AvtarSBilling7ਆਪਣੇ ਜਵਾਕਾਂ ’ਤੇ ਤਰਸ ਕਰ। ਮੇਰੇ ਵੱਲ ਦੇਖ। ਮੈਂ ਤੇਰੇ ਪਿੱਛੇ ...
(26 ਜੁਲਾਈ 2021)

 

ਉਹ ਮੇਰਾ ਕੋਲੀਗ ਸੀ - ਮੇਰੀ ਸਰਵਿਸ ਦਾ ਸਾਥੀਹਿੰਦੀ ਵਾਲੇ ਜਿਸ ਨੂੰ ਸਹਿਕਰਮੀ ਆਖਦੇਬਹੁਤ ਸਾਊ ਸ਼ਰੀਫ਼ਮਿਹਨਤੀਮਿੱਠ ਬੋਲੜਾਡਿਊਟੀ ਦਾ ਪਾਬੰਦਉਮਰ ਵਿੱਚ ਮੈਥੋਂ ਵੱਡਾਐਪਰ ਮੇਰਾ ਮਤਹਿਤ ਅਧਿਆਪਕਜਦੋਂ ਸਾਡਾ ਇਹ ਸੰਬੰਧ ਬਣਿਆ, ਉਹ ਬੇਹੱਦ ਪਰੇਸ਼ਾਨ ਰਹਿੰਦਾਹਰ ਵਕਤ ਚਿੰਤਾਗ੍ਰਸਤਫੇਰ ਵੀ ਪੀਰੀਅਡ ਕਦੇ ਨਾ ਛੱਡਦਾਬੱਸ ਜਮਾਤ ਵਿੱਚ ਜਾ ਬਹਿੰਦਾਪੜ੍ਹਾਉਣ ਨੂੰ ਉਸ ਦਾ ਮਨ ਨਾ ਮੰਨਦਾਉਸ ਨਾਲ ਹਮਦਰਦੀ ਹੀ ਦਿਖਾਈ ਜਾ ਸਕਦੀ ਸੀਪੜ੍ਹਨਾ ਜਾਂ ਪੜ੍ਹਾਉਣਾ ਮਨ ਮੰਨਦੇ ਦੀਆਂ ਗੱਲਾਂ ਹਨਹੋਰ ਕਿੱਤਿਆਂ ਵਾਂਗ ਇਸ ਵਿੱਚ ਸਖਤੀ ਕੀਤੀ ਕਾਰਗਰ ਸਾਬਤ ਨਹੀਂ ਹੁੰਦੀਜੇ ਟੀਚਰ ਦਾ ਮਨ ਨਹੀਂ ਰਾਜ਼ੀ, ਉੱਪਰਲਾ ਅਫਸਰ ਉਸ ਨੂੰ ਕਲਾਸ ਵਿੱਚ ਤਾਂ ਜ਼ਬਰਦਸਤੀ ਭੇਜ ਦੇਵੇਗਾ ਪਰ ਦਿਲ ਲਗਾ ਕੇ ਪੜ੍ਹਾਉਣ ਲਈ ਮਜਬੂਰ ਨਹੀਂ ਕਰ ਸਕਦਾਇਹੀ ਹਾਲ ਵਿੱਦਿਆ ਗ੍ਰਹਿਣ ਕਰਨ ਵਾਲੇ ਦਾ ਹੁੰਦਾ

ਉਸ ਨੂੰ ਆਪਣੇ ਇਕਲੌਤੇ ਪੁੱਤਰ ਦੀ ਚਿੰਤਾ ਸੀ ਜਿਹੜਾ ਕਿਸੇ ਲੋਕ ਕਲਿਆਣ ਮਹਿਕਮੇ ਵਿੱਚ ਘਾਟਾ ਖਾ ਕੇ ਮਸਾਂ ਮਿਲੀ ਨੌਕਰੀ ਗਵਾ ਚੁੱਕਾ ਸੀਉਸ ਦੇ ਬੱਚੇ ਸਨਘਰਵਾਲੀ ਸੀਪਰ ਉਹ ਕਬੀਲਦਾਰੀ ਦੀਆਂ ਜਿੰਮੇਵਾਰੀਆਂ ਤੋਂ ਭਗੌੜਾ ਹੋਇਆ, ਠੇਕੇ ਵਾਲਿਆਂ ਦਾ ਪੱਕਾ ਗਾਹਕ ਤੇ ਸ਼ਰਾਬ ਦਾ ਪੱਕਾ ਪਿਆਕੜ ਬਣਿਆ, ਸਵੇਰੇ ਸਾਝਰੇ ਘੂਕ ਸੁੱਤੇ ਕਾਰਿੰਦੇ ਨੂੰ ਜਗਾ ਕੇ ਬਹੁਣੀ ਕਰਵਾਉਂਦਾਸ਼ਰਾਬ ਦੇ ਨਸ਼ੇ ਵਿੱਚ ਗੁੱਟ ਹੋਇਆ, ਉੱਥੇ ਹੀ ਸੂਏ ਕੰਢੇ ਲਿਟਦਾ, ਸ਼ਾਮ ਨੂੰ ਧੱਕੇ ਧੌਲੇ ਖਾਂਦਾ ਡੰਗਰਾਂ ਵਾਲੇ ਸ਼ੈੱਡ ਅੰਦਰ ਵੜ ਕੇ ਸੌਂ ਜਾਂਦਾਜੇ ਵਾਸੂ ਘਰ ਵਿੱਚ ਵੜਦਾ ਤਾਂ ਘਰਵਾਲੀ ਦੀ ਕੁੱਟ ਮਾਰ ਕਰ ਦਿੰਦਾਆਪਣੇ ਪੁੱਤਰ ਦੀ ਅਜਿਹੀ ਦੁਰਦਸ਼ਾ ਦੇਖ ਕੇ ਉਹ ਵੈਸ਼ਨੂੰ ਅਧਿਆਪਕ ਮਨ ਹੀ ਮਨ ਖਿਝਦਾ-ਖਪਦਾ, ਚੁੱਲ੍ਹੇ ਉੱਤੇ ਤਪਦੀ ਤੌੜੀ ਵਾਂਗ ਰਿੱਝਦਾ ਆਪਣੇ ਕੰਢੇ ਫੂਕਦਾਸਵੇਰ ਵੇਲੇ ਹੋਸ਼ ਵਿੱਚ ਆਏ ਪੁੱਤਰ ਨੂੰ ਨਸੀਹਤਾਂ ਦਿੰਦਾਲੜਕੇ ਦੇ ਸੁਹਿਰਦ ਮਿੱਤਰਾਂ ਤੇ ਕੁਝ ਸੂਝਵਾਨ ਰਿਸ਼ਤੇਦਾਰਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀਪਰ ਡਾਕਟਰ ਕੋਲ ਜਾਣਾ ਉਹ ਮੰਨਿਆ ਨਹੀਂਨੀਮ ਹਕੀਮ ਕੋਲੋਂ ਪੁੜੀਆਂ ਖਾ ਕੇ ਦੇਖੀਆਂ ਪਰ ਕੋਈ ਅਸਰ ਨਹੀਂਆਰਥਿਕ ਪੱਖ ਤੋਂ ਵੀ ਪਰਿਵਾਰ ਨੂੰ ਖੋਰਾ ਲੱਗ ਰਿਹਾ ਸੀ

ਉਸ ਅਧਿਆਪਕ ਨੂੰ ਸਟਾਫ ਨੇ ਚੰਗੇ ਡਾਕਟਰ ਨੂੰ ਵੀ ਮਿਲਾਇਆਮਨੋ ਰੋਗਾਂ ਦੇ ਮਾਹਿਰ ਨਾਲ ਰਾਇ ਮਸ਼ਵਰਾ ਕਰਵਾਇਆਪਰ ਡਾਕਟਰ ਦੀਆਂ ਦਿਲਬਰੀਆਂ ਤੇ ਮਿੱਠੀਆਂ ਗੱਲਾਂ ਨਾਲ ਕੋਈ ਫ਼ਰਕ ਨਾ ਪਿਆਗੋਲੀਆਂ ਦਾ ਫੱਕਾ ਮਾਰਿਆਂ ਨੀਂਦ ਆਉਂਦੀਜਾਗਣ ਉੱਤੇ ਉਹੀ ਬੇਚੈਨੀਹਾਲਾਤ ਬਦਲੇ ਨਹੀਂ ਸੀ ਜਾ ਸਕਦੇਚੰਗੇ ਕਿਰਦਾਰ ਵਾਲੇ ਪਿਤਾ ਦਾ ਮੰਦੇ ਹਾਲਾਤ ਨਾਲ ਸਮਝੌਤਾ ਕਰਵਾਉਣ ਵਾਲੀ ਦਵਾਈ ਕਿਸੇ ਡਾਕਟਰ ਜਾਂ ਵੈਦ ਹਕੀਮ ਕੋਲ ਨਹੀਂ ਸੀਟੀਚਰ ਦੇ ਪੁਰਾਣੇ ਸਤਿਕਾਰ ਤੇ ਰਿਟਾਇਰਮੈਂਟ ਵਿੱਚ ਰਹਿੰਦੇ ਇੱਕ ਦੋ ਸਾਲਾਂ ਕਰ ਕੇ ਸਾਥੀ ਅਧਿਆਪਕਾਂ ਦੀ ਉਸ ਨਾਲ ਵੱਧ ਹਮਦਰਦੀ ਸੀਚਿੰਤਾ ਰੋਗ ਦਿਨੋ ਦਿਨ ਘਾਤਕ ਹੁੰਦਾ ਜਾ ਰਿਹਾ ਸੀਅਧਿਆਪਕ ਹਰ ਵਕਤ ਆਪਣੇ ਨਾਲਾਇਕ ਪੁੱਤਰ ਦੇ ਰੋਣੇ ਰੋਂਦਾ, ਆਪ ਮਰਨਾ ਚਾਹੁੰਦਾ ਇਕੱਲਾ ਬੈਠਾ ਆਪ ਗੱਲਾਂ ਕਰਦਾ: ਮੇਰੇ ਪੋਤੇ ਪੋਤੀਆਂ ਦਾ ਕੀ ਬਣੂੰ? ਜਿਹੜੀ ਸਾਊ ਸ਼ਰੀਫ਼ ਧੀ ਅਗਲਿਆਂ ਸਾਡੇ ਖਾਨਦਾਨ ਦੇ ਮੂੰਹ ਕਰ ਕੇ ਇਸ ਦੇ ਲੜ ਲਾਈ ਹੈ, ਉਹ ਕੀ ਕਰੂ?”

ਮੈਂ ਉਸ ਨੂੰ ਡੇਲ ਕਾਰਨੀਗੀ ਦੀ ਪੁਸਤਕ ‘ਹਾਉ ਟੂ ਸਟੌਪ ਵਰੀਇੰਗ ਐਂਡ ਸਟਾਰਟ ਲਿਵਿੰਗ’ ਦਿੱਤੀ ਪਰ ਉਸ ਦਾ ਪੜ੍ਹਨ ਨੂੰ ਮਨ ਨਾ ਮੰਨਦਾ

“ਸਤਿਪੁਰਸ਼ ਹੋਪ੍ਰਭੂ ਸਿਮਰਨ ਵਿੱਚ ਮਨ ਲਗਾਉ” ਉਸ ਦੇ ਮਿੱਤਰ ਦੋਸਤ ਸਮਝਾਉਂਦੇਪਰ ਭਜਨ ਬੰਦਗੀ ਵੀ ਮਾਨਸਿਕ ਅਤੇ ਸਰੀਰਕ ਪੱਖ ਤੋਂ ਤੰਦਰੁਸਤ ਬੰਦਾ ਹੀ ਕਰ ਸਕਦਾ ਹੈਬਿਮਾਰ ਕੋਲ ਤਾਂ ਰੱਬ ਨੂੰ ਕੱਢਣ ਵਾਸਤੇ ਵੀ ਅਕਸਰ ਗਾਲ਼ਾਂ ਹੀ ਹੁੰਦੀਆਂ ਹਨ

ਸਾਰੇ ਸਟਾਫ ਦੇ ਸਹਿਯੋਗ ਨਾਲ ਅਸੀਂ ਉਸ ਨੂੰ ਛੋਟੀਆਂ ਕਲਾਸਾਂ ਦੇ ਦਿੰਦੇਉਸ ਦੀ ਹਰ ਮਦਦ ਕਰਦੇਉਸ ਨੂੰ ਘਰ ਤਕ ਛੱਡ ਕੇ ਆਉਂਦੇ ਤਾਂ ਕਿ ਮਸੋਸਿਆ ਹੋਇਆ ਰਾਹ ਵਿੱਚ ਕੋਈ ਕਾਰਾ ਨਾ ਕਰ ਲਵੇ

ਇੱਕ ਸਵੇਰ ਅਜੀਬ ਘਟਨਾ ਵਾਪਰੀਐਤਵਾਰ ਦੀ ਸਵੇਰ ਡਿਪਰੈਸ਼ਨ ਦੀ ਜਕੜ ਵਿੱਚ ਆਏ, ਰੋਣਹਾਕੇ ਹੋਏ ਉਸ ਅਧਿਆਪਕ ਨੇ ਪੁੱਤਰ ਨੂੰ ਸੋਫ਼ੀ ਦੇਖ ਕੇ ਝੰਜੋੜਨਾ ਚਾਹਿਆ “ਕਿਉਂ ਨਿੱਤ ਹੀ ਜ਼ਹਿਰ ਪੀ ਕੇ ਆਪਣੀ ਕੰਚਨ ਕਾਇਆ ਗਾਲ਼ੀ ਜਾਂਦੈਂ? ਕਿਉਂ ਮੇਰੀ ਲਹੂਰਾਂ ਨਾਲ ਕਮਾਈ ਮਾਇਆ ਨੂੰ ਮੂਤ ਰਾਹ ਹੜ੍ਹਾਈ ਜਾਦੈਂ? ਆਪਣੇ ਜਵਾਕਾਂ ’ਤੇ ਤਰਸ ਕਰਮੇਰੇ ਵੱਲ ਦੇਖਮੈਂ ਤੇਰੇ ਪਿੱਛੇ ਰੋਗੀ ਹੋ ਗਿਆਲੱਪ ਦਵਾਈਆਂ ਦੀ ਨਿੱਤ ਹੀ ਖਾਣੀ ਪੈਂਦੀ ਐ।” ਪਿਉ ਨੇ ਵਾਸਤਾ ਪਾਇਆ

“ਕਿਉਂ ਖਾਂਦਾ ਹੈਂ ਦਵਾਈ? ਮੇਰੇ ਨਾਲ ਬਹਿ ਕੇ ਦੋ ਘੁੱਟਾਂ ਦਾਰੂ ਦੀਆਂ ਤੂੰ ਲਾ ਲਿਆ ਕਰ।” ਮੁੰਡਾ ਬੇਸ਼ਰਮ ਹਾਸਾ ਹੱਸਿਆ

“ਬੇਅਕਲ ਪੁੱਤਰਾਤੇਰੇ ਪਿੱਛੇ ਮੈਂ ਕਿਸੇ ਦਿਨ ਮਰ ਜਾਣਾ ਹੈ, ਓਏ।” ਪਿਉ ਨੇ ਜਿਵੇਂ ਭੁੱਬ ਮਾਰੀ

“ਤੂੰ ਨਹੀਂ ਮਰਨਾਤੇਰੇ ਤਾਂ ਮੈਂ ਡੱਕਰੇ ਕਰ ਕੇ ਨਹਿਰ ਵਿੱਚ ਸਿਟੂੰਗਾਜੇ ਤੂੰ ਕਿਸੇ ਚੱਜ ਹਾਲ ਦਾ ਹੁੰਦਾ, ਕਿੱਦਣ ਦਾ ਮੈਂਨੂੰ ਬਿਦੇਸ਼ ਨਾ ਭੇਜ ਦਿੰਦਾ? ਦੱਸ ਤੇਰੇ ਵਰਗੇ ਨਿਕੰਮੇ ਮਾਪੇ ਨੂੰ ਰਗੜ ਕੇ ਫੋੜੇ ’ਤੇ ਲਾਉਣਾ?” ਪੁੱਤਰ ਗਰਜਿਆ

“ਅੱਛਾ, ਇਹ ਗੱਲ ਹੈਲੈ ਬਈ ਤੂੰ ਮੇਰੇ ਡੱਕਰੇ ਹੀ ਕਰ ਲਵੀਂ।” ਮਾਯੂਸ ਪਿਤਾ ਨੇ ਆਪਣੇ ਮੋਹ ਮਮਤਾ ਵਾਲੇ ਅੱਥਰੂ ਪੂੰਝੇਆਪਣੀ ਦਵਾਈ ਵਾਲਾ ਲਿਫ਼ਾਫ਼ਾ ਵਗਾਹ ਕੇ ਬਾਹਰ ਮਾਰਿਆਅਜਿਹੇ ਨਾਸ਼ੁਕਰੇ ਪੁੱਤ ਲਈ ਉਹ ਆਪਣੇ ਅੰਦਰ ਹੀ ਅੰਦਰ ਘੁਲ ਕੇ ਕਿਉਂ ਮਰਦਾ ਰਿਹਾ? ਉਸ ਨੇ ਆਪਣੇ ਮਨ ਨੂੰ ਫਿਟਕਾਰ ਪਾਈਤੇ ਉਸ ਨੇ ਚਿੰਤਾ ਹਮੇਸ਼ਾ ਵਾਸਤੇ ਤਿਆਗ ਦਿੱਤੀਉਹ ਇੱਕ ਡਾਕਟਰ ਕੋਲ ਪਹੁੰਚਿਆ

“ਕਿਸੇ ਮਾਨਸਿਕ ਰੋਗੀ ਨੂੰ ਤੁਸੀਂ ਆਪ ਬਿਮਾਰ ਹੋ ਕੇ ਰਾਜ਼ੀ ਕਿੰਜ ਕਰ ਸਕਦੇ ਹੋ? ਡਾਕਟਰੀ ਰਾਇ ਜ਼ਰੂਰੀ ਹੈ।” ਡਾਕਟਰ ਨੇ ਆਖਿਆ

ਉਸ ਅਧਿਆਪਕ ਦੀ ਬਦਲੀ ਅਸੀਂ ਉਸ ਦੇ ਪਿੰਡ ਦੇ ਬਿਲਕੁਲ ਨੇੜੇ ਕਰਵਾ ਦਿੱਤੀਕਈ ਮਹੀਨਿਆਂ ਬਾਅਦ ਜਦੋਂ ਉਹ ਮੈਂਨੂੰ ਮਿਲਿਆ, ਪੂਰਾ ਨੌ ਬਰ ਨੌ ਸੀ

“ਮੁੰਡੇ ਦਾ ਕੀ ਹਾਲ ਹੈ?” ਮੈਂ ਪੁੱਛਿਆ

“ਡਾਕਟਰ ਤੋਂ ਮਿਲੀ ਇੱਕ ਗੋਲ਼ੀ ਉਸ ਨੂੰ ਭੁਲੇਖੇ ਨਾਲ ਦੇ ਕੇ ਰਿਸ਼ਤੇਦਾਰਾਂ ਦੀ ਮਦਦ ਨਾਲ ਚੁੱਕ ਕੇ ਹਸਪਤਾਲ ਲੈ ਗਏ ਸੀਹੁਣ ਨਸ਼ੇ ਨੂੰ ਮੂੰਹ ਨਹੀਂ ਲਾਉਂਦਾਟਰੈਕਟਰ ਨਾਲ ਵਧੀਆ ਖੇਤੀ ਕਰਦਾ ਹੈ।” ਉਸ ਨੇ ਮਾਣ ਨਾਲ ਆਖਿਆਕਿੰਨੇ ਅਰਸੇ ਬਾਅਦ ਮੈਂ ਇੱਕ ਪਿਤਾ ਦੇ ਚਿਹਰੇ ਉੱਪਰ ਖੇੜਾ ਦੇਖਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2919)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅਵਤਾਰ ਸਿੰਘ ਬਿਲਿੰਗ

ਅਵਤਾਰ ਸਿੰਘ ਬਿਲਿੰਗ

Phone: (USA 206 - 353 - 9882)
Whatsapp (91 - 82849 - 09596)
Email: (avtarsinghbilling@gmail.com)