SukhdevSShant7ਆਓ ਭਾ ਜੀ, ਬਾਬਾ ਜੀ ਪਾਸੋਂ ਕੋਈ ਬ੍ਰਹਮ ਗਿਆਨ ਦੀ ਗੱਲ ਈ ਸੁਣ ਲਈਏ ...
(21 ਜੂਨ 2021)

 

1.    ਪਰਵਚਨ

ਉੱਪਰਲੇ ਕਮਰੇ ਵਿੱਚ ਮੈਂ ਆਪਣੇ ਚਾਚੇ ਦੇ ਮੁੰਡੇ ਹਰਪ੍ਰੀਤ ਕੋਲ ਬੈਠਾ ਸਾਂਕਿਸੇ ਵਧੀਆ ਪੀਜ਼ਾ ਹੱਟ ਤੋਂ ਮੰਗਵਾਏ ਹੋਏ ਪੀਜ਼ੇ ਦਾ ਮਜ਼ਾ ਲੈਂਦਿਆਂ ਸਾਡੀਆਂ ਘਰੇਲੂ ਗੱਲਾਂ ਚੱਲ ਰਹੀਆਂ ਸਨਹਰਪ੍ਰੀਤ ਮੈਂਨੂੰ ਦੱਸ ਰਿਹਾ ਸੀ, “ਭਾ ਜੀ, ਮੈਂ ਇੱਕ ਗੈਸ ਸਟੇਸ਼ਨ ਦਾ ਸੌਦਾ ਕਰ ਰਿਹਾਂ, ਨਾਲ ਸਟੋਰ ਵੀ ਐਸਸਤਾ ਮਿਲ ਰਿਹਾ ਹੈਕੋਈ ਆਪਣਾ ਦੇਸੀ ਭਰਾ ਈ ਵੇਚ ਰਿਹਾ ਹੈਜੇ ਸੌਦਾ ਪੱਕਾ ਹੋ ਗਿਆ ਤਾਂ ਆਪਣੇ ਤਿੰਨ ਸਟੋਰ ਹੋ ਜਾਣ ਕਰਕੇ ਇੱਕ ਵੱਡਾ ਪਿੱਕਾ ਲੈਣਾ ਪੈਣੇ … ਸਟੋਰਾਂ ਦਾ ਸਮਾਨ ਢੋਣ ਲਈ।”

ਹੇਠੋਂ ਹਰਪ੍ਰੀਤ ਦਾ ਬੇਟਾ ਆਇਆ ਤੇ ਉਹਦੇ ਕੰਨ ਵਿੱਚ ਕੁਝ ਕਹਿ ਗਿਆ

ਹਰਪ੍ਰੀਤ ਮੈਂਨੂੰ ਕਹਿਣ ਲੱਗਿਆ, “ਹੇਠਾਂ ਬਾਬਾ ਜੀ ਆਏ ਨੇਬੜੀ ਕਰਨੀ ਵਾਲੇ ਨੇਇਹ ਦੁਨੀਆਦਾਰੀ ਦੀਆਂ ਗੱਲਾਂ ਤਾਂ ਖਤਮ ਈ ਨ੍ਹੀਂ ਹੁੰਦੀਆਂਕਹਿੰਦੇ ਆ ਨਾ, ਮੈਂ ਮੁੱਕ ਜੂੰ ਮੁੱਕਣੇ ਨ੍ਹੀਂ ਸਿਆਪੇਆਓ ਭਾ ਜੀ, ਬਾਬਾ ਜੀ ਪਾਸੋਂ ਕੋਈ ਬ੍ਰਹਮ ਗਿਆਨ ਦੀ ਗੱਲ ਈ ਸੁਣ ਲਈਏ... ਜੇ ਅਗਲਾ ਜੀਵਨ ਈ ਸੌਰ ਜਾਏ।”

ਅਸੀਂ ਹੇਠਾਂ ਜਾ ਕੇ ਨਮਸਕਾਰ ਕਰਕੇ ਬਹਿ ਗਏਹਰਪ੍ਰੀਤ ਦੇ ਮੰਮੀ-ਡੈਡੀ ਪਹਿਲਾਂ ਹੀ ਬੈਠੇ ਬਾਬਾ ਜੀ ਦੇ ਬਚਨ ਸੁਣ ਰਹੇ ਸਨ

ਬਾਬਾ ਜੀ ਪੀਜ਼ਾ ਖਾ ਰਹੇ ਸਨ ਤੇ ਨਾਲ-ਨਾਲ ਕਹਿ ਰਹੇ ਸਨ, “ਆਹਾ! ਨਿਊ ਜਰਸੀ ਗਏਉੱਥੇ ਸਾਡੇ ਇੱਕ ਸ਼ਰਧਾਲੂ ਨੇ ਕਿਆ ਕਮਾਲ ਦਾ ਪੀਜ਼ਾ ਖੁਆਇਆਇਹੋ ਜਿਹਾ ਸੁਆਦੀ ਪੀਜ਼ਾ ਅਸੀਂ ਪਹਿਲੀ ਵਾਰ ਖਾਧਾ ਸੀਉੱਥੇ ਅਸੀਂ ਸ਼ਰਧਾਲੂਆਂ ਨੂੰ ਦੱਸਿਆ ਪਈ ਅਸੀਂ ਡੇਰੇ ਲਈ ਪੰਜ-ਸੱਤ ਏਕੜ ਨਾਲ ਲਗਦੀ ਜ਼ਮੀਨ ਖਰੀਦਣੀ ਐਂਉਨ੍ਹਾਂ ਨੇ ਤਾਂ ਡਾਲਰਾਂ ਦੀ ਝੜੀ ਲਾ ਦਿੱਤੀਬੱਸ ਐਤਕੀਂ ਅਸੀਂ ਆਪਣੇ ਡੇਰੇ ਲਈ ਦੋ ਟਰੱਕ ਵੀ ਲੈ ਲੈਣੇ ਐਂ … .ਇੱਕ ਵੱਡੀ ਗੱਡੀ ਵੀ ਲੈਣੀ ਐਂ।”

**

2.   ਅੰਨ੍ਹੀ ਵਕਾਲਤ

ਗੁਰਬਚਨ ਸਿੰਘ ਅੱਜ ਦਫ਼ਤਰੋਂ ਛੁੱਟੀ ’ਤੇ ਸੀਪੁੱਛਣ ’ਤੇ ਪਤਾ ਲੱਗਿਆ ਕਿ ਉਸ ਦੀ ਘਰ ਵਾਲੀ ਹਸਪਤਾਲ ਦਾਖਲ ਹੈ ਮੈਂਨੂੰ ਯਾਦ ਆਇਆਉਸ ਨੇ ਮੈਂਨੂੰ ਦੱਸਿਆ ਸੀ, “ਸਰ ਜੀ, ਬਾਬਾ ਜੀ ਬੜੀ ਕਰਨੀ ਵਾਲੇ ਨੇਉਨ੍ਹਾਂ ਨੇ ਪੂਰੀ ਗਰੰਟੀ ਨਾਲ ਕਿਹਾ ਹੈ, ਇਸ ਵਾਰ ਸਾਡੇ ਬੇਟਾ ਈ ਹੋਵੇਗਾਬਾਬਾ ਜੀ ਦਾ ਕਿਹਾ ਬਚਨ ਕਦੇ ਬਿਰਥਾ ਨਹੀਂ ਜਾਂਦਾ।”

ਦਫ਼ਤਰੋਂ ਛੁੱਟੀ ਹੁੰਦਿਆਂ ਹੀ ਸੋਚਿਆ, ਰਾਹ ਵਿੱਚ ਹਸਪਤਾਲ ਐ, ਪਤਾ ਈ ਕਰ ਚੱਲਦੇ ਆਂਗੁਰਬਚਨ ਸਿੰਘ ਮੈਂਨੂੰ ਹਸਪਤਾਲ ਦੇ ਗੇਟ ਕੋਲ ਹੀ ਮਿਲ ਗਿਆਮੂੰਹ ਲਟਕਾਈ ਤੁਰਿਆ ਆ ਰਿਹਾ ਸੀਬੜੇ ਉਦਾਸ ਲਹਿਜ਼ੇ ਵਿੱਚ ਬੋਲਿਆ, “ਸਰ ਜੀ, ਬਾਬਾ ਜੀ ਦੀ ਭਵਿੱਖਬਾਣੀ ਬਿਲਕੁਲ ਸੱਚ ਨਿਕਲੀ ਪਰ ਸਾਡੀ ਤਕਦੀਰ ਈ ਮਾੜੀ ਐਐਤਕੀਂ ਜੁੜਵਾਂ ਬੱਚੇ ਹੋਏ ਨੇ, ਇੱਕ ਬੇਟਾ ਤੇ ਇੱਕ ਬੇਟੀਬੇਟਾ ਤਾਂ ਬੱਸ ਮੂੰਹ ਦਿਖਾਉਣ ਈ ਆਇਆ ਸੀਦੋ ਘੰਟਿਆਂ ਬਾਅਦ ਪੂਰਾ ਹੋ ਗਿਆਚਲੋ ਹੁਣ ਸਾਡੇ ਤਿੰਨ ਬੇਟੀਆਂ ਹੋ ਗਈਆਂ ਨੇ … ਇਨ੍ਹਾਂ ਦੇ ਕਰਮ ਇਨ੍ਹਾਂ ਨਾਲ।”

ਮੈਂ ਗੁਰਬਚਨ ਸਿੰਘ ਨਾਲ ਹਮਦਰਦੀ ਜਤਾਈ ਤੇ ਸਕੂਟਰ ਘਰ ਵੱਲ ਮੋੜ ਲਿਆਰਸਤੇ ਵਿੱਚ ਗੁਰਬਚਨ ਸਿੰਘ ਦੇ ਚਾਚਾ ਜੀ ਮਿਲ ਗਏਮੈਂ ਉਨ੍ਹਾਂ ਕੋਲ ਵੀ ਅਫ਼ਸੋਸ ਕਰਨ ਲਈ ਰੁਕ ਗਿਆ

“ਅੰਕਲ ਜੀ, ਗੁਰਬਚਨ ਸਿੰਘ ਵਿਚਾਰੇ ਨਾਲ ਤਾਂ ਜੱਗੋਂ ਤੇਰ੍ਹਵੀਂ ਹੋ ਗਈ ਐਜੇ ਰੱਬ ਨੇ ਜੌੜੇ ਬੱਚੇ ਦੇ ਈ ਦਿੱਤੇ ਸਨ ਤਾਂ ਬੇਟਾ ਵੀ ਜਿਊਂਦਾ ਰਹਿੰਦਾਆ ਕੇ ਵੀ ਇੰਨਾ ਵੱਡਾ ਦੁੱਖ ਦੇ ਕੇ ਚਲਾ ਗਿਆ।”

ਮੇਰੀ ਗੱਲ ਨੂੰ ਟੋਕਦਿਆਂ ਗੁਰਬਚਨ ਸਿਮਘ ਦੇ ਚਾਚਾ ਜੀ ਬੋਲੇ, “ਕਮਲੈ ਮੇਰਾ ਭਤੀਜਾ ਮੈਂਨੂੰ ਵੀ ਕਹਿੰਦਾ ਸੀ, ਸਾਰਿਆਂ ਨੂੰ ਇਹੀ ਦੱਸਣੈਕਹਿੰਦਾ ਆਪਾਂ ਬਾਬਾ ਜੀ ਨੂੰ ਝੂਠੇ ਨਹੀਂ ਪੈਣ ਦੇਣਾਜਣੇਪੇ ਵੇਲੇ ਉਹਦੀ ਚਾਚੀ ਆਪਣੀ ਨੂੰਹ ਦੇ ਕੋਲ ਈ ਸੀਇਕੱਲੀ ਬੇਟੀ ਪੈਦਾ ਹੋਈ ਐਜੌੜੇ ਬੱਚੇ ਤਾਂ ਹੋਏ ਈ ਨਹੀਂ।”

**

3.      ਜ਼ਿੰਦਗੀ ਦੀ ਵਾਪਸੀ

ਸੱਤਰ-ਅੱਸੀ ਸਾਲਾਂ ਦੀ ਹੋਵੇਗੀ ਉਸ ਬਜ਼ੁਰਗ ਔਰਤਆਈ.ਸੀ.ਯੂ. ਵਿੱਚ ਮੇਰੇ ਨਾਲ ਵਾਲੇ ਬੈੱਡ ’ਤੇ ਹੀ ਉਸ ਨੂੰ ਸਟਰੈਚਰ ਤੋਂ ਉਤਾਰ ਕੇ ਪਾ ਦਿੱਤਾ ਗਿਆਉਹ ਦਰਦ ਨਾਲ ਕਰਾਹ ਰਹੀ ਸੀਡਾਕਟਰ ਨਰਸਾਂ ਸਭ ਉਸ ਦੇ ਦੁਆਲੇ ਹੋ ਗਏਗੁਲੂਕੋਸ਼ ਲਾ ਦਿੱਤਾ ਗਿਆਆਕਸੀਜਨ ਵੀ ਲਾ ਦਿੱਤੀਇੰਜੈਕਸ਼ਨ ’ਤੇ ਇੰਜੈਕਸ਼ਨ ਲਾਇਆ ਜਾ ਰਿਹਾ ਸੀ

ਇੱਕ ਨਰਸ ਨੇ ਉਸ ਔਰਤ ਦੀਆਂ ਜੇਬਾਂ ਫਰੋਲੀਆਂਚਾਬੀਆਂ ਤੇ ਪੈਸੇ ਕੱਢ ਲਏਉਸ ਦੇ ਹੱਥ ਵਿੱਚ ਪਾਈ ਹੋਈ ਸੋਨੇ ਦੀ ਛਾਪ ਵੀ ਲਾਹ ਲਈਇਹ ਸਾਰਾ ਸਮਾਨ ਲਿਖਤੀ ਰੂਪ ਵਿੱਚ ਨਰਸ ਨੇ ਉਹਦੀ ਪੜ੍ਹੀ-ਲਿਖੀ ਪੋਤੀ ਜਾਂ ਦੋਹਤੀ ਦੇ ਹਵਾਲੇ ਕਰ ਦਿੱਤਾ

ਅਚਾਨਕ ਉਸ ਬਜ਼ੁਰਗ ਔਰਤ ਦੀ ਤਬੀਅਤ ਵਿਗੜ ਗਈ ਅਤੇ ਉਹ ਇਕਦਮ ਬੇਹੋਸ਼ ਹੋ ਗਈਉਹਦੇ ਘਰ ਦੇ ਜੀਅ ਘਬਰਾ ਗਏਡਾਕਟਰਾਂ ਅਤੇ ਨਰਸਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ

“ਬੀ ਜੀ ਬੋਲੋ … ਬੀ ਜੀ ਅੱਖਾਂ ਖੋਲ੍ਹੋ।” ਦੀਆਂ ਉੱਚੀਆਂ ਆਵਾਜ਼ਾਂ ਸ਼ੁਰੂ ਹੋ ਗਈਆਂਇੱਕ ਡਾਕਟਰ ਨੇ ਉਸ ਦੀ ਛਾਤੀ ਨੂੰ ਦਬਾਉਣਾ ਸ਼ੁਰੂ ਕਰ ਦਿੱਤਾਇੱਕ ਨਰਸ ਉਸਦੇ ਪੈਰਾਂ ਦੀਆਂ ਤਲੀਆਂ ਮਲਣ ਲੱਗੀਦੋ ਚਾਰ ਟੀਕੇ ਗੁਲੂਕੋਸ਼ ਰਾਹੀਂ ਲਾਏ ਗਏ

ਡਾਕਟਰਾਂ ਅਤੇ ਨਰਸਾਂ ਦੀ ਮਿਹਨਤ ਰੰਗ ਲਿਆਈਬਜ਼ੁਰਗ ਔਰਤ ਨੇ ਥੋੜ੍ਹੀ ਜਿਹੀ ਹਿਲਜੁਲ ਕੀਤੀਉਸ ਨੇ ਹੌਲੀ-ਹੌਲੀ ਅੱਖਾਂ ਖੋਲ੍ਹੀਆਂ ਤੇ ਉਸ ਦੇ ਬੁੱਲ੍ਹ ਫਰਕੇ

ਸਾਰਿਆਂ ਦੇ ਸਾਹ ਵਿੱਚ ਸਾਹ ਆਇਆਥੋੜ੍ਹੀ ਜਿਹੀ ਹੋਰ ਹੋਸ਼ ਆਈ ਤਾਂ ਉਹ ਔਰਤ ਆਪਣੇ ਹੱਥਾਂ ਨੂੰ ਆਪਸ ਵਿੱਚ ਮਲਣ ਲੱਗੀਆਪਣੇ ਹੱਥਾਂ ਵੱਲ ਗਹੁ ਨਾਲ ਦੇਖਣ ਲੱਗੀ

ਪੋਤੀ ਉਸ ਦੇ ਨੇੜੇ ਹੋ ਕੇ ਪੁੱਛਣ ਲੱਗੀ, “ਦਾਦੀ ਜੀ, ਤੁਸੀਂ ਠੀਕ ਓਂ? ਪਾਣੀ ਲਿਆਵਾਂ?”

ਉਸ ਔਰਤ ਨੇ ਪੋਤੀ ਨੂੰ ਆਪਣੇ ਖੱਬੇ ਹੱਥ ਦੀ ਉਂਗਲ ਦਿਖਾਉਂਦਿਆਂ ਇਸ਼ਾਰਾ ਕੀਤਾ ਤੇ ਘਬਰਾਹਟ ਵਿੱਚ ਪੁੱਛਿਆ, “ਮੇਰੀ ਛਾਪ?”

**

4.    ਰਿਸ਼ਤੇਦਾਰੀ

“ਦਾਦਾ ਜੀ ਆ ਗਏ … ਦਾਦਾ ਜੀ ਆ ਗਏ।” ਤਿੰਨ-ਚਾਰ ਸਾਲਾਂ ਦੇ ਬੱਚੇ ਨੇ ਘਰ ਵਿੱਚ ਦਾਖਲ ਹੋਏ ਦਾਦਾ ਜੀ ਨੂੰ ਦੇਖਦਿਆਂ ਹੀ ਰੌਲਾ ਪਾ ਦਿੱਤਾ

ਤੇ ਫਿਰ ਦਾਦਾ ਜੀ ਦੀਆਂ ਲੱਤਾਂ ਨਾਲ ਜਾ ਚਿੰਬੜਿਆ

ਦਾਦੀ ਬੋਲੀ, “ਦੇਖ ਲਓ, ਕਿੰਨਾ ਪਿਆਰ ਕਰਦਾ ਹੈ ਥੋਡਾ ਪੋਤਾ! ਕਦੋਂ ਆਉਣਗੇ ਦਾਦਾ ਜੀ, ਕਦੋਂ ਆਉਣਗੇ ਦਾਦਾ ਜੀ, ਮੈਂਨੂੰ ਤਾਂ ਪੁੱਛ-ਪੁੱਛ ਕੇ ਇਹਨੇ ਮੇਰਾ ਸਿਰ ਖਾ ਲਿਐ।”

ਬੱਚਾ ਰੀਂ-ਰੀਂ ਕਰਨ ਲੱਗ ਪਿਆਦਾਦਾ ਜੀ ਸਮਝ ਗਏ ਤੇ ਉਨ੍ਹਾਂ ਨੇ ਆਪਣਾ ਮੋਬਾਇਲ ਫ਼ੋਨ ਉਸ ਨੂੰ ਚੁੱਪ ਕਰਾਉਣ ਲਈ ਦੇ ਦਿੱਤਾ

ਬੱਚੇ ਨੇ ਮੋਬਾਇਲ ਫ਼ੋਨ ਫੜਿਆ, ਬਿਨਾ ਦਾਦਾ-ਦਾਦੀ ਵੱਲ ਦੇਖੇ ਇਕਦਮ ਪੌੜੀਆਂ ਚੜ੍ਹਿਆ ਤੇ ਆਪਣੇ ਕਮਰੇ ਵਿੱਚ ਚਲਾ ਗਿਆ

ਦਾਦਾ ਜੀ ਮੱਲੋ-ਮੱਲੀ ਮੁਸਕਰਾਏ ਅਤੇ ਬੱਚੇ ਦੀ ਦਾਦੀ ਜੀ ਨੂੰ ਕਹਿਣ ਲੱਗੇ, “ਅਸਲੀ ਦਾਦਾ ਤਾਂ ਇਹ ਮੋਬਾਇਲ ਫ਼ੋਨ ਐ … ਮੇਰਾ ਕੀ ਐ? ਮੈਂ ਤਾਂ ਨਾਂਅ ਦਾ ਹੀ ਦਾਦਾ ਹਾਂ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2854)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਦੇਵ ਸਿੰਘ ਸ਼ਾਂਤ

ਸੁਖਦੇਵ ਸਿੰਘ ਸ਼ਾਂਤ

Avon, Indiana, U.S.A.
Phone: (1-317-406-0002)
Email: (shant.sukhdev@gmail.com)