GurpreetSNarangwa7ਅੱਜ ਭਾਰਤੀ ਸਮਾਜ ਵਿੱਚ ‘ਜਾਤਵਾਦ’ ਇੱਕ ਕੈਂਸਰ ਵਾਂਗ ਫੈਲ ਚੁੱਕਾ ਹੈ। ਭਾਰਤ ਸਰਕਾਰ ਦੇ ਸਮਾਜਿਕ ...
(11 ਅਗਸਤ 2021)

 

ਹਜ਼ਾਰਾਂ ਸਾਲਾਂ ਤੋਂ ਭਾਰਤੀ ਸਮਾਜ ਜਾਤ ਦੀ ਜਕੜ ਵਿੱਚ ਰਿਹਾ ਹੈਅੱਜ ਇਸਦੀ ਜਕੜ ਅਤੇ ਪਕੜ ਮਾਨਸਿਕ ਅਤੇ ਸਮਾਜਕ ਤੌਰ ’ਤੇ ਮਜ਼ਬੂਤੀ ਵੱਲ ਵਧ ਰਹੀ ਹੈਬ੍ਰਾਹਮਣਵਾਦੀ ਚਲਾਕ ਸੋਚ ਦਾ ਸਮਾਜ ਵਿੱਚ ਵੰਡੀਆਂ ਪਾਉਣ ਦਾ ਕਾਰਨ ਸੱਤਾ ’ਤੇ ਆਪਣੇ ਧਰਮ ਅਤੇ ਜਾਤ ਦੀ ਸਰਦਾਰੀ ਕਾਇਮ ਕਰਨਾ ਸੀਹੈਰਾਨੀ ਅਤੇ ਵਿਚਾਰਨ ਵਾਲੀ ਗੱਲ ਹੈ ਕਿ ਵਰਣ ਦੀ ਵਰਗ-ਵੰਡ ਕਰਨ ਵਾਲੀ ‘ਧਿਰ’ ਨੇ ਆਪਣੇ ਆਪ ਨੂੰ ਸ੍ਰੇਸ਼ਠ ਮੰਨ ਲਿਆ ਅਤੇ ਕਮਜ਼ੋਰ ਵਰਗਾਂ ਨੂੰ ਆਪਣੇ ਦਾਸ ਬਣਾ ਕੇ ਉਨ੍ਹਾਂ ਦੇ ਅਧਿਕਾਰਾਂ ਦਾ ਹਨਨ ਕਰ ਲਿਆ ਗਿਆਬਾਹਰੋਂ ਆਏ ਆਰੀਆ ਲੋਕਾਂ ਨੇ ਇੱਥੇ ਰਹਿ ਰਹੇ ਮੂਲ ਨਿਵਾਸੀ ਦ੍ਰਾਵਿੜ ਲੋਕਾਂ ਨੂੰ ਚਲਾਕੀ ਨਾਲ ਆਪਣੇ ਦਾਸ ਬਣਾ ਲਿਆ ਜਾਂ ਉਨ੍ਹਾਂ ਨੂੰ ਭਾਰਤ ਦੇ ਦੱਖਣ ਵੱਲ ਧੱਕ ਦਿੱਤਾਫਰਾਂਸ ਦੇ ਵਿਦਵਾਨ ਅਬੇ ਡੁਬਾਏ (Abbe Dubois) ਨੇ ਭਾਰਤੀ ਜਾਤ ਵਿਵਸਥਾ ਬਾਰੇ ਲਿਖਿਆ ਹੈ, “ਹਿੰਦੂ ਜਾਤ ਪ੍ਰਣਾਲੀ ਬ੍ਰਾਹਮਣਾਂ ਦੀ ਚਤੁਰ ਰਾਜਨੀਤਕ ਯੋਜਨਾ ਹੈਬ੍ਰਾਹਮਣਾਂ ਨੇ ਸਮਾਜ ਵਿੱਚ ਆਪਣਾ ਸਭ ਤੋਂ ਦਰਜਾ ਕਾਇਮ ਰੱਖਣ ਲਈ ਧਰਮ ਦਾ ਸਹਾਰਾ ਲੈ ਕੇ ਇੱਕ ਅਜਿਹੀ ਯੋਜਨਾ ਬਣਾਈ, ਜਿਸ ਵਿੱਚ ਉਨ੍ਹਾਂ ਦਾ ਸਥਾਨ ਸਭ ਤੋਂ ਉੱਚਾ ਰਹੇ ਅਤੇ ਦੂਜੇ ਸਥਾਨ ’ਤੇ ਉਨ੍ਹਾਂ ਕਸ਼ੱਤਰੀਆਂ ਨੂੰ ਰੱਖਿਆ ਜਿਹੜੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰ ਸਕਣ।”

ਜੀ. ਐੱਸ ਗੁਰੀਏ ਦੀ ਕਿਤਾਬ Cast and class in India ਵਿੱਚ ਲਿਖਿਆ ਹੈ, “ਜਾਤ ਪ੍ਰਣਾਲੀ ਇੰਡੋ ਆਰੀਅਨ ਸੰਸਕ੍ਰਿਤੀ ਦੇ ਬ੍ਰਾਹਮਣਾਂ ਦੀ ਰਚਨਾ ਹੈ, ਜੋ ਗੰਗਾ ਅਤੇ ਯਮੁਨਾ ਦੇ ਮੈਦਾਨਾਂ ਵਿੱਚ ਪਲੀ ਅਤੇ ਉੱਥੋਂ ਦੇਸ਼ ਦੇ ਦੂਜੇ ਭਾਗਾਂ ਵਿੱਚ ਫੈਲ ਗਈ।” ਬ੍ਰਾਹਮਣਵਾਦੀ ਸੋਚ ਦੇ ਸੰਚਾਲਕਾਂ ਨੇ ਚਲਾਕੀ ਨਾਲ ਆਪਣੇ ਧਾਰਮਿਕ ਗ੍ਰੰਥਾਂ ਨੂੰ ਆਪਣੇ ਕੋਲ ਰੱਖਿਆ ਅਤੇ ਦੂਸਰੇ ਵਰਗਾਂ ਨੂੰ ਅਪਵਿੱਤਰ ਮੰਨ ਕੇ ਇਨ੍ਹਾਂ ਨੂੰ ਪੜ੍ਹਨ ਅਤੇ ਸੁਣਨ ਉੱਪਰ ਪਾਬੰਦੀ ਲਗਾ ਦਿੱਤੀਸ਼ੂਦਰਾਂ ਲਈ ਧਰਮ ਗ੍ਰੰਥ ਪੜ੍ਹਨੇ ਤਾਂ ਕੀ ਉਨ੍ਹਾਂ ਨੂੰ ਵੇਦਾਂ ਦੇ ਮੰਤਰ ਪੜ੍ਹਨ ਅਤੇ ਸੁਣਨ ਦੀ ਵੀ ਮਨਾਹੀ ਸੀਜਿਹੜੇ ਵਿਅਕਤੀ ਗ਼ਲਤੀ ਨਾਲ ਅਜਿਹਾ ਕਰਦੇ ਸਨ, ਉਨ੍ਹਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀਸ਼ੂਦਰਾਂ ਦੀਆਂ ਔਰਤਾਂ ਦੀ ਬੇਪੱਤੀ ਕੀਤੀ ਜਾਂਦੀ ਰਹੀ ਹੈਪਾਠ-ਪੂਜਾ ਕਰਨ ਦੀ ਮਨਾਹੀ; ਤਲਾਬਾਂ ਤੋਂ ਪਾਣੀ ਪੀਣ ਦੀ ਮਨਾਹੀ ਆਦਿ ਬੰਧਨ ਲਗਾ ਦਿੱਤੇ ਗਏ ਸਨਬੁੱਧ ਧਰਮ ਦੇ ਆਗਾਜ਼ ਨਾਲ ਬ੍ਰਾਹਮਣਵਾਦੀ ਸੋਚ ਨੂੰ ਲਗਾਮ ਲਗਦੀ ਹੈਮਹਾਤਮਾ ਬੁੱਧ ਨੇ ਆਪਣੇ ਧਾਰਮਿਕ ਗ੍ਰੰਥਾਂ ਨੂੰ ਪਾਲੀ (ਜੋ ਉਸ ਸਮੇਂ ਆਮ ਲੋਕਾਂ ਦੀ ਭਾਸ਼ਾ ਸੀ) ਭਾਸ਼ਾ ਵਿੱਚ ਲਿਖਿਆ ਤਾਂ ਜੋ ਆਮ ਆਦਮੀ ਦੀ ਪਹੁੰਚ ਤੱਕ ਗਿਆਨ ਦੀ ਰੌਸ਼ਨੀ ਪਹੁੰਚ ਸਕੇਬ੍ਰਾਹਮਣਵਾਦੀ ਸੋਚ ਨੇ ਕੇਵਲ ਲੋਕਾਂ ਨੂੰ ਵੰਡਣ ਦਾ ਕਾਰਜ ਹੀ ਕੀਤਾ ਸੀ, ਪਰ ਮਹਾਤਮਾ ਬੁੱਧ ਨੇ ਲੋਕਾਂ ਨੂੰ ਆਪਸ ਵਿੱਚ ਜੋੜਿਆ ਅਤੇ ‘ਨਿਰਵਾਣ ਦੀ ਪ੍ਰਾਪਤੀ’ ਤੋਂ ਬ੍ਰਾਹਮਣਵਾਦੀ ਕਬਜ਼ਾ ਛੁਡਾ ਕੇ ਆਮ ਲੋਕਾਂ ਦੇ ਸਪੁਰਦ ਕੀਤਾ

ਗਿਆਨ ਦਾ ਕਾਰਜ ਇੱਥੇ ਹੀ ਬੱਸ ਨਹੀਂ ਸੀ, ਬ੍ਰਾਹਮਣਵਾਦੀ ਸੋਚ ਨੂੰ ਭਗਤਾਂ ਅਤੇ ਗੁਰੂਆਂ ਦੀ ਬਾਣੀ ਨੇ ਲਾਹਣਤਾਂ ਪਾਈਆਂਉਨ੍ਹਾਂ ਇਹ ਦਰਸਾਇਆ ਕਿ ਸਭ ਮਨੁੱਖ ਬਰਾਬਰ ਹਨ, ਸਭ ਵਿੱਚ ਇੱਕ ਜੋਤ ਹੀ ਕਾਰਜ ਕਰ ਰਹੀ ਹੈਸਭ ਇੱਕ ਤੋਂ ਹੀ ਪੈਦਾ ਹੋਏ ਹਨਭਗਤ ਕਬੀਰ ਜੀ ਨੇ ਬ੍ਰਾਹਮਣਵਾਦੀ ਵਿਚਾਰਧਾਰਾ ਪ੍ਰਤੀ ਵਿਦਰੋਹ ਕਰਦਿਆਂ ਤਰਕ ਦੇ ਆਧਾਰ ’ਤੇ ਫੁਰਮਾਇਆ:

ਗਰਭ ਵਾਸ ਮਹਿ ਕੁਲੁ ਨਹੀਂ ਜਾਤ
ਬ੍ਰਹਮ ਬਿੰਦੁ ਤੇ ਸਭ ਉਤਪਾਤੀ

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ
ਬਾਮਨ ਕਹਿ ਕਹਿ ਜਨਮੁ ਮਤ ਖੋਏ

(ਸ੍ਰੀ ਗੁਰੂ ਗ੍ਰੰਥ ਸਾਹਿਬ, ਗਉੜੀ ਕਬੀਰ ਜੀ, ਪੰਨਾ-324)

ਗਰਭ ਵਿੱਚ ਪਲ ਰਹੇ ਬੱਚੇ ਦੀ ਕੋਈ ਕੁਲ ਜਾਂ ਜਾਤ ਨਹੀਂ ਹੁੰਦੀ ਤਾਂ ਮਨੁੱਖ ਦੀ ਜਾਤ ਕਿਵੇਂ ਹੋ ਸਕਦੀ ਹੈ। ਸਾਰਾ ਜਗਤ ਹੀ ਇੱਕ ਬ੍ਰਹਮ ਤੋਂ ਪੈਦਾ ਹੋਇਆ ਹੈਤੁਸੀਂ ਬ੍ਰਾਹਮਣ ਕਦੋਂ ਦੇ ਹੋ ਗਏ ਹੋ, ਬ੍ਰਾਹਮਣ ਕਹਿ ਕਹਿ ਕੇ ਆਪਣਾ ਜਨਮ ਨਸ਼ਟ ਨਾ ਕਰੋ

ਭਗਤਾਂ ਦੀ ਬਾਣੀ ਨੇ ਮਨੁੱਖ ਦੀ ਸੁਤੰਤਰਤਾ ਦਾ ਹੋਕਾ ਦਿੱਤਾਸਭ ਤਰ੍ਹਾਂ ਦੇ ਵਹਿਮ, ਪਾਖੰਡ, ਕਰਮ-ਕਾਂਡਾਂ ਤੋਂ ਮੁਕਤੀ ਦਾ ਹੋਕ ਦਿੱਤਾਤੀਜੇ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ:

ਜਾਤਿ ਕਾ ਗਰਬੁ ਨ ਕਰੀਅਹੁ ਕੋਈ
ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ॥   (ਸ੍ਰੀ ਗੁਰੂ ਗ੍ਰੰਥ ਸਾਹਿਬ, ਮਹਲਾ 3, ਪੰਨਾ 1127)

ਕੋਈ ਵੀ ਧਿਰ ਉੱਚੀ ਜਾਤ ਦਾ ਮਾਣ ਨਾ ਕਰੇਜਾਤ ਦੇ ਆਸਰੇ ਕੋਈ ਬ੍ਰਾਹਮਣ ਨਹੀਂ ਬਣ ਜਾਂਦਾਉਹੀ ਮਨੁੱਖ ਬ੍ਰਾਹਮਣ ਬਣਦਾ ਹੈ, ਜਿਹੜਾ ਬ੍ਰਹਮ (ਪ੍ਰਮਾਤਮਾ) ਨਾਲ ਸਾਂਝ ਪਾ ਲੈਂਦਾ ਹੈਅੱਜ ਕਈ ਸੱਜਣ ਇਹ ਸਵਾਲ ਕਰਦੇ ਹਨ ਅਤੇ ਜਵਾਬ ਵੀ ਦਿੰਦੇ ਹਨ ਕਿ ਜਾਤ ਪ੍ਰਥਾ ਦਾ ਨਿਰਮਾਣ ਸਮਾਜ ਦੇ ਭਲੇ ਲਈ ਕੀਤਾ ਗਿਆ ਹੈ। ਉਹ ਕ੍ਰਿਪਾ ਕਰਕੇ ਗੁਰਬਾਣੀ ਦੇ ਉਪਰੋਕਤ ਸ਼ਬਦਾਂ ਨੂੰ ਵਿਚਾਰ ਲੈਣਅੱਜ ਭਾਰਤੀ ਸਮਾਜ ਦਾ ਸਿਰ ਅਜੇ ਵੀ ਪੂਰਵ ਈਸਾ ਕਾਲ ਵਿੱਚ ਪਿਆ ਹੈ ਅਤੇ ਇਸਦੇ ਪੈਰ ਵਰਤਮਾਨ ਵਿੱਚ ਵਿਗਿਆਨਿਕ ਕਾਢਾਂ ਨੂੰ ਮਿੱਧੀ ਜਾ ਰਹੇ ਹਨਜਾਤਾਂ ਦੀ ਵੰਡ ਕਿੱਤਿਆਂ ਦੇ ਆਧਾਰ ’ਤੇ ਕੀਤੀ ਗਈ ਸੀਅੱਜ ਉਹ ਕਿੱਤੇ ਹੀ ਨਹੀਂ ਰਹੇ, ਪਰ ਜਾਤ ਅਜੇ ਵੀ ਪੱਕੀ ਹੁੰਦੀ ਜਾ ਰਹੀ ਹੈਖੇਤੀ ਅਰਥਚਾਰੇ ’ਤੇ ਅਧਾਰਿਤ ਕਿੱਤੇ ਬਦਲ ਗਏ ਹਨਪਰ ਭਾਰਤੀ ਸਮਾਜ ਦੀ ਸੋਚ ਵਿੱਚੋਂ ਜਾਤ ਦਾ ਸੰਕਲਪ ਅਲੋਪ ਨਹੀਂ ਹੋ ਸਕਿਆਵਿਗਿਆਨਕ ਤਰੱਕੀ ਦੇ ਯੁਗ ਵਿੱਚ ਹੋਰਨਾਂ ਬਿਮਾਰੀਆਂ ਤੋਂ ਰਾਹਤ ਪਾਉਣ ਲਈ ਵੈਕਸੀਨ ਤਿਆਰ ਕੀਤੀਆਂ ਗਈਆਂ, ਪਰ ਅਜੇ ਤੱਕ ਅਜਿਹੀ ਵੈਕਸੀਨ ਤਿਆਰ ਨਹੀਂ ਹੋਈ, ਜੋ ਜਾਤ ਵਰਗੀ ਭਿਆਨਕ ਬਿਮਾਰੀ ਨੂੰ ਖ਼ਤਮ ਕਰ ਸਕੇਸ਼ਾਇਦ ਜਾਤ ਵਰਗੀ ਬਿਮਾਰੀ ਤੋਂ ਨਿਜਾਤ ਪਾਉਣ ਲਈ ‘ਐਂਟੀ-ਕਾਸਟ ਟੀਕਾ’ ਤਿਆਰ ਹੋ ਜਾਵੇ, ਜੋ ਕਿ ਭਾਰਤੀ ਮਨੁੱਖ ਸਮਾਜ ਦੇ ਮਨ ਵਿੱਚ ਲਗਦਾ ਹੋਵੇ

ਵਰਤਮਾਨ ਭਾਰਤੀ ਸਮਾਜ ਦੀਆਂ ਮੁਸ਼ਕਿਲਾਂ ਦੇ ਅੰਬਾਰ ਲੱਗੇ ਪਏ ਹਨ, ਜਿਨ੍ਹਾਂ ਵਿੱਚੋਂ ਇੱਕ ਮੁਸ਼ਕਿਲ ਜਾਤ ਦੀ ਮੁਸ਼ਕਿਲ ਹੈਅੱਜ ਭਾਰਤੀ ਸਮਾਜ ਵਿੱਚ ‘ਜਾਤਵਾਦ’ ਇੱਕ ਕੈਂਸਰ ਵਾਂਗ ਫੈਲ ਚੁੱਕਾ ਹੈਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਥਾਵਰ ਚੰਦ ਗਹਿਲੋਤ ਦੀ ਜ਼ੁਬਾਨ ਅੱਜ ਵੀ ਬ੍ਰਾਹਮਣਵਾਦੀ ਸੋਚ ਦਾ ਪਸਾਰਾ ਦੱਸ ਰਹੀ ਹੈਉਨ੍ਹਾਂ ਇੱਕ ਵਾਰ ਆਪਣੇ ਭਾਸ਼ਣ ਵਿੱਚ ਕਿਹਾ, “ਇਹ ਕਿੱਡੀ ਵੱਡੀ ਤ੍ਰਾਸਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਮੰਦਰ ਅਤੇ ਖੂਹ ਬਣਾਏ, ਇਹ ਹਾਲੇ ਵੀ ਉਨ੍ਹਾਂ ਦੀ ਪਹੁੰਚ ਤੋਂ ਦੂਰ ਹਨ।” ਡਾ. ਅੰਬੇਦਕਰ ਦੇ ਸੈਮੀਨਾਰ ਦੌਰਾਨ ਉਨ੍ਹਾਂ ਇੱਕ ਵਾਰ ਕਿਹਾ, “ਤੁਸੀਂ ਸਾਨੂੰ ਖ਼ੂਹ ਪੁੱਟਣ ਲਈ ਕਹਿੰਦੇ ਹੋ, ਪਰ ਸਾਨੂੰ ਇਸਦਾ ਪਾਣੀ ਪੀਣ ਤੋਂ ਰੋਕਦੇ ਹੋਅਸੀਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਬਣਾਉਂਦੇ ਹਾਂ, ਪਰ ਤੁਸੀਂ ਸਾਡੇ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਕਰ ਦਿੰਦੇ ਹੋ। ਤੁਹਾਡੇ ਕੋਲ ਸਾਡੇ ਪੁੱਟੇ ਹੋਏ ਖੂਹ ਹਨ। ਪਰ ਜਦੋਂ ਕੰਮ ਮੁੱਕ ਜਾਂਦਾ ਹੈ ਤਾਂ ਤੁਸੀਂ ਸਾਨੂੰ ਇਨ੍ਹਾਂ ਵਿੱਚੋਂ ਪਾਣੀ ਨਹੀਂ ਪੀਣ ਦਿੰਦੇਜਦੋਂ ਵੀ ਤੁਹਾਨੂੰ ਤਾਲਾਬ ਦੀ ਲੋੜ ਹੁੰਦੀ ਹੈ ਤਾਂ ਤੁਸੀਂ ਕਾਮਿਆਂ ਵਜੋਂ ਸਾਨੂੰ ਲਾਉਂਦੇ ਹੋਤਾਲਾਬ ਪੁੱਟਣ ਸਮੇਂ ਉਸ ਵਿੱਚ ਸਾਡਾ ਮੁੜ੍ਹਕਾ ਡਿਗਦਾ ਹੈ ਤੇ ਉਸ ਵਿੱਚ ਅਸੀਂ ਥੁੱਕਦੇ ਤੇ ਪਿਸ਼ਾਬ ਵੀ ਕਰ ਦਿੰਦੇ ਹਾਂ, ਪਰ ਜਦੋਂ ਪਿਆਸ ਬੁਝਾਉਣ ਲਈ ਤਾਲਾਬ ਵਿੱਚੋਂ ਪਾਣੀ ਲੈਣ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਅਪਵਿੱਤਰ ਹੋਣ ਬਾਰੇ ਕਹਿ ਕੇ ਸਾਨੂੰ ਪਾਣੀ ਪੀਣ ਨਹੀਂ ਦਿੰਦੇ।” ਕੇਂਦਰੀ ਮੰਤਰੀ ਦਾ ਇਹ ਬਿਆਨ ਪੂਰਵ ਈਸਾ ਕਾਲ ਦਾ ਨਹੀਂ ਹੈ, ਇਹ ਸਭ ਕੁਝ ਵਿਗਿਆਨਕ ਕਾਢਾਂ ਵਾਲੇ ਯੁਗ ਵਿੱਚ ਵਾਪਰ ਰਿਹਾ ਹੈਉਪਰੋਕਤ ਘਟਨਾਕ੍ਰਮ ਦਾ ਬਿਰਤਾਂਤ ਹੀ ਜਾਤੀਵਾਦ ਵੱਲ ਸੰਕੇਤ ਨਹੀਂ ਕਰਦਾ, ਹਜ਼ਾਰਾਂ ਮਿਸਾਲਾਂ ਹਨ, ਜੋ ਅੱਜ ਵੀ ਜਾਤੀਵਾਦ ਦੇ ਫੈਲੇ ਕੈਂਸਰ ਦੀ ਤਕਲੀਫ਼ ਬਿਆਨ ਕਰਦੀਆਂ ਹਨਅੱਜ ਭਾਰਤੀ ਸਮਾਜ ਨੂੰ ਮਨੁੱਖ ਦੀ ਆਜ਼ਾਦੀ ਦਾ ਨਾਅਰਾ ਲਾਉਣਾ ਚਾਹੀਦਾ ਹੈ, ਜਿਹੜਾ ਨਾਅਰਾ ਭਗਤਾਂ ਅਤੇ ਗੁਰੂ ਸਾਹਿਬਾਨਾਂ ਨੇ ਮਿਲ ਕੇ ਲਾਇਆ:

ਜਾਤੀ ਦੈ ਕਿਆ ਹਥਿ ਸਚੁ ਪਰਖੀਐ
ਮਹੁਰਾ ਹੋਵੇ ਹਥਿ ਮਰੀਐ ਚਖੀਐ   (ਸ੍ਰੀ ਗੁਰੂ ਗ੍ਰੰਥ ਸਾਹਿਬ, ਮਹਲਾ 1, ਪੰਨਾ 142)

ਅੱਜ ਭਾਰਤੀ ਸਮਾਜ ਵਿੱਚ ਮਾਨਸਿਕ ਖੜੋਤ ਘਰ ਕਰ ਗਈ ਲਗਦੀ ਹੈਇਹ ਵੀ ਮੰਨਿਆ ਗਿਆ ਹੈ ਕਿ ਮਾਨਸਿਕ ਵਿਕਾਸ ਤੋਂ ਹੀ ਸਭ ਤਰ੍ਹਾਂ ਦੇ ਵਿਕਾਸ ਉਪਜਦੇ ਹਨਉਹੀ ਸਮਾਜ ਤਰੱਕੀ ਕਰਦੇ ਹਨ, ਜੋ ਆਪਣੇ ਸਮਾਜ ਦੇ ਸਭ ਵਰਗਾਂ ਪ੍ਰਤੀ ਪਿਆਰ ਅਤੇ ਸਤਿਕਾਰ ਰੱਖਦੇ ਹਨ‘ਕੱਟੜਵਾਦੀ’ ਸੋਚ ਮਾਨਸਿਕ ਵਿਕਾਸ ਨਹੀਂ ਸਿਰਜ ਸਕਦੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2943)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਗੁਰਪ੍ਰੀਤ ਸਿੰਘ ਨਾਰੰਗਵਾਲ

ਗੁਰਪ੍ਰੀਤ ਸਿੰਘ ਨਾਰੰਗਵਾਲ

Assistant Professor, Govind National College, Narangwal, Ludhiana, Punjab, India.
Phone: (91 - 95010 - 25428)
Email: (gurpreetrkt@yahoo.in)