਤੇਜ਼ੀ ਨਾਲ ਘੁੰਮ ਕੇ ਮੇਰੇ ਅੱਗੇ ਆ ਖੜ੍ਹਿਆਯੂ ਆਰ ...?” ਉਹਨੇ ਮੈਂਨੂੰ ਪਛਾਣ ਲਿਆ ਸੀ ਤੇ ਮੇਰਾ ਨਾਂਅ ਚੇਤੇ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।”

ਹਾਂ ਹਾਂ, ਮੈਂ ਉਹੀ ਹਾਂ, ਪੀਟਰ।” ਮੈਂ ਉਹਨੂੰ ਆਪਣਾ ਛੋਟਾ ਕਨੇਡੀਅਨ ਨਾਂਅ ਦੱਸਿਆ, ਜਿਸ ਤੋਂ ਉਹ ਵਾਕਿਫ ਸੀ

ਉਹਨੇ ਖੁਸ਼ੀ ਵਿੱਚ ਦੋਵੇਂ ਬਾਹਵਾਂ ਹਵਾ ਵਿੱਚ ਉਲਾਰੀਆਂਮਾਈ ਗੁੱਡਨੈੱਸ, ਹਾ ਦਾ ਹੈੱਲ ਆਰ ਯੂ ਪੀਟਰ? ਵੇਅਰ ਇਨ ਹੈਵਿਨ’ਜ਼ ਨੇਮ ਹੈਵ ਯੂ ਵਿੰਨ ਆਲ ਦੀ ਯੀਅਰ?”

ਮੈਂਨੂੰ ਦੇਖ ਕੇ ਈਲੀ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀਉਹਦੇ ਇਸ ਤਰ੍ਹਾਂ ਯਾਦ ਕਰਨ ਨਾਲ ਮੈਂਨੂੰ ਵੀ ਬੜਾ ਚੰਗਾ ਲੱਗਾਉਹਨੇ ਮੇਰੀ ਹਜਾਮਤ ਕਰਨ ਨੂੰ ਘੰਟੇ ਤੋਂ ਵੀ ਵੱਧ ਸਮਾਂ ਲਾਇਆਉਹ ਦੋ ਕੈਂਚੀਆਂ ਮਾਰ ਕੇ ਖੜ੍ਹ ਕੇ ਮੇਰੇ ਨਾਲ ਪੁਰਾਣੀਆਂ ਗੱਲਾਂ ਕਰਨ ਲੱਗ ਪੈਂਦਾਉਹਨੇ ਆਪਣੇ ਟੱਬਰ ਬਾਰੇ ਦੱਸਿਆਉਹਦੇ ਤਿੰਨਾਂ ਨਿਆਣਿਆਂ ਵਿੱਚੋਂ ਵੱਡੇ ਮੁੰਡਾ ਤੇ ਕੁੜੀ ਦੋਵੇਂ ਵਿਆਹੇ ਗਏ ਸਨ ਤੇ ਆਪੋ ਆਪਣੇ ਘਰ ਰਹਿੰਦੇ ਸਨ ਤੇ ਤੀਜਾ ਛੋਟਾ ਮੁੰਡਾ ਟਰਾਂਟੋ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਤੇ ਉਹਦਾ ਉੱਧਰ ਹੀ ਸੈਟਲ ਹੋਣ ਦਾ ਇਰਾਦਾ ਸੀਉਹਨੇ ਦੱਸਿਆ ਕਿ ਪਹਿਲਾਂ ਉਹ ਰਿਚਮੰਡ ਰਹਿੰਦੇ ਸਨ, ਜਦੋਂ ਨਿਆਣੇ ਘਰੋਂ ਰੁਖਸਤ ਹੋ ਗਏ ਤਾਂ ਉਨ੍ਹਾਂ ਨੇ ਸਰੀ ਵਿੱਚ ਇੱਕ ਛੋਟਾ ਜਿਹਾ ਘਰ ਲੈ ਲਿਆਸਰੀ ਵਿੱਚ ਵੀ ਉਹਦਾ ਘਰ ਸਕਾਈ ਟਰੇਨ ਦੇ ਲਾਗੇ ਸੀ ਤੇ ਇੱਧਰ ਦੁਕਾਨ ਤੋਂ ਵੀ ਸਕਾਈ ਟਰੇਨ ਦਾ ਸਟੇਨ ਸਿਰਫ ਤਿੰਨ ਬਲਾਕ ਤੇ ਸੀਉਹ ਹੁਣ ਸਕਾਈ ਟਰੇਨ ਤੇ ਹੀ ਆਉਂਦਾ ਜਾਂਦਾ ਸੀ ਤੇ ਉਨ੍ਹਾਂ ਨੇ ਸਿਰਫ ਇੱਕ ਕਾਰ ਰੱਖੀ ਹੋਈ ਸੀਪਿਛਲੇ ਇਕੱਤੀਆਂ ਸਾਲਾਂ ਦੌਰਾਨ ਉਹਨੇ ਕਦੇ ਵੀ ਆਪਣੇ ਨਾਲ ਕੰਮ ਕਰਨੇ ਨੂੰ ਹੋਰ ਬੰਦਾ ਨਹੀਂ ਸੀ ਰੱਖਿਆ ਈਲੀਓ ਨੇ ਦੱਸਿਆ, “ਬਸ ਇਸ ਦੁਕਾਨ ਨਾਲ ਨਿਆਣੇ ਪਾਲ਼ੇ ਨੇ ਤੇ ਹੁਣ ਤਾਂ ਅਸੀਂ ਸਿਰਫ ਦੋ ਜੀਅ ਹਾਂ ਬੜਾ ਸੋਹਣਾ ਗੁਜ਼ਾਰਾ ਹੋਈ ਜਾਂਦਾ ਹੈ।” ਉਹਦੀ ਸਹਿਜ ਨਾਲ ਆਖੀ ਇਸ ਗੱਲ ਨੇ ਮੇਰੀ ਉਸ ਨਾਲ ਪੁਰਾਣੀ ਨੇੜਤਾ ਨੂੰ ਜਿਵੇਂ ਇੱਕ ਦਮ ਤਾਜ਼ੀ ਕਰ ਦਿੱਤਾ ਮੈਂਨੂੰ ਲੱਗਾ ਉਹ ਮੇਰਾ ਕੋਈ ਬਹੁਤ ਆਪਣਾ ਸੀ ਜੋ ਇੰਨੀਆਂ ਵਰ੍ਹੇ ਗੁਆਚਿਆ ਰਿਹਾ ਸੀ

ਫੇਰ ਅਸੀਂ ਉਸ ਗੁਆਂਢ ਦੀਆਂ ਗੱਲਾਂ ਕਰਨ ਲੱਗ ਪਏਰੰਬਲ੍ਹ ਤੇ ਰੋਆਇਲ ਕ ਦੇ ਉਸ ਚੁਰਸਤੇ ਦੇ ਇੱਧਰਲੇ ਪਾਸੇ ਪਹਿਲਾਂ ਵੀ ਚਾਰ ਕੁ ਹੀ ਦੁਕਾਨਾਂ ਹੁੰਦੀਆਂ ਸਨਈਲੀ ਦੀ ਦੁਕਾਨ ਦੇ ਸਾਹਮਣੇ ਜਿੱਥੇ ਪਹਿਲਾਂ ਇੱਕ ਡਰੱਗ ਸਟੋਰ ਹੁੰਦੀ ਸੀ, ਹੁਣ ਉੱਥੇ ਗੈਸ ਸਟੇਨ ਬਣ ਗਿਆ ਸੀ ਤੇ ਤਿੰਨ ਕੁ ਛੋਟੀਆਂ ਛੋਟੀਆਂ ਨਵੀਆਂ ਦੁਕਾਨਾਂ, ਬਾਕੀ ਸਭ ਕੁਝ ਤਕਰੀਬਨ ਪਹਿਲਾਂ ਵਰਗਾ

ਦੁਕਾਨਾਂ ਦੀਆਂ ਗੱਲਾਂ ਛੱਡ ਕੇ ਅਸੀਂ ਫੇਰ ਆਪਣੇ ਟੱਬਰਾਂ ਦੀਆਂ ਗੱਲਾਂ ਕਰਨ ਲੱਗੇਈਲੀਓ ਨੂੰ ਮੇਰੇ ਮੁੰਡੇ ਸਨੀ ਦਾ ਨਾਂਅ ਨਹੀਂ ਸੀ ਚੇਤੇ ਪਰ ਉਂਜ ਉਹਦੇ ਬਾਰੇ ਸਭ ਕੁਝ ਚੇਤੇ ਸੀਸਨੀ ਇੱਕ ਵਾਰ ਈਲੀ ਦੀ ਦੁਕਾਨ ਅੱਗੇ ਆਪਣੇ ਸਾਈਕਲ ਤੋਂ ਡਿਗ ਪਿਆ ਸੀ ਤੇ ਉਹਦਾ ਗੋਡਾ ਸੀਮਿੰਟ ਦੇ ਸਾਈਡਵਾਕ ਤੇ ਛਿੱਲ ਹੋ ਗਿਆ ਸੀਈਲੀ ਨੇ ਉਹਨੂੰ ਚੁੱਕਿਆ ਤੇ ਫੇਰ ਸਨੀ ਨੂੰ ਤੇ ਉਹਦੇ ਸਾਈਕਲ ਨੂੰ ਸਾਡੇ ਘਰ ਛੱਡ ਕੇ ਗਿਆਸਨੀ ਨਾਲ ਖੇਡਣ ਵਾਲੇ ਹੋਰ ਵੀ ਕਈ ਗੁਆਂਢ ਦੇ ਨਿਆਣਿਆਂ ਦਾ ਈਲੀ ਨੂੰ ਚੇਤਾ ਸੀਈਲੀਓ ਨੇ ਮੈਂਨੂੰ ਦੱਸਿਆ ਕਿ ਸਨੀ ਦਾ ਇੱਕ ਹਾਣੀ ਮੋਰਗਨ ਕਾਲਜ ਜਾ ਕੇ ਚੰਗਾ ਘੋਲੂ ਬਣ ਗਿਆ ਸੀ ਤੇ ਉਹਨੇ ਆਪਣੇ ਭਾਰ ਵਿੱਚ ਬੀ ਸੀ ਦੀ ਚੈਂਪੀਅਨਸ਼ਿੱਪ ਜਿੱਤੀ ਸੀਮੋਰਗਨ ਹੋਰੀਂ ਸਾਡੇ ਘਰ ਦੇ ਪਿਛਵਾੜੇ ਵਾਲੇ ਘਰ ਵਿੱਚ ਰਹਿੰਦੇ ਸਨਮੋਰਗਨ ਤੇ ਸਨੀ ਸਾਰਾ ਸਾਰਾ ਦਿਨ ਇਕੱਠੇ ਖੇਡਦੇ ਰਹਿੰਦੇਮੋਰਗਨ ਦੀਆਂ ਤਾਂ ਮੈਂਨੂੰ ਵੀ ਬੜੀਆਂ ਗੱਲਾਂ ਚੇਤੇ ਸਨਜਦੋਂ ਉਹ ਚਾਰ ਪੰਜ ਸਾਲ ਦੇ ਹੁੰਦੇ ਸੀ ਤਾਂ ਉਹਨੇ ਤੇ ਸਨੀ ਨੇ ਸਾਡੀ ਬੇਸਮਿੰਟ ਵਿੱਚ ਇੱਕ ਦੂਜੇ ਨਾਲ ਘੁਲਦੇ ਰਹਿਣਾਅਸੀਂ ਉਹਨੂੰ ਪੰਜਾਬੀਆਂ ਵਾਂਗ ਪੱਟ ਤੇ ਥਾਪੀ ਮਾਰਨੀ ਸਿਖਾਈ ਹੋਈ ਸੀ ਤੇ ਉਹ ਥਾਪੀਆਂ ਮਾਰਦਾ ਬਹੁਤ ਸੋਹਣਾ ਲਗਦਾਜਦ ਵੀ ਕਦੇ ਸਾਡੇ ਕਿਸੇ ਜਾਣ ਪਛਾਣ ਜਾਂ ਰਿਤੇਦਾਰ ਨੇ ਆਏ ਹੋਣਾ ਤਾਂ ਅਸੀਂ ਮੋਰਗਨ ਨੂੰ ਤੇ ਸਨੀ ਨੂੰ ਘੁਲ਼ਣ ਲਾ ਦੇਣਾਨਰਮ ਗਲੀਚੇ ਤੇ ਕਦੇ ਸਨੀ ਥੱਲੇ ਤੇ ਕਦੇ ਮੋਰਗਨਸਨੀ ਨੇ ਪੰਜਾਬੀ ਅੰਗਰੇਜ਼ੀ ਲ਼ਾ ਕੇ ਬੋਲੀ ਜਾਣੀਉਨ੍ਹਾਂ ਦੋਵਾਂ ਨੇ ਸਾਡਾ ਸਾਰਿਆਂ ਦਾ ਹਸਾ ਹਸਾ ਕੇ ਢਿੱਡ ਪਕਾ ਦੇਣਾਸਾਡੇ ਘਰ ਦੇ ਇੱਕ ਪਾਸੇ ਇੱਕ ਇਟੈਲੀਅਨਾਂ ਦਾ ਘਰ ਸੀ ਤੇ ਦੂਜੇ ਪਾਸੇ ਚੀਨਿਆਂ ਦਾਉਨ੍ਹਾਂ ਦੇ ਨਿਆਣੇ ਵੀ ਸਾਡੇ ਘਰ ਸਨੀ ਨਾਲ ਖੇਡਣ ਆਏ ਰਹਿੰਦੇ

ਹਜਾਮਤ ਕਰਾਉਣ ਬਾਅਦ ਜਦੋਂ ਮੈਂ ਆਪਣੀ ਜੈਕਟ ਪਾ ਕੇ ਤੇ ਵਟੂਏ ਵਿੱਚੋਂ ਕੱਢ ਕੇ ਈਲੀ ਨੂੰ ਪੈਸੇ ਫੜਾਏ ਤਾਂ ਪੱਲ ਕੁ ਲਈ ਮੈਂ ਉਹਦੇ ਹੱਥ ਰੁਕਦੇ ਦੇਖੇਫੇਰ ਉਹਨੇ ਆਪਣੇ ਸਿਰ ਤੇ ਅੱਖਾਂ ਨੂੰ ਇੱਕ ਖਾਸ ਸ਼ੁਕਰਾਨੇ ਵਾਲੇ ਅੰਦਾਜ਼ ਵਿੱਚ ਹਿਲਾ ਕੇ ਪੈਸੇ ਫੜ ਲਏਉਹਨੇ ਮੇਰੇ ਨਾਲ ਬੜੇ ਤਪਾਕ ਨਾਲ ਹੱਥ ਮਿਲਾਇਆ ਤੇ ਫੇਰ ਮੇਰਾ ਕਲਾਵਾ ਭਰ ਲਿਆ

ਉਹਦੇ ਕਲਾਵੇ ਵਿੱਚੋਂ ਨਿਕਲ ਕੇ ਜਦੋਂ ਮੈਂ ਬਾਹਰ ਆਇਆ ਤਾਂ ਮੈਂਨੂੰ ਇੰਝ ਲੱਗਾ ਜਿੱਦਾਂ ਬਾਹਰ ਨਵਾਂ ਦਿਨ ਚੜ੍ਹਿਆ ਹੁੰਦਾ ਹੈਬਹੁਤ ਸੋਹਣਾ ਸੂਰਜ ਚਮਕ ਰਿਹਾ ਸੀ ਤੇ ਹਰ ਪਾਸੇ ਲੋਕਾਂ ਦੇ ਚਿਹਰੇ ਹੱਸਦੇ ਖੁ ਰ ਆ ਰਹੇ ਸਨਮੈਂ ਵਿਸਲ ਬਜਾਉਂਦਾ ਕਾਰ ਵਿੱਚ ਬੈਠਾ ਤੇ ਬੇਸਮਿੰਟ ਵਿੱਚ ਕਰਨ ਵਾਸਤੇ ਪੇਂਟ ਲੈਣ ਤੁਰ ਪਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3113)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਸਾਧੂ ਬਿਨਿੰਗ

ਸਾਧੂ ਬਿਨਿੰਗ

Sadhu Binning D. Litt. (Burnaby, B.C, Canada.)
Phone: (778 - 773 1886)
(sadhu.binning@gmail.com)