GurpreetSNarangwa7ਉੁਹ ਘਟਨਾਵੀਂ ਯਥਾਰਥ ਤੋਂ ਪਰੇ ਸੂਖਮ ਪਹੁੰਚ ਧਾਰਨ ਵਾਲਾ ਕਹਾਣੀਕਾਰ ਸੀ ਉਹ ਭਲੀ ਭਾਂਤ ...
(27 July 2021)

 

RakeshRamanBookHervaABਰਮਨ ਕੁਮਾਰ ਦਾ ਪੂਰਾ ਨਾਮ ਪ੍ਰੋ. ਰਾਕੇਸ਼ ਰਮਨ ਸੀ ਰਮਨ ਦੇ ਹੁਣ ਤੱਕ ਸੱਤ ਕਾਵਿ ਸੰਗ੍ਰਹਿ ‘ਮੋਰਚੇ ਤੋਂ ਬਾਹਰ’, ‘ਬੂੰਦ ਬੂੰਦ ਬਰਸਾਤ’, ‘ਇਕਤਾਰੇ ਤਾਂ ਚੁੱਪ ਹੋ ਗਏ’, ‘ਪੁਲਾਂ ਦੇ ਟੁੱਟ ਜਾਣ ਮਗਰੋਂ’, ‘ਨਦੀ ਕਿਹਾ’, ‘ਦਾ ਮੂਨ’ (ਸ਼ੈਲੀ ਕੌਰ ਦੀਆਂ ਅੰਗਰੇਜ਼ੀ ਕਵਿਤਾਵਾਂ ਦਾ ਸੰਪਾਦਨ), ਦੋ ਨਾਟਕ ‘ਗਾਥਾ-ਏ-ਗ਼ਦਰ’, ‘ਲਿਟਲ ਮਾਈਂਡ ਬਿਗ ਬਰਡਨ’, ਇਕ ਮੁਲਾਕਾਤ ‘ਸੰਵਾਦ ਦੇ ਪਲ’ (ਡਾ. ਤੇਜਵੰਤ ਸਿੰਘ ਗਿੱਲ ਨਾਲ ਮੁਲਾਕਾਤਾਂ), ਇਕ ਕਹਾਣੀ ਸੰਗ੍ਰਹਿ ‘ਰੰਗ ਮਜੀਠੀ’ ਛਪ ਚੁੱਕੇ ਹਨ ਉਸ ਨੂੰ ਬਾਬਾ ਬੰਦਾ ਬਹਾਦਰ ਤੇ ਬਣੀ ਐਨੀਮੇਟਿਡ ਫਿਲਮ ‘ਗੁਰੂ ਕਾ ਬੰਦਾ’ ਦੇ ਗੀਤ ਲਿਖਣ ਦਾ ਸੁਭਾਗ ਵੀ ਪ੍ਰਾਪਤ ਸੀ ਅਨੇਕਾਂ ਟੀ.ਵੀ. ਮੈਗਜ਼ੀਨਾਂ, ਅਖਬਾਰਾਂ ਵਿਚ ਉਨ੍ਹਾਂ ਦੀਆਂ ਮੁਲਾਕਾਤਾਂ ਅਤੇ ਲਿਖਤਾਂ ਛਪ ਰਹੀਆਂ ਹਨ

ਮਰਹੂਮ ਪ੍ਰੋ. ਰਾਕੇਸ਼ ਰਮਨ ਦਾ ਇਹ ਦੂਜਾ ਕਹਾਣੀ ਸੰਗ੍ਰਹਿ ਹੈ ਇਸ ਤੋਂ ਪਹਿਲਾਂ ਕਹਾਣੀ ਸੰਗ੍ਰਹਿ ‘ਰੰਗ ਮਜੀਠੀ’ ਸੀ ‘ਹੇਰਵਾ’ ਕਹਾਣੀ ਸੰਗ੍ਰਹਿ ਵਿਚ ਗਿਆਰਾਂ ਕਹਾਣੀਆਂ ਸ਼ਾਮਿਲ ਹਨ ਰਮਨ ਦੀਆਂ ਕਹਾਣੀਆਂ ਕਿਰਤ ਦੀ ਵਿਸ਼ੇਸ਼ਤਾ, ਰਿਸ਼ਤਿਆਂ ਦੀ ਸੰਵੇਦਨਸ਼ੀਲਤਾ, ਧਰਮ, ਸਿਆਸਤ, ਜਮਹੂਰੀਅਤ ਲਈ ਲੜਦੇ ਲੋਕਾਂ ਦੀ ਜਿੱਤ ਪੇਸ਼ ਕਰਦੀਆਂ ਹਨ ਕਹਾਣੀ ਦਾ ਵਿਸ਼ਾ ਇਕ ਧਰੁਵੀ ਨਹੀਂ ਸਗੋਂ ਬਹੁ-ਧਰੁਵੀ ਅਤੇ ਬਹੁ-ਦਿਸ਼ਾਵੀ ਹੈ ਉਹ ਸਨਾਤਨੀ ਧਰਮ ਦੁਆਰਾ ਪੈਦਾ ਕੀਤੀ ਗਈ ਜਾਤ ਪ੍ਰਣਾਲੀ ਉੱਪਰ ਡੂੰਘੀ ਚੋਟ ਕਰਦਾ ਹੈ ਕਹਾਣੀਕਾਰ ਦੇ ਘਟਨਾਵੀ ਬਿਰਤਾਂਤ ਦਿਸਦੇ ਜਗਤ ਵਿਚ ਵਾਪਰ ਰਹੀਆਂ ਅਣਦਿਸਦੀਆਂ ਸ਼ਕਤੀਆਂ ਵੱਲ ਪਾਠਕ ਦਾ ਧਿਆਨ ਦਿਵਾਉਂਦੇ ਹਨ ਉਹ ਸਮਾਜ, ਸਿਆਸਤ ਦੀ ਨੀਂਹ ਵਿਚ ਕਾਰਜ ਕਰਦੀਆਂ ਸ਼ਕਤੀਆਂ ਨੂੰ ਆਪਣੀ ਰਚਨਾ ਦਾ ਅਧਾਰ ਬਣਾਉਂਦਾ ਹੈ

ਉਸਨੇ ਲਾਕਡਾਉਨ ਤੋਂ ਬਾਅਦ ਦੀ ਪੈਦੀ ਹੋਈ ਸਥਿਤੀ ਨੂੰ ਬਿਰਤਾਂਤਕ ਜੁਗਤਾਂ ਰਾਹੀਂ ਪੇਸ਼ ਕੀਤਾ ਉਸਦੇ ਪਾਤਰ ਕੰਮੀ, ਕਿਰਤੀ ਅਤੇ ਹਾਲਾਤ ਨਾਲ ਜੁਝਣ ਵਾਲੇ ਅਤੇ ਜਿੱਤ ਪ੍ਰਾਪਤ ਕਰਨ ਵਾਲੇ ਹਨ

ਰਾਕੇਸ਼ ਰਮਨ ਦੀਆਂ ਕਹਾਣੀਆਂ ਵਿਚ ਇਤਿਹਾਸਕ ਨਿਰੰਤਰਤਾ ਗੈਰ-ਹਾਜ਼ਰ ਨਹੀਂ ਹੁੰਦੀ ਉਹ ਨਕਸਲਬਾੜੀ ਲਹਿਰ ਨਾਲ ਵਿਚਾਰਧਾਰਕ ਤੌਰ ’ਤੇ ਜੁੜਿਆ ਹੋਇਆ ਸੀ ਉਸ ਨੂੰ ਸਮਾਜਕ, ਰਾਜਨੀਤਕ, ਧਾਰਮਿਕ ਖੇਤਰਾਂ ਦੀ ਤਕੜੀ ਸਮਝ ਸੀ ਉਹ ਭਲੀ ਭਾਂਤ ਜਾਣਦਾ ਸੀ ਕਿ ਕਿਹੜੀਆਂ ਪ੍ਰਤੀਨਿਧ ਸ਼ਕਤੀਆਂ, ਪ੍ਰਤੀਨਿਧ ਸਥਿਤੀਆਂ ਸੰਸਾਰ ਦੇ ਨਵੇਂ ਭਰਮ ਸਿਰਜ ਕੇ ਮਨੁੱਖਤਾ ਨੂੰ ਲੁੱਟਣ ਦਾ ਕਾਰਜ ਕਰਦੀਆਂ ਹਨ

ਉੁਹ ਘਟਨਾਵੀਂ ਯਥਾਰਥ ਤੋਂ ਪਰੇ ਸੂਖਮ ਪਹੁੰਚ ਧਾਰਨ ਵਾਲਾ ਕਹਾਣੀਕਾਰ ਸੀ ਉਹ ਭਲੀ ਭਾਂਤ ਜਾਣਦਾ ਸੀ ਕਿ ਵਿਚਾਰਵਾਦ ਅਤੇ ਪਦਾਰਥਵਾਦ ਦੀ ਸੀਮਾ ਕੀ ਹੈ ਉਹ ਪ੍ਰਸਥਿਤੀਆਂ ਦੀ ਤਹਿ ਹੇਠ ਕਾਰਜ ਕਰ ਰਹੀ ਸ਼ਕਤੀ ਪਹਿਚਾਣਦਾ ਸੀ ਉਹ ਵਾਪਰ ਰਹੇ ਵਰਤਾਰਿਆਂ ਨੂੰ ਰੱਬ ਦੀ ਮਰਜ਼ੀ ਜਾਂ ਕੁਦਰਤ ਦੀ ਹੋਣੀ ਨਹੀਂ ਸਮਝਦਾ, ਸਗੋਂ ਵਾਪਰ ਰਹੇ ਹਰੇਕ ਵਰਤਾਰੇ ਦੀ ਤਹਿ ਹੇਠ ਕਾਰਜਸ਼ੀਲ ਸੱਤਾ ਨੂੰ ਪਹਿਚਾਣਦਾ ਹੈ

ਕਹਾਣੀਕਾਰ ਰਾਕੇਸ਼ ਰਮਨ ਦੀ ਸੂਝ ਸਮਾਜਕ ਰਾਜਨੀਤਕ ਸੰਸਥਾਵਾਂ ਵਿਚ ਕਾਰਜ ਕਰਦੀਆਂ ਸਰਮਾਏਦਾਰੀ ਵਿਧੀਆਂ ਨੂੰ ਉਜਾਗਰ ਕਰਦੀ ਸੀ ਉਸਦਾ ਸੁਭਾਅ ਕੁਦਰਤ ਨੂੰ ਪਿਆਰ ਕਰਨ ਵਾਲਾ ਸੀ ਉਹ ਮਨਾਵਤਾ ਪੱਖੀ ਕਹਾਣੀਕਾਰ ਸੀ ਉਹ ਟੁੱਟ ਰਹੇ ਪੰਜਾਬ ਪ੍ਰਤੀ ਚਿੰਤਤ ਸੀ ਉਹ ਬਦਲ ਰਹੇ ਸਮਾਜਕ, ਆਰਥਕ, ਕੁਦਰਤੀ ਪ੍ਰਬੰਧ ਪ੍ਰਤੀ ਵੀ ਆਪਣੀ ਵੇਦਨਾ ਪ੍ਰਗਟ ਕਰਦਾ ਸੀ

‘ਹੇਰਵਾ’ ਕਹਾਣੀ ਸੰਗ੍ਰਹਿ ਪਾਠਕਾਂ ਦੇ ਭਰਪੂਰ ਹੁੰਗਾਰੇ ਦੀ ਉਮੀਦ ਲਈ ਸ[ਹਿਤਕ ਜਗਤ ਵਿਚ ਪੇਸ਼ ਹੈ

ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ

ਮੁੱਲ: 175 ਰਪਏ। ਪੰਨੇ: 75

*****

About the Author

ਗੁਰਪ੍ਰੀਤ ਸਿੰਘ ਨਾਰੰਗਵਾਲ

ਗੁਰਪ੍ਰੀਤ ਸਿੰਘ ਨਾਰੰਗਵਾਲ

Assistant Professor, Govind National College, Narangwal, Ludhiana, Punjab, India.
Phone: (91 - 95010 - 25428)
Email: (gurpreetrkt@yahoo.in)