HiraSBhupal7ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਉਸ ਕਾਲਜ ਵਿੱਚ ਪੜ੍ਹ ਕੇ ਮਾਨਸਾ ਦੇ ਕਈ ...
(3 ਅਕਤੂਬਰ 2020)

 

ਹਰ ਇਨਸਾਨ ਦਾ ਇੱਕ ਦਾਇਰਾ ਹੁੰਦਾ ਹੈ, ਉਹ ਭਾਵੇਂ ਆਰਥਿਕ, ਸਮਾਜਿਕ, ਪਰਿਵਾਰਿਕ ਜਾਂ ਫੇਰ ਰਹਿਣ ਸਹਿਣ ਦਾ ਹੋਵੇਜਦ ਕੋਈ ਇਨਸਾਨ ਇਸ ਦਾਇਰੇ ਤੋਂ ਥੋੜ੍ਹਾ ਇੱਧਰ-ਉੱਧਰ ਹੁੰਦਾ ਹੈ ਤਾਂ ਉਹ ਇੱਕ ਅਚੰਭੇ ਤੋਂ ਘੱਟ ਨਹੀਂ ਹੁੰਦਾਗੱਲ ਹੈ 1996-97 ਦੀ, ਜਦ ਮੈਂ ਨਾਲ ਦੇ ਪਿੰਡ ਖਿਆਲਾਂ ਦੇ ਸਰਕਾਰੀ ਸਕੂਲ ਤੋਂ ਦਸਵੀਂ ਜਮਾਤ ਪਾਸ ਕੀਤੀ ਚੰਗੇ ਨੰਬਰਾਂ ਨਾਲ ਦਸਵੀਂ ਪਾਸ ਕਰਨ ਉਪਰੰਤ, ਬਾਪੂ ਜੀ ਦੀ ਬੱਚਿਆਂ ਨੂੰ ਪੜ੍ਹਾਉਣ ਦੀ ਖਵਾਹਿਸ਼ ਅਤੇ ਬਹੁਤ ਸਾਰੇ ਜਾਣ-ਪਹਿਚਾਣ ਵਾਲੇ ਲੋਕਾਂ ਨਾਲ (ਜਿੰਨੀ ਕੁ ਪਹੁੰਚ ਸੀ) ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਉਨ੍ਹਾਂ ਅਗਲੇਰੀ ਪੜ੍ਹਾਈ ਲਈ ਮੈਨੂੰ ਡੀ.ਏ.ਵੀ. ਕਾਲਜ ਜਲੰਧਰ ਵਿਖੇ ਦਾਖਲ ਕਰਵਾਉਣ ਦਾ ਫੈਸਲਾ ਕੀਤਾਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਉਸ ਕਾਲਜ ਵਿੱਚ ਪੜ੍ਹ ਕੇ ਮਾਨਸਾ ਦੇ ਕਈ ਲੋਕ ਡਾਕਟਰ ਅਤੇ ਅਫਸਰ ਬਣੇ ਸਨ

ਖਾਲਸ ਪੰਜਾਬੀ ਮਾਧਿਅਮ ਤੇ ਠੇਠ ਮਲਵਈ ਪਿੰਡ ਦੇ ਮੁੰਡੇ ਨੂੰ ਸਿੱਧਾ ਪ੍ਰਦੇਸੀ ਪਰਿੰਦਿਆਂ ਦੇ ਸ਼ਹਿਰ ਜਲੰਧਰ ਭੇਜ ਦਿੱਤਾ ਗਿਆ। ਇਹ ਵੱਡਾ ਅਚੰਭਾ ਹੋਣ ਦੇ ਨਾਲ-ਨਾਲ, ਮਨ ਵਿੱਚ ਡਰ ਵੀ ਸੀ

ਰੱਬ ਦੀ ਮਿਹਰ ਸਦਕਾ ਦਾਖਲਾ ਹੋ ਗਿਆ। ਲਾਲਾ ਲਾਜਪਤ ਰਾਏ ਹੋਸਟਲ ਵਿੱਚ ਕਮਰਾ ਨੰਬਰ 256 ਮਿਲ ਗਿਆਕਮਰੇ ਵਿੱਚ ਨਾਲ ਦਾ ਸਾਥੀ ਅਮਰਦੀਪ ਬਣਿਆ ਜੋ ਕਿ ਫਿਲੌਰ ਤੋਂ ਸੀਦੋਵੇਂ ਉਲਟ, ਮੈਂ ਠੇਠ ਮਲਵਈ ਪੇਂਡੂ ਗੱਲਾਂ ਕਰਾਂ ਤੇ ਉਹ ਕਰੇ ਅਮਰੀਕਾ ਕਨੇਡਾ ਦੀਆਂਮੈਂ ਕਦੇ ਕਿਸੇ ਦੇ ਮੂੰਹੋਂ ਅਮਰੀਕਾ ਕਨੇਡਾ ਸੁਣਿਆ ਹੀ ਨਹੀਂ ਸੀਪਤਾ ਲੱਗਾ ਕਿ ਉਸ ਦੇ ਨੇੜਲੇ ਸਾਰੇ ਰਿਸ਼ਤੇਦਾਰ ਕਨੇਡਾ-ਅਮਰੀਕਾ ਵਿੱਚ ਵਧੀਆ ਸੈਟਲ ਹਨਦੂਜੇ ਪਾਸੇ ਸਾਡਾ ਤਾਂ ਨੇੜਲਾ ਰਿਸ਼ਤੇਦਾਰ ਕੋਈ ਪਟਿਆਲੇ ਵੀ ਨਹੀਂ ਸੀ। ਇੰਝ ਜਾਪੇ ਕਿ ਅਸੀਂ ਤਾਂ ਕਿਸੇ ਹੋਰ ਟਿੱਬਿਆਂ ਦੀ ਧਰਤੀ ਦੇ ਵਸਨੀਕ ਹਾਂ

ਕੁਝ ਦਿਨ ਬੀਤੇ। ਕੋਸ਼ਿਸ਼ ਕੀਤੀ ਜੀਅ ਲਾਉਣ ਦੀ। ਪੰਜ-ਛੇ ਹੋਰ ਵਿਦਿਆਰਥੀ ਮਿਲੇ ਜੋ ਬਰੇਟੇ ਸ਼ਹਿਰ ਤੋਂ ਸਨ, ਸਾਰੇ ਅਧਿਆਪਕਾਂ ਦੇ ਪੁੱਤਰਕੁਝ ਹੌਸਲਾ ਵਧਿਆਇਹ ਆਮ ਗੱਲ ਹੈ ਕਿ ਅਸੀਂ ਕਈ ਸ਼ਬਦ, ਖਾਸ ਕਰਕੇ ਪਿੰਡਾਂ ਵਿੱਚ ਵਿਗੜੇ ਰੂਪ ਵਿੱਚ ਬੋਲਦੇ ਹਾਂ। ਇਸੇ ਕਾਰਨ ਮੈਂ ‘ਟੁੱਥ ਬਰੱਸ਼’ ਨੂੰ ‘ਬੁਰਸ਼`, “ਬਨੈਣ’’ ਨੂੰ “ਵਲੈਣ’’ ਕਿਹਾ ਕਰਾਂ ਤੇ ਉਹ ਹੱਸਿਆ ਕਰਨ। ਮੈਂਨੂੰ ਸਮਝ ਨਾ ਆਵੇ ਕਿ ਗੱਲ ਕੀ ਆਖੈਰ, ਦੋ ਚਾਰ ਦਿਨਾਂ ਬਾਅਦ ਮੇਰੇ ਇੱਕ ਮਿੱਤਰ ਨੇ ਮੈਂਨੂੰ ਇਹ ਸੁਧਾਰਨ ਲਈ ਕਿਹਾ। ਮੈਂ ਹੌਲੀ-ਹੌਲੀ ਸ਼ਬਦਾਂ ਦੇ ਉਚਾਰਣ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾਮਨ ਹਾਲੇ ਵੀ ਉੱਥੋਂ ਭੱਜਣ ਨੂੰ ਕਰੇ, ਪਰ ਕਰ ਕੁਝ ਨਹੀਂ ਸਕਦਾ ਸੀਬਾਪੂ ਦੇ ਛਿੱਤਰਾਂ ਦਾ ਤੇ ਉਹਨਾਂ ਦੀਆਂ ਖਵਾਹਿਸ਼ਾਂ ਦੇ ਟੁੱਟਣ ਦਾ ਡਰ ਸੀਕਿਸੇ ਨਾਲ ਪਿੰਡ, ਖਾਸ ਕਰਕੇ ਮਾਤਾ ਜਾਂ ਵੱਡੀ ਬੇਬੇ ਨਾਲ ਗੱਲ ਕਰ ਲੈਣਾ ਅਸੰਭਵ ਸੀ ਕਿਉਂਕਿ ਨਾ ਮੋਬਾਇਲ, ਨਾ ਕੋਈ ਫੋਨ ਸੀਅੰਦਰੋਂ ਅੰਦਰੀ ਭਾਂਬੜ ਮੱਚਦਾ ਰਿਹਾ ਨਾ ਹੀ ਮੇਰੇ ਕੋਲ ਖੁੱਲ੍ਹੇ ਪੈਸੇ ਸਨ ਕਿ ਘੁੰਮ-ਫਿਰ ਕੇ ਐਸ਼ ਕਰ ਲੈਂਦਾਉੱਪਰੋਂ ਕਾਲਜ ਦੇ ਪ੍ਰੋਫੈਸਰਾਂ ਦੀ ਅੰਗਰੇਜ਼ੀ, ... ਕੁਝ ਵੀ ਪੱਲੇ ਨਾ ਪਵੇਬੜਾ ਸਮਝਾਵਾਂ ਆਪਣੇ ਆਪ ਨੂੰ ਕਿ ਘਬਰਾ ਨਾ, ਮਿਹਨਤ ਕਰਮੈਨੂੰ ਬੱਸ ਇੱਕ ਹੀ ਕਲਾਸ ਦੀ ਉਤਸੁਕਤਾ ਰਹਿੰਦੀ ਸੀ, ਉਹ ਸੀ ਪੰਜਾਬੀ ਦੀ, ਭਰਪੂਰ ਆਤਮ ਵਿਸ਼ਵਾਸ

ਪੰਜਾਬੀ ਦਾ ਵਿਸ਼ਾ ਸਾਨੂੰ ਡਾਕਟਰ ਆਰ ਬੀ ਸਿੰਘ ਪੜ੍ਹਾਉਂਦੇ ਸਨ। ਜਦ ਉਹਨਾਂ ਨੇ ਪਹਿਲੀ ਕਲਾਸ ਵਿੱਚ ਆਪਣੇ ਆਪ ਨੂੰ ਡਾਕਟਰ ਦੱਸਿਆ ਤਾਂ ਮੇਰੇ ਲਈ ਇਹ ਵੀ ਇੱਕ ਅਚੰਭਾ ਹੀ ਸੀਲੱਗਿਆ ਇੱਥੇ ਤਾਂ ਡਾਕਟਰ ਹੀ ਪੰਜਾਬੀ ਪੜ੍ਹਾਈ ਜਾਂਦੇ ਨੇ। ਬਾਅਦ ਵਿੱਚ ਉਹਨਾਂ ਕੋਲ ਗਿਆ, ਫੇਰ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ ਕਿ ਪੀਐੱਚ ਡੀ ਕਰਨ ਤੋਂ ਬਾਅਦ ਸਭ ਡਾਕਟਰ ਬਣ ਜਾਂਦੇ ਨੇ। ਪਿੱਛੇ ਜਿਹੇ ਵੀਹ ਸਾਲਾਂ ਬਾਅਦ ਉਹਨਾਂ ਨਾਲ ਗੱਲ ਕੀਤੀ, ਉਹ ਬਹੁਤ ਖੁਸ਼ ਹੋਏ ਇਹ ਜਾਣ ਕੇ

ਮੈਂ ਤੇ ਮੇਰੇ ਵਰਗੇ ਇੱਕ-ਦੋ ਹੋਰ ਮੁੰਡਿਆਂ ਨੂੰ ਛੱਡ ਕੇ ਤਕਰੀਬਨ ਸਭ ਨੇ ਟਿਊਸ਼ਨ ਰੱਖੀ ਹੋਈ ਸੀ। ਮੈਂਨੂੰ ਇਸ ਬਾਰੇ ਪਤਾ ਹੀ ਨਹੀਂ ਸੀ ਕਿਉਂਕਿ ਦਸਵੀਂ ਤਕ ਕਦੇ ਵੀ ਕੋਈ ਟਿਊਸ਼ਨ ਨਹੀਂ ਸੀ ਰੱਖੀਮੈਂਨੂੰ ਤਾਂ ਇੰਝ ਲੱਗਦਾ ਸੀ ਕਿ ਬੌਟਨੀ, ਜੁਆਲੋਜੀ ਆਦਿ ਵਿਸ਼ਿਆਂ ਦੀ ਟਿਊਸ਼ਨ ਰੱਖਣ ਦੀ ਬਜਾਏ ਅੰਗਰੇਜ਼ੀ ਦੀ ਟਿਊਸ਼ਨ ਰੱਖਣੀ ਜ਼ਰੂਰੀ ਹੈਮੈਂਨੂੰ ਕਈਆਂ ਨੇ ਸਮਝਾਇਆ ਤੇ ਨਾਲ ਲੈ ਕੇ ਵੀ ਗਏ ਪ੍ਰੋਫੈਸਰਾਂ ਕੋਲ, ਪਰ ਉਹਨਾਂ ਨੇ ਬਹੁਤ ਪੈਸੇ ਮੰਗੇ। ਫੇਰ ਮੈਂ ਪਿੰਡ ਇਸ ਬਾਬਤ ਚਿੱਠੀ ਲਿਖੀ। ਉਹ ਚਿੱਠੀ ਪਿੰਡ ਪਹੁੰਚੀ ਹੀ ਨਹੀਂ ਤੇ ਮੈਂ ਕੋਈ ਟਿਊਸ਼ਨ ਨਾ ਰੱਖ ਸਕਿਆ। ਮੇਰੀ ਇੰਨੇ ਬੇਤਹਾਸ਼ਾ ਪੈਸੇ ਦੇਣ ਦੀ ਔਕਾਤ ਨਹੀਂ ਸੀਮੈਂਨੂੰ ਇੰਝ ਜਾਪਦਾ ਸੀ ਕਿ ਸਾਹਮਣੇ 100 ਫੁੱਟ ਉੱਚੀ ਇਮਾਰਤ ਹੈ ਤੇ ਇਸ ਉੱਤੇ ਮੈਂਨੂੰ ਬਗੈਰ ਪੌੜੀਆਂ ਦੇ ਹੀ ਚੜ੍ਹਨਾ ਪੈਣਾ ਹੈ। ਦੂਜਿਆਂ ਪ੍ਰਤੀ ਇਹ ਲਗਦਾ ਸੀ ਕਿ ਟਿਊਸ਼ਨ ਤੇ ਉਹਨਾਂ ਦਾ 10ਵੀਂ ਦਾ ਅੰਗਰੇਜ਼ੀ ਮਧਿਅਮ ਉਹਨਾਂ ਲਈ ‘ਲਿਫਟ’ ਦਾ ਕੰਮ ਕਰੇਗਾ

ਸਾਡੇ ਨਾਲ ਇੱਕ ਵੱਡੇ ਅਫਸਰ ਦੇ ਕਾਕਾ ਜੀ ਸਨ। ਢੇਰ ਸਾਰੇ ਉਸ ਕੋਲ ਕੱਪੜੇ ਸਨ ਤੇ ਵੈਸਪਾ ਸਕੂਟਰ ਵੀ ਉਸ ਨੇ ਰੱਖਿਆ ਹੋਇਆ ਸੀਕਹਿ ਲਈਏ ਕਿ ਉਹ ਟੌਹਰੀ ਸੀਇੱਕ ਵਾਰ ਉਹ ਵੱਡੇ ਸ਼ੋਅਰੂਮ ਤੋਂ ਆਪਣੇ ਪਿਤਾ ਨਾਲ ਖਰੀਦੋ ਫਰੋਖਤ ਕਰਨ ਗਿਆਕਈ ਚੀਜ਼ਾਂ ਉਹ ਲੈ ਕੇ ਆਇਆ, ਜਿਸ ਵਿੱਚ ਉਹ ਤਿੰਨ ਹਜ਼ਾਰ ਰੁਪਏ ਦੇ (ਉਸਦੇ ਦੱਸਣ ਅਨੁਸਾਰ) ਜੁੱਤੇ ਵੀ ਸ਼ਾਮਲ ਸਨਰਾਤ ਦੀ ਰੋਟੀ ਤੋਂ ਬਾਅਦ ਹੋਸਟਲ ਵਿੱਚ ਗੱਲ ਫੈਲ ਗਈ ਇਸ ਬਾਰੇਮੇਰੇ ਲਈ ਇਹ ਸਭ ਯਕੀਨ ਕਰਨਾ ਅਸੰਭਵ ਸੀ। ਸੋਚਦਾ ਸਾਂ ਕਿ ਜੋੜਿਆਂ ’ਤੇ ਵੀ ਕੋਈ ਇੰਨੇ ਪੈਸੇ ਲਾ ਸਕਦਾ ਹੈ? ਸਰਕਾਰੀ ਸਕੂਲ ਵਿੱਚ ਚਾਰ-ਪੰਜ ਰੁਪਏ ਪ੍ਰਤੀ ਮਹੀਨੇ ਫੀਸ ਦੇ ਕੇ ਪੜ੍ਹਨ ਵਾਲੇ ਮੁੰਡੇ ਲਈ ਇਹ ਹਜ਼ਮ ਕਰਨਾ ਔਖਾ ਸੀ। ਇਹ ਤਾਂ ਇੱਕ ਅਜਿਹਾ ਅਚੰਭਾ ਸੀ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾਮੈਂ ਉਹਨਾਂ ਮੋਹਰੀ ਮੁੰਡਿਆਂ ਵਿੱਚੋਂ ਸੀ ਜੋ ਉਸ ਮੁੰਡੇ ਦੇ ਕਮਰੇ ਵਿੱਚ “ਹੀਰੇ ਜੜੇ” (ਇੰਝ ਜਾਪੇ) ਜੁੱਤਿਆਂ ਨੂੰ ਦੇਖਣ ਲਈ ਬਹੁੜੇ ਸਨਦੇਖਣ ਉਪਰੰਤ ਉਹ ਜੁੱਤੇ ਆਮ ਹੀ ਲੱਗੇ, ਪਰ ਭਾਰ ਵਿੱਚ ਬਹੁਤ ਹੌਲੇ ਸੀਦਿਮਾਗ ਵਿੱਚ ਗਰਾਰੀ ਫਸ ਗਈ। ਨਾ ਚਾਹੁੰਦੇ ਹੋਏ ਵੀ ਇਹੀ ਖਿਆਲ ਆਈ ਜਾਣ ਤੇ ਸਾਰੀ ਰਾਤ ਨੀਂਦ ਨਹੀਂ ਆਈਵਿਚਾਰ ਆਉਣ ਕਿ ਜਿਹੜਾ ਬੰਦਾ ਇੰਨੇ ਪੈਸੇ ਜੋੜਿਆਂ ’ਤੇ ਲਾ ਸਕਦਾ ਹੈ, ਉਹ ਕੁਝ ਵੀ ਖਰੀਦ ਸਕਦਾ ਹੈ, ਭਾਵੇਂ ਕਿ ਐੱਮ ਬੀ ਬੀ ਐੱਸ ਦੀ ਡਿਗਰੀ ਹੀ ਕਿਉਂ ਨਾ ਹੋਵੇ। ਇਹ ਸੱਚਾਈ ਵੀ ਹੈਬਹੁਤ ਸਾਲਾਂ ਬਾਅਦ ਪਤਾ ਲੱਗਾ ਕਿ ਪੈਸੇ ਨਾਲ ਕਈ ਐੱਨ ਆਰ ਆਈ ਕੋਟੇ ਵਿੱਚ ਡਾਕਟਰ ਬਣੇ ਸਨ

ਮਨ ਵਿੱਚ ਸੋਚਿਆ ਕਿ ਇੱਕ ਦਿਨ ਮੈਂ ਵੀ ਇਹੋ ਜਿਹੇ ਜੁੱਤੇ ਖਰੀਦਾਂਗਾ

ਗੱਲ ਵੱਸੋਂ ਬਾਹਰ ਹੁੰਦੀ ਦੇਖ ਅਤੇ ਵੱਡੀ ਬੇਬੇ (ਪੜਦਾਦੀ) ਦੀ ਹੱਲਾਸ਼ੇਰੀ ਨਾਲ ਸਭ ਕੁਝ ਛੱਡ ਛਡਾ ਕੇ ਮੈਂ ਪਿੰਡ ਆ ਗਿਆ। ਸਾਰੇ ਬਹੁਤ ਦੁਖੀਮੇਰੇ ਅੰਦਰ ਭਾਂਬੜ ਬਲ਼ ਰਿਹਾ ਸੀ। ਕਿਸੇ ਨੂੰ ਸਮਝਾਉਣਾ ਮੱਝ ਅੱਗੇ ਬੀਨ ਬਜਾਉਣ ਦੇ ਬਰਾਬਰ ਸੀ

ਮਗਰੋਂ ਬਾਰ੍ਹਵੀਂ (ਮੈਡੀਕਲ) ਸਰਕਾਰੀ ਸਕੂਲ ਮਾਨਸਾ ਵਿੱਚੋਂ ਕੀਤੀ ਤੇ ਪੰਜਾਬ ਪੱਧਰ ਦੀ ਮੈਰਿਟ ਸੂਚੀ ਵਿੱਚ ਨਾਂ ਦਰਜ ਕਰਵਾਇਆ ਪਿਤਾ ਜੀ ਨੇ ਖੁਸ਼ ਹੋ ਕੇ ਮਾਨਸਾ ਦੀ ਸਭ ਦੀ ਵੱਡੀ ਦੁਕਾਨ ਤੋਂ ‘ਟੱਫਸ’ ਨਾਂ ਦੀ ਕੰਪਨੀ ਦੇ ਬਾਰਾਂ ਸੌ ਰੁਪਏ ਦੇ ਜੁੱਤੇ ਖਰੀਦ ਕੇ ਦਿੱਤੇ, ਜੋ ਉਸ ਵਕਤ ਮਾਨਸਾ ਵਿਚ ਸਭ ਤੋਂ ਮਹਿੰਗੇ ਸੀ। ਮੈਂ ਫਿਰ ਸੋਚਾਂ ਵਿੱਚ ਪੈ ਗਿਆ। ਨੀਂਦ ਫੇਰ ਵੀ ਨਾ ਆਈ ਸਾਰੀ ਰਾਤ

ਇਹ ਸਭ ਸਮੇਂ ਦੀ ਨਜ਼ਾਕਤ ਹੈ। ਇਸ ਵਰਤਾਰੇ ਦਾ ਮਾਨਸਿਕਤਾ ਉੱਤੇ ਬਹੁਤ ਅਸਰ ਪੈਂਦਾ ਹੈ। ਪਰ ਜੋ ਇਨਸਾਨ ਇਨ੍ਹਾਂ ਨੂੰ ਟਿੱਚ ਸਮਝਦਾ ਹੈ, ਉਹ ਦੁਨਿਆਵੀ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਹੋ ਕੇ ਕਸ਼ਮਕਸ਼ ਭਰੀ ਇਸ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਂਦਾ ਹੈ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2362)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਪ੍ਰੋ. ਹੀਰਾ ਸਿੰਘ ਭੂਪਾਲ

ਪ੍ਰੋ. ਹੀਰਾ ਸਿੰਘ ਭੂਪਾਲ

Assistant Professor PAU Ludhiana, Punjab, India.
Phone: (91 - 95016 - 01144)
Email: (hirapau@gmail.com)