GurpreetSJakhwali7ਇਹ ਸਭ ਅਸੀਂ ਠੱਗੀਆਂ ਠੋਰੀਆਂ ਮਾਰ ਕੇ ਜਾਂ ਕਿਸੇ ਨੂੰ ਧੋਖਾ ਦੇ ਕੇ, ਕਿਸੇ ਦਾ ਹੱਕ ਮਾਰ ਕੇ ...
(6 ਅਕਤੂਬਰ 2021)

 

ਅੱਜ ਦਾ ਇਨਸਾਨ ਹੋਰਾਂ ਨਾਲੋਂ ਵਧੀਆਂ ਅਤੇ ਆਲੀਸ਼ਾਨ ਜ਼ਿੰਦਗੀ ਜਿਊਣਾ ਚਾਉਂਦਾ ਹੈਅਸੀਂ ਸਾਰੇ ਹੀ ਰੀਸ ਘੜੀਸ ਦੇ ਪਿੱਛੇ ਬਹੁਤ ਲੱਗਦੇ ਹਾਂਅੱਜ ਦੇ ਇਨਸਾਨ ਦੀ ਫ਼ਿਤਰਤ ਵੇਖੋ, ਆਪ ਕੰਮ ਕਰਦਾ ਨਹੀਂ ਤੇ ਦੂਸਰੇ ਦਾ ਕੰਮ ਚੱਲਦਾ ਵੇਖ ਕੇ ਜਰਦਾ ਨਹੀਂਜਿਵੇਂ ਜਿਵੇਂ ਸਾਡੀ ਸੋਚ ਚੱਲਦੀ ਹੈ, ਅਸੀਂ ਆਪਣੇ ਕੰਮਾਂ ਕਾਰਾਂ ਦੀ ਵਿਉਂਤਬੰਦੀ ਬਦਲਦੇ ਰਹਿੰਦੇ ਹਾਂ ਤਾਂ ਜੋ ਛੇਤੀ ਛੇਤੀ ਅਮੀਰ ਹੋ ਜਾਈਏ। ਅਸੀਂ ਆਪਣੇ ਨਿੱਤ ਦੇ ਰੁਝੇਵਿਆਂ ਨੂੰ ਟੈਨਸ਼ਨ ਦਾ ਨਾਮ ਦੇ ਦਿੱਤਾ ਹੈਆਖ਼ਰਕਾਰ ਕਿਉਂ?

ਅਸੀਂ ਕੰਮਾਂ ਕਾਰਾਂ ਵਿੱਚ ਇਨਸਾਨੀਅਤ ਭੁਲਾਈ ਬੈਠੇ ਹਾਂ ਕਿਉਂਕਿ ਅਸੀਂ ਅਮੀਰ ਤੇ ਆਲੀਸ਼ਾਨ ਜ਼ਿੰਦਗੀ ਦੇ ਸੁਪਨੇ ਜੋ ਲੈਂਦੇ ਰਹਿੰਦੇ ਹਾਂਸੁਪਨੇ ਵੇਖਣਾ, ਅਮੀਰ ਬਣਨਾ, ਵਧੀਆ ਜ਼ਿੰਦਗੀ ਜਿਉਣੀ ਹਰੇਕ ਵਿਅਕਤੀ ਦਾ ਸੁਪਨਾ ਤੇ ਹੱਕ ਕਹਿ ਸਕਦੇ ਹਾਂ ਪਰ ਇਹ ਸਭ ਅਸੀਂ ਠੱਗੀਆਂ ਠੋਰੀਆਂ ਮਾਰ ਕੇ ਜਾਂ ਕਿਸੇ ਨੂੰ ਧੋਖਾ ਦੇ ਕੇ, ਕਿਸੇ ਦਾ ਹੱਕ ਮਾਰ ਕੇ ਅਮੀਰ ਬਣੀਏ ਤਾਂ ਇਹ ਕੋਈ ਅਮੀਰੀ ਨਹੀਂ ਹੈਇਹ ਤਾਂ ਇਨਸਾਨੀਅਤ ਦਾ ਕਤਲ ਕਰਕੇ ਕੀਤੀ ਹੋਈ ਬੇਈਮਾਨੀ ਦੀ ਕਮਾਈ ਨਾਲ ਉਸਾਰੇ ਗਏ ਕੋਠੀਆਂ ਤੇ ਮਹਿਲ ਹਨ ਫ਼ਾਇਦਾ ਕੀ ਇਹੋ ਜਿਹੀਆਂ ਕੋਠੀਆਂ, ਕਾਰਾਂ ਤੇ ਮਹਿਲ ਮਾੜੀਆਂ ਦਾ, ਹਰਾਮ ਦੀ ਦੌਲਤ ਦਾ ਜੋ ਇਨਸਾਨੀ ਕਦਰਾਂ ਕੀਮਤਾਂ ਮਾਰ ਕੇ ਕੀਤੀ ਗਈ ਹੋਵੇ? ਪਰ ਇਹਨਾਂ ਸਾਰੇ ਕੰਮਾਂ ਨੂੰ, ਰੁਝੇਵਿਆਂ ਨੂੰ ਅੱਜਕਲ੍ਹ ਦੇ ਇਨਸਾਨਾਂ ਨੇ ਟੈਨਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਕੋਈ ਬੰਦਾ ਕਿਸੇ ਨੂੰ ਕੋਈ ਵੀ ਭਲੇ ਵਾਲੀ ਗੱਲ ਆਖ ਦੇਵੇ, ਜਾਂ ਨੇਕ ਸਲਾਹ ਦੇਣ ਦੇ ਨਾਲ ਨਾਲ ਟੋਕ ਦੇਵੇ ਜਾਂ ਬੰਦਾ ਆਪਣਾ ਦਿੱਤਾ ਹੋਇਆ ਉਧਾਰ ਹੀ ਮੰਗ ਲਵੇ ਤਾਂ ਅਗਲਾ ਬੰਦਾ ਤੇ ਉਸਦਾ ਪਰਿਵਾਰ ਟੈਨਸ਼ਨ ਦਾ ਨਾਮ ਦੇ ਕੇ ਅਗਲੇ ਆਦਮੀ ਦੇ ਆਲੇ ਦੁਆਲੇ ਹੋ ਜਾਂਦਾ ਹੈ ਕਿ ਤੁਸੀਂ ਤਾਂ ਸਾਡੇ (ਮੁੰਡੇ, ਧੀ, ਨੂੰਹ, ਪਤੀ, ਪਤਨੀ) ਜਾਂ ਕਿਸੇ ਵੀ ਰਿਸ਼ਤੇ ਦਾ ਨਾਮ ਦੇ ਕੇ ਕਹਿ ਦਿੰਦੇ ਹਨ ਕਿ ਤੁਸੀਂ ਫਲਾਣੇ ਨੂੰ ਟੈਨਸ਼ਨ ਦੇ ਦਿੱਤੀ ਜਾਂ ਟੈਨਸ਼ਨ ਪਾ ਦਿੱਤੀਅਸਲ ਵਿੱਚ ਟੈਨਸ਼ਨ ਹੈ ਕੀ? ਅਸੀਂ ਟੈਨਸ਼ਨ ਦੀ ਆੜ ਵਿੱਚ ਸਹੀ ਗੱਲ ਕਹਿਣ ਵਾਲੇ ਵਿਅਲਤੀ ਨੂੰ ਗੁਨਾਹਗਾਰ ਤੇ ਮੁਜਰਿਮ ਬਣਾ ਦਿੰਦੇ ਹਾਂ। ਕੀ ਇਹ ਸਭ ਠੀਕ ਹੈ?

ਅੱਜ ਇਨਸਾਨ ਨੇ ਟੈਨਸ਼ਨ ਦੀ ਆੜ ਵਿੱਚ ਆਪਣੇ ਫ਼ਰਜ਼ਾਂ ਅਤੇ ਬਣਦੀਆਂ ਜ਼ਿੰਮੇਵਾਰੀਆਂ ਤੋਂ ਮੁੱਖ ਮੋੜ ਲਿਆ ਹੈਜਦੋਂ ਕੋਈ ਵਿਅਕਤੀ ਆਪਣਾ ਫ਼ਰਜ਼ ਅਤੇ ਜ਼ਿੰਮੇਵਾਰੀ ਨਹੀਂ ਨਿਭਾ ਪਾਉਂਦਾ ਤਾਂ ਟੈਨਸ਼ਨ ਦਾ ਨਾਮ ਦੇ ਕੇ ਆਪਣੇ ਆਪ ਨੂੰ ਬਚਾਉਂਦਾ ਹੋਇਆ ਦੂਸਰੇ ਨੂੰ ਗੁਨਾਹਗਾਰ ਸਾਬਤ ਕਰਨ ਲਈ ਜਾਂ ਚੁੱਪ ਕਰਵਾਉਣ ਲਈ ਟੈਨਸ਼ਨ ਦਾ ਨਾਮ ਦੇ ਦਿੰਦਾ ਹੈ ਅਸੀਂ ਅਸਲ ਜ਼ਿੰਦਗੀ ਦੇ ਇਨਸਾਨ ਨਹੀਂ ਹਾਂ, ਕਾਗਜ਼ੀ ਦੁਨੀਆਂ ਦੇ ਇਨਸਾਨ ਹਾਂਕਮਜ਼ੋਰ ਦਿਲ ’ਤੇ ਕਮਜ਼ੋਰ ਖ਼ਿਆਲ ਲੈ ਕੇ ਦੁਨੀਆਂਦਾਰੀ ਨਾਲ ਸੌਦੇਬਾਜ਼ੀ ਜਾਂ ਵਪਾਰ ਕਰਨ ਲਈ ਤੁਰ ਪੈਂਦੇ ਹਾਂ, ਹਾਰ ਜਾਂ ਬਦਨਾਮੀ ਦੇ ਡਰੋਂ ਆਪਣੀ ਕਮਜ਼ੋਰੀ ਜਾਂ ਡਰ ਨੂੰ ਅਸੀਂ ਟੈਨਸ਼ਨ ਦਾ ਰੂਪ ਦੇ ਕੇ ਦੂਸਰਿਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂਕਿ ਇਹ ਸਾਡੇ ਲਈ ਠੀਕ ਹੈ?

ਇੱਕ ਪੱਖ ਹੋਰ ਵੀ ਹੈ ਕਿ ਅਸੀਂ ਕੋਈ ਵੀ ਕੰਮ ਆਪਣੀ ਹੈਸੀਅਤ, ਕਾਬਲੀਅਤ ਮੁਤਾਬਿਕ ਨਹੀਂ ਕਰਦੇ। ਭਾਵ ਅਸੀਂ ਹਰੇਕ ਕੰਮ ਕਰਦੇ ਹਾਂ ਪੈਸੇ ਲਈ, ਅਮੀਰੀ ਲਈ, ਆਲੀਸ਼ਾਨ ਜ਼ਿੰਦਗੀ ਲਈ। ਅਸੀਂ ਨਹੀਂ ਜਾਣਦੇ ਕਿ ਪਰਿਵਾਰ ਲਈ ਜਾਂ ਆਪਣੀਆਂ ਨਿੱਜੀ ਸਹੂਲਤਾਂ ਲਈ ਅਸੀਂ ਦੁਨੀਆਂ ’ਤੇ ਜੋ ਕਰ ਰਹੇ ਹਾਂ, ਉਸ ਦਾ ਅਨੰਦ ਮਾਣ ਪਾਵਾਂਗੇ ਜਾਂ ਨਹੀਂ ਪਲ ਦਾ ਭਰੋਸਾ ਨਹੀਂ ਤੇ ਅਸੀਂ ਦੌਲਤ ਸ਼ੋਹਰਤ ਸੱਤ ਪੀੜ੍ਹੀਆਂ ਲਈ ਇਕੱਠੀ ਕਰਨਾ ਚਾਹੁੰਦੇ ਹਾਂ

ਅਜਿਹਾ ਵੀ ਨਹੀਂ ਕਿ ਕੰਮ ਜਾਂ ਵਪਾਰ ਨਾ ਕਰੋ ਜਾਂ ਪੈਸਾ ਨਾ ਕਮਾਉ, ਕੰਮ ਕਰਨਾ ਹਰੇਕ ਵਿਅਕਤੀ ਲਈ ਜ਼ਰੂਰੀ ਹੈਕੰਮ ਸਾਡੇ ਲਈ ਕਰਮ ਹੈਤੇ ਅਸੀਂ ਇਨਸਾਨ ਆਪਣੇ ਕਰਮ ਤੋਂ ਮੁੱਖ ਨਹੀਂ ਮੋੜ ਸਕਦੇਕੰਮ ਕਰੋ ਉਹ ਜੋ ਸਾਡੀ ਰੂਹ ਤਕ ਸਾਨੂੰ ਸਕੂਨ ਪ੍ਰਦਾਨ ਕਰੇਗੱਲ ਉਹ ਕਰੀਏ ਜਿਸ ਨੂੰ ਦੁਨੀਆਂ ਸਲਾਮ ਕਰੇਅਸੀਂ ਕਿਉਂ ਨਾ ਹੋਰਾਂ ਨੂੰ ਦੋਸ਼ ਦੇਣ ਦੀ ਬਜਾਏ ਆਪਣੀਆਂ ਕਮੀਆਂ, ਆਪਣੀਆਂ ਗਲਤੀਆਂ ਗੱਲ ਕਰੀਏ? ਜੇਕਰ ਕਿਸੇ ਦਾ ਉਧਾਰ ਦੇਣਾ ਵੀ ਹੈ, ਕਿਉਂ ਨਾ ਹੱਥ ਜੋੜ ਕੇ ਦੇਈਏ? ਜੇਕਰ ਸਾਹਮਣੇ ਵਾਲੇ ਨਾਲ ਗੱਲ ਵੀ ਕਰਨੀ ਹੈ, ਕਿਉਂ ਨਾ ਮਿੱਠੇ ਮਿੱਠੇ ਬੋਲਾਂ ਨਾਲ ਸ਼ੁਰੂਆਤ ਕਰੀਏ? ਭਾਵੇਂ ਇਹ ਸਭ ਆਸਾਨ ਨਹੀਂ ਹੈ ਪਰ ਕੋਸ਼ਿਸ਼ ਤਾਂ ਕਰ ਹੀ ਸਕਦੇ ਹਾਂ

ਆਓ ਟੈਨਸ਼ਨ ਸ਼ਬਦ ਨੂੰ ਆਪਣੀ ਜ਼ਿੰਦਗੀ ਦੇ ਸ਼ਬਦਕੋਸ਼ ਵਿੱਚੋਂ ਮਨਫ਼ੀ ਕਰਕੇ ਆਪਣੇ ਪਰਿਵਾਰ ਪ੍ਰਤੀ ਬਣਦੀਆਂ ਜ਼ਿੰਮੇਵਾਰੀਆਂ ਅਤੇ ਫ਼ਰਜ਼ਾਂ ਨੂੰ ਨਿਭਾਈਏ ਅਤੇ ਇਨਸਾਨਾਂ ਨਾਲ ਇਨਸਾਨੀਅਤ ਵਾਲਾ ਸਲੂਕ ਕਰੀਏਲੈਣਾ ਦੇਣਾ ਸਭ ਦਾ ਚੱਲਦਾ ਹੈਜ਼ਿੰਦਗੀ ਸਥਾਈ ਨਹੀਂ, ਜਿੰਨੀ ਵੀ ਹੈ, ਇਸ ਨੂੰ ਸਾਰਥਕ ਕੰਮਾਂ ਵਿੱਚ ਲਾਓ। ਆਪਸੀ ਭਾਈਚਾਰਕ ਸਾਂਝ ਤੇ ਵਿਸ਼ਵਾਸ ਨੂੰ ਬਰਕਰਾਰ ਰੱਖੋ। ਆਪਣੇ ਪਰਿਵਾਰ, ਭਾਈਚਾਰੇ, ਸਮਾਜ ਅਤੇ ਦੇਸ਼ ਪ੍ਰਤੀ ਸਦਾ ਵਫ਼ਾਦਾਰ ਰਹੋ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3062)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਗੁਰਪ੍ਰੀਤ ਸਿੰਘ ਜਖਵਾਲੀ

ਗੁਰਪ੍ਰੀਤ ਸਿੰਘ ਜਖਵਾਲੀ

Jakhwali, Fatehgarh Sahib, Punjab, India.
Phone: (91 - 98550 - 36444)
Email: (jakhwali89@gmail.com)

More articles from this author